PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 11 NOV 2020 5:52PM by PIB Chandigarh


 

Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

 (ਪਿਛਲੇ 24  ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਦੇਸ਼ ਵਿੱਚ 106 ਦਿਨਾਂ ਦੇ ਬਾਅਦ ਪਹਿਲੀ ਵਾਰ ਕੋਰੋਨਾ ਦੇ ਐਕਟਿਵ ਕੇਸਾਂ ਦੀ ਸੰਖਿਆ ਘੱਟ ਕੇ 5 ਲੱਖ ਤੋਂ ਹੇਠਾਂ ਆ ਗਈ ਹੈ।

  • ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ 80 ਲੱਖ ਨੂੰ ਪਾਰ ਕਰ ਗਈ ਹੈ।

  • ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 44,281 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸੇ ਮਿਆਦ ਵਿੱਚ 50,326 ਕੋਰੋਨਾ ਮਰੀਜ਼ ਠੀਕ ਹੋ ਗਏ ਹਨ।

  • ਕੁੱਲ ਟੈਸਟਾਂ ਦੀ ਸੰਖਿਆ 12 ਕਰੋੜ ਨੂੰ ਕਰ ਗਈ ਹੈ।

  • ਰਿਕਵਰੀ ਦਰ ਹੋਰ ਵਧ ਕੇ 92.79 ਪ੍ਰਤੀਸ਼ਤ ਹੋ ਗਈ ਹੈ।

  • ਕੁੱਲ ਮੌਤ ਦਰ 1.48 ਪ੍ਰਤੀਸ਼ਤ ਹੈ ਅਤੇ ਇਸ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ।

  • ਡਾ. ਹਰਸ਼ ਵਰਧਨ ਨੇ 9 ਰਾਜਾਂ ਦੇ ਸਿਹਤ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ ਅਤੇ ਜਨਤਕ ਸਿਹਤ ਉਪਾਵਾਂ ਦਾ ਜਾਇਜ਼ਾ ਲਿਆ।

 

 

#Unite2FightCorona

#IndiaFightsCorona

 

https://static.pib.gov.in/WriteReadData/userfiles/image/image005L91G.jpg

 

Image

 

 

ਭਾਰਤ ਨੇ ਕਈ ਬੇਮਿਸਾਲ ਸਿਖਰਾਂ ਨੂੰ ਪਾਰ ਕੀਤਾ ਹੈ, ਐਕਟਿਵ ਕੇਸ ਲੋਡ 5 ਲੱਖ ਤੋਂ ਹੇਠਾਂ ਆਇਆ,  ਕੁੱਲ ਰਿਕਵਰੀ 80 ਲੱਖ ਨੂੰ ਪਾਰ ਕਰ ਗਈ ਹੈ, ਕੁੱਲ ਟੈਸਟਾਂ ਦਾ ਅੰਕੜਾ 12 ਕਰੋੜ ਨੂੰ ਪਾਰ ਕਰ ਗਿਆ ਹੈ

ਕੁੱਲ ਰਿਕਵਰੀ 80 ਲੱਖ ਨੂੰ ਪਾਰ ਕਰ ਗਈ ਹੈ, ਕੁੱਲ ਟੈਸਟਾਂ ਦਾ ਅੰਕੜਾ 12 ਕਰੋੜ ਨੂੰ ਪਾਰ ਕਰ ਗਿਆ ਹੈ ਭਾਰਤ ਨੇ ਵਿਸ਼ਵਵਿਆਪੀ ਮਹਾਮਾਰੀ ਦੇ ਵਿਰੁੱਧ ਆਪਣੀ ਸਮੂਹਿਕ ਲੜਾਈ ਵਿੱਚ ਕਈ ਮਹੱਤਵਪੂਰਨ ਮੀਲ ਪੱਥਰਾਂ ਨੂੰ ਪਾਰ ਕੀਤਾ ਹੈ। ਭਾਰਤ ਦਾ ਐਕਟਿਵ ਕੇਸ ਲੋਡ 106 ਦਿਨਾਂ ਬਾਅਦ ਪਹਿਲੀ ਵਾਰ 5 ਲੱਖ ਦੇ ਹੇਠਾਂ ਆ ਗਿਆ ਹੈ। ਅੱਜ, ਐਕਟਿਵ ਮਾਮਲਿਆਂ ਦਾ ਕੁੱਲ ਭਾਰ  4,94,657 ਤੱਕ ਪਹੁੰਚ ਗਿਆ ਹੈ। ਇਹ 28 ਜੁਲਾਈ ਨੂੰ 4,96,988 ਸੀ। ਇਸਦੇ ਨਾਲ, ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਐਕਟਿਵ ਕੇਸ ਸਿਰਫ 5.73 ਫੀਸਦੀ ਦਾ ਯੋਗਦਾਨ ਪਾਉਂਦੇ ਹਨ। 27 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸ ਹੁਣ 20,000 ਤੋਂ ਘੱਟ ਰਹਿ ਗਏ ਹਨ।  ਸਿਰਫ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਵੱਧ ਕੇਸ ਹਨ; ਦੋ ਰਾਜਾਂ (ਮਹਾਰਾਸ਼ਟਰ ਅਤੇ ਕੇਰਲ) ਵਿੱਚ 50,000 ਤੋਂ ਵੱਧ ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ਦੌਰਾਨ 44,281 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਇਸ ਮਿਆਦ ਵਿੱਚ 50,326 ਮਰੀਜ਼ ਠੀਕ ਹੋਏ ਹਨ। ਇਹ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਦਾ 39 ਵਾਂ ਦਿਨ ਹੈ। ਇਸ ਤਰ੍ਹਾਂ ਕੁੱਲ ਰਿਕਵਰੀ ਅਤੇ ਕੁੱਲ ਐਕਟਿਵ ਮਾਮਲਿਆਂ ਵਿਚਲਾ ਅੰਤਰ, ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਨਿਰੰਤਰ ਹੇਠਾਂ  ਵੱਲ ਜਾਣ ਦੇ ਰੁਝਾਨ ਨੂੰ ਦਰਸਾਉਂਦਾ ਹੈ। ਕੁੱਲ ਰਿਕਵਰੀਆਂ 80 ਲੱਖ ਦੇ ਅੰਕੜੇ ਨੂੰ ਪਾਰ ਕਰ ਗਈਆਂ ਹਨ। ਅੱਜ ਤੱਕ ਕੁੱਲ ਰਿਕਵਰੀਆਂ ਦੀ ਗਿਣਤੀ 80,13,783 ਹੋ ਗਈ ਹੈ। ਐਕਟਿਵ ਕੇਸਾਂ ਅਤੇ ਸਿਹਤਯਾਬ ਹੋਏ ਮਾਮਲਿਆਂ ਵਿਚ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਵਧ ਕੇ 75,19,126 ਹੋ ਗਿਆ ਹੈ। ਰਿਕਵਰੀ ਦੀ ਦਰ ਵੱਧ ਕੇ 92.79 ਫੀਸਦੀ ਹੋ ਗਈ ਹੈ।  ਇਕ ਹੋਰ ਮੀਲ ਪੱਥਰ ਤਹਿਤ, ਭਾਰਤ ਨੇ 12 ਕਰੋੜ ਕੁੱਲ ਟੈਸਟਿੰਗ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 11,53,294 ਟੈਸਟ ਕੀਤੇ ਗਏ ਹਨ।  ਰੋਜ਼ਾਨਾ ਘੱਟ ਕੇਸਾਂ ਦੇ ਰੁਝਾਨ ਨੂੰ ਟੈਸਟਿੰਗ ਦੇ ਬੁਨਿਆਦੀ ਢਾਂਚੇ ਵਿੱਚ ਇਕ ਭਾਰੀ ਵਾਧਾ ਕਰਕੇ ਸੰਭਵ ਬਣਾਇਆ ਗਿਆ ਹੈ। ਵੱਡੀ ਗਿਣਤੀ ਵਿੱਚ ਟੈਸਟਿੰਗ ਨੇ ਸੰਕਰਮਿਤ ਆਬਾਦੀ ਦੀ ਛੇਤੀ ਪਛਾਣ ਕਰਨ ਵਿੱਚ ਸਹਾਇਤਾ ਕੀਤੀ ਹੈ, ਇਸ ਤਰ੍ਹਾਂ ਇਹ ਵਾਇਰਸ ਨੂੰ ਗੈਰ-ਲਾਗ ਵਾਲੇ ਖੇਤਰਾਂ ਵਿੱਚ ਫੈਲਣ ਤੋਂ ਰੋਕਦਾ ਹੈ। ਨਵੇਂ ਪੁਸ਼ਟੀ ਵਾਲੇ ਕੇਸਾਂ ਦੀ ਗਿਣਤੀ 50,000 ਤੋਂ ਘੱਟ ਦਰਜ ਕੀਤੀ ਜਾ ਰਹੀ ਹੈ। ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 77 ਫੀਸਦੀ ਨੂੰ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 6,718 ਲੋਕਾਂ ਦੀ ਸਿਹਤਯਾਬੀ ਦੀ ਰਿਪੋਰਟ ਦਰਜ ਕੀਤੀ ਗਈ ਹੈ। ਕੇਰਲ ਨੇ ਨਵੀਂ ਰਿਕਵਰੀ ਦੇ ਅੰਕੜਿਆਂ ਵਿੱਚ ਨੇੜਤਾ ਬਰਕਰਾਰ ਰੱਖੀ ਹੈ, ਜਿਥੋਂ 6,698 ਲੋਕ ਰਿਕਵਰ ਹੋਏ ਹਨ। ਇਸ ਤੋਂ ਬਾਅਦ ਦਿੱਲੀ ਵਿੱਚ  6,157 ਵਿਅਕਤੀ ਸਿਹਤਯਾਬ ਹੋਏ ਹਨ। 78 ਫੀਸਦੀ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।  ਦਿੱਲੀ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਜਿਥੋਂ 7,830, ਨਵੋਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਕੇਰਲ ਵਿੱਚ  6,010 ਨਵੇਂ ਮਾਮਲੇ  ਸਾਹਮਣੇ  ਆਏ ਹਨ। ਦਸ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਹਿੱਸਾ ਲਗਭਗ 78 ਫੀਸਦੀ  ਹੈ। ਪਿਛਲੇ 24 ਘੰਟਿਆਂ ਦੌਰਾਨ 512  ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਕੁੱਲ ਕੇਸਾਂ ਵਿੱਚ ਮੌਤਾਂ ਦੀ ਦਰ 1.48% 'ਤੇ ਖੜ੍ਹੀ ਹੈ ਅਤੇ  ਇਸਦੇ  ਲਗਾਤਾਰ ਹੇਠਾਂ ਵੱਲ ਜਾਣ ਦਾ ਰੁਝਾਨ ਜਾਰੀ ਹੈ।

