PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 25 NOV 2020 5:37PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 

v (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/image004ABRZ.png

#Unite2FightCorona

#IndiaFightsCorona

 

https://static.pib.gov.in/WriteReadData/userfiles/image/image005TJEI.jpg

Image

 

ਭਾਰਤ ਨੇ ਟੈਸਟਿੰਗ ਦੇ ਖੇਤਰ ਵਿੱਚ ਨਿਰੰਤਰ ਵਾਧਾ ਦਰਜ ਕੀਤਾ, ਟੈਸਟਾਂ ਦਾ ਕੁੱਲ ਅੰਕੜਾ 13.5 ਕਰੋੜ ਦੇ ਨੇੜੇ ਪੁੱਜਾ, ਵੱਡੀ ਗਿਣਤੀ ਚ ਕੀਤੀ ਜਾ ਰਹੀ ਟੈਸਟਿੰਗ ਨਾਲ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਦਰ ਵਿੱਚ ਲਗਾਤਾਰ ਗਿਰਾਵਟ ਜਾਰੀ

ਜਨਵਰੀ 2020 ਤੋਂ ਭਾਰਤ ਨੇ ਕੋਵਿਡ-19 ਦੇ ਟੈਸਟਿੰਗ ਢਾਂਚੇ ਵਿੱਚ ਨਿਰੰਤਰ ਵਾਧਾ ਦਰਸਾਇਆ ਹੈ, ਜਿਸ ਦੇ ਨਤੀਜੇ ਵਜੋਂ ਇਸ ਦੀ ਟੈਸਟਿੰਗ ਸੰਖਿਆ ਵਿੱਚ ਲਗਾਤਾਰ ਵਾਧਾ ਦਰਜ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ 11,59,032 ਟੈਸਟਾਂ ਦੇ ਨਾਲ, ਟੈਸਟਾਂ ਦਾ ਕੁੱਲ ਅੰਕੜਾ 13.5 ਕਰੋੜ (13,48,41,307) ਦੇ ਨੇੜੇ ਪੁੱਜ ਗਿਆ ਹੈ। ਕੁੱਲ ਪਾਜ਼ਿਟਿਵਿਟੀ ਦਰ ਨਿਰੰਤਰ ਘਟ ਰਹੀ ਹੈ ਅਤੇ ਅੱਜ ਇਹ ਦਰ 6.84 ਫੀਸਦੀ  ਨੂੰ ਛੂਹ ਗਈ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ ਹੁਣ 3.83 ਫੀਸਦੀ ਤੇ ਖੜ੍ਹੀ ਹੈ।  1167 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 971 ਨਿਜੀ ਪ੍ਰਯੋਗਸ਼ਾਲਾਵਾਂ ਸਮੇਤ ਦੇਸ਼ ਵਿੱਚ 2,138 ਟੈਸਟਿੰਗ ਲੈਬਾਂ ਕੋਵਿਡ ਜਾਂਚ ਵਿੱਚ ਸਹਿਯੋਗ ਦੇ ਰਹੀਆਂ ਹਨ। ਲੈਬਾਂ ਦੀ ਗਿਣਤੀ ਵੱਧਣ ਨਾਲ, ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵੱਡਾ ਵਾਧਾ ਦਰਜ ਹੋਇਆ ਹੈ। ਇਸਦੇ ਨਤੀਜੇ ਵਜੋਂ, ਭਾਰਤ ਵਿੱਚ ਪ੍ਰਤੀ ਦਿਨ ਪ੍ਰਤੀ ਮਿਲੀਅਨ ਟੈਸਟ ਸੰਬੰਧੀ ਡਬਲਯੂਐਚਓ ਦੇ ਮਿਆਰ ਨਾਲੋਂ ਪੰਜ ਗੁਣਾ ਵਧੇਰੇ ਟੈਸਟ ਹੋ ਰਹੇ ਹਨ। ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ 4,44,746 ਹੋ ਗਈ ਹੈ ਅਤੇ ਉਹ ਭਾਰਤ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ 4.82 ਫੀਸਦੀ ਬਣਦਾ ਹੈ ਅਤੇ ਇਹ ਅੰਕੜਾ 5 ਫੀਸਦੀ ਤੋਂ ਹੇਠਾਂ ਚੱਲ ਰਿਹਾ ਹੈ। ਰਿਕਵਰੀ ਰੇਟ 93  ਫੀਸਦੀ  ਤੋਂ ਉੱਪਰ ਚੱਲ ਰਿਹਾ ਹੈ, ਰਿਕਵਰੀ ਦਰ ਵਿੱਚ ਅੱਜ ਸੁਧਾਰ ਵਧ ਕੇ  93.72 ਫੀਸਦੀ ਹੋ ਗਿਆ ਹੈ। ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ 37,816 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ ਜਿਸ ਨਾਲ ਕੁੱਲ ਰਿਕਵਰ ਕੀਤੇ  ਕੇਸਾਂ ਦੀ ਗਿਣਤੀ ਵੱਧ ਕੇ 86,42,771 ਹੋ ਗਈ ਹੈ। ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਵੇਲੇ ਇਹ 81,98,025 ਦੇ ਪੱਧਰ ਤੇ ਖੜ੍ਹਾ ਹੈ। ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 77.53 ਫੀਸਦੀ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਕੇਂਦਰਿਤ ਹਨ। ਕੇਰਲ ਵਿੱਚ ਵਿਚ ਇਕ ਦਿਨ ਦੀ ਰਿਕਵਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ 5,149 ਮਾਮਲਿਆਂ ਵਿੱਚ ਰਿਕਵਰੀ ਦਰਜ ਕੀਤੀ ਗਈ ਹੈ। ਦਿੱਲੀ ਵਿੱਚ 4,943 ਲੋਕ ਰਿਕਵਰ ਹੋਏ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 4,089 ਨਵੇਂ ਕੇਸ ਰਿਕਵਰ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 44,376 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ। ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਨਵੇਂ ਕੇਸਾਂ ਵਿੱਚ 76.51 ਫੀਸਦੀ ਦਾ ਯੋਗਦਾਨ ਪਾਇਆ ਹੈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 6,224 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 5,439 ਨਵੇਂ ਕੇਸ ਦਰਜ ਕੀਤੇ ਗਏ ਜਦੋਂ ਕਿ ਕੇਰਲ ਵਿੱਚ ਕੱਲ੍ਹ 5,420 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ  ਨਵੀਂਆਂ ਮੌਤਾਂ ਦੇ 481 ਮਾਮਲਿਆਂ ਵਿੱਚੋਂ 74.22 ਫ਼ੀਸਦ  ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। ਦਿੱਲੀ ਵਿੱਚ ਸਭ ਤੋਂ ਵੱਧ (109) ਨਵੀਂਆਂ ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਵਿਚ 49 ਦੀ ਮੌਤ ਹੋਈ, ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ 33 ਮੌਤਾਂ ਰਿਪੋਰਟ ਹੋਈਆਂ ਹਨ।

