PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 19 NOV 2020 5:45PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

v (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/image004681M.png

#Unite2FightCorona

#IndiaFightsCorona

 

https://static.pib.gov.in/WriteReadData/userfiles/image/image0059EFV.jpg

Image

 

ਰੋਜ਼ਾਨਾ ਨਵੇਂ ਰਿਕਵਰੀ ਦੇ ਵੱਧ ਮਾਮਲੇ ਦਰਜ ਕੀਤੇ ਜਾਣ ਨਾਲ ਐਕਟਿਵ ਕੇਸਾ ਦਾ ਭਾਰ ਲਗਾਤਾਰ ਘੱਟ ਰਿਹਾ ਹੈ, ਐਕਟਿਵ ਕੇਸਾਂ ਦੀ ਗਿਣਤੀ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ 5 ਫੀਸਦੀ ਤੋਂ ਹੇਠਾਂ ਆਈ

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 45,576 ਵਿਅਕਤੀ ਕੋਵਿਡ- 19 ਤੋਂ ਸੰਕਰਮਿਤ ਹੋਏ ਹਨ। ਇਸੇ ਅਰਸੇ ਦੌਰਾਨ, ਭਾਰਤ ਵਿੱਚ 48,493 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ, ਜਿਹੜੀ ਐਕਟਿਵ   ਕੇਸਾਂ ਦੀ ਕੁੱਲ ਗਿਣਤੀ ਵਿੱਚ 2917 ਕੇਸਾਂ ਦੀ ਕਟੋਤੀ ਵਿਖਾਉਂਦੀ ਹੈ। ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵਧੇਰੇ ਰਿਕਵਰੀ ਦਾ ਰਿਕਾਰਡ ਲਗਾਤਾਰ 47ਵੇਂ ਦਿਨ ਜਾਰੀ ਹੈ। ਭਾਰਤ ਵਿੱਚ ਅੱਜ ਐਕਟਿਵ ਕਰੋਨਾ ਕੇਸਾਂ ਦਾ ਭਾਰ 5 ਫ਼ੀਸਦੀ ਤੋਂ ਹੋਠਾਂ ਦਾ ਗਿਆ ਹੈ। ਰੋਜ਼ਾਨਾ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਇਸ ਰੁਝਾਨ ਨੇ ਭਾਰਤ ਦੇ ਐਕਟਿਵ ਕੇਸਾਂ ਦੇ ਭਾਰ ਨੂੰ ਨਿਰੰਤਰ ਘੱਟ  ਕੀਤਾ ਹੈ। ਇਸ ਨੇ ਇਹ ਵੀ ਯਕੀਨੀ ਕੀਤਾ ਹੈ ਕਿ ਭਾਰਤ ਦੇ ਮੌਜੂਦਾ ਐਕਟਿਵ ਕੇਸਾਂ 4,43,303 ਦੀ ਦਰ  ਕੁੱਲ ਪਾਜ਼ਿਟਿਵ ਮਾਮਲਿਆਂ ਦਾ ਸਿਰਫ 4.95 ਫੀਸਦੀ ਹੈ। ਹਰ 24 ਘੰਟਿਆਂ ਦੇ ਚੱਕਰ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਤੁਲਨਾ ਵਿੱਚ ਨਵੇਂ ਰਿਕਵਰੀ ਕੇਸਾਂ ਦੀ ਵਧੇਰੇ ਗਿਣਤੀ ਹੋਣ ਨਾਲ ਵੀ ਰਿਕਵਰੀ ਰੇਟ ਵਿੱਚ ਸੁਧਾਰ ਦਰਜ ਹੋ ਰਿਹਾ ਹੈ ਜਿਹੜੀ ਅੱਜ 93.58 ਫੀਸਦੀ  ਹੈ।  ਕੁਲ ਰਿਕਵਰ ਕੇਸਾਂ ਦੀ ਗਿਣਤੀ ਹੁਣ 83,83,602 ਹੋ ਗਈ ਹੈ। ਰਿਕਵਰ  ਅਤੇ ਐਕਟਿਵ ਕੇਸਾਂ ਵਿੱਚਲਾ ਪਾੜਾ ਲਗਾਤਾਰ ਵੱਧ ਰਿਹਾ ਹੈ ਅਤੇ ਇਹ ਫ਼ਰਕ ਹੁਣ 79,40,299 ਕੇਸਾਂ ਦਾ ਹੋ ਗਿਆ ਹੈ। ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 77.27 ਫੀਸਦੀ ਮਾਮਲੇ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ। ਕੇਰਲ ਵਿੱਚ ਕੋਵਿਡ ਤੋਂ 7,066 ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ ਹੈ, ਜਿਹੜਾ ਰੋਜ਼ਾਨਾ ਰਿਕਵਰੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਦਿੱਲੀ ਚ ਰੋਜ਼ਾਨਾ ਦੀ ਰਿਕਵਰੀ 6,901 ਦਰਜ ਕੀਤੀ ਗਈ ਹੈ ਜਦਕਿ ਮਹਾਰਾਸ਼ਟਰ ਵਿੱਚ 6,608 ਨਵੀ ਰਿਕਵਰੀ ਹੋਈ ਹੈ। ਨਵੇਂ ਪੁਸ਼ਟੀ ਵਾਲੇ ਮਾਮਲਿਆਂ ਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ 77.28 ਫੀਸਦੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 7,486 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੇਰਲ ਵਿੱਚ 6,419 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਮਹਾਰਾਸ਼ਟਰ ਵਿੱਚ ਕੱਲ੍ਹ 5,011 ਨਵੇਂ ਕੇਸ ਸਾਹਮਣੇ ਆਏ ਸਨ। ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 585 ਮਾਮਲਿਆਂ ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹਿੱਸੇਦਾਰੀ 79.49 ਫੀਸਦੀ ਹੈ। 22.39 ਫੀਸਦੀ ਨਵੀਆਂ ਮੌਤਾਂ ਦਿੱਲੀ ਵਿੱਚ ਹੋਈਆਂ ਹਨ, ਜਿਥੇ 131 ਮੌਤਾਂ ਹੋਈਆਂ। ਮਹਾਰਾਸ਼ਟਰ ਵਿੱਚ ਮੌਤਾਂ ਦੀ ਗਿਣਤੀ ਵੀ ਤਿੰਨ ਅੰਕਾਂ (100 ) ਵਿੱਚ ਦੱਸੀ ਗਈ ਹੈ, ਜਦੋਂਕਿ ਪੱਛਮ ਬੰਗਾਲ ਵਿੱਚ 54 ਨਵੀਆਂ ਮੌਤਾਂ ਦਰਜ ਹੋਈਆਂ ਹਨ।

https://pib.gov.in/PressReleseDetail.aspx?PRID=1673940

 

