ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 3 ਸੁਵਿਧਾਵਾਂ ’ਚ ਵੈਕਸੀਨ ਵਿਕਾਸ ਤੇ ਨਿਰਮਾਣ ਪ੍ਰਕਿਰਿਆ ਦੀ ਸਮੀਖਿਆ ਕੀਤੀ
Posted On:
28 NOV 2020 7:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੈਕਸੀਨ ਵਿਕਾਸ ਅਤੇ ਨਿਰਮਾਣ ਪ੍ਰਕਿਰਿਆ ਦੀ ਵਿਆਪਕ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦਾ ਦੌਰਾ ਕੀਤਾ। ਉਹ ਅਹਿਮਦਾਬਾਦ ਦੇ ‘ਜ਼ਾਇਡਸ ਬਾਇਓਟੈੱਕ ਪਾਰਕ’, ਹੈਦਰਾਬਾਦ ਦੇ ‘ਭਾਰਤ ਬਾਇਓਟੈੱਕ’ ਅਤੇ ਪੁਣੇ ਸਥਿਤ ‘ਸੀਰਮ ਇੰਸਟੀਟਿਊਟ ਆਵ੍ ਇੰਡੀਆ’ ’ਚ ਗਏ।
ਵਿਗਿਆਨੀਆਂ ਨੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਔਖੇ ਵੇਲੇ ਵੈਕਸੀਨ ਵਿਕਾਸ ਦੇ ਸਫ਼ਰ ਵਿੱਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਧਾਉਣ ’ਚ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਮਾਣ ਪ੍ਰਗਟਾਇਆ ਕਿ ਭਾਰਤ ਦਾ ਦੇਸੀ ਵੈਕਸੀਨ ਵਿਕਾਸ ਹੁਣ ਤੱਕ ਤੇਜ਼ ਰਫ਼ਤਾਰ ਨਾਲ ਅੱਗੇ ਵਧਦਾ ਰਿਹਾ ਹੈ। ਉਨ੍ਹਾਂ ਇਸ ਬਾਰੇ ਦੱਸਿਆ ਕਿ ਵੈਕਸੀਨ ਵਿਕਾਸ ਦੀ ਸਮੁੱਚੀ ਯਾਤਰਾ ਵਿੱਚ ਭਾਰਤ ਨੇ ਕਿਵੇਂ ਵਿਗਿਆਨ ਦੇ ਮਜ਼ਬੂਤ ਸਿਧਾਂਤਾਂ ਦੀ ਪਾਲਣਾ ਕੀਤੀ ਅਤੇ ਨਾਲ ਹੀ ਵੈਕਸੀਨ ਵੰਡਣ ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਸੁਝਾਅ ਵੀ ਮੰਗੇ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਵੈਕਸੀਨਾਂ ਨੂੰ ਸਿਰਫ਼ ਚੰਗੀ ਸਿਹਤ ਲਈ ਹੀ ਨਹੀਂ, ਸਗੋਂ ਵਿਸ਼ਵ ਭਲਾਈ ਲਈ ਵੀ ਅਹਿਮ ਮੰਨਦਾ ਹੈ ਅਤੇ ਵਾਇਰਸ ਵਿਰੁੱਧ ਸਾਂਝੀ ਜੰਗ ਵਿੱਚ ਸਾਡੇ ਗੁਆਂਢੀ ਦੇਸ਼ਾਂ ਸਮੇਤ ਹੋਰ ਦੇਸ਼ਾਂ ਦੀ ਮਦਦ ਕਰਨਾ ਭਾਰਤ ਦਾ ਫ਼ਰਜ਼ ਹੈ।
ਉਨ੍ਹਾਂ ਵਿਗਿਆਨੀਆਂ ਨੂੰ ਬਿਲਕੁਲ ਆਜ਼ਾਦਾਨਾ ਤੇ ਬੇਬਾਕ ਤਰੀਕੇ ਨਾਲ ਆਪਣੇ ਵਿਚਾਰ ਪ੍ਰਗਟਾਉਣ ਲਈ ਕਿਹਾ ਕਿ ਦੇਸ਼ ਆਪਣੀ ਰੈਗੂਲੇਟਰ ਪ੍ਰਕਿਰਿਆ ਵਿੱਚ ਹੋਰ ਸੁਧਾਰ ਕਿਵੇਂ ਕਰ ਸਕਦਾ ਹੈ। ਵਿਗਿਆਨੀਆਂ ਨੇ ਉਹ ਸਾਰਾ ਦ੍ਰਿਸ਼ ਵੀ ਪੇਸ਼ ਕੀਤਾ ਕਿ ਉਹ ਕੋਵਿਡ–19 ਨਾਲ ਬਿਹਤਰ ਤਰੀਕੇ ਲੜਨ ਲਈ ਕਿਵੇਂ ਵਿਭਿੰਨ ਨਵੀਂਆਂ ਤੇ ਮੁੜ–ਉਦੇਸ਼ਿਤ ਦਵਾਈਆਂ ਵੀ ਵਿਕਸਿਤ ਕਰ ਰਹੇ ਹਨ।