https://pib.gov.in/PressReleasePage.aspx?PRID=1675537

 

ਨਿਗਰਾਨੀ, ਕਨਟੇਨਮੈਂਟ ਤੇ ਸਾਵਧਾਨੀ ਲਈ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼

ਗ੍ਰਹਿ ਮੰਤਰਾਲੇ ਨੇ ਅੱਜ ਨਿਗਰਾਨੀ, ਕਨਟੇਨਮੈਂਟ ਅਤੇ ਸਾਵਧਾਨੀਆਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ ਇਕ ਦਸੰਬਰ ਤੋਂ ਲਾਗੂ ਹੋਣਗੇ ਅਤੇ 31/12/2020 ਤੱਕ ਲਾਗੂ ਰਹਿਣਗੇ। ਦਿਸ਼ਾ-ਨਿਰਦੇਸ਼ਾਂ ਵਿੱਚ ਕੋਵਿਡ-19 ਦੇ ਖਿਲਾਫ ਚੁੱਕੇ ਗਏ ਕਦਮਾਂ ਨਾਲ ਮਿਲੇ ਮਹੱਤਵਪੂਰਨ ਫਾਇਦਿਆਂ ਨੂੰ ਮਜ਼ਬੂਤ ਕਰਨਾ ਹੈ ਜੋ ਦੇਸ਼ ਵਿੱਚ ਐਕਟਿਵ ਕੇਸਾਂ ਦਾ ਅੰਕੜਿਆਂ ਵਿੱਚ ਕਮੀ ਆਉਣ ਨਾਲ ਸਾਫ ਦਿਸ ਰਹੇ ਹਨ, ਹੋਰ ਕੁਝ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸਾਂ ਵਿੱਚ ਹਾਲ ਹੀ ਵਿੱਚ ਨਵੇਂ ਕਰੋਨਾ ਕੇਸਾਂ ਵਿੱਚ ਉਛਾਲ ਦੇ ਮੱਦੇਨਜ਼ਰ ਤਿਉਹਾਰੀ ਸੀਜ਼ਨ ਅਤੇ ਸਰਦੀ ਦੀ ਸ਼ੁਰੂਆਤ ਕਾਰਨ, ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਮਹਾਮਾਰੀ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਸਾਵਧਾਨੀਆਂ ਵਰਤਣ ਦੇ ਨਾਲ-ਨਾਲ ਨਿਰਧਾਰਿਤ ਕਨਟੇਨਮੈਂਟ ਨੀਤੀ, ਨਿਗਰਾਨੀ ਤੇ ਧਿਆਨ ਕੇਂਦ੍ਰਿਤ ਕਰਨ, ਗ੍ਰਹਿ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਐੱਸਓਪੀਜ਼/ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ। ਸਥਾਨਿਕ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਅਤੇ ਮਿਉਂਸਪਲ ਅਥਾਰਿਟੀਜ਼ ਨਿਰਧਾਰਿਤ ਕਨਟੇਨਮੈਂਟ ਉਪਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸੁਨਿਸ਼ਚਿਤ ਕਰਨ ਲਈ ਜ਼ਿੰਮੇਵਾਰ ਹੋਣਗੇ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ ਸਥਿਤੀ ਦੇ ਜਾਇਜ਼ੇ ਦੇ ਅਧਾਰ ‘ਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਸਥਾਨਿਕ ਰੋਕਾਂ ਲਗਾ ਸਕਦੇ ਹਨ।

https://pib.gov.in/PressReleasePage.aspx?PRID=1675624

 

ਕੋਵਿਡ-19 ਬਾਰੇ ਮੁੱਖ ਮੰਤਰੀਆਂ ਦੇ ਨਾਲ ਵਰਚੁਅਲ ਮੀਟਿੰਗ ਦੇ ਸਮਾਪਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1675395

 

