ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਉਦਯੋਗਾਂ ਦੀ ਸਵੈ ਇਛੁੱਕ ਹਿੱਸੇਦਾਰੀ, ਘੱਟ ਕਾਰਬਨ ਉਦਯੋਗਾਂ ਦੀ ਤਬਦੀਲੀ ਲਈ ਮਹੱਤਵਪੂਰਨ ਹੈ: ਸ੍ਰੀ ਪ੍ਰਕਾਸ਼ ਜਾਵਡੇਕਰ

Posted On: 01 DEC 2020 5:46PM by PIB Chandigarh

ਕੇਂਦਰੀ ਵਾਤਾਵਰਣ, ਜਲਵਾਯੂ ਪਰਿਵਰਤਨ ਅਤੇ ਵਣ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਹੈ ਕਿ ਲੋਕ ਅਤੇ ਉਦਯੋਗ ਜਲਵਾਯੂ ਪਰਿਵਰਤਨ ਲਈ ਸਾਡੇ ਯਤਨਾ ਦੇ ਮੁੱਖ ਚਾਲਕ ਹਨ । ਮੰਤਰੀ ਨੇ ਉਦਯੋਗ ਤਬਦੀਲੀ ਲੀਡਰਸ਼ਿਪ ਸੰਮੇਲਨ ਦੇ ਇੱਕ ਉੱਚ ਪੱਧਰੀ ਸੈਗਮੈਂਟ ਬਾਰੇ ਬੋਲਦਿਆਂ ਕਿਹਾ ਕਿ ਉਦਯੋਗ ਸਿੱਧੇ ਤੌਰ ਤੇ ਵਿਸ਼ਵ ਦੇ ਸੀ.ਓ.ਟੂ ਨਿਕਾਸ ਵਿੱਚ 30% ਸਿੱਧਾ ਯੋਗਦਾਨ ਪਾਉਂਦਾ ਹੈ ਅਤੇ ਸਖਤ ਉਦਯੋਗਾਂ ਤੋਂ ਦੂਜੇ ਉਦਯੋਗਾਂ ਵੱਲ ਤਬਦੀਲੀ ਕਰਨ ਲਈ ਘੱਟ ਕਾਰਬਨ ਦੇ ਰਸਤੇ ਜਲਵਾਯੂ ਪਰਿਵਰਤਨ ਖਿਲਾਫ ਨਜਿੱਠਣ ਲਈ ਮੁੱਖ ਹਨ ।
ਸ੍ਰੀ ਜਾਵਡੇਕਰ ਨੇ ਜਾਣਕਾਰੀ ਦਿੱਤੀ ਕਿ ਬਿਨਾ ਕਿਸੇ ਡਿਕਟੇਟ ਤੋਂ ਦੇਸ਼ ਦੇ ਮੋਹਰੀ ਉਦਯੋਗਾਂ ਨੇ ਸਵੈ ਇੱਛਾ ਨਾਲ ਕਾਰਬਨ ਟੂ ਨਿਕਾਸ ਘੱਟ ਕੀਤੇ ਹਨ ਅਤੇ ਕਈ ਕੰਪਨੀਆਂ ਵੱਲੋਂ ਦੇਸ਼ ਵਿੱਚ ਨਵਿਆਣਯੋਗ ਊਰਜਾ ਦੀ ਖਪਤ ਨੂੰ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ । 


https://twitter.com/PrakashJavdekar/status/1333723857543335942?s=20

 

