ਗ੍ਰਹਿ ਮੰਤਰਾਲਾ

ਨਿਗਰਾਨੀ, ਕਨਟੇਨਮੈਂਟ ਤੇ ਸਾਵਧਾਨੀ ਲਈ ਗ੍ਰਿਹ ਮੰਤਰਾਲੇ ਦੇ ਦਿਸ਼ਾ ਨਿਰਦੇਸ਼

ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸਾਂ ਨੂੰ ਕਨਟੇਨਮੈਂਟ ਉਪਾਅ, ਵੱਖ ਵੱਖ ਗਤੀਵਿਧੀਆਂ ਬਾਰੇ ਐਸ.ਓ.ਪੀਜ਼. ਅਤੇ ਕੋਵਿਡ ਉਚਿਤ ਵਿਵਹਾਰ ਨੂੰ ਸਖਤੀ ਨਾਲ ਲਾਜ਼ਮੀ ਲਾਗੂ ਕਰਨ ਅਤੇ ਭੀੜ ਨੂੰ ਨਿਯੰਤਰਣ ਕਰਨ ਅਤੇ ਸਾਵਧਾਨੀ ਵਰਤਣ ਲਈ ਕਿਹਾ ਗਿਆ

Posted On: 25 NOV 2020 4:03PM by PIB Chandigarh

ਗ੍ਰਿਹ ਮੰਤਰਾਲੇ ਨੇ ਅੱਜ ਨਿਗਰਾਨੀ, ਕਨਟੇਨਮੈਂਟ ਅਤੇ ਸਾਵਧਾਨੀਆਂ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਇਕ ਦਸੰਬਰ ਤੋਂ ਲਾਗੂ ਹੋਣਗੇ ਅਤੇ 31/12/2020 ਤੱਕ ਲਾਗੂ ਰਹਿਣਗੇ ।
1. ਦਿਸ਼ਾ ਨਿਰਦੇਸ਼ਾਂ ਵਿੱਚ ਕੋਵਿਡ-19 ਦੇ ਖਿਲਾਫ ਚੁੱਕੇ ਗਏ ਕਦਮਾਂ ਨਾਲ ਮਿਲੇ ਮਹੱਤਵਪੂਰਨ ਫਾਇਦਿਆਂ ਨੂੰ ਮਜ਼ਬੂਤ ਕਰਨਾ ਹੈ ਜੋ ਦੇਸ਼ ਵਿੱਚ ਐਕਟਿਵ ਕੇਸਾਂ ਦਾ ਅੰਕੜਿਆਂ ਵਿੱਚ ਕਮੀ ਆਉਣ ਨਾਲ ਸਾਫ ਦਿਸ ਰਹੇ ਹਨ, ਹੋਰ ਕੁਝ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਵਿੱਚ ਹਾਲ ਹੀ ਵਿੱਚ ਨਵੇਂ ਕਰੋਨਾ ਕੇਸਾਂ ਵਿੱਚ ਉਛਾਲ ਦੇ ਮੱਦੇਨਜਰ ਤਿਉਹਾਰੀ ਸੀਜ਼ਨ ਅਤੇ ਸਰਦੀ ਦੀ ਸ਼ੁਰੂਆਤ ਕਾਰਣ, ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਮਹਾਮਾਰੀ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਸਾਵਧਾਨੀਆਂ ਵਰਤਣ ਦੇ ਨਾਲ ਨਾਲ ਨਿਰਧਾਰਤ ਕਨਟੇਨਮੈਂਟ ਨੀਤੀ, ਨਿਗਰਾਨੀ ਤੇ ਧਿਆਨ ਕੇਂਦਰਤ ਕਰਨ, ਗ੍ਰਿਹ ਮੰਤਰਾਲੇ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਐਸ.ਓ.