ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 30 ਨਵੰਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ ਅਤੇ ਰਾਸ਼ਟਰੀ ਰਾਜਮਾਰਗ–19 ਦੇ ਵਾਰਾਣਸੀ–ਪ੍ਰਯਾਗਰਾਜ ਸੈਕਸ਼ਨ ਨੂੰ ਚੌੜਾ ਕਰ ਕੇ ਛੇ–ਲੇਨ ਬਣਾਉਣ ਦੇ ਪ੍ਰੋਜੈਕਟ ਦਾ ਉਦਘਾਟਨ ਕਰਨਗੇ

ਪ੍ਰਧਾਨ ‘ਦੇਵ ਦੀਪਾਵਲੀ’ ’ਚ ਸ਼ਾਮਲ ਹੋਣਗੇ ਅਤੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਲਾਂਘਾ ਪ੍ਰੋਜੈਕਟ ਵਾਲੀ ਥਾਂ ਦਾ ਦੌਰਾ ਵੀ ਕਰਨਗੇ

Posted On: 28 NOV 2020 8:38PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30 ਨਵੰਬਰ, 2020 ਨੂੰ ਵਾਰਾਣਸੀ ਦਾ ਦੌਰਾ ਕਰਨਗੇ ਅਤੇ ਰਾਸ਼ਟਰੀ ਰਾਜਮਾਰਗ–19 ਦੇ ਹਾਂਡੀਆ (ਪ੍ਰਯਾਗਰਾਜ) – ਰਾਜਾਤਾਲਾਬ (ਵਾਰਾਣਸੀ) ਸੈਕਸ਼ਨ ਨੂੰ ਚੌੜਾ ਕਰ ਕੇ ਛੇਲੇਨ ਬਣਾਉਣ ਦਾ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੌਰੇ ਦੌਰਾਨਪ੍ਰਧਾਨ ਮੰਤਰੀ ਦੇਵ ਦੀਪਾਵਲੀ’ ’ਚ ਸ਼ਾਮਲ ਹੋਣਗੇ ਅਤੇ ਕਾਸ਼ੀ ਵਿਸ਼ਵਨਾਥ ਮੰਦਿਰ ਲਾਂਘਾ ਪ੍ਰੋਜੈਕਟ ਵਾਲੀ ਥਾਂ ਦਾ ਦੌਰਾ ਕਰਨ ਦੇ ਨਾਲਨਾਲ ਸਾਰਨਾਥ ਪੁਰਾਤੱਤਵ ਸਥਾਨ ਉੱਤੇ ਵੀ ਜਾਣਗੇ।

 

ਰਾਸ਼ਟਰੀ ਰਾਜਮਾਰਗ–19 ਦੇ ਨਵੀਂ ਚੌੜੀ ਕੀਤੀ 73 ਕਿਲੋਮੀਟਰ ਲੰਬੀ ਛੇਲੇਨ ਵਾਲੀ ਪੱਟੀ ਨੂੰ ਤਿਆਰ ਉੱਤੇ ਕੁੱਲ 2,447 ਕਰੋੜ ਰੁਪਏ ਦਾ ਖ਼ਰਚਾ ਹੋਇਆ ਹੈਇਸ ਨਾਲ ਪ੍ਰਯਾਗਰਾਜ ਅਤੇ ਵਾਰਾਣਸੀ ਦਰਮਿਆਨ ਯਾਤਰਾ ਦਾ ਸਮਾਂ ਇੱਕ ਘੰਟਾ ਘਟਣ ਦੀ ਸੰਭਾਵਨਾ ਹੈ।

 

ਦੇਵ ਦੀਪਾਵਲੀ’, ਜੋ ਵਾਰਾਣਸੀ ਚ ਰੋਸ਼ਨੀਆਂ ਦਾ ਅਤੇ ਜੋਸ਼ੋਖ਼ਰੋਸ਼ ਨਾਲ ਭਰਪੂਰ ਵਿਸ਼ਵਪ੍ਰਸਿੱਧ ਤਿਉਹਾਰ ਬਣ ਚੁੱਕਾ ਹੈਕੱਤਕ ਮਹੀਨੇ ਦੀ ਹਰੇਕ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੁਆਰਾ ਵਾਰਾਣਸੀ ਦੇ ਰਾਜਘਾਟ ਉੱਤੇ ਇੱਕ ਦੀਵਾ ਬਾਲ਼ ਕੇ ਕੀਤੀ ਜਾਵੇਗੀ।ਜਿਸ ਤੋਂ ਬਾਅਦ ਗੰਗਾ ਨਦੀ ਦੇ ਦੋਵੇਂ ਕੰਢਿਆਂ ਉੱਤੇ 11 ਲੱਖ ਦੀਵੇ ਰੌਸ਼ਨ ਕੀਤੇ ਜਾਣਗੇ।

 

ਇਸ ਦੌਰੇ ਦੌਰਾਨਪ੍ਰਧਾਨ ਮੰਤਰੀ ਨਿਰਮਾਣ ਅਧੀਨ ਕਾਸ਼ੀ ਵਿਸ਼ਵਨਾਥ ਮੰਦਿਰ ਲਾਂਘਾ ਪ੍ਰੋਜੈਕਟ ਦਾ ਦੌਰਾ ਕਰਕੇ ਉਸ ਦੀ ਪ੍ਰਗਤੀ ਦੀ ਸਮੀਖਿਆ ਕਰਨਗੇ। ਉਹ ਸਾਰਨਾਥ ਦੇ ਪੁਰਾਤੱਤਵ ਸਥਾਨ ਉੱਤੇ ਲਾਈਟ ਐਂਡ ਸਾਊਂਡ’ ਸ਼ੋਅ ਵੀ ਦੇਖਣਗੇਜਿਸ ਦਾ ਉਦਘਾਟਨ ਉਨ੍ਹਾਂ ਪਹਿਲਾਂ ਇਸੇ ਮਹੀਨੇ ਕੀਤਾ ਸੀ।

 

******

 

ਡੀਐੱਸ/ਐੱਸਐੱਚ



(Release ID: 1676899) Visitor Counter : 192