https://pib.gov.in/PressReleseDetail.aspx?PRID=1671857 

 

ਡਾ. ਹਰਸ਼ ਵਰਧਨ ਨੇ 9 ਰਾਜਾਂ ਦੇ ਸਿਹਤ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਕੋਵਿਡ ਅਤੇ ਜਨਤਕ ਸਿਹਤ ਉਪਾਵਾਂ ਦਾ ਜਾਇਜ਼ਾ ਲਿਆ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ 9 ਰਾਜਾਂ ਦੇ ਸਿਹਤ ਮੰਤਰੀਆਂ ਅਤੇ ਮੁੱਖ ਸਕੱਤਰਾਂ/ਵਧੀਕ ਮੁੱਖ ਸਕੱਤਰਾਂ ਨਾਲ ਗੱਲਬਾਤ ਕੀਤੀ। ਜਿਹੜੇ ਰਾਜਾਂ ਨਾਲ ਗੱਲਬਾਤ ਕੀਤੀ ਗਈ, ਉਹ ਨੇ ਆਂਧਰ ਪ੍ਰਦੇਸ਼, ਅਸਾਮ, ਪੱਛਮ ਬੰਗਾਲ, ਰਾਜਸਥਾਨ, ਹਿਮਾਚਲ ਪ੍ਰਦੇਸ਼, ਤੇਲੰਗਾਨਾ, ਪੰਜਾਬ, ਹਰਿਆਣਾ ਅਤੇ ਕੇਰਲ। ਮਿਸ ਕੇ ਕੇ ਸ਼ੈਲਜਾ ਸਿਹਤ ਮੰਤਰੀ (ਕੇਰਲ), ਸ਼੍ਰੀ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ (ਪੰਜਾਬ), ਸ਼੍ਰੀ ਇਤੇਲਾ ਰਜੇਂਦਰਾ ਸਿਹਤ ਮੰਤਰੀ (ਤੇਲੰਗਾਨਾ), ਸ਼੍ਰੀ ਰਾਜੀਵ ਸੈਜ਼ਲ, ਸਿਹਤ ਮੰਤਰੀ (ਹਿਮਾਚਲ ਪ੍ਰਦੇਸ਼) ਨੇ ਆਪੋ ਆਪਣੇ ਰਾਜਾਂ ਵੱਲੋਂ ਇਸ ਮੀਟਿੰਗ ਵਿੱਚ ਸਿ਼ਰਕਤ ਕੀਤੀ। ਡਾ. ਹਰਸ਼ ਵਰਧਨ ਨੇ ਹਰ ਰਾਜ ਵਿੱਚ ਵਿਸ਼ੇਸ਼ ਚਿੰਤਾਜਨਕ ਹਾਲਾਤ ਦੇ ਖੇਤਰ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਵਿੱਚ ਹਾਲਾਂਕਿ ਐਕਟਿਵ ਮਾਮਲਿਆਂ ਦੀ ਸੰਖਿਆ ਘੱਟ ਹੋਈ ਹੈ ਲੇਕਿਨ ਉਸ ਦੇ ਕੋਲ ਐਕਟਿਵ ਮਰੀਜ਼ਾਂ ਦੀ ਬਹੁਤ ਵੱਡੀ ਸੰਖਿਆ ( ਕੇਸਲੋਡ )  ਬਣੀ ਹੋਈ ਹੈ ਜਿਸ ਵਿੱਚ ਉੱਚ ਮੌਤ ਦਰ  (2.6)  ਹੈ ਅਤੇ ਮੁੰਬਈ ਵਿੱਚ ਅਤੇ ਆਸਪਾਸ ਤਾਂ ਇਹ ਮੌਤ ਦਰ ਵਧ ਕੇ  (3.5)  ਹੈ।  ਉੱਤਰਾਖੰਡ ਵਿੱਚ ਮਰੀਜ਼ ਮੌਤ ਦਰ ਸੀਐੱਫਆਰ  (1.64)% ਹੈ ਜੋ ਕਿ ਰਾਸ਼ਟਰੀ ਔਸਤ ਤੋਂ ਅਧਿਕ ਹੈ।  ਮਣੀਪੁਰ ਵਿੱਚ ਹਾਲ  ਦੇ ਦਿਨਾਂ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਉੱਚ ਸੰਕ੍ਰਮਣ ਦਰ ਛੁਪੇ ਹੋਏ ਸੰਕ੍ਰਮਣ ਦੀ ਸੂਚਕ ਹੈ। ਗੋਆ ਵਿੱਚ ਕੁੱਲ ਮੌਤਾਂ ਵਿੱਚੋਂ 40% ਕੇਵਲ ਪਿਛਲੇ ਇੱਕ ਮਹੀਨੇ ਵਿੱਚ ਹੋਈਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਮਿਜ਼ੋਰਮ ਵਿੱਚ ਐਕਟਿਵ ਮਾਮਲਿਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ ਜਿੱਥੇ ਕਿ 70% ਮਾਮਲੇ ਰਾਜਧਾਨੀ ਆਈਜੋਲ ਵਿੱਚ ਹੀ ਕੇਂਦ੍ਰਿਤ ਹਨ।  ਤ੍ਰਿਪੁਰਾ ਅਤੇ ਮੇਘਾਲਿਆ ਵਿੱਚ ਐਕਟਿਵ ਉਮਰ ਸਮੂਹ  ( 45 - 60 ਸਾਲ )  ਵਿੱਚ ਉੱਚ ਮੌਤ 37% ਦੇਖੀ ਜਾ ਰਹੀ ਹਨ ਜੋ ਕਿ ਰੋਕੀਆਂ ਜਾ ਸਕਦੀਆਂ ਹਨ। ਸੰਕ੍ਰਮਣ ਦੇ ਪ੍ਰਸਾਰ ਦੀ ਲੜੀ ਨੂੰ ਰੋਕਣ ਲਈ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਜੀ ਦੁਆਰਾ ਸ਼ੁਰੂ ਕੀਤੇ ਗਏ ਜਨ ਅੰਦੋਲਨ  ਦੇ ਮਹੱਤਵ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦੁਆਰਾ ਕੋਵਿਡ  ਦੇ ਅਨੁਕੂਲ ਵਿਵਹਾਰ ਦੀ ਸਲਾਹ ਦਿੰਦੇ ਹੋਏ ਹਾਲ ਵਿੱਚ ਦਿੱਤਾ ਗਿਆ ਕੇਵਲ 10 ਮਿੰਟ ਦੀ ਸੰਖੇਪਿਤ ਮਿਆਦ ਦਾ ਸੰਬੋਧਨ ਬਹੁਤ ਹੀ ਕੁਸ਼ਲਤਾ ਨਾਲ ਕੋਵਿਡ ਨੂੰ ਨਿਯੰਤ੍ਰਿਤ ਕਰਨ ਦੀ ਸਰਬਸ੍ਰੇਸ਼ਠ ਉਪਲੱਬਧ ਰਣਨੀਤੀ ਨੂੰ ਪੇਸ਼ ਕਰਦਾ ਹੈ।  ਜਨ ਸਧਾਰਨ ਦੇ ਵਿੱਚ ਜਨ ਅੰਦੋਲਨ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਦੁਆਰਾ ਉਠਾਏ ਕਦਮਾਂ ਦੀ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਵਿਡ ਅਨੁਕੂਲ ਵਿਵਹਾਰ ਹੀ ਸਰਬਅਧਿਕ ਪ੍ਰਭਾਵੀ ਸਮਾਜਿਕ ਵੈਕਸੀਨ ਹੈ।

https://pib.gov.in/PressReleseDetail.aspx?PRID=1671928 

 

