ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ 37 ਵੇਂ ਦਿਨ ਰਿਕਵਰੀ ਦਰ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਨਾਲੋਂ ਵੱਧ ਦਰਜ ਕੀਤੀ ਗਈ

ਪੋਜੀਟਿਵ ਦਰ ਅਤੇ ਰੋਜ਼ਾਨਾ ਮੌਤਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਜਾਰੀ ਹੈ

Posted On: 09 NOV 2020 11:00AM by PIB Chandigarh

ਲਗਾਤਾਰ ਦੂਜੇ ਦਿਨ, ਪਿਛਲੇ 24 ਘੰਟਿਆਂ ਵਿੱਚ ਰਿਪੋਰਟ ਕੀਤੇ ਨਵੇਂ ਕੇਸਾਂ ਨੇ 50,000 ਦਾ ਅੰਕੜਾ ਪਾਰ ਨਹੀਂ ਕੀਤਾ ਹੈ , ਅਤੇ 45,903 ਵਿਅਕਤੀਆਂ ਦੇ ਕੋਵਿਡ -19 ਸੰਬੰਧਿਤ  ਟੈਸਟ ਪੋਜੀਟਿਵ ਆਏ ਹਨ।

 ਜਨ-ਅੰਦੋਲਨ ਦੀ ਸਫਲਤਾ ਦੇ ਨਾਲ ਕੋਵਿਡ ਦੇ ਖਿਲਾਫ ਲੜਾਈ ਲਈ ਢੁਕਵੇਂ ਮਾਹੌਲ ਨੂੰ ਉਤਸ਼ਾਹਿਤ ਨਾਲ ਕਰਨ ਨਾਲ ਨਵੇਂ ਪੁਸ਼ਟੀ ਵਾਲੇ ਰੋਜਾਨਾ ਮਾਮਲੇ ਹੇਠਾਂ ਵੱਲ ਰੁਝਾਨ ਕਰਦੇ ਨਜ਼ਰ ਆ ਰਹੇ ਹਨ।

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਨੂੰ 37 ਵੇਂ ਦਿਨ ਵੀ ਜਾਰੀ ਰੱਖਦਿਆਂ, ਪਿਛਲੇ 24 ਘੰਟਿਆਂ ਦੌਰਾਨ 48,405 ਮਰੀਜ਼ ਠੀਕ ਹੋਏ ਹਨ।

 

ਇਹ ਰੁਝਾਨ ਐਕਟਿਵ ਕੇਸਾਂ ਦੇ ਭਾਰ ਨੂੰ ਘੱਟਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ ਜੋ ਇਸ ਸਮੇਂ 5.09 ਲੱਖ 'ਤੇ ਖੜੇ ਹਨ। ਇਹ ਕੇਸ ਭਾਰਤ ਦੇ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਸਿਰਫ 5.95 ਫੀਸਦ ਦਾ ਯੋਗਦਾਨ ਪਾਉਂਦੇ ਹਨ, ਭਾਰਤ ਵਿਚ ਐਕਟਿਵ ਕੇਸਾਂ ਦਾ ਭਾਰ 5,09,673 ਉੱਤੇ ਪਹੁੰਚ ਗਿਆ ਹੈ।

ਨਵੇਂ ਪੁਸ਼ਟੀ ਵਾਲੇ ਕੇਸਾਂ ਨਾਲੋਂ ਵਧੇਰੇ ਰਿਕਵਰੀ ਦੇ ਰੁਝਾਨ ਨਾਲ ਰਿਕਵਰੀ ਰੇਟ ਨੂੰ ਵੀ ਹੁਲਾਰਾ ਮਿਲ ਰਿਹਾ ਹੈ ।

ਇਹ ਮੌਜੂਦਾ ਸਮੇਂ ਵਿੱਚ 92.56 ਫੀਸਦ ਹੋ ਗਏ ਹਨ, ਕੁੱਲ ਰਿਕਵਰੀ ਅੱਜ 79,17,373 'ਤੇ ਖੜ੍ਹੀ ਹੈ ।

