ਪ੍ਰਧਾਨ ਮੰਤਰੀ ਦਫਤਰ
ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
09 NOV 2020 2:00PM by PIB Chandigarh
ਹੁਣ ਆਪ ਸਭ ਸਾਥੀਆਂ ਨਾਲ ਮੈਨੂੰ ਬਾਤ ਕਰਨ ਦਾ ਮੌਕਾ ਮਿਲਿਆ, ਜਰਾ ਮੈਨੂੰ ਅੱਛਾ ਲਗਿਆ ਅਤੇ ਸ਼ਹਿਰ ਵਿੱਚ ਵਿਕਾਸ ਦੇ ਜੋ ਕੰਮ ਹੋ ਰਹੇ ਹਨ, ਜੋ ਫ਼ੈਸਲੇ ਸਰਕਾਰ ਨੇ ਲਏ ਹਨ, ਉਨ੍ਹਾਂ ਦਾ ਲਾਭ ਬਨਾਰਸ ਦੇ ਲੋਕਾਂ ਨੂੰ ਵੀ ਹੋ ਰਿਹਾ ਹੈ। ਅਤੇ ਇਹ ਸਭ ਕੁਝ ਹੋ ਰਿਹਾ ਹੈ, ਤਾਂ ਇਸ ਦੇ ਪਿੱਛੇ ਬਾਬਾ ਵਿਸ਼ਵਨਾਥ ਦਾ ਹੀ ਅਸ਼ੀਰਵਾਦ ਹੈ ਅਤੇ ਇਸ ਲਈ ਜਦੋਂ ਮੈਂ ਅੱਜ ਭਲੇ ਵਰਚੁਅਲੀ ਇੱਥੇ ਆਇਆ ਹਾਂ ਲੇਕਿਨ ਜੋ ਸਾਡੀ ਕਾਸ਼ੀ ਦੀ ਪਰੰਪਰਾ ਹੈ ਉਸ ਪਰੰਪਰਾ ਨੂੰ ਨਿਭਾਏ ਬਿਨਾ ਅਸੀਂ ਅੱਗੇ ਨਹੀਂ ਜਾ ਸਕਦੇ ਹਾਂ । ਇਸ ਲਈ ਹੁਣ ਜੋ ਵੀ ਮੇਰੇ ਨਾਲ ਪ੍ਰੋਗਰਾਮ ਵਿੱਚ ਜੁੜੇ ਹਨ, ਅਸੀਂ ਸਾਰੇ ਇਕੱਠੇ ਬੋਲਾਂਗੇ - ਹਰ ਹਰ ਮਹਾਦੇਵ !
ਧਨਤੇਰਸ, ਦੀਪਾਵਲੀ, ਅੰਨਕੂਟ, ਗੋਵਰਧਨ ਪੂਜਾ ਅਊਰ ਡਾਲਾ ਛਠ ਕ ਆਪ ਸਭ ਲੋਗਨ ਕੇ ਬਹੁਤ ਬਧਾਈ ਹੌ ! ਮਾਤਾ ਅੰਨਪੂਰਣਾ ਆਪ ਸਬਕੇ ਧਨ ਧਾਨਯ ਸੇ ਸਮ੍ਰਿੱਧ ਕਰੈਂ ! ਹਮਾਰ ਕਾਮਨਾ ਹੌ ਕਿ ਬਾਜਾਰਨ ਮੇਂ ਰੌਨਕ ਔਰ ਬੜ੍ਹੇ । ਮੇਰੀ ਕਾਸ਼ੀ ਕੀ ਗਲਿਯਾ ਗੁਲਜਾਰ ਹੋਂ ਔਰ ਬਨਾਰਸੀ ਸਾੜੀਓਂ ਕਾ ਕਾਰੋਬਾਰ ਭੀ ਚਮਕੇ । ਕੋਰੋਨਾ ਸੇ ਲੜਤੇ ਹੁਏ ਭੀ ਹਮਾਰ ਕਿਸਾਨ ਭਾਈਨ ਖੇਤੀ ਪਰ ਖੂਬ ਧਿਆਨ ਦਿਹਲਨ । ਬਨਾਰਸ ਹੀ ਨਹੀਂ ਪੂਰੇ ਪੂਰਵਾਂਚਲ ਮੇਂ ਏਹ ਬਾਰ ਅਗਹਨੀ ਫਸਲ ਅੱਛੀ ਹੌ, ਇ ਕੀ ਖਬਰ ਮਿਲਲ ਹੌ । ਕਿਸਾਨ ਕਾ ਪਰਿਸ਼ਰਮ ਸਵਤ: ਕੇ ਲਿਏ ਨਾਹਿਂ ਬਲਕਿ ਪੂਰੇ ਦੇਸ਼ ਕੇ ਕਾਮ ਆਵੈਲਾ । ਆਪ ਅੰਨ ਦੇਵਤਾ ਲੋਗਨ ਦਾ ਬਹੁਤ ਅਭਿਨੰਦਨ ਹੌ । ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜੇ ਉੱਤਰ ਪ੍ਰਦੇਸ਼ ਦੇ ਯਸ਼ਸਵੀ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ, ਉਪ-ਮੁੱਖ ਮੰਤਰੀ ਸ਼੍ਰੀ ਕੇਸ਼ਵ ਪ੍ਰਸਾਦ ਮੌਰਯ ਜੀ, ਯੂਪੀ ਸਰਕਾਰ ਦੇ ਮੰਤਰੀਗਣ, ਵਿਧਾਇਕਗਣ, ਬਨਾਰਸ ਦੇ ਸਾਰੇ ਚੁਣੇ ਹੋਏ ਜਨਪ੍ਰਤੀਨਿਧੀਗਣ, ਬਨਾਰਸ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !
ਮਹਾਦੇਵ ਦੇ ਅਸ਼ੀਰਵਾਦ ਨਾਲ ਕਾਸ਼ੀ ਕਦੇ ਥਮਦੀ ਨਹੀਂ ਹੈ। ਮਾਂ ਗੰਗਾ ਦੀ ਤਰ੍ਹਾਂ ਨਿਰੰਤਰ ਅੱਗੇ ਵਧਦੀ ਰਹਿੰਦੀ ਹੈ। ਕੋਰੋਨਾ ਦੇ ਕਠਿਨ ਕਾਲ ਵਿੱਚ ਵੀ ਕਾਸ਼ੀ ਆਪਣੇ ਇਸੇ ਸਰੂਪ ਵਿੱਚ ਅੱਗੇ ਵਧਦੀ ਰਹੀ । ਕੋਰੋਨਾ ਦੇ ਖ਼ਿਲਾਫ਼ ਬਨਾਰਸ ਨੇ ਜਿਸ ਜੀਵਟਤਾ ਨਾਲ ਲੜਾਈ ਲੜੀ ਹੈ, ਇਸ ਮੁਸ਼ਕਿਲ ਸਮੇਂ ਵਿੱਚ ਜਿਸ ਸਮਾਜਿਕ ਇਕਜੁੱਟਤਾ ਦਾ ਪਰਿਚੈ ਦਿੱਤਾ ਹੈ, ਉਹ ਸਚ-ਮੁਚ ਵਿੱਚ ਬਹੁਤ ਹੀ ਪ੍ਰਸ਼ੰਸਾਯੋਗ ਹੈ। ਹੁਣ ਅੱਜ ਇਸ ਕੜੀ ਵਿੱਚ ਬਨਾਰਸ ਦੇ ਵਿਕਾਸ ਨਾਲ ਜੁੜੇ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।
ਵੈਸੇ ਇਹ ਵੀ ਮਹਾਦੇਵ ਦਾ ਅਸ਼ੀਰਵਾਦ ਹੀ ਹੈ ਜਦੋਂ ਵੀ ਕਾਸ਼ੀ ਦੇ ਲਈ ਕੁਝ ਨਵੇਂ ਕਾਰਜਾਂ ਦੀ ਸ਼ੁਰੂਆਤ ਹੁੰਦੀ ਹੈ, ਪੁਰਾਣੇ ਕਈ ਸੰਕਲਪ ਸਿੱਧ ਹੋ ਚੁੱਕੇ ਹੁੰਦੇ ਹਨ । ਯਾਨੀ, ਇੱਕ ਤਰਫ਼ ਨੀਂਹ ਪੱਥਰ, ਤਾਂ ਦੂਸਰੀ ਤਰਫ਼ ਲੋਕਅਰਪਣ । ਅੱਜ ਵੀ ਲਗਭਗ 220 ਕਰੋੜ ਰੁਪਏ ਦੀਆਂ 16 ਯੋਜਨਾਵਾਂ ਦੇ ਲੋਕਅਰਪਣ ਦੇ ਨਾਲ-ਨਾਲ ਕਰੀਬ 400 ਕਰੋੜ ਰੁਪਏ ਦੀਆਂ 14 ਯੋਜਨਾਵਾਂ ’ਤੇ ਕੰਮ ਸ਼ੁਰੂ ਹੋਇਆ ਹੈ। ਮੈਂ ਸਾਰੇ ਵਿਕਾਸ ਕਾਰਜਾਂ ਦੇ ਲਈ ਬਨਾਰਸ ਦੇ ਲੋਕਾਂ ਨੂੰ ਬਹੁਤ ਵਧਾਈ ਦਿੰਦਾ ਹਾਂ ।
