ਜਲ ਸ਼ਕਤੀ ਮੰਤਰਾਲਾ
"ਸਵੱਛ ਭਾਰਤ ਮਿਸ਼ਨ"—ਪਿੰਡ ਤਹਿਤ ਭਲਕੇ ਵਿਸ਼ਵ ਸ਼ੌਚਾਲਿਆ ਦਿਵਸ ਮਨਾਇਆ ਜਾਵੇਗਾ ; ਕੇਂਦਰੀ ਜਲ ਸ਼ਕਤੀ ਮੰਤਰੀ ਅੱਵਲ ਜਿ਼ਲਿ੍ਆਂ ਤੇ ਸੂਬਿਆਂ ਨੂੰ "ਸਵੱਛਤਾ ਪੁਰਸਕਾਰ" ਪ੍ਰਦਾਨ ਕਰਨਗੇ
Posted On:
18 NOV 2020 5:59PM by PIB Chandigarh
ਜਲ ਸ਼ਕਤੀ ਮੰਤਰਾਲੇ ਦਾ ਪੀਣ ਯੋਗ ਪਾਣੀ ਅਤੇ ਸਫਾਈ ਵਿਭਾਗ (ਡੀ ਡੀ ਡਬਲਯੂ ਐੱਸ) 19 ਨਵੰਬਰ 2020 ਨੂੰ "ਸਵੱਛ ਭਾਰਤ ਮਿਸ਼ਨ ਪਿੰਡ (ਐੱਸ ਬੀ ਐੱਮ ਜੀ)" ਤਹਿਤ "ਵਿਸ਼ਵ ਸ਼ੌਚਾਲਿਆ ਦਿਵਸ" , ਸੁਰੱਖਿਅਤ ਸਫਾਈ ਦੀ ਪਹੁੰਚ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਸੂਬਿਆਂ/ਜਿ਼ਲਿ੍ਆਂ ਵੱਲੋਂ ਸਵੱਛਤਾ ਪ੍ਰਤੀ ਮਹੱਤਵਪੂਰਨ ਯੋਗਦਾਨ ਦੇਣ ਲਈ ਸਨਮਾਨਿਤ ਕਰੇਗਾ ।
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ , ਕੇਂਦਰੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਨਾਲ ਮਿਲ ਕੇ ਭਲਕੇ 19 ਨਵੰਬਰ 2020 ਨੂੰ ਵਰਚੂਅਲ ਮਾਧਿਅਮ ਰਾਹੀਂ ਅੱਵਲ ਸੂਬਿਆਂ/ਜਿ਼ਲਿ੍ਆਂ ਨੂੰ "ਸਵੱਛਤਾ ਪੁਰਸਕਾਰ" ਪ੍ਰਦਾਨ ਕਰਨਗੇ । ਕੋਵਿਡ 19 ਦੀ ਸਥਿਤੀ ਦੇ ਮੱਦੇਨਜ਼ਰ ਇਸ ਸਾਲ ਇਨਾਮ ਵਰਚੂਅਲ ਮਾਧਿਅਮ ਰਾਹੀਂ ਜੇਤੂਆਂ ਨੂੰ ਆਨਲਾਈਨ ਪਲੇਟਫਾਰਮਾਂ ਰਾਹੀਂ ਦਿੱਤੇ ਜਾ ਰਹੇ ਹਨ ।
ਐੱਸ ਬੀ ਐੱਮ ਜੀ ਦੇ ਦੂਜੇ ਪੜਾਅ ਨੂੰ ਪਹਿਲੇ ਪੜਾਅ ਤਹਿਤ (2014—19) ਵਿੱਚ ਹੋਏ ਫਾਇਦਿਆਂ ਨੂੰ ਟਿਕਾਊ ਬਣਾਉਣ ਲਈ ਓ ਡੀ ਐੱਫ ਟਿਕਾਊਪਣ ਅਤੇ ਸੋਲਿਡ ਤੇ ਲਿਕੂਇਡ ਵੇਸਟ ਮੈਨੇਜਮੈਂਟ ਦੇ ਫਾਇਦਿਆਂ ਨੂੰ ਬਰਕਰਾਰ ਰੱਖਣ ਲਈ ਸ਼ੁਰੂ ਕੀਤਾ ਗਿਆ ਸੀ । ਪਿਛਲੇ 1 ਸਾਲ ਦੌਰਾਨ ਦੇਸ਼ ਵਿੱਚ ਕਮਿਊਨਿਟੀ , ਸੈਨੇਟਰੀ ਕੰਪਲੈਕਸੇਸ ਦੇ ਨਿਰਮਾਣ ਅਤੇ ਸੁੰਦਰਤਾ ਤੇ ਧਿਆਨ ਕੇਂਦਰਿਤ ਕਰਦਿਆਂ ਕਈ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਸਨ , ਜਿਵੇਂ ਸਵੱਛ ਸੁੰਦਰ ਸਮੁਦਾਇਕ ਸ਼ੌਚਾਲਿਆ (ਐੱਸ ਐੱਸ ਐੱਸ ਐੱਸ) ਅਤੇ ਸਮੁਦਾਇਕ ਸ਼ੌਚਾਲਿਆ ਅਭਿਆਨ (ਐੱਸ ਐੱਸ ਏ) ।
ਏ ਪੀ ਐੱਸ / ਐੱਮ ਜੀ / ਏ ਐੱਸ
(Release ID: 1673840)
Visitor Counter : 177