ਪ੍ਰਧਾਨ ਮੰਤਰੀ ਦਫਤਰ

ਭਾਰਤ ਟੈਕਸ–ਦਹਿਸ਼ਤਗਰਦੀ ਤੋਂ ਟੈਕਸ–ਪਾਰਦਰਸ਼ਤਾ ਵੱਲ ਵਧਿਆ ਹੈ: ਪ੍ਰਧਾਨ ਮੰਤਰੀ

ਇਮਾਨਦਾਰ ਟੈਕਸ–ਦਾਤੇ ਦੇ ਸਵੈਮਾਣ ਦਾ ਵਧੇਰੇ ਖ਼ਿਆਲ ਰੱਖਣਾ ਹੀ ਸਭ ਤੋਂ ਵੱਡਾ ਸੁਧਾਰ ਹੈ

ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਦੇ ਕਟਕ ਬੈਂਚ ਦੇ ਦਫ਼ਤਰ–ਤੇ–ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ

Posted On: 11 NOV 2020 6:09PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਦੇ ਕਟਕ ਬੈਂਚ ਦੇ ਦਫ਼ਤਰਤੇਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬੈਂਚ ਹੁਣ ਸਿਰਫ਼ ਓਡੀਸ਼ਾ ਨੂੰ ਹੀ ਨਹੀਂ, ਸਗੋਂ ਇਹ ਪੂਰਬੀ ਤੇ ਉੱਤਰਪੂਰਬੀ ਭਾਰਤ ਦੇ ਕਰੋੜਾਂ ਟੈਕਸਦਾਤਿਆਂ ਨੂੰ ਵੀ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਏਗਾ ਅਤੇ ਇਸ ਖੇਤਰ ਦੇ ਮੁਲਤਵੀ ਪਏ ਸਾਰੇ ਕੇਸਾਂ ਦਾ ਵੀ ਨਿਬੇੜਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਟੈਕਸਦਹਿਸ਼ਤਗਰਦੀ ਤੋਂ ਟੈਕਸਪਾਰਦਰਸ਼ਤਾ ਵੱਲ ਵਧ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤਬਦੀਲੀ; ਸੁਧਾਰ, ਕਾਰਗੁਜ਼ਾਰੀ ਤੇ ਕਾਇਆਕਲਪ ਦੀ ਪਹੁੰਚ ਕਾਰਣ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ ਨਿਯਮ ਤੇ ਕਾਰਜਵਿਧੀਆਂ ਵਿੱਚ ਸੁਧਾਰ ਟੈਕਨੋਲੋਜੀ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,‘ਅਸੀਂ ਸਪਸ਼ਟ ਮਨਸ਼ਾ ਨਾਲ ਅੱਗੇ ਵਧ ਰਹੇ ਹਾਂ ਅਤੇ ਇਸ ਦੇ ਨਾਲ ਹੀ ਟੈਕਸ ਪ੍ਰਸ਼ਾਸਨ ਦੀ ਮਾਨਸਿਕ ਸੋਚਣੀ ਵਿੱਚ ਵੀ ਤਬਦੀਲੀ ਲਿਆ ਰਹੇ ਹਾਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੇ ਧਨ ਸਿਰਜਕਾਂ ਦੀਆਂ ਔਕੜਾਂ ਘਟਦੀਆਂ ਹਨ, ਤਾਂ ਉਨ੍ਹਾਂ ਨੂੰ ਸੁਰੱਖਿਆ ਮਿਲਦੀ ਹੈ, ਤਦ ਦੇਸ਼ ਦੀਆਂ ਪ੍ਰਣਾਲੀਆਂ ਵਿੱਚ ਉਨ੍ਹਾਂ ਦਾ ਵਿਸ਼ਵਾਸ ਕਾਇਮ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਧਦੇ ਜਾ ਰਹੇ ਭਰੋਸੇ ਸਦਕਾ ਹੀ ਦੇਸ਼ ਦੇ ਵਿਕਾਸ ਲਈ ਵੱਧ ਤੋਂ ਵੱਧ ਭਾਈਵਾਲ ਟੈਕਸ ਪ੍ਰਣਾਲੀ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੈਕਸ ਘਟਾਉਣ ਦੇ ਨਾਲਨਾਲ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਨਾਲਨਾਲ ਇਮਾਨਦਾਰ ਟੈਕਸਦਾਤਿਆਂ ਨੂੰ ਮੁਸੀਬਤਾਂ ਤੋਂ ਸੁਰੱਖਿਅਤ ਰੱਖਣ ਲਈ ਉਨ੍ਹਾਂ ਦੇ ਸਵੈਮਾਣ ਦੀ ਰਾਖੀ ਨਾਲ ਸਬੰਧਿਤ ਵੱਡੇ ਸੁਧਾਰ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਵਿਚਾਰਧਾਰਾ ਇਹ ਹੈ ਕਿ ਇਨਕਮ ਟੈਕਸ ਦੀ ਰਿਟਰਨ ਭਾਰੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਤੋਂ ਵਿਸ਼ਵਾਸ ਕਰੋ। ਇਸ ਦੇ ਨਤੀਜੇ ਵਜੋਂ ਅੱਜ ਦੇਸ਼ ਵਿੱਚ ਭਰੀਆਂ ਜਾ ਰਹੀਆਂ 99.75 ਫ਼ੀਸਦੀ ਰਿਟਰਨਾਂ ਬਿਨਾ ਕਿਸੇ ਇਤਰਾਜ਼ ਦੇ ਪ੍ਰਵਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਟੈਕਸ ਪ੍ਰਣਾਲੀ ਵਿੱਚ ਇਹ ਇੱਕ ਵੱਡੀ ਤਬਦੀਲੀ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਗ਼ੁਲਾਮੀ ਦੇ ਲੰਮੇ ਸਮੇਂ ਨੇ ਟੈਕਸਦਾਤੇ ਅਤੇ ਟੈਕਸ ਇਕੱਠਾ ਕਰਨ ਵਾਲੇ ਵਿਚਹਲੇ ਸਬੰਧ ਨੂੰ ਸ਼ੋਸ਼ਿਤ ਤੇ ਸ਼ੋਸ਼ਕਾਂ ਵਾਲਾ ਬਣਾ ਦਿੱਤਾ ਹੈ। ਉਨ੍ਹਾਂ ਗੋਸਵਾਮੀ ਤੁਲਸੀਦਾਸ ਦੇ ਸਲੋਕ ਬਰਸਤ ਹਰਸਤ ਸਬ ਲਖੇਂ, ਕਰਸਤ ਲਖੇ ਨ ਕੋਯ ਤੁਲਸੀ ਪ੍ਰਜਾ ਸੁਭਾਗ ਸੇ, ਭੂਪ ਭਾਨੁ ਸੋ ਹੋਯ(बरसत हरसत सब लखें, करसत लखे न कोय तुलसी प्रजा सुभाग से, भूप भानु सो होय)  ਦਾ ਹਵਾਲਾ ਦਿੱਤਾ, ਜਿਸ ਦਾ ਅਰਥ ਹੈ ਕਿ ਜਦੋਂ ਬੱਦਲ ਵਰ੍ਹਦੇ ਹਨ, ਤਾਂ ਉਨ੍ਹਾਂ ਦਾ ਲਾਭ ਸਾਨੂੰ ਸਭ ਨੂੰ ਦਿਸਦਾ ਹੈ; ਪਰ ਜਦੋਂ ਬੱਦਲ ਬਣਦੇ ਹਨ, ਸੂਰਜ ਪਾਣੀ ਨੂੰ ਸੋਖਦਾ ਹੈ ਪਰ ਉਸ ਤੋਂ ਕਿਸੇ ਨੂੰ ਕੋਈ ਅਸੁਵਿਧਾ ਨਹੀਂ ਹੁੰਦੀ; ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਸਮੇਂ ਸ਼ਾਸਨ ਨੂੰ ਕੋਈ ਅਸੁਵਿਧਾ ਪੈਦਾ ਨਹੀਂ ਕਰਨੀ ਚਾਹੀਦੀ, ਪਰ ਜਦੋਂ ਧਨ ਆਮ ਨਾਗਰਿਕਾਂ ਤੱਕ ਪੁੱਜਦਾ ਹੈ, ਤਦ ਲੋਕਾਂ ਨੂੰ ਆਪਣੇ ਜੀਵਨਾਂ ਵਿੱਚ ਉਸ ਦੇ ਫ਼ਾਇਦੇ ਮਹਿਸੂਸ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਇਸੇ ਦੂਰਦ੍ਰਿਸ਼ਟੀ ਨਾਲ ਅੱਗੇ ਵਧਦੀ ਰਹੀ ਹੈ ਅਤੇ ਅੱਜ ਦਾ ਟੈਕਸਦਾਤਾ ਸਮੁੱਚੀ ਟੈਕਸ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਤੇ ਪਾਰਦਰਸ਼ਤਾ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਟੈਕਸਦਾਤਾ ਨੂੰ ਰੀਫ਼ੰਡ ਲਈ ਮਹੀਨਿਆਂ ਬੱਧੀ ਉਡੀਕ ਨਹੀਂ ਕਰਨਾ ਪੈਂਦੀ ਅਤੇ ਉਸ ਨੂੰ ਰੀਫ਼਼ੰਡ ਕੁਝ ਹਫ਼ਤਿਆਂ ਅੰਦਰ ਹੀ ਮਿਲ ਜਾਂਦਾ ਹੈ, ਤਦ ਉਸ ਨੂੰ ਪਾਰਦਰਸ਼ਤਾ ਮਹਿਸੂਸ ਹੁੰਦੀ ਹੈ। ਜਦੋਂ ਉਹ ਵੇਖਦਾ ਹੈ ਕਿ ਵਿਭਾਗ ਨੇ ਬਹੁਤ ਪੁਰਾਣਾ ਵਿਵਾਦ ਆਪੇ ਸੁਲਝਾ ਲਿਆ ਹੈ, ਤਦ ਉਸ ਨੂੰ ਪਾਰਦਰਸ਼ਤਾ ਮਹਿਸੂਸ ਹੁੰਦੀ ਹੈ। ਜਦੋਂ ਉਹ ਫ਼ੇਸਲੈੱਸ ਅਪੀਲ ਦਾ ਆਨੰਦ ਮਾਣਦਾ ਹੈ, ਤਦ ਉਸ ਨੂੰ ਟੈਕਸ ਪਾਰਦਰਸ਼ਤਾ ਮਹਿਸੂਸ ਹੁੰਦੀ ਹੈ। ਜਦੋਂ ਉਹ ਦੇਖਦਾ ਹੈ ਕਿ ਇਨਕਮ ਟੈਕਸ ਲਗਾਤਾਰ ਘਟ ਰਿਹਾ ਹੈ, ਤਦ ਉਸ ਨੂੰ ਹੋਰ ਟੈਕਸ ਪਾਰਦਰਸ਼ਤਾ ਮਹਿਸੂਸ ਹੁੰਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਪੰਜ ਲੱਖ ਰੁਪਏ ਤੱਕ ਦੀ ਆਮਦਨ ਉੱਤੇ ਕੋਈ ਟੈਕਸ ਨਾ ਲੱਗਣ ਨੂੰ ਅਜੋਕੇ ਹੇਠਲੀ ਮੱਧਸ਼੍ਰੇਣੀ ਦੇ ਸਾਡੇ ਨੌਜਵਾਨਾਂ ਲਈ ਵੱਡਾ ਲਾਭ ਕਰਾਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਨਕਮ ਟੈਕਸ ਦਾ ਨਵਾਂ ਵਿਕਲਪ ਇਸ ਵਰ੍ਹੇ ਦੇ ਬਜਟ ਵਿੱਚ ਦਿੱਤਾ ਗਿਆ ਹੈ ਤੇ ਉਸ ਨੇ ਟੈਕਸਦਾਤਿਆਂ ਦੀਆਂ ਜ਼ਿੰਦਗੀਆਂ ਨੂੰ ਸਰਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਤੇ ਭਾਰਤ ਨੂੰ ਨਿਵੇਸ਼ਕਾਂ ਲਈ ਮਨਪਸੰਦ ਦੇਸ਼ ਬਣਾਉਣ ਲਈ ਕਾਰਪੋਰੇਟ ਟੈਕਸ ਵਿੱਚ ਇਤਿਹਾਸਕ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਲਈ ਨਵੀਆਂ ਘਰੇਲੂ ਨਿਰਮਾਣ ਕੰਪਨੀਆਂ ਲੲ. ਟੈਕਸ ਦਰ 15 ਫ਼ੀਸਦੀ ਰੱਖੀ ਗਈ ਹੈ, ਤਾਂ ਜੋ ਦੇਸ਼ ਨਿਰਮਾਣ ਦੇ ਮਾਮਲੇ ਵਿੱਚ ਆਤਮਨਿਰਭਰ ਬਣ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ਇਕਵਿਟੀ ਬਾਜ਼ਾਰ ਵਿੱਚ ਨਿਵੇਸ਼ ਨੂੰ ਵਧਾਉਣ ਲਈ ਲਾਭਾਂਸ਼ ਵੰਡ ਟੈਕਸ ਵੀ ਖ਼ਤਮ ਕਰ ਦਿੱਤਾ ਗਿਆ ਹੈ। ਜੀਐੱਸਟੀ ਨੇ ਵੀ ਟੈਕਸ ਘੇਰਾ ਘਟਾਇਆ ਹੈ ਅਤੇ ਜ਼ਿਆਦਾਤਰ ਵਸਤਾਂ ਤੇ ਸੇਵਾਵਾਂ ਦੇ ਮਾਮਲੇ ਵਿੱਚ ਵੀ ਟੈਕਸ ਦਰ ਘਟੀ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਨਾਲ ਦੇਸ਼ ਵਿੱਚ ਸੁਧਾਰ ਹੋਇਆ ਹੈ ਤੇ ਉਸ ਦੇ ਨਤੀਜੇ ਵਜੋਂ ਆਈਟੀਏਟੀ ਵਿੱਚ ਅਪੀਲ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਅਤੇ ਸੁਪਰੀਮ ਕੋਰਟ ਵਿੱਚ 2 ਕਰੋੜ ਰੁਪਏ ਕਰ ਦਿੱਤੀ ਗਈ ਹੈ, ਜਿਸ ਨਾਲ ਵਿਵਾਦਾਂ ਦਾ ਬੋਝ ਘਟਿਆ ਹੈ।