ਡਾ. ਹਰਸ਼ ਵਰਧਨ ਨੇ ਆਪਣੇ ਬ੍ਰਿਕਸ ਦੇ ਆਪਣੇ ਹਮਅਹੁਦਾ ਨੂੰ ਕੋਵਿਡ ਵਿਰੁੱਧ ਭਾਰਤ ਦੀ ਲੜਾਈ ਬਾਰੇ ਜਾਣਕਾਰੀ ਦਿੱਤੀ 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇਥੇ ਵੀਡੀਓ ਕਾਨਫਰੰਸ ਰਾਹੀਂ ਬ੍ਰਿਕਸ ਦੇਸ਼ਾਂ ਦੇ ਸਿਹਤ ਮੰਤਰੀਆਂ ਦੀ ਕਾਨਫ਼ਰੰਸ ਵਿੱਚ ਡਿਜੀਟਲ ਰੂਪ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ, ਸਾਰਿਆਂ ਨੂੰ ਵਿਸ਼ਵਵਿਆਪੀ, ਪਹੁੰਚਯੋਗ, ਬਰਾਬਰ ਅਤੇ ਕਿਫਾਇਤੀ ਸਿਹਤ ਦੇਖਭਾਲ ਮੁਹੱਈਆ ਕਰਾਉਣ ਲਈ ਵਿਕੇਂਦਰੀਕ੍ਰਿਤ ਪਰ ਸੰਗਠਤ ਤੰਤਰ ਕੋਵਿਡ-19 ਵਿਰੁੱਧ ਲੜਾਈ ਲਈ ਸਾਡੀ ਵਿਲੱਖਣ ਹੁੰਗਾਰਾ ਰਣਨੀਤੀ ਦੀ ਤਾਕਤ ਸੀ। ਭਾਰਤ ਦੀ ਕੋਵਿਡ -19 ਪ੍ਰਤਿਕ੍ਰਿਆ ਦੀ ਪਹੁੰਚ ਪ੍ਰਚਲਤ, ਕਿਰਿਆਸ਼ੀਲ ਅਤੇ ਸਰਵੋਤਮ ਦਰਜੇ ਦੀ ਸੀ। ਮਹਾਮਾਰੀ ਦੇ ਮੁਲਾਂਕਣ ਅਤੇ ਯਾਤਰੀਆਂ ਨੂੰ ਅਲੱਗ ਥਲੱਗ ਕਰਨ, ਸਿਹਤ ਸੁਵਿਧਾਵਾਂ ਅਤੇ ਕਰਮਚਾਰੀਆਂ ਦੇ ਵਧੇਰੇ ਬੋਝ ਨੂੰ ਰੋਕਣ ਲਈ ਲਾਕਡਾਓਨ ਲਗਾਉਣ ਅਤੇ ਕੰਟੇਨਟਮੈਂਟ ਜ਼ੋਨ ਬਣਾਉਣ, ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਭਿਆਸ ਤਬਦੀਲੀ ਨੂੰ ਇਕ ਜ਼ਰੂਰੀ ਕਦਮ ਵਜੋਂ ਪ੍ਰਸਾਰਿਤ ਕਰਨਾ, ਅਤੇ ਅੰਤ ਵਿਚ ਆਰਥਿਕਤਾ ਨੂੰ ਮੁੜ ਖੋਲ੍ਹਣ ਦੀ ਜ਼ਰੂਰੀ ਲੋੜ ਨੂੰ ਪੜਾਅਵਾਰ ਸੁਚੇਤ ਤੇ ਜ਼ਿੰਮੇਵਾਰ ਢੰਗ ਨਾਲ ਮਾਨਤਾ ਦੇਣਾ ਭਾਰਤ ਦੀ ਕੋਵਿਡ -19 ਵਿਰੁੱਧ ਲੜਾਈ ਦਾ ਅਹਿਮ ਹਿਸਾ ਰਹੇ।  ਭਾਰਤ ਨੇ ਵੱਡੀ ਆਬਾਦੀ ਦੇ ਆਕਾਰ ਨੂੰ ਧਿਆਨ ਵਿਚ ਰੱਖਦਿਆਂ, ਆਪਣੀ ਪ੍ਰਤੀਕਿਰਿਆ ਨੂੰ ਘਟਾ ਦਿੱਤਾ ਹੈ। 

https://pib.gov.in/PressReleseDetail.aspx?PRID=1671948

 

ਪ੍ਰਧਾਨ ਮੰਤਰੀ 13 ਨਵੰਬਰ, 2020 ਨੂੰ ਜਾਮਨਗਰ ਅਤੇ ਜੈਪੁਰ ਵਿੱਚ ਭਵਿੱਖ ਦੀ ਦ੍ਰਿਸ਼ਟੀ ਤੋਂ ਤਿਆਰ ਦੋ ਆਯੁਰਵੇਦਿਕ ਸੰਸਥਾਨਾਂ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 13 ਨਵੰਬਰ 2020 ਨੂੰ ਪੰਜਵੇਂ ਆਯੁਰਵੇਦਿਕ ਦਿਵਸ ਦੇ ਅਵਸਰ ’ਤੇ ਜਾਮਨਗਰ ਵਿੱਚ  ਆਯੁਰਵੇਦ ਅਧਿਆਪਨ ਅਤੇ ਖੋਜ ਸੰਸਥਾਨ (ਆਈਟੀਆਰਏ) ਅਤੇ ਜੈਪੁਰ ਵਿੱਚ ਰਾਸ਼ਟਰੀ ਆਯੁਰਵੇਦ ਸੰਸਥਾਨ (ਐੱਨਆਈਏ) ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕਰਨਗੇ। ਉਮੀਦ ਹੈ ਕਿ ਇਹ ਸੰਸਥਾਵਾਂ 21ਵੀਂ ਸਦੀ ਵਿੱਚ ਆਯੁਰਵੇਦ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਆਲਮੀ ਲੀਡਰਸ਼ਿਪ ਭੂਮਿਕਾਵਾਂ ਨਿਭਾਉਣਗੀਆਂ। ਸਾਲ 2016 ਤੋਂ ਹਰ ਸਾਲ ਧਨਵੰਤਰੀ ਜਯੰਤੀ ਨੂੰ ਆਯੁਰਵੇਦਿਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।  ਇਸ ਸਾਲ ਇਹ 13 ਨਵੰਬਰ 2020 ਨੂੰ ਹੈ। ਆਯੁਰਵੇਦਿਕ ਦਿਵਸ ਉਤਸਵ ਜਾਂ ਪੁਰਬ ਤੋਂ ਅਧਿਕ ਪੇਸ਼ੇ ਅਤੇ ਸਮਾਜ ਦੇ ਪ੍ਰਤੀ ਪੁਨਰਸਮਰਪਣ ਦਾ ਅਵਸਰ ਹੈ। ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਵਿੱਚ ਆਯੁਰਵੇਦ ਦੀ ਸੰਭਾਵਿਤ ਭੂਮਿਕਾ ਇਸ ਸਾਲ ਆਯੁਰਵੇਦਿਕ ਦਿਵਸ ਦੇ ਆਯੋਜਨ ਦੇ ਕੇਂਦਰ ਵਿੱਚ ਰਹੇਗੀ।

https://pib.gov.in/PressReleseDetail.aspx?PRID=1671893

 