ਸਿਹਤ ਮੰਤਰਾਲੇ ਨੇ ਵਿੱਦਿਅਕ ਸਾਲ 2020-21 ਲਈ ਕੇਂਦਰੀ ਪੂਲ ਐੱਮਬੀਬੀਐੱਸ/ਬੀਡੀਐੱਸ ਸੀਟਾਂ ਦੇ ਅਧੀਨ ‘ਵਾਰਡ ਆਵ੍ ਵਾਰੀਅਰਜ਼' ਤੋਂ ਉਮੀਦਵਾਰਾਂ ਦੀ ਚੋਣ ਅਤੇ ਨਾਮਜ਼ਦਗੀ ਲਈ ਨਵੀਂ ਸ਼੍ਰੇਣੀ ਨੂੰ ਮਨਜ਼ੂਰੀ ਦਿੱਤੀ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਅੱਜ ਵਿੱਦਿਅਕ ਸਾਲ 2020-21 ਲਈ ਕੇਂਦਰੀ ਪੂਲ ਐੱਮਬੀਬੀਐੱਸ ਸੀਟਾਂ ਦੇ ਤਹਿਤ ਉਮੀਦਵਾਰਾਂ ਦੀ ਚੋਣ ਅਤੇ ਨਾਮਜ਼ਦਗੀ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ‘ਵਾਰਡਸ ਆਫ ਕੋਵਿਡ ਵਾਰੀਅਰਜ਼’ ਨਾਮਕ ਇਕ ਨਵੀਂ ਸ਼੍ਰੇਣੀ ਸ਼ੁਰੂ ਕਰਨ ਦੇ ਸਰਕਾਰ ਦੇ ਫੈਸਲੇ ਦਾ ਐਲਾਨ ਕੀਤਾ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਕੋਵਿਡ ਵਾਰੀਅਰਜ਼ ਦੁਆਰਾ ਦਿੱਤੇ ਯੋਗਦਾਨ ਨੂੰ ਮਾਣ ਅਤੇ ਸਨਮਾਨ ਦੇਣਾ ਹੈ। ਉਨ੍ਹਾਂ ਕਿਹਾ ਕਿ “ਇਹ ਉਨ੍ਹਾਂ ਸਾਰੇ ਕੋਵਿਡ ਯੋਧਿਆਂ ਦੀਆਂ ਸ਼ਾਨਦਾਰ ਕੁਰਬਾਨੀਆਂ ਦਾ ਸਨਮਾਨ ਹੋਵੇਗਾ ਜਿਨ੍ਹਾਂ ਨੇ ਫਰਜ਼ ਅਤੇ ਮਨੁੱਖਤਾ ਦੇ ਹਿਤ ਲਈ ਨਿਸੁਆਰਥ ਤੇ ਸਮਰਪਣ ਭਾਵਨਾ ਨਾਲ ਸੇਵਾ ਕੀਤੀ"। ਕੇਂਦਰੀ ਪੂਲ ਐੱਮਬੀਬੀਐੱਸ ਸੀਟਾਂ ਉਨ੍ਹਾਂ “ਕੌਵਿਡ ਵਾਰੀਅਰਜ਼” ਦੇ ਬੱਚਿਆਂ ਵਿਚੋਂ ਉਮੀਦਵਾਰਾਂ ਦੀ ਚੋਣ ਅਤੇ ਨਾਮਜ਼ਦਗੀਆਂ ਲਈ ਵੰਡੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੇ ਕੋਵਿਡ-19 ਦੇ ਕਾਰਨ ਆਪਣੀ ਜਾਨ ਗੁਆ ਦਿੱਤੀ; ਜਾਂ ਕੋਵਿਡ-19 ਨਾਲ ਜੁੜੇ ਫਰਜ਼ ਨੂੰ ਨਿਭਾਉਂਦਿਆਂ ਅਚਨਚੇਤੀ ਰੂਪ ਵਿੱਚ ਮੌਤ ਹੋ ਗਈ।  ਕੇਂਦਰੀ ਮੰਤਰੀ ਨੇ ਸਾਰਿਆਂ ਨੂੰ ਇਹ ਯਾਦ ਦਿਵਾਉਂਦੇ ਹੋਏ ਕਿ ਭਾਰਤ ਸਰਕਾਰ ਨੇ ਕੋਵਿਡ ਵਾਰੀਅਰ ਲਈ 50 ਲੱਖ ਰੁਪਏ ਦੇ ਬੀਮਾ ਪੈਕੇਜ ਦਾ ਐਲਾਨ ਕਰਦਿਆਂ ਕੋਵਿਡ ਵਾਰੀਅਰ ਦੀ ਪਰਿਭਾਸ਼ਾ ਤੈਅ ਕੀਤੀ ਹੈ, “ਕੋਵਿਡ ਵਾਰੀਅਰ, ਕਮਿਉਨਿਟੀ ਹੈਲਥ ਵਰਕਰਾਂ ਸਮੇਤ ਸਾਰੇ ਜਨਤਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਹਨ, ਜੋ ਕੋਵਿਡ -19 ਮਰੀਜ਼ਾਂ ਦੇ ਸਿੱਧੇ ਸੰਪਰਕ ਵਿੱਚ ਆਏ ਹੋਣ ਅਤੇ ਉਨ੍ਹਾਂ ਬੜੀ ਦੇਖਭਾਲ ਕੀਤੀ ਹੋਵੇ ਅਤੇ ਜਿਨ੍ਹਾਂ ਨੇ ਇਸ ਨਾਲ ਪ੍ਰਭਾਵਤ ਹੋਣ ਦਾ ਜੋਖਮ ਝੱਲਿਆ ਹੋਵੇ। ਇਨ੍ਹਾਂ ਵਿੱਚ ਪ੍ਰਾਈਵੇਟ ਹਸਪਤਾਲ ਦਾ ਸਟਾਫ ਅਤੇ ਰਿਟਾਇਰਡ/ਵਲੰਟੀਅਰ/ਸਥਾਨਕ ਸ਼ਹਿਰੀ ਸੰਸਥਾਵਾਂ/ਠੇਕੇਦਾਰ/ਰੋਜ਼ਾਨਾ ਦਿਹਾੜੀ/ਐਡਹਾਕ/ਆਉਟਸੋਰਸ ਸਟਾਫ ਜੋ ਰਾਜ/ਕੇਂਦਰੀ ਹਸਪਤਾਲ/ਕੇਂਦਰੀ/ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਏਮਸ ਅਤੇ ਰਾਸ਼ਟਰੀ ਮਹੱਤਤਾ ਦੀਆਂ ਸੰਸਥਾਵਾਂ/ਹਸਪਤਾਲਾਂ ਦੁਆਰਾ ਖੁਦ ਮੰਗਿਆ ਜਾਂਦਾ ਹੈ/ਹਸਪਤਾਲ ਕੋਵਿਡ-19 ਸਬੰਧਤ ਜ਼ਿੰਮੇਵਾਰੀਆਂ ਲਈ ਤਿਆਰ ਕੀਤੇ ਕੇਂਦਰੀ ਮੰਤਰਾਲਿਆਂ ਦੇ ਸਾਰੇ ਕਰਮਚਾਰੀ ਸ਼ਾਮਲ ਕੀਤੇ ਗਏ ਹਨ। ” ਉਨ੍ਹਾਂ ਕਿਹਾ ਕਿ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਇਸ ਸ਼੍ਰੇਣੀ ਲਈ ਯੋਗਤਾ ਪ੍ਰਮਾਣਿਤ ਕਰੇਗੀ।

https://pib.gov.in/PressReleseDetail.aspx?PRID=1673965

 

ਕੇਂਦਰ ਨੇ ਉੱਚ ਪੱਧਰੀ ਕੇਂਦਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ ਤੇ ਮਣੀਪੁਰ ਨੂੰ ਕੀਤੀਆਂ ਰਵਾਨਾ

