PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 12 NOV 2020 6:03PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/122VZ1A.jpeg

#Unite2FightCorona

#IndiaFightsCorona

 

https://static.pib.gov.in/WriteReadData/userfiles/image/image005WFWQ.jpg

Image

 

ਭਾਰਤ ਵਿੱਚ ਲਗਾਤਾਰ 5ਵੇਂ ਦਿਨ, ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆਏ, ਐਕਟਿਵ ਕੇਸਾਂ ਦਾ ਭਾਰ 4.9 ਲੱਖ ਤੋਂ ਘੱਟ, ਕੁੱਲ ਕੇਸਾਂ ਵਿਚ ਹਿੱਸਾ ਘਟ ਕੇ 5.63 ਫੀਸਦੀ

ਲਗਾਤਾਰ ਪੰਜਵੇਂ ਦਿਨ, ਪਿਛਲੇ 24 ਘੰਟਿਆਂ ਦੌਰਾਨ ਰਿਪੋਰਟ ਕੀਤੇ ਨਵੇਂ ਕੇਸਾਂ ਨੇ 50,000 ਦਾ ਅੰਕੜਾ ਪਾਰ ਨਹੀਂ ਕੀਤਾ ਹੈ, ਪਿਛਲੇ 24 ਘੰਟਿਆਂ ਵਿੱਚ 47,905 ਵਿਅਕਤੀਆਂ ਦੇ ਕੋਵਿਡ-19 ਸਬੰਧਿਤ ਟੈਸਟ ਪੋਜੀਟਿਵ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 52,718 ਨਵੀਆਂ ਰਿਕਵਰੀਆਂ ਦਰਜ ਕੀਤੇ ਜਾਣ ਨਾਲ ਰੋਜ਼ਾਨਾ ਨਵੇਂ ਪੁਸ਼ਟੀ ਕੇਸਾਂ ਨਾਲੋਂ ਰੋਜ਼ਾਨਾ ਨਵੀਆਂ ਰਿਕਵਰੀਆਂ ਦਾ ਰੁਝਾਨ 40 ਵੇਂ ਦਿਨ ਤੱਕ ਜਾਰੀ ਹੈ। ਇਸ ਰੁਝਾਨ ਨੇ ਭਾਰਤ ਵਿੱਚ ਐਕਟਿਵ ਕੇਸਾਂ ਨੂੰ ਦਬਾਉਣਾ ਦਾ ਰੁਝਾਨ ਜਾਰੀ ਰੱਖਿਆ ਹੈ ਜੋ ਇਸ ਸਮੇਂ 4.98 ਲੱਖ ਹੈ। ਭਾਰਤ ਦੇ ਕੁੱਲ ਪੋਜੀਟਿਵ  ਮਾਮਲਿਆਂ ਵਿੱਚੋਂ ਸਿਰਫ 5.63 ਫੀਸਦੀ  ਦੇ ਯੋਗਦਾਨ ਦੇ ਨਾਲ, ਭਾਰਤ ਵਿੱਚ ਐਕਟਿਵ ਕੇਸਾਂ ਦਾ ਭਾਰ 4,89,294 ਤੱਕ ਪਹੁੰਚ ਗਿਆ ਹੈ, ਜੋ ਕਿ 5 ਲੱਖ ਤੋਂ ਘੱਟ ਦੇ ਅੰਕੜੇ ਤੋਂ ਹੇਠਾਂ ਹੈ। ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਵੱਧ ਰਿਕਵਰੀਆਂ  ਦੇ ਰੁਝਾਨ ਨਾਲ ਰਿਕਵਰੀ ਰੇਟ ਵਿੱਚ ਵੀ ਹੁਲਾਰਾ ਦੇਖਣ ਨੂੰ ਮਿਲ ਰਿਹਾ ਹੈ। ਰਿਕਵਰੀ ਦੀ ਦਰ ਇਸ ਸਮੇਂ ਵੱਧ ਕੇ 92.89 ਫੀਸਦੀ ਹੋ ਗਈ ਹੈ। ਅੱਜ ਤੱਕ ਰਿਕਵਰੀਆਂ ਦੀ ਕੁੱਲ ਗਿਣਤੀ 80,66,501 ਹੋ ਗਈ ਹੈ। ਐਕਟਿਵ ਕੇਸਾਂ ਅਤੇ ਸਿਹਤਯਾਬ ਹੋਏ ਮਾਮਲਿਆਂ ਵਿਚਲਾ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਇਹ ਵਧ ਕੇ 75,77,207 ਹੋ ਗਿਆ ਹੈ।  ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 78 ਫੀਸਦੀ ਨੂੰ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਮੰਨਿਆ ਜਾ ਰਿਹਾ ਹੈ।   ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 9,164 ਲੋਕਾਂ ਦੀ ਸਿਹਤਯਾਬੀ ਦੀ ਰਿਪੋਰਟ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਦਿੱਲੀ ਵਿੱਚ  7,264 ਵਿਅਕਤੀ ਸਿਹਤਯਾਬ ਹੋਏ ਹਨ। ਕੇਰਲ ਨੇ ਨਵੀਂ ਰਿਕਵਰੀ ਦੇ ਅੰਕੜਿਆਂ  ਵਿੱਚ ਦਿੱਲੀ ਨਾਲ ਨੇੜਤਾ ਬਰਕਰਾਰ ਰੱਖੀ ਹੈ , ਜਿਥੋ 7,252 ਲੋਕ ਰਿਕਵਰ ਹੋਏ ਹਨ। 78 ਫੀਸਦੀ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਦਿੱਲੀ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਜਿਥੋ 8,593, ਨਵੋਂ ਕੇਸ  ਦਰਜ ਕੀਤੇ ਗਏ ਹਨ।  ਇਸ ਤੋਂ ਬਾਅਦ ਕੇਰਲ ਵਿੱਚ  7,007 ਅਤੇ ਮਹਾਰਾਸ਼ਟਰ  ਵਿੱਚ 4,907  ਨਵੇਂ ਮਾਮਲੇ  ਸਾਹਮਣੇ  ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 550  ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ।  ਕੁੱਲ ਕੇਸਾਂ ਵਿੱਚ ਮੌਤਾਂ ਦੀ ਦਰ 1.48% 'ਤੇ ਖੜ੍ਹੀ ਹੈ।  ਇਹਨਾਂ ਨਵੀਆਂ ਮੌਤਾਂ ਵਿਚੋਂ, ਦਸ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਹਿੱਸਾ ਲਗਭਗ 80 ਫੀਸਦੀ  ਹੈ। ਮਹਾਰਾਸ਼ਟਰ ਵਿੱਚ 125 ਮੌਤਾਂ ਨਾਲ 22. 7 ਫੀਸਦੀ ਹਿੱਸੇਦਾਰੀ ਹੈ। ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਕ੍ਰਮਵਾਰ 85 ਅਤੇ 49 ਨਵੀਆਂ ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ।