ਕੈਬਨਿਟ ਨੇ 10 ਪ੍ਰਮੁੱਖ ਖੇਤਰਾਂ ਨੂੰ ਵਧਾਉਣ ਲਈ ਪੀਐੱਲਆਈ ਯੋਜਨਾ ਨੂੰ ਪ੍ਰਵਾਨਗੀ ਦਿੱਤੀ, ਭਾਰਤ ਦੀ ਨਿਰਮਾਣ ਸਮਰੱਥਾ ਅਤੇ ਬਰਾਮਦ ਵਧਾਉਣੀ: ਆਤਮਨਿਰਭਰ ਭਾਰਤ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੀਆਂ ਨਿਰਮਾਣ ਸਮਰੱਥਾਵਾਂ ਅਤੇ ਨਿਰਯਾਤ ਵਧਾਉਣ-ਆਤਮਨਿਰਭਰ ਭਾਰਤ ਲਈ ਨਿਮਨਲਿਖਤ 10 ਪ੍ਰਮੁੱਖ ਖੇਤਰਾਂ ਵਿੱਚ ਉਤਪਾਦਨ-ਲਿੰਕਡ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਸ਼ੁਰੂ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸੈਕਟਰ ਹਨ : ਅਡਵਾਂਸ ਕੈਮਿਸਟਰੀ ਸੈੱਲ (ਏ.ਸੀ.ਸੀ.) ਬੈਟਰੀ (ਨੀਤੀ ਆਯੋਗ ਅਤੇ ਭਾਰੀ ਉਦਯੋਗ ਵਿਭਾਗ), ਇਲੈਕਟ੍ਰੌਨਿਕ/ਟੈਕਨੋਲੋਜੀ ਉਤਪਾਦ (ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ),  ਆਟੋਮੋਬਾਈਲ ਅਤੇ ਆਟੋ ਕੰਪੋਨੈਂਟ (ਭਾਰੀ ਉਦਯੋਗ ਵਿਭਾਗ),  ਫਾਰਮਾਸਿਊਟੀਕਲ ਡਰੱਗਸ (ਫਾਰਮਾਸਿਊਟੀਕਲ ਵਿਭਾਗ), ਟੈਲੀਕਾਮ ਅਤੇ ਨੈੱਟਵਰਕਿੰਗ ਉਤਪਾਦ (ਦੂਰਸੰਚਾਰ ਵਿਭਾਗ), ਟੈਕਸਟਾਈਲ ਉਤਪਾਦ: ਐੱਮਐੱਮਐੱਫ ਖੰਡ ਅਤੇ ਤਕਨੀਕੀ ਟੈਕਸਟਾਈਲ (ਕੱਪੜਾ ਮੰਤਰਾਲਾ), ਭੋਜਨ ਉਤਪਾਦ (ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ), ਉੱਚ ਕੁਸ਼ਲਤਾ ਸੋਲਰ ਪੀਵੀ ਮੌਡਿਊਲ(ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ),  ਵ੍ਹਾਈਟ ਗੁਡਜ਼ (ਏ.ਸੀ. ਅਤੇ ਐੱਲ.ਈ.ਡੀ.) (ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ), ਵਿਸ਼ੇਸ਼ਤਾ ਇਸਪਾਤ (ਇਸਪਾਤ ਮੰਤਰਾਲਾ)।

https://pib.gov.in/PressReleseDetail.aspx?PRID=1671912 

 

ਕੈਬਨਿਟ ਨੇ ‘ਬੁਨਿਆਦੀ ਢਾਂਚਾ ਵਿਵਹਾਰਕਤਾ ਅੰਤਰ ਫ਼ੰਡਿੰਗ’ ਵਿੱਚ ਜਨਤਕ–ਨਿਜੀ ਭਾਈਵਾਲੀਆਂ ਦੀ ਵਿੱਤੀ ਮਦਦ ਲਈ ਯੋਜਨਾ ਦੀ ਨਿਰੰਤਰਤਾ ਤੇ ਸੁਧਾਰ ਨੂੰ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ‘ਬੁਨਿਆਦੀ ਢਾਂਚਾ ਵਿਵਹਾਰਕਤਾ ਅੰਤਰ ਫ਼ੰਡਿੰਗ’ (VGF) ਯੋਜਨਾ ਵਿੱਚ ਜਨਤਕ–ਨਿਜੀ ਭਾਈਵਾਲੀਆਂ (PPPs) ਨੂੰ ਵਿੱਤੀ ਮਦਦ ਦੀ ਨਿਰੰਤਰਤਾ ਤੇ ਸੁਧਾਰ ਲਈ 2024–25 ਤੱਕ ਪ੍ਰਵਾਨਗੀ ਦੇ ਦਿੱਤੀ ਹੈ, ਇਸ ਉੱਤੇ ਕੁੱਲ 8,100 ਕਰੋੜ ਰੁਪਏ ਖ਼ਰਚ ਹੋਣਗੇ। ਪ੍ਰਸਤਾਵਿਤ ਵੀਜੀਐੱਫ (VGF) ਯੋਜਨਾ ਦੇ ਇਸ ਸੁਧਾਰ ਨਾਲ ਵਧੇਰੇ ਪੀਪੀਪੀ (PPP) ਪ੍ਰੋਜੈਕਟ ਆਕਰਸ਼ਿਤ ਹੋਣਗੇ ਤੇ ਸਮਾਜਿਕ ਖੇਤਰਾਂ (ਸਿਹਤ, ਸਿੱਖਿਆ, ਗੰਦਾ ਪਾਣਾ, ਠੋਸ ਕੂੜਾ–ਕਰਕਟ ਦੇ ਪ੍ਰਬੰਧਨ, ਪੀਣ ਵਾਲਾ ਪਾਣੀ ਆਦਿ) ਵਿੱਚ ਨਿਜੀ ਨਿਵੇਸ਼ ਦੀ ਸੁਵਿਧਾ ਹੋਵੇਗੀ। ਨਵੇਂ ਹਸਪਤਾਲਾਂ ਤੇ ਸਕੂਲਾਂ ਦੀ ਸਥਾਪਨਾ ਨਾਲ ਰੋਜ਼ਗਾਰ ਦੇ ਮੌਕੇ ਵਧਾਉਣ ਦੇ ਬਹੁਤ ਸਾਰੇ ਮੌਕੇ ਪੈਦਾ ਹੋਣਗੇ।

https://pib.gov.in/PressReleseDetail.aspx?PRID=1671910 

 

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਪਰਿਸ਼ਦ ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਦਾ 20ਵਾਂ ਸਿਖਰ ਸੰਮੇਲਨ

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਪਰਿਸ਼ਦ ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਦਾ 20ਵਾਂ ਸਿਖਰ ਸੰਮੇਲਨ 10 ਨਵੰਬਰ, 2020 ਨੂੰ ਆਯੋਜਿਤ ਕੀਤਾ ਗਿਆ। ਵਰਚੁਅਲ ਮਾਧਿਅਮ ਨਾਲ ਇਹ ਪਹਿਲਾ ਐੱਸਸੀਓ ਸੰਮੇਲਨ ਹੈ ਅਤੇ 2017 ਵਿੱਚ ਭਾਰਤ ਦੇ ਇਸ ਗੁੱਟ ਦੇ ਫੁੱਲ ਮੈਂਬਰ ਬਣਨ ਦੇ ਬਾਅਦ ਤੀਜਾ ਸੰਮੇਲਨ ਹੈ। ਐੱਸਸੀਓ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਪੈਦਾ ਹੋਈਆਂ ਚੁਣੌਤੀਆਂ ਅਤੇ ਵਿਪਰੀਤ ਸਥਿਤੀਆਂ ਵਿਚਕਾਰ ਇਸ ਮੀਟਿੰਗ ਨੂੰ ਆਯੋਜਿਤ ਕਰਨ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕੋਵਿਡ-19 ਮਹਾਮਾਰੀ ਦੇ ਬਾਅਦ ਦੇ ਵਿਸ਼ਵ ਵਿੱਚ ਸਮਾਜਿਕ ਅਤੇ ਆਰਥਿਕ ਮੁਸ਼ਕਿਲਾਂ ਦਾ ਮੁਕਾਬਲਾ ਕਰਨ ਲਈ ਤੁਰੰਤ ਪ੍ਰਭਾਵ ਨਾਲ ਬਹੁਪੱਖੀ ਸੁਧਾਰ ਦੀ ਲੋੜ ਨੂੰ ਦਰਸਾਇਆ। ਭਾਰਤ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰ ਦੇ ਰੂਪ ਵਿੱਚ 1 ਜਨਵਰੀ, 2021 ਤੋਂ ਆਲਮੀ ਪ੍ਰਸ਼ਾਸਨ ਵਿਵਸਥਾ ਵਿੱਚ ਇਛੁੱਕ ਤਬਦੀਲੀਆਂ ਲਈ ‘ਬਹੁਪੱਖੀ ਸੁਧਾਰ’ ਦੀ ਥੀਮ ’ਤੇ ਆਪਣਾ ਧਿਆਨ ਕੇਂਦਰਿਤ ਕਰੇਗਾ। ਪ੍ਰਧਾਨ ਮੰਤਰੀ ਨੇ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਪੰਨਤਾ ਪ੍ਰਤੀ ਭਾਰਤ ਦੀ ਦ੍ਰਿੜ੍ਹਤਾ ਨੂੰ ਫਿਰ ਦੁਹਰਾਇਆ ਅਤੇ ਦਹਿਸ਼ਤਗਰਦੀ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਗ਼ੈਰ ਕਾਨੂੰਨੀ ਤਸਕਰੀ ਅਤੇ ਮਨੀ ਲਾਂਡਰਿੰਗ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਬਹਾਦਰ ਸੈਨਿਕ ਸੰਯੁਕਤ ਰਾਸ਼ਟਰ ਸੰਘ ਦੇ ਲਗਭਗ 50 ਸ਼ਾਂਤੀ ਮਿਸ਼ਨਾਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਭਾਰਤ ਦਾ ਦਵਾਈ ਉਦਯੋਗ ਕੋਵਿਡ-19 ਦੌਰਾਨ 150 ਤੋਂ ਜ਼ਿਆਦਾ ਦੇਸ਼ਾਂ ਨੂੰ ਲਾਜ਼ਮੀ ਦਵਾਈਆਂ ਦੀ ਸਪਲਾਈ ਕਰ ਰਿਹਾ ਹੈ।

