PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 17 NOV 2020 5:57PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

v (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

cted so far

 

  • ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 29,163 ਨਵੇਂ ਮਾਮਲੇ ਸਾਹਮਣੇ ਆਏ ਹਨ।

  • ਪਿਛਲੇ 24 ਘੰਟਿਆਂ ਵਿੱਚ ਜਿੱਥੇ, 29,163 ਨਵੇਂ ਮਾਮਲੇ ਦਰਜ ਕੀਤੇ ਗਏ, ਉੱਥੇ ਹੀ ਇਸੇ ਮਿਆਦ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ  40,791 ਦਰਜ ਕੀਤੀ ਗਈ।

  • ਦੇਸ਼ ਵਿੱਚ ਹੁਣ ਤੱਕ ਕੋਰੋਨਾ ਤੋਂ 82,90,370 ਮਰੀਜ਼ ਠੀਕ ਹੋ ਚੁੱਕੇ ਹਨ।

  • ਅੱਜ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਿਕਵਰੀ ਦਰ ਵਧ ਕੇ 93.42% ਹੋ ਗਈ ਹੈ।

  • ਸਰਕਾਰ ਨੇ ਪੂਰੇ ਦੇਸ਼ ਵਿੱਚ ਕੋਰੋਨਾ ਜਾਂਚ ਦਾ ਉੱਚ ਪੱਧਰ ਲਗਾਤਾਰ ਬਰਕਰਾਰ ਰੱਖਿਆ ਹੈ ਅਤੇ ਅੱਜ ਤੱਕ ਕੋਰੋਨਾ ਦੇ ਕੁੱਲ 12,65,42,907 ਟੈਸਟ ਕੀਤੇ ਜਾ ਚੁੱਕੇ ਹਨ।

 

#Unite2FightCorona

#IndiaFightsCorona

 

https://static.pib.gov.in/WriteReadData/userfiles/image/image005SXMQ.jpg

Image

 

ਭਾਰਤ ਵਿੱਚ ਲਗਾਤਾਰ ਦੂਸਰੇ ਦਿਨ ਕੋਰੋਨਾ ਦੇ 30 ਹਜ਼ਾਰ ਨਵੇਂ ਮਾਮਲੇ ਦਰਜ ਕੀਤੇ ਗਏ, ਪਿਛਲੇ ਡੇਢ ਮਹੀਨੇ ਤੋਂ ਕੋਰੋਨਾ ਦੇ ਦੈਨਿਕ ਮਾਮਲਿਆਂ ਦੀ ਤੁਲਨਾ ਵਿੱਚ ਪ੍ਰਤੀ ਦਿਨ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ

ਭਾਰਤ ਵਿੱਚ ਲਗਾਤਾਰ ਦੂਸਰੇ ਦਿਨ ਪ੍ਰਤੀ ਦਿਨ ਕੋਰੋਨਾ ਦੇ ਨਵੇਂ ਮਾਮਲੇ 30,000 ਦੇ ਆਸ-ਪਾਸ ਦਰਜ ਕੀਤੇ ਗਏ ਹਨ ਅਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 29,163 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਪਿਛਲੇ 10 ਦਿਨਾਂ ਵਿੱਚ ਲਗਾਤਾਰ ਕੋਰੋਨਾ ਦੇ ਪ੍ਰਤੀ ਦਿਨ 50,000 ਤੋਂ ਘੱਟ ਮਾਮਲੇ ਦੇਖੇ ਗਏ ਹਨ। ਕੋਰੋਨਾ ਤੋਂ ਪ੍ਰਤੀ ਦਿਨ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਜਿੱਥੇ, 29,163 ਨਵੇਂ ਮਾਮਲੇ ਦਰਜ ਕੀਤੇ ਗਏ, ਉੱਥੇ ਹੀ ਇਸੇ ਮਿਆਦ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ  40,791 ਦਰਜ ਕੀਤੀ ਗਈ। ਸਰਕਾਰ ਨੇ ਪੂਰੇ ਦੇਸ਼ ਵਿੱਚ ਕੋਰੋਨਾ ਜਾਂਚ ਦਾ ਉੱਚ ਪੱਧਰ ਲਗਾਤਾਰ ਬਰਕਰਾਰ ਰੱਖਿਆ ਹੈ ਅਤੇ ਅੱਜ ਤੱਕ ਕੋਰੋਨਾ ਦੇ ਕੁੱਲ 12,65,42,907 ਟੈਸਟ ਕੀਤੇ ਜਾ ਚੁੱਕੇ ਹਨ ਅਤੇ ਇਸ ਨੂੰ ਮਿਲਾ ਕੇ ਕੋਰੋਨਾ ਮਾਮਲਿਆਂ ਦੀ ਕੁੱਲ ਸਾਰੀ ਪਾਜ਼ਿਟਿਵਿਟੀ ਦਰ ਘਟ ਕੇ 7.01% ਹੋ ਗਈ ਹੈ। ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਮਾਮਲੇ (ਐਕਟਿਵ ਕੇਸ ਲੋਡ) ਇਸ ਸਮੇਂ 4,53,401 ਹਨ, ਜੋ ਕੁੱਲ ਮਾਮਲਿਆਂ ਦਾ ਸਿਰਫ਼ 5.11% ਹਨ।  ਦੇਸ਼ ਵਿੱਚ ਹੁਣ ਤੱਕ ਕੋਰੋਨਾ ਤੋਂ 82,90,370 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਅੱਜ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਿਕਵਰੀ ਦਰ ਵਧ ਕੇ 93.42% ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਤੋਂ ਜਿਤਨੇ ਮਰੀਜ਼ ਠੀਕ ਹੋਏ ਹਨ, ਉਨ੍ਹਾਂ ਵਿੱਚੋਂ 72.87% ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਕੇਰਲ ਵਿੱਚ ਸਭ ਤੋਂ ਅਧਿਕ ਲੋਕ ਠੀਕ ਹੋਏ ਹਨ, ਜਿੱਥੇ 6,567 ਪੁਸ਼ਟ ਮਾਮਲੇ ਹੁਣ ਨੈਗੇਟਿਵ ਪਾਏ ਗਏ ਹਨ।  ਇਸ ਦੇ ਬਾਅਦ ਪੱਛਮ ਬੰਗਾਲ ਵਿੱਚ 4376 ਮਰੀਜ਼ ਪ੍ਰਤੀ ਦਿਨ ਠੀਕ ਹੋਏ ਹਨ ਅਤੇ ਦਿੱਲੀ ਵਿੱਚ ਇਹ ਅੰਕੜਾ 3560 ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚੋਂ 75.14% ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਸੀ,  ਲੇਕਿਨ ਕੱਲ੍ਹ ਕੇਵਲ 3,797 ਨਵੇਂ ਮਾਮਲੇ ਦਰਜ ਕੀਤੇ ਗਏ ਅਤੇ ਪੱਛਮ ਬੰਗਾਲ ਵਿੱਚ 3012 ਮਾਮਲੇ ਸਾਹਮਣੇ ਆਏ ਸਨ। ਕੇਰਲ ਵਿੱਚ ਕੋਰੋਨਾ  ਦੇ 2,710 ਨਵੇਂ ਮਾਮਲੇ ਦਰਜ ਕੀਤੇ ਗਏ। ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿੱਚ 449 ਲੋਕਾਂ ਦੀ ਮੌਤ ਹੋਈ ਹੈ ਅਤੇ ਇਨ੍ਹਾਂ ਵਿੱਚੋਂ 78.40% ਮਾਮਲੇ ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਮੌਤਾਂ ਦੇ ਨਵੇਂ ਮਾਮਲਿਆਂ ਵਿੱਚ ਦਿੱਲੀ ਵਿੱਚ ਇਹ ਅੰਕੜਾ 22.76% ਹੈ, ਜਿੱਥੇ 99 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਮਹਾਰਾਸ਼ਟੇਰ ਵਿੱਚ 60 ਅਤੇ ਪੱਛਮ ਬੰਗਾਲ ਵਿੱਚ 53 ਮਰੀਜ਼ਾਂ ਦੀ ਮੌਤ ਹੋਈ ਹੈ। 

