ਆਯੂਸ਼

ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਆਯੂਸ਼ ਡੇਅ ਕੇਅਰ ਥੈਰੇਪੀ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਗਈ

Posted On: 02 DEC 2020 2:50PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਆਯੁਰਵੇਦ, ਯੋਗ ਅਤੇ ਨੈਚਰੋਪੈਥੀ ਪ੍ਰਣਾਲੀਆਂ ਅਧੀਨ ਡੇ ਕੇਅਰ ਥੈਰੇਪੀ ਸੈਂਟਰ ਦੀ ਸੁਵਿਧਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਾਈਵੇਟ ਡੇਅ ਕੇਅਰ ਥੈਰੇਪੀ ਸੈਂਟਰਾਂ ਨੂੰ ਆਯੁਰਵੇਦ, ਯੋਗ ਅਤੇ ਨੈਚਰੋਪੈਥੀ ਦੀ ਕੇਂਦਰ ਸਰਕਾਰ ਸਿਹਤ ਸਕੀਮ (ਸੀਜੀਐਚਐਸ) ਦੇ ਅਧੀਨ ਜਲਦੀ ਹੀ ਸੀਜੀਐਚਐਸ ਦੁਆਰਾ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਰਹੀ ਰਵਾਇਤੀ (ਐਲੋਪੈਥੀ) ਦਵਾਈ ਦੇ ਡੇਅ ਕੇਅਰ ਥੈਰੇਪੀ ਸੈਂਟਰਾਂ ਦੀ ਤਾਇਨਾਤੀ ਦੇ ਸਮਾਨ ਰੂਪ ਵਿੱਚ ਬਣਾਇਆ ਜਾਵੇਗਾ।  

ਸਾਰੇ ਸੀਜੀਐਚਐਸ ਲਾਭਪਾਤਰੀ, ਸੇਵਾ ਦੇ ਨਾਲ-ਨਾਲ ਪੈਨਸ਼ਨਰ ਵੀ ਇਨ੍ਹਾਂ ਕੇਂਦਰਾਂ ਦਾ ਲਾਭ ਲੈਣ ਦੇ ਯੋਗ ਹੋਣਗੇ। ਮੰਤਰਾਲੇ ਵਲੋਂ ਇਹ ਕਦਮ ਸਾਰੇ ਸੀਜੀਐਚਐਸ ਲਾਭਪਾਤਰੀਆਂ ਅਤੇ ਲੋਕਾਂ ਵਿੱਚ ਦਵਾਈਆਂ ਦੀ ਆਯੂਸ਼ ਪ੍ਰਣਾਲੀ ਦੀ ਵਧ ਰਹੀ ਪ੍ਰਸਿੱਧੀ ਦੇ ਮੱਦੇਨਜ਼ਰ ਚੁੱਕਿਆ ਹੈ।

ਡੇਅ ਕੇਅਰ ਥੈਰੇਪੀ ਸੈਂਟਰਾਂ ਦੀ ਸ਼ੁਰੂਆਤ ਇੱਕ ਸਾਲ ਦੀ ਮਿਆਦ ਲਈ ਦਿੱਲੀ ਅਤੇ ਐਨਸੀਆਰ ਲਈ ਪਾਇਲਟ ਅਧਾਰ 'ਤੇ ਸ਼ੁਰੂ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਹੋਰ ਥਾਵਾਂ 'ਤੇ ਵਿਚਾਰਿਆ ਜਾਵੇਗਾ। 

ਡੇਅ ਕੇਅਰ ਥੈਰੇਪੀ ਸੈਂਟਰ ਵਿੱਚ ਥੋੜੇ ਸਮੇਂ ਲਈ ਇਲਾਜ ਦੀ ਵਿਧੀ, ਇਸ ਯੋਜਨਾ ਦੇ ਤਹਿਤ ਸੀਜੀਐਚਐਸ ਲਾਭਪਾਤਰੀਆਂ ਨੂੰ ਕੁੱਝ ਘੰਟਿਆਂ ਤੋਂ ਲੈ ਕੇ ਇੱਕ ਦਿਨ ਤੋਂ ਵੀ ਘੱਟ ਸਮੇਂ ਲਈ ਮੁਹੱਈਆ ਕਰਵਾਈ ਜਾਏਗੀ। ਇਸ ਯੋਜਨਾ ਦਾ ਉਦੇਸ਼ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਕਰਨਾ, ਸਿਹਤ ਸੰਭਾਲ ਖਰਚਿਆਂ ਨੂੰ ਘਟਾਉਣਾ ਅਤੇ ਮਰੀਜ਼ਾਂ ਨੂੰ ਸੇਵਾ ਪ੍ਰਦਾਨ ਕਰਨਾ, ਕੁਸ਼ਲਤਾ ਅਤੇ ਆਰਾਮ ਵਿੱਚ ਉੱਤਮਤਾ ਪ੍ਰਦਾਨ ਕਰਨਾ ਹੈ।  ਕਿਉਂਕਿ ਇਲਾਜ ਦੀ ਪ੍ਰਕਿਰਿਆ ਵਿੱਚ ਅਣਜਾਣ ਵਾਤਾਵਰਣ ਵਿੱਚ ਰਾਤ ਠਹਿਰਨ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਬੱਚਿਆਂ ਅਤੇ ਬਜ਼ੁਰਗ ਮਰੀਜ਼ਾਂ ਲਈ ਇਹ ਬਹੁਤ ਹੀ ਸੁਵਿਧਾਜਨਕ ਹੈ। ਆਯੂਸ਼ ਪ੍ਰਣਾਲੀ ਦਾ ਲਾਭ ਵਧਾਉਣ ਲਈ ਭਾਰਤ ਸਰਕਾਰ ਦਾ ਇਹ ਇੱਕ ਹੋਰ ਮਹੱਤਵਪੂਰਨ ਕਦਮ ਹੈ।

