ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰੋਜਾਨਾ ਨਵੇਂ ਰਿਕਵਰੀ ਦੇ ਵੱਧ ਮਾਮਲੇ ਦਰਜ ਕੀਤੇ ਜਾਣ ਨਾਲ ਐਕਟਿਵ ਕੇਸਾ ਦਾ ਭਾਰ ਲਗਾਤਾਰ ਘੱਟ ਰਿਹਾ ਹੈ
ਐਕਟਿਵ ਕੇਸਾਂ ਦੀ ਗਿਣਤੀ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ 5 ਫੀਸਦ ਤੋਂ ਹੇਠਾਂ ਆਈ
Posted On:
19 NOV 2020 11:30AM by PIB Chandigarh
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 45,576 ਵਿਅਕਤੀ ਕੋਵਿਡ- 19 ਤੋਂ ਸੰਕਰਮਿਤ ਹੋਏ ਹਨ। ਇਸੇ ਅਰਸੇ ਦੌਰਾਨ, ਭਾਰਤ ਵਿੱਚ 48,493 ਨਵੀਆਂ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ, ਜਿਹੜੀ ਐਕਟਿਵ ਕੇਸਾਂ ਦੀ ਕੁੱਲ ਗਿਣਤੀ ਵਿੱਚ 2917 ਕੇਸਾਂ ਦੀ ਕਟੋਤੀ ਵਿਖਾਉਂਦੀ ਹੈ।
ਭਾਰਤ ਵਿੱਚ ਰੋਜ਼ਾਨਾ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵਧੇਰੇ ਰਿਕਵਰੀ ਦਾ ਰਿਕਾਰਡ ਲਗਾਤਾਰ 47ਵੇਂ ਦਿਨ ਜਾਰੀ ਹੈ ।
ਭਾਰਤ ਵਿੱਚ ਅੱਜ ਐਕਟਿਵ ਕਰੋਨਾ ਕੇਸਾਂ ਦਾ ਭਾਰ 5 ਫ਼ੀਸਦ ਤੋਂ ਹੋਠਾਂ ਦਾ ਗਿਆ ਹੈ ।
ਰੋਜ਼ਾਨਾ ਕੇਸਾਂ ਨਾਲੋਂ ਵਧੇਰੇ ਰੋਜ਼ਾਨਾ ਰਿਕਵਰੀ ਦੇ ਇਸ ਰੁਝਾਨ ਨੇ ਭਾਰਤ ਦੇ ਐਕਟਿਵ ਕੇਸਾਂ ਦੇ ਭਾਰ ਨੂੰ ਨਿਰੰਤਰ ਘੱਟ ਕੀਤਾ ਹੈ। ਇਸ ਨੇ ਇਹ ਵੀ ਯਕੀਨੀ ਕੀਤਾ ਹੈ ਕਿ ਭਾਰਤ ਦੇ ਮੌਜੂਦਾ ਐਕਟਿਵ ਕੇਸਾਂ 4,43,303 ਦੀ ਦਰ ਕੁਲ ਪੋਜੀਟਿਵ ਮਾਮਲਿਆਂ ਦਾ ਸਿਰਫ 4.95 ਫੀਸਦੀ ਹੈ।
ਹਰ 24 ਘੰਟਿਆਂ ਦੇ ਚੱਕਰ ਵਿਚ ਰੋਜ਼ਾਨਾ ਨਵੇਂ ਕੇਸਾਂ ਦੀ ਤੁਲਨਾ ਵਿਚ ਨਵੇਂ ਰਿਕਵਰੀ ਕੇਸਾਂ ਦੀ ਵਧੇਰੇ ਗਿਣਤੀ ਹੋਣ ਨਾਲ ਵੀ ਰਿਕਵਰੀ ਰੇਟ ਵਿਚ ਸੁਧਾਰ ਦਰਜ ਹੋ ਰਿਹਾ ਹੈ ਜਿਹੜੀ ਅੱਜ 93.58 ਫੀਸਦੀ ਹੈ । ਕੁਲ ਰਿਕਵਰ ਕੇਸਾਂ ਦੀ ਗਿਣਤੀ ਹੁਣ 83,83,602 ਹੋ ਗਈ ਹੈ । ਰਿਕਵਰ ਅਤੇ ਐਕਟਿਵ ਕੇਸਾਂ ਵਿੱਚਲਾ ਪਾੜਾ ਲਗਾਤਾਰ ਵੱਧ ਰਿਹਾ ਹੈ ਅਤੇ ਇਹ ਫ਼ਰਕ ਹੁਣ 79,40,299 ਕੇਸਾਂ ਦਾ ਹੋ ਗਿਆ ਹੈ ।
ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 77.27 ਫੀਸਦ ਮਾਮਲੇ 10 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹਨ ।
ਕੇਰਲ ਵਿੱਚ ਕੋਵਿਡ ਤੋਂ 7,066 ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ ਹੈ, ਜਿਹੜਾ ਰੋਜ਼ਾਨਾ ਰਿਕਵਰੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਹੈ । ਇਸ ਤੋਂ ਬਾਅਦ ਦਿੱਲੀ ਚ ਰੋਜ਼ਾਨਾ ਦੀ ਰਿਕਵਰੀ 6,901 ਦਰਜ ਕੀਤੀ ਗਈ ਹੈ ਜਦਕਿ ਮਹਾਰਾਸ਼ਟਰ ਵਿੱਚ 6,608 ਨਵੀ ਰਿਕਵਰੀ ਹੋਈ ਹੈ ।
ਨਵੇਂ ਪੁਸ਼ਟੀ ਵਾਲੇ ਮਾਮਲਿਆਂ ਚ 10 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 77.28 ਫੀਸਦ ਦਾ ਯੋਗਦਾਨ ਪਾਇਆ ਜਾ ਰਿਹਾ ਹੈ ।
ਪਿਛਲੇ 24 ਘੰਟਿਆਂ ਦੌਰਾਨ ਦਿੱਲੀ ਵਿੱਚ 7,486 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ । ਕੇਰਲ ਵਿੱਚ 6,419 ਨਵੇਂ ਕੇਸ ਦਰਜ ਕੀਤੇ ਗਏ ਹਨ ਜਦਕਿ ਮਹਾਰਾਸ਼ਟਰ ਵਿੱਚ ਕੱਲ੍ਹ 5,011 ਨਵੇਂ ਕੇਸ ਸਾਹਮਣੇ ਆਏ ਸਨ ।
ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਗਏ ਮੌਤ ਦੇ 585 ਮਾਮਲਿਆਂ ਵਿੱਚ 10 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹਿੱਸੇਦਾਰੀ 79.49 ਫੀਸਦ ਹੈ ।
22.39 ਫੀਸਦ ਨਵੀਆਂ ਮੌਤਾਂ ਦਿੱਲੀ ਵਿਚ ਹੋਈਆਂ ਹਨ, ਜਿਥੇ 131 ਮੌਤਾਂ ਹੋਈਆਂ । ਮਹਾਰਾਸ਼ਟਰ ਵਿੱਚ ਮੌਤਾਂ ਦੀ ਗਿਣਤੀ ਵੀ ਤਿੰਨ ਅੰਕਾਂ (100 ) ਵਿੱਚ ਦੱਸੀ ਗਈ ਹੈ, ਜਦੋਂਕਿ ਪੱਛਮੀ ਬੰਗਾਲ ਵਿੱਚ 54 ਨਵੀਆਂ ਮੌਤਾਂ ਦਰਜ ਹੋਈਆਂ ਹਨ।
**
ਐਮ.ਵੀ.
(Release ID: 1674090)
Visitor Counter : 192
Read this release in:
Tamil
,
English
,
Urdu
,
Hindi
,
Marathi
,
Bengali
,
Manipuri
,
Gujarati
,
Odia
,
Telugu
,
Kannada
,
Malayalam