For details : https://pib.gov.in/PressReleasePage.aspx?PRID=1673386 

 

ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਕਾਰਜਕਾਰੀ ਬੋਰਡ ਦੇ 147ਵੇਂ ਸੈਸ਼ਨ ਦੀ ਪ੍ਰਧਾਨਗੀ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਕੱਲ੍ਹ ਵੀਡੀਓ ਕਾਨਫਰੰਸ ਜ਼ਰੀਏ ਵਿਸ਼ਵ ਸਿਹਤ ਸੰਗਠਨ ਕਾਰਜਕਾਰੀ ਬੋਰਡ ਦੇ 147 ਸੈਸ਼ਨ ਦੀ ਪ੍ਰਧਾਨਗੀ ਕੀਤੀ।

For details : https://pib.gov.in/PressReleseDetail.aspx?PRID=1673190 

 

ਪ੍ਰਧਾਨ ਮੰਤਰੀ ਦੇ ‘ਵੋਕਲ ਫ਼ਾਰ ਲੋਕਲ’ ਸੱਦਾ ਦਾ ਅਧਿਆਤਮਕ ਆਗੂਆਂ ਨੇ ਸਮਰਥਨ ਕੀਤਾ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਕੱਲ੍ਹ ‘ਆਤਮਨਿਰਭਰ ਭਾਰਤ’ ਲਈ ‘ਵੋਕਲ ਫ਼ਾਰ ਲੋਕਲ’ ਨੂੰ ਮਕਬੂਲ ਬਣਾਉਣ ’ਚ ਮਦਦ ਲਈ ਧਾਰਮਿਕ ਨੇਤਾਵਾਂ ਨੂੰ ਕੀਤੀ ਗਈ ਅਪੀਲ ਨੂੰ ਦੇਸ਼ ਦੇ ਪ੍ਰਮੁੱਖ ਅਧਿਆਤਮਕ ਆਗੂਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ‘ਸੰਤ ਸਮਾਜ’ ਨੇ ਪ੍ਰਧਾਨ ਮੰਤਰੀ ਦੀ ਅਪੀਲ ਨੂੰ ਬਹੁਤ ਜ਼ਿਆਦਾ ਉਤਸ਼ਾਹ–ਭਰਪੂਰ ਹੁੰਗਾਰਾ ਦਿੱਤਾ ਹੈ। ਅਧਿਆਤਮਕ ਸ਼ਖ਼ਸੀਅਤਾਂ ‘ਆਤਮਨਿਰਭਰ ਭਾਰਤ’ ਲਈ ‘ਵੋਕਲ ਫ਼ਾਰ ਲੋਕਲ’ ਨੂੰ ਉਤਸ਼ਾਹਿਤ ਕਰਨ ਅਤੇ ਮਕਬੂਲ ਬਣਾਉਣ ਲਈ ਜਨਤਕ ਪ੍ਰਤੀਬੱਧਤਾ ਸਮੇਤ ਅੱਗੇ ਆਏ ਹਨ ਅਤੇ ਇਸ ਕਾਰਜ ਲਈ ਆਪਣੀ ਹਮਾਇਤ ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਨੇ ਕੱਲ੍ਹ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਜੈਨ–ਆਚਾਰਿਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ 151ਵੀਂ ਜਯੰਤੀ ਸਮਾਰੋਹਾਂ ਮੌਕੇ ‘ਸ਼ਾਂਤੀ ਦੀ ਪ੍ਰਤਿਮਾ’ ਉੱਤੋਂ ਪਰਦਾ ਹਟਾਉਣ ਦੀ ਰਸਮ ਮੌਕੇ ਇਹ ਸੱਦਾ ਦਿੱਤਾ ਸੀ।

For details : https://pib.gov.in/PressReleseDetail.aspx?PRID=1673413 

 

ਵਰਚੁਅਲ ਬ੍ਰਿਕਸ ਸਿਖਰ ਸੰਮੇਲਨ – 2020 ਵਿਖੇ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ ਦਾ ਮੂਲ-ਪਾਠ 

For details : https://pib.gov.in/PressReleseDetail.aspx?PRID=1673482

 