ਪ੍ਰਧਾਨ ਮੰਤਰੀ 26 ਨਵੰਬਰ ਨੂੰ ‘ਆਰਈ–ਇਨਵੈਸਟ 2020’ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਨਵੰਬਰ, 2020 ਨੂੰ ਸ਼ਾਮੀਂ 5:30 ਵਜੇ ਵਰਚੁਅਲ ਤੀਸਰੀ ਗਲੋਬਲ ਅਖੁੱਟ ਊਰਜਾ ਨਿਵੇਸ਼ ਬੈਠਕ ਅਤੇ ਐਕਸਪੋ (ਆਰਈ–ਇਨਵੈਸਟ 2020 – RE-Invest 2020) ਦਾ ਉਦਘਾਟਨ ਕਰਨਗੇ। ਇਸ ਸਿਖ਼ਰ ਸੰਮੇਲਨ ਦਾ ਆਯੋਜਨ 26 ਤੋਂ 28 ਨਵੰਬਰ, 2020 ਨੂੰ ਅਖੁੱਟ ਊਰਜਾ ਮੰਤਰਾਲੇ ਦੁਆਰਾ ਕਰਵਾਇਆ ਜਾ ਰਿਹਾ ਹੈ। ‘ਆਰਈ–ਇਨਵੈਸਟ 2020’ ਦਾ ਵਿਸ਼ਾ ‘ਟਿਕਾਊ ਊਰਜਾ ਤਬਾਦਲੇ ਲਈ ਇਨੋਵੇਸ਼ਨ’ ਹੈ। ਇਸ ਦੌਰਾਨ ਅਖੁੱਟ ਤੇ ਭਵਿੱਖ ਦੇ ਊਰਜਾ ਵਿਕਲਪਾਂ ਬਾਰੇ 3–ਦਿਨਾ ਕਾਨਫ਼ਰੰਸ ਹੋਵੇਗੀ ਅਤੇ ਨਿਰਮਾਤਾਵਾਂ, ਡਿਵੈਲਪਰਾਂ, ਨਿਵੇਸ਼ਕਾਂ ਤੇ ਇਨੋਵੇਟਰਾਂ ਦੀ ਇੱਕ ਪ੍ਰਦਰਸ਼ਨੀ ਲਗੇਗੀ। ਇਸ ਵਿੱਚ ਮੰਤਰੀ ਪੱਧਰ ਦੇ 75 ਤੋਂ ਵੱਧ ਵਫ਼ਦ, 1,000 ਤੋਂ ਵੱਧ ਵਿਸ਼ਵ ਉਦਯੋਗ ਆਗੂ ਅਤੇ 50,000 ਡੈਲੀਗੇਟ ਹਿੱਸਾ ਲੈਣਗੇ।

https://pib.gov.in/PressReleasePage.aspx?PRID=1675362

 

ਭਾਰਤ ਅਤੇ ਮਿਆਂਮਾਰ ਦਰਮਿਆਨ ਸੰਯੁਕਤ ਵਪਾਰ ਕਮੇਟੀ ਦੀ 7ਵੀਂ ਬੈਠਕ

ਭਾਰਤ ਅਤੇ ਮਿਆਂਮਾਰ ਦਰਮਿਆਨ ਸੰਯੁਕਤ ਵਪਾਰ ਕਮੇਟੀ ਦੀ 7ਵੀਂ ਬੈਠਕ 24 ਨਵੰਬਰ,  2020 ਨੂੰ ਵਰਚੁਅਲ ਮਾਧਿਅਮ ਰਾਹੀਂ ਆਯੋਜਿਤ ਕੀਤੀ ਗਈ ਸੀ। ਬੈਠਕ ਦੀ ਸਹਿ-ਪ੍ਰਧਾਨਗੀ ਮਿਆਂਮਾਰ ਦੇ ਕੇਂਦਰੀ ਵਣਜ ਮੰਤਰੀ  ਡਾ. ਥੇਨ ਮਿਯੰਟ,  ਅਤੇ ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੀਤੀ।  ਸਲਾਹ-ਮਸ਼ਵਰੇ ਦੌਰਾਨ,  ਦੋਹਾਂ ਪੱਖਾਂ ਨੇ ਵਪਾਰ,  ਨਿਵੇਸ਼ ,  ਬੈਂਕਿੰਗ ,  ਕਨੈਕਟੀਵਿਟੀ,  ਸਮਰੱਥਾ ਨਿਰਮਾਣ ਅਤੇ ਸੀਮਾ ਢਾਂਚੇ ਦੇ ਅੱਪਗ੍ਰਡੇਸ਼ਨ ਤੋਂ ਲੈ ਕੇ ਕਈ ਦੁਵੱਲੇ ਮੁੱਦਿਆਂ ਦੀ ਸਮੀਖਿਆ ਕੀਤੀ।  ਦੋਹਾਂ ਪੱਖਾਂ ਨੇ ਕੋਵਿਡ-19 ਚੁਣੌਤੀਆਂ ਨੂੰ ਪੂਰਾ ਕਰਨ ਅਤੇ ਪਾਰੰਪਰਿਕ ਦਵਾਈਆਂ ਸਹਿਤ ਫਾਰਮਾ ਅਤੇ ਸਿਹਤ ਖੇਤਰ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਲਈ ਆਪਣੀਆਂ ਤਿਆਰੀਆਂ ਦੀ ਸਮੀਖਿਆਂ ਕੀਤੀ। ਸ਼੍ਰੀ ਪੀਯੂਸ਼ ਗੋਇਲ ਨੇ ਭਾਰਤ ਅਤੇ ਮਿਆਂਮਾਰ  ਦਰਮਿਆਨ ਮਜ਼ਬੂਤ ਸੱਭਿਆਚਾਰਕ ਅਤੇ ਵਪਾਰਿਕ ਸਬੰਧਾਂ ‘ਤੇ ਪ੍ਰਕਾਸ਼ ਪਾਇਆ ਅਤੇ ਉਨ੍ਹਾਂ ਨੇ ਭਾਰਤ ਦੀ ‘ਨੇਬਰਹੁੱਡ ਫਰਸਟ’ ਅਤੇ ‘ਐਕਟ ਈਸਟ’ ਨੀਤੀਆਂ  ਦੇ ਅਨੁਸਾਰ ਭਾਰਤ ਦੀ ਮਿਆਂਮਾਰ ਦੇ ਨਾਲ ਭਾਗੀਦਾਰੀ ਦੀ ਪ੍ਰਾਥਮਿਕਤਾ ਨੂੰ ਵੀ ਰੇਖਾਂਕਿਤ ਕੀਤਾ।  ਉਨ੍ਹਾਂ ਨੇ ਮਿਆਂਮਾਰ ਦੇ ਨਾਲ ਵਪਾਰ ਅਤੇ ਨਿਵੇਸ਼,  ਤੇਲ ਅਤੇ ਗੈਸ,  ਬਿਜਲੀ,  ਬੀਮਾ,  ਫਾਰਮਾਸੀਊਟਿਕਲ ਅਤੇ ਇਨਫ੍ਰਾਸਟ੍ਰਕਚਰ ਸਹਿਤ ਕਈ ਖੇਤਰਾਂ ਵਿੱਚ ਬਹੁਮੁਖੀ ਸਹਿਯੋਗ ਵਧਾਉਣ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ ਅਤੇ ਇਨ੍ਹਾਂ ਖੇਤਰਾਂ ਵਿੱਚ ਭਾਰਤ ਦੁਆਰਾ ਮਿਆਂਮਾਰ ਵਿੱਚ ਵਧੇ ਨਿਵੇਸ਼ ‘ਤੇ ਸੰਤੋਸ਼ ਵਿਅਕਤ ਕੀਤਾ।