https://pib.gov.in/PressReleseDetail.aspx?PRID=1672179

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਮਹਾਮਹਿਮ ਡਾ. ਟੈਡਰੋਸ ਅਧਨੋਮ ਗ਼ੇਬ੍ਰੇਯੇਸਸ ਦੇ ਦਰਮਿਆਨ ਫ਼ੋਨ ’ਤੇ ਗੱਲਬਾਤ ਹੋਈ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਮਹਾਮਹਿਮ ਡਾ. ਟੈਡਰੋਸ ਅਧਨੋਮ ਗ਼ੇਬ੍ਰੇਯੇਸਸ ਨਾਲ ਟੈਲੀਫ਼ੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕੋਵਿਡ–19 ਮਹਾਮਾਰੀ ਦੇ ਮਾਮਲੇ ’ਚ ਵਿਸ਼ਵ ਪੱਧਰ ਉੱਤੇ ਤਾਲਮੇਲ ਕਾਇਮ ਕਰਨ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਵਿਸ਼ਵ ਸਿਹਤ ਸੰਗਠਨ ਦੀ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਹੋਰ ਰੋਗਾਂ ਵਿਰੁੱਧ ਜੰਗ ਨੂੰ ਅੱਖੋਂ ਪ੍ਰੋਖੇ ਨਾ ਕਰਨ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸਿਹਤ ਪ੍ਰਣਾਲੀਆਂ ਨੂੰ ਵਿਸ਼ਵ ਸਿਹਤ ਸੰਗਠਨ ਦੀ ਮਦਦ ਦੀ ਅਹਿਮੀਅਤ ਦੀ ਤਾਰੀਫ਼ ਕੀਤੀ। ਡਾਇਰੈਕਟਰ ਜਨਰਲ ਨੇ ਵਿਸ਼ਵ ਸਿਹਤ ਸੰਗਠਨ ਅਤੇ ਭਾਰਤੀ ਸਿਹਤ ਅਧਿਕਾਰੀਆਂ ਦੇ ਦਰਮਿਆਨ ਨੇੜਲੇ ਤੇ ਨਿਯਮਿਤ ਤਾਲਮੇਲ ਉੱਤੇ ਜ਼ੋਰ ਦਿੱਤਾ ਅਤੇ ‘ਆਯੁਸ਼ਮਾਨ ਭਾਰਤ’ ਯੋਜਨਾ ਅਤੇ ਤਪੇਦਿਕ ਰੋਗ ਵਿਰੁੱਧ ਭਾਰਤ ਦੀ ਮੁਹਿੰਮ ਜਿਹੀਆਂ ਦੇਸ਼ ਦੀਆਂ ਪਹਿਲਕਦਮੀਆਂ ਦੀ ਖ਼ਾਸ ਤੌਰ ਉੱਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਸ਼ਵ ਦੇ ਸਿਹਤ ਮਸਲਿਆਂ ਵਿੱਚ ਭਾਰਤ ਨੇ ਅਹਿਮ ਭੂਮਿਕਾ ਨਿਭਾਈ ਸੀ। ਪ੍ਰਧਾਨ ਮੰਤਰੀ ਅਤੇ ਡਾਇਰੈਕਟਰ ਜਨਰਲ ਨੇ ਰਵਾਇਤੀ ਔਸ਼ਧੀ ਪ੍ਰਣਾਲੀਆਂ ਦੀ ਕੀਮਤ, ਖ਼ਾਸ ਤੌਰ ’ਤੇ ਵਿਸ਼ਵ ਭਰ ਦੇ ਲੋਕਾਂ ਦੀ ਤੰਦਰੁਸਤੀ ਤੇ ਰੋਗ–ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਬਾਰੇ ਉਸਾਰੂ ਵਿਚਾਰ–ਚਰਚਾ ਕੀਤੀ। ਉਹ ਸਾਰੇ ਪ੍ਰੋਟੋਕੋਲਸ ਰਾਹੀਂ ਆਧੁਨਿਕ ਮੈਡੀਕਲ ਅਭਿਆਸ ਵਿੱਚ ਰਵਾਇਤੀ ਔਸ਼ਧ ਸਮਾਧਾਨਾਂ ਨੂੰ ਸੰਗਠਿਤ ਕਰਨ ਅਤੇ ਸਮੇਂ ਨਾਲ ਪਰਖੀਆਂ ਰਵਾਇਤੀ ਦਵਾਈਆਂ, ਉਤਪਾਦਾਂ ਤੇ ਅਭਿਆਸਾਂ ਨੂੰ ਧਿਆਨਪੂਰਬਕ ਵਿਗਿਆਨਕ ਵੈਧਤਾ ਪ੍ਰਦਾਨ ਕਰਨ ਦੀ ਲੋੜ ਉੱਤੇ ਸਹਿਮਤੀ ਪ੍ਰਗਟਾਈ।

https://pib.gov.in/PressReleseDetail.aspx?PRID=1672078 

 