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਉੱਚ ਪੱਧਰੀ ਕੇਂਦਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਣੀਪੁਰ ਵਿੱਚ ਤੈਨਾਤ ਕੀਤੀਆਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਵਿੱਚ ਰੋਜ਼ਾਨਾ ਮੌਤਾਂ ਦੀ ਗਿਣਤੀ ਵਿੱਚ ਵਾਧੇ ਅਤੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਉਛਾਲ ਆਉਣ ਨਾਲ ਇਸ ਦਾ ਐੱਨ ਸੀ ਆਰ ਖੇਤਰਾਂ ਵਿੱਚ ਅਸਰ ਦੇਖਿਆ ਜਾ ਰਿਹਾ ਹੈ। ਐੱਨਸੀਆਰ ਦੇ ਨਾਲ ਲਗਦੇ ਰਾਜਾਂ ਹਰਿਆਣਾ ਅਤੇ ਰਾਜਸਥਾਨ ਵਿੱਚ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਡਾਕਟਰ ਰਣਦੀਪ ਗੁਲੇਰੀਆ, ਡਾਇਰੈਕਟਰ ਏਮਸ ਨਵੀਂ ਦਿੱਲੀ ਹਰਿਆਣਾ ਦੀ ਤਿੰਨ ਮੈਂਬਰੀ ਟੀਮ ਦੀ ਅਗਵਾਈ ਕਰ ਹਨ ਜਦਕਿ ਰਾਜਸਥਾਨ ਵਾਲੀ ਟੀਮ ਦੀ ਅਗਵਾਈ ਡਾਕਟਰ ਵੀ ਕੇ ਪੌਲ, ਮੈਂਬਰ ਨੀਤੀ ਆਯੋਗ ਕਰ ਰਹੇ ਹਨ, ਡਾਕਟਰ ਐੱਸ ਕੇ ਸਿੰਘ, ਡਾਇਰੈਕਟਰ (ਐੱਨਸੀਡੀਸੀ) ਗੁਜਰਾਤ ਤੇ ਡਾਕਟਰ ਐੱਲ ਸਵਸਥੀ ਚਰਨ, ਵਧੀਕ ਡੀਡੀਜੀ, ਡੀਐੱਚਜੀਐੱਸ ਮਣੀਪੁਰ ਟੀਮ ਦੀ ਅਗਵਾਈ ਕਰ ਰਹੇ ਹਨ। ਇਹ ਟੀਮਾਂ ਉਹਨਾਂ ਜ਼ਿਲ੍ਹਿਆਂ ਦਾ ਦੌਰਾ ਕਰਨਗੀਆਂ ਜਿਨ੍ਹਾਂ ਵਿੱਚ ਵਧੇਰੇ ਗਿਣਤੀ ਵਿੱਚ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਰਾਜਾਂ ਦੁਆਰਾ ਕੰਟੇਨਮੈਂਟ ਨੂੰ ਮਜ਼ਬੂਤ ਕਰਨ, ਨਿਗਰਾਨੀ, ਟੈਸਟਿੰਗ, ਇਨਫੈਕਸ਼ਨ ਨੂੰ ਰੋਕਣ ਅਤੇ ਕੰਟਰੋਲ ਕਰਨ ਵਾਲੇ ਉਪਾਵਾਂ ਅਤੇ ਪੋਜ਼ੀਟਿਵ ਮਾਮਲਿਆਂ ਦੇ ਅਸਰਦਾਰ ਕਲੀਨਿਕਲ ਪ੍ਰਬੰਧ ਲਈ ਸਹਿਯੋਗ ਦੇਣਗੀਆਂ।

https://pib.gov.in/PressReleseDetail.aspx?PRID=1674001

 

प्रधानमंत्री ने बेंगलुरु टेक सम्मेलन का उद्घाटन किया

ਪ੍ਰਧਾਨ ਮੰਤਰੀ ਨੇ ਬੰਗਲੁਰੂ ਟੈੱਕ ਸਮਿਟ ਦਾ ਉਦਘਾਟਨ ਕੀਤਾ 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਬੰਗਲੁਰੂ ਵਿੱਚ ਟੈੱਕ ਸਮਿਟ ਦਾ ਉਦਘਾਟਨ ਕੀਤਾ। ਸੰਮੇਲਨ ਕਰਨਾਟਕ ਸਰਕਾਰ ਦੁਆਰਾ ਕਰਨਾਟਕ ਇਨੋਵੇਸ਼ਨ ਐਂਡ ਟੈਕਨੋਲੋਜੀ ਸੁਸਾਇਟੀ (ਕੇਆਈਟੀਐੱਸ), ਕਰਨਾਟਕ ਸਰਕਾਰ ਦੇ ਇਨਫਰਮੇਸ਼ਨ ਟੈਕਨੋਲੋਜੀ, ਬਾਇਓਟੈਕਨੋਲੋਜੀ ਅਤੇ ਸਟਾਰਟਅੱਪ, ਸਾਫਟਵੇਅਰ ਟੈਕਨੋਲੋਜੀ ਪਾਰਕਸ ਆਵ੍ ਇੰਡੀਆ (ਐੱਸਟੀਪੀਆਈ) ਅਤੇ ਐੱਮਐੱਮ ਐਕਟਿਵ ਸਾਈਟ-ਟੈੱਕ ਕਮਿਊਨੀਕੇਸ਼ਨਸ ਨਾਲ ਆਯੋਜਿਤ ਕੀਤਾ ਗਿਆ ਹੈ। ਇਸ ਸਾਲ ਦੇ ਸਿਖਰ ਸੰਮੇਲਨ ਦਾ ਵਿਸ਼ਾ ਹੈ "ਨੈਕਸਟ ਇਜ਼ ਨਾਓ"( ਅਗਲਾ ਹੁਣ ਹੈ)। ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਸੰਚਾਰ ਅਤੇ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਅਤੇ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀਐੱਸ ਯੇਦੀਯੁਰੱਪਾ ਇਸ ਮੌਕੇ ਹਾਜ਼ਰ ਸਨ। ਪ੍ਰਧਾਨ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਕਿ ਅੱਜ ਡਿਜੀਟਲ ਇੰਡੀਆ ਨੂੰ ਸਰਕਾਰੀ ਨਿਯਮਾਂ ਦੀ ਕੋਈ ਪਹਿਲਾ ਵਜੋਂ ਨਹੀਂ ਦੇਖਿਆ ਜਾ ਰਿਹਾ, ਬਲਕਿ ਇਹ ਖਾਸ ਕਰਕੇ ਗ਼ਰੀਬਾਂ, ਦਰਮਿਆਨ ਲੋਕਾਂ ਅਤੇ ਸਰਕਾਰ ਦੇ ਲੋਕਾਂ ਲਈ ਜੀਵਨ ਢੰਗ ਬਣ ਗਿਆ ਹੈ।

https://pib.gov.in/PressReleseDetail.aspx?PRID=1673955

 

ਬੰਗਲੁਰੂ ਟੈੱਕ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

 

https://pib.gov.in/PressReleseDetail.aspx?PRID=1673951

 

ਕੋਵਿਡ-19 ਚੁਣੌਤੀ ਨਾਲ ਨਜਿੱਠਣ ਲਈ ਐੱਮਐੱਸਐੱਮਈ ਮੰਤਰਾਲੇ ਦੀਆਂ ਟੈਕਨੋਲੋਜੀ ਅਧਾਰਿਤ ਪਹਿਲਕਦਮੀਆਂ ਅਤੇ ਦਖਲਅੰਦਾਜ਼ੀਆਂ ਕਾਰਨ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਸੱਦੇ ਨੂੰ ਪ੍ਰਭਾਵਸ਼ਾਲੀ ਹੁੰਗਾਰਾ ਮਿਲਿਆ

