PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 16 NOV 2020 6:05PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਦੇਸ਼ ਵਿੱਚ ਲਗਾਤਾਰ 44ਵੇਂ ਦਿਨ ਕੋਵਿਡ ਦੇ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ ਜ਼ਿਆਦਾ ਰਹੀ।

  • ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ ਦੇ 30,548 ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਕੋਵਿਡ ਦੇ 43,851 ਮਰੀਜ਼ ਠੀਕ ਹੋਏ।

  • ਸਰਗਰਮ ਮਾਮਲਿਆਂ ਦੀ ਸੰਖਿਆ ਘਟ ਕੇ 4.65 ਲੱਖ ਰਹਿ ਗਈ।

  • ਠੀਕ ਹੋਣ ਦੀ ਦਰ ਅੱਜ ਸੁਧਰ ਕੇ 93.27 ਪ੍ਰਤੀਸ਼ਤ ਹੋ ਗਈ ਹੈ।

  • ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ  ਦਿੱਲੀ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਮੀਖਿਆ ਬੈਠਕ ਵਿੱਚ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

 

#Unite2FightCorona

#IndiaFightsCorona

 

https://static.pib.gov.in/WriteReadData/userfiles/image/image005A869.jpg

Image

 

ਦੇਸ਼ ਵਿੱਚ ਲਗਾਤਾਰ 44ਵੇਂ ਦਿਨ ਕੋਵਿਡ ਦੇ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ ਜ਼ਿਆਦਾ ਰਹੀ, ਸਰਗਰਮ ਮਾਮਲਿਆਂ ਦੀ ਸੰਖਿਆ ਘਟ ਕੇ 4.65 ਲੱਖ ਰਹਿ ਗਈ

ਦੇਸ਼ ਵਿੱਚ ਅੱਜ ਲਗਾਤਾਰ 44ਵੇਂ ਦਿਨ ਕੋਵਿਡ ਸੰਕ੍ਰਮਣ ਦੇ ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਜ਼ਿਆਦਾ ਰਹੀ। ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ ਦੇ 30,548 ਨਵੇਂ ਮਾਮਲਿਆਂ ਦੀ ਤੁਲਨਾ ਵਿੱਚ ਕੋਵਿਡ ਦੇ 43,851 ਮਰੀਜ਼ ਠੀਕ ਹੋਏ। ਇਸ ਦੇ ਨਾਲ ਹੀ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਸੰਖਿਆ 13,303 ਘਟ ਕੇ 4,65,478 ਰਹਿ ਗਈ। ਰੋਜ਼ਾਨਾ ਸਾਹਮਣੇ ਆ ਰਹੇ ਕੋਰੋਨਾ ਸੰਕ੍ਰਮਣ ਦੇ ਨਵੇਂ ਮਾਮਲੇ ਘਟ ਕੇ ਰਿਕਾਰਡ ਹੇਠਲੇ ਪੱਧਰ 30,548 ‘ਤੇ ਪਹੁੰਚ ਗਏ ਹਨ।  ਅਜਿਹੇ ਸਮੇਂ ਵਿੱਚ ਜਦੋਂ ਕਿ ਯੂਰਪ ਦੇ ਕਈ ਦੇਸ਼ਾਂ ਅਤੇ ਅਮਰੀਕਾ ਵਿੱਚ ਕੋਵਿਡ ਦੇ ਰੋਜ਼ਾਨਾ ਮਾਮਲੇ ਲਗਾਤਾਰ ਵਧ ਰਹੇ ਹਨ, ਭਾਰਤ ਵਿੱਚ ਇਨ੍ਹਾਂ ਦਾ ਘੱਟ ਹੋ ਜਾਣਾ ਇੱਕ ਇਤਿਹਾਸਿਕ ਉਪਲਬਧੀ ਦੀ ਤਰ੍ਹਾਂ ਹੈ। ਠੀਕ ਹੋਣ ਦੀ ਦਰ ਅੱਜ ਸੁਧਰ ਕੇ 93.27 ਪ੍ਰਤੀਸ਼ਤ ਹੋ ਗਈ ਹੈ। ਹੁਣ ਤੱਕ ਕੁੱਲ 82,49,579 ਲੋਕ ਸੰਕ੍ਰਮਣ ਤੋਂ ਮੁਕਤ ਹੋ ਚੁੱਕੇ ਹਨ। ਇਸ ਵਿੱਚੋਂ ਪਿਛਲੇ 24 ਘੰਟਿਆਂ ਵਿੱਚ ਠੀਕ ਹੋਣ ਵਾਲੇ 78.59 ਪ੍ਰਤੀਸ਼ਤ ਲੋਕ ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਇਸ ਦੌਰਾਨ ਦਿੱਲੀ ਵਿੱਚ ਸਭ ਤੋਂ ਜ਼ਿਆਦਾ 7,606 ਲੋਕ ਕੋਵਿਡ ਤੋਂ ਠੀਕ ਹੋਏ ਹਨ। ਕੇਰਲ ਵਿੱਚ 6,684 ਅਤੇ ਪੱਛਮ ਬੰਗਾਲ ਵਿੱਚ ਇਹ ਸੰਖਿਆ 4,480 ਰਹੀ ਹੈ। 76.63 ਪ੍ਰਤੀਸ਼ਤ ਨਵੇਂ ਮਾਮਲੇ ਦਸ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਹਨ। ਕੇਰਲ ਵਿੱਚ ਕੋਵਿਡ ਦੇ 4,581 ਨਵੇਂ ਕੇਸ ਸਾਹਮਣੇ ਆਏ ਹਨ। ਦਿੱਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਸੰਕ੍ਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਆ ਰਹੀ ਸੀ ਲੇਕਿਨ ਇਸ ਦੇ ਬਾਵਜੂਦ ਨਵੇਂ ਮਾਮਲਿਆਂ ਦੀ ਸੰਖਿਆ ਕੱਲ੍ਹ 3,235 ਰਹੀ। ਪੱਛਮ ਬੰਗਾਲ ਵਿੱਚ ਇਸ ਦੌਰਾਨ 3,053 ਨਵੇਂ ਮਾਮਲੇ ਦਰਜ ਕੀਤੇ ਗਏ। 435 ਨਵੀਆਂ ਮੌਤਾਂ ਵਿੱਚੋਂ 78.85 ਪ੍ਰਤੀਸ਼ਤ ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਹਨ। ਕਰੀਬ 21.84 ਪ੍ਰਤੀਸ਼ਤ ਭਾਵ 95 ਲੋਕਾਂ ਦੀ ਮੌਤ ਦਿੱਲੀ ਵਿੱਚ ਹੋਈ ਹੈ। ਇਸ ਦੇ ਬਾਅਦ ਮਹਾਰਾਸ਼ਟਰ ਦਾ ਨੰਬਰ ਹੈ ਜਿੱਥੇ 60 ਲੋਕਾਂ ਦੀ ਮੌਤ ਹੋਈ ਹੈ ਜੋ ਕਿ ਕੋਵਿਡ ਕਾਰਨ ਹੋਈਆਂ ਤਾਜ਼ਾ ਮੌਤਾਂ ਦਾ ਕੁੱਲ 13.79 ਪ੍ਰਤੀਸ਼ਤ ਹੈ। 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਤੀ ਦਸ ਲੱਖ ਆਬਾਦੀ ‘ਤੇ ਮੌਤ ਦਰ ਪ੍ਰਤੀ ਦਸ ਲੱਖ ‘ਤੇ 94 ਦੇ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ। 13 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਦੀ ਮੌਤ ਦਰ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ।

https://pib.gov.in/PressReleseDetail.aspx?PRID=1673111 

 