ਕਾਸ਼ੀ ਵਿੱਚ, ਉੱਤਰ ਪ੍ਰਦੇਸ਼ ਵਿੱਚ, ਬਿਨਾ ਰੁਕੇ, ਬਿਨਾ ਥੱਕੇ, ਚਲ ਰਹੇ ਇਨ੍ਹਾਂ ਵਿਕਾਸ ਕਾਰਜਾਂ ਦਾ ਕ੍ਰੈਡਿਟ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆਨਾਥ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ – ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ, ਚੁਣੇ ਹੋਏ ਜਨਪ੍ਰਤੀਨਿਧੀਆਂ ਨੂੰ, ਸਰਕਾਰੀ ਮਸ਼ੀਨਰੀ ਦੇ ਨਾਲ ਜੁੜੇ ਹੋਏ ਸਾਰੇ ਮੁਲਾਜ਼ਿਮ ਨੂੰ ਇਨ੍ਹਾਂ ਸਭ ਨੂੰ ਇਸ ਸਫ਼ਲਤਾ ਦੇ ਲਈ ਪੂਰੇ ਦਾ ਪੂਰੇ ਕ੍ਰੈਡਿਟ ਜਾਂਦਾ ਹੈ। ਯੋਗੀ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਜਨਸੇਵਾ ਦੇ ਇਸ ਏਕਨਿਸ਼ਠ ਪ੍ਰਯਤਨਾਂ ਦੇ ਲਈ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ।
ਸਾਥੀਓ,
ਬਨਾਰਸ ਮੇਂ ਸ਼ਹਿਰ ਵ ਦੇਹਾਤ ਕੇ ਇ ਵਿਕਾਸ ਯੋਜਨਾ ਮੇਂ ਪਰਯਟਨ ਭੀ ਹੌ, ਸੰਸਕ੍ਰਿਤੀ ਭੀ ਅਊਰ ਸੜਕ, ਬਿਜਲੀ, ਪਾਨੀ ਭੀ । ਹਰਦਮ ਪ੍ਰਯਾਸ ਯਹੀ ਹੋਲਾ ਕਿ ਆਪਨ ਕਾਸ਼ੀ ਕੇ ਹਰ ਸ਼ਖਸ ਕੇ ਭਾਵਨਾਓਂ ਕੇ ਅਨੁਰੂਪ ਹੀ ਵਿਕਾਸ ਕ ਪਹਿਯਾ ਆਗੇ ਬੜ੍ਹੈ । ਇਸ ਲਈ, ਇਹ ਵਿਕਾਸ ਅੱਜ ਆਪਣੇ ਆਪ ਵਿੱਚ ਇਸ ਬਾਤ ਦਾ ਉਦਾਹਰਣ ਹੈ ਕਿ ਬਨਾਰਸ ਕਿਵੇਂ ਇਕੱਠੇ ਹਰ ਖੇਤਰ ਵਿੱਚ, ਹਰ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਾਂ ਗੰਗਾ ਦੀ ਸਵੱਛਤਾ ਤੋਂ ਲੈ ਕੇ ਸਿਹਤ ਸੇਵਾਵਾਂ ਤੱਕ ਰੋਡ ਅਤੇ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਟੂਰਿਜ਼ਮ ਤੱਕ, ਬਿਜਲੀ ਤੋਂ ਲੈ ਕੇ ਨੌਜਵਾਨਾਂ ਦੇ ਲਈ ਖੇਡਾਂ ਤੱਕ, ਅਤੇ ਕਿਸਾਨ ਤੋਂ ਲੈ ਕੇ ਪਿੰਡ-ਗ਼ਰੀਬ ਤੱਕ, ਹਰ ਖੇਤਰ ਵਿੱਚ ਬਨਾਰਸ ਵਿਕਾਸ ਦੀ ਨਵੀਂ ਗਤੀ ਪ੍ਰਾਪਤ ਕੀਤੇ ਹੋਏ ਹੈ ।
ਅੱਜ ਗੰਗਾ ਐਕਸ਼ਨ ਪਲਾਨ ਪ੍ਰੋਜੈਕਟ ਦੇ ਤਹਿਤ ਸੀਵੇਜ ਟ੍ਰੀਟਮੈਂਟ ਪਲਾਂਟ ਦੇ renovation ਦਾ ਕੰਮ ਪੂਰਾ ਹੋ ਚੁੱਕਿਆ ਹੈ। ਨਾਲ ਹੀ, ਸ਼ਾਹੀ ਨਾਲਾ ਤੋਂ ਇਲਾਵਾ ਸੀਵੇਜ ਗੰਗਾ ਵਿੱਚ ਗਿਰਨ ਤੋਂ ਰੋਕਣ ਦੇ ਲਈ diversion line ਦਾ ਨੀਂਹ ਪੱਥਰ ਵੀ ਰੱਖ ਦਿੱਤਾ ਗਿਆ ਹੈ। 35 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਖਿੜਕਿਯਾ ਘਾਟ ਨੂੰ ਵੀ ਸਜਾਇਆ ਸੰਵਾਰਿਆ ਜਾ ਰਿਹਾ ਹੈ । ਇੱਥੇ ਸੀਐੱਨਜੀ ਨਾਲ ਕਿਸ਼ਤੀਆਂ ਵੀ ਚਲਣਗੀਆਂ ਜਿਸ ਦੇ ਨਾਲ ਗੰਗਾ ਵਿੱਚ ਪ੍ਰਦੂਸ਼ਣ ਵੀ ਘੱਟ ਹੋਵੇਗਾ । ਇਸੇ ਤਰ੍ਹਾਂ ਦਸ਼ਾਸ਼ਵਮੇਧ ਘਾਟ ’ਤੇ ਟੂਰਿਸਟ ਪਲਾਜ਼ਾ ਵੀ ਆਉਣ ਵਾਲੇ ਦਿਨਾਂ ਵਿੱਚ ਟੂਰਿਜ਼ਮ ਦੀ ਸੁਵਿਧਾ ਅਤੇ ਖਿੱਚ ਦਾ ਕੇਂਦਰ ਬਣੇਗਾ । ਇਸ ਨਾਲ ਘਾਟ ਦੀ ਸੁੰਦਰਤਾ ਵੀ ਵਧੇਗੀ, ਵਿਵਸਥਾ ਵੀ ਵਧੇਗੀ । ਜੋ ਸਥਾਨਕ ਛੋਟੇ-ਛੋਟੇ ਵਪਾਰ ਹਨ, ਇਹ ਪਲਾਜ਼ਾ ਬਣਨ ਨਾਲ ਉਨ੍ਹਾਂ ਦੀ ਵੀ ਸੁਵਿਧਾ ਅਤੇ ਗਾਹਕ ਵਧਣਗੇ ।
ਸਾਥੀਓ,
