ਪ੍ਰਧਾਨ ਮੰਤਰੀ ਦਫਤਰ

ਭਾਰਤ–ਲਕਸਮਬਰਗ ਵਰਚੁਅਲ ਸਮਿਟ

Posted On: 17 NOV 2020 8:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਲਕਸਮਬਰਗ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜ਼ੇਵੀਅਰ ਬੈੱਟਲ ਦਰਮਿਆਨ 19 ਨਵੰਬਰ, 2020 ਨੂੰ ਵਰਚੁਅਲ ਸਮਿਟ ਹੋਵੇਗਾ।

 

ਇਹ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਤੇ ਲਕਸਮਬਰਗ ਦਰਮਿਆਨ ਪਹਿਲਾ ਇਕੱਲਾ ਸਮਿਟ ਹੋਵੇਗਾ। ਦੋਵੇਂ ਆਗੂ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਭਾਰਤਲਕਸਮਬਰਗ ਸਹਿਯੋਗ ਮਜ਼ਬੂਤ ਕਰਨ ਸਮੇਤ ਦੁਵੱਲੇ ਸਬੰਧਾਂ ਦੇ ਸਮੁੱਚੇ ਵਰਣਕ੍ਰਮ ਬਾਰੇ ਵਿਚਾਰ ਕਰਨਗੇ। ਉਹ ਆਪਸੀ ਦਿਲਚਸਪੀ ਵਾਲੇ ਅੰਤਰਰਾਸ਼ਟਰੀ ਤੇ ਵਿਸ਼ਵਪੱਧਰੀ ਮਸਲਿਆਂ ਬਾਰੇ ਵੀ ਵਿਚਾਰ ਸਾਂਝੇ ਕਰਨਗੇ।

 

ਭਾਰਤ ਅਤੇ ਲਕਸਮਬਰਗ ਨੇ ਹਾਲ ਹੀ ਵਿੱਚ ਉੱਚਪੱਧਰੀ ਅਦਾਨਪ੍ਰਦਾਨ ਜਾਰੀ ਰੱਖੇ ਹਨ। ਦੋਵੇਂ ਪ੍ਰਧਾਨ ਮੰਤਰੀ ਪਹਿਲਾਂ ਤਿੰਨ ਵਾਰ ਮਿਲ ਚੁੱਕੇ ਹਨ।

 

***

 

ਡੀਐੱਸ/ਐੱਸਐੱਚ/ਏਕੇ



(Release ID: 1673610) Visitor Counter : 142