ਡਾ.  ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਕਾਰਜਕਾਰੀ ਬੋਰਡ  ਦੇ 147ਵੇਂ ਸ਼ੈਸ਼ਨ ਦੀ ਪ੍ਰਧਾਨਗੀ ਕੀਤੀ

https://pib.gov.in/PressReleseDetail.aspx?PRID=1673161 

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ  ਦਿੱਲੀ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਮੀਖਿਆ ਬੈਠਕ ਵਿੱਚ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਅਤੇ ਦਿੱਲੀ ਦੇ ਹਸਪਤਾਲਾਂ ਦੇ ਮੈਡੀਕਲ ਇਨਫ੍ਰਾਸਟ੍ਰਕਚਰ ‘ਤੇ ਵਧਦੇ ਦਬਾਅ ਦੇ ਸੰਦਰਭ ਵਿੱਚ ਕੋਵਿਡ-19 ਦੀ ਸਥਿਤੀ ਦੀ ਅੱਜ ਸਮੀਖਿਆ ਕੀਤੀ।  ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਬੈਠਕ ਵਿੱਚ ਕਈ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ।  ਸਭ ਤੋਂ ਪਹਿਲਾਂ, ਇਹ ਨਿਰਦੇਸ਼ ਦਿੱਤਾ ਗਿਆ ਕਿ ਕਿ ਦਿੱਲੀ ਵਿੱਚ ਆਰਟੀ- ਪੀਸੀਆਰ ਟੈਸਟ ਲਈ ਟੈਸਟਿੰਗ ਸਮਰੱਥਾ ਦੁੱਗਣੀ ਕੀਤੀ ਜਾਵੇਗੀ -ਦਿੱਲੀ ਵਿੱਚ ਲੈਬ ਦੀ ਸਮਰੱਥਾ ਦਾ ਅਧਿਕ ਤੋਂ ਅਧਿਕ ਉਪਯੋਗ ਕਰਕੇ;  ਜਿਨ੍ਹਾਂ ਖੇਤਰਾਂ ਵਿੱਚ ਸਮਾਜ ਦੇ ਗ਼ਰੀਬ ਅਤੇ  ਅਜਿਹੇ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਸੰਕ੍ਰਮਣ ਦੀ ਅਧਿਕ ਸੰਭਾਵਨਾ, ਉੱਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਆਈਸੀਐੱਮਆਰ ਦੁਆਰਾ ਮੋਬਾਈਲ ਟੈਸਟਿੰਗ ਵੈਨਾਂ ਨੂੰ ਤੈਨਾਤ ਕਰਕੇ;  ਦੇਸ਼  ਦੇ ਜਿਨ੍ਹਾਂ ਹਿੱਸਿਆਂ ਵਿੱਚ ਟੈਸਟਿੰਗ ਲੈਬ ਦਾ ਉਪਯੋਗ ਨਹੀਂ ਹੋ ਰਿਹਾ ਹੈ ,  ਉੱਥੇ ਦੀ ਕੁਝ ਟੈਸਟਿੰਗ ਲੈਬ ਨੂੰ ਅਸਥਾਈ ਰੂਪ ਨਾਲ ਦਿੱਲੀ ਵਿੱਚ ਲਿਆ ਕੇ ;  ਅਤੇ ਦਿੱਲੀ ਦੇ ਗੁਆਂਢੀ ਖੇਤਰਾਂ ਦੀ ਸਮਰੱਥਾ ਦਾ ਉਪਯੋਗ ਕਰਕੇ।  ਦਿੱਲੀ ਵਿੱਚ ਹਾਲ  ਦੇ ਹਫ਼ਤਿਆਂ ਵਿੱਚ ਅਤਿਅਧਿਕ ਵੱਧ ਗਈ ਪਾਜ਼ਿਟਿਵਿਟੀ ਰੇਟ ਨੂੰ ਘੱਟ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਸਮਝਿਆ ਗਿਆ। ਗ੍ਰਹਿ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਹਸਪਤਾਲ ਦੀ ਸਮਰੱਥਾ ਅਤੇ ਹੋਰ ਮੈਡੀਕਲ ਇਨਫ੍ਰਾਸਟ੍ਰਕਚਰ ਦੀ ਉਪਲਬਧਤਾ ਵਿੱਚ ਕਾਫ਼ੀ ਵਾਧਾ ਕੀਤਾ ਜਾਣਾ ਚਾਹੀਦਾ ਹੈ। ਇਹ ਫ਼ੈਸਲਾ ਲਿਆ ਗਿਆ ਕਿ ਧੌਲਾਕੋਨ ਸਥਿਤ ਡੀਆਰਡੀਓ ਦੀ ਮੌਜੂਦਾ ਮੈਡੀਕਲ ਸੁਵਿਧਾ ਵਿੱਚ ਆਈਸੀਯੂ ਦੀ ਸੁਵਿਧਾ ਵਾਲੇ 250 - 300 ਬੈਡ ਹੋਰ ਸ਼ਾਮਲ ਕੀਤੇ ਜਾਣਗੇ।  ਇੱਥੇ ਕੁੱਲ ਉਪਲਬਧ 1000 ਕੋਵਿਡ - 19 ਬੈੱਡਾਂ ਵਿੱਚੋਂ ਲਗਭਗ 250 ਬੈੱਡਾਂ ‘ਤੇ ਆਈਸੀਯੂ ਦੀ ਸੁਵਿਧਾ ਪਹਿਲਾਂ ਤੋਂ ਉਪਲੱਬਧ ਹੈ।  ਆਕਸੀਜਨ ਦੀ ਸੁਵਿਧਾ ਵਾਲੇ ਬੈੱਡਾਂ ਦੀ ਉਪਲਬਧਤਾ ਵਧਾਉਣ  ਦੇ ਉਦੇਸ਼ ਨਾਲ ਛਤਰਪੁਰ ਵਿੱਚ ਸਥਾਪਿਤ 10,000 ਬੈੱਡ ਵਾਲੇ ਕੋਵਿਡ ਕੇਅਰ ਸੈਂਟਰ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਮੋਦੀ ਸਰਕਾਰ ਨੇ ਦਿੱਲੀ ਵਿੱਚ ਸਿਹਤ ਕਰਮੀਆਂ ਦੀ ਕਮੀ ਨੂੰ ਦੇਖਦੇ ਹੋਏ ਸੀਏਪੀਐੱਫ ਤੋਂ ਅਤਿਰਿਕਤ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੇਣ ਦਾ ਫ਼ੈਸਲਾ ਕੀਤਾ ਹੈ ,  ਉਨ੍ਹਾਂ ਨੂੰ ਜਲਦੀ ਹੀ ਏਅਰਲਿਫਟ ਕਰਕੇ ਦਿੱਲੀ ਲਿਆਂਦਾ ਜਾਵੇਗਾ। ਦਿੱਲੀ ਨਗਰ ਨਿਗਮ  (ਐੱਮਸੀਡੀ)  ਦੇ ਕੁਝ ਚੁਣੇ ਹਸਪਤਾਲਾਂ ਨੂੰ ਵੀ ਖਾਸ ਤੌਰ 'ਤੇ ਹਲਕੇ - ਫੁਲਕੇ ਲੱਛਣ ਵਾਲੇ ਕੋਵਿਡ-19 ਰੋਗੀਆਂ ਦੇ ਉਪਚਾਰ ਲਈ ਡੈਡੀਕੇਟਿਡ ਹਸਪਤਾਲਾਂ ਦੇ ਰੂਪ ਵਿੱਚ ਪਰਿਵਰਤਿਤ ਕੀਤਾ ਜਾਵੇਗਾ। ਮੈਡੀਕਲ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਨਾਲ ਇਹ ਸੁਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਦਿੱਲੀ ਵਿੱਚ ਕੋਵਿਡ-19  ਦੇ ਵਧਦੇ ਰੋਗੀਆਂ ਦਾ ਉਪਚਾਰ ਕਰਨ ਲਈ ਲੋੜੀਂਦੀ ਸੰਖਿਆ ਵਿੱਚ ਬੈੱਡ/ਵੈਂਟੀਲੇਟਰਸ/ਆਈਸੀਊ ਉਪਲੱਬਧ ਹਨ। ਇਹ ਵੀ ਤੈਅ ਕੀਤਾ ਗਿਆ ਕਿ ਕੇਂਦਰੀ ਸਿਹਤ ਮੰਤਰਾਲਾ,  ਕੋਵਿਡ- 19  ਦੇ ਉਪਚਾਰ ਲਈ ਪਲਾਜਮਾ ਚਿਕਿਤਸਾ ਅਤੇ ਪਲਾਜਮਾ ਪ੍ਰਸ਼ਾਸਨ ਲਈ ,  ਜਲਦੀ ਤੋਂ ਜਲਦੀ,  ਇੱਕ ਮਾਣਕ ਪ੍ਰੋਟੋਕਾਲ ਜਾਰੀ ਕਰੇਗਾ।