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੀਆਂ ਸਕਾਲਰਸ਼ਿਪ ਸਕੀਮਾਂ ਅਧੀਨ ਅਦਾਇਗੀ ਸਬੰਧੀ ਸਪਸ਼ਟੀਕਰਨ

ਅਖ਼ਬਾਰਾਂ ਵਿੱਚ ਛਪੀਆਂ ਕੁਝ ਖ਼ਬਰਾਂ ਦੇ ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਸਕਾਲਰਸ਼ਿਪ ਸਕੀਮਾਂ ਅਧੀਨ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਵਿੱਚ ਦੇਰੀ ਹੋ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਸਥਿਤੀ ਨੂੰ ਸਪਸ਼ਟ ਕਰਨ ਲਈ, ਇਹ ਸੂਚਿਤ ਕੀਤਾ ਗਿਆ ਹੈ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੁਆਰਾ ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ / ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਹਿਯੋਗ ਨਾਲ ਜਾਂ ਸਿੱਧੇ ਤੌਰ ‘ਤੇ ਅਨੁਸੂਚਿਤ ਜਾਤੀਆਂ / ਹੋਰ ਪੱਛੜੀਆਂ ਸ਼੍ਰੇਣੀਆਂ, ਡੀਨੋਟੀਫਾਈਡ ਕਬੀਲਿਆਂ, ਆਰਥਿਕ ਪੱਖੋਂ ਕਮਜ਼ੋਰ ਵਰਗਾਂ ਜਹੇ ਟਾਰਗੇਟ ਗਰੁਪਾਂ ਲਈ ਵਿਭਿੰਨ ਵਜ਼ੀਫ਼ਾ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਵਿਭਾਗ ਨੇ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਯੋਜਨਾਵਾਂ ਦੇ ਅਮਲ ਦੀ ਸਖਤੀ ਨਾਲ ਪਾਲਣਾ ਸੁਨਿਸ਼ਚਿਤ ਕੀਤੀ ਹੈ ਤਾਂ ਜੋ ਲਾਭਾਰਥੀਆਂ ਨੂੰ, ਖਾਸ ਤੌਰ 'ਤੇ ਕੋਵਿਡ-19 ਦੇ ਇਸ ਸੰਕਟ ਦੌਰਾਨ, ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਇਸ ਫਲੈਗਸ਼ਿਪ ਯੋਜਨਾ ਦੇ ਤਹਿਤ, ਵਿਭਾਗ ਨੇ ਪਹਿਲਾਂ ਹੀ ਅਨੁਮਾਨਤ ਮੰਗ ਦੇ ਅਧਾਰ ‘ਤੇ ਸਾਰੇ ਸਬੰਧਿਤ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੂਨ, 2020 ਤੱਕ ਕੇਂਦਰੀ ਹਿੱਸੇ ਦਾ 75 ਪ੍ਰਤੀਸ਼ਤ ਜਾਰੀ ਕਰ ਦਿੱਤਾ ਹੈ। ਕੇਂਦਰੀ ਹਿੱਸੇ ਦੀ ਬਾਕੀ ਰਹਿੰਦੀ 25 ਪ੍ਰਤੀਸ਼ਤ ਰੀਲੀਜ਼ ਨੂੰ ਵੀ ਕੇਸ ਅਧਾਰਿਤ ਪ੍ਰਵਾਨਗੀ ਦਿੱਤੀ ਗਈ ਹੈ।

For details : https://pib.gov.in/PressReleseDetail.aspx?PRID=1673484

 

ਵਿੱਤ ਕਮਿਸ਼ਨ ਨੇ ਆਪਣੀ ਰਿਪੋਰਟ ਦੀ ਕਾਪੀ ਪ੍ਰਧਾਨ ਮੰਤਰੀ ਨੂੰ ਦਿੱਤੀ

15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ 2021-22 ਤੋਂ 2025-26 ਦੀ ਮਿਆਦ ਲਈ ਕਮੇਟੀ ਦੀ ਰਿਪੋਰਟ ਦੀ ਇੱਕ ਕਾਪੀ ਦਿੱਤੀ। ਕਮਿਸ਼ਨ ਨੇ 4 ਨਵੰਬਰ 2020 ਨੂੰ ਆਪਣੀ ਰਿਪੋਰਟ ਭਾਰਤ ਦੇ ਰਾਸ਼ਟਰਪਤੀ ਨੂੰ ਸੌਂਪੀ ਸੀ। ਇਸ ਮੌਕੇ ਕਮੇਟੀ ਦੇ ਚੇਅਰਮੈਨ ਸ਼੍ਰੀ ਐੱਨ ਕੇ ਸਿੰਘ, ਕਮਿਸ਼ਨ ਦੇ ਮੈਂਬਰ ਸ਼੍ਰੀ ਅਜੈ ਨਾਰਾਇਣ ਝਾ, ਪ੍ਰੋਫ਼ੈਸਰ ਅਨੂਪ ਸਿੰਘ, ਡਾ. ਅਸ਼ੋਕ ਲਹਿਰੀ ਅਤੇ ਡਾ. ਰਮੇਸ਼ ਚੰਦ ਸਮੇਤ ਕਮਿਸ਼ਨ ਦੇ ਸਕੱਤਰ ਸ਼੍ਰੀ ਅਰਵਿੰਦ ਮਹਿਤਾ ਹਾਜ਼ਰ ਸਨ। ਕਮਿਸ਼ਨ ਕੱਲ੍ਹ ਕੇਂਦਰੀ ਵਿੱਤ ਮੰਤਰੀ ਨੂੰ ਆਪਣੀ ਰਿਪੋਰਟ ਪੇਸ਼ ਕਰੇਗਾ। ਇਹ ਰਿਪੋਰਟ ਸੰਵਿਧਾਨ ਦੇ ਅਨੁਸਾਰ ਨਿਰਧਾਰਿਤ ਕੀਤੇ ਅਨੁਸਾਰ ਏਟੀਆਰ ਦੇ ਰਾਹੀਂ ਵਿਆਖਿਆਤਮਕ ਮੈਮੋਰੰਡਮ ਦੇ ਨਾਲ ਸਦਨ ਦੀ ਮੇਜ਼ ਉੱਤੇ ਰੱਖੀ ਜਾਵੇਗੀ।

