ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਟੈਸਟਿੰਗ ਦੇ ਖੇਤਰ ਵਿੱਚ ਨਿਰੰਤਰ ਵਾਧਾ ਦਰਜ ਕੀਤਾ, ਟੈਸਟਾਂ ਦਾ ਕੁੱਲ ਅੰਕੜਾ 13.5 ਕਰੋੜ ਦੇ ਨੇੜੇ ਪੁੱਜਾ
ਵੱਡੀ ਗਿਣਤੀ ਚ ਕੀਤੀ ਜਾ ਰਹੀ ਟੈਸਟਿੰਗ ਨਾਲ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਦਰ ਵਿੱਚ ਲਗਾਤਾਰ ਗਿਰਾਵਟ ਜਾਰੀ
Posted On:
25 NOV 2020 10:58AM by PIB Chandigarh
ਜਨਵਰੀ 2020 ਤੋਂ ਭਾਰਤ ਨੇ ਕੋਵਿਡ - 19 ਦੇ ਟੈਸਟਿੰਗ ਢਾਂਚੇ ਵਿੱਚ ਨਿਰੰਤਰ ਵਾਧਾ ਦਰਸਾਇਆ ਹੈ, ਜਿਸ ਦੇ ਨਤੀਜੇ ਵਜੋਂ ਇਸ ਦੀ ਟੈਸਟਿੰਗ ਸੰਖਿਆ ਵਿੱਚ ਲਗਾਤਾਰ ਵਾਧਾ ਦਰਜ ਹੋਇਆ ਹੈ ।
ਪਿਛਲੇ 24 ਘੰਟਿਆਂ ਵਿੱਚ ਕੀਤੇ ਗਏ 11,59,032 ਟੈਸਟਾਂ ਦੇ ਨਾਲ, ਟੈਸਟਾਂ ਦਾ ਕੁੱਲ ਅੰਕੜਾ 13.5 ਕਰੋੜ (13,48,41,307) ਦੇ ਨੇੜੇ ਪੁੱਜ ਗਿਆ ਹੈ।
ਇੱਕ ਨਿਰੰਤਰ ਅਧਾਰ ਤੇ ਕੀਤੀ ਜਾ ਰਹੀ ਵਿਆਪਕ ਅਤੇ ਵੱਡੀ ਗਿਣਤੀ ਚ ਟੈਸਟਿੰਗ ਦੇ ਨਤੀਜੇ ਵਜੋਂ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਦਰ ਨੂੰ ਹੇਠਾਂ ਲਿਆਂਦਾਗਿਆ ਹੈ। ਕੌਮੀ ਪੱਧਰ 'ਤੇ ਕੁੱਲ ਪੌਜ਼ੀਟਿਵ ਦਰ ਵਿੱਚ ਲਗਾਤਾਰ ਹੋ ਰਹੀ ਗਿਰਾਵਟ ਨੇ ਇਹ ਦਰਸਾਇਆ ਹੈ ਕਿ ਲਾਗ ਦੇ ਫੈਲਣ ਦੀ ਦਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ । ਕੁੱਲ ਪੋਜ਼ੀਟਿਵਟੀ ਦਰ ਨਿਰੰਤਰ ਘਟ ਰਹੀ ਹੈ ਅਤੇ ਅੱਜ ਇਹ ਦਰ 6.84 ਫੀਸਦ ਨੂੰ ਛੂਹ ਗਈ ਹੈ ।
ਕੁੱਲ ਪੌਜ਼ੀਟਿਵ ਦਰ ਦਾ ਨਿਰੰਤਰ ਘਟਦਾ ਰੁਝਾਨ ਦੇਸ਼ ਦੀਆਂ ਜਾਂਚ ਸਹੂਲਤਾਂ ਦੇ ਵਿਸ਼ਾਲ ਵਿਸਥਾਰ ਦੀ ਗਵਾਹੀ ਹੈ ।
ਰੋਜ਼ਾਨਾ ਪੋਜ਼ੀਟਿਵਟੀ ਦਰ ਅੱਜ ਹੁਣ 3.83 ਫੀਸਦ ਤੇ ਖੜ੍ਹੀ ਹੈ ।
ਟੈਸਟਿੰਗ ਲਈ ਲੋੜੀਂਦੇ ਬੁਨਿਆਦੀ ਢਾਂਚੇ ਵਿੱਚ ਸਥਿਰ ਅਤੇ ਅਗਾਂਹਵਧੂ ਵਿਸਥਾਰ ਨੇ ਟੈਸਟਿੰਗ ਸੰਖਿਆ ਦੇ ਵੱਧਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ । 1167 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 971 ਨਿਜੀ ਪ੍ਰਯੋਗਸ਼ਾਲਾਵਾਂ ਸਮੇਤ ਦੇਸ਼ ਵਿੱਚ 2,138 ਟੈਸਟਿੰਗ ਲੈਬਾਂ ਕੋਵਿਡ ਜਾਂਚ ਵਿੱਚ ਸਹਿਯੋਗ ਦੇ ਰਹੀਆਂ ਹਨ। ਲੈਬਾਂ ਦੀ ਗਿਣਤੀ ਵੱਧਣ ਨਾਲ, ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵੱਡਾ ਵਾਧਾ ਦਰਜ ਹੋਇਆ ਹੈ।
ਇਸਦੇ ਨਤੀਜੇ ਵਜੋਂ, ਭਾਰਤ ਵਿੱਚ ਪ੍ਰਤੀ ਦਿਨ ਪ੍ਰਤੀ ਮਿਲੀਅਨ ਟੈਸਟ ਸੰਬੰਧੀ ਡਬਲਯੂਐਚਓ ਦੇ ਮਿਆਰ ਨਾਲੋਂ ਪੰਜ ਗੁਣਾ ਵਧੇਰੇ ਟੈਸਟ ਹੋ ਰਹੇ ਹਨ।