https://pib.gov.in/PressReleseDetail.aspx?PRID=1673080

 

ਸ਼ੁੱਕਰਵਾਰ ਨੂੰ 8ਵੀਂ ਬ੍ਰਿਕਸ ਐੱਸਟੀਆਈ ਮੰਤਰੀ ਪੱਧਰੀ ਮੀਟਿੰਗ ਹੋਈ

ਬ੍ਰਿਕਸ ਸਮੂਹ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਦੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਮੰਤਰੀਆਂ ਨੇ 13 ਨਵੰਬਰ ਦੀ ਸ਼ਾਮ ਨੂੰ ਇੱਕ ਵਰਚੁਅਲ ਮੰਚ ਜ਼ਰੀਏ ਮੈਂਬਰ ਦੇਸ਼ਾਂ ਦੇ ਦਰਮਿਆਨ ਐੱਸਐਂਡਟੀ ਸਹਿਯੋਗ ’ਤੇ ਚਰਚਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ ਵਰਧਨ ਨੇ ਸਮਾਪਤੀ ਸੈਸ਼ਨ ਵਿੱਚ ਭਾਗ ਲੈਣ ਵਾਲੇ ਪਤਵੰਤਿਆਂ ਨੂੰ ‘‘ਬ੍ਰਿਕਸ ਐੱਸਟੀਆਈ ਐਲਾਨਨਾਮਾ 2020 ਅਤੇ ਬ੍ਰਿਕਸ ਐੱਸਟੀਆਈ ਗਤੀਵਿਧੀਆਂ ਦਾ ਕੈਲੰਡਰ 2020-21’ ਲਈ ਵਧਾਈ ਦਿੱਤੀ ਜਿਹੜਾ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਰੋਡਮੈਪ ਦੇ ਰੂਪ ਵਿੱਚ ਕਾਰਜ ਕਰੇਗਾ।’’ ਬ੍ਰਿਕਸ ਐੱਸਟੀਆਈ ਐਲਾਨਨਾਮਾ 2020 ਨੂੰ ਮੀਟਿੰਗ ਵਿੱਚ ਸਰਬਸੰਮਤੀ ਨਾਲ ਅਪਣਾਇਆ ਗਿਆ।  ਮੀਟਿੰਗ ਦੇ ਦੌਰਾਨ, ਡਾ. ਹਰਸ਼ ਵਰਧਨ ਨੇ ਕਿਹਾ ‘‘ਕੋਵਿਡ-19 ਮਹਾਮਾਰੀ ਇੱਕ ਪ੍ਰੀਖਿਆ ਹੈ, ਇਹ ਪ੍ਰਦਰਸ਼ਿਤ ਕਰਦਾ ਹੈ ਕਿ ਬਹੁਪੱਖੀ ਸਹਿਯੋਗ ਅਜਿਹੀਆਂ ਆਲਮੀ ਚੁਣੌਤੀਆਂ ’ਤੇ ਕਾਬੂ ਪਾਉਣ ਲਈ ਮਹੱਤਵਪੂਰਨ ਹੈ।’’ ਉਨ੍ਹਾਂ ਨੇ ਕਿਹਾ, ‘‘ਕਿਉਂਕਿ ਅਸੀਂ ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਲੋਕਾਂ ਵਿੱਚੋਂ ਇੱਕ ਹਾਂ, ਇਸ ਲਈ ਇਹ ਬ੍ਰਿਕਸ ਦੇਸ਼ਾਂ ਵਿਚਕਾਰ ਇਸ ਮਹਾਮਾਰੀ ਨਾਲ ਨਜਿੱਠਣ ਲਈ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਦਾ ਮੌਕਾ ਪ੍ਰਦਾਨ ਕਰਦਾ ਹੈ।’’ ਕੇਂਦਰੀ ਮੰਤਰੀ ਨੇ ਦੱਸਿਆ ਕਿ ‘‘ਭਾਰਤ ਨੇ ਇਸ ਅਣਕਿਆਸੀ ਕੋਵਿਡ-19 ਮਹਾਮਾਰੀ ਨੂੰ ਦੂਰ ਕਰਨ ਲਈ ਇੱਕ ਏਕੀਕ੍ਰਿਤ ਪ੍ਰਤੀਕਿਰਿਆ ਸ਼ੁਰੂ ਕੀਤੀ ਹੈ। ਸਵਦੇਸ਼ੀ ਟੀਕੇ ਦੇ ਵਿਕਾਸ ਤੋਂ ਲੈ ਕੇ ਪਰੰਪਰਿਕ ਗਿਆਨ ’ਤੇ ਅਧਾਰਿਤ ਨਵੀਨ ਦੇਖਭਾਲ ਡਾਇਗਨੌਸਟਿਕ ਅਤੇ ਉਪਚਾਰ ਸਬੰਧੀ ਫਾਰਮੂਲੇ, ਖੋਜ ਸਰੋਤਾਂ ਦੀ ਸਥਾਪਨਾ ਕਰਨ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਲਈ, ਭਾਰਤੀ ਆਰਐਂਡਡੀ ਸੰਸਥਾਵਾਂ ਜਨਤਕ ਅਤੇ ਨਿੱਜੀ ਸੰਸਥਾਵਾਂ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਪ੍ਰਭਾਵਸ਼ਾਲੀ ਦਖਲ ਵਿਕਸਤ ਕਰਨ ਲਈ ਨਿਰੰਤਰ ਮਿਹਨਤ ਕਰ ਰਹੀਆਂ ਹਨ। ਸੈਂਕੜੇ ਪ੍ਰਾਜੈਕਟਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। 100 ਤੋਂ ਵੱਧ ਸਟਾਰਟ-ਅਪਸ ਨੇ ਕੋਵਿਡ-19 ਲਈ ਨਵੀਨ ਉਤਪਾਦ ਤਿਆਰ ਕੀਤੇ ਹਨ।’’

https://pib.gov.in/PressReleseDetail.aspx?PRID=1672866 

 