https://pib.gov.in/PressReleseDetail.aspx?PRID=1671756 

 

ਸ਼੍ਰੀ  ਗੰਗਵਾਰ ਨੇ ਕੋਵਿਡ ਮਹਾਮਾਰੀ ਦੌਰਾਨ ਪ੍ਰਸ਼ੰਸਾ ਯੋਗ ਕੰਮ ਕਰਨ ਲਈ ਅਧਿਕਾਰੀਆਂ ਅਤੇ ਸੀ ਐੱਲ ਸੀ, ਈਪੀਐੱਫਓ ਅਤੇ ਈਐੱਸਆਈਸੀ ਦੇ ਖੇਤਰੀ ਦਫ਼ਤਰਾਂ ਨੂੰ ਸਨਮਾਨਿਆ

ਕਿਰਤ ਤੇ ਰੋਜ਼ਗਾਰ ਮੰਤਰਾਲੇ ਨੇ ਅੱਜ ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਦਫ਼ਤਰ, ਐਂਪਲਾਈਸ ਪ੍ਰਾਵੀਡੈਂਟ ਫੰਡ ਓਰਗਨਾਈਜੇਸ਼ਨ ਅਤੇ ਐਂਪਲਾਈਸ ਸਟੇਟ ਇਨਸ਼ੋਰੈਂਸ ਕਾਰਪੋਰੇਸ਼ਨ ਦੇ ਕੋਵਿਡ 19 ਦੇ ਯੌਧਿਆ ਨੂੰ ਸਖ਼ਤ ਮੇਹਨਤ ਅਤੇ ਲਗਾਤਾਰ ਯਤਨ ਕਰਨ ਲਈ ਪ੍ਰਸ਼ੰਸਾ ਅਤੇ ਸਨਮਾਨਿਤ ਕਰਨ ਲਈ ਇੱਕ ਸਮਾਗਮ ਆਯੋਜਿਤ ਕੀਤਾ। ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਖੇਤਰੀ ਦਫ਼ਤਰਾਂ ਦੀਆਂ ਸੰਸਥਾਵਾਂ ਅਤੇ ਅਧਿਕਾਰੀਆਂ ਨੂੰ ਬਾਕਮਾਲ ਪੇਸ਼ੇਵਰਾਨਾ ਪ੍ਰਦਰਸ਼ਨ ਕਰਨ ਅਤੇ ਸਮਰਪਤਾ ਨਾਲ ਕੰਮ ਕਰਨ ਨੂੰ ਮਾਣਤਾ ਦਿੰਦੇ ਹੋਏ ਪ੍ਰਸ਼ੰਸਾ ਸਰਟੀਫਿਕੇਟ ਦਿੱਤੇ। ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਉਦਯੋਗ ਤੇ ਕਾਮਿਆਂ ਦੀ ਬੇਹਤਰੀ ਲਈ ਇਤਿਹਾਸਕ ਕਦਮ ਚੁੱਕੇ ਹਨ। ਉਨ੍ਹਾਂ ਨੇ ਹੋਰ ਕਿਹਾ ਕਿ 2 ਕਰੋੜ ਕੰਸਟਰਕਸ਼ਨ ਕਾਮਿਆਂ ਦੇ ਬੈਂਕ ਖਾਤਿਆਂ ਵਿੱਚ 5,000 ਕਰੋੜ ਰੁਪਏ ਜਮ੍ਹਾਂ ਕੀਤੇ ਗਏ ਹਨ। ਉਨ੍ਹਾਂ ਨੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਮੁੱਖ ਕਿਰਤ ਕਮਿਸ਼ਨਰ (ਕੇਂਦਰੀ) ਨੇ ਇਸ ਨੂੰ ਨਿਰਵਿਘਨ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ 80 ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ। ਈਐੱਸਆਈਸੀ ਅਤੇ ਈਪੀਐੱਫਓ ਦੇ ਨੋਡਲ ਅਧਿਕਾਰੀ ਆਪਣੇ ਖੇਤਰੀ ਦਫ਼ਤਰਾਂ ਨਾਲ ਮਿਲ ਕੇ ਦਿਨ ਰਾਤ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਕੰਮ ਕਰ ਰਹੇ ਹਨ। ਮੰਤਰੀ ਨੇ ਹੋਰ ਕਿਹਾ ਕਿ 20 ਕੰਟਰੋਲ ਰੂਮਾਂ ਰਾਹੀਂ 16,000 ਸਿ਼ਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 96% ਮੁੱਖ ਕਿਰਤ ਕਮਿਸ਼ਨਰ (ਕੇਂਦਰ), ਈਪੀਐੱਫਓ ਅਤੇ ਈਐੱਸਆਈਸੀ ਨੇ ਮਿੱਥੇ ਸਮੇਂ ਵਿੱਚ ਹੱਲ ਕੀਤੀਆਂ ਹਨ।  ਸ਼੍ਰੀ ਗੰਗਵਾਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 23 ਈਐੱਸਆਈਸੀ ਹਸਪਤਾਲ ਹੁਣ ਕੋਵਿਡ 19 ਹਸਪਤਾਲ ਐਲਾਨੇ ਗਏ ਹਨ, ਜਿਨ੍ਹਾਂ ਵਿੱਚ 2,600 ਆਈਸੋਲੇਸ਼ਨ ਬੈੱਡਸ, 555 ਤੋਂ ਜਿ਼ਆਦਾ ਆਈ ਸੀ ਯੂ ਅਤੇ 213 ਤੋਂ ਜਿ਼ਆਦਾ ਵੈਂਟੀਲੇਟਰਸ ਹਨ। ਮੰਤਰੀ ਨੇ ਈਪੀਐੱਫਓ ਦੇ ਵਿਸ਼ੇਸ਼ ਕੋਵਿਡ 19 ਦੇ ਦਾਅਵੇ ਦੀ ਪਹਿਲ ਨੂੰ ਉਜਾਗਰ ਕੀਤਾ, ਜਿਸ ਅਨੁਸਾਰ ਕੋਵਿਡ ਮਹਾਮਾਰੀ ਦੌਰਾਨ ਈਪੀਐੱਫਓ ਦੇ 47 ਲੱਖ ਤੋਂ ਜਿ਼ਆਦਾ ਕੋਵਿਡ ਦਾਅਵਿਆਂ ਲਈ 12,000 ਕਰੋੜ ਰੁਪਏ ਵੰਡੇ ਗਏ ਹਨ।

https://pib.gov.in/PressReleseDetail.aspx?PRID=1671901 

 

ਸਰਕਾਰ ਪੈਨਸ਼ਨਰਾਂ ਨੂੰ ਜ਼ਿੰਦਗੀ ਵਿੱਚ “ਆਤਮਨਿਰਭਰ” ਬਣਨ ਵਿੱਚ ਸਹਾਇਤਾ ਕਰ ਰਹੀ ਹੈ: ਡਾ. ਜਿਤੇਂਦਰ ਸਿੰਘ

