ਪ੍ਰਧਾਨ ਮੰਤਰੀ ਦਫਤਰ

ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 21 NOV 2020 4:20PM by PIB Chandigarh

ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ ਜੀ, ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਬੋਰਡ ਆਵ੍ ਗਵਰਨੈਂਸ ਦੇ ਚੇਅਰਮੈਨ ਸ਼੍ਰੀ ਮੁਕੇਸ਼ ਅੰਬਾਨੀ ਜੀ, ਸਟੈਂਡਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਡੀ ਰਾਜਗੋਪਾਲਨ ਜੀ, ਡਾਇਰੈਕਟਰ ਜਨਰਲ ਪ੍ਰੋਫੈਸਰ ਐੱਸ ਸੁੰਦਰ ਮਨੋਹਰਨ ਜੀ, ਫੈਕਲਟੀ ਮੈਂਬਰਸ, ਪੈਰੇਂਟਸ ਅਤੇ ਮੇਰੇ ਯੁਵਾ ਸਾਰੇ ਸਾਥੀਓ!

 

ਪੰਡਿਤ ਦੀਨਦਿਆਲ ਉਪਾਧਿਆਏ ਪੈਟਰੋਲੀਅਮ ਯੂਨੀਵਰਸਿਟੀ ਦੇ 8ਵੇਂ Convocation ਦੇ ਅਵਸਰ ’ਤੇ ਆਪ ਸਭ ਨੂੰ ਬਹੁਤ-ਬਹੁਤ ਵਧਾਈ! ਜੋ ਸਾਥੀ ਅੱਜ ਗ੍ਰੈਜੂਏਟ ਹੋ ਰਹੇ ਹਨ, ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਦੇਸ਼ ਨੂੰ ਆਪ ਜਿਹੇ industry ready graduates ਮਿਲ ਰਹੇ ਹਨ। ਤੁਹਾਨੂੰ ਵਧਾਈ ਤੁਹਾਡੀ ਮਿਹਨਤ ਦੇ ਲਈ, ਤੁਸੀਂ ਜੋ ਇਸ ਯੂਨੀਵਰਸਿਟੀ ਵਿੱਚ ਸਿੱਖਿਆ ਹੈ ਉਸ ਦੇ ਲਈ, ਹੋਰ ਸ਼ੁਭਕਾਮਨਾਵਾਂ, Nation Building ਦੇ ਜਿਸ ਵੱਡੇ ਟੀਚੇ ਨੂੰ ਲੈ ਕੇ ਅੱਜ ਤੁਸੀਂ ਇੱਥੋਂ ਪ੍ਰਸ‍ਥਾਨ ਕਰ ਰਹੇ ਹੋ ਉਸ ਮੰਜ਼ਿਲ  ਦੇ ਲਈ,  ਨਵੇਂ ਸਫਰ ਦੇ ਲਈ।

 

ਮੈਨੂੰ ਵਿਸ਼ਵਾਸ ਹੈ ਕਿ ਆਪ ਆਪਣੀ Skill, ਆਪਣੇ Talent, ਆਪਣੇ ਪ੍ਰੋਫੈਸ਼ਨਲਿਜ਼ਮ ਤੋਂ ਆਤਮਨਿਰਭਰ ਭਾਰਤ ਦੀ ਵੱਡੀ ਤਾਕਤ ਬਣ ਕੇ ਉਭਰੋਗੇ। ਅੱਜ PDPU ਨਾਲ ਜੁੜੇ 5 ਅਲੱਗ-ਅਲੱਗ ਪ੍ਰੋਜੈਕਟਸ ਦਾ ਵੀ ਉਦਘਾਟਨ ਅਤੇ ਨੀਂਹ ਪੱਥਰ ਹੋਇਆ ਹੈ। ਇਹ ਨਵੀਆਂ ਸੁਵਿਧਾਵਾਂ,  PDPU ਨੂੰ ਦੇਸ਼ ਦੇ Energy Sector ਦਾ ਹੀ ਨਹੀਂ, ਬਲਕਿ Professional Education, Skill Development ਅਤੇ Start-Up ecosystem ਦਾ ਇੱਕ ਅਹਿਮ ਸੈਂਟਰ ਬਣਾਉਣ ਵਾਲੀਆਂ ਹਨ।

 

ਸਾਥੀਓ, 

 

ਮੈਂ ਬਹੁਤ ਸ਼ੁਰੂਆਤ ਕਾਲ ਤੋਂ ਇਸ ਯੂਨੀਵਰਸਿਟੀ ਦੇ ਪ੍ਰੋਜੈਕਟਸ ਨਾਲ ਜੁੜਿਆ ਰਿਹਾ ਹਾਂ ਅਤੇ ਇਸ ਲਈ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਅੱਜ PDPU ਦੇਸ਼ ਹੀ ਨਹੀਂ ਬਲਕਿ ਵਿਸ਼ਵ ਵਿੱਚ ਵੀ ਆਪਣੀ ਇੱਕ ਜਗ੍ਹਾ ਬਣਾ ਰਿਹਾ ਹੈ, ਆਪਣੀ ਪਹਿਚਾਣ ਦਰਜ ਕਰ ਰਿਹਾ ਹੈ। ਮੈਂ ਅੱਜ ਇੱਥੇ ਚੀਫ ਗੈਸਟ ਦੇ ਤੌਰ ’ਤੇ ਨਹੀਂ ਬਲਕਿ ਤੁਹਾਡੇ ਇਸ ਮਹਾਨ ਸੰਕਲਪ ਦਾ ਜੋ ਪਰਿਵਾਰ ਹੈ ਉਸ ਪਰਿਵਾਰ ਦੇ ਇੱਕ ਮੈਂਬਰ ਦੇ ਤੌਰ ’ਤੇ ਤੁਹਾਡੇ ਦਰਮਿਆਨ ਆਇਆ ਹਾਂ।

 

ਅਤੇ ਮੈਨੂੰ ਇਹ ਦੇਖ ਕੇ ਬਹੁਤ ਮਾਣ ਹੁੰਦਾ ਹੈ ਕਿ ਇਹ ਯੂਨੀਵਰਸਿਟੀ ਆਪਣੇ ਸਮੇਂ ਤੋਂ ਬਹੁਤ ਅੱਗੇ ਚਲ ਰਹੀ ਹੈ। ਇੱਕ ਸਮਾਂ ਸੀ ਜਦੋਂ ਲੋਕ ਸਵਾਲ ਉਠਾਉਂਦੇ ਸਨ ਕਿ ਇਸ ਤਰ੍ਹਾਂ ਦੀ ਯੂਨੀਵਰਸਿਟੀ ਕਿਤਨੀ ਅੱਗੇ ਵਧ ਸਕੇਗੀ? ਲੇਕਿਨ ਇੱਥੋਂ ਦੇ Students ਨੇ, Faculty Members ਨੇ, ਇੱਥੇ ਤੋਂ ਨਿਕਲੇ ਪ੍ਰੋਫੈਸ਼ਨਲਸ ਨੇ, ਆਪਣੇ ਕਰਤੱਵ ਤੋਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਹਨ।

 

ਬੀਤੇ ਡੇਢ ਦਹਾਕੇ ਵਿੱਚ PDPU ਨੇ 'Petroleum' sector ਦੇ ਨਾਲ-ਨਾਲ ਪੂਰੇ energy spectrum ਅਤੇ ਹੋਰ ਖੇਤਰਾਂ ਵਿੱਚ ਵੀ ਆਪਣਾ ਵਿਸਤਾਰ ਕੀਤਾ ਹੈ। ਅਤੇ PDPU ਦੀ ਪ੍ਰਗਤੀ ਦੇਖਦੇ ਹੋਏ ਅੱਜ ਮੈਂ ਗੁਜਰਾਤ ਸਰਕਾਰ ਨੂੰ ਵੀ ਅਨੁਰੋਧ ਕਰਦਾ ਹਾਂ ਕਿ ਜਦੋਂ ਮੈਂ ਇਸ ਕੰਮ ਦੇ ਸ਼ੁਰੂ ਵਿੱਚ ਸੋਚ ਰਿਹਾ ਸੀ ਤਦ ਮੇਰੇ ਮਨ ਵਿੱਚ ਸੀ ਕਿ ਪੈਟਰੋਲੀਅਮ ਯੂਨੀਵਰਸਿਟੀ ਕਿਉਂਕਿ ਗੁਜਰਾਤ ਪੈਟਰੋਲੀਅਮ ਖੇਤਰ ਵਿੱਚ ਅੱਗੇ ਵਧਣਾ ਚਾਹੁੰਦਾ ਸੀ, ਲੇਕਿਨ ਹੁਣ ਜਿਸ ਤਰ੍ਹਾਂ ਨਾਲ ਦੇਸ਼ ਅਤੇ ਦੁਨੀਆ ਦੀ requirement ਹੈ, ਜਿਸ ਤਰ੍ਹਾਂ ਨਾਲ ਇਸ ਯੂਨੀਵਰਸਿਟੀ ਨੇ ਆਪਣਾ ਰੂਪ ਲਿਆ ਹੈ,  ਮੈਂ ਗੁਜਰਾਤ ਸਰਕਾਰ ਨੂੰ ਤਾਕੀਦ ਕਰਾਂਗਾ ਕਿ ਕਾਨੂੰਨ ਵਿੱਚ ਅਗਰ ਜ਼ਰੂਰੀ ਹੋਵੇ ਤਾਂ ਪਰਿਵਰਤਨ ਕਰਕੇ ਇਸ ਨੂੰ ਸਿਰਫ਼ ਪੈਟਰੋਲੀਅਮ ਯੂਨੀਵਰਸਿਟੀ ਦੀ ਬਜਾਏ, ਚੰਗਾ ਹੋਵੇਗਾ ਹੁਣ ਇਸ ਨੂੰ ਅਸੀਂ ਇੱਕ Energy University ਦੇ ਰੂਪ ਵਿੱਚ convert ਕਰੀਏ ਉਸ ਦਾ ਨਾਮ।

 

ਕਿਉਂਕਿ ਉਸ ਦਾ ਰੂਪ-ਦਾਇਰਾ ਬਹੁਤ ਵਿਸਤਾਰ ਹੋਣ ਵਾਲਾ ਹੈ। ਅਤੇ ਆਪ ਲੋਕਾਂ ਨੇ ਇਤਨੇ ਘੱਟ ਸਮੇਂ ਵਿੱਚ ਜੋ ਕਮਾਇਆ ਹੈ, ਜੋ ਦੇਸ਼ ਨੂੰ ਦਿੱਤਾ ਹੈ, ਸ਼ਾਇਦ Energy University ਇਹ ਇਸ ਦਾ ਵਿਸਤਾਰ ਬਹੁਤ ਵੱਡਾ ਲਾਭਕਰਤਾ ਦੇਸ਼ ਨੂੰ ਹੋਵੇਗਾ। ਪੈਟਰੋਲੀਅਮ ਯੂਨੀਵਰਸਿਟੀ ਦੀ ਕਲਪਨਾ ਮੇਰੀ ਹੀ ਸੀ ਅਤੇ ਮੇਰੀ ਹੀ ਕਲਪਨਾ ਦਾ ਵਿਸਤਾਰ ਕਰਦੇ ਹੋਏ ਮੈਂ ਪੈਟਰੋਲੀਅਮ ਦੀ ਜਗ੍ਹਾ ’ਤੇ ਪੂਰੇ ਐਨਰਜੀ ਸੈਕਟਰ ਨੂੰ ਇਸ ਦੇ ਨਾਲ ਜੋੜਨ ਦੇ ਲਈ ਤੁਹਾਨੂੰ ਤਾਕੀਦ ਕਰ ਰਿਹਾ ਹਾਂ। ਆਪ ਲੋਕ ਵਿਚਾਰ ਕਰੋ ਅਤੇ ਅਗਰ ਠੀਕ ਲਗਦਾ ਹੈ ਇਹ ਮੇਰਾ ਸੁਝਾਅ ਤਾਂ ਉਸ ’ਤੇ ਦੇਖੋ।

 

ਇੱਥੇ ਸਥਾਪਿਤ ਹੋਣ ਜਾ ਰਿਹਾ 45 ਮੈਗਾਵਾਟ ਦਾ Solar Panel Manufacturing ਪਲਾਂਟ ਹੋਵੇ ਜਾਂ Centre of Excellence on Water Technology, ਦੇਸ਼ ਦੇ ਲਈ PDPU ਦੇ Larger Vision ਨੂੰ ਵੀ ਇਹ ਪ੍ਰਗਟ ਕਰਦਾ ਹੈ।