ਪੀਜ਼./ਦਿਸ਼ਾਂ ਨਿਰਦੇਸਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ । ਸਥਾਨਿਕ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਅਤੇ ਮਿਉਂਸਪਲ ਅਥਾਰਟੀਜ਼ ਨਿਰਧਾਰਤ ਕਨਟੇਨਮੈਂਟ ਉਪਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਸੁਨਿਸ਼ਚਿਤ ਕਰਨ ਲਈ ਜਿੰਮੇਵਾਰ ਹੋਣਗੇ । ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ ਸਥਿਤੀ ਦੇ ਜਾਇਜ਼ੇ ਦੇ ਅਧਾਰ ਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜਰ ਸਥਾਨਿਕ ਰੋਕਾਂ ਲਗਾ ਸਕਦੇ ਹਨ ।
                                             ਨਿਗਰਾਨੀ ਤੇ ਕਨਟੇਨਮੈਂਟ
1. ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਨੂੰ ਧਿਆਨ ਦੇ ਕੇ ਜ਼ਿਲ੍ਹਾ ਅਥਾਰਟੀਜ਼ ਵੱਲੋਂ ਕਨਟੇਨਮੈਂਟ ਜ਼ੋਨ ਦੀ ਨਿਸ਼ਾਨਦੇਹੀ ਨੂੰ ਸੁਨਿਸ਼ਚਿਤ ਕਰਨ ਲਈ ਕਿਹਾ ਗਿਆ ਹੈ । ਇਹ ਨਿਸ਼ਾਨਦੇਹੀ ਸੂਖਮ ਪੱਧਰ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਨਿਰਧਾਰਤ ਦਿਸ਼ਾਂ ਨਿਰਦੇਸਾਂ ਦੇ ਮੱਦੇਨਜਰ ਕੀਤੀ ਜਾਣੀ ਚਾਹੀਦੀ ਹੈ । ਜ਼ਿਲ੍ਹਾ ਕੁਲੈਕਟਰ ਅਤੇ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ ਕਨਟੇਨਮੈਂਟ ਜ਼ੋਨ ਦੀ ਸੂਚੀ ਆਪੋ ਆਪਣੀਆਂ ਵੈਬਸਾਈਟਾਂ ਤੇ ਨੋਟੀਫਾਈ ਕਰਨਗੇ । ਇਹ ਸੂਚੀ ਸਿਹਤ ਤੇ ਪਰਿਵਾਰ ਮੰਤਰਾਲੇ ਨਾਲ ਵੀ ਸਾਂਝੀ ਕੀਤੀ ਜਾਵੇਗੀ ।
2. ਨਿਸ਼ਾਨਦੇਹੀ ਕਨਟੇਨਮੈਂਟ ਜ਼ੋਨਾਂ ਦੇ ਅੰਦਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਨਿਰਧਾਰਤ ਕਨਟੇਨਮੈਂਟ ਉਪਾਅ ਸਖਤੀ ਨਾਲ ਲਾਗੂ ਕੀਤੇ ਜਾਣ ਜਿਹਨਾ ਵਿੱਚ ਕਨਟੇਨਮੈਂਟ ਜ਼ੋਨ ਦੇ ਵਿੱਚ ਜਰੂਰੀ ਗਤੀਵਿਧੀਆਂ ਨੂੰ ਪ੍ਰਵਾਨਗੀ ਦੇਣਾ ਵੀ ਸ਼ਾਮਲ ਹੈ ।
ਡਾਕਟਰੀ ਐਂਮਰਜੈਂਸੀ ਨੂੰ ਛੱਡ ਕੇ ਅਤੇ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਨੂੰ ਬਣਾਈ ਰੱਖਣ ਤੋਂ ਇਲਾਵਾ ਇਹਨਾ ਜ਼ੋਨਾਂ ਵਿੱਚੋਂ ਲੋਕਾਂ ਦੇ ਅੰਦਰ ਆਉਣ ਤੇ ਬਾਹਰ ਜਾਣ ਤੇ ਕਾਬੂ ਪਾਉਣ ਨੂੰ ਵੀ ਸੁਨਿਸ਼ਚਿਤ ਕੀਤਾ ਜਾਵੇਗਾ ।