ਪ੍ਰਧਾਨ ਮੰਤਰੀ ਨੇ ਅਧਿਆਤਮਕ ਆਗੂਆਂ ਨੂੰ  ‘ਆਤਮਨਿਰਭਰ ਭਾਰਤ’ ਲਈ  ‘ਵੋਕਲ ਫ਼ਾਰ ਲੋਕਲ’ ਨੂੰ ਮਕਬੂਲ ਬਣਾਉਣ ਵਿੱਚ ਮਦਦ ਦੀ ਅਪੀਲ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਜਿਵੇਂ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਭਗਤੀ ਅੰਦੋਲਨ ਨੇ ਭੂਮਿਕਾ ਨਿਭਾਈ ਸੀ, ਉਸੇ ਤਰ੍ਹਾਂ ਅੱਜ ‘ਆਤਮਨਿਰਭਰ ਭਾਰਤ’ ਲਈ ਦੇਸ਼ ਦੇ ਸੰਤਾਂ, ਮਹਾਤਮਾਵਾਂ, ਮਹੰਤਾਂ ਤੇ ਆਚਾਰੀਆਂ ਦੀ ਮਦਦ ਦੀ ਜ਼ਰੂਰਤ ਹੈ। ਉਹ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਜੈਨ ਆਚਾਰੀਆ ਸ਼੍ਰੀ ਵਿਜੇ ਵੱਲਭ ਸੁਰਿਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਮੌਕੇ ‘ਸਟੈਚੂ ਆੱਵ੍ ਪੀਸ’ ਤੋਂ ਪਰਦਾ ਹਟਾਉਣ ਦੀ ਰਸਮ ਮੌਕੇ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਸੰਬੋਧਨ ਦੀ ਮੁੱਖ ਗੱਲ ਰਹੀ ਸਮਾਜਿਕ–ਰਾਜਨੀਤਕ ਤਾਣੇ–ਬਾਣੇ ਵਿੱਚ ਧਰਮ ਤੇ ਅਧਿਆਤਮ ਦਾ ਮਹੱਤਵ। ਜਿਵੇਂ ਦੇਸ਼ ਦੇ ਸੁੰਤਤਰਤਾ ਸੰਗ੍ਰਾਮ ਵਿੱਚ ਧਰਮ ਤੇ ਅਧਿਆਤਮ ਦੀ ਭੂਮਿਕਾ ਰਹੀ, ਉਵੇਂ ਹੀ ਅੱਜ ‘ਆਤਮਨਿਰਭਰ ਭਾਰਤ’ ਲਈ ਇਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਜ਼ਰੂਰੀ ਹੈ।

https://pib.gov.in/PressReleseDetail.aspx?PRID=1673177 

 

ਪ੍ਰਧਾਨ ਮੰਤਰੀ ਨੇ ਜੈਨ ਆਚਾਰੀਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਦੇ ਅਵਸਰ ‘ਤੇ ਸ਼ਾਂਤੀ ਦੀ ਪ੍ਰਤਿਮਾ (ਸਟੈਚੂ ਆਵ੍ ਪੀਸ ) ਤੋਂ ਪਰਦਾ ਉਠਾਇਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਜੈਨ ਆਚਾਰੀਆ ਸ਼੍ਰੀ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦੀ 151ਵੀਂ ਜਯੰਤੀ ਦੇ ਸਬੰਧ ਵਿੱਚ ਸ਼ਾਂਤੀ ਦੀ ਪ੍ਰਤਿਮਾ (ਸਟੈਚੂ ਆਵ੍ ਪੀਸ ) ਤੋਂ ਪਰਦਾ ਉਠਾਇਆ। ਜੈਨ ਆਚਾਰੀਆ ਦੇ ਸਨਮਾਨ ਵਿੱਚ ਬਣਾਈ ਗਈ ਇਸ ਪ੍ਰਤਿਮਾ ਨੂੰ ਸ਼ਾਂਤੀ ਦੀ ਪ੍ਰਤਿਮਾ (ਸਟੈਚੂ ਆਵ੍ ਪੀਸ ) ਦਾ ਨਾਮ ਦਿੱਤਾ ਗਿਆ ਹੈ। ਅਸ਼ਟਧਾਤੂ ਨਾਲ ਬਣਾਈ ਗਈ 151 ਇੰਚ ਉੱਚੀ ਇਹ ਪ੍ਰਤਿਮਾ ਅੱਠ ਧਾਤਾਂ ਨਾਲ ਬਣਾਈ ਗਈ ਹੈ ਜਿਸ ਵਿੱਚ ਤਾਂਬਾ ਮੁੱਖ ਧਾਤੂ ਹੈ। ਇਹ ਪ੍ਰਤਿਮਾ ਰਾਜਸਥਾਨ ਦੇ ਪਾਲੀ ਵਿੱਚ ਜੇਤਪੁਰਾ ਵਿੱਚ ਵਿਜੈ ਵੱਲਭ ਸਾਧਨਾ ਕੇਂਦਰ ਵਿੱਚ ਸਥਾਪਿਤ ਕੀਤੀ ਗਈ ਹੈ। ਉਨ੍ਹਾਂ ਨੇ ਇਸ ਅਵਸਰ ’ਤੇ ਸਰਦਾਰ ਪਟੇਲ ਅਤੇ ਜੈਨ ਆਚਾਰੀਆ ਵਿਜੈ ਵੱਲਭ ਸੁਰੀਸ਼ਵਰ ਜੀ ਮਹਾਰਾਜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਸਰਦਾਰ ਪਟੇਲ ਨੂੰ ਵਿਸ਼ਵ ਦੀ ਸਭ ਤੋਂ ਉੱਚੀ ਪ੍ਰਤਿਮਾ ਸਟੈਚੂ ਆਵ੍ ਯੂਨਿਟੀ ਸਮਰਪਿਤ ਕਰਨ ਦੇ ਬਾਅਦ ਹੁਣ ਜੈਨ ਆਚਾਰੀਆ ਦੇ ਨਾਮ ’ਤੇ ਸ਼ਾਂਤੀ ਦੀ ਪ੍ਰਤਿਮਾ (ਸਟੈਚੂ ਆਵ੍ ਪੀਸ ) ਤੋਂ ਪਰਦਾ ਉਠਾਉਣ ਦਾ ਅਵਸਰ ਪ੍ਰਾਪਤ ਕਰ ਕੇ ਖੁਦ ਨੂੰ ਮਾਣਮੱਤਾ ਮਹਿਸੂਸ ਕਰ ਰਹੇ ਹਨ। ਵੋਕਲ ਫਾਰ ਲੋਕਲ ’ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਸੁਤੰਤਰਤਾ ਅੰਦੋਲਨ ਦੌਰਾਨ ਹੋਇਆ ਸੀ, ਉਸੇ ਤਰ੍ਹਾਂ ਨਾਲ ਇਸ ਸਮੇਂ ਵੀ ਸਾਰੇ ਅਧਿਆਤਮਕ ਆਗੂਆਂ ਨੂੰ ਆਤਮਨਿਰਭਰ ਭਾਰਤ ਦੇ ਲਾਭਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦੇ ਅਵਸਰ ’ਤੇ ਜਿਸ ਤਰ੍ਹਾਂ ਨਾਲ ਦੇਸ਼ ਨੇ ਸਵਦੇਸ਼ੀ ਵਸਤਾਂ ਦੇ ਪ੍ਰਤੀ ਆਪਣਾ ਸਮਰਥਨ ਵਿਅਕਤ ਕੀਤਾ ਹੈ, ਉਹ ਕਾਫ਼ੀ ਉਤਸ਼ਾਹਜਨਕ ਅਨੁਭਵ ਹੈ।

https://pib.gov.in/PressReleseDetail.aspx?PRID=1673135 

 

ਜੈਸਲਮੇਰ ਦੇ ਲੌਂਗੇਵਾਲਾ ਵਿੱਚ ਭਾਰਤੀ ਹਥਿਆਰਬੰਦ ਬਲਾਂ ਦੇ ਸੈਨਿਕਾਂ ਦੇ ਨਾਲ ਦੀਵਾਲੀ ਉਤਸਵ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1672907 

 

ਜੈਸਲਮੇਰ ਵਿੱਚ ਵਾਯੂ ਸੈਨਾ ਕਰਮੀਆਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1672940 

 

ਪ੍ਰੈੱਸ ਦੀ ਆਜ਼ਾਦੀ 'ਤੇ ਕੋਈ ਵੀ ਹਮਲਾ ਰਾਸ਼ਟਰੀ ਹਿਤਾਂ ਲਈ ਨੁਕਸਾਨਦੇਹ ਹੈ: ਉਪ ਰਾਸ਼ਟਰਪਤੀ

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ‘ਤੇ ਕੋਈ ਵੀ ਹਮਲਾ ਰਾਸ਼ਟਰੀ ਹਿਤਾਂ ਲਈ ਨੁਕਸਾਨਦੇਹ ਹੈ ਅਤੇ ਇਸ ਦਾ ਹਰ ਨਾਗਰਿਕ ਦੁਆਰਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਰਾਸ਼ਟਰੀ ਪ੍ਰੈੱਸ ਦਿਵਸ ਦੇ ਮੌਕੇ 'ਤੇ ਪ੍ਰੈੱਸ ਕੌਂਸਲ ਆਵ੍ ਇੰਡੀਆ ਵੱਲੋਂ ਆਯੋਜਿਤ ਕੋਵਿਡ-19 ਮਹਾਮਾਰੀ ਦੇ ਦੌਰਾਨ ਮੀਡੀਆ ਦੀ ਭੂਮਿਕਾ ਅਤੇ ਮੀਡੀਆ 'ਤੇ ਇਸ ਦੇ ਪ੍ਰਭਾਵ ਵਿਸ਼ੇ ’ਤੇ ਇੱਕ ਵੈਬੀਨਾਰ 'ਤੇ ਪਹਿਲਾਂ ਤੋਂ ਹੀ ਰਿਕਾਰਡ ਦਰਜ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ, “ਆਜ਼ਾਦ ਅਤੇ ਨਿਡਰ ਪ੍ਰੈੱਸ ਤੋਂ ਬਗ਼ੈਰ ਲੋਕਤੰਤਰ ਜਿੰਦਾ ਨਹੀਂ ਰਹਿ ਸਕਦਾ।” ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰੈੱਸ ਹਮੇਸ਼ਾ ਲੋਕਤੰਤਰ ਦੀ ਬੁਨਿਆਦ ਦੀ ਰੱਖਿਆ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਲਈ ਡਟੀ ਰਹੀ ਹੈ। ਪੱਤਰਕਾਰੀ ਨੂੰ ਇਕ ਪਵਿੱਤਰ ਮਿਸ਼ਨ ਦੱਸਦਿਆਂ ਉਨ੍ਹਾਂ ਨੇ ਲੋਕਾਂ ਦੇ ਸਸ਼ਕਤੀਕਰਨ ਅਤੇ ਰਾਸ਼ਟਰੀ ਹਿਤ ਨੂੰ ਅੱਗੇ ਵਧਾਉਣ ਵਿੱਚ ਇੱਕ ਸ਼ਾਨਦਾਰ ਭੂਮਿਕਾ ਨਿਭਾਉਣ ਵਾਸਤੇ ਪ੍ਰੈੱਸ ਦੀ ਸ਼ਲਾਘਾ ਕੀਤੀ । ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਫਰੰਟਲਾਈਨ ਜੋਧੇ ਬਣ ਜਾਣ ਲਈ ਅਤੇ ਮਹਾਮਾਰੀ ਦੀ ਸਥਿਤੀ ਨਾਲ ਜੁੜੇ ਗੰਭੀਰ ਜੋਖਮਾਂ ਦੀ ਪਰਵਾਹ ਕੀਤੇ ਬਗ਼ੈਰ ਸਾਰੀਆਂ ਘਟਨਾਵਾਂ ਦੀ ਨਿਰੰਤਰ ਕਵਰੇਜ ਸੁਨਿਸ਼ਚਿਤ ਕਰਨ ਲਈ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ ਪੱਤਰਕਾਰਾਂ  ਦੀ ਸ਼ਲਾਘਾ ਕੀਤੀ। ਉਨ੍ਹਾਂ ਬਹੁਤ ਸਾਰੇ ਅਜਿਹੇ ਪੱਤਰਕਾਰਾਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ, ਜੋ ਕੋਵਿਡ-19 ਦੇ ਸੰਕ੍ਰਮਣ ਕਾਰਨ ਦਮ ਤੋੜ ਗਏ ਸਨ। ਮੀਡੀਆ ਉਦਯੋਗ ਉੱਤੇ ਕੋਵਿਡ -19 ਸੰਕਟ ਦੇ ਪ੍ਰਤਿਕੂਲ ਪ੍ਰਭਾਵ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਕਾਰਨ ਕੁਝ ਅਖ਼ਬਾਰਾਂ ਨੂੰ ਆਪਣੇ ਸੰਸਕਰਣ ਘਟਾਉਣੇ ਪਏ ਅਤੇ ਡਿਜੀਟਲ ਹੋਣਾ ਪਿਆ।ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਪ੍ਰਿੰਟ ਅਤੇ ਇਲੈਕਟ੍ਰੌਨਿਕ ਮੀਡੀਆ, ਦੋਵਾਂ ਵਿੱਚ ਹੀ ਕਰਮਚਾਰੀਆਂ ਦੀ ਛੰਟਨੀ ਦੇ ਦੁਰਭਾਗ-ਪੂਰਨ ਸਮਾਚਾਰ  ਮਿਲਦੇ ਰਹੇ ਹਨ।

 

https://pib.gov.in/PressReleseDetail.aspx?PRID=1673116 

 

ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਦੀਆਂ ਤਾਕਤਾਂ ਵਿੱਚ ਸ਼ਾਮਲ ਹੋਣ ਅਤੇ ਮੁੜ ਮਜ਼ਬੂਤ ਭਾਰਤ ਦੀ ਸਿਰਜਣਾ ਲਈ ਆਪਣੀ ਊਰਜਾ ਨੂੰ ਚੈਨੇਲਾਈਜ਼ ਕਰਨ

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਾਸ ਦੀਆਂ ਤਾਕਤਾਂ ਵਿੱਚ ਸ਼ਾਮਲ ਹੋਣ ਅਤੇ ਇੱਕ ਨਵੇਂ ਅਤੇ ਮੁੜ ਮਜ਼ਬੂਤ ਭਾਰਤ ਦੇ ਨਿਰਮਾਣ ਲਈ ਉਸਾਰੂ, ਰਾਸ਼ਟਰ-ਨਿਰਮਾਣ ਦੀਆਂ ਗਤੀਵਿਧੀਆਂ ਲਈ ਆਪਣੀ ਊਰਜਾ ਨੂੰ ਚੈਨੇਲਾਈਜ਼ ਕਰਨ। ਹੈਦਰਾਬਾਦ ਯੂਨੀਵਰਸਿਟੀ ਵਿੱਚ ਇੱਕ ਨਵੇਂ ‘ਸੁਵਿਧਾ ਕੇਂਦਰ’ ਦਾ ਉਦਘਾਟਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਨੌਜਵਾਨਾਂ ਨੂੰ ਨਕਾਰਾਤਮਕਤਾ ਤੋਂ ਦੂਰ ਰਹਿਣ, ਨਵੇਂ ਭਾਰਤ ਦੀ ਉਸਾਰੀ ਲਈ ਸਕਾਰਾਤਮਕ ਨਜ਼ਰੀਆ ਅਪਣਾਉਣ ਦੀ ਸਲਾਹ ਦਿੱਤੀ ਜਿੱਥੇ ਭ੍ਰਿਸ਼ਟਾਚਾਰ, ਭੁੱਖਮਰੀ, ਸ਼ੋਸ਼ਣ ਅਤੇ ਵਿਤਕਰਾ ਨਹੀਂ ਹੋਵੇਗਾ। ਇਹ ਦੱਸਦੇ ਹੋਏ ਕਿ ਦੇਸ਼ ਇੱਕ ਨਾਜ਼ੁਕ ਦੌਰ ਵਿੱਚੋਂ ਗੁ਼ਜਰ ਰਿਹਾ ਹੈ ਅਤੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਸ੍ਰੀ ਨਾਇਡੂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਸਾਰੇ ਮੋਰਚਿਆਂ ’ਤੇ ਭਾਰਤ ਨੂੰ ਮਜ਼ਬੂਤ ਬਣਾਉਣ ਵਿੱਚ ਮੋਹਰੀ ਬਣੇ ਰਹਿਣ। ਮਹਾਮਾਰੀ ਖ਼ਿਲਾਫ਼ ਲੜਾਈ ਦਾ ਜ਼ਿਕਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਹੋਰ ਦੇਸ਼ਾਂ ਨਾਲੋਂ ਤੁਲਨਾਤਮਕ ਤੌਰ ’ਤੇ ਬਿਹਤਰ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਦ੍ਰਿਸ਼ਟੀਕੋਣ ਨਾਲ ਰਾਸ਼ਟਰ ਦਾ ਮਾਰਗਦਰਸ਼ਨ ਕੀਤਾ ਹੈ। ਉਨ੍ਹਾਂ ਨੇ ਡਾਕਟਰਾਂ, ਕਿਸਾਨਾਂ, ਸੁਰੱਖਿਆ ਕਰਮਚਾਰੀਆਂ, ਸਫ਼ਾਈ ਕਰਮਚਾਰੀਆਂ ਜਿਹੇ ਜੋਧਿਆਂ ਦੁਆਰਾ ਨਿਭਾਈ ਨਿਰਸੁਆਰਥ ਸੇਵਾ ਦੀ ਸ਼ਲਾਘਾ ਕੀਤੀ ਅਤੇ ਮਹਾਮਾਰੀ ਨਾਲ ਲੜਨ ਲਈ ਚੁੱਕੇ ਗਏ ਉਪਰਾਲਿਆਂ ਲਈ ਭਾਰਤ ਸਰਕਾਰ ਅਤੇ ਸਾਰੇ ਰਾਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ, ਸੁਰੱਖਿਅਤ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਾਸਕ ਪਹਿਨਣ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਸਹਿਣਸ਼ੀਲਤਾ ਵਿੱਚ ਸੁਧਾਰ ਲਿਆ ਕੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

https://pib.gov.in/PressReleseDetail.aspx?PRID=1673128 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਅਸਾਮ: ਅਸਾਮ ਦੇ ਸਿਹਤ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸ਼ਰਮਾ ਨੇ ਟਵੀਟ ਕੀਤਾ ਕਿ ਹੁਣ ਤੱਕ ਅਸਾਮ ਨੇ 50 ਲੱਖ ਕੋਵਿਡ-19 ਟੈਸਟ ਪੂਰੇ ਕੀਤੇ ਹਨ।

  • ਮੇਘਾਲਿਆ: ਐਤਵਾਰ ਨੂੰ ਮੇਘਾਲਿਆ ਵਿੱਚ ਕੋਵਿਡ ਦੇ 35 ਨਵੇਂ ਕੇਸ ਸਾਹਮਣੇ ਆਏ, ਜਿਸ ਨਾਲ ਐਕਟਿਵ ਕੇਸਾਂ ਦੀ ਗਿਣਤੀ 971 ਹੋ ਗਈ ਹੈ। 76 ਵਿਅਕਤੀਆਂ ਦੇ ਰਿਕਵਰ ਹੋਣ ਨਾਲ ਰਿਕਵਰ ਮਰੀਜ਼ਾਂ ਦੀ ਗਿਣਤੀ 9594 ਹੋ ਗਈ ਹੈ। ਐਤਵਾਰ ਨੂੰ ਤੁਰਾ ਵਿੱਚ ਇੱਕ 59 ਸਾਲਾ ਪਾਜ਼ਿਟਿਵ ਮਰੀਜ਼ ਦੀ ਮੌਤ ਤੋਂ ਬਾਅਦ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 101 ਹੋ ਗਈ ਹੈ। ਰਾਜ ਵਿੱਚ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 10,665 ਹੈ।