 

ਸਾਥੀਓ, 

 

ਅੱਜ ਤੁਸੀਂ ਅਜਿਹੇ ਸਮੇਂ ਵਿੱਚ ਇੰਡਸਟ੍ਰੀ ਵਿੱਚ ਕਦਮ ਰੱਖ ਰਹੇ ਹੋ, ਯੂਨੀਵਰਸਿਟੀ ਤੋਂ ਨਿਕਲ ਕੇ ਇੰਡਸਟ੍ਰੀ ਦੀ ਤਰਫ਼ ਵਧ ਰਹੇ ਹੋ, ਜਦੋਂ pandemic ਦੇ ਚਲਦੇ ਪੂਰੀ ਦੁਨੀਆ ਦੇ Energy sector ਵਿੱਚ ਵੀ ਵੱਡੇ ਬਦਲਾਅ ਹੋ ਰਹੇ ਹਨ। ਅਜਿਹੇ ਵਿੱਚ ਅੱਜ ਭਾਰਤ ਵਿੱਚ Energy Sector ਵਿੱਚ Growth ਦੀ, Enterprise spirit ਦੀ, Employment ਦੀ, ਅਸੀਮ ਸੰਭਾਵਨਾਵਾਂ ਹੋਣ।  ਯਾਨੀ ਆਪ ਸਾਰੇ ਸਹੀ ਸਮੇਂ ’ਤੇ, ਸਹੀ ਸੈਕਟਰ ਵਿੱਚ ਪਹੁੰਚੇ ਹੋ। ਇਸ ਦਹਾਕੇ ਵਿੱਚ ਸਿਰਫ਼ Oil and gas sector ਵਿੱਚ ਹੀ ਲੱਖਾਂ ਕਰੋੜ ਰੁਪਏ ਦਾ ਨਿਵੇਸ਼ ਹੋਣ ਵਾਲਾ ਹੈ। ਇਸ ਲਈ ਤੁਹਾਡੇ ਲਈ Research ਤੋਂ ਲੈ ਕੇ Manufacturing ਤੱਕ ਅਵਸਰ ਹੀ ਅਵਸਰ ਹਨ। 

 

ਸਾਥੀਓ, 

 

ਅੱਜ ਦੇਸ਼ ਆਪਣੇ carbon footprint ਨੂੰ 30 ਤੋਂ 35 ਪ੍ਰਤੀਸ਼ਤ ਤੱਕ ਘੱਟ ਕਰਨ ਦਾ ਟੀਚਾ ਲੈ ਕੇ ਅੱਗੇ ਵਧ ਰਿਹਾ ਹੈ। ਦੁਨੀਆ ਦੇ ਸਾਹਮਣੇ ਜਦੋਂ ਇਹ ਗੱਲ ਮੈਂ ਲੈ ਕੇ ਗਿਆ ਦੁਨੀਆ ਨੂੰ ਅਚਰਜ ਸੀ ਕੀ ਭਾਰਤ ਇਹ ਕਰ ਸਕਦਾ ਹੈ? ਪ੍ਰਯਤਨ ਇਹ ਹੈ ਕਿ ਇਸ ਦਹਾਕੇ ਵਿੱਚ ਆਪਣੀ ਊਰਜਾ ਜ਼ਰੂਰਤਾਂ ਵਿੱਚ Natural Gas ਦੀ ਹਿੱਸੇਦਾਰੀ ਨੂੰ ਅਸੀਂ 4 ਗੁਣਾ ਤੱਕ ਵਧਾਵਾਂਗੇ। ਦੇਸ਼ ਦੀ oil refining capacity ਨੂੰ ਵੀ ਆਉਣ ਵਾਲੇ 5 ਸਾਲਾਂ ਵਿੱਚ ਕਰੀਬ-ਕਰੀਬ ਦੁੱਗਣਾ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਵੀ ਆਪ ਸਾਰਿਆਂ ਲਈ ਅਨੇਕ-ਅਨੇਕ ਸੰਭਾਵਨਾਵਾਂ ਹਨ।

 

ਦੇਸ਼ ਦੀ Energy Security ਨਾਲ ਜੁੜੇ Startup Ecosystem ਨੂੰ ਮਜ਼ਬੂਤ ਕਰਨ ਦੇ ਲਈ ਵੀ ਲਗਾਤਾਰ ਕੰਮ ਹੋ ਰਿਹਾ ਹੈ। ਇਸ ਸੈਕਟਰ ਦੇ ਆਪ ਜਿਹੇ Students ਅਤੇ Professionals ਦੇ ਲਈ ਇੱਕ ਵਿਸ਼ੇਸ਼ ਫੰਡ ਵੀ ਬਣਾਇਆ ਗਿਆ ਹੈ। ਅਗਰ ਤੁਹਾਡੇ ਪਾਸ ਵੀ ਕੋਈ ਆਇਡੀਆ ਹੋਵੇ, ਕੋਈ Product ਹੈ ਜਾਂ ਕੋਈ Concept ਹੈ, ਜਿਸ ਨੂੰ ਆਪ Incubate ਕਰਨਾ ਚਾਹੁੰਦੇ ਹੋ ਤਾਂ ਇਹ ਫੰਡ ਤੁਹਾਡੇ ਲਈ ਇੱਕ ਬਿਹਤਰੀਨ ਅਵਸਰ ਵੀ ਹੈ, ਇੱਕ ਸਰਕਾਰ ਦੀ ਤਰਫੋਂ ਤੋਹਫਾ ਵੀ ਹੈ।

 

ਵੈਸੇ ਮੈਨੂੰ ਅਹਿਸਾਸ ਹੈ ਕਿ ਅੱਜ ਜਦੋਂ ਮੈਂ ਤੁਹਾਡੇ ਨਾਲ ਇਹ ਗੱਲਾਂ ਕਰ ਰਿਹਾ ਹਾਂ ਤਾਂ ਥੋੜ੍ਹੀ ਚਿੰਤਾ ਵੀ ਹੋਵੇਗੀ। ਆਪ ਸੋਚ ਰਹੇ ਹੋਵੋਗੇ ਕਿ ਕੋਰੋਨਾ ਦਾ ਸਮਾਂ ਹੈ, ਪਤਾ ਨਹੀਂ ਕਦੋਂ ਸਭ ਠੀਕ ਹੋਵੇਗਾ।  ਅਤੇ ਇਨ੍ਹਾਂ ਵਿੱਚੋਂ ਤੁਹਾਡੇ ਮਨ ਵਿੱਚ ਜੋ ਚਿੰਤਾਵਾਂ ਆਉਂਦੀਆਂ ਹਨ ਉਹ ਸੁਭਾਵਿਕ ਵੀ ਹਨ। ਇੱਕ ਅਜਿਹੇ ਸਮੇਂ ਵਿੱਚ graduate ਹੋਣਾ ਜਦੋਂ ਪੂਰੀ ਦੁਨੀਆ ਇਤਨੇ ਵੱਡੇ ਸੰਕਟ ਤੋਂ ਜੂਝ ਰਹੀ ਹੈ,  ਇਹ ਕੋਈ ਅਸਾਨ ਗੱਲ ਨਹੀਂ ਹੈ। ਲੇਕਿਨ ਯਾਦ ਰੱਖੋ, ਤੁਹਾਡੀ ਤਾਕਤ, ਤੁਹਾਡੀਆਂ ਸਮਰੱਥਾਵਾਂ ਇਨ੍ਹਾਂ ਚੁਣੌਤੀਆਂ ਤੋਂ ਕਿਤੇ ਜ਼ਿਆਦਾ ਵੱਡੀਆਂ ਹਨ। ਇਸ ਵਿਸ਼ਵਾਸ ਨੂੰ ਕਦੇ ਖੋਣਾ ਨਾ।

 

Problems ਕੀ ਹਨ, ਇਸ ਤੋਂ ਜ਼ਿਆਦਾ ਮਹੱਤਵਪੂਰਨ ਇਹ ਹੈ ਕਿ ਤੁਹਾਡਾ purpose ਕੀ ਹੈ, ਤੁਹਾਡੀ Preferences ਕੀ ਹੈ ਅਤੇ ਤੁਹਾਡਾ plan ਕੀ ਹੈ? ਅਤੇ ਇਸ ਲਈ, ਇਹ ਜ਼ਰੂਰੀ ਹੈ ਕਿ ਤੁਹਾਡੇ ਪਾਸ ਇੱਕ purpose ਹੋਵੇ, Preferences ਤੈਅ ਹੋਣ ਅਤੇ ਉਸ ਦੇ ਲਈ ਬਹੁਤ ਹੀ ਪਰਫੈਕਟ ਪਲਾਨ ਵੀ ਹੋਵੇ। ਕਿਉਂਕਿ ਅਜਿਹਾ ਨਹੀਂ ਹੈ ਕਿ ਆਪ ਆਪਣੇ ਜੀਵਨ ਵਿੱਚ ਪਹਿਲੀ ਵਾਰ ਕਿਸੇ ਕਠਿਨਾਈ ਦਾ ਸਾਹਮਣਾ ਕਰ ਰਹੇ ਹੋਵੋਗੇ। ਅਜਿਹਾ ਵੀ ਨਹੀਂ ਕਿ ਇਹ ਚੁਣੌਤੀ ਵੀ ਆਖਰੀ ਚੁਣੌਤੀ ਹੋਵੇਗੀ।

 

ਅਜਿਹਾ ਨਹੀਂ ਹੈ ਕਿ ਸਫ਼ਲ ਵਿਅਕਤੀਆਂ ਦੇ ਪਾਸ ਸਮੱਸਿਆਵਾਂ ਨਹੀਂ ਹੁੰਦੀਆਂ, ਲੇਕਿਨ ਜੋ ਚੁਣੌਤੀਆਂ ਨੂੰ ਸਵੀਕਾਰ ਕਰਦਾ ਹੈ, ਜੋ ਚੁਣੌਤੀਆਂ ਦਾ ਮੁਕਾਬਲਾ ਕਰਦਾ ਹੈ, ਜੋ ਚੁਣੌਤੀਆਂ ਨੂੰ ਹਰਾਉਂਦਾ ਹੈ,  ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ, ਅਖੀਰ ਜ਼ਿੰਦਗੀ ਵਿੱਚ ਉਹ ਸਫ਼ਲ ਹੁੰਦਾ ਹੈ। ਕੋਈ ਵੀ ਸਫ਼ਲ ਵਿਅਕਤੀ ਦੇਖ ਲਓ, ਹਰ ਕੋਈ ਚੁਣੌਤੀਆਂ ਨਾਲ ਮੁਕਾਬਲਾ ਕਰਕੇ ਹੀ ਚਲ ਪਿਆ ਹੈ।

 

ਸਾਥੀਓ, 

 

ਅਗਰ ਤੁਸੀਂ ਸੌ ਸਾਲ ਪਹਿਲਾਂ ਦੇ ਸਮੇਂ ਨੂੰ ਯਾਦ ਕਰੋਗੇ,  ਅਤੇ ਮੈਂ ਚਾਹੁੰਦਾ ਹਾਂ ਕਿ ਅੱਜ ਮੇਰੇ ਦੇਸ਼ ਦੇ ਨੌਜਵਾਨ ਉਸ ਕਾਲਖੰਡ ਨੂੰ ਯਾਦ ਕਰਨ ਸੌ ਸਾਲ ਪਹਿਲਾਂ ਦੇ। ਅੱਜ ਅਸੀਂ 2020 ਵਿੱਚ ਹਾਂ,  ਸੋਚ ਲਓ 1920 ਵਿੱਚ ਜੋ ਤੁਹਾਡੀ ਉਮਰ ਦਾ ਸੀ,  ਤੁਸੀਂ ਅੱਜ 2020 ਵਿੱਚ ਉਸ ਉਮਰ ਦੇ ਹੋ।  1920 ਵਿੱਚ ਜੋ ਤੁਹਾਡੀ ਉਮਰ ਦਾ ਸੀ ਉਸ ਦੇ ਸੁਪਨੇ ਕੀ ਸਨ?  1920 ਵਿੱਚ ਜੋ ਤੁਹਾਡੀ ਉਮਰ ਦਾ ਸੀ ਉਸ ਦਾ ਜਜ਼ਬਾ ਕੀ ਸੀ, ਉਸ ਦੀ ਸੋਚ ਕੀ ਸੀ?  ਜ਼ਰਾ ਸੌ ਸਾਲ ਪੁਰਾਣੇ ਇਤਿਹਾਸ ‘ਤੇ ਨਜ਼ਰ ਮਾਰੋ।  ਯਾਦ ਕਰੋਗੇ ਤਾਂ 1920 ਤੋਂ ਸ਼ੁਰੂ ਹੋਇਆ ਸਮਾਂ ਭਾਰਤ ਦੀ ਆਜ਼ਾਦੀ ਦੇ ਲਈ ਬਹੁਤ ਮਹੱਤਵਪੂਰਨ ਰਿਹਾ। 