For details : https://pib.gov.in/PressReleasePage.aspx?PRID=1673259 

 

ਟ੍ਰਾਈਫੈੱਡ ਨੇ ਟ੍ਰਾਈਬਸ ਇੰਡੀਆ ਉਤਪਾਦ ਦੀ ਰੇਂਜ ਦਾ ਵਿਸਤਾਰ ਕੀਤਾ

ਨਵੇਂ ਉਤਪਾਦਾਂ (ਮੁੱਖ ਤੌਰ ‘ਤੇ ਇਮਿਊਨਿਟੀ ਵਧਾਉਣ ਵਾਲੇ ਉਤਪਾਦਾਂ ਅਤੇ ਜੰਗਲਾਂ ਦੇ ਤਾਜ਼ੇ ਅਤੇ ਜੈਵਿਕ ਖੇਤਰ ਦੇ ਉਤਪਾਦਾਂ) ਦੇ ਆਪਣੇ ਵਿਸਤਾਰ ਅਭਿਆਨ ਨੂੰ ਜਾਰੀ ਰੱਖਦੇ ਹੋਏ, ਟ੍ਰਾਈਬਸ ਇੰਡੀਆ ਨੇ ਪਿਛਲੇ ਕੁਝ ਹਫ਼ਤਿਆਂ ਦੌਰਾਨ, ਹੋਰਨਾਂ ਤੋਂ ਇਲਾਵਾ ਇਸ ਵਾਰ ਸੈਂਟਰਲ ਜੇਲ੍ਹ ਜਗਦਲਪੁਰ ਦੇ ਕੈਦੀਆਂ ਦੁਆਰਾ ਤਿਆਰ ਕੀਤੇ ਉਤਪਾਦਾਂ ਸਮੇਤ ਹੋਰ ਨਵੇਂ ਉਤਪਾਦਾਂ ਨੂੰ ਸ਼ਾਮਲ ਕਰਨ ਲਈ ਇੱਕ ਨਵੀਂ ਪਹਿਲ ਕੀਤੀ ਹੈ। ਕਬਾਇਲੀਆਂ ਦੀ ਜ਼ਿੰਦਗੀ ਅਤੇ ਆਜੀਵਿਕਾ ਨੂੰ ਬਦਲਣ ਦੀ ਇੱਕ ਮਹੱਤਵਪੂਰਨ ਪਹਿਲ,  ਟ੍ਰਾਈਬਸ ਇੰਡੀਆ ਈ-ਮਾਰਕਿਟਪਲੇਸ ਹੈ।  ਇਹ ਸਾਈਟ, ਆਦਿਵਾਸੀ ਉੱਦਮੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਦੀ ਹੈ ਅਤੇ ਦੇਸ਼ ਭਰ ਦੇ ਕਬਾਇਲੀ ਉੱਦਮਾਂ ਦੇ ਉਤਪਾਦਾਂ ਅਤੇ ਉਨ੍ਹਾਂ ਦੀਆਂ ਦਸਤਕਾਰੀ ਵਸਤਾਂ ਦਾ ਪ੍ਰਦਰਸ਼ਨ ਕਰਦਿਆਂ ਵੱਧ ਤੋਂ ਵੱਧ ਗਾਹਕਾਂ ਤੱਕ ਪਹੁੰਚਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੀ ਹੈ। ਟ੍ਰਾਈਬਸ ਇੰਡੀਆ ਈ-ਮਾਰਕਿਟਪਲੇਸ ਲੱਖਾਂ ਕਬਾਇਲੀ ਉੱਦਮਾਂ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਹੈ। ਕਈ ਤਰ੍ਹਾਂ ਦੇ ਕੁਦਰਤੀ ਅਤੇ ਟਿਕਾਊ ਉਤਪਾਦਾਂ ਅਤੇ ਵਸਤਾਂ ਦੇ ਨਾਲ, ਇਹ ਸਾਡੇ ਆਦਿਵਾਸੀ ਭਰਾਵਾਂ ਦੀ ਪੁਰਾਣੀ ਪਰੰਪਰਾਵਾਂਦੀ ਝੱਲਕ ਪੇਸ਼ ਕਰਦੀ ਹੈ।

For details : https://pib.gov.in/PressReleseDetail.aspx?PRID=1673190 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਅਸਾਮ: ਅਸਾਮ ਵਿੱਚ 186 ਹੋਰ ਲੋਕਾਂ ਵਿੱਚ ਕੋਵਿਡ-19 ਦਾ ਪਾਜ਼ਿਟਿਵ ਟੈਸਟ ਪਾਇਆ ਗਿਆ ਅਤੇ 405 ਮਰੀਜ਼ਾਂ ਨੂੰ ਕੱਲ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਰਾਜ ਵਿੱਚ ਕੁੱਲ ਕੇਸ ਵਧ ਕੇ 210454 ਹੋ ਚੁੱਕੇ ਹਨ, ਕੁੱਲ ਡਿਸਚਾਰਜ ਮਰੀਜ਼ 206041, ਐਕਟਿਵ ਕੇਸ 3446 ਅਤੇ 964 ਮੌਤਾਂ ਹੋਈਆਂ ਹਨ।