  • ਕੇਰਲ: ਰਾਜ ਸਰਕਾਰ ਨੇ ਰਾਜ ਵਿੱਚ ਫੈਲ ਰਹੇ ਕੋਵਿਡ-19 ਦੀ ਤੀਬਰਤਾ ਦਾ ਪਤਾ ਲਗਾਉਣ ਲਈ ਸੀਰੋ ਸਰਵੇਖਣ ਕਰਨ ਦਾ ਫੈਸਲਾ ਕੀਤਾ ਹੈ। ਇਹ ਸਰਵੇਖਣ ਦਸੰਬਰ ਵਿੱਚ ਲੋਕਲ ਬਾਡੀ ਚੋਣਾਂ ਦੇ ਪੂਰਾ ਹੋਣ ਤੋਂ ਬਾਅਦ ਕੀਤਾ ਜਾਵੇਗਾ। ਆਬਾਦੀ ਵਿੱਚ ਸੰਕ੍ਰਮਿਤ ਵਿਅਕਤੀਆਂ ਦੀ ਪ੍ਰਤੀਸ਼ਤਤਾ ਦਾ ਪਤਾ ਲਗਾਉਣ ਲਈ 14 ਜ਼ਿਲ੍ਹਿਆਂ ਦੇ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਵਿੱਚ ਐਂਟੀਬਾਡੀ ਟੈਸਟ ਕੀਤੇ ਜਾਣਗੇ। ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਇਸ ਦੌਰਾਨ ਰਾਜ ਸਰਕਾਰ ਨੇ ਰਾਜ ਵਿੱਚ ਕੋਵਿਡ ਵੈਕਸੀਨ ਦੀ ਵੰਡ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਵਿੱਚ ਵੈਕਸੀਨ ਪ੍ਰਾਪਤ ਕਰਨ ਵਾਲੇ ਸਿਹਤ ਕਰਮਚਾਰੀਆਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਸਬਰੀਮਾਲਾ ਦੇ ਮਸ਼ਹੂਰ ਪਹਾੜੀ ਅਸਥਾਨ ਨੇ 41 ਦਿਨਾਂ ਦੀ ਸਲਾਨਾ ਤੀਰਥ ਯਾਤਰਾ ਦੇ ਹਿੱਸੇ ਵਜੋਂ ਅੱਜ ਤੋਂ ਸ਼ਰਧਾਲੂਆਂ ਨੂੰ ਪ੍ਰਵਾਨਗੀ ਦਿੱਤੀ ਹੈ। ਅਧਿਕਾਰੀਆਂ ਨੇ ਮਹਾਮਾਰੀ ਦੀ ਰੋਕਥਾਮ ਲਈ ਕਈ ਨਿਯਮਾਂ ਦਾ ਐਲਾਨ ਕੀਤਾ ਹੈ।

  • ਤਮਿਲ ਨਾਡੂ: ਤਮਿਲ ਨਾਡੂ ਹੈਲਥਕੇਅਰ ਵਰਕਰਾਂ ਦਾ ਡਾਟਾਬੇਸ ਤਿਆਰ ਕਰ ਰਿਹਾ ਹੈ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਪਹਿਲ ਦੇ ਅਧਾਰ ’ਤੇ ਮਿਲੇਗਾ; ਇਸ ਵੇਲੇ ਰਾਜ ਵਿੱਚ ਆਕਸਫੋਰਡ ਯੂਨੀਵਰਸਿਟੀ ਦੀ ਕੋਵਿਡ-19 ਵੈਕਸੀਨ ਕੋਵੀਸ਼ਿਲਡ ਦਾ ਦੂਜਾ ਪੜਾਅ ਜਾਰੀ ਹੈ। ਸਰਵੇਖਣ ਅਨੁਸਾਰ, ਕੋਇੰਬਟੂਰ ਦੇ 42 ਸਮੂਹਾਂ ਵਿੱਚ ਖੂਨ ਦੇ ਨਮੂਨੇ ਵਿੱਚ 22.1 ਫ਼ੀਸਦੀ ਐਂਟੀਬਾਡੀਜ਼ ਹਨ; ਜਿਨ੍ਹਾਂ 42 ਸਮੂਹਾਂ ਵਿੱਚ ਅਧਿਐਨ ਕੀਤਾ ਗਿਆ ਸੀ, ਕਰਮਾਦੀ ਤੋਂ ਮੈਟੂਪਾਲਯਮ ਪੱਟੀ ਵਿੱਚ ਐਂਟੀਬਾਡੀਜ਼ ਵਾਲੇ ਜ਼ਿਆਦਾਤਰ ਲੋਕ ਪਾਏ ਗਏ ਹਨ।

  • ਕਰਨਾਟਕ: ਕਰਨਾਟਕ ਅਤੇ ਕੇਰਲ ਵਿਚਾਲੇ ਅੰਤਰਰਾਜੀ ਬੱਸ ਸੇਵਾਵਾਂ ਨੌਂ ਮਹੀਨਿਆਂ ਬਾਅਦ ਮੁੜ ਚਾਲੂ; ਦੋਵਾਂ ਰਾਜਾਂ ਦੀਆਂ ਸੜਕ ਆਵਾਜਾਈ ਕਾਰਪੋਰੇਸ਼ਨਾਂ ਨੇ ਮੰਗਲੁਰੂ ਅਤੇ ਕਸਾਰਗੋਡ ਵਿਚਕਾਰ 20-20 ਬੱਸਾਂ ਚਲਾਈਆਂ ਹਨ। ਡਿਗਰੀ ਪੱਧਰ, ਇੰਜੀਨੀਅਰਿੰਗ ਅਤੇ ਡਿਪਲੋਮਾ ਕਾਲਜ ਭਲਕੇ ਤੋਂ ਸ਼ੁਰੂ ਹੋਣਗੇ, ਅੰਤਮ ਸਾਲ ਲਈ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਸਿੱਧੀਆਂ ਕਲਾਸਾਂ; ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕੋਰੋਨਾ ਟੈਸਟ ਕਰਾਉਣਾ ਲਾਜ਼ਮੀ ਹੈ।