ਮੌਜੂਦਾ ਸਮੇਂ ਪੰਚਕਰਮਾ ਅਤੇ ਅਭਿਯੰਗ ਆਦਿ ਪ੍ਰਵਾਨਿਤ ਪ੍ਰਕਿਰਿਆਵਾਂ ਦਾ ਇਲਾਜ ਸੀਜੀਐਚਐਸ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਹੀ ਦਿੱਤਾ ਜਾਂਦਾ ਹੈ। ਇਸ ਵਿੱਚ ਸੀਜੀਐਚਐਸ ਨੂੰ ਇਨਡੋਰ ਰੂਮ ਦੇ ਖਰਚੇ ਵਜੋਂ ਵਾਧੂ ਲਾਗਤ ਸ਼ਾਮਲ ਹੁੰਦੀ ਹੈ, ਜੋ ਕਿ ਪ੍ਰਕਿਰਿਆ ਦੀ ਲਾਗਤ ਤੋਂ ਇਲਾਵਾ ਸੀਜੀਐਚਐਸ ਦੁਆਰਾ ਵੱਖਰੇ ਤੌਰ 'ਤੇ ਅਦਾ ਕੀਤੀ ਜਾਂਦੀ ਹੈ। ਡੇਅ ਕੇਅਰ ਸੈਂਟਰ ਨਾ ਸਿਰਫ ਹਸਪਤਾਲ ਵਿੱਚ ਦਾਖਲ ਹੋਣ ਦੀ ਕੀਮਤ ਨੂੰ ਘਟਾਏਗਾ ਬਲਕਿ ਮਰੀਜ਼ਾਂ ਦੀ ਸਹੂਲਤ ਵਿੱਚ ਵੀ ਵਾਧਾ ਕਰੇਗਾ। 

ਆਯੂਸ਼ ਡੇਅ ਕੇਅਰ ਸੈਂਟਰ ਦੇ ਅਰਥ ਅਤੇ ਸੁਮੇਲ ਵਿੱਚ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ), ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ), ਡਿਸਪੈਂਸਰੀ, ਕਲੀਨਿਕ, ਪੌਲੀਕਲੀਨਿਕ ਹਨ ਜਾਂ ਕੋਈ ਵੀ ਅਜਿਹਾ ਕੇਂਦਰ ਜੋ ਸਥਾਨਕ ਅਧਿਕਾਰੀਆਂ ਨਾਲ ਰਜਿਸਟਰਡ ਹੈ, ਜਿੱਥੇ ਵੀ ਲਾਗੂ ਹੋਵੇ ਅਤੇ ਇਲਾਜ ਦੀਆਂ ਪ੍ਰਕਿਰਿਆਵਾਂ ਅਤੇ ਡਾਕਟਰੀ ਇਲਾਜ ਲਈ ਸਹੂਲਤਾਂ ਹੋਣ ਜਾਂ ਸਰਜੀਕਲ / ਪੈਰਾ-ਸਰਜੀਕਲ ਦਖਲਅੰਦਾਜ਼ੀ ਜਾਂ ਦੋਨੋ ਮਰੀਜ਼ਾਂ ਦੀਆਂ ਸੇਵਾਵਾਂ ਅਤੇ ਹੇਠ ਲਿਖੀਆਂ ਸਾਰੀਆਂ ਜਰੂਰਤਾਂ ਦੀ ਪਾਲਣਾ ਕਰਦੇ ਹੋਏ ਡੇਅ ਕੇਅਰ ਦੇ ਅਧਾਰ 'ਤੇ ਰਜਿਸਟਰਡ ਆਯੂਸ਼ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਨਿਗਰਾਨੀ ਅਧੀਨ ਹੋਵੇ:

  1. ਰਜਿਸਟਰਡ ਆਯੂਸ਼ ਮੈਡੀਕਲ ਪ੍ਰੈਕਟੀਸ਼ਨਰ ਦਾ ਹੋਣਾ ;

  2. ਲੋੜ ਅਨੁਸਾਰ ਸਮਰਪਿਤ ਆਯੂਸ਼ ਥੈਰੇਪੀ ਸੈਕਸ਼ਨ ;

  3. ਮਰੀਜ਼ਾਂ ਦੇ ਰੋਜ਼ਾਨਾ ਰਿਕਾਰਡ ਨੂੰ ਕਾਇਮ ਰੱਖਣਾ ਅਤੇ ਉਨ੍ਹਾਂ ਨੂੰ ਬੀਮਾ ਕੰਪਨੀ ਦੇ ਅਧਿਕਾਰਤ ਪ੍ਰਤੀਨਿਧੀ ਲਈ ਪਹੁੰਚਯੋਗ ਬਣਾਉਣਾ ਅਤੇ;

  4. ਪ੍ਰਾਈਵੇਟ ਸੈਂਟਰਾਂ ਦੇ ਮਾਮਲੇ ਵਿੱਚ ਐਨਏਬੀਐਚ ਪ੍ਰਵਾਨਗੀ ਜਾਂ ਪ੍ਰਵੇਸ਼ ਪੱਧਰ ਦਾ ਪ੍ਰਮਾਣੀਕਰਣ। 

                                                                                  *** 

ਐਮਵੀ/ਐਸਕੇ



(Release ID: 1677748) Visitor Counter : 162