ਕੇਂਦਰੀ ਰਾਜ ਮੰਤਰੀ,  ਉੱਤਰ ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ, ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਹੇਠ, ਪੈਨਸ਼ਨਜ਼ ਅਤੇ ਪੈਨਸ਼ਨਰਜ਼ ਭਲਾਈ ਵਿਭਾਗ (ਡੀਓਪੀਪੀਡਬਲਿਊ) ਦੁਆਰਾ ਪੈਨਸ਼ਨਰਾਂ ਲਈ ਡਿਜੀਟਲ ਲਾਈਫ ਸਰਟੀਫਿਕੇਟ ਨੂੰ ਉਤਸ਼ਾਹਿਤ ਕਰਕੇ ਪੈਨਸ਼ਨਰਾਂ ਨੂੰ "ਆਤਮਨਿਰਭਰ" ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਰਟੀਫੀਕੇਟ ਪੈਨਸ਼ਨਰਾਂ ਵਲੋ ਆਪਣੇ ਘਰ ਤੋਂ ਵੀ ਆਪਣੀ ਸੁਵਿਧਾ ਅਨੁਸਾਰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਕੋਵਿਡ-19 ਮਹਾਮਾਰੀ ਕਾਰਨ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਕਾਰਨ, ਸਰਕਾਰ ਨੇ 1 ਨਵੰਬਰ, 2020 ਤੋਂ 31 ਦਸੰਬਰ 2020 ਤੱਕ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਮੌਜੂਦਾ ਸਮਾਂ-ਸੀਮਾਂ ਵਿੱਚ ਢਿੱਲ ਦਿੱਤੀ ਹੈ। ਡੀਓਪੀਪੀਡਬਲਿਊ ਦੁਆਰਾ ਅੱਜ ਇੱਥੇ “ਕੋਵਿਡ​​-19 ਮਹਾਮਾਰੀ ਵਿੱਚ ਵਿਚਾਰਾਂ ਅਤੇ ਧਿਆਨ ਦੀ ਸ਼ਕਤੀ" ਵਿਸ਼ੇ ‘ਤੇ ਆਯੋਜਿਤ, ਬ੍ਰਹਮ ਕੁਮਾਰੀ ਸਿਸਟਰ ਸ਼ਿਵਾਨੀ ਦੇ ਇੱਕ ਇੰਟਰੈਕਟਿਵ ਸੈਸ਼ਨ ਨੂੰ ਸੰਬੋਧਨ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੈਨਸ਼ਨਰਜ਼ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ, ਜੋ ਕਿ ਸਭ ਤੋਂ ਕਮਜ਼ੋਰ ਸਮੂਹ ਹਨ ਨੂੰ, ਕੋਵਿਡ-19 ਮਹਾਮਾਰੀ ਦੇ ਮੱਚੇਨਜ਼ਰ, ਡਾਕਟਰੀ ਦੇਖਭਾਲ਼ ਤੋਂ ਇਲਾਵਾ ਮਦਦਗਾਰ ਹੱਥ ਅਤੇ ਹਮਦਰਦੀ ਦੇ ਕੰਨਾਂ ਦੀ ਜ਼ਰੂਰਤ ਹੈ ਅਤੇ ਅਜਿਹੇ ਪ੍ਰੋਗਰਾਮਾਂ ਨਾਲ ਉਨ੍ਹਾਂ ਦੇ ਮਾਨਸਿਕ ਤਣਾਅ ਦੇ ਪੱਧਰ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਰੀਰਕ ਬਿਮਾਰੀ ਤੋਂ ਵੀ ਬਚਾਏਗੀ।

https://pib.gov.in/PressReleseDetail.aspx?PRID=1671733 

 

ਭਾਰਤੀ ਰੇਲਵੇ ਨੇ ਰੇਲਟੇਲ ਨੂੰ ਆਪਣੀਆਂ ਸਿਹਤ ਸੁਵਿਧਾਵਾਂ ਵਿੱਚ ਐੱਚਐੱਮਆਈਐੱਸ ਲਾਗੂ ਕਰਨ ਦਾ ਕਾਰਜ ਸੌਂਪਿਆ ਹੈ

ਭਾਰਤੀ ਰੇਲਵੇ ਨੇ ਹਸਪਤਾਲ ਪ੍ਰਬੰਧਨ ਨੂੰ ਇੱਕ ਸਿੰਗਲ ਆਰਕੀਟੈਕਟਰ ‘ਤੇ ਲਿਆਉਣ ਦੇ ਉਦੇਸ਼ ਨਾਲ ਅਤੇ ਸੰਚਾਲਨ ਨੂੰ ਸਹਿਜ ਬਣਾਉਣ ਦੇ ਲਈ ਹਸਪਤਾਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ ਨੂੰ ਲਾਗੂ ਕਰਨ ਦਾ ਕਾਰਜ ਰੇਲਟੇਲ ਕਾਰਪੋਰੇਸ਼ਨ ਆਵ੍ ਇੰਡੀਆ ਲਿਮਿਟਿਡ (“ਰੇਲਟੇਲ”) ਨੂੰ ਸੌਂਪਿਆ ਹੈ, ਇਹ ਸਿਸਟਮ ਹਸਪਤਾਲ ਪ੍ਰਸ਼ਾਸਨ ਅਤੇ ਰੋਗੀ ਸਿਹਤ ਸੇਵਾ ਵਿੱਚ ਸੁਧਾਰ ਦੇ ਲਈ ਭਾਰਤ ਭਰ ਵਿੱਚ ਸਾਰੀਆਂ 125 ਸਿਹਤ ਸੁਵਿਧਾਵਾਂ ਅਤੇ 650 ਪੌਲੀਕਲੀਨਿਕਸ ਦੇ ਲਈ ਏਕੀਕ੍ਰਿਤ ਕਲੀਨਿਕਲ ਇਨਫਰਮੇਸ਼ਨ ਸਿਸਟਮ ਉਪਲਬਧ ਕਰਾਵੇਗੀ। ਵਿਭਾਗਾਂ ਅਤੇ ਪ੍ਰਯੋਗਸ਼ਾਲਾਵਾਂ ਦੇ ਅਨੁਸਾਰ ਕਲੀਨਿਕਲ ਡੇਟਾ ਨੂੰ ਕਸਟਮਾਈਜ਼ ਕਰਨ, ਮਲਟੀ ਹਾਸਪਿਟਲ ਕੰਸਲਟੇਸ਼ਨ, ਮੈਡੀਕਲ ਅਤੇ ਹੋਰ ਉਪਕਰਣਾਂ ਦੇ ਨਾਲ ਨਿਰਵਿਘਨ ਇੰਟਰਫੇਸ ਆਦਿ ਸਾਫਟਵੇਅਰ ਦੀਆਂ ਵਿਸ਼ੇਸ਼ਤਾਵਾਂ ਅਤੇ ਮਰੀਜ਼ਾਂ ਨੂੰ ਉਨ੍ਹਾਂ ਦੇ ਮੋਬਾਈਲ ਡਿਵਾਇਸ 'ਤੇ ਪੂਰੀ ਗੋਪਨੀਅਤਾ ਦੇ ਨਾਲ, ਆਪਣੇ ਸਾਰੇ ਮੈਡੀਕਲ ਰਿਕਾਰਡ ਐਕਸੈੱਸ ਕਰਨ ਦਾ ਲਾਭ ਹੋਵੇਗਾ। ਰੇਲਟੇਲ ਅਤੇ ਰੇਲਵੇ ਮੰਤਰਾਲੇ ਨੇ ਕਾਰਜ ਦੇ ਲਾਗੂਕਰਨ ਦੇ ਤੌਰ-ਤਰੀਕਿਆਂ ਦੇ ਸਬੰਧ ਵਿੱਚ ਇੱਕ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ ਹਨ। ਖੁੱਲ੍ਹੇ ਸਰੋਤ ‘ਤੇ ਅਧਾਰਿਤ ਹਸਪਤਾਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਚਐੱਮਆਈਐੱਸ) ਸਾਫਟਵੇਅਰ ਨੂੰ ਕਲਾਊਡ 'ਤੇ ਡਿਪਲਾਇ ਕੀਤਾ ਜਾਣਾ ਹੈ।

https://pib.gov.in/PressReleseDetail.aspx?PRID=1671711 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਅਸਾਮ: ਅਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 25339 ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 1.07% ਦੀ ਪਾਜ਼ਿਟਿਵ ਦਰ ਨਾਲ 271 ਕੇਸਾਂ ਦੀ ਜਾਂਚ ਕੀਤੀ ਗਈ।