https://pib.gov.in/PressReleasePage.aspx?PRID=1675441

 

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਉਦਯੋਗ ਨੂੰ ਉਤਪਾਦਕਤਾ ਅਤੇ ਗੁਣਵਤਾ ਸੁਧਾਰ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ

ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਉਦਯੋਗ ਨੂੰ ਉਤਪਾਦਕਤਾ ਤੇ ਗੁਣਵਤਾ ਦੇ ਸੁਧਾਰ ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ। ਵੱਖ-ਵੱਖ ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਤੀਨਿਧਾਂ ਨਾਲ ਅੱਜ ਗੱਲਬਾਤ ਕਰਦਿਆਂ ਉਨ੍ਹਾਂ ਅਗਲੇ ਮਹੀਨੇ ਕੁਝ ਦਿਨ ਇਹਨਾਂ ਮੁੱਦਿਆਂ ਬਾਰੇ ਸੋਚਣ ਅਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ ਤਾਂ ਜੋ ਦੇਸ਼ ਨੂੰ ਉੱਚ ਗੁਣਵਤਾ, ਅਸਰਦਾਰ ਉਤਪਾਦਕ , ਵਪਾਰੀ ਅਤੇ ਸਰਵਿਸ ਪ੍ਰੋਵਾਈਡਰ ਵਜੋਂ ਮਾਣਤਾ ਮਿਲ ਸਕੇ। ਮੰਤਰੀ ਨੇ ਕਿਹਾ ਕਿ ਇਹ ਖੇਤਰ ਅਤੇ ਸੈਕਟਰ ਅਨੁਸਾਰ ਕੀਤਾ ਜਾ ਸਕਦਾ ਹੈ ਤਾਂ ਜੋ ਭਾਗੀਦਾਰਾਂ ਵਿਚਾਲੇ ਗਿਆਨ ਦਾ ਅਦਾਨ-ਪ੍ਰਦਾਨ ਹੋ ਸਕੇ ਅਤੇ ਇਹਨਾਂ ਦੋਹਾਂ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਸ਼੍ਰੀ ਗੋਇਲ ਨੇ ਕਿਹਾ ਕਿ ਮੁੱਖ ਕੰਪਨੀਆਂ ਦੇ ਦੂਜੇ ਤਿਹਾਈ ਦੇ ਨਤੀਜੇ ਦਸਦੇ ਹਨ ਕਿ ਜਿ਼ਆਦਾਤਰ ਕੰਪਨੀਆਂ ਦਾ ਲਾਭ ਵਧਿਆ ਹੈ , ਜੋ ਇਹ ਇਸ਼ਾਰਾ ਕਰਦਾ ਹੈ ਕਿ ਭਾਰਤੀ ਉਦਯੋਗ ਨੇ ਕੋਵਿਡ ਸਮੇਂ ਦੌਰਾਨ ਉਤਪਾਦ ਦੇ ਸੁਧਾਰ ਲਈ ਕਮਰ ਕੱਸੀ ਹੈ ਅਤੇ ਗੁਣਵਤਾ ਤੇ ਉਦਪਾਦਕਤਾ ਤੇ ਧਿਆਨ ਕੇਂਦਰਿਤ ਕੀਤਾ ਹੈ। ਇਹਨਾਂ ਨੂੰ ਮਿਸ਼ਨ ਮੋਡ ਵਿੱਚ ਲਿਜਾਣ ਲਈ ਉਦਯੋਗਿਕ ਸਹਾਇਤਾ ਦੀ ਅਪੀਲ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਗੁਣਵਤਾ ਅਤੇ ਉਤਪਾਦਕਤਾ ਸੰਕਟ ਨੂੰ ਮੌਕੇ ਵਿੱਚ ਬਦਲਣ ਲਈ ਮਦਦਗਾਰ ਹੋ ਸਕਦੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤੀ ਉਦਯੋਗ ਨੇ ਮੁਸ਼ਕਿਲ ਸਮੇਂ ਦੌਰਾਨ ਲਚਕੀਲਾਪਣ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ , ਜਿਸ ਨਾਲ ਦੇਸ਼ ਨੂੰ ਮਹਾਮਾਰੀ ਨਾਲ ਲੜਨ ਲਈ ਸਹਾਇਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਅਰਥਚਾਰਾ ਫਿਰ ਤੋਂ ਸੁਰਜੀਤ ਹੋਣ ਦੇ ਜ਼ਬਰਦਸਤ ਸੰਕੇਤ ਦਿਖਾ ਰਿਹਾ ਹੈ ਅਤੇ ਇੱਥੋਂ ਤੱਕ ਕਿ  ਅੰਤਰਰਾਸ਼ਟਰੀ ਖੇਤਰ ਵਿੱਚ ਵੀ ਭਾਰਤ ਦਾ ਵਿਕਾਸ ਕਈ ਗੁਣਾ ਵਧਿਆ ਹੈ ਅਤੇ ਇਸ ਨੂੰ ਇੱਕ ਵਿਸ਼ਵਾਸੀ ਸਹਿਯੋਗੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਭਾਰਤ ਬਰਬਾਦ ਹੋਏ ਸਮੇਂ ਤੇ ਕਾਬੂ ਪਾ ਕੇ ਹੋਰ ਮਜ਼ਬੂਤ ਤੇ ਜੇਤੂ ਹੋ ਕੇ ਉੱਭਰੇਗਾ। ਮੰਤਰੀ ਨੇ ਕਿਹਾ ਕਿ ਵਾਤਾਵਰਨ ਪ੍ਰਣਾਲੀ ਪਰਿਵਰਤਨ ਲਿਆਏਗੀ ਅਤੇ ਭਾਰਤ ਵਿਸ਼ਵ ਨਾਲ ਮਜ਼ਬੂਤੀ ਦੀ ਸਥਿਤੀ ਅਤੇ ਬਰਾਬਰ ਦੀਆਂ ਮੱਦਾਂ ਰਾਹੀਂ ਗੱਲਬਾਤ ਕਰ ਸਕੇਗਾ। ਉਨ੍ਹਾਂ ਇਕੱਠ ਨੂੰ ਲਗਾਤਾਰ ਸਿਹਤ ਸਾਵਧਾਨੀਆਂ ਨੂੰ ਕਾਇਮ ਰੱਖਣ ਲਈ ਕਿਹਾ , ਕਿਉਂਕਿ ਇਸ ਮੌਕੇ ਕੀਤੀ ਢਿੱਲ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ।