17ਵੇਂ ਆਸੀਆਨ-ਇੰਡੀਆ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

https://pib.gov.in/PressReleseDetail.aspx?PRID=1672307 

 

ਕਟਕ ਵਿਖੇ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ (ਆਈਟੀਏਟੀ) ਦੇ ਅਤਿਆਧੁਨਿਕ ਦਫ਼ਤਰ-ਤੇ-ਰਿਹਾਇਸ਼ੀ ਕੰਪਲੈਕਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1672010 

 

ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਭਾਰਤੀ ਅਰਥਵਿਵਸਥਾ ਦੇ ਸਮਰਥਨ ਲਈ ਆਤਮਨਿਰਭਰ ਭਾਰਤ ਪੈਕੇਜ 3.0 ਤਹਿਤ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਦੁਆਰਾ ਐਲਾਨੇ ਵੇਰਵਿਆਂ ਦੀ ਪ੍ਰੈਜ਼ੈਂਟੇਸ਼ਨ (ਪੇਸ਼ਕਾਰੀ)

https://pib.gov.in/PressReleseDetail.aspx?PRID=1672260 

 

ਪ੍ਰਧਾਨ ਮੰਤਰੀ ਕੱਲ੍ਹ ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ 13 ਨਵੰਬਰ, 2020 ਨੂੰ 5 ਵੇਂ ਆਯੁਰਵੇਦ ਦਿਵਸ 'ਤੇ ਦੇਸ਼ ਨੂੰ ਭਵਿੱਖ ਲਈ ਤਿਆਰ ਦੋ ਆਯੁਰਵੇਦ ਸੰਸਥਾਨ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਹ ਸੰਸਥਾਵਾਂ ਇੰਸਟੀਟਿਊਟ ਆਵ੍ ਟ੍ਰੇਨਿੰਗ ਅਤੇ ਰਿਸਰਚ ਇਨ ਆਯੁਰਵੇਦ (ਆਈਟੀਆਰਏ), ਜਾਮਨਗਰ ਅਤੇ ਨੈਸ਼ਨਲ ਇੰਸਟੀਟਿਊਟ ਆਵ੍ ਆਯੁਰਵੇਦ (ਐੱਨਆਈਏ) , ਜੈਪੁਰ ਹਨ। ਦੋਵੇਂ ਇੰਸਟੀਟਿਊਟ ਦੇਸ਼ ਵਿਚ ਆਯੁਰਵੇਦ ਦੀਆਂ ਪ੍ਰਮੁੱਖ ਸੰਸਥਾਵਾਂ ਹਨ। ਪਹਿਲੇ ਇੰਸਟੀਟਿਊਟ ਨੂੰ ਸੰਸਦ ਦੇ ਇਕ ਐਕਟ ਰਾਹੀਂ ਰਾਸ਼ਟਰੀ ਮਹੱਤਤਾ ਦੇ ਇਕ ਸੰਸਥਾਨ ਦਾ ਦਰਜਾ ਦਿੱਤਾ ਗਿਆ ਸੀ, ਅਤੇ ਬਾਅਦ ਵਾਲੇ ਇੰਸਟੀਟਿਊਟ ਨੂੰ  ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਇਕ ਡੀਮਡ ਯੂਨੀਵਰਸਿਟੀ ਸੰਸਥਾ ਦਾ ਦਰਜਾ ਦਿੱਤਾ ਗਿਆ ਹੈ।  ਆਯੁਸ਼ ਮੰਤਰਾਲਾ, ਸਾਲ 2016 ਤੋਂ, ਹਰ ਸਾਲ ਧਨਵੰਤਰੀ ਜਯੰਤੀ (ਧਨਤੇਰਸ) ਦੇ ਮੌਕੇ ''ਆਯੁਰਵੇਦ ਦਿਵਸ'' ਮਨਾਉਂਦਾ ਆ ਰਿਹਾ ਹੈ। ਇਸ ਸਾਲ,  ਇਹ  13  ਨਵੰਬਰ ਨੂੰ ਆਇਆ ਹੈ ਤੇ ਇਸੇ ਦਿਨ ਮਨਾਇਆ ਜਾ ਰਿਹਾ ਹੈ।  ਕੋਵਿਡ -19 ਦੀ ਮੌਜੂਦਾ ਸਥਿਤੀ ਤੇ ਵਿਚਾਰ ਕਰਦਿਆਂ 5 ਵਾਂ ਆਯੁਰਵੇਦ ਦਿਵਸ 2020 ਵੱਡੇ ਪੱਧਰ 'ਤੇ ਰਾਸ਼ਟਰੀ ਪੱਧਰ ਦੇ ਨਾਲ ਨਾਲ ਹੀ ਅੰਤਰਰਾਸ਼ਟਰੀ ਪੱਧਰਾਂ ਤੇ ਵਰਚੁਅਲ ਪਲੈਟਫਾਰਮਾਂ 'ਤੇ ਮਨਾਇਆ ਜਾ ਰਿਹਾ ਹੈ।

https://pib.gov.in/PressReleseDetail.aspx?PRID=1672190 

 