  • ਮਹਾਰਾਸ਼ਟਰ: ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ 3,791 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 17.27 ਲੱਖ ਹੋ ਗਈ ਹੈ। ਰਿਕਵਰੀ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ, ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1 ਲੱਖ ਤੋਂ ਘਟ ਕੇ 92,461 ਰਹਿ ਗਈ ਹੈ। ਮੁੰਬਈ ਵਿੱਚ ਸਿਰਫ਼ 535 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸ਼ਹਿਰ ਵਿੱਚ ਹੁਣ ਐਕਟਿਵ ਕੇਸਾਂ ਦੀ ਗਿਣਤੀ 16,374 ਹੈ। ਇਸ ਦੌਰਾਨ, ਰਾਜ ਸਰਕਾਰ ਨੇ ਕਿਹਾ ਹੈ ਕਿ ਉਹ ਕੋਵਿਡ ਟੀਕਾਕਰਣ ਲਈ ਸਿਹਤ ਕਰਮਚਾਰੀਆਂ ਦੇ ਅੰਕੜਿਆਂ ਨੂੰ ਅਪਲੋਡ ਕਰਨ ਲਈ ਮੋਬਾਈਲ ਐਪ ਕੋਵਿਨ ਦੇ ਉਦਘਾਟਨ ਦੀ ਉਡੀਕ ਕਰ ਰਿਹਾ ਹੈ। ਕੋਵਿਡ ਵੈਕਸੀਨ ਦੇ ਪਹਿਲੇ ਬੈਚ ਵਜੋਂ ਸਿਹਤ ਕਰਮਚਾਰੀਆਂ ਦੇ ਪਹਿਲੇ ਸਮੂਹ ਦੇ ਨਾਲ, ਡਾਕਟਰਾਂ, ਨਰਸਾਂ, ਸਵੈਬ ਦੇ ਨਮੂਨੇ ਇਕੱਠੇ ਕਰਨ ਵਾਲਿਆਂ ਨੂੰ ਟੀਕਾ ਲਗਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਪੁਲਿਸ ਫੋਰਸ ਵਰਗੇ ਮੋਹਰੀ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਸੋਮਵਾਰ ਨੂੰ ਕੇਂਦਰ ਨੇ ਦੱਸਿਆ ਕਿ ਕੋਵਿਨ ਐਪ ਕੋਡਿੰਗ ਦੇ ਆਖਰੀ ਪੜਾਅ ’ਤੇ ਹੈ ਅਤੇ ਜਲਦੀ ਹੀ ਇਸਨੂੰ ਲਾਂਚ ਕਰ ਦਿੱਤਾ ਜਾਵੇਗਾ।

  • ਗੁਜਰਾਤ: ਗੁਜਰਾਤ ਵਿੱਚ ਰਾਜ ਸਰਕਾਰ ਨੇ 23 ਨਵੰਬਰ ਤੋਂ ਸਕੂਲ ਅਤੇ ਕਾਲਜ ਮੁੜ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਗਾਂਧੀਨਗਰ ਵਿਖੇ ਮੁੱਖ ਮੰਤਰੀ ਵਿਜੇ ਰੁਪਾਨੀ ਦੀ ਪ੍ਰਧਾਨਗੀ ਵਿੱਚ ਹੋਈ ਰਾਜ ਕੈਬਨਿਟ ਬੈਠਕ ਵਿੱਚ ਲਿਆ ਗਿਆ ਹੈ। 9ਵੀਂ ਤੋਂ 12ਵੀਂ ਜਮਾਤ ਦੇ ਸਕੂਲ ਅਤੇ ਮੈਡੀਕਲ, ਪੈਰਾ ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਅੰਤਮ ਸਾਲ ਦੇ ਵਿਦਿਆਰਥੀਆਂ ਲਈ ਕਾਲਜ ਪਹਿਲੇ ਪੜਾਅ ਵਿੱਚ ਦੁਬਾਰਾ ਖੋਲ੍ਹਣ ਦੀ ਮਨਜੂਰੀ ਹੋਵੇਗੀ। ਰਾਜ ਦੇ ਸਿੱਖਿਆ ਮੰਤਰੀ ਭੁਪੇਂਦਰ ਸਿੰਘ ਚੁਦੱਸਮਾ ਨੇ ਕਿਹਾ ਕਿ ਸਾਰੇ ਹਿੱਸੇਦਾਰਾਂ ਨਾਲ ਗਹਿਰੀ ਵਿਚਾਰ ਵਟਾਂਦਰੇ ਤੋਂ ਬਾਅਦ ਦਿਸ਼ਾ-ਨਿਰਦੇਸ਼ਾਂ ਨੂੰ ਅੰਤਮ ਰੂਪ ਦਿੱਤਾ ਗਿਆ ਹੈ।

  • ਰਾਜਸਥਾਨ: ਸਿਹਤ ਵਿਭਾਗ ਦੇ ਬੁਲੇਟਿਨ ਦੇ ਅਨੁਸਾਰ ਮੰਗਲਵਾਰ ਨੂੰ ਰਾਜਸਥਾਨ ਵਿੱਚ ਕੋਵਿਡ-19 ਦੇ ਤਾਜ਼ਾ 1,902 ਕੇਸ ਸਾਹਮਣੇ ਆਏ, ਜਦੋਂ ਕਿ 10 ਹੋਰ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 2,008 ਹੋ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 16,725 ਹੈ।

  • ਮੱਧ ਪ੍ਰਦੇਸ਼: ਮੰਗਲਵਾਰ ਨੂੰ ਮੱਧ ਪ੍ਰਦੇਸ਼ ਵਿੱਚ 900 ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 1,79,068 ਹੋ ਗਈ ਹੈ, ਜਦਕਿ ਅੱਠ ਹੋਰ ਮੌਤਾਂ ਦੇ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 3,042 ਹੋ ਗਈ ਹੈ। ਨਵੇਂ ਕੇਸਾਂ ਵਿੱਚੋਂ, ਭੋਪਾਲ ਵਿੱਚ 208, ਇੰਦੌਰ ਵਿੱਚ 117, ਗਵਾਲੀਅਰ ਵਿੱਚ 77 ਅਤੇ ਜਬਲਪੁਰ ਵਿੱਚ 41 ਕੇਸ ਸਾਹਮਣੇ ਆਏ ਹਨ। ਭੋਪਾਲ ਵਿੱਚ ਹੁਣ 1,761 ਐਕਟਿਵ ਕੇਸ ਹਨ, ਜਦੋਂਕਿ ਇੰਦੌਰ ਲਈ ਇਹ ਅੰਕੜਾ 1,707 ਹੈ। ਜਬਲਪੁਰ ਅਤੇ ਗਵਾਲੀਅਰ ਵਿੱਚ ਕ੍ਰਮਵਾਰ 515 ਅਤੇ 543 ਐਕਟਿਵ ਕੇਸ ਹਨ।

  • ਛੱਤੀਸਗੜ੍ਹ: ਮੰਗਲਵਾਰ ਨੂੰ ਕੋਵਿਡ ਦੇ 1,679 ਨਵੇਂ ਕੇਸਾਂ ਦੇ ਆਉਣ ਨਾਲ ਛੱਤੀਸਗੜ੍ਹ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 2,04,202 ਤੱਕ ਪਹੁੰਚ ਗਈਹੈ, ਜਦੋਂ ਕਿ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1,80,995 ਤੱਕ ਪਹੁੰਚ ਗਈ ਹੈ। 18 ਹੋਰ ਮੌਤਾਂ ਦੇ ਹੋਣ ਨਾਲ, ਕੁੱਲ ਮੌਤਾਂ ਦੀ ਗਿਣਤੀ 2,482 ਤੱਕ ਪਹੁੰਚ ਗਈ ਹੈ।

  • ਕੇਰਲ: ਕੇਰਲ ਕੈਬਨਿਟ ਨੇ ਅੱਜ ਰਾਜ ਦੇ ਰਾਜਪਾਲ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਕੋਵਿਡ-19 ਨਾਲ ਸੰਕ੍ਰਮਿਤ ਹੋਣ ਵਾਲੇ ਮਰੀਜ਼ਾਂ ਅਤੇ ਕੁਆਰੰਟੀਨ ਹੋਣ ਵਾਲੇ ਲੋਕਾਂ ਨੂੰ ਆਗਾਮੀ ਲੋਕਲ ਬਾਡੀ ਦੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਬਣਾਉਣ ਲਈ ਕੇਰਲ ਪੰਚਾਇਤੀ ਰਾਜ ਐਕਟ ਅਤੇ ਮਿਉਂਸੀਪਲਟੀ ਐਕਟ ਵਿੱਚ ਸੋਧ ਕਰਨ। ਸੋਧ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵੋਟਰਾਂ ਨੂੰ ਵੋਟਾਂ ਪੈਣ ਦੇ ਆਖ਼ਰੀ ਇੱਕ ਘੰਟੇ, ਯਾਨਿਕੀ ਸ਼ਾਮ ਨੂੰ 5 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟ ਪਾਉਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾ ਸਕਦਾ ਹੈ। ਇਸ ਦੌਰਾਨ ਸਰਕਾਰ ਹਾਲੇ ਵੀ ਉੱਚ ਸਿੱਖਿਆ ਸਕੱਤਰ ਦੀ ਸਿਫ਼ਾਰਸ਼ ’ਤੇ ਕੋਈ ਫੈਸਲਾ ਨਹੀਂ ਲੈ ਸਕੀ ਹੈ ਜੋ ਕੋਵਿਡ ਕਾਰਨ ਬੰਦ ਹੋਏ ਕਾਲਜਾਂ ਨੂੰ ਦੁਬਾਰਾ ਖੋਲ੍ਹਣ ਦੀ ਸਿਫਾਰਸ਼ ਕਰਦਾ ਹੈ। ਕੋਵਿਡ ਮਾਹਰ ਕਮੇਟੀ ਅਤੇ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਤੋਂ ਇਜਾਜ਼ਤ ਲੈਣ ਤੋਂ ਬਾਅਦ ਹੀ ਕਾਲਜਾਂ ਨੂੰ ਮੁੜ ਖੋਲ੍ਹਿਆ ਜਾਵੇਗਾ।