 

ਵੈਸੇ ਤਾਂ ਆਜ਼ਾਦੀ ਦੀ ਲੜਾਈ ਗੁਲਾਮੀ ਦੇ ਕਾਲਖੰਡ ਵਿੱਚ ਕੋਈ ਸਾਲ ਅਜਿਹਾ ਨਹੀਂ ਕਿ ਆਜ਼ਾਦੀ ਦੀ ਜੰਗ ਲੜੀ ਨਾ ਗਈ ਹੋਵੇ,  1857 ਦਾ ਸੁਤੰਤਰਤਾ ਸੰਗ੍ਰਾਮ ਇਸ ਦਾ ਇੱਕ ਟਰਨਿੰਗ ਪੁਆਇੰਟ ਬਣਿਆ ਲੇਕਿਨ 1920 ਤੋਂ ਲੈ ਕੇ 1947 ਦਾ ਜੋ ਸਮਾਂ ਸੀ,  ਉਹ ਬਿਲ‍ਕੁਲ ਹੀ ਅਲੱਗ ਸੀ। ਸਾਨੂੰ ਉਸ ਦੌਰ ਵਿੱਚ ਇਤਨੀਆਂ ਘਟਨਾਵਾਂ ਦਿਖਦੀਆਂ ਹਨ,  ਦੇਸ਼ ਦੇ ਹਰ ਕੋਨੇ ਵਿੱਚ,  ਹਰ ਖੇਤਰ ਵਿੱਚ,  ਹਰ ਵਰਗ ਵਿੱਚ,  ਯਾਨੀ ਪੂਰੇ ਦੇਸ਼ ਦਾ ਬੱਚਾ–ਬੱਚਾ,  ਹਰ ਤਬਕੇ ਦੇ ਵਿਅਕਤੀ,  ਪਿੰਡ ਹੋਵੇ,  ਸ਼ਹਿਰ ਹੋਵੇ,  ਪੜ੍ਹੇ-ਲਿਖੇ ਹੋਣ,  ਅਮੀਰ ਹੋਵੇ,  ਗ਼ਰੀਬ ਹੋਵੇ,  ਹਰ ਕੋਈ ਆਜ਼ਾਦੀ  ਦੀ ਜੰਗ ਦਾ ਸਿਪਾਹੀ ਬਣ ਗਿਆ ਸੀ।  ਲੋਕ ਇਕਜੁੱਟ ਹੋ ਗਏ ਸਨ।  ਖੁਦ ਦੇ ਜੀਵਨ ਦੇ ਸੁਪਨਿਆਂ ਨੂੰ ਲੋਕਾਂ ਨੇ ਆਹੂਤ ਕਰ ਦਿੱਤਾ ਸੀ ਅਤੇ ਸੰਕਲ‍ਪ ਲਿਆ ਸੀ ਆਜ਼ਾਦੀ ਦਾ।  ਅਤੇ ਅਸੀਂ ਦੇਖਿਆ ਹੈ 1920 ਤੋਂ 1947 ਤੱਕ ਕਿ ਯੁਵਾ ਪੀੜ੍ਹੀ ਸੀ ਜਿਨ੍ਹਾਂ ਨੇ ਆਪਣਾ ਸਭ ਕੁਝ ਦਾਅ ‘ਤੇ ਲਗਾ ਦਿੱਤਾ ਸੀ। ਅੱਜ ਕਈ ਵਾਰ ਸਾਨੂੰ ਉੱਦੋਂ ਦੀ ਯੁਵਾ ਪੀੜ੍ਹੀ ਤੋਂ ਈਰਖਾ ਵੀ ਹੁੰਦੀ ਹੈ। ਕਦੇ ਮਨ ਵਿੱਚ ਹੁੰਦਾ ਹੋਵੇਗਾ ਕਾਸ਼! ਮੇਰਾ ਜਨ‍ਮ ਵੀ 1920 ਤੋਂ 1947  ਦੇ ਕਾਲਖੰਡ ਵਿੱਚ ਹੁੰਦਾ,  ਮੈਂ ਵੀ ਦੇਸ਼ ਲਈ ਭਗਤ ਸਿੰਘ ਬਣ ਕੇ ਚਲ ਪਿਆ ਹੁੰਦਾ।  ਯਾਦ ਕਰੋਗੇ ਤਾਂ ਹੁੰਦਾ ਹੋਵੇਗਾ।  ਲੇਕਿਨ ਦੋਸ‍ਤੋ,  ਸਾਨੂੰ ਉਸ ਸਮੇਂ ਦੇਸ਼ ਲਈ ਮਰਨ ਦਾ ਮੌਕਾ ਨਹੀਂ ਮਿਲਿਆ,  ਅੱਜ ਸਾਨੂੰ ਦੇਸ਼ ਲਈ ਜੀਉਣ ਦਾ ਮੌਕਾ ਮਿਲਿਆ ਹੈ। 

 

ਉਸ ਸਮੇਂ ਦੇ ਨੌਜਵਾਨ ਵੀ ਆਪਣਾ ਸਭ ਕੁਝ ਦੇਸ਼ ਲਈ ਅਰਪਿਤ ਕਰਕੇ,  ਸਿਰਫ ਇੱਕ ਉਦੇਸ਼ ਦੇ ਲਈ ਕੰਮ ਕਰ ਰਹੇ ਸਨ ਅਤੇ ਉਦੇਸ਼ ਕੀ ਸੀ,  ਇੱਕ ਹੀ ਉਦੇਸ਼ ਸੀ- ਭਾਰਤ ਦੀ ਆਜ਼ਾਦੀ।  ਮਾਂ ਭਾਰਤੀ  ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕ‍ਤ ਕਰਵਾਉਣਾ ਅਤੇ ਉਸ ਵਿੱਚ ਕਈ ਧਾਰਾਵਾਂ ਸਨ, ਅਲੱਗ-ਅਲੱਗ ਵਿਚਾਰ ਦੇ ਲੋਕ ਸਨ,  ਲੇਕਿਨ ਸਭ ਧਾਰਾਵਾਂ ਇੱਕ ਦਿਸ਼ਾ ਵਿੱਚ ਚਲ ਰਹੀਆਂ ਸਨ ਅਤੇ ਉਹ ਦਿਸ਼ਾ ਸੀ ਮਾਂ ਭਾਰਤੀ ਦੀ ਆਜ਼ਾਦੀ ਦੀ।  ਚਾਹੇ ਮਹਾਤ‍ਮਾ ਗਾਂਧੀ ਦੀ ਅਗਵਾਈ ਹੋਵੇ,  ਚਾਹੇ ਸੁਭਾਸ਼ ਬਾਬੂ ਦੀ ਅਗਵਾਈ ਹੋਵੇ,  ਚਾਹੇ ਭਗਤ ਸਿੰਘ,  ਸੁਖਦੇਵ,  ਰਾਜਗੁਰੂ ਦੀ ਅਗਵਾਈ ਹੋਵੇ,  ਚਾਹੇ ਵੀਰ ਸਾਵਰਕਰ ਦੀ ਅਗਵਾਈ ਹੋਵੇ,  ਹਰ ਕੋਈ;  ਧਾਰਾਵਾਂ ਅਲੱਗ-ਅਲੱਗ ਹੋਣਗੀਆਂ,  ਮਾਰਗ ਅਲੱਗ ਹੋਣਗੇ,  ਰਾਸ‍ਤੇ ਅਲੱਗ ਹੋਣਗੇ,  ਲੇਕਿਨ ਮੰਜ਼ਿਲ ਇੱਕ ਸੀ- ਮਾਂ ਭਾਰਤੀ ਦੀ ਆਜ਼ਾਦੀ। 

 

ਕਸ਼ਮੀਰ ਤੋਂ ਲੈ ਕੇ ਕਾਲ਼ੇ ਪਾਣੀ ਤੱਕ,  ਹਰ ਕਾਲ ਕੋਠੜੀ ਵਿੱਚ,  ਹਰ ਫ਼ਾਂਸੀ ਦੇ ਫੰਦੇ ਤੋਂ ਇੱਕ ਹੀ ਅਵਾਜ਼ ਉਠਦੀ ਸੀ,  ਦੀਵਾਰਾਂ ਇੱਕ ਹੀ ਗੱਲ ਨਾਲ ਗੂੰਜਦੀਆਂ ਸਨ,  ਫ਼ਾਂਸੀ ਦੀਆਂ ਰੱਸੀਆਂ ਇੱਕ ਹੀ ਨਾਅਰੇ ਨਾਲ ਸੁਸ਼ੋਭਿਤ ਹੁੰਦੀਆਂ ਸਨ,  ਅਤੇ ਉਹ ਨਾਅਰਾ ਹੁੰਦਾ ਸੀ,  ਉਹ ਸੰਕਲ‍ਪ ਹੁੰਦਾ ਸੀ,  ਉਹ ਜੀਵਨ ਦੀ ਸ਼ਰਧਾ ਹੁੰਦੀ ਸੀ- ਮਾਂ ਭਾਰਤੀ ਦੀ ਆਜ਼ਾਦੀ। 

 

ਮੇਰੇ ਨੌਜਵਾਨ ਸਾਥੀਓ, 

 

ਅੱਜ ਅਸੀਂ ਉਸ ਦੌਰ ਵਿੱਚ ਨਹੀਂ ਹਾਂ ਲੇਕਿਨ ਅੱਜ ਵੀ ਮਾਤ੍ਰਭੂਮੀ ਦੀ ਸੇਵਾ ਦਾ ਅਵਸਰ ਵੈਸਾ ਹੀ ਹੈ।  ਜੇਕਰ ਉਸ ਸਮੇਂ ਨੌਜਵਾਨਾਂ ਨੇ ਆਪਣੀ ਜਵਾਨੀ ਆਜ਼ਾਦੀ ਲਈ ਖਪਾਈ ਤਾਂ ਅਸੀਂ ਆਤਮਨਿਰਭਰ ਭਾਰਤ ਲਈ ਜੀਉਣਾ ਸਿੱਖ ਸਕਦੇ ਹਾਂ,  ਜੀ ਕੇ ਦਿਖਾ ਸਕਦੇ ਹਾਂ। ਅੱਜ ਸਾਨੂੰ ਆਤਮਨਿਰਭਰ ਭਾਰਤ ਲਈ ਖੁਦ ਹੀ ਇੱਕ ਅੰਦੋਲਨ ਬਣਨਾ ਹੈ,  ਇੱਕ ਅੰਦੋਲਨ ਦਾ ਸਿਪਾਹੀ ਬਣਨਾ ਹੈ,  ਇੱਕ ਅੰਦੋਲਨ ਦੀ ਅਗਵਾਈ ਕਰਨੀ ਹੈ।  ਅੱਜ ਸਾਨੂੰ ਆਤਮਨਿਰਭਰ ਭਾਰਤ ਦੇ ਲਈ ਹਰ ਹਿਦੁਸਤਾਨੀ ਨੂੰ,  ਖਾਸ ਕਰਕੇ ਮੇਰੇ ਨੌਜਵਾਨ ਸਾਥੀਓ,  ਤੁਹਾਡੇ ਤੋਂ ਮੇਰੀ ਉਮੀਦ ਹੈ,  ਸਾਨੂੰ ਆਪਣੇ-ਆਪ ਨੂੰ ਖਪਾਉਣਾ ਹੈ। 

 