https://pib.gov.in/PressReleasePage.aspx?PRID=1675360 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਅਸਾਮ: ਅਸਾਮ ਵਿੱਚ ਕੱਲ 157 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 211839 ਤੱਕ ਪਹੁੰਚੇ, ਕੁੱਲ ਡਿਸਚਾਰਜ ਮਰੀਜ਼ 207646, ਐਕਟਿਵ 3214 ਅਤੇ 976 ਮੌਤਾਂ ਹੋਈਆਂ ਹਨ।

  • ਕੇਰਲ: ਰਾਜ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ 17 ਦਸੰਬਰ ਤੋਂ ਸਕੂਲ ਵਾਪਸ ਆਉਣ ਲਈ ਨਿਰਦੇਸ਼ ਦਿੱਤੇ ਹਨ। 10ਵੀਂ ਅਤੇ 12ਵੀਂ ਜਮਾਤ ਦੇ ਅਧਿਆਪਕਾਂ ਨੂੰ 50 ਫ਼ੀਸਦੀ ਹਾਜ਼ਰੀ ਨਾਲ ਸਕੂਲ ਵਾਪਸ ਜਾਣ ਲਈ ਕਿਹਾ ਗਿਆ ਹੈ। ਪ੍ਰਬੰਧ ਇਸ ਤਰੀਕੇ ਨਾਲ ਕੀਤੇ ਜਾ ਰਹੇ ਹਨ ਕਿ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਜਨਵਰੀ ਤੋਂ ਸਕੂਲ ਵਾਪਸ ਆਉਣਗੇ। ਇਹ ਫ਼ੈਸਲਾ ਸਿੱਖਿਆ ਮੰਤਰੀ ਅਤੇ ਲੋਕ ਸਿੱਖਿਆ ਸਕੱਤਰ ਦੀ ਇੱਕ ਬੈਠਕ ਵਿੱਚ ਲਿਆ ਗਿਆ। ਲੋਕਲ ਬਾਡੀ ਦੀਆਂ ਚੋਣਾਂ ਵਿੱਚ ਕੋਵਿਡ ਮਰੀਜ਼ਾਂ ਅਤੇ ਕੁਆਰੰਟੀਨ ਅਧੀਨ ਮਰੀਜ਼ਾਂ ਨੂੰ ਡਾਕ ਰਾਹੀਂ ਵੋਟ ਪਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੌਰਾਨ, ਕੇਰਲ ਨੇ ਕੋਵਿਡ-19 ਦੇ ਨਿਰੀਖਣ ਲਈ ਵਰਤੀਆਂ ਜਾਣ ਵਾਲੀਆਂ 30,000 ਤੋਂ ਵੱਧ ਰੈਪਿਡ ਐਂਟੀਜਨ ਟੈਸਟ ਕਿੱਟਾਂ ਵਾਪਸ ਭੇਜੀਆਂ ਹਨ ਕਿਉਂਕਿ ਇਨ੍ਹਾਂ ਦੀ ਗੁਣਵੱਤਾ ਮਾੜੀ ਹੈ। ਰਾਜ ਵਿੱਚ ਕੱਲ ਕੋਵਿਡ-19 ਦੇ 5,420 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਬਿਮਾਰੀ ਤੋਂ 5,149 ਮਰੀਜ਼ ਠੀਕ ਹੋ ਗਏ ਹਨ। ਕੋਵਿਡ ਕਾਰਨ ਮੌਤਾਂ ਦੀ ਗਿਣਤੀ 2095 ਹੈ ਅਤੇ ਟੈਸਟ ਪਾਜ਼ੀਟਿਵਿਟੀ ਦਰ 9.04 ਫ਼ੀਸਦੀ ਹੈ।