ਘਰੋਂ ਘਰੀਂ ਸਰਗਰਮੀ ਨਾਲ ਨਿਗਰਾਨੀ ਟੀਮਾਂ ਵੱਲੋਂ ਇਸ ਉਦੇਸ਼ ਲਈ ਨਿਗਰਾਨੀ ਕੀਤੀ ਜਾਵੇਗੀ । ਨਿਰਧਾਰਤ ਪ੍ਰੋਟੋਕੋਲ ਦੇ ਅਨੁਸਾਰ ਟੈਸਟਿੰਗ ਕੀਤੀ ਜਾਵੇਗੀ ।
ਪੋਜ਼ੀਟਿਵ ਕਰੋਨਾ ਕੇਸਾਂ ਦੇ ਸੰਪਰਕ ਵਾਲਿਆਂ ਦੀ ਸੂਚੀ ਬਣਾਈ ਜਾਵੇਗੀ ਅਤੇ ਉਹਨਾ ਨੂੰ ਉਹਨਾ ਦੀ ਟਰੈਕਿੰਗ ਕਰਨ, ਪਹਿਚਾਣ ਕਰਨ, ਕੁਆਰਟੀਨ ਕਰਨ ਅਤੇ 14 ਦਿਨਾਂ ਲਈ ਸੰਪਰਕ ਵਾਲੇ ਵਿਅੱਕਤੀਆਂ ਦਾ ਪਿੱਛਾ ਕਰਨਾ ਜ਼ਰੂਰੀ ਹੈ । (72 ਘੰਟਿਆਂ ਦੇ ਅੰਦਰ ਅੰਦਰ 80 ਫੀਸਦ ਸੰਪਰਕਾਂ ਦਾ ਪਤਾ ਲਾਇਆ ਜਾਵੇਗਾ) ।
ਕੋਵਿਡ-19 ਦੇ ਮਰੀਜਾਂ ਨੂੰ ਫੌਰੀ ਤੌਰ ਤੇ ਇਲਾਜ਼ ਵਾਲੀਆਂ ਸਹੂਲਤਾਂ ਦੇ ਕੇ ਜਾਂ ਘਰਾਂ ਵਿੱਚ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ (ਘਰ ਦੇ ਇਕਾਂਤਵਾਸ ਲਈ ਦਿਸ਼ਾ ਨਿਰਦੇਸਾਂ ਅਨੁਸਾਰ ਪਾਏ ਜਾਣ ਵਾਲੇ ਮਰੀਜਾਂ ਨੂੰ ਹੀ ਘਰਾਂ ਵਿੱਚ ਰੱਖਿਆ ਜਾਵੇਗਾ) ।
ਨਿਰਧਾਰਤ ਕਲੀਨੀਕਲ ਇੰਟਰਵੈਨਸ਼ਨਜ਼ ਦਿੱਤੀਆਂ ਜਾਣਗੀਆਂ ।
ਆਈ.ਐਲ.ਆਈ/ਐਸ.ਏ.ਆਰ.ਆਈ ਕੇਸਾਂ ਦੀ ਨਿਗਰਾਨੀ ਲਈ ਸਿਹਤ ਸਹੂਲਤਾਂ ਜਾਂ ਅਊਟਰੀਚ ਮੁਬਾਇਲ ਇਕਾਈਆਂ ਜਾਂ ਬਫਰ ਜ਼ੋਨ ਵਿੱਚ ਫੀਵਰ ਕਲੀਨਿਕਾਂ ਰਾਹੀਂ ਕੀਤੀ ਜਾਵੇਗੀ ।
ਭਾਈਚਾਰਿਆਂ ਵਿੱਚ ਕੋਵਿਡ-19 ਦੇ ਉਚਿਤ ਵਿਵਹਾਰ ਬਾਰੇ ਜਾਗਰੂਕਤਾ ਦਿੱਤੀ ਜਾਵੇਗੀ ।
ਸਥਾਨਿਕ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਅਤੇ ਮਿਉਨਿਸਪਲ ਅਥਾਰਟੀਜ਼ ਅਧਾਰਤ ਕਨਟੇਨਮੈਂਟ ਉਪਾਵਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ ਅਤੇ ਸੂਬਾ/ਕੇਂਦਰ ਸ਼ਾਸਤ ਪ੍ਰਦੇਸ ਸਰਕਾਰਾਂ ਇਸ ਸੰਬੰਧ ਵਿੱਚ ਅਧਿਕਾਰੀਆਂ ਦੀ ਜਵਾਬਦੇਹੀ ਸੁਨਿਸਚਿਤ ਕਰੇਗੀ ।
                                ਕੋਵਿਡ ਉਚਿਤ ਵਿਵਹਾਰ