 

ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਵੀ ਵਰਚੁਅਲ ਸੁਣਵਾਈ ਲਈ ਦੇਸ਼ ਭਰ ਵਿੱਚ ਮੌਜੂਦ ਆਪਣੇ ਬੈਂਚ ਅੱਪਗ੍ਰੇਡ ਕਰ ਰਿਹਾ ਹੈ ਅਤੇ ਕਿਹਾ ਕਿ ਟੈਕਨੋਲੋਜੀ ਦੇ ਇਸ ਜੁੱਗ ਵਿੱਚ ਸਮੁੱਚੀ ਪ੍ਰਣਾਲੀ ਨੂੰ ਅੱਪਗ੍ਰੇਡ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੀ ਨਿਆਂਪਾਲਿਕਾ ਵਿੱਚ ਖ਼ਾਸ ਤੌਰ ਤੇ ਟੈਕਨੋਲੋਜੀ ਦੀ ਵੱਧ ਤੋਂ ਵੱਧ ਵਰਤੋਂ ਸ਼ੁਰੂ ਹੋ ਗਈ ਹੈ, ਜਿਸ ਨਾਲ ਦੇਸ਼ ਦੇ ਨਾਗਰਿਕਾਂ ਨੂੰ ਨਵੀਂ ਸੁਵਿਧਾ ਮਿਲਣੀ ਸ਼ੁਰੂ ਹੋ ਗਈ ਹੈ।

 

****

 

ਡੀਐੱਸ/ਏਕੇ


(Release ID: 1672031) Visitor Counter : 254