ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਰਹੱਦੀ ਖੇਤਰਾਂ ’ਚ ਤੈਨਾਤ ਸੈਨਿਕਾਂ ਨਾਲ ਦੀਵਾਲੀ ਮਨਾਈ

ਮੇਰੀ ਦੀਵਾਲੀ ਸੈਨਿਕਾਂ ਨੂੰ ਮਿਲੇ ਬਿਨਾ ਮੁਕੰਮਲ ਹੀ ਨਹੀਂ ਹੁੰਦੀ: ਪ੍ਰਧਾਨ ਮੰਤਰੀ ਨੇ ਕਿਹਾ ਲੌਂਗੇਵਾਲਾ ਚੌਕੀ ’ਤੇ

‘ਭਾਰਤ ਪਾਸਾਰਵਾਦੀ ਤਾਕਤਾਂ ਵਿਰੁੱਧ ਇੱਕ ਤਾਕਤਵਰ ਆਵਾਜ਼ ਵਜੋਂ ਉੱਭਰਿਆ ਹੈ ’

‘ਜੇ ਸਾਡੀ ਪਰਖ ਕਰੋਗੇ, ਤਾਂ ਜਵਾਬ ਹਰ ਵਾਰ ਇੱਕੋ ਜਿੰਨਾ ਭਿਆਨਕ ਹੋਵੇਗਾ ’

‘ਅੱਜ ਭਾਰਤ ਦਹਿਸ਼ਤਗਰਦੀ ਦੇ ਸਪਲਾਇਰਾਂ ਦੇ ਘਰ ਅੰਦਰ ਘੁਸ ਕੇ ਮਾਰਦਾ ਹੈ’

प्रविष्टि तिथि: 14 NOV 2020 1:54PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੀਵਾਲੀ ਮੌਕੇ ਹਥਿਆਰਬੰਦ ਬਲਾਂ ਨਾਲ ਸਮਾਂ ਬਿਤਾਉਣ ਦੀ ਆਪਣੀ ਰਵਾਇਤ ਜਾਰੀ ਰੱਖਦਿਆਂ ਅੱਜ ਭਾਰਤੀ ਦੀ ਸਰਹੱਦੀ ਲੌਂਗੇਵਾਲਾ ਚੌਕੀ ਉੱਤੇ ਸੈਨਿਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੀਵਾਲੀ ਸਿਰਫ਼ ਤਦ ਹੀ ਮੁਕੰਮਲ ਹੁੰਦੀ ਹੈ, ਜਦੋਂ ਉਹ ਸੈਨਿਕਾਂ ਨੂੰ ਮਿਲ ਲੈਂਦੇ ਹਨ; ਭਾਵੇਂ ਉਹ ਬਰਫ਼ਾਂ ਨਾਲ ਲੱਦੇ ਪਰਬਤਾਂ ਉੱਤੇ ਮੌਜੂਦ ਹੋਣ ਤੇ ਚਾਹੇ ਮਾਰੂਥਲ ਚ। ਪ੍ਰਧਾਨ ਮੰਤਰੀ ਆਪਣੇ ਨਾਲ ਸਰਹੱਦ ਤੇ ਤੈਨਾਤ ਹਥਿਆਰਬੰਦ ਸੈਨਿਕਾਂ ਲਈ ਹਰੇਕ ਭਾਰਤੀ ਦੀਆਂ ਵਧਾਈਆਂ, ਅਸੀਸਾਂ ਤੇ ਸ਼ੁਭਕਾਮਨਾਵਾਂ ਲੈ ਕੇ ਗਏ ਸਨ। ਸ਼੍ਰੀ ਮੋਦੀ ਨੇ ਬਹਾਦਰ ਮਾਵਾਂ ਤੇ ਭੈਣਾਂ ਨੂੰ ਮੁਬਾਰਬਕਬਾਦ ਦਿੱਤੀ ਤੇ ਉਨ੍ਹਾਂ ਦੀ ਕੁਰਬਾਨੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਸਮੂਹ ਦੇਸ਼ ਵਾਸੀਆਂ ਦੁਆਰਾ ਹਥਿਆਰਬੰਦ ਬਲਾਂ ਦਾ ਆਭਾਰ ਪ੍ਰਗਟ ਕਰਦਿਆਂ ਕਿਹਾ ਕਿ 130 ਕਰੋੜ ਭਾਰਤੀ ਮਜ਼ਬੂਤੀ ਨਾਲ ਇਨ੍ਹਾਂ ਬਲਾਂ ਨਾਲ ਖੜ੍ਹੇ ਹਨ।

ਪ੍ਰਧਾਨ ਮੰਤਰੀ ਨੇ ਆਪਣੀ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿਰਫ਼ ਉਹੀ ਰਾਸ਼ਟਰ ਸੁਰੱਖਿਅਤ ਹੁੰਦਾ ਹੈ, ਜੋ ਹਮਲਾਵਰਾਂ ਤੇ ਘੁਸਪੈਠੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੁੰਦਾ ਹੈ। ਉਨ੍ਰਾਂ ਕਿਹਾ ਕਿ ਭਾਵੇਂ ਅੰਤਰਰਾਸ਼ਟਰੀ ਸਹਿਯੋਗ ਬਹੁਤ ਜ਼ਿਆਦਾ ਵਧ ਗਿਆ ਹੈ ਤੇ ਸਮੀਕਰਣਾਂ ਬਦਲ ਗਈਆਂ ਹਨ ਪਰ ਅਸੀਂ ਇਹ ਕਦੇ ਨਹੀਂ ਭੁੱਲ ਸਕਦੇ ਕਿ ਸੁਰੱਖਿਆ ਲਈ ਚੌਕਸੀ ਬਹੁਤ ਜ਼ਰੂਰੀ ਹੈ, ਖ਼ੁਸ਼ੀ ਦਾ ਆਧਾਰ ਸਾਵਧਾਨੀ ਹੈ ਅਤੇ ਜਿੱਤ ਦਾ ਭਰੋਸਾ ਤਾਕਤ ਵਿੱਚ ਨਿਹਿਤ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਦੀ ਨੀਤੀ ਬਹੁਤ ਸਪਸ਼ਟ ਹੈ ਅਜੋਕਾ ਭਾਰਤ ਸਮਝਣ ਤੇ ਵਿਸਤਾਰਪੂਰਬਕ ਸਮਝਾਉਣ ਵਿੱਚ ਵਿਸ਼ਵਾਸ ਰੱਖਦਾ ਹੈ, ਪਰ ਫਿਰ ਵੀ ਜੇ ਸਾਡੀ ਪਰਖ ਕਰਨ ਦੀ ਕਦੇ ਕੋਈ ਕੋਸ਼ਿਸ਼ ਹੁੰਦੀ ਹੈ, ਤਾਂ ਉਸ ਦਾ ਜਵਾਬ ਹਰ ਵਾਰ ਇੱਕੋ ਜਿੰਨਾ ਭਿਆਨਕ ਹੋਵੇਗਾ।

ਉਨ੍ਹਾਂ ਐਲਾਨ ਕੀਤਾ ਕਿ ਅੱਜ ਸਾਰਾ ਵਿਸ਼ਵ ਜਾਣਦਾ ਹੈ ਕਿ ਇਹ ਦੇਸ਼ ਆਪਣੇ ਰਾਸ਼ਟਰੀ ਹਿਤ ਦੇ ਮਾਮਲੇ ਤੇ ਕਿਸੇ ਵੀ ਹਾਲਤ ਵਿੱਚ ਕੋਈ ਸਮਝੌਤਾ ਨਹੀਂ ਕਰ ਸਕਦਾ। ਭਾਰਤ ਦਾ ਇਹ ਰੁਤਬਾ ਇਸ ਦੇ ਜੋਸ਼ ਤੇ ਸਮਰੱਥਾਵਾਂ ਕਰਕੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਹਥਿਆਰਬੰਦ ਬਲਾਂ ਦੁਆਰਾ ਮੁਹੱਈਆ ਕਰਵਾਈ ਗਈ ਸੁਰੱਖਿਆ ਸਦਕਾ ਭਾਰਤ ਅੰਤਰਰਾਸ਼ਟਰੀ ਮੰਚਾਂ ਉੱਤੇ ਬੇਹੱਦ ਮਜ਼ਬੂਤੀ ਨਾਲ ਆਪਣੀ ਗੱਲ ਰੱਖਣ ਦੇ ਯੋਗ ਹੈ, ਭਾਰਤ ਦੀ ਫ਼ੌਜੀ ਤਾਕਤ ਨੇ ਉਸ ਦੀ ਗੱਲਬਾਤ ਕਰਨ ਦੀ ਤਾਕਤ ਵਿੱਚ ਵਾਧਾ ਕਰ ਦਿੱਤਾ ਹੈ। ਅੱਜ ਭਾਰਤ ਦਹਿਸ਼ਤਗਰਦੀ ਦੇ ਸਪਲਾਇਰਾਂ ਨੂੰ ਉਨ੍ਹਾਂ ਦੇ ਘਰ ਚ ਘੁਸ ਕੇ ਮਾਰਦਾ ਹੈ।