ਭਾਰਤ ਵਿੱਚ ਮੌਜੂਦਾ ਐਕਟਿਵ ਕੇਸਾਂ ਦੀ ਗਿਣਤੀ 4,44,746 ਹੋ ਗਈ ਹੈ ਅਤੇ ਉਹ ਭਾਰਤ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦਾ 4.82 ਫੀਸਦ ਬਣਦਾ ਹੈ ਅਤੇ ਇਹ ਅੰਕੜਾ 5 ਫੀਸਦ ਤੋਂ ਹੇਠਾਂ ਚੱਲ ਰਿਹਾ ਹੈ ।
ਰਿਕਵਰੀ ਰੇਟ 93 ਫੀਸਦ ਤੋਂ ਉੱਪਰ ਚੱਲ ਰਿਹਾ ਹੈ, ਰਿਕਵਰੀ ਦਰ ਵਿੱਚ ਅੱਜ ਸੁਧਾਰ ਵਧ ਕੇ 93.72 ਫੀਸਦ ਹੋ ਗਿਆ ਹੈ । ਭਾਰਤ ਨੇ ਪਿਛਲੇ 24 ਘੰਟਿਆਂ ਦੌਰਾਨ 37,816 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਹਨ ਜਿਸ ਨਾਲ ਕੁੱਲ ਰਿਕਵਰ ਕੀਤੇ ਕੇਸਾਂ ਦੀ ਗਿਣਤੀ ਵੱਧ ਕੇ 86,42,771 ਹੋ ਗਈ ਹੈ ।
ਰਿਕਵਰ ਹੋਏ ਕੇਸਾਂ ਅਤੇ ਐਕਟਿਵ ਮਾਮਲਿਆਂ ਵਿਚਲਾ ਪਾੜਾ ਲਗਾਤਾਰ ਵਧ ਰਿਹਾ ਹੈ ਅਤੇ ਇਸ ਵੇਲੇ ਇਹ 81,98,025 ਦੇ ਪੱਧਰ ਤੇ ਖੜ੍ਹਾ ਹੈ ।
ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 77.53 ਫੀਸਦ 10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਕੇਂਦਰਿਤ ਹਨ ।
ਕੇਰਲ ਵਿੱਚ ਵਿਚ ਇਕ ਦਿਨ ਦੀ ਰਿਕਵਰੀ ਰਿਪੋਰਟ ਅਨੁਸਾਰ ਸਭ ਤੋਂ ਵੱਧ 5,149 ਮਾਮਲਿਆਂ ਵਿੱਚ ਰਿਕਵਰੀ ਦਰਜ ਕੀਤੀ ਗਈ ਹੈ । ਦਿੱਲੀ ਵਿੱਚ 4,943 ਲੋਕ ਰਿਕਵਰ ਹੋਏ ਹਨ । ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 4,089 ਨਵੇਂ ਕੇਸ ਰਿਕਵਰ ਹੋਏ ਹਨ ।
ਪਿਛਲੇ 24 ਘੰਟਿਆਂ ਦੌਰਾਨ 44,376 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕੀਤੇ ਗਏ ਹਨ ।
ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਨਵੇਂ ਕੇਸਾਂ ਵਿੱਚ 76.51 ਫੀਸਦ ਦਾ ਯੋਗਦਾਨ ਪਾਇਆ ਹੈ। ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ 6,224 ਨਵੇਂ ਪੁਸ਼ਟੀ ਵਾਲੇ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 5,439 ਨਵੇਂ ਕੇਸ ਦਰਜ ਕੀਤੇ ਗਏ ਜਦੋਂ ਕਿ ਕੇਰਲ ਵਿੱਚ ਕੱਲ੍ਹ 5,420 ਰੋਜ਼ਾਨਾ ਪੁਸ਼ਟੀ ਵਾਲੇ ਨਵੇਂ ਕੇਸ ਦਰਜ ਹੋਏ ਹਨ ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਨਵੀਂਆਂ ਮੌਤਾਂ ਦੇ 481 ਮਾਮਲਿਆਂ ਵਿੱਚੋਂ 74.22 ਫ਼ੀਸਦ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ।
ਦਿੱਲੀ ਵਿੱਚ ਸਭ ਤੋਂ ਵੱਧ (109) ਨਵੀਂਆਂ ਮੌਤਾਂ ਹੋਈਆਂ ਹਨ। ਪੱਛਮੀ ਬੰਗਾਲ ਵਿਚ 49 ਦੀ ਮੌਤ ਹੋਈ, ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਵਿਚ 33 ਮੌਤਾਂ ਰਿਪੋਰਟ ਹੋਈਆਂ ਹਨ।
****
ਐਮਵੀ / ਐਸਜੇ
(Release ID: 1675586)
Visitor Counter : 222
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam