ਵਿੱਤ ਮੰਤਰਾਲਾ

ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਆਰਥਿਕਤਾ ਵਿੱਚ ਖਰਚਿਆਂ ਨੂੰ ਹੁਲਾਰਾ ਦੇਣ ਲਈ ਸੀਪੀਐਸਈ'ਜ਼ ਦੇ ਸੀਏਪੀਈਐਕਸ ਉੱਤੇ 5 ਵੀਂ ਸਮੀਖਿਆ ਮੀਟਿੰਗ ਕੀਤੀ

Posted On: 27 NOV 2020 3:26PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਇਸ ਵਿੱਤੀ ਵਰ੍ਹੇ ਵਿੱਚ ਪੂੰਜੀਗਤ ਖਰਚਿਆਂ (ਸੀਏਪੀਈਐਕਸ) ਦੀ ਸਮੀਖਿਆ ਕਰਨ ਲਈ ਬਿਜਲੀ, ਖਾਣਾਂ ਅਤੇ ਪ੍ਰਮਾਣੂ ਊਰਜਾ ਵਿਭਾਗ ਦੇ ਸਕੱਤਰਾਂ ਅਤੇ ਇਨ੍ਹਾਂ ਮੰਤਰਾਲਿਆਂ ਨਾਲ ਸਬੰਧਤ 10 ਸੀਪੀਐਸਈ'ਜ ਦੇ ਸੀਐਮਡੀ'ਜ਼ ਨਾਲ ਵੀਡੀਓ ਕਾਨਫਰੰਸ ਕੀਤੀ। ਇਹ ਮੀਟਿੰਗਾਂ ਦੀ ਚੱਲ ਰਹੀ ਲੜੀ ਵਿਚ 5 ਵੀਂ ਮੀਟਿੰਗ ਸੀ ਜੋ ਵਿੱਤ ਮੰਤਰੀ ਵੱਖ ਵੱਖ ਹਿੱਸੇਦਾਰਾਂ ਨਾਲ ਕੋਵਿਡ - 19 ਮਹਾਮਾਰੀ ਦੇ ਪਿਛੋਕੜ ਵਿਚ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਕਰ ਰਹੇ ਹਨ। 

C:\Users\dell\Desktop\image001N5P6.jpg

2020-21 ਲਈ ਸੀਪੀਈਐਕਸ ਦੇ ਟੀਚੇ ਅਰਥਾਤ 61483 ਕਰੋੜ ਰੁਪਏ ਦੇ ਮੁਕਾਬਲੇ 23 ਨਵੰਬਰ 2020 ਤੱਕ ਕੁੱਲ ਪ੍ਰਾਪਤੀ 24227 ਕਰੋੜ ਰੁਪਏ (39.4%) ਹੈ।

ਸੀਪੀਐਸਈ'ਜ਼ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸੀਪੀਐਸਈ'ਜ ਵੱਲੋਂ ਸੀਏਪੀਈਐਕਸ ਆਰਥਿਕ ਵਿਕਾਸ ਦਾ ਇੱਕ ਮਹੱਤਵਪੂਰਨ ਚਾਲਕ ਹੈ ਅਤੇ ਵਿੱਤੀ ਸਾਲ 2020-21 ਅਤੇ 2021-22 ਤੱਕ ਵਧਾਉਣ ਦੀ ਜ਼ਰੂਰਤ ਹੈ।  ਵਿੱਤ ਮੰਤਰੀ ਨੇ ਸੀਏਪੀਈਐਕਸ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਮੰਤਰਾਲਿਆਂ ਅਤੇ ਸੀਪੀਐਸਈ'ਜ ਦੀਆਂ ਪ੍ਰਤੱਖ ਤੌਰ ਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਹਾਲਾਂਕਿ, ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਕਿਉ 3 ਦੁਆਰਾ 75% ਸੀਏਪੀਈਐਕਸ ਦੇ ਟੀਚੇ ਨੂੰ ਪ੍ਰਾਪਤ ਕਰਨ ਅਤੇ ਵਿੱਤੀ ਸਾਲ 21 ਦੇ ਕਿਉ 4 ਦੁਆਰਾ 100% ਤੋਂ ਵੱਧ ਪ੍ਰਾਪਤੀ ਹਾਸਲ ਕਰਨ ਲਈ ਅਜੇ ਵੀ ਹੋਰ ਯਤਨਾਂ ਦੀ ਜ਼ਰੂਰਤ ਹੈ।  ਵਿੱਤ ਮੰਤਰੀ ਨੇ ਸੀਪੀਐਸਈ'ਜ  ਨੂੰ ਟੀਚਿਆਂ ਦੀ ਪ੍ਰਾਪਤੀ ਲਈ ਬਿਹਤਰ ਪ੍ਰਦਰਸ਼ਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਸਾਲ 202-21 ਦੇ ਸਾਲ ਲਈ ਮੁਹਈਆ ਕਰਵਾਏ ਗਏ ਪੂੰਜੀਗਤ ਆਊਟਲੇਅ ਨੂੰ ਢੁਕਵੇਂ ਢੰਗ ਨਾਲ ਅਤੇ ਸਮੇਂ ਅੰਦਰ ਖਰਚ ਕਰਨ ਲਈ ਉਤਸਾਹਿਤ ਕੀਤਾ। 

ਸ਼੍ਰੀਮਤੀ ਸੀਤਾਰਮਣ ਨੇ ਸਕੱਤਰਾਂ ਨੂੰ ਕਿਹਾ ਕਿ ਉਹ ਸੀਪੀਐਸਈ'ਜ ਦੇ ਪ੍ਰਦਰਸ਼ਨ ਦੀ ਨੇੜਿਓਂ ਨਿਗਰਾਨੀ ਕਰਨ ਤਾਂ ਜੋ ਸੀਏਪੀਈਐਕਸ ਦੇ ਟੀਚੇ ਨੂੰ ਹਾਸਲ ਕਰਨਾ ਸੁਨਿਸ਼ਚਿਤ ਕੀਤਾ ਜਾ ਸਕੇ ਅਤੇ ਇਸ ਦੀ ਯੋਜਨਾ ਬਣਾਈ ਜਾਵੇ। ਉਨ੍ਹਾਂ ਸਕੱਤਰਾਂ ਨੂੰ ਸੀਪੀਐਸਈ'ਜ ਦੇ ਅਣਸੁਲਝੇ ਮਸਲਿਆਂ ਦਾ ਸਰਗਰਮੀ ਨਾਲ ਹੱਲ ਕਰਨ ਲਈ ਵੀ ਕਿਹਾ।

-------------------------------------------   

ਆਰ.ਐਮ. / ਕੇ.ਐੱਮ.ਐੱਨ



(Release ID: 1676561) Visitor Counter : 192