ਪ੍ਰਧਾਨ ਮੰਤਰੀ ਦਫਤਰ
ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਪਰਿਸ਼ਦ ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਦਾ 20ਵਾਂ ਸਿਖਰ ਸੰਮੇਲਨ
Posted On:
10 NOV 2020 6:33PM by PIB Chandigarh
ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਪਰਿਸ਼ਦ ਦੇ ਮੈਂਬਰ ਦੇਸ਼ਾਂ ਦੇ ਮੁਖੀਆਂ ਦਾ 20ਵਾਂ ਸਿਖਰ ਸੰਮੇਲਨ 10 ਨਵੰਬਰ, 2020 ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਰੂਸੀ ਸੰਘ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੇ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕੀਤੀ। ਐੱਸਸੀਓ ਦੇ ਹੋਰ ਮੈਂਬਰ ਦੇਸ਼ਾਂ ਦੇ ਰਾਸ਼ਟਰਪਤੀਆਂ ਜਦੋਂਕਿ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਆਪਣੇ-ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਇਸ ਦੇ ਇਲਾਵਾ ਐੱਸਸੀਓ ਸਕੱਤਰੇਤ ਦੇ ਸੈਕਟਰੀ ਜਨਰਲ, ਐੱਸਸੀਓ ਖੇਤਰੀ ਦਹਿਸ਼ਤ ਰੋਧੀ ਤੰਤਰ ਦੇ ਕਾਰਜਕਾਰੀ ਨਿਰਦੇਸ਼ਕ ਦੇ ਨਾਲ-ਨਾਲ 4 ਅਬਜ਼ਰਵਰ ਦੇਸ਼ਾਂ ਅਫ਼ਗਾਨਿਸਤਾਨ, ਬੇਲਾਰੂਸ, ਇਰਾਨ ਅਤੇ ਮੰਗੋਲੀਆ ਦੇ ਰਾਸ਼ਟਰਪਤੀ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ।
ਵਰਚੁਅਲ ਮਾਧਿਅਮ ਨਾਲ ਇਹ ਪਹਿਲਾ ਐੱਸਸੀਓ ਸੰਮੇਲਨ ਹੈ ਅਤੇ 2017 ਵਿੱਚ ਭਾਰਤ ਦੇ ਇਸ ਗੁੱਟ ਦੇ ਫੁੱਲ ਮੈਂਬਰ ਬਣਨ ਦੇ ਬਾਅਦ ਤੀਜਾ ਸੰਮੇਲਨ ਹੈ। ਐੱਸਸੀਓ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਪੈਦਾ ਹੋਈਆਂ ਚੁਣੌਤੀਆਂ ਅਤੇ ਵਿਪਰੀਤ ਸਥਿਤੀਆਂ ਵਿਚਕਾਰ ਇਸ ਮੀਟਿੰਗ ਨੂੰ ਆਯੋਜਿਤ ਕਰਨ ਲਈ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕੋਵਿਡ-19 ਮਹਾਮਾਰੀ ਦੇ ਬਾਅਦ ਦੇ ਵਿਸ਼ਵ ਵਿੱਚ ਸਮਾਜਿਕ ਅਤੇ ਆਰਥਿਕ ਮੁਸ਼ਕਿਲਾਂ ਦਾ ਮੁਕਾਬਲਾ ਕਰਨ ਲਈ ਤੁਰੰਤ ਪ੍ਰਭਾਵ ਨਾਲ ਬਹੁਪੱਖੀ ਸੁਧਾਰ ਦੀ ਲੋੜ ਨੂੰ ਦਰਸਾਇਆ। ਭਾਰਤ, ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰ ਦੇ ਰੂਪ ਵਿੱਚ 1 ਜਨਵਰੀ, 2021 ਤੋਂ ਆਲਮੀ ਪ੍ਰਸ਼ਾਸਨ ਵਿਵਸਥਾ ਵਿੱਚ ਇਛੁੱਕ ਤਬਦੀਲੀਆਂ ਲਈ ‘ਬਹੁਪੱਖੀ ਸੁਧਾਰ’ ਦੀ ਥੀਮ ’ਤੇ ਆਪਣਾ ਧਿਆਨ ਕੇਂਦਰਿਤ ਕਰੇਗਾ।
ਪ੍ਰਧਾਨ ਮੰਤਰੀ ਨੇ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਪੰਨਤਾ ਪ੍ਰਤੀ ਭਾਰਤ ਦੀ ਦ੍ਰਿੜ੍ਹਤਾ ਨੂੰ ਫਿਰ ਦੁਹਰਾਇਆ ਅਤੇ ਦਹਿਸ਼ਤਗਰਦੀ, ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਗ਼ੈਰ ਕਾਨੂੰਨੀ ਤਸਕਰੀ ਅਤੇ ਮਨੀ ਲਾਂਡਰਿੰਗ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਬਹਾਦਰ ਸੈਨਿਕ ਸੰਯੁਕਤ ਰਾਸ਼ਟਰ ਸੰਘ ਦੇ ਲਗਭਗ 50 ਸ਼ਾਂਤੀ ਮਿਸ਼ਨਾਂ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਭਾਰਤ ਦਾ ਦਵਾਈ ਉਦਯੋਗ ਕੋਵਿਡ-19 ਦੌਰਾਨ 150 ਤੋਂ ਜ਼ਿਆਦਾ ਦੇਸ਼ਾਂ ਨੂੰ ਲਾਜ਼ਮੀ ਦਵਾਈਆਂ ਦੀ ਸਪਲਾਈ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਐੱਸਸੀਓ ਮੈਂਬਰ ਦੇਸ਼ਾਂ ਵਾਲੇ ਖੇਤਰ ਵਿੱਚ ਭਾਰਤ ਦੇ ਮਜ਼ਬੂਤ ਸੱਭਿਆਚਾਰਕ ਅਤੇ ਇਤਿਹਾਸਿਕ ਸਬੰਧਾਂ ਦਾ ਵਰਣਨ ਕੀਤਾ ਅਤੇ ਅੰਤਰਰਾਸ਼ਟਰੀ ਉੱਤਰ-ਦੱਖਣੀ ਆਵਾਜਾਈ ਕੌਰੀਡੋਰ, ਚਾਬਹਾਰ ਬੰਦਰਗਾਹ ਅਤੇ ਅਸਗਾਬਾਤ ਸਮਝੌਤੇ ਜਿਹੇ ਖੇਤਰ ਵਿੱਚ ਬਿਹਤਰ ਸੰਪਰਕ ਪ੍ਰਤੀ ਭਾਰਤ ਦੀ ਮਜ਼ਬੂਤ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਮੈਂਬਰ ਦੇਸ਼ਾਂ ਨੂੰ ਭਰੋਸਾ ਦਿੱਤਾ ਕਿ 2021 ਵਿੱਚ ਆਯੋਜਿਤ ਹੋਣ ਜਾ ਰਹੀ ਐੱਸਸੀਓ ਦੀ 21ਵੀਂ ਵਰ੍ਹੇਗੰਢ ਨੂੰ ਭਾਰਤ ਦਾ ਪੂਰਾ ਸਹਿਯੋਗ ਰਹੇਗਾ। ਜਿਸ ਦੀ ਥੀਮ ਹੋਵੇਗੀ, ‘ਐੱਸਸੀਓ ਈਯਰ ਆਫ ਕਲਚਰ’। ਨਾਲ ਹੀ ਉਨ੍ਹਾਂ ਨੇ ਐੱਸਸੀਓ ਨੂੰ ਲੈ ਕੇ ਭਾਰਤ ਵਿੱਚ ਕੀਤੀਆਂ ਗਈਆਂ ਪਹਿਲਾਂ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਭਾਰਤ ਦੇ ਰਾਸ਼ਟਰੀ ਮਿਊਜ਼ੀਅਮ ਦੁਆਰਾ ਸਾਂਝੀ ਬੋਧੀ ਵਿਰਾਸਤ ’ਤੇ ਪਹਿਲੀ ਪ੍ਰਦਰਸ਼ਨੀ ਦਾ ਆਯੋਜਨ, ਅਗਲੇ ਸਾਲ ਭਾਰਤ ਵਿੱਚ ਐੱਸਸੀਓ ਫੂਡ ਫੈਸਟੀਵਲ ਦਾ ਆਯੋਜਨ ਅਤੇ ਸਹਿਤਿਕ ਯਤਨ ਦੇ ਕ੍ਰਮ ਵਿੱਚ 10 ਖੇਤਰੀ ਭਾਸ਼ਾਵਾਂ ਦਾ ਰੂਸੀ ਅਤੇ ਚੀਨੀ ਭਾਸ਼ਾ ਵਿੱਚ ਅਨੁਵਾਦ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਐੱਸਸੀਓ ਪਰਿਸ਼ਦ ਦੀ ਅਗਲੀ ਨਿਯਮਿਤ ਮੀਟਿੰਗ ਜੋ ਕਿ 30 ਨਵੰਬਰ, 2020 ਨੂੰ ਵਰਚੁਅਲ ਸਰੂਪ ਵਿੱਚ ਹੋਣੀ ਹੈ, ਦੀ ਮੇਜ਼ਬਾਨੀ ਲਈ ਭਾਰਤ ਦੀ ਤਿਆਰੀ ਅਤੇ ਉਤਸੁਕਤਾ ਪ੍ਰਗਟਾਈ। ਭਾਰਤ ਨੇ ਮੈਂਬਰ ਦੇਸ਼ਾਂ ਦੇ ਅੱਗੇ ਨਵੀਨਤਾ ਅਤੇ ਉੱਦਮ ਲਈ ‘ਵਿਸ਼ੇਸ਼ ਕਾਰਜ ਸਮੂਹ’ ਦੇ ਗਠਨ ਅਤੇ ਰਵਾਇਤੀ ਦਵਾਈਆਂ ’ਤੇ ਇੱਕ ਉਪ ਸਮੂਹ ਦੇ ਗਠਨ ਦਾ ਵੀ ਪ੍ਰਸਤਾਵ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਬਾਅਦ ਦੇ ਵਿਸ਼ਵ ਲਈ ਭਾਰਤ ਦੇ ਵਿਚਾਰ ‘ਆਤਮਨਿਰਭਰ ਭਾਰਤ’ ਬਾਰੇ ਚਰਚਾ ਕੀਤੀ ਜੋ ਕਿ ਆਲਮੀ ਅਰਥਵਿਵਸਥਾ ਅਤੇ ਐੱਸਸੀਓ ਦੇਸ਼ਾਂ ਦੀ ਅਰਥਵਿਵਸਥਾ ਨੂੰ ਬਲ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਤਾਜਿਕਿਸਤਾਨ ਗਣਰਾਜ ਦੇ ਰਾਸ਼ਟਰੀ ਇਮੋਮਾਲੀ ਰਹਿਮਾਨ ਦੇ ਅਗਲੇ ਸਾਲ ਐੱਸਸੀਓ ਦੇ ਮੁਖੀ ਬਣਨ ਲਈ ਵਧਾਈ ਦਿੱਤੀ ਅਤੇ ਭਾਰਤ ਦੁਆਰਾ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ।
***
ਡੀਐੱਸ/ਐੱਸਐੱਚ
(Release ID: 1671825)
Visitor Counter : 245
Read this release in:
English
,
Gujarati
,
Urdu
,
Hindi
,
Marathi
,
Assamese
,
Bengali
,
Manipuri
,
Odia
,
Tamil
,
Telugu
,
Kannada
,
Malayalam