ਮਿਸ਼ਨ ਸਾਗਰ - II, ਆਈਐੱਨਐੱਸ ਐਰਾਵਤ ਜੀਬੂਤੀ ਨੂੰ ਭੋਜਨ ਸਹਾਇਤਾ ਪ੍ਰਦਾਨ ਕਰਦਿਆਂ

ਚੱਲ ਰਹੇ ਮਨੁੱਖਤਾਵਾਦੀ ਮਿਸ਼ਨ 'ਸਾਗਰ-2' ਦੀ ਨਿਰੰਤਰਤਾ ਵਿੱਚ, ਭਾਰਤੀ ਜਲ ਸੈਨਾ ਦਾ ਸਮੁਦਰੀ ਜਹਾਜ਼ ਐਰਾਵਤ 10 ਨਵੰਬਰ 2020 ਨੂੰ ਜੀਬੂਤੀ ਦੀ ਬੰਦਰਗਾਹ ਜੀਬੂਤੀ ਪਹੁੰਚਿਆ। ਭਾਰਤ ਸਰਕਾਰ ਆਪਣੇ ਵਿਦੇਸ਼ੀ ਮਿੱਤਰ ਦੇਸ਼ਾਂ ਨੂੰ ਕੁਦਰਤੀ ਆਫ਼ਤਾਂ ਅਤੇ ਕੋਵਿਡ-19 ਮਹਾਮਾਰੀ ਤੇ ਕਾਬੂ ਪਾਉਣ ਲਈ ਸਹਾਇਤਾ ਉਪਲਬਧ ਕਰਵਾ ਰਹੀ ਹੈ, ਅਤੇ ਉਸੇ ਹੀ ਮੰਤਵ ਨਾਲ ਆਈਐੱਨਐੱਸ ਐਰਾਵਤ ਜੀਬੂਤੀ ਦੇ ਲੋਕਾਂ ਲਈ ਭੋਜਨ ਸਹਾਇਤਾ ਲਿਜਾ ਰਿਹਾ ਹੈ। ਮਿਸ਼ਨ ਸਾਗਰ-2 ਪ੍ਰਧਾਨ ਮੰਤਰੀ ਦੇ ਸਾਗਰ (ਸੁਰੱਖਿਆ ਅਤੇ ਖੇਤਰ ਵਿਚ ਸਾਰਿਆਂ ਲਈ ਵਾਧਾ) ਦੇ ਵਿਜ਼ਨ ਨਾਲ ਮੇਲ ਖਾਂਦਾ ਹੈ ਅਤੇ ਸਮੁਦਰੀ ਖੇਤਰ ਵਿੱਚ ਪਹਿਲੇ ਰਸਪੌਂਡਰ ਵਜੋਂ ਹਿੰਦ ਮਹਾਸਾਗਰ ਦੇ ਖੇਤਰ ਵਿਚ ਇੱਕ ਭਰੋਸੇਯੋਗ ਭਾਈਵਾਲ ਦੇ ਤੌਰ ਤੇ ਭਾਰਤ ਦੀ ਸਥਿਤੀ ਨੂੰ ਦੁਹਰਾਉਂਦਾ ਹੈ। ਇਹ ਮਿਸ਼ਨ ਭਾਰਤ ਦੇ ਸਮੁਦਰੀ ਗੁਆਂਢੀਆਂ ਨਾਲ ਸਬੰਧਾਂ ਪ੍ਰਤੀ ਭਾਰਤ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਮਹੱਤਵ ਨੂੰ ਉਜਾਗਰ ਕਰਦਾ ਹੈ ਅਤੇ ਮੌਜੂਦਾ ਬੰਧਨ ਨੂੰ ਹੋਰ ਮਜ਼ਬੂਤ ਕਰਦਾ ਹੈ। ਭਾਰਤੀ ਜਲ ਸੈਨਾ ਇਸ ਮਿਸ਼ਨ ਨੂੰ ਰੱਖਿਆ ਅਤੇ ਵਿਦੇਸ਼ ਮੰਤਰਾਲੇ, ਅਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ ਅੱਗੇ ਵਧਾ ਰਹੀ ਹੈ।

https://pib.gov.in/PressReleseDetail.aspx?PRID=1672213 

 

ਡਾਕ ਰਾਹੀਂ ਡਿਜੀਟਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਡੋਰਸਟੈੱਪ ਸਰਵਿਸ ਦੀ ਸ਼ੁਰੂਆਤ

ਇੰਡੀਆ ਪੋਸਟ ਪੇਮੈਂਟਸ ਬੈਂਕ, ਡਾਕ ਵਿਭਾਗ ਦੇ ਆਈਪੀਪੀਬੀ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਪੈਨਸ਼ਨ ਅਤੇ ਪੈਨਸ਼ਨਰਸ ਭਲਾਈ ਵਿਭਾਗ ਦੀ ਪਹਿਲ ਨਾਲ ਸਫਲਤਾਪੂਰਵਕ “ਪੋਸਟਮੈਨ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਡੋਰਸਟੈੱਪ ਸਰਵਿਸ” ਦੀ ਸ਼ੁਰੂਆਤ ਕੀਤੀ ਹੈ। ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਜੀਵਨ ਪ੍ਰਮਾਣ ਪੋਰਟਲ ਜ਼ਰੀਏ ਔਨਲਾਈਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਸੁਵਿਧਾ  ਨਵੰਬਰ, 2014 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਦੇ ਉਦੇਸ਼ ਨਾਲ ਪੈਨਸ਼ਨਰਾਂ ਨੂੰ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ ਲਈ ਸੁਵਿਧਾ ਅਤੇ ਪਾਰਦਰਸ਼ੀ ਸੁਵਿਧਾ ਮੁਹੱਈਆ ਕਰਵਾਈ ਗਈ ਸੀ।ਆਈਪੀਪੀਬੀ ਦੁਆਰਾ "ਡੀਐੱਲਸੀ ਜਮ੍ਹਾਂ ਕਰਵਾਉਣ ਲਈ ਡੋਰਸਟੈੱਪ ਸਰਵਿਸ" ਲੈਣ ਲਈ, ਪੈਨਸ਼ਨਰ ippbonline.com 'ਤੇ ਵਿਸਤਾਰ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਹ ਇੱਕ ਅਦਾਇਗੀ ਯੋਗ ਸੇਵਾ ਹੈ ਅਤੇ ਦੇਸ਼ ਭਰ ਦੇ ਸਾਰੇ ਕੇਂਦਰ ਸਰਕਾਰ ਪੈਨਸ਼ਨਰਾਂ ਲਈ ਉਪਲਬਧ ਹੋਵੇਗੀ, ਇਸ ਤੱਥ ਦੀ ਪਰਵਾਹ ਕੀਤੇ ਬਿਨਾ ਕਿ ਉਨ੍ਹਾਂ ਦੇ ਪੈਨਸ਼ਨ ਖਾਤੇ ਵੱਖ ਵੱਖ ਬੈਂਕਾਂ ਵਿੱਚ ਹਨ।

https://pib.gov.in/PressReleseDetail.aspx?PRID=1672278 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