  • ਕੇਰਲ: ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਸਬਰੀਮਾਲਾ ਪਹੁੰਚ ਰਹੇ ਸ਼ਰਧਾਲੂਆਂ ਨੂੰ ਪਹਾੜੀ ਅਸਥਾਨ ਦੀ ਯਾਤਰਾ ਕਰਦਿਆਂ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸਬਰੀਮਾਲਾ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਕੋਵਿਡ-19 ਨੈਗੀਟਿਵ ਸਰਟੀਫਿਕੇਟ ਪੇਸ਼ ਕਰਨਾ ਪਵੇਗਾ। ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਪਹਾੜੀ ਮੰਦਰ ਵਿੱਚ ਇਹ ਸਲਾਨਾ ਤੀਰਥ ਯਾਤਰਾ ਦਾ ਪਹਿਲਾ ਮੌਸਮ ਹੈ ਅਤੇ ਅਧਿਕਾਰੀਆਂ ਨੇ ਸ਼ਰਧਾਲੂਆਂ ਦੀ ਆਮ ਦਿਨਾਂ ਵਿੱਚ ਗਿਣਤੀ ਨੂੰ ਪ੍ਰਤੀ ਦਿਨ 1000 ਅਤੇ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ 2,000 ਤੱਕ ਸੀਮਤ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇ ਪਾਜ਼ਿਟਿਵ ਸੰਕੇਤਾਂ ਨਾਲ ਲੋਕਾਂ ਵਿੱਚ ਅਸੰਵੇਦਨਸ਼ੀਲਤਾ ਅਤੇ ਸੁਸਤੀ ਪੈਦਾ ਹੋ ਜਾਂਦੀ ਹੈ, ਤਾਂ ਪ੍ਰਸਾਰਣ ਦੀਆਂ ਤਾਜ਼ਾ ਲਹਿਰਾਂ ਆਉਣਗੀਆਂ, ਜਿਸ ਨਾਲ ਅਜਿਹੇ ਪ੍ਰਭਾਵ ਪੈਣਗੇ ਜੋ ਕਲਪਨਾ ਤੋਂ ਪਰ੍ਹੇ ਹੋਣਗੇ। ਟੈਸਟ ਦੀ ਪਾਜ਼ਿਟਿਵ ਦਰ ਵੀ ਘਟ ਰਹੀ ਹੈ ਅਤੇ ਲਾਗ ਦੇ ਕੇਸਾਂ ਦੇ ਵਧਣ ਦਾ ਸਮਾਂ ਵੀ ਦੁੱਗਣਾ ਹੋ ਰਿਹਾ ਹੈ। ਇਸ ਦੌਰਾਨ ਰਾਜਪਾਲ ਆਰਿਫ਼ ਮੁਹੰਮਦ ਖਾਨ ਜਿਨ੍ਹਾਂ ਦਾ ਕੋਵਿਡ-19 ਲਈ ਨੈਗੀਟਿਵ ਟੈਸਟ ਪਾਇਆ ਗਿਆ ਸੀ, ਉਨ੍ਹਾਂ ਨੂੰ ਅੱਜ ਮੈਡੀਕਲ ਕਾਲਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

  • ਤਮਿਲ ਨਾਡੂ: ਪੁਦੂਚੇਰੀ ਵਿੱਚ ਕੋਵਿਡ-19 ਦੇ ਕੇਸ ਗਿਰਾਵਟ ਵਿੱਚ ਹਨ, ਕਿਉਂਕਿ ਅੱਜ ਸਿਰਫ਼ 13 ਨਵੇਂ ਮਾਮਲੇ ਸਾਹਮਣੇ ਆਏ ਹਨ, ਮੌਤ ਦਰ 1.67 ਫ਼ੀਸਦੀ ਹੈ। ਤਮਿਲ ਨਾਡੂ ਹੈਲਥਕੇਅਰ ਵਰਕਰਾਂ ਦਾ ਡਾਟਾਬੇਸ ਤਿਆਰ ਕਰ ਰਿਹਾ ਹੈ ਜਿਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਕੋਵਿਡ-19 ਟੀਕਾ ਲਗਾਇਆ ਜਾਵੇਗਾ; ਇਸ ਵੇਲੇ ਰਾਜ ਵਿੱਚ ਆਕਸਫੋਰਡ ਯੂਨੀਵਰਸਿਟੀ ਦੀ ਕੋਵਿਡ-19 ਵੈਕਸੀਨ ਕੋਵੀਸ਼ਿਲਡ ਦੇ ਪੜਾਅ ਦੋ ਦੇ ਟ੍ਰਾਇਲ ਚੱਲ ਰਹੇ ਹਨ। ਤਮਿਲਨਾਡੂ ਸਿਹਤ ਸਕੱਤਰ ਡਾ ਜੇ ਰਾਧਾਕ੍ਰਿਸ਼ਨਨ ਨੇ ਰਾਜ ਭਰ ਦੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੱਤਰ ਲਿਖਦੇ ਹੋਏ ਕਿਹਾ ਕਿ ਰਾਜ ਵਿੱਚ ਮਾਸਕ ਬਹੁਤ ਘੱਟ ਲਗਾਇਆ ਜਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰੋਜ਼ਾਨਾ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਘਟਣ ਦੇ ਕਾਰਨ ਕੋਈ ਢਿੱਲ ਨਹੀਂ ਦੇਣੀ ਚਾਹੀਦੀ।

  • ਕਰਨਾਟਕ: ਕਰਨਾਟਕ ਵਿੱਚ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਕਾਲਜ ਮੁੜ ਖੁੱਲ੍ਹ ਗਏ ਹਨ, ਪਰ ਹਾਜ਼ਰੀ ਮਾੜੀ ਹੈ; ਕੋਵਿਡ-19 ਟੈਸਟ ਦੀ ਲਾਜ਼ਮੀ ਰਿਪੋਰਟ ਬਾਰੇ ਕੱਢਿਆ ਨੋਟਿਸ ਉਲਝਣ ਦਾ ਕਾਰਨ ਬਣਿਆ ਸੀ। ਕਈ ਵਿਦਿਆਰਥੀ ਜਿਨ੍ਹਾਂ ਕੋਲ ਕੋਵਿਡ-19 ਨੈਗੀਟਿਵ ਸਰਟੀਫਿਕੇਟ ਨਹੀਂ ਸਨ, ਉਹ ਨੇੜਲੇ ਪ੍ਰਾਇਮਰੀ ਹੈਲਥ ਕੇਅਰ ਸੈਂਟਰਾਂ ਵਿੱਚ ਦਾਖਲ ਹੋਏ। ਸਮਾਜ ਭਲਾਈ ਵਿਭਾਗ ਵੱਲੋਂ ਚਲਾਏ ਗਏ ਹੋਸਟਲ ਵੀ ਸੈਨੀਟਾਈਜ਼ੇਸ਼ਨ ਤੋਂ ਬਾਅਦ ਖੁੱਲ੍ਹ ਗਏ ਹਨ। ਪਿਛਲੇ 28 ਦਿਨਾਂ ਤੋਂ ਗਡਾਗ ਵਿੱਚ ਕੋਵਿਡ ਸੰਬੰਧੀ ਕੋਈ ਮੌਤ ਨਹੀਂ ਹੋਈ, ਜਾਗਰੂਕਤਾ ਲਈ ਪ੍ਰਸ਼ਾਸਨ ਨੇ ਜੋਰ ਦਿੱਤਾ; ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਕੋਵਿਡ-19 ਡਿਊਟੀ ’ਤੇ ਡਾਕਟਰਾਂ ਅਤੇ ਅਧਿਕਾਰੀਆਂ ਦੀ ਟੀਮ ਦੁਆਰਾ ਛੇਤੀ ਪਤਾ ਲਗਾਉਣ ਅਤੇ ਸਮੇਂ ਸਿਰ ਇਲਾਜ ਕਰਨ ਕਰਕੇ ਮੌਤ ਦਰ ਘਟੀ ਹੈ।