ਸੂਬਾ ਅਤੇ ਕੇਂਦਰ ਸ਼ਾਸਤ, ਪ੍ਰਦੇਸ ਸਰਕਾਰਾਂ ਕੋਵਿਡ-19 ਦੇ ਉਚਿਤ ਵਿਵਹਾਰ ਨੂੰ ਉਤਸ਼ਾਹਿਤ ਕਰਨ, ਚੇਹਰੇ ਦਾ ਮਾਸਕ ਪਹਿਨਣ, ਹੱਥਾਂ ਦੀ ਸਫਾਈ ਅਤੇ ਸਮਾਜਿਕ ਦੂਰੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਾਰੇ ਜ਼ਰੂਰੀ ਉਪਾਅ ਕਰਨਗੀਆਂ ।  ਚੇਹਰੇ ਤੇ ਮਾਸਕ ਪਹਿਨਣ ਦੀ ਮੁੱਖ ਜਰੂਰਤ ਨੂੰ ਲਾਗੂ ਕਰਨ ਲਈ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ, ਜਨਤਕ ਥਾਵਾਂ ਅਤੇ ਕੰਮਕਾਜ਼ੀ ਜਗ੍ਹਾ ਤੇ ਮਾਸਕ ਨਾ ਪਹਿਨਣ ਵਾਲੇ ਵਿਅੱਕਤੀਆਂ ਉੱਪਰ ਉਚਿਤ ਜ਼ੁਰਮਾਨਾ ਲਾਉਣ ਸਮੇਤ ਪ੍ਰਸ਼ਾਸ਼ਕੀ  ਕਾਰਵਾਈ ਕਰ ਸਕਦੀਆਂ ਹਨ । ਭੀੜ ਭੜੱਕੇ ਵਾਲੀਆਂ ਥਾਵਾਂ ਖਾਸ ਕਰਕੇ ਬਾਜਾਰਾਂ, ਹਫਤਾਵਾਰ ਬਾਜਾਰਾਂ ਅਤੇ ਜਨਤਕ ਆਵਾਜਾਈ ਵਿੱਚ ਸਮਾਜਿਕ ਦੂਰੀ ਨੂੰ ਲਾਗੂ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਇੱਕ ਐਸ.ਓ.ਪੀ. ਜਾਰੀ ਕਰੇਗਾ ਜਿਸ ਨੂੰ ਸਾਰੇ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ ਸਖਤੀ ਨਾਲ ਲਾਗੂ ਕਰਨਗੇ ।
ਕੋਵਿਡ-19 ਦੇ ਪ੍ਰਬੰਧ ਲਈ ਰਾਸ਼ਟਰੀ ਨਿਰਦੇਸ਼ਾਂ ਦੀ ਦੇਸ ਭਰ ਵਿੱਚ ਪਾਲਣਾ ਕੀਤੀ ਜਾਵੇਗੀ ਤਾਂ ਜੋ ਕੋਵਿਡ-19 ਲਈ ਉਚਿਤ ਵਿਵਹਾਰ ਨੂੰ ਲਾਗੂ ਕੀਤਾ ਜਾ ਸਕੇ ।
                       ਨਿਰਧਾਰਤ ਐਸ.ਓ.ਪੀਜ਼ ਦੀ ਸਖਤੀ ਨਾਲ ਪਾਲਣਾ
1. ਕਨਟੇਨਮੈਂਟ ਜ਼ੋਨ ਦੇ ਬਾਹਰ ਸਾਰੀਆਂ ਗਤੀਵਿਧੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਕੇਵਲ ਹੇਠ ਲਿਖਿਆਂ ਨੂੰ ਕੁਝ ਰੋਕਾਂ ਨਾਲ ਇਜਾਜਤ ਦਿੱਤੀ ਗਈ ਹੈ :-
1. ਗ੍ਰਿਹ ਮੰਤਰਾਲੇ ਵੱਲੋਂ ਦਿੱਤੀ ਗਈ ਇਜਾਜਤ ਅਨੁਸਾਰ ਮੁਸਾਫਰਾਂ ਨੂੰ ਅੰਤਰਰਾਸ਼ਟਰੀ ਹਵਾਈ ਯਾਤਰਾ ।
2. ਸਿਨਮਾ ਹਾਲ ਅਤੇ ਥੀਏਟਰ 50 ਫੀਸਦ ਸਮਰੱਥਾ ਨਾਲ ।
3. ਸਵੀਮਿੰਗ ਪੂਲ ਕੇਵਲ ਖਿਡਾਰੀਆਂ ਦੀ ਸਿਖਲਾਈ ਲਈ ।
