ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰ ਨੇ ਉੱਚ ਪੱਧਰੀ ਕੇਂਦਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ ਤੇ ਮਣੀਪੁਰ ਨੂੰ ਕੀਤੀਆਂ ਰਵਾਨਾ
ਕੇਂਦਰੀ ਟੀਮਾਂ ਕੰਟੇਨਮੈਂਟ ਨੂੰ ਮਜ਼ਬੂਤ ਕਰਨ, ਨਿਗਰਾਨੀ , ਟੈਸਟਿੰਗ , ਇਨਫੈਕਸ਼ਨ ਨੂੰ ਰੋਕਣ ਤੇ ਅਸਰਦਾਰ ਕਲੀਨਿਕਲ ਪ੍ਰਬੰਧਨ ਵਿੱਚ ਸਹਿਯੋਗ ਦੇਣਗੀਆਂ
Posted On:
19 NOV 2020 3:08PM by PIB Chandigarh
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਉੱਚ ਪੱਧਰੀ ਕੇਂਦਰੀ ਟੀਮਾਂ ਹਰਿਆਣਾ , ਰਾਜਸਥਾਨ , ਗੁਜਰਾਤ ਅਤੇ ਮਣੀਪੁਰ ਵਿੱਚ ਤਾਇਨਾਤ ਕੀਤੀਆਂ ਹਨ । ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ ਵਿੱਚ ਰੋਜ਼ਾਨਾ ਮੌਤਾਂ ਦੀ ਗਿਣਤੀ ਵਿੱਚ ਵਾਧੇ ਅਤੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਉਛਾਲ ਆਉਣ ਨਾਲ ਇਸ ਦਾ ਐੱਨ ਸੀ ਆਰ ਖੇਤਰਾਂ ਵਿੱਚ ਅਸਰ ਦੇਖਿਆ ਜਾ ਰਿਹਾ ਹੈ । ਐੱਨ ਸੀ ਆਰ ਦੇ ਨਾਲ ਲੱਗਦੇ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਵਿੱਚ ਕੋਵਿਡ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ।
ਡਾਕਟਰ ਰਣਦੀਪ ਗੁਲੇਰੀਆ , ਡਾਇਰੈਕਟਰ ਏਮਜ਼ ਨਵੀਂ ਦਿੱਲੀ ਹਰਿਆਣਾ ਦੀ ਤਿੰਨ ਮੈਂਬਰੀ ਟੀਮ ਦੀ ਅਗਵਾਈ ਕਰ ਹਨ ਜਦਕਿ ਰਾਜਸਥਾਨ ਵਾਲੀ ਟੀਮ ਦੀ ਅਗਵਾਈ ਡਾਕਟਰ ਵੀ ਕੇ ਪੌਲ , ਮੈਂਬਰ ਨੀਤੀ ਆਯੋਗ ਕਰ ਰਹੇ ਹਨ , ਡਾਕਟਰ ਐੱਸ ਕੇ ਸਿੰਘ , ਡਾਇਰੈਕਟਰ (ਐੱਨ ਸੀ ਡੀ ਸੀ) ਗੁਜਰਾਤ ਤੇ ਡਾਕਟਰ ਐੱਲ ਸਵਸਥੀ ਚਰਨ , ਵਧੀਕ ਡੀ ਡੀ ਜੀ , ਡੀ ਐੱਚ ਜੀ ਐੱਸ ਮਣੀਪੁਰ ਟੀਮ ਦੀ ਅਗਵਾਈ ਕਰ ਰਹੇ ਹਨ । ਇਹ ਟੀਮਾਂ ਉਹਨਾਂ ਜਿ਼ਲਿ੍ਆਂ ਦਾ ਦੌਰਾ ਕਰਨਗੀਆਂ ਜਿਹਨਾਂ ਵਿੱਚ ਵਧੇਰੇ ਗਿਣਤੀ ਵਿੱਚ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਸੂਬਿਆਂ ਵੱਲੋਂ ਕੰਟੇਨਮੈਂਟ ਨੂੰ ਮਜ਼ਬੂਤ ਕਰਨ , ਨਿਗਰਾਨੀ , ਟੈਸਟਿੰਗ , ਇਨਫੈਕਸ਼ਨ ਨੂੰ ਰੋਕਣ ਅਤੇ ਕੰਟਰੋਲ ਕਰਨ ਵਾਲੇ ਉਪਾਵਾਂ ਅਤੇ ਪੋਜ਼ੀਟਿਵ ਮਾਮਲਿਆਂ ਦੇ ਅਸਰਦਾਰ ਕਲੀਨਿਕਲ ਪ੍ਰਬੰਧ ਲਈ ਸਹਿਯੋਗ ਦੇਣਗੀਆਂ । ਕੇਂਦਰੀ ਟੀਮਾਂ ਚੁਣੌਤੀਆਂ ਦੇ ਅਸਰਦਾਰ ਢੰਗ ਨਾਲ ਪ੍ਰਬੰਧ ਕਰਨ ਨਾਲ ਸਬੰਧਿਤ ਸਮੇਂ ਸਿਰ ਜਾਂਚ ਅਤੇ ਉਸ ਦਾ ਪਿੱਛਾ ਕਰਨ ਸਬੰਧੀ ਸੇਧ ਦੇਣਗੀਆਂ ।
"ਕੇਂਦਰ ਸਰਕਾਰ ਸਹਿਕਾਰਤਾ ਸੰਘਵਾਦ" ਦੀ ਛੱਤਰੀ ਨੀਤੀ ਤਹਿਤ "ਹੋਲ ਆਫ ਗੌਰਮਿੰਟ" ਅਤੇ "ਹੋਲ ਆਫ ਸੁਸਾਇਟੀ" ਦੀ ਪਹੁੰਚ ਨਾਲ ਵਿਸ਼ਵ ਮਹਾਮਾਰੀ ਖਿਲਾਫ ਲੜਾਈ ਲਈ ਅਗਵਾਈ ਕਰ ਰਹੀ ਹੈ । ਕੋਵਿਡ ਪ੍ਰਬੰਧ ਲਈ ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਸਰਕਾਰਾਂ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਜਾਰੀ ਯਤਨਾਂ ਵਜੋਂ , ਕੇਂਦਰ ਸਰਕਾਰ ਸਮੇਂ ਸਮੇਂ ਸਿਰ ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਕੇਂਦਰੀ ਟੀਮਾਂ ਤਾਇਨਾਤ ਕਰਦੀ ਰਹੀ ਹੈ । ਇਹ ਟੀਮਾਂ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਅਤੇ ਸਿੱਧੇ ਤੌਰ ਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਤੇ ਮੁੱਦਿਆਂ ਨੂੰ ਸਮਝਦੀ ਹੈ ਤਾਂ ਜੋ ਉਹਨਾਂ ਦੀਆਂ ਚੱਲ ਰਹੀਆਂ ਗਤੀਵਿਧੀਆਂ ਅਤੇ ਹੋਰ ਆ ਰਹੀਆਂ ਰੁਕਾਵਟਾਂ ਜੇ ਕੋਈ ਹੋਣ ਦੂਰ ਕਰਕੇ ਮਜ਼ਬੂਤ ਕੀਤਾ ਜਾ ਸਕੇ ।
ਐੱਮ ਵੀ
(Release ID: 1674091)
Visitor Counter : 205