ਕੇਂਦਰੀ ਐੱਮਐੱਸਐੱਮਈ ਮੰਤਰਾਲੇ ਨੇ ਕੋਵਿਡ-19 ਚੁਣੌਤੀ ਨਾਲ ਨਜਿੱਠਣ ਲਈ ਕਈ ਟੈਕਨੋਲੋਜੀ ਅਧਾਰਿਤ ਪਹਿਲਕਦਮੀਆਂ ਅਤੇ ਦਖਲਅੰਦਾਜ਼ੀਆਂ ਕੀਤੀਆਂ ਹਨ।  ਇਨ੍ਹਾਂ ਦੇ ਨਤੀਜੇ ਵਜੋਂ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਸੱਦੇ ਨੂੰ ਪ੍ਰਭਾਵਸ਼ਾਲੀ ਹੁੰਗਾਰਾ ਮਿਲਿਆ ਹੈ। ਇਨ੍ਹਾਂ ਪਹਿਲਕਦਮਾਂ ਅਤੇ ਦਖਲਅੰਦਾਜ਼ੀਆਂ ਦੀ ਸਹਾਇਤਾ ਨਾਲ ਦੇਸ਼ ਆਪਣੀਆਂ ਤੇਜ਼ੀ ਨਾਲ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਹੁਣ ਣਾ ਸਿਰਫ ਵਧੇਰੇ ਹੈਂਡ ਸੈਨੇਟਾਈਜ਼ਰ ਬੋਤਲ ਡਿਸਪੈਂਸਰਾਂ (ਪੰਪ/ਫਲਿੱਪ) ਦਾ ਨਿਰਮਾਣ ਕਰ ਰਿਹਾ ਹੈ ਬਲਕਿ ਇਨ੍ਹਾਂ ਦੀ ਬਰਾਮਦ ਕਰਨ ਲਈ ਤਿਆਰ ਹੈ। ਇਨ੍ਹਾਂ ਨੇ ਹੈਂਡ ਸੇਨੇਟਾਈਜਿੰਗ ਸਮੱਗਰੀ (ਤਰਲ/ਜੈੱਲ) ਵਿੱਚ ਸਵੈ-ਨਿਰਭਰਤਾ ਪ੍ਰਾਪਤ ਕਰਨ ਵਿੱਚ ਵੀ ਭਾਰਤ ਦੀ ਮਦਦ ਕੀਤੀ ਹੈ ਅਤੇ ਮਾਸਕ, ਚਿਹਰੇ ਦੀਆਂ ਸ਼ੀਲਡਾਂ, ਪੀਪੀਈ ਕਿੱਟਾਂ, ਸੈਨੇਟਾਈਜ਼ਰ ਬਾਕਸ, ਟੈਸਟਿੰਗ ਸਹੂਲਤਾਂ ਆਦਿ ਵਰਗੀਆਂ ਸਹਾਇਕ ਵਸਤੂਆਂ ਦੇ ਵਿਕਾਸ/ਨਿਰਮਾਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। 

https://pib.gov.in/PressReleseDetail.aspx?PRID=1673954

 

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਮਿਸ਼ਨ ਪੁਰਵੋਦਯਾ ਪੂਰਬੀ ਭਾਰਤ ਨੂੰ ਸਵੈ-ਨਿਰਭਰਤਾ ਵੱਲ ਲਿਜਾਏਗਾ ਅਤੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਯੋਗਦਾਨ ਪਾਏਗਾ

 

ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ‘ਆਤਮਨਿਰਭਰ ਭਾਰਤ’ ਗਲੋਬਲ ਵੈਲਿਊ ਚੇਨਸ ਦੇ ਕੇਂਦਰ ਵਿੱਚ ਭਾਰਤ ਨੂੰ ਸਿਰਫ ਇੱਕ ਨਿਸ਼ਕ੍ਰਿਆ ਮਾਰਕਿਟ ਤੋਂ ਇੱਕ ਸਕ੍ਰਿਆ ਮੈਨੂਫੈਕਚਰਿੰਗ ਹੱਬ ਵਜੋਂ ਤਬਦੀਲ ਕਰਨ ਬਾਰੇ ਹੈ। ਅੱਜ ਮਰਚੈਂਟਸ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ ਦੀ 119ਵੀਂ ਸਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਮਜ਼ਬੂਤ ​​ਨਿਰਮਾਣ ਸੈਕਟਰ, ਆਤਮਨਿਰਭਰ ਪਰ ਫਿਰ ਵੀ ਵਿਸ਼ਵਵਿਆਪੀ ਏਕੀਕ੍ਰਿਤ ਅਰਥਵਿਵਸਥਾ ਵਾਲਾ ਇੱਕ ਮਜ਼ਬੂਤ ​​ਭਾਰਤ ਹੈ।  ਉਨ੍ਹਾਂ ਕਿਹਾ ਕਿ ਇੱਕ ਆਤਮਨਿਰਭਰ ਭਾਰਤ ਵਿਸ਼ਵ ਅਰਥਵਿਵਸਥਾ ਲਈ ਇੱਕ ਫੋਰਸ ਮਲਟੀਪਲਾਇਰ ਹੋਵੇਗਾ।  ਸ਼੍ਰੀ ਪ੍ਰਧਾਨ ਨੇ ਕਿਹਾ ਕਿ ਮਿਸ਼ਨ ਪੁਰਵੋਦਯਾ ਦੇ ਤਹਿਤ, ਅਸੀਂ ਪੂਰਬੀ ਭਾਰਤ ਵਿੱਚ ਇੱਕ ਏਕੀਕ੍ਰਿਤ ਸਟੀਲ ਹੱਬ ਬਣਾ ਰਹੇ ਹਾਂ ਜੋ ਸਟੀਲ ਸੈਕਟਰ ਦੀ ਮੁਕਾਬਲੇਬਾਜ਼ੀ ਵਿੱਚ ਵਾਧਾ ਕਰੇਗਾ ਅਤੇ ਨੌਕਰੀਆਂ ਦੀ ਸਿਰਜਣਾ ਨਾਲ ਖੇਤਰੀ ਵਿਕਾਸ ਵਿੱਚ ਸਹਾਈ ਹੋਵੇਗਾ। ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਦੀ ਵਜ੍ਹਾ ਨਾਲ ਵਿਸ਼ਵਵਿਆਪੀ ਅਰਥਵਿਵਸਥਾ ਨੂੰ ਮੰਗ ਵਿੱਚ ਵੱਡੀ ਕਮੀ ਅਤੇ ਸਪਲਾਈ ਚੇਨ ਦੇ ਝਟਕੇ ਲੱਗੇ ਹਨ, ਜਿਸ ਕਾਰਨ ਹਰ ਜਗ੍ਹਾ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾਕਿ ਹਾਲਾਂਕਿ ਮਹਾਮਾਰੀ ਕਾਰਨ ਹੁਣ ਤੱਕ ਵੀ ਆਮ ਗਤੀਵਿਧੀਆਂ ਵਿੱਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ, ਪਰੰਤੂ ਸੁਧਾਰਾਂ ਦੇ ਸੰਕੇਤ ਵੀ ਮਿਲ ਰਹੇ ਹਨ ਅਤੇ ਘਰੇਲੂ ਅਰਥਵਿਵਸਥਾ ਦੇ ਖੇਤਰਾਂ ਅਤੇ ਭਾਗਾਂ ਵਿੱਚ ਗਤੀਵਿਧੀਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਪਾਬੰਦੀਆਂ ਵਿੱਚ ਵੱਡੇ ਪੱਧਰ ‘ਤੇ ਢਿੱਲ ਦਿੱਤੇ ਜਾਣ ਨਾਲ ਪ੍ਰੋਗਰੈਸਿਵ ਸੁਧਾਰਾਂ ਦੀ ਉਮੀਦ ਕੀਤੀ ਜਾ ਰਹੀ ਹੈ ਜੋ ਦੇਸ਼ ਨੂੰ ਮੁੜ ਵਿਕਾਸ ਦੇ ਰਾਹ 'ਤੇ ਪਾ ਦੇਣਗੇ।  ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਤਮਨਿਰਭਰ ਭਾਰਤ ਪੈਕੇਜ ਅਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨਾਲ ਕੋਵਿਡ -19 ਮਹਾਮਾਰੀ ਦੌਰਾਨ ਸਮਾਜ ਦੇ ਸਾਰੇ ਵਰਗਾਂ ਨੂੰ ਰਾਹਤ ਮਿਲੀ ਹੈ ਅਤੇ ਸਾਰੇ ਖੇਤਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਹੈ। ਇਹ ਭਾਰਤ ਨੂੰ ਜਲਦੀ ਵਾਪਸ ਉਭਾਰਣ ਦੇ ਸਮਰੱਥ ਬਣਾਏਗਾ ਅਤੇ ਭਾਰਤੀ ਵਿਕਾਸ ਦੀ ਕਹਾਣੀ ਦੇ ਅਗਲੇ ਅਧਿਆਇ ਦੀ ਸਕ੍ਰਿਪਟ ਦੀ ਰਚਨਾ ਸ਼ੁਰੂ ਹੋਵੇਗੀ।

https://pib.gov.in/PressReleseDetail.aspx?PRID=1673977

 

ਆਯੁਸ਼ ਮੰਤਰਾਲੇ ਵਿੱਚ ਵਿੱਤ ਪ੍ਰਬੰਧਨ ਤੇ ਸ਼ਾਸਨ ਸੁਧਾਰ ਪਹਿਲਕਦਮੀਆਂ

ਆਯੁਸ਼ ਮੰਤਰਾਲੇ ਨੇ ਵਿੱਤ ਪ੍ਰਬੰਧਨ ਸੁਧਾਰ ਅਤੇ ਸ਼ਾਸਨ ਸੁਧਾਰਾਂ ਦੀ ਗਤੀ ਨੂੰ ਤੇਜ਼ ਕਰਨ ਲਈ ਕੁਝ ਪਹਿਲਕਦਮੀਆਂ ਕੀਤੀਆਂ ਹਨ। ਇਹਨਾਂ ਪਹਿਲਕਦਮੀਆਂ ਵਿੱਚ 2 ਮੁੱਖ ਖੇਤਰ ਹਨ। ਜਿਨ੍ਹਾਂ ਵਿੱਚ ਸਰਕਾਰੀ ਸਕੀਮਾਂ (ਦੋਵੇਂ ਕੇਂਦਰ ਖੇਤਰ ਤੇ ਕੇਂਦਰ ਪ੍ਰਾਯੋਜਿਤ) ਅਤੇ ਮੰਤਰਾਲੇ ਦੀਆਂ ਅਟਾਨੋਮਸ ਸੰਸਥਾਵਾਂ। ਇਹਨਾਂ ਪਹਿਲਕਦਮੀਆਂ ਦੇ ਰੋਡ ਮੈਪ ਆਯੁਸ਼ ਦੇ ਸਕੱਤਰ ਵੈਦਯਾ ਰਾਜੇਸ਼ ਕੁਟੇਚਾ ਅਤੇ ਵਧੀਕ ਸਕੱਤਰ ਅਤੇ ਵਿੱਤ ਸਲਾਹਕਾਰ ਸ਼੍ਰੀ ਧਰਮੇਂਦਰ ਸਿੰਘ ਗੰਗਵਾਰ ਨੇ ਸਤੰਬਰ ਵਿੱਚ ਮੰਤਰਾਲੇ ਦੀ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਪੇਸ਼ ਕੀਤਾ ਸੀ। ਮੰਤਰਾਲੇ ਦੀਆਂ ਵੱਖ ਵੱਖ ਇਕਾਈਆਂ ਵਿੱਚ ਤਰਜੀਹੀ ਤੌਰ ਤੇ ਲਾਗੂ ਕਰਨ ਲਈ ਸਰਗਰਮੀ ਨਾਲ ਕਾਰਵਾਈ ਸ਼ੁਰੂ ਹੋ ਗਈ ਹੈ। ਵਿੱਤੀ ਅਤੇ ਸ਼ਾਸਨ ਸੁਧਾਰਾਂ ਦੀ ਸੂਚੀ ਤਿਆਰ ਕਰਦਿਆਂ ਅਤੇ ਪ੍ਰੋਗਰਾਮ/ਸਕੀਮਾਂ ਨੂੰ ਇਸ ਤਰ੍ਹਾਂ ਡਿਜ਼ਾਇਨ ਕਰਨ ਲਈ ਸੁਨਿਸ਼ਚਿਤ ਕੀਤਾ ਗਿਆ ਹੈ, ਕਿ ਫੰਡ ਦਾ ਪ੍ਰਵਾਹ ਨਿਰਵਿਘਨ ਪ੍ਰਾਜੈਕਟ ਲਾਗੂ ਕਰਨ ਵਾਲੀ ਏਜੰਸੀ ਤੱਕ ਪਹੁੰਚੇ ਅਤੇ ਸਿੱਧੇ ਤੌਰ ਤੇ ਜ਼ਮੀਨੀ ਪੱਧਰ ਤੇ ਪਛਾਣੀਆਂ ਗਈਆਂ ਗਤੀਵਿਧੀਆਂ ਵਿੱਚ ਲੱਗੇ। ਇਹਨਾਂ ਨੂੰ ਸੂਬਾ ਸਰਕਾਰਾਂ ਤੋਂ ਸਮੇਂ ਸਿਰ ਮੈਚਿੰਗ ਸ਼ੇਅਰ ਨਾਲ ਅਤੇ ਪ੍ਰੀ ਪਰਿਭਾਸਿ਼ਤ ਟਰਿਗਰਸ ਨਾਲ ਪੂਰਾ ਕੀਤਾ ਜਾਵੇਗਾ ਤਾਂ ਜੋ ਕਿਸੇ ਪੱਧਰ ਤੇ ਵੀ ਫੰਡ ਦੀ ਖੜੌਤ ਨਾ ਹੋਵੇ। ਇਹ ਕਦਮ ਉਹਨਾਂ ਸਾਰੀਆਂ ਅਕਸਰ ਆਉਂਦੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਵਿੱਚ ਸਹਾਈ ਹੋਣਗੇ ਜੋ ਸਰਕਾਰੀ ਪ੍ਰਾਜੈਕਟਾਂ ਨੂੰ ਦੇਰ ਕਰਦੇ ਹਨ।

https://pib.gov.in/PressReleseDetail.aspx?PRID=1674004

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਵਿੱਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1182 ਹੋ ਗਈ ਹੈ। ਕੁੱਲ ਰਿਕਵਰਡ ਹੋਏ ਮਰੀਜ਼ 14715 ਹਨ।

  • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ 0.4% ਦੀ ਪਾਜ਼ਿਟਿਵ ਦਰ ਨਾਲ ਹੋਏ 23484 ਟੈਸਟਾਂ ਵਿੱਚੋਂ 169 ਨਵੇਂ ਕੇਸ ਸਾਹਮਣੇ ਆਏ ਹਨ।

  • ਮੇਘਾਲਿਆ: ਮੇਘਾਲਿਆ ਵਿੱਚ ਕੋਵਿਡ-19 ਦੇ ਕੁੱਲ ਐਕਟਿਵ ਕੇਸ 753 ਤੱਕ ਪਹੁੰਚ ਗਏ ਹਨ ਅਤੇ ਰਿਕਵਰਡ ਮਰੀਜ਼ 10014 ਹਨ।

  • ਸਿੱਕਮ: ਸਿੱਕਮ ਰਾਜ ਵਿੱਚ ਕੋਵਿਡ-19 ਦੇ ਐਕਟਿਵ ਮਾਮਲੇ 296 ਤੱਕ ਪਹੁੰਚ ਗਏ ਹਨ। ਜਦੋਂ ਕਿ ਹੁਣ ਤੱਕ 4124 ਮਰੀਜ਼ਾਂ ਨੂੰ ਛੁੱਟੀ ਕੀਤੀ ਜਾ ਚੁੱਕੀ ਹੈ।

  • ਮਹਾਰਾਸ਼ਟਰ: ਬ੍ਰਿਹਾਨ ਮੁੰਬਾਈ ਮਿਉਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਭੀੜ ਵਾਲੇ ਬਾਜ਼ਾਰਾਂ ਵਿੱਚ ਹਫ਼ਤਾ ਚੱਲਣ ਵਾਲੇ ਕੋਵਿਡ-19 ਟੈਸਟਾਂ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਰੇਹੜੀ ਫੜੀ ਵਾਲਿਆਂ, ਦੁਕਾਨ ਮਾਲਕਾਂ, ਹੈਲਪਰਾਂ ਅਤੇ ਟ੍ਰਾਂਸਪੋਰਟਰਾਂ ਅਤੇ ਬੈਸਟ ਅਤੇ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਰਾਇਵਰਾਂ ਸ਼ਾਮਲ ਹਨ। ਦੀਵਾਲੀ ਦੇ ਤਿਉਹਾਰਾਂ ਦੇ ਖ਼ਤਮ ਹੋਣ ਤੋਂ ਬਾਅਦ ਸਿਵਿਕ ਬਾਡੀ ਖ਼ਰੀਦਦਾਰੀ ਦੇ ਭੀੜ ਵਾਲੇ ਖੇਤਰਾਂ ਅਤੇ ਜਨਤਕ ਆਵਾਜਾਈ ਪ੍ਰਣਾਲੀਆਂ ਦੁਆਰਾ ਪ੍ਰਭਾਵਿਤ ਮਾਮਲਿਆਂ ਦੇ ਫੈਲਣ ਦੀ ਉਮੀਦ ਰੱਖਦੀ ਹੈ। ਵਧੀਕ ਮਿਉਂਸੀਪਲ ਕਮਿਸ਼ਨਰ ਸੁਰੇਸ਼ ਕਾਕਾਨੀ ਨੇ ਦੱਸਿਆ ਕਿ ਸ਼ਹਿਰ ਦੀ ਸਿਵਿਕ ਬਾਡੀ ਨੇ ਸ਼ਹਿਰ ਦੇ ਹਰੇਕ 24 ਸਿਵਿਕ ਵਾਰਡਾਂ ਵਿੱਚ 10 ਮੁਫ਼ਤ ਜਾਂਚ ਕੇਂਦਰ ਸਥਾਪਤ ਕੀਤੇ ਹਨ। ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧ ਕੇ 17,57,520 ਹੋ ਗਈ ਹੈ, ਜਦੋਂ ਕਿ ਬੁੱਧਵਾਰ ਨੂੰ ਰਾਜ ਵਿੱਚ ਕੋਵਿਡ-19 ਦੇ 5,011 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਖ਼ਾਸ ਤੌਰ ’ਤੇ ਪਿਛਲੇ ਦਿਨਾਂ ਵਿੱਚ ਮਾਮਲਿਆਂ ਵਿੱਚ ਰੋਜ਼ਾਨਾ ਵਾਧਾ 3,000 ਦੇ ਕਰੀਬ ਸੀ।

  • ਗੁਜਰਾਤ: ਗੁਜਰਾਤ ਵਿੱਚ ਕੋਵਿਡ-19 ਦੇ 1,281 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ ਲਗਭਗ 1.92 ਲੱਖ ਹੋ ਗਈ ਹੈ। ਦੀਵਾਲੀ ਤੋਂ ਬਾਅਦ ਅਹਿਮਦਾਬਾਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਕੋਵਿਡ ਕੇਸਾਂ ਵਿੱਚ ਮਾਮੂਲੀ ਵਾਧਾ ਦੇਖਿਆ ਗਿਆ ਹੈ। ਰਾਜ ਦਾ ਰੋਜ਼ਾਨਾ ਅੰਕੜਾ ਇੱਕ ਮਹੀਨੇ ਪਹਿਲਾਂ 1,200 ਨੂੰ ਪਾਰ ਕਰ ਗਿਆ ਸੀ। ਇਸ ਦੌਰਾਨ ਟੈਸਟਿੰਗ ਘਟ ਕੇ ਇੱਕ ਦਿਨ ਵਿੱਚ 50,000 ਤੋਂ ਵੀ ਘੱਟ ਨਮੂਨਿਆਂ ਤੱਕ ਆ ਗਈ ਹੈ। ਅਹਿਮਦਾਬਾਦ ਮਿਉਂਸੀਪਲ ਕਾਰਪੋਰੇਸ਼ਨ (ਏਐੱਮਸੀ) ਦੇ ਅਧਿਕਾਰੀਆਂ ਨੇ ਇਸ ਵਾਧੇ ਤੋਂ ਬਾਅਦ ਸ਼ਹਿਰ ਦੇ ਮਨੋਨੀਤ ਹਸਪਤਾਲਾਂ ਵਿੱਚ ਬੈਡਾਂ ਦੀ ਉਪਲਬਧਤਾ ਦੀ ਸਮੀਖਿਆ ਕਰਨ ਲਈ ਬੈਠਕ ਕੀਤੀ। ਰਾਜ ਸਰਕਾਰ ਨੇ ਕਿਹਾ ਕਿ ਉਹ ਨਵੇਂ ਕੇਸਾਂ ਦਾ ਪਤਾ ਲਗਾਉਣ ਲਈ ਪਿਛਲੇ ਦਿਨੀਂ ਵਾਇਰਸ ਦੇ ਲਈ ਰੋਜ਼ਾਨਾ ਟੈਸਟਿੰਗ ਵਧਾ ਰਹੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਕੇਸਾਂ ਦੇ ਵਾਧੇ ਨੂੰ ਵੇਖਦਿਆਂ ਇਸਦੀ ਰੋਕਥਾਮ ਕਰ ਰਹੀ ਹੈ।

  • ਰਾਜਸਥਾਨ: ਰਾਜਸਥਾਨ ਵਿੱਚ ਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਗਿਣਤੀ 26 ਦਿਨਾਂ ਬਾਅਦ ਇੱਕ ਵਾਰ ਫਿਰ 19,000 ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਬੁੱਧਵਾਰ ਨੂੰ ਰਾਜ ਵਿੱਚ 2,178 ਨਵੇਂ ਮਾਮਲੇ ਸਾਹਮਣੇ ਆਏ ਹਨ। ਜੈਪੁਰ ਅਤੇ ਜੋਧਪੁਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਤ ਹਨ। ਬੀਕਾਨੇਰ, ਅਲਵਰ, ਅਜਮੇਰ ਅਤੇ ਕੋਟਾ ਤੋਂ ਵੱਡੀ ਗਿਣਤੀ ਵਿੱਚ ਨਵੇਂ ਕੇਸ ਸਾਹਮਣੇ ਆ ਰਹੇ ਹਨ। ਰਾਜ ਵਿੱਚ ਹੁਣ ਤੱਕ 40 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਰਾਜ ਸਰਕਾਰ ਨੇ ਗ੍ਰਾਮੀਣ ਖੇਤਰਾਂ ਵਿੱਚ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਆਸ਼ਾ ਸਹਿਯੋਗੀਨੀਸ ਨੂੰ ਨਬਜ਼ ਆਕਸੀਮੀਟਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਗ੍ਰਾਮੀਣ ਖੇਤਰਾਂ ਦੇ ਲੋਕਾਂ ਨੂੰ ਇਸ ਬਿਮਾਰੀ ਨੂੰ ਹਲਕੇ ਢੰਗ ਨਾਲ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਅਤੇ ਹੋਰ ਸਿਹਤ ਪ੍ਰੋਟੋਕਾਲਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ।

  • ਮੱਧ ਪ੍ਰਦੇਸ਼: ਇਸ ਸਮੇਂ ਰਾਜ ਵਿੱਚ 9,338 ਐਕਟਿਵ ਕੇਸ ਹਨ। ਰਾਜ ਸਰਕਾਰ ਨੇ ਰਾਜ ਵਿੱਚ ਲੌਕਡਾਊਨ ਬਾਰੇ ਅਫ਼ਵਾਹਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸਪਸ਼ਟ ਕੀਤਾ ਹੈ ਕਿ ਮੱਧ ਪ੍ਰਦੇਸ਼ ਵਿੱਚ ਲੌਕਡਾਊਨ ਲਗਾਉਣ ਲਈ ਅਜਿਹੀ ਕੋਈ ਸਥਿਤੀ ਨਹੀਂ ਹੈ, ਇਸ ਸੰਬੰਧ ਵਿੱਚ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਰਾਜ ਸਰਕਾਰ ਨੇ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ ਛੱਠ ਪੂਜਾ ਸੰਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰਾਜ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਛੱਠ ਪੂਜਾ ਲਈ ਦਰਿਆ ਅਤੇ ਛੱਪੜਾਂ ਦੇ ਘਾਟਾਂ ’ਤੇ ਸ਼ਰਤੀਆ ਮਨਜੂਰੀ ਦਿੱਤੀ ਹੈ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਛੱਠ ਪੂਜਾ ਦੇ ਸਮੇਂ ਸਿਰਫ ਪੂਜਾ ਕਰਨ ਵਾਲਿਆਂ ਨੂੰ ਹੀ ਘਾਟ ਵਿੱਚ ਮਨਜੂਰੀ ਦਿੱਤੀ ਜਾਵੇਗੀ। ਸਮਾਜਕ ਦੂਰੀ ਬਣਾਈ ਰੱਖਣਾ ਅਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਪੂਜਾ ਸਥਾਨਾਂ ’ਤੇ ਲੋਕਾਂ ਦੇ ਬੇਲੋੜੇ ਇਕੱਠ ਨੂੰ ਰੋਕਣ ਲਈ ਪ੍ਰਬੰਧਕ ਕਮੇਟੀਆਂ ਦੀ ਜ਼ਿੰਮੇਵਾਰੀ ਹੋਵੇਗੀ। ਨਾਲ ਹੀ, ਤਿਉਹਾਰ ਦੌਰਾਨ ਕੋਈ ਜਲੂਸ, ਰੈਲੀ ਜਾਂ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੱਠ ਪੂਜਾ ’ਤੇ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ।

  • ਗੋਆ: ਰਾਜ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਬੁੱਧਵਾਰ ਨੂੰ ਕਿਹਾ ਕਿ ਗੋਆ ਸਰਕਾਰ ਚੱਲ ਰਹੇ ਸੈਰ-ਸਪਾਟੇ ਦੇ ਮੌਸਮ ਦੌਰਾਨ ਹੋਟਲਾਂ ਲਈ ਇੱਕ ਨਵੇਂ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸਓਪੀ) ਤਿਆਰ ਕਰ ਰਹੀ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਰਾਣੇ ਨੇ ਕਿਹਾ ਕਿ ਤੱਟਵਰਤੀ ਰਾਜ ਸੈਲਾਨੀਆਂ ਨੂੰ ਬਾਹਰ ਰੱਖਣ ਲਈ ਆਪਣੀਆਂ ਸਰਹੱਦਾਂ ਨੂੰ ਸੀਲ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ, “ਅਸੀਂ ਹੋਟਲਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਹਾਂ, ਜਿਸ ਨਾਲ ਉਨ੍ਹਾਂ ਨੂੰ ਆਪਣੀ ਜਾਇਦਾਦ ਵਿੱਚ ਇੱਕ ਆਈਸੋਲੇਸ਼ਨ ਕਮਰੇ ਵਜੋਂ ਇੱਕ ਕਮਰਾ ਰਾਖਵਾਂ ਰੱਖਣਾ ਲਾਜ਼ਮੀ ਕਰ ਦਿੱਤਾ ਜਾਵੇਗਾ।”

  • ਕੇਰਲ: ਕੇਰਲ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਕੋਵਿਡ-19 ਦੇ ਮਰੀਜ਼ਾਂ ਦੇ ਅੰਤਮ ਸੰਸਕਾਰ ਕਰਨ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੋਵਿਡ-19 ਤੋਂ ਬਾਅਦ ਰਾਜ ਦੇ ਬੰਦ ਕੀਤੇ ਗਏ ਸਾਰੇ ਸਿਨੇਮਾ ਥੀਏਟਰ ਬੰਦ ਰਹਿਣਗੇ ਅਤੇ ਜਲਦੀ ਨਹੀਂ ਖੁੱਲ੍ਹਣਗੇ; ਇਹ ਫੈਸਲਾ ਅੱਜ ਮੁੱਖ ਮੰਤਰੀ ਪਿਨਾਰਈ ਵਿਜਯਨ ਦੁਆਰਾ ਬੁਲਾਈ ਗਈ ਫਿਲਮ ਸੰਗਠਨਾਂ ਦੀ ਇੱਕ ਬੈਠਕ ਵਿੱਚ ਲਿਆ ਗਿਆ ਹੈ। ਰਾਜ ਵਿੱਚ ਕੱਲ 6,419 ਨਵੇਂ ਕੋਵਿਡ-19 ਕੇਸ ਆਏ ਅਤੇ 7,066 ਰਿਕਵਰੀਆਂ ਦੀ ਖ਼ਬਰ ਮਿਲੀ ਹੈ। ਮੌਜੂਦਾ ਟੈਸਟ ਦੀ ਪੋਜ਼ੀਟਿਵਿਟੀ ਦਰ 9.53 ਫ਼ੀਸਦੀ ਹੈ ਅਤੇ ਕੋਵਿਡ ਦੀਆਂ ਮੌਤਾਂ ਦੀ ਗਿਣਤੀ 1,943 ਹੈ।

  • ਤਮਿਲ ਨਾਡੂ: ਜਿਵੇਂ ਕਿ ਕੋਵਿਡ ਮਹਾਮਾਰੀ ਦੇ ਕਾਰਨ ਵਿਕਰੀ ਘੱਟ ਗਈ ਹੈ, ਤਮਿਲ ਨਾਡੂ ਕੈਮਿਸਟ ਅਤੇ ਡਰੱਗਿਸਟ ਐਸੋਸੀਏਸ਼ਨ ਨੇ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਨੂੰ ਫ਼ਰੰਟਲਾਈਨ ਕਰਮਚਾਰੀਆਂ ਦੀ ਸੂਚੀ ਵਿੱਚ ਸ਼ਾਮਲ ਕਰੇ ਅਤੇ ਲੋੜੀਂਦੇ ਲਾਭ ਪ੍ਰਦਾਨ ਕਰੇ। ਤਕਰੀਬਨ 50 ਸਾਲਾਂ ਤੋਂ ਤਮਿਲ ਪੜ੍ਹਾਉਣ ਵਾਲੇ ਰੂਸੀ ਵਿਦਵਾਨ ਐਲਗਜ਼ੈਡਰ ਡੁਬਿਆਂਸਕੀ ਦਾ ਕੋਵਿਡ-19 ਪਾਜ਼ਿਟਿਵ ਹੋਣ ਤੋਂ ਬਾਅਦ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ।

  • ਕਰਨਾਟਕ: ਬੰਗਲੁਰੂ ਵਿੱਚ ਕੋਵਿਡ-19 ਟੀਕਾਕਰਣ ਦੇ ਪਹਿਲੇ ਲਾਭਾਰਥੀਆਂ ਵਜੋਂ ਤਕਰੀਬਨ 94,000 ਫ਼ਰੰਟਲਾਈਨ ਕਰਮਚਾਰੀਆਂ ਦੀ ਪਛਾਣ ਕੀਤੀ ਗਈ ਹੈ। ਇਹ ਦੱਸਿਆ ਗਿਆ ਸੀ ਕਿ ਇਹ ਵੈਕਸੀਨ 2021 ਦੇ ਸ਼ੁਰੂ ਵਿੱਚ ਪ੍ਰਸ਼ਾਸਨ ਲਈ ਤਿਆਰ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੰਗਲੌਰ ਟੈੱਕ ਸਮਿਟ 2020 ਵਿੱਚ ਕਿਹਾ ਕਿ ਕੋਵਿਡ-19 ਲੌਕਡਾਊਨ ਦੀ ਸਿਖਰ ’ਤੇ, ਇਹ ਤਕਨੀਕ ਹੀ ਸੀ ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਕਿ ਭਾਰਤ ਦੇ ਗ਼ਰੀਬਾਂ ਨੂੰ ਤੁਰੰਤ ਅਤੇ ਸਹੀ ਸਹਾਇਤਾ ਮਿਲਦੀ ਰਹੇ। ਬੁੱਧਵਾਰ ਨੂੰ ਕਰਨਾਟਕ ਵਿੱਚ ਕੋਵਿਡ-19 ਦੇ 1,791 ਨਵੇਂ ਮਾਮਲੇ ਆਏ ਅਤੇ 21 ਹੋਰ ਮੌਤਾਂ ਦੀ ਖ਼ਬਰ ਮਿਲੀ ਹੈ, ਜਿਸ ਨਾਲ ਕੋਵਿਡ ਦੇ ਕੇਸ 8,65,931 ਹੋ ਗਏ ਹਨ ਅਤੇ ਮੌਤਾਂ ਦੀ ਗਿਣਤੀ 11,578 ਹੋ ਗਈ ਹੈ।

  • ਆਂਧਰ ਪ੍ਰਦੇਸ਼: ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਆਂਧਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਲਈ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ; ਇੱਕ ਸਮੀਖਿਆ ਬੈਠਕ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦਿੱਲੀ ਅਤੇ ਹੋਰ ਦੇਸ਼ਾਂ ਵਿੱਚ ਕੋਵਿਡ-19 ਦੀ ਆਈ ਦੂਜੀ ਲਹਿਰ ਦੇ ਮੱਦੇਨਜ਼ਰ ਰੋਕਥਾਮ ਦੇ ਲਈ ਕਦਮ ਚੁੱਕਣ। ਬੁੱਧਵਾਰ ਨੂੰ ਆਂਧਰ ਪ੍ਰਦੇਸ਼ ਵਿੱਚ 16,516 ਐਕਟਿਵ ਕੇਸ ਆਏ ਹਨ ਜਦੋਂ ਕਿ ਹੁਣ ਤੱਕ 91,54,263 ਕੋਵਿਡ ਟੈਸਟ ਕੀਤੇ ਗਏ ਹਨ ਅਤੇ 8.54 ਲੱਖ ਪਾਜ਼ਿਟਿਵ ਕੇਸ ਆਏ ਹਨ, ਇਹ 9.33% ਪਾਜ਼ਿਟਿਵ ਦਰ ਹੈ। ਔਸਤਨ ਤੌਰ ’ਤੇ ਹਰ 10 ਲੱਖ ਆਬਾਦੀ ਵਿੱਚੋਂ 1,71,428 ਟੈਸਟ ਕੀਤੇ ਗਏ ਹਨ, ਹਰ ਰੋਜ਼ 75,000 ਟੈਸਟ ਕੀਤੇ ਗਏ ਹਨ।

  • ਤੇਲੰਗਾਨਾ: ਰਾਜ ਸਰਕਾਰ ਨੇ ਕੋਵਿਡ-19 ਲਈ ਨਿੱਜੀ ਲੈਬਾਂ ਵਿੱਚ ਆਰਟੀ - ਪੀਸੀਆਰ ਟੈਸਟਿੰਗ ਦੀਆਂ ਦਰਾਂ ਨੂੰ 2,200 ਤੋਂ ਘਟਾ ਕੇ 850 ਰੁਪਏ ਕੀਤਾ ਹੈ; ਘਰ ਇਕੱਤਰ ਕੀਤੇ ਨਮੂਨਿਆਂ ਲਈ, ਰੇਟ ਨੂੰ 2,800 ਰੁਪਏ ਤੋਂ ਘਟਾ ਕੇ 1,200 ਰੁਪਏ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਤੇਲੰਗਾਨਾ ਵਿੱਚ 948 ਤਾਜ਼ਾ ਕੇਸ ਆਏ ਅਤੇ ਕੋਵਿਡ-19 ਤੋਂ ਕੁੱਲ 1,607 ਮਰੀਜ਼ ਠੀਕ ਹੋਏ ਹਨ। ਰਾਜ ਵਿੱਚ ਕੇਸਾਂ ਦਾ ਅੰਕੜਾ 2,59,776 ਹੈ, ਰਿਕਵਰਡ ਮਰੀਜ਼ 2,45,293 ਹਨ ਅਤੇ ਐਕਟਿਵ ਕੇਸ 13,068 ਹਨ।

 

ਫੈਕਟਚੈੱਕ

 

https://static.pib.gov.in/WriteReadData/userfiles/image/image007JFJC.jpg

 

https://static.pib.gov.in/WriteReadData/userfiles/image/image0086B7O.jpg

 

Image

 

*******

ਵਾਈਬੀ


(Release ID: 1674242) Visitor Counter : 188