4. ਐਗਜੀਬੀਸ਼ਨ ਹਾਲ ਕੇਵਲ ਵਪਾਰ ਤੋਂ ਵਪਾਰ ਉਦੇਸ਼ਾਂ ਲਈ ( ਬੀ ਟੂ ਬੀ)
5. ਸਮਾਜਿਕ/ਧਾਰਮਿਕ/ਸਪੋਰਟਸ/ਮੰਨੋਰੰਜਨ/ਸਿੱਖਿਆ/ਸੱਭਿਆਚਾਰ/ਧਾਰਮਿਕ ਇਕੱਠ ਹਾਲ ਦੀ ਸਮਰੱਥਾ ਅਨੁਸਾਰ ਵੱਧ ਤੋਂ ਵੱਧ 50 ਫੀਸਦ ਤੱਕ, ਬੰਦ ਜਗ੍ਹਾ ਵਿੱਚ 200 ਵਿਅੱਕਤੀਆਂ ਤੱਕ ਸੀਮਤ ਅਤੇ ਗਰਾਉਂਡ/ਖੁਲੀ ਜਗ੍ਹਾ ਦੇ ਅਕਾਰ ਨੂੰ ਧਿਆਨ ਵਿੱਚ ਰਖਦਿਆਂ ਇਕੱਠ ਕੀਤੇ ਜਾਣ ।
ਫਿਰ ਵੀ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸਾਂ ਦੀਆਂ ਸਰਕਾਰਾਂ ਸਥਿਤੀ ਦੇ ਜਾਇਜ਼ੇ ਦੇ ਅਧਾਰ ਤੇ ਵਿਅੱਕਤੀਆਂ ਦੀ ਗਿਣਤੀ ਬੰਦ ਜਗ੍ਹਾ ਵਿੱਚ 100 ਜਾਂ ਘੱਟ ਕਰ ਸਕਦੀ ਹੈ ।
ਸਾਰਿਆਂ ਦੀ ਜਾਣਕਾਰੀ ਲਈ 19 ਐਸ.ਓ.ਪੀਜ਼. ਦੀ ਦਿਸਾਂ ਨਿਰਦੇਸਾਂ ਵਾਲੀ ਇੱਕ ਸੂਚੀ ਨੱਥੀ ਕੀਤੀ ਗਈ ਹੈ ਜੋ ਸਮੇਂ ਸਮੇਂ ਤੇ ਗਤੀਵਿਧੀਆਂ ਨੂੰ ਨਿਯੰਤਰਣ ਕਰਨ ਅਤੇ ਪ੍ਰਵਾਨਗੀ ਦੇਣ ਸੰਬੰਧੀ ਜਾਰੀ ਕੀਤੀਆਂ ਗਈਆਂ ਹਨ । ਇਹ ਐਸ.ਓ.;ਪੀਜ਼. ਸੰਬੰਧਿਤ ਅਥਾਰਟੀਜ਼ ਵੱਲੋਂ ਸਖਤੀ ਨਾਲ ਲਾਗੂ ਕੀਤੇ ਜਾਣਗੇ ਜੋ ਇਹਨਾ ਦੀ ਸਖਤੀ ਨਾਲ ਪਾਲਣਾ ਕਰਾਉਣ ਲਈ ਜਿੰਮੇਵਾਰ ਹੋਣਗੇ ।
                                           ਸਥਾਨਿਕ ਰੋਕਾਂ
ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ ਆਪਣੇ ਜਾਇਜ਼ੇ ਦੇ ਅਧਾਰ ਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਥਾਨਿਕ ਰੋਕਾਂ ਜਿਵੇਂ ਰਾਤ ਦਾ ਕਰਫਿਊ ਆਦਿ ਲਗਾ ਸਕਦੇ ਹਨ । ਫਿਰ ਵੀ ਸੂਬੇ/ਕੇਂਦਰ ਸ਼ਾਸਤ ਪ੍ਰਦੇਸ ਦੀਆਂ ਸਰਕਾਰਾਂ ਕਨਟੇਨਮੈਂਟ ਜ਼ੋਨਾਂ ਤੋਂ ਬਾਹਰ ਕੇਂਦਰ ਸਰਕਾਰ ਨਾਲ ਪਹਿਲਾਂ ਮਸ਼ਵਰਾ ਕਰਨ ਤੋਂ ਬਿਨਾ ਕੋਈ ਵੀ ਸਥਾਨਿਕ ਲਾਕਡਾਊਨ ਨਹੀਂ ਲਗਾਉਣਗੀਆਂ  (ਸੂਬਾ/ਜ਼ਿਲ੍ਹਾ/ਸਬ ਡਵੀਜ਼ਨ/ਸ਼ਹਿਰ ਪੱਧਰ ਤੇ) ।
ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਵੱਲੋਂ ਦਫਤਰਾਂ ਵਿੱਚ ਸਮਾਜਿਕ ਦੂਰੀ ਲਾਗੂ ਕਰਨ ਦੀ ਵੀ ਲੋੜ ਹੈ । ਸ਼ਹਿਰਾਂ ਵਿੱਚ ਜਿਥੇ ਹਫਤਾਵਾਰ ਕੇਸ ਪੋਜ਼ੀਟਿਵ ਰੇਟ 10% ਤੋਂ ਜ਼ਿਆਦਾ ਹੈ ਓਥੇ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ ਦਫਤਰੀ ਸਮਿਆਂ ਨੂੰ ਅਗਾਂਹ ਪਿਛਾਂਹ ਕਰਨ ਅਤੇ ਹੋਰ ਉਚਿਤ ਉਪਾਅ ਲਾਗੂ ਕਰ ਸਕਦੇ ਹਨ ਤਾਂ ਜੋ ਇਕੋ ਸਮੇਂ ਤੇ ਮੁਲਾਜ਼ਮਾਂ ਵੱਲੋਂ ਦਫਤਰ ਅਟੈਂਡ ਕਰਨ ਦੀ ਗਿਣਤੀ ਨੂੰ ਘੱਟ ਕਰਕੇ ਸਮਾਜਿਕ ਦੂਰੀ ਸੁਨਿਸਚਿਤ ਕੀਤੀ ਜਾ ਸਕੇ ।
                  ਅੰਤਰ ਸੂਬਾ ਅਤੇ ਸੂਬੇ ਅੰਦਰ ਆਵਾਜਾਈ ਤੇ ਕੋਈ ਰੋਕ ਨਹੀਂ
ਅੰਤਰਰਾਜੀ ਅਤੇ ਸੂਬੇ ਦੇ ਅੰਦਰ ਵਿਅੱਕਤੀਆਂ ਅਤੇ ਸੇਵਾਵਾਂ ਜਿਹਨਾ ਵਿੱਚ ਗਵਾਂਢੀ ਦੇਸਾਂ ਨਾਲ ਸਮਝੌਤਿਆਂ ਤਹਿਤ ਜ਼ਮੀਨੀ ਸਰਹੱਦੀ ਕਾਰੋਬਾਰ ਵੀ ਸ਼ਾਮਲ ਹੈ, ਉਪਰ ਕੋਈ ਰੋਕ ਨਹੀਂ ਲੱਗੇਗੀ । ਅਜਿਹੀਆਂ ਆਵਾਜਾਈਆਂ ਲਈ ਅਲੱਗ ਤੋਂ ਪ੍ਰਵਾਨਗੀ/ਮਨਜੂਰੀ ਜਾਂ ਈ ਪਰਮਿਟ ਦੀ ਜਰੂਰਤ ਵੀ ਨਹੀਂ ਹੈ ।
                                     ਨਿਰਬਲ ਵਿਅੱਕਤੀਆਂ ਲਈ ਸੁਰੱਖਿਆ
ਕਮਜੋਰ/ਨਿਰਬਲ ਵਿਅੱਕਤੀਆਂ ਜਿਵੇਂ 65 ਸਾਲ ਦੀ ਉਮਰ ਤੋਂ ਜ਼ਿਆਦਾ, ਹੋਰ ਬੀਮਾਰੀਆਂ ਨਾਲ ਗ੍ਰਸਤ ਵਿਅੱਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਦੀ ਉਮਰ ਤੋਂ ਘੱਟ ਦੀ ਉਮਰ ਦੇ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ I ਇਹ ਸਲਾਹ ਜ਼ਰੂਰੀ ਜਰੂਰਤਾਂ ਅਤੇ ਸਿਹਤ ਸੰਬੰਧੀ ਮਾਮਲਿਆਂ ਤੇ ਲਾਗੂ ਨਹੀਂ ਹੁੰਦੀ ।
                                               ਅਰੋਗਿਆ ਸੇਤੂ ਦੀ ਵਰਤੋਂ
ਅਰੋਗਿਆ ਸੇਤੂ ਮੁਬਾਇਲ ਅੇਪਲੀਕੇਸ਼ਨ ਦੀ ਵਰਤੋਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾਵੇਗਾ ।

 

ਐਨ.ਡਬਲਿਯੂ/ਆਰ.ਕੇ./ਪੀ.ਕੇ/ਏ.ਵਾਈ/ਡੀ.ਡੀ.ਡੀ.(Release ID: 1675761) Visitor Counter : 219