ਅੱਜ ਦਾ ਭਾਰਤ,  ਪਰਿਵਰਤਨ ਦੇ ਇੱਕ ਵੱਡੇ ਦੌਰ ਤੋਂ ਗੁਜ਼ਰ ਰਿਹਾ ਹੈ।  ਤੁਹਾਡੇ ਪਾਸ ਵਰਤਮਾਨ ਦੇ ਨਾਲ ਹੀ ਭਵਿੱਖ ਦੇ ਭਾਰਤ ਦਾ ਨਿਰਮਾਣ ਕਰਨ ਦੀ ਵੀ ਬਹੁਤ ਵੱਡੀ ਜ਼ਿੰਮੇਦਾਰੀ ਹੈ।  ਤੁਸੀਂ ਸੋਚੋ,  ਕਿਵੇਂ Golden period ਵਿੱਚ ਹੋ ਤੁਸੀਂ।  ਸ਼ਾਇਦ ਤੁਸੀਂ ਵੀ ਨਹੀਂ ਸੋਚਿਆ ਹੋਵੇਗਾ ਭਾਰਤ ਦੀ ਸੁਤੰਤਰਤਾ ਦੇ 75 ਸਾਲ 2022 ਵਿੱਚ ਹੋ ਰਹੇ ਹਨ ਅਤੇ ਭਾਰਤ ਦੀ ਆਜ਼ਾਦੀ  ਦੇ 100 ਸਾਲ 2047 ਵਿੱਚ ਹੋ ਰਹੇ ਹਨ,  ਮਤਲਬ ਕਿ ਇਹ 25 ਸਾਲ ਤੁਹਾਡੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਸਾਲ ਹਨ।  ਦੇਸ਼  ਦੇ 25 ਮਹੱਤਵਪੂਰਨ ਸਾਲ ਅਤੇ ਤੁਹਾਡੇ ਮਹੱਤਵਪੂਰਨ 25 ਸਾਲ ਇੱਕ ਸਾਥ ਹਨ,  in tune ਹਨ।  ਅਜਿਹਾ ਸੁਭਾਗ‍ ਸ਼ਾਇਦ ਹੀ ਕਿਸੇ ਨੂੰ‍ ਮਿਲੇਗਾ ਜੋ ਤੁਹਾਨੂੰ ਮਿਲਿਆ ਹੈ। 

 

ਤੁਸੀਂ ਦੇਖੋ ਜੀਵਨ ਵਿੱਚ ਉਹੀ ਲੋਕ ਸਫ਼ਲ ਹੁੰਦੇ ਹੈ,  ਉਹੀ ਲੋਕ ਕੁਝ ਕਰ ਦਿਖਾਉਂਦੇ ਹਨ ਜਿਨ੍ਹਾਂ ਦੇ ਜੀਵਨ ਵਿੱਚ Sense of Responsibility ਦਾ ਭਾਵ ਹੁੰਦਾ ਹੈ।  ਸਫ਼ਲਤਾ ਦੀ ਸਭ ਤੋਂ ਵੱਡੀ ਸ਼ੁਰੂਆਤ,  ਉਸ ਦੀ ਪੂੰਜੀ Sense of Responsibility ਹੁੰਦੀ ਹੈ।  ਅਤੇ ਕਦੇ ਬਾਰੀਕੀ ਨਾਲ ਤੁਸੀਂ ਦੇਖੋਗੇ ਜੋ ਅਸਫ਼ਲ ਉਹ ਹੁੰਦੇ ਹਨ ਉਨ੍ਹਾਂ ਦੇ ਜੀਵਨ ਦੀ ਤਰਫ ਦੇਖੋਗੇ, ਤੁਹਾਡੇ ਦੋਸ‍ਤਾਂ ਦੀ ਤਰਫ ਦੇਖੋਗੇ, ਤਾਂ ਉਸ ਦਾ ਕਾਰਨ ਹੋਵੇਗਾ,  ਉਨ੍ਹਾਂ  ਦੇ  ਮਨ ਵਿੱਚ ਹਮੇਸ਼ਾ Sense of Responsibility  ਦੀ ਬਜਾਏ Sense of Burden ਇਸ ਦੇ ਬੋਝ  ਦੇ ਨੀਚੇ ਦਬੇ ਹੋਏ ਹਨ।  

 

ਦੇਖੋ ਦੋਸ‍ਤੋ,  Sense of Responsibility ਦਾ ਭਾਵ ਵਿਅਕਤੀ ਦੇ ਜੀਵਨ ਵਿੱਚ Sense of Opportunity ਨੂੰ ਵੀ ਜਨਮ ਦਿੰਦਾ ਹੈ। ਉਸ ਨੂੰ ਰਸਤੇ ਵਿੱਚ ਰੁਕਾਵਟਾਂ ਕਦੇ ਨਹੀਂ ਬਲਕਿ ਅਵਸਰ ਹੀ ਅਵਸਰ ਦਿਖਦੇ ਹਨ। Sense of Responsibility ਵਿਅਕਤੀ  ਦੇ Purpose of life  ਦੇ ਨਾਲ tuned ਹੋਵੇ,  ਉਨ੍ਹਾਂ ਦੇ ਦਰਮਿਆਨ contradiction ਨਹੀਂ ਹੋਣਾ ਚਾਹੀਦਾ ਹੈ।  ਉਨ੍ਹਾਂ  ਦੇ ਦਰਮਿਆਨ ਸੰਘਰਸ਼ ਨਹੀ ਹੋਣਾ ਚਾਹੀਦਾ ਹੈ।  Sense of Responsibility ਅਤੇ Purpose of life ਦੋ ਅਜਿਹੀਆਂ ਪਟੜੀਆਂ ਹਨ ਜਿਨ੍ਹਾਂ ‘ਤੇ ਤੁਹਾਡੇ ਸੰਕਲਪਾਂ ਦੀ ਗੱਡੀ ਬਹੁਤ ਤੇਜ਼ੀ ਨਾਲ ਦੌੜ ਸਕਦੀ ਹੈ। 

 

ਮੇਰੀ ਤੁਹਾਨੂੰ ਤਾਕੀਦ ਹੈ ਕਿ ਆਪਣੇ ਅੰਦਰ ਇੱਕ Sense of Responsibility ਨੂੰ ਜ਼ਰੂਰ ਬਣਾਈ ਰੱਖੋ। ਇਹ Sense of Responsibility,  ਦੇਸ਼ ਦੇ ਲਈ ਹੋਵੇ,  ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੋਵੇ।  ਅੱਜ ਦੇਸ਼ ਅਨੇਕ ਸੈਕਟਰਸ ਵਿੱਚ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ। 

 

ਸਾਥੀਓ, 

 

ਇੱਛਾਵਾਂ ਦੇ ਅੰਬਾਰ ਨਾਲ,  ਸੰਕਲਪ ਦੀ ਸ਼ਕਤੀ ਅਪਰੰਪਾਰ ਹੁੰਦੀ ਹੈ। ਕਰਨ ਨੂੰ ਬਹੁਤ ਕੁਝ ਹੈ,  ਦੇਸ਼ ਦੇ ਲਈ ਪਾਉਣ ਨੂੰ ਬਹੁਤ ਕੁਝ ਹੈ, ਪਰ ਤੁਹਾਡਾ ਸੰਕਲਪ, ਤੁਹਾਡੇ ਟੀਚੇ,  Fragmented ਨਹੀਂ ਹੋਣੇ ਚਾਹੀਦੇ,  ਟੁਕੜਿਆਂ ਵਿੱਚ ਬਿਖਰੇ ਪਏ ਨਹੀਂ ਹੋਣੇ ਚਾਹੀਦੇ ਹਨ। ਤੁਸੀਂ ਕਮਿਟਮੈਂਟ  ਦੇ ਨਾਲ ਅੱਗੇ ਵਧੋਗੇ,  ਤੁਸੀਂ ਖੁਦ ਵਿੱਚ Energy ਦਾ ਇੱਕ ਵਿਸ਼ਾਲ ਭੰਡਾਰ ਵੀ ਮਹਿਸੂਸ ਕਰੋਗੇ।  ਤੁਹਾਡੇ ਅੰਦਰ ਦਾ ਜੋ Energy ਦਾ Pool ਹੈ,  ਉਹ ਤੁਹਾਨੂੰ ਦੌੜਾਏਗਾ,  ਨਵੇਂ-ਨਵੇਂ Ideas ਦੇਵੇਗਾ,  ਨਵੀਂ ਉਚਾਈ ‘ਤੇ ਪਹੁੰਚਾਏਗਾ। ਅਤੇ ਇੱਕ ਗੱਲ ਨੂੰ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ,  ਅੱਜ ਅਸੀਂ ਜੋ ਵੀ ਹਾਂ,  ਜਿੱਥੇ ਵੀ ਪਹੁੰਚੇ ਹਾਂ ਥੋੜ੍ਹਾ ਮਨ ਨੂੰ ਪੁੱਛੋ ਕੀ ਇਸ ਲਈ ਤੁਸੀਂ ਪਹੁੰਚੇ ਹੋ ਕਿ ਤੁਸੀਂ ਚੰਗੇ ਮਾਰਕ‍ਸ ਲੈ ਆਏ ਸੀ,  ਕੀ ਇਸ ਲਈ ਪਹੁੰਚੇ ਹੋ ਕਿ ਤੁਹਾਡੇ ਮਾਂ-ਬਾਪ ਦੇ ਪਾਸ ਪੈਸੇ ਬਹੁਤ ਸਨ,  ਕੀ ਇਸ ਲਈ ਪਹੁੰਚੇ ਹੋ ਕਿ ਤੁਹਾਡੇ ਪਾਸ ਪ੍ਰਤਿਭਾ ਸੀ।  ਠੀਕ ਹੈ,  ਇਨ੍ਹਾਂ ਸਾਰੀਆਂ ਗੱਲਾਂ ਦਾ ਯੋਗਦਾਨ ਹੋਵੇਗਾ,  ਲੇਕਿਨ ਅਗਰ ਇਹ ਸੋਚ ਹੈ,  ਤਾਂ ਉਸ ਦੀ ਇਹ ਸੋਚ ਬਹੁਤ ਅਧੂਰੀ ਹੈ।  ਅੱਜ ਅਸੀਂ ਜਿੱਥੇ ਵੀ ਹਾਂ,  ਜੋ ਵੀ ਹਾਂ,  ਸਾਡੇ ਵਿੱਚੋਂ ਜ਼ਿਆਦਾ ਸਾਡੇ ਆਸ-ਪਾਸ ਦੇ ਲੋਕਾਂ ਦਾ ਯੋਗਦਾਨ ਹੈ,  ਸਮਾਜ ਦਾ ਯੋਗਦਾਨ ਹੈ,  ਦੇਸ਼ ਦਾ ਯੋਗਦਾਨ ਹੈ,  ਦੇਸ਼  ਦੇ ਗ਼ਰੀਬ ਤੋਂ ਗ਼ਰੀਬ ਦਾ ਯੋਗਦਾਨ ਹੈ,  ਤਦ ਜਾ ਕੇ ਮੈਂ ਅੱਜ ਇੱਥੇ ਪਹੁੰਚਿਆ ਹਾਂ।  ਕਦੇ-ਕਦੇ ਸਾਨੂੰ ਇਸ ਦਾ ਅਹਿਸਾਸ ਹੀ ਨਹੀਂ ਹੁੰਦਾ ਹੈ। 

 

ਅੱਜ ਵੀ ਜਿਸ ਯੂਨੀਵਰਸਿਟੀ ਵਿੱਚ ਹਨ, ਉਸ ਨੂੰ ਬਣਾਉਣ ਵਿੱਚ ਕਿਤਨੇ ਹੀ ਮਜ਼ਦੂਰ, ਭਾਈ-ਭੈਣਾਂ ਨੇ ਆਪਣਾ ਪਸੀਨਾ ਬਹਾਇਆ ਹੈ, ਕਿਤਨੇ ਮੱਧ ਵਰਗੀ ਪਰਿਵਾਰਾਂ ਨੇ ਆਪਣਾ ਟੈਕਸ ਦਿੱਤਾ ਹੋਵੇਗਾ, ਤਦ ਜਾ ਕੇ ਯੂਨੀਵਰਸਿਟੀ ਬਣੀ ਹੋਵੇਗੀ, ਇਸ ਯੂਨੀਵਰਸਿਟੀ ਵਿੱਚ ਤੁਹਾਡੀ ਪੜ੍ਹਾਈ ਹੋਵੇਗੀ, ਅਜਿਹੇ ਕਈ ਲੋਕ ਹੋਣਗੇ ਜਿਨ੍ਹਾਂ ਦੇ ਨਾਮ ਤੁਹਾਨੂੰ ਪਤਾ ਵੀ ਨਹੀਂ ਹੋਣਗੇ ਲੇਕਿਨ ਉਨ੍ਹਾਂ ਦਾ ਤੁਹਾਡੀ ਜ਼ਿੰਦਗੀ ਵਿੱਚ ਕੁਝ ਨਾ ਕੁਝ ਯੋਗਦਾਨ ਹੈ। ਸਾਨੂੰ ਹਮੇਸ਼ਾ ਇਹ ਇਹਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਦੇ ਵੀ ਕਰਜ਼ਦਾਰ ਹਾਂ, ਸਾਡੇ ‘ਤੇ ਉਨ੍ਹਾਂ ਦਾ ਵੀ ਕਰਜ਼ ਹੈ। ਸਾਨੂੰ ਸਮਾਜ ਨੇ, ਦੇਸ਼ ਨੇ ਇੱਥੇ ਤੱਕ ਪਹੁੰਚਾਇਆ ਹੈ। ਇਸ ਲਈ ਸਾਨੂੰ ਵੀ ਸੰਕਲਪ ਲੈਣਾ ਹੋਵੇਗਾ ਕਿ ਅਸੀਂ ਵੀ, ਦੇਸ਼ ਦਾ ਜੋ ਕਰਜ਼ਾ ਮੇਰੇ ‘ਤੇ ਹੈ ਉਸ ਕਰਜ਼ ਨੂੰ ਮੈਂ ਉਤਾਰਾਂਗਾ, ਮੈਂ ਉਸ ਨੂੰ ਸਮਾਜ ਨੂੰ ਵਾਪਸ ਕਰਾਂਗਾ।

 

ਸਾਥੀਓ, ਮਾਨਵ ਜੀਵਨ ਦੇ ਲਈ ਗਤੀ ਅਤੇ ਪ੍ਰਗਤੀ ਲਾਜ਼ਮੀ ਹੈ। ਨਾਲ-ਨਾਲ ਸਾਨੂੰ ਭਾਵੀ ਪੀੜ੍ਹੀ ਦੇ ਲਈ ਪ੍ਰਕ੍ਰਿਤੀ ਅਤੇ ਵਾਤਾਵਰਣ ਦੀ ਰੱਖਿਆ ਕਰਨਾ ਦਾ ਵੀ ਉਤਨਾ ਹੀ ਜ਼ਰੂਰੀ ਹੈ। ਜਿਵੇਂ Clean Energy ਉੱਜਵਲ ਭਵਿੱਖ ਦੀ ਆਸ਼ਾ ਹੈ, ਓਵੇਂ ਹੀ ਜੀਵਨ ਵਿੱਚ ਵੀ ਦੋ ਬਾਤਾਂ ਜ਼ਰੂਰੀ ਹਨ-ਇੱਕ clean slate ਅਤੇ ਦੂਸਰਾ clean heart। ਅਸੀਂ ਅਕਸਰ ਸੁਣਦੇ ਹਾਂ, ਤੁਸੀਂ ਵੀ ਬੋਲਦੇ ਹੋਵੋਗੇ, ਤੁਸੀਂ ਵੀ ਸੁਣਦੇ ਹੋਵੋਗੇ, ਛੱਡ ਯਾਰ, ਇਹ ਤਾਂ ਅਜਿਹਾ ਹੀ ਹੈ, ਛੱਡੋ ਯਾਰ ਕੁਝ ਨਹੀਂ ਹੁੰਦਾ, ਅਰੇ ਯਾਰ ਆਪਣਾ ਕੀ ਹੈ ਚਲੋ ਅਡਜਸਟ ਕਰ ਲੋ, ਚਲੋ, ਚਲਦੇ ਚਲੋ। ਨਹੀਂ ਹੋ ਸਕੇਗਾ। ਕਈ ਵਾਰ ਲੋਕ ਬੋਲਦੇ ਹਨ ਕਿ ਦੇਸ਼ ਵਿੱਚ ਇਹ ਸਭ ਇਵੇਂ ਹੀ ਚਲੇਗਾ, ਸਾਡੇ ਇੱਥੇ ਤਾਂ ਅਜਿਹਾ ਹੀ ਹੁੰਦਾ ਰਿਹਾ ਹੈ, ਅਰੇ ਭਾਈ ਇਹੀ ਤਾਂ ਆਪਣੀ ਪਰੰਪਰਾ ਹੈ, ਇਸੇ ਤਰ੍ਹਾਂ ਹੀ ਹੋਣਾ ਹੈ। 

 

ਸਾਥੀਓ,

 

ਇਹ ਸਾਰੀਆਂ ਗੱਲਾਂ ਹਾਰੇ ਹੋਏ ਮਨ ਦੀਆਂ ਗੱਲਾਂ ਹਨ, ਇਹ ਟੁੱਟੇ ਹੋਏ ਮਨ ਦੀਆਂ ਗੱਲਾਂ ਹੁੰਦੀਆਂ ਹਨ, ਇੱਕ ਪ੍ਰਕਾਰ ਨਾਲ ਜਿਸ ਨੂੰ ਜੰਗ ਲਗ ਗਿਆ ਅਜਿਹੇ ਮਸਤਕ ਦੀਆਂ ਗੱਲਾਂ ਹਨ। ਇਹ ਸਾਰੀਆਂ ਗੱਲਾਂ ਕੁਝ ਲੋਕਾਂ ਦੇ ਮਨ-ਮਸਤਕ ਵਿੱਚ ਚਿਪਕ ਜਾਂਦੀਆਂ ਹਨ, ਉਹ ਇਸੇ ਅਪ੍ਰੋਚ ਦੇ ਨਾਲ ਹਰ ਕੰਮ ਕਰਦੇ ਹਨ। ਲੇਕਿਨ ਅੱਜ ਦੀ ਜੋ ਪੀੜ੍ਹੀ ਹੈ, 21ਵੀਂ ਸਦੀ ਦਾ ਜੋ ਯੁਵਾ ਹੈ, ਉਸ ਨੂੰ ਇੱਕ Clean Slate  ਦੇ ਨਾਲ ਅੱਗੇ ਵਧਣਾ ਹੋਵੇਗਾ। ਕੁਝ ਲੋਕਾਂ ਦੇ ਮਨ ਵਿੱਚ ਇਹ ਜੋ ਪੱਥਰ ਦੀ ਲਕੀਰ ਬਣੀ ਹੋਈ ਹੈ, ਕਿ ਕੁਝ ਬਦਲੇਗਾ ਨਹੀਂ, ਉਸ ਲਕੀਰ ਨੂੰ Clean ਕਰਨਾ ਹੋਵੇਗਾ। ਉਸੇ ਪ੍ਰਕਾਰ ਨਾਲ clean heart, ਇਸ ਦਾ ਅਰਥ ਮੈਨੂੰ ਨਹੀਂ ਸਮਝਾਉਣਾ ਪਵੇਗਾ। clean heart ਦਾ ਮਤਲਬ ਇਹ ਹੈ ਸਾਫ਼ ਨੀਯਤ।

 

ਸਾਥੀਓ,

 

ਜਦ ਤੁਸੀਂ Pre-conceived notions ਦੇ ਨਾਲ ਅੱਗੇ ਵਧਦੇ ਹੋ, ਤਾਂ ਕਿਸੀ ਵੀ ਨਵੀਂ ਚੀਜ਼ ਦੇ ਲਈ ਦਰਵਾਜ਼ੇ ਆਪ ਖੁਦ ਹੀ ਬੰਦ ਕਰ ਦਿੰਦੇ ਹਨ।

 

ਸਾਥੀਓ,

 

ਹੁਣ ਤੋਂ ਬੀਸ ਸਾਲ ਪਹਿਲਾਂ ਦਾ ਸਮੇਂ ਸੀ ਜਦ ਮੈਂ ਪਹਿਲੀ ਬਾਰ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਸੀ। ਅਨੇਕ ਚੁਣੌਤੀਆਂ ਸਨ, ਅਨੇਕ ਪੱਧਰ ‘ਤੇ ਕੰਮ ਹੋ ਰਿਹਾ ਸੀ। ਹੁਣ ਮੈਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ, ਮੈਂ ਪਹਿਲਾਂ ਦਿੱਲੀ ਵਿੱਚ ਰਹਿੰਦਾ ਸੀ, ਅਚਾਨਕ ਗੁਜਰਾਤ ਆਉਣਾ ਪਿਆ, ਮੇਰੇ ਪਾਸ ਰਹਿਣ ਲਈ ਤਾਂ ਕੋਈ ਜਗ੍ਹਾ ਨਹੀਂ ਸੀ ਤਾਂ ਗਾਂਧੀ ਨਗਰ ਦੇ ਸਰਕਿਟ ਹਾਊਸ ਵਿੱਚ ਮੈਂ ਕਮਰਾ ਬੁੱਕ ਕਰਵਾ ਲਿਆ, ਅਜੇ ਸ਼ਪਥ ਹੋਣਾ ਬਾਕੀ ਸੀ। ਲੇਕਿਨ ਤੈਅ ਹੋ ਚੁੱਕਿਆ ਸੀ ਮੈਂ ਮੁੱਖ ਮੰਤਰੀ ਬਣਨ ਜਾ ਰਿਹਾ ਹਾਂ। ਤਾਂ ਸੁਭਾਵਿਕ ਹੈ ਲੋਕ ਗੁਲਦਸਤੇ ਲੈਕੇ ਆ ਜਾਂਦੇ ਹਨ, ਮਿਲ ਜਾਂਦੇ ਹਨ। ਉਸੇ ਦੌਰ ਵਿੱਚ ਜਦ ਲੋਕ ਮੇਰੇ ਪਾਸ ਮਿਲਣ ਦੇ ਲਈ ਆਉਂਦੇ। ਲੇਕਿਨ ਜੋ ਵੀ ਆਉਂਦੇ ਸਨ ਉਹ ਗੱਲਬਾਤ ਵਿੱਚ ਅਕਸਰ ਮੈਨੂੰ ਕਹਿੰਦੇ ਸਨ ਕਿ ਮੋਦੀ ਜੀ ਤੁਸੀਂ ਮੁੱਖ ਮੰਤਰੀ ਬਣ ਰਹੇ ਹੋ ਇੱਕ ਕੰਮ ਜ਼ਰੂਰ ਕਰਿਓ। ਕਰੀਬ-ਕਰੀਬ 70-80 ਪ੍ਰਤੀਸ਼ਤ ਲੋਕ ਇਹੀ ਕਹਿੰਦੇ ਸਨ, ਤੁਹਾਨੂੰ ਵੀ ਸੁਣਕੇ ਹੈਰਾਨੀ ਹੋਵੋਗੀ। ਉਹ ਕਹਿੰਦੇ ਸਨੀ ਕਿ ਮੋਦੀ ਜੀ ਕੁਝ ਵੀ ਕਰੋ, ਘੱਟੋ-ਘੱਟ ਸ਼ਾਮ ਨੂੰ ਖਾਣਾ ਖਾਂਦੇ ਸਮੇਂ ਬਿਜਲੀ ਮਿਲੇ, ਇਤਨਾ ਤਾਂ ਕਰਿਓ। ਇਸ ਤੋਂ ਤੁਸੀਂ ਸੋਚ ਸਕਦੇ ਹੋ ਕਿ ਬਿਜਲੀ ਦੀ ਕੀ ਹਾਲਤ ਸੀ ਉਸ ਸਮੇਂ।

 

ਹੁਣ ਮੈਂ ਵੀ ਜਿਸ ਤਰ੍ਹਾਂ ਦੇ ਪਰਿਵਾਰ ਤੋਂ ਮੈਂ ਆਉਂਦਾ ਹਾਂ, ਮੈਨੂੰ ਵੀ ਇਹ ਬਾਤ ਚੰਗੀ ਤਰ੍ਹਾਂ ਪਤਾ ਸੀ ਕਿ ਬਿਜਲੀ ਦਾ ਹੋਣਾ ਅਤੇ ਨਾ ਹੋਣਾ ਕਿਤਨਾ ਮਹੱਤਵ ਰੱਖਦਾ ਹੈ। ਮੈਂ ਸੋਚਿਆ ਕਿ ਇਸ ਦਾ Permanent Solution ਕੀ ਹੈ? ਹੁਣ ਮੈਂ ਅਫ਼ਸਰਾਂ ਨਾਲ ਗੱਲ ਕਰ ਰਿਹਾ ਸੀ, ਚਰਚਾਵਾਂ ਕਰ ਰਿਹਾ ਸੀ ਲੇਕਿਨ ਉਹ ਹੀ, ਅਰੇ ਭਾਈ ਇਹ ਤਾਂ ਇਵੇਂ ਹੀ ਰਹੇਗਾ। ਸਾਡੇ ਪਾਸ ਬਿਜਲੀ ਜਿਤਨੀ ਹੈ, ਉਸ ਵਿੱਚ ਅਸੀਂ ਅਜਿਹਾ ਹੀ ਕਰ ਸਕਦੇ ਹਾਂ। ਜਦ ਜ਼ਿਆਦਾ ਬਿਜਲੀ ਪੈਦਾ ਕਰਾਂਗੇ ਤਦ ਦੇਖਾਂਗੇ, ਇਹੀ ਜਵਾਬ ਆਉਂਦੇ ਸਨ। ਮੈਂ ਕਿਹਾ ਭਾਈ Given situation ਵਿੱਚ ਕੋਈ solution ਹੈ ਕੀ? ਹੁਣ ਈਸ਼ਵਰ ਦੀ ਕਿਰਪਾ ਨਾਲ ਇੱਕ ਵਿਚਾਰ ਮਨ ਵਿੱਚ ਆਇਆ ਸਥਿਤੀਆਂ ਨੂੰ ਦੇਖਦੇ ਹੋਏ। ਮੈਂ ਕਿਹਾ ਭਾਈ ਇੱਕ ਕੰਮ ਕਰ ਸਕਦੇ ਹਾਂ ਕੀ? ਜੋ Agriculture Feeder ਅਤੇ ਜੋ Domestic Feeder ਹਨ ਕੀ ਅਸੀਂ ਉਨ੍ਹਾਂ ਦੋਵਾਂ ਨੂੰ ਅਲੱਗ ਕਰ ਸਕਦੇ ਹਾਂ ਕੀ? ਕਿਉਂਕਿ ਲੋਕ ਇੱਕ ਅਜਿਹੀ ਹਵਾ ਬਣਾ ਕੇ ਬੈਠੇ ਸੀ ਕਿ ਸਾਹਬ ਖੇਤੀ ਵਿੱਚ ਬਿਜਲੀ ਦੀ ਚੋਰੀ ਹੁੰਦੀ ਹੈ, ਇਹ ਹੁੰਦਾ ਹੈ, ਉਹ ਹੁੰਦਾ ਹੈ, ਭਾਂਤ-ਭਾਂਤ ਦੀਆਂ ਗੱਲਾਂ ਮੈਂ ਸੁਣਦਾ ਸੀ। ਹੁਣ ਮੈਂ ਵੈਸੇ ਨਵਾਂ ਸੀ ਤਾਂ ਮੈਨੂੰ ਹਰ ਗੱਲ ਸਮਝਾਉਣ ਵਿੱਚ ਦਿੱਕਤ ਵੀ ਰਹਿੰਦੀ ਸੀ ਥੋੜ੍ਹੀ ਕਿਉਂਕਿ ਇਹ ਵੱਡੇ-ਵੱਡੇ ਬਾਬੂ ਲੋਕ ਗੱਲ ਸਮਝਾਂਗੇ ਕਿ ਨਹੀਂ ਸਮਝਾਂਗੇ।

 

ਮੇਰੀ ਇਸ ਗੱਲ ਨਾਲ Officers ਸਹਿਮਤ ਨਹੀਂ ਹੋਏ। ਕਿਉਂਕਿ Pre-conceived notions ਸਨ, ਇਹ ਨਹੀਂ ਹੋ ਸਕਦਾ। ਕਿਸੇ ਨੇ ਕਿਹਾ ਇਹ ਸੰਭਵ ਹੀ ਨਹੀਂ ਹੈ। ਕਿਸੇ ਨੇ ਕਿਹਾ ਆਰਥਿਕ ਸਥਿਤੀ ਨਹੀਂ ਹੈ, ਕਿਸੀ ਨੇ ਕਿਹਾ ਬਿਜਲੀ ਨਹੀਂ ਹੈ। ਤੁਸੀਂ ਹੈਰਾਨ ਹੋ ਜਾਓਗੇ ਇਸ ਦੇ ਲਈ ਜੋ ਫਾਈਲਾਂ ਚਲੀਆਂ, ਉਨ੍ਹਾਂ ਫਾਈਲਾਂ ਦਾ ਮੈਨੂੰ ਲਗਦਾ ਹੈ ਵਜਨ ਵੀ 5-7-10 ਕਿਲੋ ਤੱਕ ਸ਼ਾਇਦ ਪਹੁੰਚ ਗਿਆ ਹੋਵੇਗਾ। ਅਤੇ ਹਰ ਬਾਰ, ਹਰ ਆਪਸ਼ਨ ਨੈਗੇਟਿਵ ਹੁੰਦਾ ਸੀ।

 

ਹੁਣ ਮੈਨੂੰ ਲਗ ਰਿਹਾ ਸੀ ਕਿ ਕੁਝ ਕਰਨਾ ਹੈ ਮੈਨੂੰ। ਇਸ ਦੇ ਬਾਅਦ ਮੈਂ ਇੱਕ Second Option 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਂ ਉੱਤਰ ਗੁਜਰਾਤ ਵਿੱਚ ਇੱਕ ਸੋਸਾਇਟੀ ਵਿੱਚ, ਜਿਨ੍ਹਾਂ ਦੇ ਨਾਲ 45 ਪਿੰਡ ਜੁੜੇ ਸਨ, ਉਨ੍ਹਾਂ ਨੂੰ ਬੁਲਾਇਆ। ਮੈਂ ਕਿਹਾ, ਮੇਰਾ ਇੱਕ ਸੁਪਨਾ ਹੈ ਕੀ ਤੁਸੀਂ ਕਰ ਸਕਦੇ ਹੋ ਕੀ? ਉਨ੍ਹਾਂ ਨੇ ਕਿਹਾ ਸਾਨੂੰ ਸੋਚਣ ਦਿਓ। ਮੈਂ ਕਿਹਾ ਇੰਜੀਨੀਅਰਿੰਗ ਵਗੈਰਾ ਦੀ ਮਦਦ ਲਓ। ਮੇਰੀ ਇਤਨੀ ਇੱਛਾ ਹੈ ਕਿ ਪਿੰਡ ਵਿੱਚ ਜੋ ਬਿਜਲੀ ਜਾਂਦੀ ਹੈ,  ਉੱਥੇ ਮੈਂ Domestic ਅਤੇ Agriculture  ਵਿੱਚ Feeder ਫੀਡਰ ਅਲੱਗ ਕਰਨਾ ਚਾਹੁੰਦਾ ਹਾਂ। ਉਹ ਦੁਬਾਰਾ ਆਏ, ਉਨ੍ਹਾਂ ਨੇ ਕਿਹਾ ਸਾਹਬ ਸਾਨੂੰ ਕੋਈ ਮਦਦ ਦੀ ਜ਼ਰੂਰਤ ਨਹੀਂ। ਸਾਨੂੰ 10 ਕਰੋੜ ਰੁਪਏ ਇਸ ‘ਤੇ  ਖਰਚ ਕਰਨ ਦੀ ਗੁਜਰਾਤ ਸਰਕਾਰ ਸਾਨੂੰ ਪ੍ਰਵਾਨਗੀ ਦੇ ਦਵੇ। ਮੈਂ ਕਿਹਾ ਇਹ ਮੇਰੀ ਜ਼ਿੰਮੇਦਾਰੀ ਹੈ। ਅਸੀਂ permission ਦਿੱਤੀ।

 

ਉਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ। ਮੈਂ ਇੰਜੀਨੀਅਰਾਂ ਨੂੰ ਜ਼ਰਾ ਤਾਕੀਦ ਜੀ ਕੀਤੀ ਕਿ ਜ਼ਰਾ ਕਰੋ ਇਸ ਕੰਮ ਨੂੰ। ਅਤੇ ਉਨ੍ਹਾਂ 45 ਪਿੰਡਾਂ ਵਿੱਚ Domestic Feeder ਅਤੇ Agriculture Feeder ਨੂੰ ਅਲੱਗ ਕਰ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਖੇਤੀ ਵਿੱਚ ਜਿਤਨਾ ਸਮਾਂ ਬਿਜਲੀ ਦੇਣੀ ਸੀ ਦਿੰਦੇ ਸੀ, ਉਹ ਅਲੱਗ ਟਾਈਮ ਸੀ, ਘਰਾਂ ਵਿੱਚ 24 ਘੰਟੇ ਬਿਜਲੀ ਪਹੁੰਚਣ ਲੱਗੀ। ਅਤੇ ਫਿਰ ਮੈਂ ਐਜੂਕੇਸ਼ਨ ਯੂਨੀਵਰਸਿਟੀਆਂ ਦੀ ਮਦਦ ਨਾਲ ਨੌਜਵਾਨਾਂ ਨੂੰ ਭੇਜ ਕੇ ਉਸ ਨੂੰ ਜਰਾ third party assessment ਕਰਵਾਇਆ। ਤੁਸੀਂ ਹੈਰਾਨ ਹੋ ਜਾਵੋਗੇ ਜਿਸ ਗੁਜਰਾਤ ਵਿੱਚ ਰਾਤ ਨੂੰ ਖਾਣ ਦੇ ਸਮੇਂ ਬਿਜਲੀ ਮਿਲਨਾ ਵੀ ਮੁਸ਼ਕਿਲ ਸੀ, 24 ਘੰਟੇ ਬਿਜਲੀ ਮਿਲਣ ਦੇ ਨਾਲ ਈਕੌਨਮੀ ਸ਼ੁਰੂ ਹੋਈ। ਟੇਲਰ ਵੀ ਆਪਣੀ ਸਿਲਾਈ ਮਸ਼ੀਨ ਨੂੰ ਪੈਰਾਂ ਤੋਂ ਨਹੀਂ, ਇਲੈਕਟ੍ਰਿਕ ਮਸ਼ੀਨ ਨਾਲ ਚਲਾਉਣਾ ਲਗ ਗਿਆ। ਧੋਬੀ ਵੀ ਇਲੈਕਟ੍ਰਿਕ ਪ੍ਰੈੱਸ ਨਾਲ ਕੰਮ ਕਰਨ ਲਗ ਗਿਆ। ਕਿਚਨ ਵਿੱਚ ਬਹੁਤ ਸਾਰੀਆਂ ਇਲੈਕਟ੍ਰਿਕ ਚੀਜ਼ਾਂ ਆਉਣ ਲਗ ਗਈਆਂ। ਲੋਕਾਂ AC ਖਰੀਦਣ ਲੱਗੇ, ਪੱਖੇ ਖਰੀਦਣ ਲੱਗੇ, ਟੀਵੀ ਖਰੀਦਣ ਲੱਗੇ। ਇਕ ਤਰ੍ਹਾਂ ਨਾਲ ਪੂਰਾ ਜੀਵਨ ਬਦਲਣਾ ਸ਼ੁਰੂ ਹੋ ਗਿਆ। ਸਰਕਾਰ ਦੀ ਇਨਕਮ ਵਿੱਚ ਵੀ ਵਾਧਾ ਹੋਇਆ।

 

ਇਸ ਪ੍ਰਯੋਗ ਨੇ ਸਾਡੇ ਸਾਰੇ ਉਸ ਸਮੇਂ ਦੇ ਅਫਸਰਾਂ  ਦੇ ਦਿਮਾਗ ਨੂੰ ਬਦਲਿਆ।  ਆਖ਼ਿਰਕਾਰ ਫ਼ੈਸਲਾ ਹੋਇਆ ਕਿ ਰਸ‍ਤਾ ਸਹੀ ਹੈ।  ਅਤੇ ਪੂਰੇ ਗੁਜਰਾਤ ਵਿੱਚ ਇੱਕ ਹਜ਼ਾਰ ਦਿਨ ਦਾ ਪ੍ਰੋਗਰਾਮ ਬਣਾਇਆ।  ਇੱਕ ਹਜ਼ਾਰ ਦਿਨ ਵਿੱਚ Agriculture Feeder ਅਤੇ Domestic Feeder ਨੂੰ ਅਲੱਗ ਕੀਤੇ ਜਾਣਗੇ।  ਅਤੇ ਇੱਕ ਹਜ਼ਾਰ ਦਿਨ  ਦੇ ਅੰਦਰ-ਅੰਦਰ ਸਾਰੇ ਗੁਜਰਾਤ ਵਿੱਚ 24 ਘੰਟੇ ਘਰਾਂ ਵਿੱਚ ਬਿਜਲੀ ਪਹੁੰਚਣਾ ਸੰਭਵ ਹੋਇਆ।  ਅਗਰ ਮੈਂ ਉਹ Pre-conceived notions ਨੂੰ ਪਕੜਿਆ ਹੁੰਦਾ ਤਾਂ ਇਹ ਨਹੀਂ ਹੁੰਦਾ, clean-slate ਸੀ। ਮੈਂ ਨਵੇਂ ਸਿਰੇ ਤੋਂ ਮੈਂ ਸੋਚਦਾ ਸੀ ਅਤੇ ਉਸੇ ਦਾ ਨਤੀਜਾ ਹੋਇਆ।