  • ਤਮਿਲ ਨਾਡੂ: ਕਰਾਈਕਲ ਚੱਕਰਵਾਤ ਰਾਹਤ ਕੈਂਪਾਂ ਵਿੱਚ ਕੋਵਿਡ ਦੇ ਫੈਲਣ ਦੀ ਧਮਕੀ ਵੱਡੇ ਪੱਧਰ ’ਤੇ ਫੈਲ ਗਈ; ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਲੋਕ ਵਾਇਰਸ ਲਈ ਪਾਜ਼ਿਟਿਵ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਚੱਕਰਵਾਤ ਨਿਵਾਰ ਦੇ ਮੱਦੇਨਜ਼ਰ ਬਚਾਅ ਸਥਾਨਾਂ ਲਈ ਸਥਾਪਤ ਅਸਥਾਈ ਪਨਾਹਘਰਾਂ ਦੇ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਮੈਡੀਕਲ ਟੀਮਾਂ ਤਮਿਲ ਨਾਡੂ ਵਿੱਚ ਬਚਾਅ ਪਨਾਹਘਰਾਂ ਵਿਖੇ ਬੁਖਾਰ ਕੈਂਪ ਲਗਾ ਰਹੀਆਂ ਹਨ ਅਤੇ ਮਾਸਕ ਵੰਡ ਰਹੀਆਂ ਹਨ। ਐੱਨਡੀਆਰਐੱਫ਼ ਦੀਆਂ 19 ਟੀਮਾਂ ਚੱਕਰਵਾਤ ਨਿਵਾਰ ਤੋਂ ਪਹਿਲਾਂ ਬਚਾਅ ਕਾਰਜਾਂ ਲਈ ਤਮਿਲ ਨਾਡੂ ਅਤੇ ਪੁਦੂਚੇਰੀ ਲਈ ਰਵਾਨਾ ਹੋਈਆਂ ਹਨ।

  • ਕਰਨਾਟਕ: ਰਾਜ ਦੀ ਕੋਵਿਡ-19 ਤਕਨੀਕੀ ਸਲਾਹਕਾਰ ਕਮੇਟੀ (ਟੀਏਸੀ) ਨੇ ਮੰਗਲਵਾਰ ਨੂੰ ਕੋਵਿਡ ਦੀ ਦੂਜੀ ਵੇਵ ਨਾਲ ਨਜਿੱਠਣ ਲਈ ਰਾਜ ਦੀ ਤਿਆਰੀ ’ਤੇ ਵਿਚਾਰ ਵਟਾਂਦਰਾ ਕੀਤਾ ਹੈ। ਕਮੇਟੀ ਨੇ ਸਿੱਖਿਆ ਵਿਭਾਗ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਪਹਿਲੀ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨਾਂ ਪ੍ਰੀਖਿਆ ਦੇ ਪਾਸ ਕਰਨ ’ਤੇ ਵਿਚਾਰ ਕਰੇ। ਕਰਨਾਟਕ ਦੀ ਹਾਈ ਕੋਰਟ ਨੇ ਕਿਹਾ ਕਿ ਇਹ ਸਮਾਂ ਹੈ ਕਿ ਸਿਆਸੀ ਧਿਰਾਂ ਰੈਲੀਆਂ ਵਿੱਚ ਕਰਮਚਾਰੀਆਂ ਨੂੰ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਅੰਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ ਕੋਵਿਡ ਕਾਰਨ ਮਰਨ ਵਾਲਿਆਂ ਵਿੱਚੋਂ 71 ਫ਼ੀਸਦੀ ਆਦਮੀ ਹਨ।

  • ਆਂਧਰ ਪ੍ਰਦੇਸ਼: ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਇੱਕ ਹਜ਼ਾਰ ਕਰੋੜ ਰੁਪਏ ਦੀ ਜਗਨੰਨਾ ਥੂਡੋ ਸਕੀਮ ਦੀ ਸ਼ੁਰੂਆਤ ਕੀਤੀ; ਇਸ ਸਕੀਮ ਤਹਿਤ ਰਾਜ ਵਿੱਚ ਛੋਟੇ ਅਤੇ ਲਘੂ ਵਿਕਰੇਤਾਵਾਂ ਨੂੰ 10,000 ਰੁਪਏ ਤੱਕ ਦੇ ਵਿਆਜ ਮੁਕਤ ਕਰਜ਼ੇ ਦਿੱਤੇ ਜਾਣਗੇ; ਹੁਣ ਤੱਕ 10 ਲੱਖ ਲੋਕਾਂ ਨੇ ਅਰਜ਼ੀ ਦਿੱਤੀ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕੋਵਿਡ ਵੈਕਸੀਨ ਦੇ ਭੰਡਾਰਨ ਅਤੇ ਵੰਡ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ। ਜੇ ਸਰਕਾਰ ਉਨ੍ਹਾਂ ਨੂੰ 75 ਫ਼ੀਸਦੀ ਸਮਰੱਥਾ ਦੇ ਨਾਲ ਚਲਾਉਣ ਦੀ ਆਗਿਆ ਦਿੰਦੀ ਹੈ ਤਾਂ ਰਾਜ ਵਿੱਚ ਸਿੰਗਲ ਸਕ੍ਰੀਨ ਥੀਏਟਰ 11 ਦਸੰਬਰ ਤੋਂ ਮੁੜ ਖੁੱਲ੍ਹ ਸਕਦੇ ਹਨ। ਰਾਜਪਾਲ ਬਿਸਵਾ ਭੂਸ਼ਣ ਹਰੀਚੰਦਨ ਨੇ ਵੀਡੀਓ ਕਾਨਫ਼ਰੰਸ ਰਾਹੀਂ ਤਿਰੂਪਤੀ ਦੇ ਸ਼੍ਰੀ ਬਾਲਾਜੀ ਮੈਡੀਕਲ ਕਾਲਜ, ਹਸਪਤਾਲ ਅਤੇ ਖੋਜ ਇੰਸਟੀਟਿਊਟ ਵਿਖੇ ਸੁਪਰ ਸਪੈਸ਼ਲਿਟੀ ਸਹੂਲਤਾਂ ਅਤੇ ਸਟੇਟ ਆਫ਼ ਦਾ ਆਰਟ  ਉਪਕਰਣਾਂ ਦਾ ਉਦਘਾਟਨ ਕੀਤਾ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਵਿੱਚ 993 ਨਵੇਂ ਕੇਸ ਆਏ, 1150 ਰਿਕਵਰ ਹੋਏ ਅਤੇ 4 ਮੌਤਾਂ ਹੋਈਆਂ ਹਨ। ਕੁੱਲ ਕੇਸ: 2,66,042; ਐਕਟਿਵ ਕੇਸ: 10,886; ਮੌਤਾਂ: 1441; 95.36 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,53,715 ਮਰੀਜ਼ ਡਿਸਚਾਰਜ ਹੋਏ, ਜਦਕਿ ਦੇਸ਼ ਵਿਆਪੀ ਰਿਕਵਰੀ ਦੀ ਦਰ 93.7 ਫ਼ੀਸਦੀ ਹੈ। ਜਦੋਂ ਇਹ ਵੈਕਸੀਨ ਪੂਰੇ ਭਾਰਤ ਵਿੱਚ ਉਪਲਬਧ ਹੁੰਦੀ ਹੈ ਤਾਂ ਅਪੋਲੋ ਹਸਪਤਾਲ ਆਪਣੇ ਹਸਪਤਾਲਾਂ, ਕਲੀਨਿਕਾਂ, ਸਿਹਤ ਕੇਂਦਰਾਂ, ਫਾਰਮੇਸੀਆਂ ਅਤੇ ਅਪੋਲੋ 24/7 ਦੁਆਰਾ ਇੱਕ ਦਿਨ ਵਿੱਚ 10 ਲੱਖ ਵੈਕਸੀਨ ਦੇਣ ਲਈ ਤਿਆਰ ਹੈ।

  • ਮਹਾਰਾਸ਼ਟਰ: ਰਾਜ ਸਰਕਾਰ ਨੇ ਕੋਵਿਡ-19 ਵੈਕਸੀਨ ਦੀ ਵੰਡ ਲਈ ਸਾਰੀਆਂ ਮੋਡੇਲੀਟੀਜ਼ ਦੀ ਨਿਗਰਾਨੀ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਊਧਵ ਠਾਕਰੇ ਨੇ ਜਾਣਕਾਰੀ ਦਿੱਤੀ ਹੈ ਕਿ ਟਾਸਕ ਫੋਰਸ ਵੈਕਸੀਨ ਦੀ ਉਪਲਬਧਤਾ ਨਾਲ ਜੁੜੇ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕਰੇਗੀ, ਇਸਤੋਂ ਇਲਾਵਾ ਇਹ ਵੈਕਸੀਨ ਦੇ ਕੋਈ ਮਾੜੇ ਪ੍ਰਭਾਵ ਬਾਰੇ, ਰਾਜ ਦੇ ਹਰੇਕ ਵਿਅਕਤੀ ਨੂੰ ਵੈਕਸੀਨ ਦੇਣ ਦੇ ਖ਼ਰਚੇ ਬਾਰੇ ਅਤੇ ਵੈਕਸੀਨ ਦੀ ਸਹੀ ਵੰਡ ਬਾਰੇ ਵੀ ਵਿਚਾਰ ਵਟਾਂਦਰਾ ਕਰੇਗੀ। ਰਾਜ ਕੋਰੋਨਾ ਵਾਇਰਸ ਵੈਕਸੀਨ ਦੇ ਵਿਕਾਸ ਨੂੰ ਟਰੈਕ ਕਰਨ ਲਈ ਸੀਰਮ ਇੰਸਟੀਟਿਊਟ ਆਵ੍ ਇੰਡੀਆ ਨਾਲ ਨਿਰੰਤਰ ਸੰਪਰਕ ਵਿੱਚ ਹੈ। ਮੁੱਖ ਮੰਤਰੀ ਨੇ ਕਿਹਾ ਕਿ ‘ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ’ ਮੁਹਿੰਮ ਨੇ ਕੇਸਾਂ ਦੀ ਗਿਣਤੀ ਨੂੰ ਲਗਭਗ 24,000 ਕੇਸ ਪ੍ਰਤੀ ਦਿਨ ਤੋਂ ਘਟਾ ਕੇ ਤਕਰੀਬਨ 5,000 ਕੇਸ ਪ੍ਰਤੀ ਦਿਨ ਤੱਕ ਲਿਆਉਣ ਵਿੱਚ ਸਹਾਇਤਾ ਕੀਤੀ ਹੈ। ਰਾਜ ਨੇ ਇਸ ਮੁਹਿੰਮ ਰਾਹੀਂ 11 ਕਰੋੜ ਤੋਂ ਵੱਧ ਵਿਅਕਤੀਆਂ ਦੇ ਸਿਹਤ ਅੰਕੜੇ ਇਕੱਠੇ ਕੀਤੇ ਹਨ। ਮਹਾਰਾਸ਼ਟਰ ਕੋਵਿਡ-19 ਦੇ ਰੋਜ਼ਾਨਾ 80,000 ਟੈਸਟ ਕਰਵਾ ਰਿਹਾ ਹੈ।

  • ਗੁਜਰਾਤ: ਰਾਜ ਵਿੱਚ ਕੋਵਿਡ-19 ਦੇ 1510 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਇੱਕੋ ਦਿਨ ਵਿੱਚ 1276 ਵਿਅਕਤੀ ਰਿਕਵਰ ਵੀ ਹੋਏ ਹਨ। ਹੁਣ ਤੱਕ 73.76 ਲੱਖ ਤੋਂ ਵੱਧ ਕੋਵਿਡ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਵੇਲੇ ਰਾਜ ਵਿੱਚ 14,044 ਐਕਟਿਵ ਕੇਸ ਹਨ ਅਤੇ ਹੁਣ ਤੱਕ ਕੋਵਿਡ ਕਾਰਨ 3889 ਲੋਕਾਂ ਦੀ ਮੌਤ ਹੋ ਗਈ ਹੈ।