ਅਹਿਮਦਾਬਾਦ ਦੇ ‘ਜ਼ਾਇਡਸ ਬਾਇਓਟੈੱਕ ਪਾਰਕ’ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ, ‘ਜ਼ਾਇਡਸ ਕੈਡਿਲਾ’ ਦੁਆਰਾ ਵਿਕਸਿਤ ਕੀਤੀ ਜਾ ਰਹੀ ਦੇਸੀ ਡੀਐੱਨਏ ਅਧਾਰਿਤ ਵੈਕਸੀਨ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਅਹਿਮਦਾਬਾਦ ਦੇ ‘ਜ਼ਾਇਡਸ ਬਾਇਓਟੈੱਕ ਪਾਰਕ’ ਦਾ ਦੌਰਾ ਕੀਤਾ। ਮੈਂ ਉਨ੍ਹਾਂ ਦੇ ਕੰਮ ਲਈ ਇਹ ਕੋਸ਼ਿਸ਼ ਕਰ ਰਹੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਯਾਤਰਾ ਵਿੱਚ ਭਾਰਤ ਸਰਕਾਰ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਨਾਲ ਮਿਲ ਕੇ ਸਰਗਰਮੀ ਨਾਲ ਕੰਮ ਕਰ ਰਹੀ ਹੈ।’
ਹੈਦਰਾਬਾਦ ਸਥਿਤ ‘ਭਾਰਤ ਬਾਇਓਟੈੱਕ’ ਸੁਵਿਧਾ ਦਾ ਦੌਰਾ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ, ‘ਹੈਦਰਾਬਾਦ ਦੀ ‘ਭਾਰਤ ਬਾਇਓਟੈੱਕ’ ਸੁਵਿਧਾ ’ਚ, ਮੈਨੂੰ ਉਨ੍ਹਾਂ ਦੇਸੀ ਕੋਵਿਡ–19 ਵੈਕਸੀਨ ਬਾਰੇ ਜਾਣਕਾਰੀ ਦਿੱਤੀ। ਹੁਣ ਤੱਕ ਦੇ ਪਰੀਖਣਾਂ ਵਿੱਚ ਉਨ੍ਹਾਂ ਦੀ ਪ੍ਰਗਤੀ ਲਈ ਵਿਗਿਆਨੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਦੀ ਟੀਮ ਤੇਜ਼–ਰਫ਼ਤਾਰ ਪ੍ਰਗਤੀ ਦੀ ਸੁਵਿਧਾ ਲਈ ਆਈਸੀਐੱਮਆਰ ਨਾਲ ਮਿਲ ਕੇ ਕੰਮ ਕਰ ਰਹੀ ਹੈ।’
ਸੀਰਮ ਸੰਸਥਾਨ ਦਾ ਦੌਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘’ਸੀਰਮ ਇੰਸਟੀਟਿਊਟ ਆਵ੍ ਇੰਡੀਆ’ ਨਾਲ ਚੰਗੀ ਗੱਲਬਾਤ ਹੋਈ। ਉਨ੍ਹਾਂ ਆਪਣੀ ਹੁਣ ਤੱਕ ਦੀ ਆਪਣੀ ਪ੍ਰਗਤੀ ਦੇ ਵੇਰਵੇ ਸਾਂਝੇ ਕੀਤੇ ਕਿ ਉਨ੍ਹਾਂ ਵੈਕਸੀਨ ਨਿਰਮਾਣ ਵਿੱਚ ਹੋਰ ਤੇਜ਼ੀ ਲਈ ਯੋਜਨਾ ਕਿਵੇਂ ਉਲੀਕੀ। ਉਨ੍ਹਾਂ ਦੀ ਨਿਰਮਾਣ ਸੁਵਿਧਾ ਨੂੰ ਦੇਖਿਆ ਵੀ।’
*******
ਡੀਐੱਸ/ਐੱਸਐੱਚ
(Release ID: 1676898)
Read this release in:
Tamil
,
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Telugu
,
Kannada
,
Malayalam