ਕੁੱਲ ਪੁਸ਼ਟੀ ਵਾਲੇ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਨਿਰੰਤਰ ਹੇਠਾਂ  ਵੱਲ ਜਾਣ ਦੇ ਰੁਝਾਨ ਨੂੰ ਦਰਸਾਉਂਦਾ ਹੋਇਆ ਇਸ ਸਮੇਂ 74,07,700 ਦੇ ਪੱਧਰ ਉੱਤੇ ਪਹੁੰਚ ਗਿਆ ਹੈ।

ਨਵੇਂ ਮਾਮਲਿਆਂ ਵਿੱਚ ਭਾਰਤ ਦੀ ਕੁੱਲ ਪੋਜੀਟਿਵ ਦਰ ਵਿੱਚ ਵੀ ਗਿਰਾਵਟ ਆਈ ਹੈ, ਪਰ ਟੈਸਟਿੰਗ ਉੱਤੇ ਕੇਂਦਰਤ ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੀ ਪ੍ਰਮੁੱਖ ਵਚਨਬੱਧਤਾ ਬਣੀ ਹੋਈ ਹੈ। ਭਾਰਤ ਦੀ ਕੁੱਲ ਪੋਜੀਟਿਵ ਦਰ ਅੱਜ 7.19 ਫੀਸਦ 'ਤੇ ਆ ਗਈ ਹੈ ।

 

 

 

ਨਵੇਂ ਰਿਕਵਰ ਕੀਤੇ ਗਏ ਕੇਸਾਂ ਵਿੱਚੋਂ 79 ਫੀਸਦ ਨੂੰ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਮੰਨਿਆ ਜਾ ਰਿਹਾ ਹੈ।

 

ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 8,232 ਲੋਕਾਂ ਦੀ ਸਿਹਤਯਾਬੀ ਦੀ ਰਿਪੋਰਟ ਦਰਜ ਕੀਤੀ ਗਈ ਹੈ । ਕੇਰਲ ਵਿੱਚ 6,853 ਲੋਕ ਰਿਕਵਰ ਹੋਏ ਹਨ, ਇਸ ਤੋਂ ਬਾਅਦ ਦਿੱਲੀ ਵਿਚ 6,069 ਵਿਅਕਤੀ ਸਿਹਤਯਾਬ ਹੋਏ ਹਨ।

 

 

79 ਫੀਸਦ ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਹਨ।

 

 

ਦਿੱਲੀ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਭ ਤੋਂ ਵੱਧ 7,745 ਨਵੋਂ ਕੇਸ ਦਰਜ ਕੀਤੇ ਗਏ ਹਨ । ਇਸਤੋਂ ਬਾਅਦ ਮਹਾਰਾਸ਼ਟਰ ਵਿੱਚ 5,585 ਅਤੇ ਕੇਰਲ ਵਿੱਚ 5,440 ਨਵੇਂ ਪੁਸ਼ਟੀ ਵਾਲੇ ਕੇਸ ਸਾਹਮਣੇ ਆਏ ਹਨ।

 

 

ਪਿਛਲੇ 24 ਘੰਟਿਆਂ ਦੌਰਾਨ 490 ਮੌਤਾਂ ਦਰਜ ਹੋਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 500 ਤੋਂ ਘੱਟ ਮੌਤਾਂ ਦੇ ਨਾਲ ਮੌਤਾਂ ਘਟਿਆਂ ਹਨ ।

 

 

 ਇਨ੍ਹਾਂ 490 ਮੌਤਾਂ ਵਿੱਚੋਂ, 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਹਿੱਸਾ ਲਗਭਗ 79 ਫੀਸਦ ਹੈ। ਰਿਪੋਰਟ ਕੀਤੀਆਂ ਗਈਆਂ 26.8 ਫੀਸਦ ਤੋਂ ਵੱਧ ਨਵੀਆਂ ਮੌਤਾਂ ਮਹਾਰਾਸ਼ਟਰ (150 ਮੌਤਾਂ) ਤੋਂ ਦਰਜ ਕੀਤੀਆਂ ਗਈਆਂ ਹਨ। ਦਿੱਲੀ ਅਤੇ ਪੱਛਮੀ ਬੰਗਾਲ ਵਿਚ ਕ੍ਰਮਵਾਰ 79 ਅਤੇ 58 ਨਵੀਆਂ ਮੌਤਾਂ ਰਿਪੋਰਟ ਹੋਈਆਂ ਹਨ।

 

****

ਐਮ.ਵੀ.


(Release ID: 1671560) Visitor Counter : 233