  • ਆਂਧਰ ਪ੍ਰਦੇਸ਼: ਸੋਮਵਾਰ ਨੂੰ ਚਾਰ ਮਹੀਨਿਆਂ ਵਿੱਚ ਪਹਿਲੀ ਵਾਰ ਰਾਜ ਵਿੱਚ ਕੋਵਿਡ-19 ਦੇ ਕੇਸ ਇੱਕ ਦਿਨ ਵਿੱਚ ਸਭ ਤੋਂ ਘੱਟ ਆਏ, ਸੋਮਵਾਰ ਨੂੰ 1000 ਤੋਂ ਘੱਟ ਕੇਸ ਆਏ ਸੀ। ਰਾਜ ਦੇ 13 ਵਿੱਚੋਂ 11 ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਨਵੇਂ ਕੇਸ 100 ਤੋਂ ਘੱਟ ਆਏ ਹਨ, ਰਾਜ ਵਿੱਚ ਸਿਰਫ਼ 753 ਨਵੇਂ ਕੇਸ ਆਏ ਹਨ। ਇੱਥੋਂ ਤੱਕ ਕਿ ਰਾਜ ਵਿੱਚ ਕੁੱਲ ਕੋਵਿਡ-19 ਦੇ ਕੇਸਾਂ ਦੀ ਗਿਣਤੀ 8.54 ਲੱਖ ਤੋਂ ਵੱਧ ਹੈ, ਫਿਰ ਵੀ 8.30 ਲੱਖ ਲੋਕ ਠੀਕ ਹੋ ਗਏ ਹਨ, ਪਿਛਲੇ 24 ਘੰਟਿਆਂ ਵਿੱਚ 1,500 ਹੋਰ ਮਰੀਜ਼ ਠੀਕ ਹੋ ਚੁੱਕੇ ਹਨ। ਦੂਜੇ ਪਾਸੇ 13 ਹੋਰ ਮਰੀਜ਼ ਕੋਵਿਡ ਦਾ ਸ਼ਿਕਾਰ ਹੋ ਗਏ ਹਨ, ਜਿਸ ਨਾਲ ਰਾਜ ਵਿੱਚ ਕੁੱਲ ਮੌਤਾਂ ਦੀ ਗਿਣਤੀ 6,881 ਹੋ ਗਈ ਹੈ। ਇਸ ਦੌਰਾਨ, ਨੇਲੌਰ ਜ਼ਿਲ੍ਹੇ ਤੋਂ ਕਵਾਲੀ ਦੇ ਵਿਧਾਇਕ ਆਰ ਪ੍ਰਤਾਪ ਰੈਡੀ ਨੂੰ ਕੋਵਿਡ ਵਾਇਰਸ ਲਈ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਨੈਲੌਰ ਤੋਂ ਜ਼ੈੱਡਪੀ ਹਾਈ ਸਕੂਲ ਦੇ ਦੋ ਵਿਦਿਆਰਥੀਆਂ ਨੂੰ ਵੀ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਵਿੱਚ ਤੇਲੰਗਾਨਾ ਵਿੱਚ 952 ਨਵੇਂ ਕੇਸ ਆਏ, 1602 ਰਿਕਵਰੀਆਂ ਹੋਈਆਂ ਅਤੇ 3 ਮੌਤਾਂ ਹੋਈਆਂ ਹਨ; 952 ਕੇਸਾਂ ਵਿੱਚੋਂ 150 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,58,828; ਐਕਟਿਵ ਕੇਸ: 13,732; ਮੌਤਾਂ: 1410; 94.14 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,43,686 ਡਿਸਚਾਰਜ, ਜਦਕਿ ਦੇਸ਼ ਵਿਆਪੀ ਰਿਕਵਰੀ ਦੀ ਦਰ 93.4 ਫ਼ੀਸਦੀ ਹੈ। ਤੇਲੰਗਾਨਾ ਸਰਕਾਰ ਨੇ ਸਮਾਜਿਕ, ਅਕਾਦਮਿਕ, ਖੇਡਾਂ, ਮਨੋਰੰਜਨ, ਸੱਭਿਆਚਾਰਕ, ਧਾਰਮਿਕ ਅਤੇ ਰਾਜਨੀਤਿਕ ਸਮਾਗਮਾਂ ਲਈ ਛੱਤ ਵਾਲੇ ਬੰਦ ਸਥਾਨਾਂ ’ਤੇ 200 ਵਿਅਕਤੀਆਂ ਦੀ ਮਨਜੂਰੀ ਦਿੱਤੀ ਹੈ, ਕਿਸੇ ਵੀ ਹਾਲ ਦੀ ਵੱਧ ਤੋਂ ਵੱਧ 50 ਫ਼ੀਸਦੀ ਸਮਰੱਥਾ ਹੋਵੇਗੀ। ਪਹਿਲਾਂ ਇਹ ਇਕੱਠ ਸਿਰਫ 100 ਲੋਕਾਂ ਤੱਕ ਸੀਮਤ ਸੀ।

  • ਮਹਾਰਾਸ਼ਟਰ: ਸੋਮਵਾਰ ਨੂੰ ਮਹਾਰਾਸ਼ਟਰ ਵਿੱਚ 2,535 ਤਾਜ਼ਾ ਮਾਮਲੇ ਸਾਹਮਣੇ ਆਏ, ਜੋ ਪੰਜ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਆਉਣ ਵਾਲੇ ਰੋਜ਼ਾਨਾਂ ਦੇ ਸਭ ਤੋਂ ਘੱਟ ਕੇਸਾਂ ਦੀ ਗਿਣਤੀ ਹੈ। ਰਾਜ ਵਿੱਚ ਕੋਵਿਡ-19 ਦੇ ਨਵੇਂ ਪਾਜ਼ਿਟਿਵ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਰਾਜ ਵਿੱਚ ਰਿਕਵਰੀ ਦੀ ਦਰ 92.49 ਫ਼ੀਸਦੀ ਹੈ, ਜਦੋਂ ਕਿ ਮੌਤ ਦਰ 2.63 ਫ਼ੀਸਦੀ ਹੈ। ਹਾਲਾਂਕਿ ਮੁੰਬਈ ਸ਼ਹਿਰ ਵਿੱਚ ਰਾਜ ਵਿੱਚ ਇੱਕ ਦਿਨ ਦੇ ਸਭ ਤੋਂ ਵੱਧ ਕੇਸ ਦੇਖੇ, ਜਿਨ੍ਹਾਂ ਦੀ ਗਿਣਤੀ 409 ਹੈ।

  • ਗੁਜਰਾਤ: ਗੁਜਰਾਤ ਦੇ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਕੱਲ ਅਹਿਮਦਾਬਾਦ ਸਿਵਲ ਹਸਪਤਾਲ ਵਿਖੇ ਹੋਈ ਇੱਕ ਬੈਠਕ ਵਿੱਚ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ 1200 ਬੈੱਡਾਂ ਵਾਲੇ ਸਿਵਲ ਹਸਪਤਾਲ ਵਿੱਚ 100 ਵੈਂਟੀਲੇਟਰਾਂ ਨਾਲ ਵੱਖਰਾ ਵਾਰਡ ਸਥਾਪਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਤਿਉਹਾਰਾਂ ਦੇ ਮੱਦੇਨਜ਼ਰ ਰੋਜ਼ਾਨਾ ਟੈਸਟਿੰਗ ਸਮਰੱਥਾ ਵਿੱਚ ਵਾਧਾ ਕਰਨ ਦਾ ਐਲਾਨ ਵੀ ਕੀਤਾ। ਇਸ ਸਮੇਂ ਰਾਜ ਵਿੱਚ ਕੁੱਲ ਐਕਟਿਵ ਕੇਸ 12,456 ਹਨ ਜਿਨ੍ਹਾਂ ਵਿੱਚੋਂ 62 ਮਰੀਜ਼ ਵੈਂਟੀਲੇਟਰ ’ਤੇ ਹਨ। ਕੋਵਿਡ-19 ਕਾਰਨ ਕੱਲ 5 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਰਾਜ ਵਿੱਚ ਕੁੱਲ ਮੌਤਾਂ ਦੀ ਗਿਣਤੀ 3808 ਤੱਕ ਹੋ ਗਈ ਹੈ।

  • ਰਾਜਸਥਾਨ: ਰਾਜ ਦੇ ਰੋਜ਼ਾਨਾ ਕੋਵਿਡ-19 ਦੇ ਮਾਮਲਿਆਂ ਵਿੱਚ ਸੋਮਵਾਰ ਨੂੰ ਥੋੜ੍ਹੀ ਜਿਹੀ ਗਿਰਾਵਟ ਦੇਖਣ ਨੂੰ ਮਿਲੀ, ਰਾਜਧਾਨੀ ਜੈਪੁਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 538 ਨਵੇਂ ਕੇਸ ਸਾਹਮਣੇ ਆਏ, ਜੋ ਰਾਜ ਭਰ ਵਿੱਚ ਆਏ ਕੁੱਲ ਕੇਸਾਂ ਦਾ 25 ਫ਼ੀਸਦੀ ਹੈ। ਪਿਛਲੇ ਦੋ ਦਿਨਾਂ ਵਿੱਚ ਸ਼ਹਿਰ ਵਿੱਚ ਵਾਇਰਸ ਦੇ 1,036 ਮਾਮਲੇ ਸਾਹਮਣੇ ਆਏ ਹਨ। ਰਾਜ ਵਿੱਚ ਨਵੰਬਰ ਦੇ ਪਹਿਲੇ 16 ਦਿਨਾਂ ਵਿੱਚ ਜੈਪੁਰ ਵਿੱਚ 20 ਫ਼ੀਸਦੀ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 6,194 ਨਵੇਂ ਕੇਸ ਸਨ। ਇਸ ਦੇ ਮੁਕਾਬਲੇ ਰਾਜ ਵਿੱਚ ਨਵੰਬਰ ਵਿੱਚ (16 ਤਾਰੀਖ ਤੱਕ) ਕੁੱਲ 30,993 ਕੇਸ ਆਏ।

  • ਮੱਧ ਪ੍ਰਦੇਸ਼: ਕਈ ਦਿਨਾਂ ਬਾਅਦ ਮੱਧ ਪ੍ਰਦੇਸ਼ ਵਿੱਚ ਰੋਜ਼ਾਨਾ ਆਉਣ ਵਾਲੇ ਕੇਸਾਂ ਦੀ ਗਿਣਤੀ 500 ਦੇ ਆਸ ਪਾਸ ਆ ਗਈ ਹੈ। ਇਸੇ ਤਰ੍ਹਾਂ ਪਾਜ਼ਿਟਿਵ ਦਰ ਵੀ ਘਟ ਕੇ 4.6 ਫ਼ੀਸਦੀ ਰਹਿ ਗਈ ਹੈ। ਕੱਲ ਚਾਰ ਜ਼ਿਲ੍ਹਿਆਂ ਵਿੱਚ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ 35 ਜ਼ਿਲ੍ਹਿਆਂ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ ਦਸ ਤੋਂ ਵੀ ਹੇਠਾਂ ਬਣੀ ਰਹੀ ਹੈ, ਜਦੋਂਕਿ ਬਾਕੀ ਜ਼ਿਲ੍ਹਿਆਂ ਵਿੱਚ ਮਰੀਜ਼ਾਂ ਦੀ ਗਿਣਤੀ 50 ਤੋਂ ਵੀ ਘੱਟ ਰਹੀ ਹੈ। ਬੀਤੇ ਦਿਨੀਂ ਭੋਪਾਲ ਵਿੱਚ ਸਭ ਤੋਂ ਵੱਧ 141 ਕੇਸ ਪਾਏ ਗਏ, ਜਦੋਂ ਕਿ ਇੰਦੌਰ ਵਿੱਚ 89 ਨਵੇਂ ਕੇਸਾਂ ਦੀ ਖ਼ਬਰ ਮਿਲੀ ਹੈ।