ਪਾਸਾਰਵਾਦੀ ਵਿਚਾਰਧਾਰਾ ਵਿਰੁੱਧ ਭਾਰਤ ਇੱਕ ਤਾਕਤਵਰ ਆਵਾਜ਼ ਬਣ ਕੇ ਉੱਭਰਿਆ ਹੈ। ਸਮੁੱਚਾ ਵਿਸ਼ਵ ਅਜਿਹੀਆਂ ਪਾਸਾਰਵਾਦੀ ਤਾਕਤਾਂ ਕਾਰਣ ਪਰੇਸ਼ਾਨੀ ਚ ਹੈ, ਜੋ 18ਵੀਂ ਸਦੀ ਦੀ ਸੋਚਣੀ ਉੱਤੇ ਅਧਾਰਿਤ ਮਾਨਸਿਕ ਵਿਗਾੜ ਨੂੰ ਹੀ ਦਰਸਾਉਂਦੀਆਂ ਹਨ।

ਪ੍ਰਧਾਨ ਮੰਤਰੀ ਨੇ ਆਤਮਨਿਰਭਰਤਾਅਤੇ ਵੋਕਲ ਫ਼ਾਰ ਲੋਕਲਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਪਿੱਛੇ ਜਿਹੇ ਫ਼ੌਜੀ ਬਲਾਂ ਨੇ ਫ਼ੈਸਲਾ ਕੀਤਾ ਹੈ ਕਿ ਹੁਣ 100 ਤੋਂ ਵੱਧ ਹਥਿਆਰਾਂ ਤੇ ਸਹਾਇਕ ਉਪਕਰਣਾਂ ਨੂੰ ਦਰਾਮਦ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵੋਕਲ ਫ਼ਾਰ ਲੋਕਲਹੋਣ ਹਿਤ ਮਾਰਗ ਵਿਖਾਉਣ ਵਾਲੇ ਹਥਿਆਰਬੰਦ ਬਲਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਸ਼੍ਰੀ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਹਥਿਆਰਬੰਦ ਬਲਾਂ ਲਈ ਉਤਪਾਦਨ ਕਰਨ ਦਾ ਸੱਦਾ ਦਿੱਤਾ ਕਿਉਂਕਿ ਫ਼ੌਜਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਬਹੁਤ ਸਾਰੇ ਸਟਾਰਟਅੱਪਸ ਅੱਗੇ ਆ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਰੱਖਿਆ ਖੇਤਰ ਵਿੱਚ ਨੌਜਵਾਨਾਂ ਦੀ ਅਗਵਾਈ ਹੇਠਲੇ ਸਟਾਰਟਅੱਪਸ ਦੇਸ਼ ਨੂੰ ਆਤਮਨਿਰਭਰਤਾਦੇ ਮਾਰਗ ਉੱਤੇ ਅਗਾਂਹ ਲੈ ਕੇ ਜਾਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਤੋਂ ਪ੍ਰੇਰਣਾ ਲੈ ਕੇ ਹੀ ਦੇਸ਼ ਮਹਾਮਾਰੀ ਦੇ ਸਮਿਆਂ ਦੌਰਾਨ ਹਰੇਕ ਨਾਗਰਿਕ ਨੂੰ ਬਚਾਉਣ ਦਾ ਜਤਨ ਕਰ ਰਿਹਾ ਹੈ। ਨਾਗਰਿਕਾਂ ਲਈ ਭੋਜਨ ਯਕੀਨੀ ਬਣਾਉਣ ਦੇ ਨਾਲ ਦੇਸ਼ ਅਰਥਵਿਵਸਥਾ ਨੂੰ ਦੋਬਾਰਾ ਲੀਹ ਉੱਤੇ ਲਿਆਉਣ ਲਈ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸੈਨਿਕਾਂ ਨੂੰ ਤਿੰਨ ਗੱਲਾਂ ਕਰਨ ਲਈ ਕਿਹਾ, ਪਹਿਲੀ ਇਹ ਕਿ ਇਨੋਵੇਸ਼ਨ ਨੂੰ ਆਪਣੇ ਰੋਜ਼ਮੱਰਾ ਦੇ ਜੀਵਨ ਦਾ ਹਿੱਸਾ ਬਣਾਓ। ਦੂਜੇ, ਯੋਗਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਓ ਅਤੇ ਤੀਜੇ ਆਪਣੀ ਮਾਤਭਾਸ਼ਾ, ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਘੱਟੋਘੱਟ ਕੋਈ ਇੱਕ ਭਾਸ਼ਾ ਹੋਰ ਸਿੱਖੋ। ਇਸ ਨਾਲ ਤੁਹਾਡਾ ਜੀਵਨ ਨਵੀਂ ਊਰਜਾ ਨਾਲ ਭਰਪੂਰ ਹੋ ਜਾਵੇਗਾ।