  • ਰਾਜਸਥਾਨ: ਰਾਜ ਵਿੱਚ 25,000 ਤੋਂ ਵੱਧ ਐਕਟਿਵ ਮਾਮਲੇ ਹਨ। ਹੁਣ ਤੱਕ ਰਾਜ ਵਿੱਚ ਕੋਵਿਡ ਕੇਸਾਂ ਦੀ ਕੁੱਲ ਗਿਣਤੀ 2.5 ਲੱਖ ਨੂੰ ਪਾਰ ਕਰ ਚੁੱਕੀ ਹੈ ਅਤੇ ਕੁੱਲ ਰਿਕਵਰੀ 2.2 ਲੱਖ ਨੂੰ ਪਾਰ ਕਰ ਗਈ ਹੈ। ਰਾਜ ਵਿੱਚ ਕੋਵਿਡ-19 ਕਾਰਨ 2200 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।

  • ਮੱਧ ਪ੍ਰਦੇਸ਼: 3 ਨਵੰਬਰ ਤੋਂ ਮੱਧ ਪ੍ਰਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਇੱਕ ਵਾਰ ਫਿਰ ਵਧ ਰਹੀ ਹੈ। ਹੁਣ ਐਕਟਿਵ ਮਾਮਲਿਆਂ ਦੀ ਗਿਣਤੀ 12,979 ਹੈ। ਰਾਜ ਦੀ ਔਸਤਨ ਪਾਜ਼ਿਟਿਵ ਦਰ 5.5 ਫ਼ੀਸਦੀ ਹੈ। ਰਾਜ ਦੇ ਕੁੱਲ ਕੋਰੋਨਾ ਮਰੀਜ਼ਾਂ ਵਿੱਚੋਂ 59 ਫ਼ੀਸਦੀ ਮਰੀਜ਼ ਹੋਮ ਆਈਸੋਲੇਸ਼ਨ ਵਿੱਚ ਹਨ। ਇੰਦੌਰ, ਭੋਪਾਲ, ਗਵਾਲੀਅਰ, ਰਤਲਾਮ, ਵਿਦਿਸ਼ਾ ਅਤੇ ਸ਼ਿਵਪੁਰੀ ਵਿੱਚ ਪਿਛਲੇ ਹਫ਼ਤੇ ਤੋਂ ਜ਼ਿਆਦਾ ਪਾਜ਼ਿਟਿਵ ਦਰਾਂ ਪਾਈਆਂ ਗਈਆਂ ਹਨ। ਮੁੱਖ ਮੰਤਰੀ ਨੇ ਹਰੇਕ ਜ਼ਿਲ੍ਹੇ ਵਿੱਚ ਤੈਨਾਤ ਸੀਨੀਅਰ ਅਧਿਕਾਰੀਆਂ ਨੂੰ ਮਹਾਮਾਰੀ ਨੂੰ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਕੋਵਿਡ-19 ਦੇ ਕੇਸ ਇੱਕ ਵਾਰ ਫਿਰ ਵਧ ਰਹੇ ਹਨ।

  • ਛੱਤੀਸਗੜ੍ਹ: ਛੱਤੀਸਗੜ੍ਹ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਨੇ ਰਾਏਪੁਰ ਅਤੇ ਜਗਦਲਪੁਰ ਹਵਾਈ ਅੱਡਿਆਂ ’ਤੇ ਬਾਹਰੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਢੁੱਕਵੀਂ ਕੋਵਿਡ ਜਾਂਚ ਕਰਨ ਲਈ ਸੋਧੀਆਂ ਹੋਈਆਂ ਹਦਾਇਤਾਂ ਜਾਰੀ ਕੀਤੀਆਂ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ ਰਾਏਪੁਰ ਮਿਉਂਸੀਪਲ ਕਾਰਪੋਰੇਸ਼ਨ ਦੁਆਰਾ ਨਿਰਧਾਰਿਤ ਕੇਂਦਰਾਂ ’ਤੇ 14 ਦਿਨਾਂ ਲਈ ਅਦਾਇਗੀ ਕੁਆਰੰਟੀਨ ਵਿੱਚ ਰਹਿਣਾ ਲਾਜ਼ਮੀ ਹੈ।

  • ਗੋਆ: ਕੱਲ ਰਾਜ ਵਿੱਚ ਕੋਵਿਡ-19 ਦੇ 167 ਨਵੇਂ ਕੇਸ ਆਏ ਅਤੇ 85 ਰਿਕਵਰੀਆਂ ਹੋਈਆਂ ਹਨ। ਰਾਜ ਵਿੱਚ ਕੋਵਿਡ ਦੇ ਐਕਟਿਵ ਕੇਸਾਂ ਦੀ ਗਿਣਤੀ ਜੋ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਘਟ ਰਹੀ ਸੀ, ਹੁਣ ਵਧ ਕੇ 1,221 ਹੋ ਗਈ ਹੈ। ਕੱਲ ਕੀਤੇ ਗਏ 2004 ਨਮੂਨਿਆਂ ਵਿੱਚੋਂ, 167 (8.33%) ਪਾਜ਼ਿਟਿਵ ਪਾਏ ਗਏ ਸਨ। ਰਾਜ ਵਿੱਚ ਰਿਕਵਰੀ ਦੀ ਦਰ 96.96 ਫ਼ੀਸਦੀ ਹੈ।

 

ਫੈਕਟਚੈੱਕ

 

https://static.pib.gov.in/WriteReadData/userfiles/image/image007U5OJ.png

Image

 

Image

 

*******

ਵਾਈਬੀ



(Release ID: 1675963) Visitor Counter : 103