ਰੱਖਿਆ ਮੰਤਰਾਲਾ
ਭਾਰਤੀ ਫੌਜ ਨੇ 20 ਤੋਂ ਜਿ਼ਆਦਾ ਪੂਰੀ ਤਰ੍ਹਾਂ ਮਿਲਟ੍ਰੀ ਸਿੱਖਿਅਤ ਘੋੜੇ ਅਤੇ 10 ਮਾਈਨ ਡਿਟੈਕਸ਼ਨ ਲਈ ਕੁੱਤੇ ਬੰਗਲਾਦੇਸ਼ ਫੌਜ ਨੂੰ ਸੌਂਪੇ
Posted On:
10 NOV 2020 5:13PM by PIB Chandigarh
ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਵਿਸ਼ੇਸ਼ ਤੌਰ ਤੇ ਦੋਨਾਂ ਸੈਨਾਵਾਂ ਦੇ ਸਬੰਧਾਂ ਵਿੱਚ ਮਜ਼ਬੂਤੀ ਲਿਆਉਣ ਲਈ ਭਾਰਤ ਨੇ 20 ਪੂਰੀ ਤਰ੍ਹਾਂ ਮਿਲਟ੍ਰੀ ਟ੍ਰੇਂਡ ਘੋੜੇ ਅਤੇ 10 ਮਾਈਨ ਡਿਟੈਕਸ਼ਨ ਕੁੱਤੇ ਬੰਗਲਾਦੇਸ਼ ਫੌਜ ਨੂੰ ਤੋਹਫੇ ਵਜੋਂ ਦਿੱਤੇ । ਇਹਨਾਂ ਘੋੜਿਆਂ ਅਤੇ ਕੁੱਤਿਆਂ ਨੂੰ ਰਿਮਾਉਂਟ ਅਤੇ ਵੈਟਨਰੀ ਕੋਰ ਆਫ ਇੰਡੀਅਨ ਆਰਮੀ ਨੇ ਸਿਖਲਾਈ ਦਿੱਤੀ ਸੀ । ਭਾਰਤੀ ਫ਼ੌਜ ਨੇ ਬੰਗਲਾਦੇਸ਼ ਫੌਜ ਦੇ ਜਵਾਨਾਂ ਨੂੰ ਇਹਨਾਂ ਵਿਸ਼ੇਸ਼ ਕੁੱਤਿਆਂ ਅਤੇ ਘੋੜਿਆਂ ਦੀ ਦੇਖਭਾਲ ਕਰਨ ਤੇ ਸੰਭਾਲਣ ਲਈ ਸਿਖਲਾਈ ਦਿੱਤੀ ਹੈ । ਭਾਰਤੀ ਫੌਜ ਦੇ ਡੈਲੀਗੇਸ਼ਨ ਦੀ ਅਗਵਾਈ ਮੇਜਰ ਜਨਰਲ ਨਰਿੰਦਰ ਸਿੰਘ ਖਰੌਦ , ਚੀਫ ਆਫ ਸਟਾਫ ਬ੍ਰਹਮਅਸਤ੍ਰਾ ਕੋਰ ਜਦਕਿ ਬੰਗਲਾਦੇਸ਼ ਫੌਜ ਦੇ ਡੈਲੀਗੇਸ਼ਨ ਦੀ ਅਗਵਾਈ ਮੇਜਰ ਜਨਰਲ ਮੁਹੰਮਦ ਹਿਮਾਂਯੂ ਕਬੀਰ ਜੋ ਜੇਸੌਰ ਅਧਾਰਿਤ ਡਵੀਜ਼ਨ ਦੇ ਕਮਾਂਡਿੰਗ ਹਨ , ਨੇ ਕੀਤੀ । ਇਹ ਸਮਾਗਮ ਭਾਰਤ—ਬੰਗਲਾਦੇਸ਼ ਸਰਹੱਦ ਤੇ ਪੈਟਰਾ ਪੋਲ — ਬੈਨਾ ਪੋਲ — ਇੰਟੇਗ੍ਰੇਟਿਡ ਚੈੱਕ ਪੋਸਟ (ਆਈ ਸੀ ਪੀ) ਤੇ ਕੀਤਾ ਗਿਆ । ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨ ਤੌਂ ਬ੍ਰਿਗੇਡੀਅਰ ਜੇ ਐੱਸ ਚੀਮਾ ਵੀ ਇਸ ਸਮਾਗਮ ਵਿੱਚ ਸ਼ਾਮਲ ਸਨ ।
ਭਾਰਤ ਦੀ ਪੀਪੁਲਜ਼ ਰਿਪਬਲਿਕ ਆਫ ਬੰਗਲਾਦੇਸ਼ ਦੇ ਨਾਲ ਭਾਈਵਾਲੀ ਇਸ ਖੇਤਰ ਵਿੱਚ ਚੰਗੇ ਗੁਆਂਢੀ ਸਬੰਧਾਂ ਲਈ ਇੱਕ ਰੋਲ ਮਾਡਲ ਹੈ । ਇਸ ਤੋਹਫੇ ਨਾਲ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਮਜ਼ਬੂਤ ਹੋਣ ਦੀ ਸੰਭਾਵਨਾ ਹੈ । ਬ੍ਰਹਮਅਸਤ੍ਰਾ ਕੋਰ ਦੇ ਚੀਫ ਆਫ ਸਟਾਫ ਮੇਜਰ ਜਨਰਲ ਨਰਿੰਦਰ ਸਿੰਘ ਨੇ ਕਿਹਾ, "ਭਾਰਤੀ ਫੌਜ ਵਿੱਚ ਫੌਜੀ ਕੁੱਤਿਆਂ ਦੀ ਕਾਰਗੁਜ਼ਾਰੀ ਪ੍ਰਸ਼ੰਸਾ ਯੋਗ ਰਹੀ ਹੈ । ਅਸੀਂ ਆਪਣੇ ਮਿੱਤਰ ਦੇਸ਼ਾਂ ਜਿਵੇਂ ਬੰਗਲਾਦੇਸ਼ ਹੈ , ਨਾਲ ਸੁਰੱਖਿਆ ਦੇ ਮੁੱਦਿਆਂ ਤੇ ਹਮੇਸ਼ਾ ਹੀ ਸਹਿਯੋਗ ਦੇਣ ਲਈ ਤਿਆਰ ਰਹਿੰਦੇ ਹਾਂ । ਜਦ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਕੁੱਤਿਆਂ ਨੇ ਆਪਣੀ ਸਮਝਦਾਰੀ ਸਾਬਤ ਕੀਤੀ ਹੈ । ਜਿਹੜੇ ਕੁੱਤਿਆਂ ਨੂੰ ਸੌਂਪਿਆ ਗਿਆ ਹੈ , ਉਹ ਮਾਈਨ ਡਿਟੈਕਸ਼ਨ ਅਤੇ ਨਸ਼ੀਲੇ ਪਦਾਰਥਾਂ ਦਾ ਪਤਾ ਲਾਉਣ ਵਿੱਚ ਬੇਹੱਦ ਅਸਰਦਾਰ ਹਨ"।
ਏ ਏ / ਬੀ ਐੱਸ ਸੀ / ਕੇ ਵੀ
(Release ID: 1671781)
Visitor Counter : 165