''ਵਾਤਾਵਰਣ ਮੰਤਰੀ ਨੇ ਕਿਹਾ ਕਿ ਸਾਡੇ ਲਈ ਅੱਗੇ ਰਸਤਾ ਇਹੀ ਹੈ ਕਿ ਸਾਨੂੰ ਕਾਰਬਨ ਨਿਕਾਸ ਘੱਟ ਕਰਨ ਵਾਲੀਆਂ ਸਵੈ ਇਛੁਕ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ ।
ਵਿੱਤ ਮੁੱਦੇ ਬਾਰੇ ਬੋਲਦਿਆਂ ਸ੍ਰੀ ਜਾਡਵੇਕਰ ਨੇ ਕਿਹਾ ਕਿ ਵੱਡੀ ਪੱਧਰ ਤੇ ਫੰਡ ਕੀਤੇ ਜਾਣੇ ਚਾਹੀਦੇ ਹਨ ਅਤੇ ਜਲਵਾਯੂ ਪਰਿਵਰਤਨ ਦੇ ਮੁੱਦੇ ਨਾਲ ਨਜਿੱਠਣ ਲਈ ਟੈਕਨਾਲੋਜੀ ਦੀ ਵਰਤੋਂ ਵੀ ਜਰੂਰੀ ਹੈ ।
ਉਹਨਾ ਕਿਹਾ ਕਿਫਾਇਤੀ ਟੈਕਨਾਲੋਜੀਆਂ ਅਤੇ ਖੋਜ ਅਧਿਐਨਾਂ ਨੂੰ ਵਿਕਾਸਸ਼ੀਲ ਦੇਸਾਂ ਨਾਲ ਸਾਂਝੇ ਕਰਨ ਦੀ ਲੋੜ ਹੈ ਤਾਂ ਜੋ ਉਹ ਵਾਤਾਵਰਣ ਬਚਾਉਣ ਦੀ ਦਿਸ਼ਾ ਵਿਚ ਕੰਮ ਕਰ ਸਕਣ ।
ਸ੍ਰੀ ਜਾਵਡੇਕਰ ਨੇ ਇਹ ਵੀ ਉਜਾਗਰ ਕੀਤਾ ਕਿ ਦੇਸਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਹਰੇਕ ਜਲਵਾਯੂ ਕਾਰਜ ਦੀ ਇੱਕ ਕੀਮਤ ਹੈ ਅਤੇ ਜੇਕਰ ਅਸੀਂ ਜਲਵਾਯੂ ਪਰਿਵਰਤਨ ਨੂੰ ਆਪਦਾ ਮੰਨਦੇ ਹਾਂ ਤਾਂ ਕਿਸੇ ਨੂੰ ਵੀ ਇਸ ਆਪਦਾ ਤੋਂ ਲਾਭ ਨਹੀਂ ਲੈਣਾ ਚਾਹੀਦਾ । ਮੰਤਰੀ ਨੇ ਕਿਹਾ ਕਿ ਅਜਿਹਾ ਕਰਨਾ ਵਿਕਾਸਸ਼ੀਲ ਦੇਸਾਂ ਦੇ ਗਰੀਬਾਂ ਉੱਤੇ ਦੋਹਰਾ ਟੈਕਸ ਲਾਉਣ ਵਾਂਗ ਹੈ ਜੋ ਜਲਵਾਯੂ ਨਿਆਂ ਨਹੀਂ ਹੈ । 


https://twitter.com/PrakashJavdekar/status/1333744278313467904?s=20


ਸੰਮੇਲਨ ਨੂੰ ਸੰਬੋਧਨ ਕਰਦਿਆਂ ਸਵੀਡਿਸ਼ ਉੱਪ ਪ੍ਰਧਾਨ ਮੰਤਰੀ ਈਸਾਬਿਲੇ ਲੇਵਿਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਮੁੱਦੇ ਨਾਲ ਨਜਿਠਣ ਲਈ ਭਾਰਤ ਤੇ ਸਵੀਡਨ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ । ਉਹਨਾ ਕਿਹਾ ਕਿ ਕਾਰਬਨ ਨਿਕਾਸ ਨੂੰ ਘੱਟ ਕਰਨ ਲਈ ਵਧੀਆ ਅਭਿਆਸ ਤੇ ਤਜਰਬੇ ਸਾਂਝੇ ਕਰਨ ਦੀ ਲੋੜ ਹੈ । ਸਵੀਡਿਸ਼ ਉਪ ਪ੍ਰਧਾਨ ਮੰਤਰੀ ਨੇ ਕਾਰਬਨ ਨਿਕਾਸ ਨਾਲ ਨਜਿੱਠਣ ਲਈ ਵਿੱਤ ਇਕੱਠਾ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਸਵੀਡਨ ਸਰਕਾਰ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਵਚਨਬੱਧ ਹੈ ।
ਇਸ ਸਮਾਗਮ ਦਾ ਆਯੋਜਨ ਲੀਡਰਸ਼ਿਪ ਗਰੁੱਪ ਇੰਸਡਸਟਰੀ ਟਰਾਂਜੀਸ਼ਨ (ਐਲ.ਈ.ਏ.ਡੀ.ਆਈ.ਟੀ.) ਵੱਲੋਂ ਕੀਤਾ ਗਿਆ ਸੀ । ਐਲ.ਈ.ਏ.ਡੀ.ਆਈ.ਟੀ. ਭਾਰਤ ਅਤੇ ਸਵੀਡਨ ਵੱਲੋਂ ਵਿਸ਼ਵ ਆਰਥਿਕ ਫੋਰਮ ਦੇ ਨਾਲ ਸਟੌਕਹਾਲਨ ਇਨਵਾਇਰਮੈਂਟ ਇੰਸਟੀਚਿਊਟ ਦੀ ਸਹਾਇਤਾ ਨਾਲ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਕਲਾਈਮੇਟ ਐਕਸ਼ਨ ਸਮਿਟ ਦੇ ਸਹਿਯੋਗ ਨਾਲ 2019 ਵਿੱਚ ਸ਼ੁਰੂ ਕੀਤੀ ਗਈ ਸੀ । ਇਸ ਵੇਲੇ ਇਸ ਗਰੁੱਪ ਦੇ 13 ਦੇਸ ਅਤੇ 15 ਕੰਪਨੀਆਂ ਮੈਂਬਰ ਨੇ ਜਿਹਨਾ ਵਿੱਚ ਡਾਲਮੀਆ ਸੀਮਿੰਟ, ਮਹਿੰਦਰਾ ਗਰੁੱਪ ਤੇ ਭਾਰਤ ਦਾ ਸਪਾਈਸ ਜੈੱਟ ਸ਼ਾਮਲ ਹੈ  ਅਤੇ ਇਹ ਗਰੁੱਪ ਘੱਟ ਕਾਰਬਨ ਉਦਯੋਗ ਤਬਦੀਲੀ ਲਈ ਵਚਨਬੱਧ ਹੈ ।
ਐਲ.ਈ.ਏ.ਡੀ.ਆਈ.ਟੀ. ਨੇ ਵਰਚੂਅਲ ਮਾਧਿਅਮ ਰਾਹੀਂ ਉਦਯੋਗ ਤਬਦੀਲੀ ਲੀਡਰਸ਼ਿਪ ਸੰਮੇਲਨ ਆਯੋਜਤ ਕੀਤਾ ਸੀ ਤਾਂ ਜੋ ਵਿਸ਼ਵ ਵਿੱਚ ਪੈਰਿਸ ਸਮਝੌਤੇ ਦੇ ਪੰਜ ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਉਦਯੋਗ ਤਬਦੀਲੀ ਦੀ ਪ੍ਰਕ੍ਰਿਆ ਨੂੰ ਗਤੀ ਦਿੱਤੀ ਜਾ ਸਕੇ । ਇਸ ਸਮਾਗਮ ਵਿੱਚ ਮੰਗ ਵਧਾ ਕੇ ਉਦਯੋਗਿਕ ਤਬਦੀਲੀ ਲਈ ਕਾਰੋਬਾਰੀ ਮੌਕੇ ਪੈਦਾ ਕਰਨ ਅਤੇ ਉਦਯੋਗਿਕ ਤਬਦੀਲੀ ਲਈ ਟੈਕਨਾਲੋਜੀ ਨੂੰ ਵਧਾਉਣ ਨੂੰ ਉਜਾਗਰ ਕੀਤਾ ਹੈ । ਇਸ ਵਰਚੂਅਲ ਸਮਾਗਮ ਵਿੱਚ ਵਿਸ਼ਵ ਕੰਪਨੀਆਂ ਜਿਵੇਂ ਸਕੈਨੀਆ, ਐਫ.ਐਲ. ਸਮਿਡਥ, ਲੱਕਾਬ, ਲਾਫਾਰਜੇ ਹੋਲਸਿਮ, ਸਿਸਾਬ, ਵੈਟਨਫਾਲ ਦੇ ਨਾਲ ਨਾਲ ਭਰਤੀ ਕੰਪਨੀਆ ਜਿਵੇਂ ਡਾਲਮੀਆਂ, ਮਹਿੰਦਰਾ ਗਰੁੱਪ ਦੇ ਮੁੱਖੀ ਸ਼ਾਮਲ ਹੋਏ ਸਨ । ਇਸ ਸਮਾਗਮ ਵਿੱਚ ਵਿਸ਼ਵ ਭਰ ਦੇ ਸੋਚਵਾਨ ਵਿਦਵਾਨਾਂ ਅਤੇ ਯੂ.ਕੇ., ਲਕਸਮਬਰਗ, ਯੂਰਪੀਅਨ ਯੂਨੀਅਨ ਅਤੇ ਜਰਮਨੀ ਦੇ ਮੰਤਰੀ/ਪ੍ਰਤੀਨਿਧ ਵੀ ਸ਼ਾਮਲ ਹੋਏ ।

 

ਜੀ.ਕੇ.



(Release ID: 1677482) Visitor Counter : 208