  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਪਛਾਣ ਕਰਨ ਲਈ ਟੈਸਟਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਰਾਜ ਭਰ ਵਿੱਚ ਕੋਰੋਨਾ ਟੈਸਟਾਂ ਲਈ 2,225 ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 1019 ਸੈਂਟਰਾਂ ਵਿੱਚ ਰੈਪਿਡ ਐਂਟੀਜਨ ਟੈਸਟ ਦੀ ਸਹੂਲਤ ਹੈ, ਜਦੋਂ ਕਿ 640 ਸੈਂਟਰਾਂ ਵਿੱਚ ਆਰਟੀ-ਪੀਸੀਆਰ ਟੈਸਟਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ 546 ਸੈਂਟਰਾਂ ’ਤੇ ਟਰੂ ਨੈੱਟ ਵਿਧੀ ਰਾਹੀਂ ਟੈਸਟ ਲਈ ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਜਾ ਰਹੇ ਹਨ। ਸਿਹਤ ਵਿਭਾਗ ਨੇ 8,400 ਤੋਂ ਵੱਧ ਆਰਟੀ - ਪੀਸੀਆਰ ਟੈਸਟ ਕਰਨ ਦਾ ਰੋਜ਼ਾਨਾ ਟੀਚਾ ਨਿਰਧਾਰਿਤ ਕੀਤਾ ਹੈ। ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰਤੀ ਇੱਕ ਲੱਖ ਆਬਾਦੀ ਵਿੱਚੋਂ ਰੋਜ਼ਾਨਾ 28 ਆਰਟੀ - ਪੀਸੀਆਰ ਟੈਸਟ ਕੀਤੇ ਜਾਣਗੇ। ਰਾਜ ਦੇ ਸਾਰੇ ਜ਼ਿਲ੍ਹਿਆਂ ਨੂੰ ਆਰਟੀ - ਪੀਸੀਆਰ ਟੈਸਟਿੰਗ ਲਈ ਰੋਜ਼ਾਨਾ ਟੀਚੇ ਦਿੱਤੇ ਗਏ ਹਨ। ਰਾਜ ਦੇ ਗ੍ਰਾਮੀਣ ਅਤੇ ਸ਼ਹਿਰੀ ਇਲਾਕਿਆਂ ਵਿੱਚ ਸਿਹਤ ਕਰਮਚਾਰੀ ਸਿਹਤ ਸੁਰੱਖਿਆ ਅਭਿਯਾਨ ਤਹਿਤ ਲੱਛਣਾਂ ਵਾਲੇ ਲੋਕਾਂ ਦੀ ਪਛਾਣ ਕਰਨ ਲਈ ਘਰ - ਘਰ ਜਾ ਰਹੇ ਹਨ।

  • ਗੋਆ: ਗੋਆ ਵਿੱਚ ਪਿਛਲੇ ਮਹੀਨੇ ਤੋਂ ਕੋਵਿਡ-19 ਦੇ ਨਵੇਂ ਕੇਸਾਂ ਵਿੱਚ ਲਗਾਤਾਰ ਗਿਰਾਵਟ ਦਿਖਾਈ ਦੇ ਰਹੀ ਹੈ ਅਤੇ ਸੋਮਵਾਰ ਨੂੰ ਰਾਜ ਵਿੱਚ ਐਕਟਿਵ ਕੇਸਾਂ ਦਾ ਅੰਕੜਾ 1,500 ਦੇ ਹੇਠਾਂ ਆ ਗਿਆ ਹੈ। ਰਾਜ ਵਿੱਚ 285 ਰਿਕਵਰੀਆਂ ਹੋਈਆਂ ਹਨ, ਜੋ ਦਿਨ ਵਿੱਚ ਪਾਏ ਗਏ ਨਵੇਂ ਕੇਸਾਂ ਨਾਲੋਂ ਦੁੱਗਣੇ ਤੋਂ ਵੀ ਵੱਧ ਹਨ। ਪਿਛਲੇ ਦੋ ਦਿਨਾਂ ਵਿੱਚ ਰਿਕਵਰੀ ਦੀ ਦਰ 95% ਨੂੰ ਛੂਹ ਗਈ ਹੈ। ਦਿਨ ਦੌਰਾਨ ਜਾਂਚ ਕੀਤੇ ਗਏ 1,220 ਨਮੂਨਿਆਂ ਨਾਲ ਗੋਆ ਦੀ ਪਾਜ਼ਿਟਿਵ ਦਰ 10% ਰਹੀ। ਨਵੇਂ ਕੇਸਾਂ ਵਿੱਚ ਗਿਰਾਵਟ ਦੇ ਨਾਲ, ਮੌਤਾਂ ਵਿੱਚ ਵੀ ਗਿਰਾਵਟ ਆਈ ਹੈ। ਕੋਵਿਡ-19 ਕਾਰਨ ਮੌਤਾਂ ਦੀ ਗਿਣਤੀ 664 ਹੈ, ਸਤੰਬਰ ਮਹੀਨੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

 

 

ਫੈਕਟਚੈੱਕ

https://static.pib.gov.in/WriteReadData/userfiles/image/image007QVDW.jpg

Image

 

 

*******

 

ਵਾਈਬੀ


(Release ID: 1673613) Visitor Counter : 169