ਪ੍ਰਧਾਨ ਮੰਤਰੀ ਨੇ ਲੌਂਗੇਵਾਲਾ ਦੀ ਸ਼ਾਨਦਾਰ ਜੰਗ ਨੂੰ ਚੇਤੇ ਕਰਦਿਆਂ ਕਿਹਾ ਕਿ ਇਸ ਜੰਗ ਨੂੰ ਰਣਨੀਤਕ ਯੋਜਨਾਬੰਦੀ ਤੇ ਫ਼ੌਜੀ ਜੋਸ਼ ਦੇ ਇਤਿਹਾਸਕ੍ਰਮ ਵਿੱਚ ਸਦਾ ਚੇਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਵੀ ਵੇਲਾ ਸੀ, ਜਦੋਂ ਪਾਕਿਸਤਾਨ ਦਾ ਭੱਦਾ ਚਿਹਰਾ ਬੇਨਕਾਬ ਹੋ ਗਿਆ ਸੀ ਤੇ ਉਸ ਦੀ ਫ਼ੌਜ ਬੰਗਲਾਦੇਸ਼ ਦੇ ਨਿਰਦੋਸ਼ ਨਾਗਰਿਕਾਂ ਨੂੰ ਦਹਿਸ਼ਤਜ਼ਦਾ ਕਰ ਰਹੀ ਸੀ ਤੇ ਧੀਆਂਭੈਣਾਂ ਨਾਲ ਵਧੀਕੀਆਂ ਕਰ ਰਹੀ ਸੀ। ਪਾਕਿਸਤਾਨ ਨੇ ਸਮੁੱਚੇ ਵਿਸ਼ਵ ਦਾ ਧਿਆਨ ਲਾਂਭੇ ਕਰਨ ਲਈ ਪੱਛਮੀ ਸਰਹੱਦ ਦਾ ਮੋਰਚਾ ਖੋਲ੍ਹਿਆ ਸੀ ਪਰ ਸਾਡੀਆਂ ਫ਼ੌਜਾਂ ਨੇ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਸੀ।

 

***

 

ਡੀਐੱਸ/ਏਕੇ


(रिलीज़ आईडी: 1672961) आगंतुक पटल : 215
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Assamese , Bengali , Gujarati , Odia , Tamil , Telugu , Kannada , Malayalam