  • ਤਮਿਲ ਨਾਡੂ: ਤਿਰੂਵੱਲੁਵਰ ਦਾ ਵਿਵੇਕਾਨੰਦ ਰੌਕ ਬੁੱਤ ਦੁਬਾਰਾ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ; ਮੁੱਖ ਮੰਤਰੀ ਐਡਾਪਾਡੀ ਕੇ. ਪਲਾਨੀਸਵਾਮੀ ਨੇ ਕਿਹਾ ਹੈ ਕਿ ਹਾਲਾਂਕਿ ਕੇਰਲ ਵਿੱਚ ਕੋਵਿਡ-19 ਮਾਮਲਿਆਂ ਵਿੱਚ ਅਚਾਨਕ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ, ਇਸ ਲਈ ਵਿਅਕਤੀਆਂ ਦੇ ਦਾਖਲੇ ਨੂੰ ਰੋਕਣ ਲਈ ਗੁਆਂਢੀ ਰਾਜ ਦੇ ਕੰਨਿਆਕੁਮਾਰੀ ਜ਼ਿਲ੍ਹੇ ਦੀ ਸਰਹੱਦ ’ਤੇ 24 ਘੰਟਿਆਂ ਲਈ ਨਿਗਰਾਨੀ ਕੀਤੀ ਜਾਏਗੀ। ਬਿਨ੍ਹਾਂ ਮਨਜੂਰੀ ਤੋਂ ਭਾਜਪਾ ਦੀ ਵੈਟਰਿਵਲ ਯਾਤਰਾ ਕਿਵੇਂ ਚੱਲ ਰਹੀ ਹੈ? ਮਦਰਾਸ ਹਾਈ ਕੋਰਟ ਨੇ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਸਾਰਿਆਂ ਵਿਰੁੱਧ ਇਕਸਾਰ ਕਾਰਵਾਈ ਕਰੇ। ਮੰਗਲਵਾਰ ਨੂੰ ਸ਼ਹਿਰ ਦੇ ਥੀਏਟਰਾਂ ਨੇ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਕੋਵਿਡ-19 ਮਹਾਮਾਰੀ ਕਾਰਨ ਇਹ ਲਗਾਤਾਰ ਬੰਦ ਸਨ, ਲਗਭਗ ਅੱਠ ਮਹੀਨਿਆਂ ਬਾਅਦ ਲੋਕਾਂ ਦੀ ਘੱਟ ਗਿਣਤੀ ਦਿਖਾਈ ਦਿੱਤੀ ਹੈ।

  • ਕਰਨਾਟਕ: ਰਾਜ ਸਰਕਾਰ ਨੇ ਕਰਨਾਟਕ ਦੇ ਹਾਈਕੋਰਟ ਅੱਗੇ ਮੰਨਿਆ ਹੈ ਕਿ ਲੌਕਡਾਊਨ ਦੌਰਾਨ ਫੂਡ ਸਕਿਓਰਿਟੀ ਐਕਟ ਅਨੁਸਾਰ ਵਿਦਿਆਰਥੀਆਂ ਨੂੰ ਭੋਜਨ ਸਪਲਾਈ ਨਹੀਂ ਕੀਤੀ ਗਈ ਸੀ। ਸਾਰੇ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ, ਜਨ ਹਦਾਇਤਾਂ ਵਿਭਾਗ ਦੇ ਕਮਿਸ਼ਨਰ ਨੇ 1 ਦਸੰਬਰ ਤੋਂ ਸਕੂਲ ਮੁੜ ਖੋਲ੍ਹਣ ਦੀ ਸਿਫਾਰਸ਼ ਕਰਦਿਆਂ ਰਾਜ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਹੈ। ਮਾਹਰਾਂ ਨੇ ਸੁਝਾਅ ਦਿੱਤਾ ਹੈ ਕਿ ਰਾਜ ਸਰਕਾਰ ਨੂੰ ਦੋ ਵਾਰ ਹੋਰ ਸੀਰੋ ਸਰਵੇਖਣ ਕਰਨੇ ਚਾਹੀਦੇ ਹਨ - ਇੱਕ ਦਸੰਬਰ ਵਿੱਚ ਅਤੇ ਦੂਜਾ ਮਾਰਚ ਵਿੱਚ, ਤਾਂ ਜੋ ਰਾਜ ਵਿੱਚ ਕੋਵਿਡ-19 ਦੇ ਫੈਲਾਅ ਦਾ ਪਤਾ ਲਗਾਇਆ ਜਾ ਸਕੇ।

  • ਆਂਧਰ ਪ੍ਰਦੇਸ਼: ਕੋਵਿਡ-19 ਮਹਾਮਾਰੀ ਦੇ ਦੌਰਾਨ ਨਿੱਜੀ ਸੁਰੱਖਿਆ ਉਪਕਰਣਾਂ (ਪੀਪੀਈ) ਦੀ ਵੱਧ ਰਹੀ ਲੋੜ ਦੀ ਸਹੂਲਤ ਲਈ ਸਾਂਝੇ ਤੌਰ ’ਤੇ ਦੁਬਾਰਾ ਵਰਤੋਂ ਯੋਗ ਐੱਨ - 95 ਵਰਗੇ ਮਾਸਕ ਤਿਆਰ ਕਰਨ ਲਈ ਆਈਆਈਟੀ - ਤਿਰੂਪਤੀ ਨੇ ਅਮਾਰਾ ਰਾਜਾ ਗਰੁੱਪ ਨਾਲ ਸਾਂਝੇਦਾਰੀ ਕੀਤੀ ਹੈ। ਕ੍ਰਿਸ਼ਨਾ ਜ਼ਿਲ੍ਹਾ ਕੁਲੈਕਟਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਕੋਵਿਡ-19 ਦੀ ਗੰਭੀਰਤਾ ਨੂੰ ਘਟਾਉਣ ਲਈ ਹਰੇਕ ਮੰਡਲ ਤੋਂ ਪ੍ਰਤੀ ਦਿਨ 200 ਨਮੂਨਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਪ੍ਰਕਾਸਮ ਜ਼ਿਲ੍ਹੇ ਦੇ ਸਕੂਲਾਂ ਵਿੱਚੋਂ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਡੋਨਾਕੌਂਡਾ ਜ਼ੋਨ ਦੇ ਜ਼ੈੱਡਪੀ ਹਾਈ ਸਕੂਲ ਵਿੱਚ ਨੌਂ ਵਿਦਿਆਰਥੀਆਂ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ। ਵਿਦਿਆਰਥੀ ਹੋਮ ਆਈਸੋਲੇਸ਼ਨ ਵਿੱਚ ਹਨ।

  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1196 ਨਵੇਂ ਕੇਸ ਆਏ, 1745 ਦੀ ਰਿਕਵਰੀ ਹੋਈ ਅਤੇ 05 ਮੌਤਾਂ ਹੋਈਆਂ ਹਨ; ਜੀਐੱਚਐੱਮਸੀ ਤੋਂ 192 ਕੇਸ ਸਾਹਮਣੇ ਆਏ ਹਨ। ਕੁੱਲ ਕੇਸ: 2,53,651; ਐਕਟਿਵ ਕੇਸ: 18,027; ਮੌਤਾਂ: 1390; ਡਿਸਚਾਰਜ: 2,34,234.

 

ਫੈਕਟਚੈੱਕ

 

https://static.pib.gov.in/WriteReadData/userfiles/image/image007NK0S.jpg

 

Image

 

 

*******

ਵਾਈਬੀ



(Release ID: 1672185) Visitor Counter : 121