 

  • ਅਸਾਮ : ਅਸਾਮ ਵਿੱਚ 245 ਹੋਰ ਕੋਵਿਡ-19 ਪਾਜ਼ਿਟਿਵ ਪਾਏ ਗਏ ਅਤੇ 837 ਮਰੀਜ਼ਾਂ ਨੂੰ ਕੱਲ੍ਹ ਛੁੱਟੀ ਦਿੱਤੀ ਗਈ। ਕੁੱਲ ਕੇਸ ਵੱਧ ਕੇ 209633 ਹੋ ਗਏ, ਕੁੱਲ ਛੁੱਟੀ ਵਾਲੇ ਮਰੀਜ਼ 203305,ਐਕਟਿਵ 5371 ਅਤੇ 954 ਮੌਤਾਂ।

  • ਮਹਾਰਾਸ਼ਟਰ : ਰਾਜ ਵਿੱਚ ਬੁੱਧਵਾਰ ਨੂੰ 4907 ਨਵੇਂ ਕੋਵਿਡ ਕੇਸ ਆਏ, ਇੱਥੋਂ ਤੱਕ ਕਿ 9164 ਮਰੀਜ਼ ਰਿਕਵਰ ਹੋਣ ਨਾਲ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 88070 ਹੋ ਗਈ। ਰਾਜ ਵਿੱਚ ਹੁਣ ਤੱਕ 45560 ਕੋਵਿਡ ਨਾਲ ਸਬੰਧਿਤ ਮੌਤਾਂ ਹੋਈਆ ਹਨ ਅਤੇ ਕੇਸਾਂ ਵਿੱਚ ਮੌਤ ਦੀ ਦਰ ਹੁਣ 2.63% ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਸਮੇਤ ਸੱਤ ਰਾਜਾਂ ਨੂੰ ਸਲਾਹ ਦਿੱਤੀ ਕਿ ਉਹ ਵਧੀ ਹੋਈ ਟੈਸਟਿੰਗ 'ਤੇ ਧਿਆਨ ਕੇਂਦ੍ਰਿਤ ਕਰਨ, ਖਾਸ ਕਰਕੇ ਜ਼ਿਆਦਾ ਕੋਵਿਡ-19 ਵਾਲੇ ਜ਼ਿਲ੍ਹਿਆਂ ਅਤੇ ਬਜ਼ਾਰਾਂ ਅਤੇ ਕਾਰਜ ਸਥਾਨਾਂ ਵਰਗੇ ਵੱਡੇ ਇਕੱਠ ਦੇ ਸਥਾਨਾਂ 'ਤੇ। ਹਾਲਾਂਕਿ ਉਨ੍ਹਾ ਨੇ ਮਹਾਰਾਸ਼ਟਰ ਸਰਕਾਰ ਦੁਆਰਾ ਕਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਫੈਲਣ ਨੂੰ ਨਿਯੰਤਰਣ ਕਾਰਨ ਵਿੱਚ ਆਮ ਲੋਕਾਂ ਦੀ ਦਿਲਚਸਪੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਫੈਸਲਿਆਂ ਦੀ ਸ਼ਲਾਘਾ ਕੀਤੀ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਤਹਿਤ ਰਾਜ ਦੇ ਸਾਰੇ ਪ੍ਰਾਈਵੇਟ ਡਾਕਟਰਾਂ ਲਈ ਬੀਮਾ ਕਵਰ ਕਰਨ ਦੀ ਮੰਗ ਕੀਤੀ।

  • ਗੁਜਰਾਤ : ਰਾਜ ਵਿੱਚ ਰਿਕਵਰੀ ਦੀ ਦਰ 91.28 ਪ੍ਰਤੀਸ਼ਤ 'ਤੇ ਪਹੁੰਚ ਗਈ ਹੈ। ਗੁਜਰਾਤ ਵਿੱਚ ਬੁੱਧਵਾਰ ਨੂੰ 1125 ਨਵੇਂ ਕੋਵਿਡ ਕੇਸ ਸਾਹਮਣੇ ਆਏ। ਅਹਿਮਦਾਬਾਦ ਤੋਂ ਜ਼ਿਆਦਾ 2017 ਨਵੇਂ ਕੇਸ ਸਾਹਮਣੇ ਆਏ, ਜਦੋਂ ਕਿ ਸੂਰਤ ਵਿੱਚ 184 ਨਵੇਂ ਕੇਸ ਦਰਜ ਕੀਤੇ ਗਏ।ਇਸ ਦੌਰਾਨ ਅਹਿਮਦਾਬਾਦ ਮਿਉਂਸਿਪਲ ਕਾਰਪੋਰੇਸ਼ਨ ਨੇ ਸ਼ਹਿਰ ਦੇ 27 ਵਿਅਸਤ ਖੇਤਰਾਂ ਵਿੱਚ ਲਗੀ ਰੋਕ ਹਟਾ ਦਿੱਤੀ ਹੈ ਅਤੇ ਆਉਣ ਵਾਲੇ ਦੀਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਅੱਧੀ ਰਾਤ 12 ਵਜੇ ਤੱਕ ਦੁਕਾਨਾਂ ਖੁੱਲ੍ਹੀਆਂ ਰਹਿਣ ਦੀ ਆਗਿਆ ਦਿੱਤੀ ਹੈ। ਇਸ ਤੋਂ ਇਲਾਵਾ, ਕੱਛ ਜ਼ਿਲ੍ਹੇ ਵਿੱਚ ਆਉਣ ਵਾਲੇ ਟੂਰਿਸਟ ਸੀਜ਼ਨ ਦੇ ਮੱਦੇਨਜ਼ਰ, ਕੱਛ ਦੇ ਰਨ ਦਾ ਟੈਂਟ ਸਿਟੀ ਅੱਜ ਕੋਵਿਡ-19 ਮਾਪਦੰਡਾਂ 'ਤੇ ਖੁੱਲ੍ਹਿਆਂ ਹੈ।