 

ਸਾਥੀਓ,

 

ਇੱਕ ਗੱਲ ਮੰਨ ਕੇ ਚੱਲੀਏ Restrictions don’t matter,  your response matters . ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ।  ਗੁਜਰਾਤ ਪਹਿਲਾ ਰਾਜ ਸੀ ਜਿਸ ਨੇ ਆਪਣੇ ਪੱਧਰ ‘ਤੇ ਸੋਲਰ ਪਾਲਿਸੀ ਬਣਾਈ ਸੀ।  ਤਦ ਇਹ ਗੱਲ ਆਈ ਸੀ ਕਿ ਸੋਲਰ ਬਿਜਲੀ ਦੀ ਕੀਮਤ ਪ੍ਰਤੀ ਯੂਨਿਟ 12-13 ਰੁਪਏ ਤੱਕ ਆਵੇਗੀ।  ਇਹ ਕੀਮਤ ਉਸ ਸਮੇਂ ਦੇ ਹਿਸਾਬ ਤੋਂ ਬਹੁਤ ਜ਼ਿਆਦਾ ਸੀ ਕਿਉਂਕਿ ਥਰਮਲ ਦੀ ਜੋ ਬਿਜਲੀ ਸੀ ਉਹ ਦੋ,  ਢਾਈ,  ਤਿੰਨ ਰੁਪਏ ਤੱਕ ਮਿਲ ਜਾਂਦੀ ਸੀ।  ਉਹ ਹੀ ਬਿਜਲੀ ਹੁਣ 13 ਰੁਪਏ,  ਹੁਣ ਤੁਸੀਂ ਜਾਣਦੇ ਹਨ ਅੱਜ ਕੱਲ੍ਹ ਜਿਸ ਤਰ੍ਹਾਂ ਨਾਲ ਹੋ- ਹੱਲਾ  ਕਰਨ ਦਾ ਫ਼ੈਸ਼ਨ ਹੈ,  ਹਰ ਚੀਜ਼ ਵਿੱਚ ਨੁਕਸ ਕੱਢਣ ਦਾ ਫ਼ੈਸ਼ਨ ਹੈ,  ਉਸ ਸਮੇਂ ਤਾਂ ਹੋਰ ਮੇਰੇ ਲਈ ਤਾਂ ਵੱਡੀਆਂ ਪਰੇਸ਼ਾਨੀਆਂ ਰਹਿੰਦੀਆਂ ਸਨ।  ਹੁਣ ਮੇਰੇ ਸਾਹਮਣੇ ਵਿਸ਼ਾ ਆਇਆ।  ਕਿ ਸਾਹਿਬ ਇਹ ਤਾਂ ਬਹੁਤ ਵੱਡਾ ਤੂਫਾਨ ਖੜ੍ਹਾ ਹੋ ਜਾਵੇਗਾ।  ਹਾਂ 2-3 ਰੁਪਏ ਵਾਲੀ ਬਿਜਲੀ ਹੋਰ ਕਿੱਥੇ 12-13 ਰੁਪਏ ਵਾਲੀ ਬਿਜਲੀ।

 

ਲੇਕਿਨ ਸਾਥੀਓ,  ਮੇਰੇ ਸਾਹਮਣੇ ਇੱਕ ਅਜਿਹਾ ਪਲ ਸੀ ਕਿ ਮੈਨੂੰ ਮੇਰੀ ਪ੍ਰਤੀਸ਼ਠਾ ਦੀ ਚਿੰਤਾ ਕਰਨੀ ਹੈ ਕਿ ਮੇਰੀ ਭਾਵੀ ਪੀੜ੍ਹੀ ਦੀ ਚਿੰਤਾ ਕਰਨੀ ਹੈ।  ਮੈਨੂੰ ਪਤਾ ਸੀ ਕਿ ਇਸ ਪ੍ਰਕਾਰ  ਦੇ ਫ਼ੈਸਲਾ ਦੀ ਮੀਡੀਆ ਵਿੱਚ ਬਹੁਤ ਬੁਰਾਈ ਹੋਵੇਗੀ।  ਤਰ੍ਹਾਂ-ਤਰ੍ਹਾਂ  ਦੇ ਕਰਪਸ਼ਨ  ਦੇ ਆਰੋਪ ਲੱਗਣਗੇ,  ਬਹੁਤ ਕੁਝ ਹੋਵੇਗਾ।  ਲੇਕਿਨ ਮੈਂ clean-heart ਸੀ।  ਮੈਂ Genuinely ਮੰਨਦਾ ਸੀ ਸਾਨੂੰ ਕੁਝ ਨਾ ਕੁਝ ਤਾਂ ਲਾਇਫ ਸਟਾਇਲ ਬਦਲਣ ਦੇ ਲਈ ਕਰਨਾ ਪਵੇਗਾ।

 

ਆਖ਼ਿਰਕਾਰ ਅਸੀਂ ਫੈਸਲਾ ਲਿਆ।  ਸੋਲਰ ਐਨਰਜੀ ਦੇ ਵੱਲ ਜਾਣ ਦਾ ਫੈਸਲਾ ਲਿਆ।  ਅਤੇ ਅਸੀਂ ਇਮਾਨਦਾਰੀ  ਦੇ ਨਾਲ ਇਹ ਫ਼ੈਸਲਾ ਕੀਤਾ।  ਉੱਜਵਲ ਭੱਵਿਖ ਦੇ ਲਈ ਕੀਤਾ,  ਇੱਕ ਵਿਜ਼ਨ  ਦੇ ਨਾਲ ਕੀਤਾ।

 

ਗੁਜਰਾਤ ਵਿੱਚ ਸੋਲਰ ਪਲਾਂਟ ਦੀ ਸ਼ੁਰੂਆਤ ਹੋਈ,  ਬਹੁਤ ਵੱਡੀ ਮਾਤਰਾ ਵਿੱਚ ਹੋਈ।  ਲੇਕਿਨ ਉਸੇ ਸਮੇਂ ਜਦੋਂ ਗੁਜਰਾਤ ਨੇ ਪਾਲਿਸੀ ਬਣਾਈ,  ਤਾਂ ਭਾਰਤ ਸਰਕਾਰ ਨੇ ਵੀ ਫੁਲਸਟਾਪ ਕੌਮਾ ਦੇ ਨਾਲ ਉਹ ਹੀ ਪਾਲਿਸੀ ਉਸ ਸਮੇਂ ਬਣਾਈ।  ਲੇਕਿਨ ਉਨ੍ਹਾਂ ਨੇ ਕੀ ਕੀਤਾ, ਉਨ੍ਹਾਂ ਨੇ 18-19 ਰੁਪਏ ਮੁੱਲ ਤੈਅ ਕੀਤਾ।  ਹੁਣ ਸਾਡੇ ਅਫਸਰ ਆਏ,  ਬੋਲੇ ਸਾਹਿਬ ਅਸੀਂ 12-13 ਦੇਵਾਂਗੇ,  ਇਹ 18-19 ਦੇਵਾਂਗੇ ਤਾਂ ਸਾਡੇ ਇੱਥੇ ਕੌਣ ਆਵੇਗਾ।  ਮੈਂ ਕਿਹਾ ਬਿਲਕੁਲ ਨਹੀਂ,  ਮੈਂ 12-13 ‘ਤੇ ਹੀ ਟਿਕਿਆ ਰਹਾਂਗਾ।  18-19 ਮੈਂ ਦੇਣ ਨੂੰ ਤਿਆਰ ਨਹੀਂ ਹਾਂ,  ਲੇਕਿਨ ਅਸੀਂ ਡਿਵੈਲਪਮੈਂਟ ਲਈ ਇੱਕ ਅਜਿਹਾ eco-system ਦੇਵਾਂਗੇ,  transparency ਦੇਵਾਂਗੇ,  speed ਕਰਾਂਗੇ।  ਦੁਨੀਆ ਸਾਡੇ ਇੱਥੇ ਆਵੇਗੀ,  ਇੱਕ ਵਧੀਆ ਗਵਰਨੈਂਸ  ਦੇ ਮਾਡਲ  ਨਾਲ ਅੱਗੇ ਵਧਾਂਗੇ ਅਤੇ ਅੱਜ ਦੇਖ ਰਹੇ ਹੋ ਤੁਸੀਂ ਕਿ ਗੁਜਰਾਤ ਨੇ ਜੋ ਸੋਲਰ ਦਾ initiative ਲਿਆ ਅੱਜ ਗੁਜਰਾਤ solar power generation ਵਿੱਚ ਕਿੱਥੇ ਪਹੁੰਚਿਆ ਹੈ,  ਉਹ ਤੁਹਾਡੇ ਸਾਹਮਣੇ ਸਾਖੀ ਹੈ।  ਅਤੇ ਅੱਜ ਸਵੈ ਯੂਨੀਵਰਸਿਟੀ ਇਸ ਕੰਮ ਨੂੰ ਅੱਗੇ ਵਧਾਉਣ ਦੇ ਲਈ ਅੱਗੇ ਆਈ ਹੈ।

 

ਜੋ 12- 13 ਰੁਪਏ ਤੋਂ ਸ਼ੁਰੂ ਹੋਇਆ ਸੀ ਉਹ ਪੂਰੇ ਦੇਸ਼ ਵਿੱਚ Solar movement ਬਣ ਗਿਆ।  ਅਤੇ ਇੱਥੇ ਆਉਣ  ਦੇ ਬਾਅਦ ਤਾਂ ਮੈਂ International Solar Alliance,  ਇੱਕ ਅਜਿਹੀ ਸੰਸਥਾ ਦਾ ਨਿਰਮਾਣ ਕੀਤਾ ਹੈ ਜਿਸ ਵਿੱਚ ਦੁਨੀਆ  ਦੇ ਕਰੀਬ 80-85 ਦੇਸ਼ ਉਸ ਦੇ ਮੈਂਬਰ ਬਣ ਗਏ ਹਨ ਅਤੇ ਪੂਰੀ ਦੁਨੀਆ ਵਿੱਚ movement ਦਾ ਕਾਰਨ ਬਣ ਗਏ ਹਨ।  ਲੇਕਿਨ ਇੱਕ ਇਹ conviction clean heart  ਦੇ ਨਾਲ ਕਰਨੀ ਚਾਹੀਦੀ ਹੈ ਉਸ ਦਾ ਇਹ ਨਤੀਜਾ ਹੈ ਕਿ ਅੱਜ ਹਿੰਦੁਸਤਾਨ ਸੋਲਰ  ਦੇ ਅੰਦਰ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।  ਅੱਜ ਪ੍ਰਤੀ ਯੂਨਿਟ ਕੀਮਤ 12-13 ਤੋਂ ਘੱਟ ਹੋ ਕੇ ਦੋ ਰੁਪਏ ਤੋਂ ਵੀ ਘੱਟ ਪਹੁੰਚ ਗਈ ਹੈ।

 