  • ਆਂਧਰ ਪ੍ਰਦੇਸ਼: ਮਿਉਂਸੀਪਲ ਐਡਮਨਿਸਟ੍ਰੇਸ਼ਨ ਅਤੇ ਸ਼ਹਿਰੀ ਵਿਕਾਸ ਮੰਤਰੀ ਬੋਸਟਾ ਸੱਤਿਆ ਨਾਰਾਯਣ ਨੇ ਐਤਵਾਰ ਨੂੰ ਗਰੀਵਿਡੀ ਤੋਂ ਚੀਪੁਰੂਪਾਲੀ ਤੱਕ ਇੱਕ ਵਿਸ਼ਾਲ ਰੈਲੀ ਕੀਤੀ ਜਿਸ ਵਿੱਚ ਹਜ਼ਾਰਾਂ ਕਾਰਕੁਨਾਂ ਨੇ ਹਿੱਸਾ ਲਿਆ। ਜਿਨ੍ਹਾਂ ਨੇ ਰੈਲੀ ਵਿੱਚ ਹਿੱਸਾ ਲਿਆ ਉਹ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹੇ। ਆਂਧਰ ਪ੍ਰਦੇਸ਼ ਵਿੱਚ ਐਤਵਾਰ ਨੂੰ 1056 ਨਵੇਂ ਕੇਸ ਆਏ ਅਤੇ 14 ਮੌਤਾਂ ਹੋਈਆਂ। ਇਹ ਚਾਰ ਮਹੀਨਿਆਂ ਵਿੱਚ ਆਏ ਕੇਸਾਂ ਵਿੱਚੋਂ ਸਭ ਤੋਂ ਘੱਟ ਕੇਸ ਸੀ। ਐਕਟਿਵ ਮਾਮਲਿਆਂ ਦੀ ਗਿਣਤੀ 20,000 ਤੋਂ ਘੱਟ ਕੇ 18,659 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 2,140 ਵਿਅਕਤੀਆਂ ਦੀ ਰਿਕਵਰੀ ਹੋਈ, ਰਿਕਵਰ ਮਰੀਜ਼ਾਂ ਦੀ ਕੁੱਲ ਗਿਣਤੀ 8,28,484 ਹੋ ਗਈ ਹੈ ਅਤੇ ਰਿਕਵਰੀ ਦਰ 97.01 ਫ਼ੀਸਦੀ ਹੋ ਗਿਆ ਹੈ। ਪ੍ਰਤੀ ਮਿਲੀਅਨ ਅਨੁਪਾਤ ਦੇ ਹਿਸਾਬ ਨਾਲ ਟੈਸਟ ਵਧ ਕੇ 1.71 ਲੱਖ ਹੋ ਗਏ ਹਨ ਅਤੇ ਪ੍ਰਤੀ ਮਿਲੀਅਨ ਕੇਸ ਅਨੁਪਾਤ 15,993 ਹੋ ਗਿਆ ਹੈ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਵਿੱਚ ਤੇਲੰਗਾਨਾ ਵਿੱਚ 502 ਨਵੇਂ ਕੇਸ ਆਏ, 1539 ਰਿਕਵਰ ਹੋਏ ਅਤੇ 3 ਮੌਤਾਂ ਹੋਈਆਂ ਹਨ; 502 ਮਾਮਲਿਆਂ ਵਿੱਚੋਂ, 141 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,57,876; ਐਕਟਿਵ ਕੇਸ: 14,385; ਮੌਤਾਂ: 1407, 93,87 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,42,084 ਡਿਸਚਾਰਜ ਹੋਏ ਹਨ। ਜਦਕਿ ਦੇਸ਼ ਵਿਆਪੀ ਰਿਕਵਰੀ ਦੀ ਦਰ 93.2% ਹੈ। ਗ਼ੈਰ-ਖੇਤੀਬਾੜੀ ਜਾਇਦਾਦਾਂ ਦੀ ਮੁੜ ਰਜਿਸਟਰੀ ਹੋਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਦੇਣ ਲਈ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਫੈਸਲਾ ਕੀਤਾ ਹੈ ਕਿ ਇਹ 23 ਨਵੰਬਰ ਤੋਂ ਧਾਰਨੀ ਪੋਰਟਲ ’ਤੇ ਸ਼ੁਰੂ ਹੋਵੇਗਾ।

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਅੱਜ ਤੋਂ ਸਾਰੇ ਧਾਰਮਿਕ ਸਥਾਨ ਅਤੇ ਪੂਜਾ ਸਥਾਨ ਖੁੱਲ੍ਹ ਗਏ ਹਨ। ਕੁਝ ਮਸ਼ਹੂਰ ਮੰਦਰ ਜਿਵੇਂ ਸਿਰੜੀ ਵਿਖੇ ਸਾਈਂ ਬਾਬਾ ਮੰਦਰ, ਪੰਧੇਰਪੁਰ ਦਾ ਵਿੱਠਲ ਮੰਦਰ, ਤੁਲਜਾਪੁਰ ਦਾ ਤੁਲਜਾ ਭਵਾਨੀ ਮੰਦਰ ਤਕਰੀਬਨ 7 ਮਹੀਨਿਆਂ ਬਾਅਦ ਅੱਜ ਸਵੇਰੇ ਖੁੱਲ੍ਹੇ ਹਨ। ਰਾਜ ਵਿੱਚ ਐਤਵਾਰ ਨੂੰ ਕੋਵਿਡ-19 ਦੇ 2,544 ਨਵੇਂ ਕੇਸ ਸਾਹਮਣੇ ਆਏ ਹਨ, ਜੋ ਕਿ ਜੂਨ ਦੇ ਪਹਿਲੇ ਹਫ਼ਤੇ ਤੋਂ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਘੱਟ ਕੇਸ ਹਨ।

  • ਗੁਜਰਾਤ: ਗੁਜਰਾਤ ਵਿੱਚ ਐਤਵਾਰ ਨੂੰ 1,070 ਨਵੇਂ ਕੋਰੋਨਾ ਵਾਇਰਸ ਪਾਜ਼ਿਟਿਵ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1,88,310 ਹੋ ਗਈ ਹੈ। ਅੱਜ ਦਿਨ ਵਿੱਚ ਕੋਵਿਡ ਨੇ ਛੇ ਲੋਕਾਂ ਦੀ ਜਾਨ ਲੈ ਲਈ, ਜਿਸ ਵਿੱਚ ਅਹਿਮਦਾਬਾਦ ਵਿੱਚ ਤਿੰਨ ਅਤੇ ਰਾਜਕੋਟ, ਸੂਰਤ ਅਤੇ ਵਡੋਦਰਾ ਵਿੱਚ ਇੱਕ-ਇੱਕ ਮੌਤ ਹੋਈ ਹੈ, ਜਿਸ ਨਾਲ ਮੌਤਾਂ ਦੀ ਸੰਭਾਵਤ ਗਿਣਤੀ 3,803 ਹੋ ਗਈ ਹੈ।

  • ਰਾਜਸਥਾਨ: ਐਤਵਾਰ ਨੂੰ ਰਾਜਸਥਾਨ ਵਿੱਚ ਕਰੋਨਾ ਵਾਇਰਸ ਕਾਰਨ 10 ਹੋਰ ਲੋਕਾਂ ਦੀ ਮੌਤ ਹੋ ਗਈ, ਰਾਜ ਵਿੱਚ 2,184 ਤਾਜ਼ਾ ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 2,25,817 ਹੋ ਗਈ ਹੈ। ਜੈਪੁਰ ਵਿੱਚ ਸਭ ਤੋਂ ਵੱਧ 498 ਮਾਮਲੇ ਸਾਹਮਣੇ ਆਏ ਹਨ, ਉਸ ਤੋਂ ਬਾਅਦ ਜੋਧਪੁਰ ਵਿੱਚ 443 ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਇਸ ਵੇਲੇ 18,337 ਐਕਟਿਵ ਕੇਸ ਹਨ।

  • ਮੱਧ ਪ੍ਰਦੇਸ਼: ਐਤਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦੇ 870 ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 1,83,927 ਤੱਕ ਪਹੁੰਚ ਗਈ ਹੈ। ਰਾਜ ਵਿੱਚ ਸੱਤ ਹੋਰ ਮੌਤਾਂ ਹੋਈਆਂ ਹਨ ਜੋ ਇੰਦੌਰ ਅਤੇ ਸਾਗਰ ਵਿੱਚ ਦੋ-ਦੋ ਅਤੇ ਇੱਕ-ਇੱਕ ਮੌਤ ਭੋਪਾਲ, ਹੋਸ਼ੰਗਾਬਾਦ ਅਤੇ ਸ਼ਿਵਪੁਰੀ ਵਿੱਚ ਹੋਈ ਹੈ, ਰਾਜ ਵਿੱਚ ਮੌਤਾਂ ਦੀ ਕੁੱਲ ਗਿਣਤੀ 3090 ਹੈ। 

 

ਫੈਕਟਚੈੱਕ

 

https://static.pib.gov.in/WriteReadData/userfiles/image/image00725XZ.jpg

 

https://static.pib.gov.in/WriteReadData/userfiles/image/image0088NYD.jpg

 

Image

 

 

*******

ਵਾਈਬੀ



(Release ID: 1673360) Visitor Counter : 198