  • ਰਾਜਸਥਾਨ : ਰਾਜ ਵਿੱਚ ਬੁੱਧਵਾਰ ਨੂੰ ਨਵੇਂ ਕੋਵਿਡ-19 ਕੇਸਾਂ ਵਿੱਚ  2080 ਇਨਫੈਕਸ਼ਨਜ਼ ਦਾ ਅਚਾਨਕ ਵਾਧਾ ਹੋਇਆ, ਇਹ ਪਿਛਲੇ 30 ਦਿਨਾਂ ਵਿੱਚ ਸਭ ਤੋਂ ਵੱਧ ਹੈ। ਬੁੱਧਵਾਰ ਨੂੰ ਸਭ ਤੋਂ ਵੱਧ ਕੇਸ ਜੈਪੁਰ ਜ਼ਿਲ੍ਹੇ ਵਿੱਚ ਪਾਏ ਗਏ (450 ਨਵੇਂ ਕੇਸ), ਉਸ ਤੋਂ ਬਾਅਦ ਜੋਧਪੁਰ ਜ਼ਿਲ੍ਹਾ (310 ਨਵੇਂ ਕੇਸ) ਅਤੇ ਫਿਰ ਬੀਕਾਨੇਰ (175 ਨਵੇਂ ਕੇਸ) ਸਾਹਮਣੇ ਆਏ। ਸਿਹਤ ਵਿਭਾਗ ਨੇ ਜ਼ਿਲ੍ਹਾ ਕਲੈਕਟਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਜ਼ਿਲ੍ਹਿਆਂ ਦੀ ਸਥਿਤੀ ਬਾਰੇ ਸਰਕਾਰ ਨੂੰ ਜਾਣੂ ਰੱਖਣ। ਇਸ ਨੇ ਜ਼ਿਲ੍ਹਿਆਂ ਨੂੰ ਸਮਰਪਿਤ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ ਆਕਸੀਜਨ ਸਪੋਰਟ ਅਤੇ ਆਈਸੀਯੂ ਬੈੱਡਾਂ ਅਤੇ ਵੈਂਟੀਲੇਟਰਾਂ ਦੀ ਗਿਣਤੀ ਵਧਾਉਣ ਲਈ ਕਿਹਾ ਹੈ।

  • ਮੱਧ ਪ੍ਰਦੇਸ਼ : ਮੰਗਲਵਾਰ ਨੂੰ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕਰੋਨਾ ਪਾਜ਼ਿਟਿਵ ਕੇਸਾਂ ਦੀ ਬਹੁਤ ਘੱਟ ਗਿਣਤੀ ਦੱਸੀ ਗਈ ਸੀ, ਬੁੱਧਵਾਰ ਨੂੰ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਮੰਗਲਵਾਰ ਨੂੰ ਇੱਕ ਪਾਜ਼ਿਟਿਵ ਕੇਸ ਦਰਜ ਕਰਨ ਵਾਲੇ ਨਿਵਾੜੀ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ 21 ਪਾਜ਼ਿਟਿਵ ਕੇਸ ਸਾਹਮਣੇ ਆਏ।ਇਸੇ ਤਰ੍ਹਾ ਪੰਨਾ, ਜਿਸ ਨੇ ਮੰਗਲਵਾਰ ਨੂੰ ਕੋਈ ਪਾਜ਼ਿਟਿਵ ਕੇਸ ਦੀ ਰਿਪੋਰਟ ਨਹੀਂ ਕੀਤੀ, ਵਿੱਚ 10 ਪਾਜ਼ਿਟਿਵ ਕੇਸ ਸਾਹਮਣੇ ਆਏ ਅਤੇ ਦਮੋਹ ਜਿਸ ਵਿੱਚ 10 ਪਾਜ਼ਿਟਿਵ ਕੇਸ ਸਾਹਮਣੇ ਆਏ, ਨੇ 30 ਕੇਸ ਦਰਜ ਕੀਤੇ ਗਏ। ਕੁੱਲ ਮਿਲਾ ਕੇ ਰਾਜ ਵਿੱਚ 883 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ ਜਿਸ ਨਾਲ ਇਨ੍ਹਾਂ ਦੀ ਗਿਣਤੀ 1.79 ਲੱਖ ਹੋ ਗਈ ਹੈ, ਜਦ ਕਿ ਐਕਟਿਵ ਮਾਮਲਿਆਂ ਦੀ ਗਿਣਤੀ 8328 ਹੈ।

  • ਕੇਰਲ: ਪੋਸਟ ਕੋਵਿਡ ਚੇਤਾਵਨੀ ਕਲੀਨਿਕਾਂ ਨੇ ਅੱਜ ਤੋਂ ਰਾਜ ਦੇ ਮੁੱਢਲੇ ਸਿਹਤ ਕੇਂਦਰਾਂ ਅਤੁ ਕਮਿਊਨਿਟੀ ਸਹਿਤ ਕੇਂਦਰਾਂ 'ਤੇ ਕੰਮ ਕਰਨਾ ਸ਼ੂਰੂ ਕੀਤਾ। ਰਾਜ ਦੇ ਸਿਹਤ ਮੰਤਰੀ ਕੇ.ਕੇ. ਸੈਲਾਜਾਜ਼ਾ ਨੇ ਕਿਹਾ ਸਾਰੇ ਕੋਵਿਡ ਠੀਕ ਹੋਏ ਮਰੀਜ਼ ਇੱਕ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਇਨ੍ਹਾਂ ਕਲੀਨਿਕਾਂ ਜਾਂ ਈ-ਸੰਜੀਵਨੀ ਪਲੈਟਫਾਰਮ ਰਾਹੀਂ ਸੁਚੇਤ ਰਹਿਣਗੇ ਅਤੇ ਉਨ੍ਹਾਂ ਦੀ ਸਿਹਤ ਸਥਿਤੀ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਅੱਗੇ ਨਿਰਦੇਸ਼ ਦਿੱਤੇ ਜਾਣਗੇ। ਤਾਲੁਕ, ਜ਼ਿਲ੍ਹਾ ਅਤੇ ਜਨਰਲ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਸੈਕੰਡਰੀ ਅਤੇ ਤੀਜੇ ਪੱਧਰ 'ਤੇ ਪੋਸਟ ਕੋਵਿਡ ਰੈਪਰਲ ਕਲੀਨਿਕਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ। ਇਸ ਦੌਰਾਨ ਰਾਜ ਸਰਕਾਰ ਨੇ ਉਨ੍ਹਾਂ ਸ਼ਰਧਾਲੂਆਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ ਜੋ ਸਬਰੀਮਾਲਾ ਵਿਖੇ ਆਉਣ ਵਾਲੇ ਤੀਰਥ ਸੀਜ਼ਨ ਲਈ ਕਰੁਣਿਆ ਆਰੋਗਯ ਸੁਰੱਖਸ਼ਾ ਪਧਤੀ ਦੇ ਲਾਭਪਾਤਰੀ ਹਨ।ਬਾਹਰਲੇ ਰਾਜ ਤੋਂ ਆਉਣ ਵਾਲੇ ਲੋਕ ਇਸ ਲਈ ਪ੍ਰਧਾਨ ਮੰਤਰੀ ਜਨ ਸਿਹਤ ਯੌਜਨਾ ਕਾਰਡ ਦੀ ਵਰਤੋਂ ਕਰ ਸਕਦੇ ਹਨ। ਇਹ ਫੈਸਲੇ ਸਿਹਤ ਵਿਭਾਗ ਵੱਲੋਂ ਕੋਵਿਡ-19 ਦੇ ਪ੍ਰਸੰਗ ਵਿੱਚ ਮਰੀਜ਼ਾਂ ਦੇ ਪ੍ਰਬੰਧਨ ਲਈ ਤਿਆਰ ਕੀਤੀ ਕਾਰਜ ਯੋਜਨਾ ਦੇ ਹਿੱਸੇ ਵਜੋਂ ਲਏ ਗਏ ਹਨ। 

  • ਤਮਿਲ ਨਾਡੂ : 16 ਨਵੰਬਰ ਨੂੰ ਤਮਿਲ ਨਾਡੂ ਵਿੱਚ ਸਕੂਲ, ਕਾਲਜ ਨਹੀਂ ਖੁੱਲ੍ਹਣਗੇ; ਸਿਰਫ ਪੀਜੀ ਅੰਤਿਮ ਸਾਲ ਦੇ ਕੋਰਸ 2 ਦਸੰਬਰ ਨੂੰ ਤੋਂ ਸ਼ੁਰੂ ਹੋਣਗੇ; ਰਾਜ ਸਰਕਾਰ ਮਾਪਿਆਂ ਦੇ ਫੀਡਬੈਕ ਤੋਂ ਬਾਅਦ ਪਿਛਲੀ ਘੋਸ਼ਣਾ ਵਾਪਸ ਲੈ ਲਈ। ਤਮਿਲ ਨਾਡੂ ਨੇ ਕਰਨਾਟਕ ਲਈ ਬੱਸ ਸੇਵਾਵਾਂ ਦੋਬਾਰਾ ਸ਼ੁਰੂ ਕੀਤੀਆਂ; ਕੁਝ ਮਹੀਨੇ ਪਹਿਲਾ ਇੰਟਰਾ-ਸਟੇਟ ਬੱਸ ਸੇਵਾਵਾਂ ਮੁੜ ਚਾਲੂ ਹੋਣ ਤੋਂ ਬਾਅਦ, ਬੰਗਲੁਰੂ ਲਈ ਜਾਣ ਵਾਲੀਆ ਬੱਸਾਂ ਨੂੰ ਰਾਜ ਦੀ ਸਰਹੱਦ 'ਤੇ ਰੋਕ ਦਿੱਤਾ ਗਿਆ ਸੀ। ਮਹਾਮਾਰੀ ਕਾਰਨ ਰਾਜ ਵਿੱਚ ਪ੍ਰਾਹੁਣਚਾਰੀ ਸੈਕਟਰ ਨੂੰ 8000 ਕਰੋੜ ਦਾ ਘਾਟਾ, ਰਾਹਤ ਦੀ ਮੰਗ; ਰਾਜ ਭਰ ਦੇ ਹੋਟਲਾਂ ਵਿੱਚ ਕਿੱਤਾ ਪੱਧਰ ਸਿਰਫ 10% ਹੈ; ਚੇਨਈ ਦੇ ਥੋੜੇ ਜਿਹੇ ਹੋਟਲ ਬਿਹਤਰ 35% 'ਤੇ ਹਨ; ਹੋਟਲ 50% ਦੀ ਛੁਟ ਦੀ ਪੇਸ਼ਕਸ਼ ਕਰਦੇ ਹਨ; ਐੱਨਜੀਟੀ ਨੇ ਇਸ਼ਾ ਫਾਊਡੇਸ਼ਨ ਨੂੰ ਆਗਿਆ ਮਿਲਣ ਤੋਂ ਬਾਅਦ ਸਿਵਰਾਤਰੀ ਸਮਾਗਮ ਕਾਰਵਾਉਣ ਦੀ ਅਗਿਆ ਦਿੱਤੀ; ਟ੍ਰਿਬਿਊਨਲ ਨੇ ਜਸ਼ਨਾਂ ਨੂੰ ਮੌਨੀਟਰ ਕਰਨ ਲਈ ਸਰਕਾਰੀ ਵਿਭਾਗਾਂ ਨੂੰ  ਨਿਰਦੇਸ਼ ਦਿੱਤੇ।