ਦੇਸ਼ ਦੀ ਵੀ ਇੱਕ ਪ੍ਰਮੁੱਖ ਪ੍ਰਾਥਮਿਕਤਾ ਸੋਲਰ ਪਾਵਰ ਬਣ ਗਿਆ ਹੈ।  ਅਤੇ ਅਸੀਂ 2022 ਤੱਕ 175 ਗਿਗਾਵਾਟ renewable energy ਲਈ ਸੰਕਲਪ ਕੀਤਾ ਹੋਇਆ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ 2022 ਤੋਂ ਪਹਿਲਾਂ ਇਸ ਨੂੰ ਪੂਰਾ ਕਰ ਲਵਾਂਗੇ।  ਅਤੇ 2030 ਤੱਕ renewable energy ਦਾ ਸਾਡਾ ਟੀਚਾ  ਹੈ 450 ਗੀਗਾਵਾਟ,  ਬਹੁਤ ਵੱਡਾ ਟੀਚਾ  ਹੈ।  ਇਹ ਵੀ ਸਮੇਂ ਤੋਂ ਪਹਿਲਾਂ ਪੂਰਾ ਹੋਵੇਗਾ,  ਇਹ ਮੇਰਾ ਵਿਸ਼ਵਾਸ ਹੈ। 

 

There is no such thing as cannot happen .  There is either -I will make it happen’ or I will not make it happen .  ਇਹ ਵਿਸ਼ਵਾਸ ਤੁਹਾਨੂੰ ਹਮੇਸ਼ਾ ਕੰਮ ਆਵੇਗਾ।

 

ਸਾਥੀਓਂ

 

ਬਦਲਾਅ ਚਾਹੇ ਆਪਣੇ ਆਪ ਵਿੱਚ ਕਰਨਾ ਹੋਵੇ ਜਾਂ ਦੁਨੀਆ ਵਿੱਚ ਕਰਨਾ ਹੋਵੇ,  ਬਦਲਾਅ ਕਦੇ ਇੱਕ ਦਿਨ, ਇੱਕ ਹਫਤੇ ਜਾਂ ਇੱਕ ਸਾਲ ਵਿੱਚ ਨਹੀਂ ਹੁੰਦਾ।  ਬਦਲਾਅ ਲਈ ਥੋੜ੍ਹੀ ਹੀ ਕੋਸ਼ਿਸ਼ ਲੇਕਿਨ ਥੋੜ੍ਹੀ-ਥੋੜ੍ਹੀ ਨਿਰੰਤਰ ਕੋਸ਼ਿਸ਼ sustain ਸਾਨੂੰ ਹਰ ਦਿਨ ਲਗਾਤਾਰ ਕਰਨਾ ਪੈਂਦਾ ਹੈ। ਨਿਯਮਿਤ ਹੋਕੇ ਕੀਤੇ ਗਏ ਛੋਟੇ-ਛੋਟੇ ਕੰਮ,  ਬਹੁਤ ਵੱਡੇ ਬਦਲਾਅ ਲਿਆਉਂਦੇ ਹਨ।  ਹੁਣ ਜਿਵੇਂ ਕਿ ਤੁਸੀਂ ਅਗਰ ਹਰ ਦਿਨ ਘੱਟ ਤੋਂ ਘੱਟ 20 ਮਿੰਟ ਕੁਝ ਨਵਾਂ ਪੜ੍ਹਨ ਜਾਂ ਲਿਖਣ ਦੀ ਆਦਤ ਪਾ ਸਕਦੇ ਹੋ।  ਇਸੇ ਤਰ੍ਹਾਂ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਕਿਉਂ ਨਾ ਹਰ ਦਿਨ 20 ਮਿੰਟ ਕੁਝ ਨਵਾਂ ਸਿੱਖਣ ਲਈ dedicate ਕੀਤੇ ਜਾਣ!

 

ਇੱਕ ਦਿਨ ਵਿੱਚ ਅਗਰ ਤੁਸੀਂ ਦੇਖੋਗੇ ਤਾਂ ਇਹ ਕੇਵਲ 20 ਮਿਨਟਸ ਦੀ ਹੀ ਗੱਲ ਹੋਵੋਗੀ।  ਲੇਕਿਨ ਇਹੀ ਵੀਹ ਮਿੰਟ ਇੱਕ ਸਾਲ ਵਿੱਚ 120 ਘੰਟਿਆਂ  ਦੇ ਬਰਾਬਰ ਹੋ ਜਾਣਗੇ।  ਇਹ 120 ਘੰਟਿਆਂ ਦੀ ਕੋਸ਼ਿਸ਼ ਤੁਹਾਡੇ ਅੰਦਰ ਕਿਤਨਾ ਵੱਡਾ ਬਦਲਾਅ ਕਰ ਦੇਵੇਗਾ,  ਇਹ ਮਹਿਸੂਸ ਕਰਕੇ ਤੁਸੀਂ ਆਪ ਖੁਦ ਵੀ ਹੈਰਾਨ ਹੋ ਜਾਓਗੇ।

 

ਸਾਥੀਓ,

 

ਤੁਸੀਂ ਕ੍ਰਿਕੇਟ ਵਿੱਚ ਵੀ ਦੇਖਿਆ ਹੋਵੇਗਾ।  ਜਦੋਂ ਕਿਸੇ ਟੀਮ ਨੂੰ ਵਿਸ਼ਾਲ ਟਾਰਗੇਟ ਚੇਜ਼ ਕਰਨਾ ਹੁੰਦਾ ਹੈ ਤਾਂ ਉਹ ਇਹ ਨਾ ਸੋਚਦੀ ਕਿ ਉਸ ਨੂੰ ਟੋਟਲ ਕਿੰਨੇ ਰਣ ਬਣਾਉਣੇ ਹਨ।  ਬੈਟਸਮੈਨ ਇਹ ਸੋਚਦੇ ਹਨ ਕਿ ਉਸ ਨੂੰ ਹਰ ਓਵਰ ਵਿੱਚ ਕਿਤਨੇ ਰਣ ਬਣਾਉਣੇ ਚਾਹੀਦੇ ਹਨ।

 

ਇਹੀ ਮੰਤਰ financial planning ਵਿੱਚ ਵੀ ਬਹੁਤ ਲੋਕ ਲੈ ਕੇ ਚਲਦੇ ਹਨ।  ਹਰ ਮਹੀਨੇ ਪੰਜ ਹਜ਼ਾਰ ਰੁਪਏ ਜਮ੍ਹਾਂ ਕਰਦੇ ਹਨ,  ਅਤੇ ਦੋ ਸਾਲ ਵਿੱਚ ਇੱਕ ਲੱਖ ਤੋਂ ਜ਼ਿਆਦਾ ਰੁਪਏ ਇਕੱਠਾ ਹੋ ਜਾਂਦੇ ਹਨ।  ਇਸ ਤਰ੍ਹਾਂ ਦੀ ਹਮੇਸ਼ਾ ਕੋਸ਼ਿਸ਼,  sustained efforts ਤੁਹਾਡੇ ਅੰਦਰ ਉਹ capabilities build ਕਰ ਦਿੰਦੇ ਹਨ ਜਿਸ ਦਾ ਅਸਰ short term ਵਿੱਚ ਤਾਂ ਨਹੀਂ ਦਿਖਦਾ,  ਲੇਕਿਨ long run ਵਿੱਚ ਇਹ ਬਹੁਤ ਵੱਡੀ ਤੁਹਾਡੀ ਅਮਾਨਤ ਬਣ ਜਾਂਦਾ ਹੈ,  ਬਹੁਤ ਵੱਡੀ ਤੁਹਾਡੀ ਸ਼ਕਤੀ ਬਣ ਜਾਂਦਾ ਹੈ।

 

ਰਾਸ਼ਟਰੀ ਪੱਧਰ ‘ਤੇ ਜਦੋਂ ਦੇਸ਼ ਵੀ ਅਜਿਹੇ ਹੀ sustained efforts  ਦੇ ਨਾਲ ਚਲਦਾ ਹੈ ਤਾਂ ਉਸ ਦੇ ਵੀ ਅਜਿਹੇ ਹੀ ਨਤੀਜਾ ਆਉਂਦੇ ਹਨ।  ਉਦਾਹਰਣ  ਦੇ ਤੌਰ ‘ਤੇ ਸਵੱਛ ਭਾਰਤ ਅਭਿਯਾਨ ਨੂੰ ਹੀ ਲਵੋ।  ਅਸੀਂ ਸਫਾਈ ਬਾਰੇ ਕੇਵਲ ਗਾਂਧੀ ਜਯੰਤੀ ‘ਤੇ,  ਕੇਵਲ October ਵਿੱਚ ਹੀ ਨਹੀਂ ਸੋਚਦੇ ਹਾਂ,  ਬਲਕਿ ਅਸੀਂ ਹਰ ਦਿਨ ਇਸ ਦੇ ਲਈ ਕੋਸ਼ਿਸ਼ ਕਰਦੇ ਹਾਂ।  ਮੈਂ ਵੀ 2014 ਤੋਂ 2019  ਦਰਮਿਆਨ ਲਗਭਗ ਮਨ ਕੀ ਬਾਤ ਦੇ ਹਰ ਪ੍ਰੋਗਰਾਮ ਵਿੱਚ ਸਫਾਈ ਨੂੰ ਲੈ ਕੇ ਲਗਾਤਾਰ ਦੇਸ਼ਵਾਸੀਆਂ ਨਾਲ ਬਾਤ ਕੀਤੀ ਹੈ,  ਚਰਚਾ ਕੀਤੀ ਹੈ,  ਉਨ੍ਹਾਂ ਨੂੰ ਤਾਕੀਦ ਵੀ ਕੀਤੀ ਹੈ।  ਹਰ ਵਾਰ ਅਲੱਗ-ਅਲੱਗ ਮੁੱਦਿਆਂ ‘ਤੇ ਥੋੜ੍ਹੀ ਥੋੜ੍ਹੀ ਬਾਤ ਹੁੰਦੀ ਰਹੀ।  ਲੇਕਿਨ ਲੱਖਾਂ-ਕਰੋੜਾ ਲੋਕਾਂ  ਦੇ ਛੋਟੇ-ਛੋਟੇ ਯਤਨਾਂ ਨਾਲ ਸਵੱਛ ਭਾਰਤ ਇੱਕ ਜਨ ਅੰਦੋਲਨ ਬਣ ਗਿਆ।  Sustained efforts ਦਾ ਇਹੀ ਪ੍ਰਭਾਵ ਹੁੰਦਾ ਹੈ।  ਅਜਿਹੇ ਹੀ ਨਤੀਜੇ ਆਉਂਦੇ ਹਨ।

 

ਸਾਥੀਓ,

 

21ਵੀਂ ਸਦੀ ਵਿੱਚ ਦੁਨੀਆ ਦੀਆਂ ਆਸ਼ਾਵਾਂ ਅਤੇ ਉਮੀਦਾਂ ਭਾਰਤ ਤੋਂ ਹਨ ਅਤੇ ਭਾਰਤ ਦੀ ਆਸ਼ਾ ਅਤੇ ਉਮੀਦ ਤੁਹਾਡੇ ਨਾਲ ਜੁੜੀਆਂ ਹਨ।  ਸਾਨੂੰ ਤੇਜ਼ ਗਤੀ ਨਾਲ ਚਲਣਾ ਹੀ ਹੋਵੇਗਾ,  ਅੱਗੇ ਵਧਣਾ ਹੀ ਹੋਵੇਗਾ। ਪੰਡਿਤ ਦੀਨ ਦਿਆਲ ਉਪਾਧਿਆਏ ਜੀ ਦਾ ਅੰਤੋਦਯਾ ਦਾ ਵਿਜ਼ਨ ਦਿੱਤੇ,  Nation First  ਦੇ ਜਿਨ੍ਹਾਂ ਸਿਧਾਂਤਾਂ ਨੂੰ ਲੈ ਕੇ ਉਹ ਚਲੇ,  ਸਾਨੂੰ ਮਿਲਕੇ ਉਨ੍ਹਾਂ ਨੂੰ ਹੋਰ ਮਜ਼ਬੂਤ ਕਰਨਾ ਹੈ।  ਸਾਡਾ ਹਰ ਕੰਮ,  ਰਾਸ਼ਟਰ  ਦੇ ਨਾਮ ਹੋਵੇ,  ਇਸੇ ਭਾਵਨਾ  ਦੇ ਨਾਲ ਸਾਨੂੰ ਅੱਗੇ ਵਧਣਾ ਹੈ। 

 

ਇੱਕ ਵਾਰ ਫਿਰ ਤੁਸੀਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਅਤੇ ਉੱਜਵਲ ਭਵਿੱਖ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਬਹੁਤ-ਬਹੁਤ ਧੰਨਵਾਦ!

 

***

 

ਡੀਐੱਸ/ਏਜੇ/ਐੱਨਐੱਸ/ਏਕੇ



(Release ID: 1674822) Visitor Counter : 233