ਰਾਸ਼ਟਰਪਤੀ ਸਕੱਤਰੇਤ

ਲੋਕਤਾਂਤਰਿਕ ਵਿਵਸਥਾ ਵਿੱਚ ਗੱਲਬਾਤ ਹੀ ਉਹ ਬਿਹਤਰੀਨ ਮਾਧਿਅਮ ਹੈ ਜੋ ਵਿਚਾਰ-ਵਟਾਂਦਰੇ ਨੂੰ ਵਿਵਾਦ ਨਹੀਂ ਬਣਨ ਦਿੰਦਾ: ਰਾਸ਼ਟਰਪਤੀ ਕੋਵਿੰਦ

ਭਾਰਤ ਦੇ ਰਾਸ਼ਟਰਪਤੀ ਨੇ ਕੇਵਡੀਆ ਵਿੱਚ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ 80ਵੀਂ ਆਲ ਇੰਡੀਆ ਕਾਨਫਰੰਸ ਦਾ ਉਦਘਾਟਨ ਕੀਤਾ

Posted On: 25 NOV 2020 1:58PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮਨਾਥ ਕੋਵਿੰਦ ਨੇ ਅੱਜ (25 ਨਵੰਬਰ 2020 ਨੂੰ) ਇੱਥੇ ਗੁਜਰਾਤ ਵਿੱਚ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ 80ਵੀਂ ਆਲ ਇੰਡੀਆ ਕਾਨਫਰੰਸ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਲੋਕਤਾਂਤਰਿਕ ਵਿਵਸਥਾ ਵਿੱਚ ਗੱਲਬਾਤ ਦਾ ਮਾਧਿਅਮ ਹੀ ਬਿਹਤਰੀਨ ਮਾਧਿਅਮ ਹੈ ਜੋ ਵਿਚਾਰ-ਵਟਾਂਦਰੇ ਨੂੰ ਵਿਵਾਦ ਨਹੀਂ ਬਣਨ ਦਿੰਦਾ

 

ਰਾਸ਼ਟਰਪਤੀ ਨੇ ਕਿਹਾ ਕਿ ਸੰਸਦੀ ਲੋਕਤੰਤਰ ਵਿੱਚ ਸੱਤਾਧਾਰੀ ਪਾਰਟੀ ਦੇ ਨਾਲ-ਨਾਲ ਵਿਰੋਧੀ ਧਿਰ ਦੀ ਵੀ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਇਸ ਲਈ ਇਨ੍ਹਾਂ ਦੋਹਾਂ ਦਰਮਿਆਨ ਤਾਲਮੇਲ, ਸਹਿਯੋਗ ਅਤੇ ਸਾਰਥਕ ਵਿਚਾਰ-ਵਟਾਂਦਰੇ ਬਹੁਤ ਜ਼ਰੂਰੀ ਹਨ। ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਇਹ ਜ਼ਿੰਮੇਦਾਰੀ ਹੈ ਕਿ ਉਹ ਸਦਨ ਵਿੱਚ ਜਨ ਪ੍ਰਤੀਨਿਧੀਆਂ ਨੂੰ ਸੁਅਸਥ ਬਹਿਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਅਤੇ ਸਿਵਲ ਵਿਵਹਾਰ ਤੇ ਵਿਚਾਰ-ਵਟਾਂਦਰੇ ਨੂੰ ਪ੍ਰੋਤਸਾਹਿਤ ਕਰਨ

 

ਰਾਸ਼ਟਰਪਤੀ ਨੇ ਕਿਹਾ ਕਿ ਨਿਰਪੱਖਤਾ ਅਤੇ ਨਿਆਂ ਸਾਡੀ ਸੰਸਦੀ ਲੋਕਤਾਂਤਰਿਕ ਵਿਵਸਥਾ ਦਾ ਅਧਾਰ ਹੈਸਦਨ ਦੇ ਸਪੀਕਰ ਦੀ ਚੇਅਰ - ਮਰਯਾਦਾ ਅਤੇ ਡਿਊਟੀ ਦਾ ਪ੍ਰਤੀਕ ਹੈ ਇਸ ਦੇ ਲਈ ਪੂਰੀ ਇਮਾਨਦਾਰੀ ਅਤੇ ਨਿਆਂ ਦੀ ਭਾਵਨਾ ਹੋਣਾ ਜ਼ਰੂਰੀ ਹੈ ਇਹ ਨਿਰਪੱਖਤਾ, ਧਾਰਮਿਕਤਾ ਅਤੇ ਸਦਵਿਵਹਾਰ ਦਾ ਵੀ ਪ੍ਰਤੀਕ ਹੈ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਕਰਤੱਵ ਦੇ ਪਾਲਨ ਵਿੱਚ ਇਨ੍ਹਾਂ ਆਦਰਸ਼ਾਂ ਦਾ ਧਿਆਨ ਰੱਖਣਰਾਸ਼ਟਰਪਤੀ ਨੇ ਕਿਹਾ ਕਿ ਲੋਕਤਾਂਤਰਿਕ ਵਿਵਸਥਾ ਲੋਕਾਂ ਦੀ ਭਲਾਈ ਦੇ ਲਈ ਸਭ ਤੋਂ ਪ੍ਰਭਾਵਸ਼ਾਲੀ ਵਿਵਸਥਾ ਸਾਬਤ ਹੋਈ ਹੈ। ਇਸ ਲਈ ਸੰਸਦ ਅਤੇ ਵਿਧਾਨ ਸਭਾ ਦਾ ਮੈਂਬਰ ਹੋਣਾ ਬਹੁਤ ਮਾਣ ਦੀ ਗੱਲ ਹੈ।

 

ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਬਿਹਤਰੀ ਅਤੇ ਦੇਸ਼ ਦੀ ਪ੍ਰਗਤੀ ਦੇ ਲਈ ਮੈਂਬਰਾਂ ਅਤੇ ਪ੍ਰੀਜ਼ਈਡਿੰਗ ਅਫ਼ਸਰਾਂ ਨੂੰ ਇੱਕ-ਦੂਸਰੇ ਦੀ ਮਰਯਾਦਾ ਦਾ ਧਿਆਨ ਰੱਖਣਾ ਚਾਹੀਦਾ ਹੈ ਪ੍ਰੀਜ਼ਾਈਡਿੰਗ ਅਫ਼ਸਰ ਦਾ ਅਹੁਦਾ ਇੱਕ ਸਨਮਾਨਿਤ ਅਹੁਦਾ ਹੁੰਦਾ ਹੈ, ਸੰਸਦ ਦੇ ਮੈਂਬਰਾਂ ਅਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਖੁਦ ਆਪਣੇ ਲਈ ਅਤੇ ਸੰਸਦੀ ਲੋਕਤੰਤਰ ਦੇ ਲਈ ਸਨਮਾਨ ਪ੍ਰਾਪਤ ਕਰਨਾ ਹੁੰਦਾ ਹੈ

 

ਰਾਸ਼ਟਰਪਤੀ ਨੇ ਕਿਹਾ ਕਿ ਸੰਸਦ ਅਤੇ ਵਿਧਾਨ ਸਭਾ ਸਾਡੀ ਸੰਸਦੀ ਵਿਵਸਥਾ ਦਾ ਮੁੱਖ ਹਿੱਸਾ ਹੈ ਉਨ੍ਹਾਂ ‘ਤੇ ਦੇਸ਼ਵਾਸੀਆਂ ਦੇ ਬਿਹਤਰ ਭਵਿੱਖ ਲਈ ਕੰਮ ਕਰਨ ਦੀ ਮਹੱਤਵਪੂਰਨ ਜ਼ਿੰਮੇਦਾਰੀ ਹੁੰਦੀ ਹੈ ਪਿਛਲੇ ਕੁਝ ਦਹਾਕਿਆਂ ਵਿੱਚ ਆਮ ਲੋਕਾਂ ਦੀਆਂ ਆਕਾਂਖਿਆਵਾਂ, ਇੱਛਾਵਾਂ ਅਤੇ ਜਾਗਰੂਕਤਾ ਵਿੱਚ ਵਾਧਾ ਹੋਇਆ ਹੈ, ਇਸ ਲਈ ਸੰਸਦ ਅਤੇ ਵਿਧਾਨ ਸਭਾ ਦੀ ਭੂਮਿਕਾ ਅਤੇ ਜ਼ਿੰਮੇਦਾਰੀਆਂ ‘ਤੇ ਪਹਿਲਾਂ ਤੋਂ ਜ਼ਿਆਦਾ ਧਿਆਨ ਦਿੱਤਾ ਜਾਣ ਲਗਿਆ ਹੈ। ਜਨ ਪ੍ਰਤੀਨਿਧੀਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਲੋਕਤੰਤਰ ਦੇ ਸਿਧਾਂਤਾਂ ਦੇ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰੀ ਵਰਤਣ। ਲੋਕਤਾਂਤਰਿਕ ਸੰਸਥਾਵਾਂ ਅਤੇ ਜਨ ਪ੍ਰਤੀਨਿਧੀਆਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਦੀਆਂ ਆਕਾਂਖਿਆਵਾਂ ਦੇ ਅਨੁਰੂਪ ਆਚਰਣ ਕਰਨਾ ਹੈ।

 

ਰਾਸ਼ਟਰਪਤੀ ਨੇ ਇਸ ਗੱਲ ‘ਤੇ ਪ੍ਰਸੰਨਤਾ ਜਤਾਈ ਕਿ ਇਸ ਸਾਲ ਦੀ ਕਾਨਫਰੰਸ ਦਾ ਮੁੱਖ ਵਿਸ਼ਾ ਕਾਰਜਪਾਲਿਕ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ਦਰਮਿਆਨ ਸਦਭਾਵਨਾਤਮਕ ਤਾਲਮੇਲ - ਇੱਕ ਜੀਵੰਤ ਲੋਕਤੰਤਰ ਦੇ ਲਈ ਲਾਜ਼ਮੀ ਹੈਉਨ੍ਹਾਂ ਨੇ ਕਿਹਾ ਕਿ ਰਾਜ ਦੇ ਤਿੰਨ ਧੰਮ੍ਹਾਂ- ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ - ਪੂਰੇ ਤਾਲਮੇਲ ਨਾਲ ਕੰਮ ਕਰ ਰਹੀਆਂ ਹਨ ਅਤੇ ਇਸ ਪਰੰਪਰਾ ਦੀਆਂ ਜੜ੍ਹਾਂ ਭਾਰਤ ਵਿੱਚ ਬਹੁਤ ਡੂੰਘੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਕਾਨਫਰੰਸ ਦੌਰਾਨ ਹੋਣ ਵਾਲੇ ਵਿਚਾਰ-ਵਟਾਂਦਰੇ ਤੋਂ ਪ੍ਰਾਪਤ ਸਿੱਟਿਆਂ ਨੂੰ ਆਤਮਸਾਤ ਕਰਨ ਨਾਲ ਲੋਕਤਾਂਤਰਿਕ ਵਿਵਸਥਾ ਹੋਰ ਮਜ਼ਬੂਤ ਹੋਵੇਗੀ

 

ਰਾਸ਼ਟਰਪਤੀ ਨੇ ਕਿਹਾ ਕਿ ਲੋਕਤਾਂਤਰਿਕ ਵਿਵਸਥਾ, ਲੋਕ ਭਲਾਈ, ਖ਼ਾਸ ਤੌਰ ‘ਤੇ ਸਮਾਜ ਦੇ ਗ਼ਰੀਬ, ਪਿਛੜੇ ਅਤੇ ਵੰਚਿਤ ਵਰਗਾਂ ਦੇ ਉਥਾਨ ਅਤੇ ਦੇਸ਼ ਦੀ ਪ੍ਰਗਤੀ ਦੇ ਸਭ ਤੋਂ ਉੱਤਮ ਟੀਚੇ ਨਾਲ ਪਰਿਚਾਲਿਤ ਹੁੰਦੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਰਕਾਰ ਦੇ ਤਿੰਨ ਪ੍ਰਮੁੱਖ ਅੰਗ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ।

 

ਰਾਸ਼ਟਰਪਤੀ ਦੇ ਸੰਬੋਧਨ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

 

***

ਡੀਐੱਸ/ਐੱਸਕੇਐੱਸ


(Release ID: 1675653) Visitor Counter : 177