  • ਕਰਨਾਟਕ: ਰਾਜ ਦੇ ਸਿਹਤ ਮੰਤਰੀ ਨੇ ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਸਰਕਾਰਾਂ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਦੀ ਉਲੰਘਣਾ ਦੇ ਸਬੰਧ ਵਿੱਚ ਬੇਬਸੀ ਜ਼ਾਹਰ ਕੀਤੀ; ਹਾਈਕੋਰਟ ਨੇ ਰਾਜ ਸਰਕਾਰ ਨੂੰ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਰਾਜਨੀਤਕ ਨੇਤਾਵਾਂ ਖ਼ਿਲਾਫ਼ ਅਪਰਾਧਿਤ ਕਾਰਵਾਈਆਂ ਸ਼ੁਰੂ ਕਰਨ ਬਾਰੇ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ। ਸੱਤ ਮਹੀਨਿਆਂ ਬਾਅਦ ਕੇਐੱਸਆਰਟੀਸੀ ਨੇ ਤਮਿਲ ਨਾਡੂ ਲਈ ਦੋਬਾਰਾ ਸੇਵਾ ਸ਼ੁਰੂ ਕੀਤੀ। ਰਾਜ ਦੇ ਕਾਨੂੰਨ ਮੰਤਰੀ ਨੇ ਅੱਜ ਸਪਸ਼ਟ ਕੀਤਾ ਕਿ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਕੂਲਾਂ ਦੇ ਮੁੜ ਖੋਲ੍ਹਣ ਬਾਰੇ ਵਿਚਾਰ-ਵਟਾਂਦਰੇ ਨਹੀ ਹੋਏ। 

  • ਆਂਧਰ ਪ੍ਰਦੇਸ਼: ਦੱਖਣੀ ਤਟਵਰਤੀ ਏਪੀ ਵਿੱਚ ਸਿਹਤ ਸਬੰਧੀ ਸੁਧਾਰ ਦੇਖਿਆ ਗਿਆ ਹੈ; ਕੁਝ ਸੌ ਤੋਂ ਘੱਟ ਨਵੇਂ ਕੇਸਾਂ ਦੇ ਨਾਲ; ਨੇਲੋਰ ਅਤੇ ਪ੍ਰਕਾਸ਼ਮਿਲ ਜ਼ਿਲ੍ਹਿਆਂ ਵਿੱਚ ਕੁੱਲ ਪੁਸ਼ਟੀ ਕੀਤੇ ਕੇਸ 122750 ਹੋ ਗਏ ; ਰਾਜ ਵਿੱਚ ਇੱਕ ਵਾਰ ਬੁੱਧਵਾਰ ਨੂੰ 2000 ਤੋਂ ਘੱਟ ਕੋਵਿਡ-19 ਸੰਕ੍ਰਮਣ ਅਤੇ 14 ਨਵੀਂਆਂ ਮੌਤਾਂ ਦੀ ਖਬਰ ਹੈ; 1732 ਨਵੇਂ ਕੇਸਾਂ ਦੇ ਨਾਲ,ਇਨ੍ਹਾ ਦੀ ਗਿਣਤੀ 847977 ਹੋ ਗਈ ਅਤੇ ਮੌਤਾਂ ਦੀ ਗਿਣਤੀ 6828 ਹੋ ਗਈ। ਇਸ ਵੇਲੇ 20915 ਐਕਟਿਵ ਕੇਸ ਹਨ।

  • ਤੇਲੰਗਾਨਾ: ਪਿਛਲ਼ੇ 24 ਘੰਟਿਆਂ ਵਿੱਚ ਤੇਲੰਗਾਨਾ ਵਿੱਚ 1015 ਨਵੇਂ ਕੇਸ,1716 ਰਿਕਵਰੀ ਅਤੇ 3 ਮੌਤਾਂ;1015 ਕੇਸਾਂ ਵਿੱਚੋਂ, 172 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ।ਕੁੱਲ ਕੇਸ 254666;ਐਕਟਿਵ ਕੇਸ: 17323;ਮੌਤਾਂ 1393;ਡਿਸਚਾਰਜ: 9265 ਪ੍ਰਤੀਸ਼ਤ ਰਿਕਵਰੀ ਰੇਟ ਦੇ ਨਾਲ 235950। ਹੈਦਰਾਬਾਦ ਦੇ ਗਾਂਧੀ ਹਸਪਤਾਲ ਦੇ ਜੂਨੀਅਰ ਡਾਕਟਰ ਹੜਤਾਲ 'ਤੇ ਚਲੇ ਗਏ, ਗ਼ੈਰ-ਕੋਵਿਡ ਸੇਵਾਵਾਂ ਮੁੜ ਚਾਲੂ ਕਰਨ ਦੀ ਮੰਗ ਕੀਤੀ। ਤੇਲੰਗਾਨਾ ਸਟੇਟ ਕੌਂਸਲ ਆਵ੍ ਐਜ਼ੂਕੇਸ਼ਨ (ਟੀਐੱਸਸੀਈਈ) ਦੇ ਚੇਅਰਮੈਨ ਟੀ. ਪਪੀ ਰੈੱਡੀ ਦਾ ਕਹਿਣਾ ਹੈ ਕਿ ਜੇਕਰ ਹਾਲਾਤ ਅਨੁਕੂਲ ਰਹੇ ਤਾਂ ਤੇਲੰਗਾਨਾ ਦੇ ਕਾਲਜ ਦਸੰਬਰ ਵਿੱਚ ਖੁੱਲ੍ਹ ਸਕਦੇ ਹਨ। 

 

ਫੈਕਟਚੈੱਕ

 

https://static.pib.gov.in/WriteReadData/userfiles/image/image007LFDL.jpg

 

https://static.pib.gov.in/WriteReadData/userfiles/image/image008AG83.jpg

 

https://static.pib.gov.in/WriteReadData/userfiles/image/image009YAD6.jpg

 

https://static.pib.gov.in/WriteReadData/userfiles/image/image010OG4D.jpg

 

Image

 

 

*****

 

ਵਾਈਬੀ



(Release ID: 1672513) Visitor Counter : 174