ਮਾਂ ਗੰਗਾ ਨੂੰ ਲੈ ਕੇ ਇਹ ਪ੍ਰਯਤਨ, ਇਹ ਪ੍ਰਤੀਬੱਧਤਾ ਕਾਸ਼ੀ ਦਾ ਸੰਕਲਪ ਵੀ ਹੈ, ਅਤੇ ਕਾਸ਼ੀ ਲਈ ਨਵੀਆਂ ਸੰਭਾਵਨਾਵਾਂ ਦਾ ਰਸਤਾ ਵੀ ਇਹੀ ਹੈ। ਹੌਲ਼ੀ-ਹੌਲ਼ੀ ਇੱਥੇ ਦੇ ਘਾਟਾਂ ਦੀ ਤਸਵੀਰ ਬਦਲ ਰਹੀ ਹੈ। ਕੋਰੋਨਾ ਦਾ ਪ੍ਰਭਾਵ ਘੱਟ ਹੋਣ ’ਤੇ ਜਦੋਂ ਸੈਲਾਨੀਆਂ ਦੀ ਸੰਖਿਆ ਹੋਰ ਵਧੇਗੀ, ਤਾਂ ਉਹ ਬਨਾਰਸ ਦਾ ਹੋਰ ਸੁੰਦਰ ਅਕਸ ਲੈ ਕੇ ਇੱਥੋਂ ਜਾਣਗੇ । ਗੰਗਾ ਘਾਟਾਂ ਦੀ ਸਵੱਛਤਾ ਅਤੇ ਸੁੰਦਰੀਕਰਣ ਦੇ ਨਾਲ-ਨਾਲ ਸਾਰਨਾਥ ਵੀ ਨਵੇਂ ਰੰਗਰੂਪ ਵਿੱਚ ਨਿੱਖਰ ਰਿਹਾ ਹੈ। ਅੱਜ ਜਿਸ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਲੋਕਅਰਪਣ ਕੀਤਾ ਗਿਆ ਹੈ, ਉਸ ਨਾਲ ਸਾਰਨਾਥ ਦੀ ਸ਼ਾਨ ਹੋਰ ਅਧਿਕ ਵਧ ਜਾਵੇਗੀ ।
ਭਾਈਓ ਅਤੇ ਭੈਣੋਂ ,
ਕਾਸ਼ੀ ਦੀ ਇੱਕ ਵੱਡੀ ਸਮੱਸਿਆ ਇੱਥੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਜਾਲ ਦੀ ਰਹੀ ਹੈ। ਅੱਜ ਕਾਸ਼ੀ ਦਾ ਵੱਡਾ ਖੇਤਰ ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਵੀ ਮੁਕਤ ਹੋ ਰਿਹਾ ਹੈ । ਤਾਰਾਂ ਨੂੰ ਅੰਡਰਗ੍ਰਾਊਂਡ ਕਰਨ ਦਾ ਇੱਕ ਹੋਰ ਪੜਾਅ, ਅੱਜ ਪੂਰਾ ਹੋ ਚੁੱਕਿਆ ਹੈ। ਕੈਂਟ ਸਟੇਸ਼ਨ ਤੋਂ ਲਹੁਰਾਬੀਰ , ਭੋਜੂਬੀਰ ਤੋਂ ਮਹਾਬੀਰ ਮੰਦਿਰ , ਕਚਹਿਰੀ ਚੌਰਾਹਾ ਤੋਂ ਭੋਜੂਬੀਰ ਤਿਰਾਹਾ, ਅਜਿਹੇ 7 ਰੂਟਸ ‘ਤੇ ਵੀ ਬਿਜਲੀ ਦੀਆਂ ਤਾਰਾਂ ਤੋਂ ਹੁਣ ਛੁਟਕਾਰਾ ਮਿਲ ਗਿਆ ਹੈ । ਇਤਨਾ ਹੀ ਨਹੀਂ , ਸਮਾਰਟ LED lights ਨਾਲ ਗਲੀਆਂ ਵਿੱਚ ਰੋਸ਼ਨੀ ਅਤੇ ਸੁੰਦਰਤਾ ਵੀ ਫੈਲੇਗੀ।
ਸਾਥੀਓ ,
ਬਨਾਰਸ ਦੀ ਕਨੈਕਟੀਵਿਟੀ ਹਮੇਸ਼ਾ ਤੋਂ ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਰਹੀ ਹੈ। ਕਾਸ਼ੀਵਾਸੀਆਂ ਦਾ ਅਤੇ ਕਾਸ਼ੀ ਆਉਣ ਵਾਲੇ ਹਰ ਯਾਤਰੀ, ਹਰ ਸ਼ਰਧਾਲੂ ਦਾ ਸਮਾਂ ਸੜਕ ਜਾਮ ਵਿੱਚ ਨਾ ਵਿਅਰਥ ਹੋਵੇ , ਇਸ ਦੇ ਲਈ ਨਵੇਂ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਬਨਾਰਸ ਵਿੱਚ ਅੱਜ ਏਅਰਪੋਰਟ ‘ਤੇ ਸੁਵਿਧਾਵਾਂ ਵਧ ਰਹੀਆਂ ਹਨ। ਬਾਬਤਪੁਰ ਨਾਲ ਸ਼ਹਿਰ ਨੂੰ ਕਨੈਕਟ ਕਰਨ ਵਾਲੀ ਸੜਕ ਵੀ ਹੁਣ ਬਨਾਰਸ ਦੀ ਨਵੀਂ ਪਹਿਚਾਣ ਬਣੀ ਹੈ। ਅੱਜ ਏਅਰਪੋਰਟ ‘ਤੇ ਦੋ Passenger Boarding Bridge ਦਾ ਲੋਕਅਰਪਣ ਹੋਣ ਦੇ ਬਾਅਦ ਇਨ੍ਹਾਂ ਸੁਵਿਧਾਵਾਂ ਦਾ ਹੋਰ ਵਿਸਤਾਰ ਹੋਵੇਗਾ। ਇਹ ਵਿਸਤਾਰ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ 6 ਸਾਲ ਪਹਿਲਾਂ ਯਾਨੀ ਤੁਸੀਂ ਮੈਨੂੰ ਤੁਹਾਡੀ ਸੇਵਾ ਕਰਨ ਦਾ ਅਵਸਰ ਦਿੱਤਾ ਉਸ ਤੋਂ ਪਹਿਲਾਂ ਬਨਾਰਸ ਵਿੱਚ ਹਰ ਦਿਨ 12 ਫਲਾਈਟਸ ਚਲਦੀਆਂ ਸਨ , ਅੱਜ ਇਸ ਨਾਲ 4 ਗੁਣਾ ਯਾਨੀ 48 ਫਲਾਈਟਸ ਚਲਦੀਆਂ ਹਨ । ਯਾਨੀ ਬਨਾਰਸ ਵਿੱਚ ਸੁਵਿਧਾਵਾਂ ਵਧਦੀਆਂ ਦੇਖ , ਬਨਾਰਸ ਆਉਣ ਵਾਲੇ ਲੋਕਾਂ ਦੀ ਸੰਖਿਆ ਵੀ ਵਧ ਰਹੀ ਹੈ ।
ਭਾਈਓ ਅਤੇ ਭੈਣੋਂ ,
ਬਨਾਰਸ ਵਿੱਚ ਤਿਆਰ ਹੋ ਰਿਹਾ ਆਧੁਨਿਕ ਇਨਫ੍ਰਾਸਟ੍ਰਕਚਰ , ਇੱਥੇ ਰਹਿਣ ਵਾਲੇ ਅਤੇ ਇੱਥੇ ਆਉਣ ਵਾਲੇ , ਦੋਵੇਂ ਹੀ ਤਰ੍ਹਾਂ ਦੇ ਲੋਕਾਂ ਦਾ ਜੀਵਨ ਅਸਾਨ ਬਣਾ ਰਹੇ ਹਨ। ਏਅਰਪੋਰਟ ਨਾਲ ਜੁੜੀ ਕਨੈਕਟੀਵਿਟੀ ਦੇ ਨਾਲ-ਨਾਲ ਰਿੰਗ ਰੋਡ ਹੋਵੇ , ਮਹਮੂਰਗੰਜ - ਮੰਡੁਵਾਡੀਹ ਫਲਾਈ ਓਵਰ ਹੋਵੇ , ਐੱਨਐੱਚ - 56 ਦਾ ਚੌੜੀਕਰਨ ਹੋਵੇ , ਬਨਾਰਸ ਅੱਜ ਰੋਡ ਇਨਫ੍ਰਾਸਟ੍ਰਕਚਰ ਦਾ ਵੀ ਕਾਇਆਕਲਪ ਹੁੰਦੇ ਦੇਖ ਰਿਹਾ ਹੈ । ਸ਼ਹਿਰ ਦੇ ਅੰਦਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਸੜਕਾਂ ਦੀ ਤਸਵੀਰ ਬਦਲੀ ਹੈ । ਅੱਜ ਵੀ ਵਾਰਾਣਸੀ ਦੇ ਵੱਖ-ਵੱਖ ਖੇਤਰਾਂ ਦੇ ਲਈ ਸੜਕ ਨਿਰਮਾਣ ਕਾਰਜਾਂ ਦਾ ਕੰਮ ਸ਼ੁਰੂ ਹੋਇਆ ਹੈ । ਨੈਸ਼ਨਲ ਹਾਈਵੇ , ਫੁਲਵਰਿਯਾ -ਲਹਰਤਾਰਾ ਮਾਰਗ , ਵਰੂਣਾਨਦੀ ਅਤੇ 3 ਪੁਲ਼ ਅਤੇ ਕਈ ਸੜਕਾਂ ਦਾ ਨਿਰਮਾਣ , ਅਜਿਹੇ ਕਿਤਨੇ ਹੀ ਕੰਮ ਹਨ ਜੋ ਆਉਣ ਵਾਲੇ ਸਮੇਂ ਵਿੱਚ ਬਹੁਤ ਜਲਦੀ ਪੂਰੇ ਹੋਣ ਵਾਲੇ ਹਨ । Roadways ਦੇ ਇਸ ਨੈੱਟਵਰਕ ਦੇ ਨਾਲ-ਨਾਲ ਬਨਾਰਸ ਹੁਣ waterways ਦੀ connectivity ਵਿੱਚ ਵੀ ਇੱਕ ਮਾਡਲ ਬਣ ਰਿਹਾ ਹੈ । ਸਾਡੇ ਬਨਾਰਸ ਵਿੱਚ ਅੱਜ ਦੇਸ਼ ਦਾ ਪਹਿਲਾ ਇਨਲੈਂਡ ਵਾਟਰ ਪੋਰਟ ਬਣ ਚੁੱਕਿਆ ਹੈ ।
ਭਾਈਓ ਅਤੇ ਭੈਣੋਂ ,
ਬੀਤੇ 6 ਸਾਲਾਂ ਤੋਂ ਬਨਾਰਸ ਵਿੱਚ Health Infrastructure ‘ਤੇ ਵੀ ਬੇਮਿਸਾਲ ਕੰਮ ਹੋਇਆ ਹੈ। ਅੱਜ ਕਾਸ਼ੀ ਯੂਪੀ ਹੀ ਨਹੀਂ, ਬਲਕਿ ਇੱਕ ਤਰ੍ਹਾਂ ਨਾਲ ਪੂਰੇ ਪੂਰਵਾਂਚਲ ਲਈ ਸਿਹਤ ਸੁਵਿਧਾਵਾਂ ਦਾ ਹੱਬ ਬਣਦਾ ਜਾ ਰਿਹਾ ਹੈ। ਅੱਜ ਰਾਮਨਗਰ ਵਿੱਚ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਦੇ modernization ਨਾਲ ਜੁੜੇ ਕੰਮਾਂ ਦੇ ਲੋਕਅਰਪਣ ਨਾਲ ਕਾਸ਼ੀ ਦੀ ਇਸ ਭੂਮਿਕਾ ਦਾ ਵਿਸਤਾਰ ਹੋਇਆ ਹੈ। ਰਾਮਨਗਰ ਦੇ ਹਸਪਤਾਲ ਵਿੱਚ ਹੁਣ Mechanised Laundry, ਵਿਵਸਥਿਤ ਰਜਿਸਟ੍ਰੇਸ਼ਨ ਕਾਊਂਟਰ ਅਤੇ ਕਰਮਚਾਰੀਆਂ ਲਈ ਆਵਾਸ ਪਰਿਸਰ ਜਿਹੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ। ਹੋਮੀ ਭਾਭਾ ਕੈਂਸਰ ਹੌਸਪਿਟਲ ਅਤੇ ਪੰਡਿਤ ਮਹਾਮਨਾ ਮਾਲਵੀਯ ਕੈਂਸਰ ਹੌਸਪਿਟਲ ਜਿਹੇ ਵੱਡੇ ਕੈਂਸਰ ਇੰਸਟੀਟਿਊਟ ਇੱਥੇ ਪਹਿਲਾਂ ਤੋਂ ਹੀ ਸੇਵਾਵਾਂ ਦੇ ਰਹੇ ਹਨ। ਇਸੇ ਤਰ੍ਹਾਂ ESIC ਹਸਪਤਾਲ ਅਤੇ BHU Super Specialty Hospital ਵੀ ਇੱਥੇ ਗ਼ਰੀਬ ਤੋਂ ਗ਼ਰੀਬ ਸਾਥੀਆਂ ਨੂੰ , ਗਰਭਵਤੀ ਮਹਿਲਾਵਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇ ਰਹੇ ਹਨ ।
ਸਾਥੀਓ ,
ਬਨਾਰਸ ਵਿੱਚ ਅੱਜ ਜੋ ਇਹ ਚੌਤਰਫਾ ਵਿਕਾਸ ਹੋ ਰਿਹਾ ਹੈ, ਹਰ ਸੈਕਟਰ ਵਿੱਚ ਵਿਕਾਸ ਹੋ ਰਿਹਾ ਹੈ, ਉਸ ਦਾ ਪੂਰਵਾਂਚਲ ਸਹਿਤ ਪੂਰੇ ਪੂਰਬੀ ਭਾਰਤ ਨੂੰ ਲਾਭ ਹੋ ਰਿਹਾ ਹੈ। ਹੁਣ ਪੂਰਵਾਂਚਲ ਦੇ ਲੋਕਾਂ ਨੂੰ ਛੋਟੀਆਂ - ਛੋਟੀਆਂ ਜ਼ਰੂਰਤਾਂ ਦੇ ਲਈ ਦਿੱਲੀ ਅਤੇ ਮੁੰਬਈ ਦੇ ਚੱਕਰ ਨਹੀਂ ਲਗਾਉਣੇ ਪੈਂਦੇ। ਬਨਾਰਸ ਅਤੇ ਪੂਰਵਾਂਚਲ ਦੇ ਕਿਸਾਨਾਂ ਲਈ ਤਾਂ ਸਟੋਰੇਜ ਤੋਂ ਲੈ ਕੇ ਟ੍ਰਾਂਸਪੋਰਟ ਤੱਕ ਦੀਆਂ ਅਨੇਕ ਸੁਵਿਧਾਵਾਂ ਬੀਤੇ ਸਾਲਾਂ ਵਿੱਚ ਇੱਥੇ ਤਿਆਰ ਕੀਤੀਆਂ ਗਈਆਂ ਹਨ। International Rice Institute ਦਾ Center ਹੋਵੇ, Milk Processing Plant ਹੋਵੇ, Perishable Cargo Center ਦਾ ਨਿਰਮਾਣ ਹੋਵੇ, ਅਜਿਹੀਆਂ ਅਨੇਕ ਸੁਵਿਧਾਵਾਂ ਨਾਲ ਇੱਥੋਂ ਦੇ ਕਿਸਾਨਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਸ ਸਾਲ ਪਹਿਲੀ ਵਾਰ ਵਾਰਾਣਸੀ ਖੇਤਰ ਤੋਂ ਫਲ, ਸਬਜ਼ੀ ਅਤੇ ਝੋਨੇ ਨੂੰ ਵਿਦੇਸ਼ ਦੇ ਲਈ ਨਿਰਯਾਤ ਕੀਤਾ ਗਿਆ ਹੈ। ਕਿਸਾਨਾਂ ਲਈ ਬਣੀਆਂ ਸਟੋਰੇਜ ਸੁਵਿਧਾਵਾਂ ਨੂੰ ਵਿਸਤਾਰ ਦਿੰਦੇ ਹੋਏ ਅੱਜ ਕਪਸੇਠੀ ਵਿੱਚ 100 ਮੀਟ੍ਰਿਕ ਟਨ ਸਟੋਰੇਜ ਸਮਰੱਥਾ ਵਾਲੇ ਗੋਦਾਮ ਦਾ ਲੋਕਅਰਪਣ ਵੀ ਕੀਤਾ ਗਿਆ ਹੈ। ਇਸ ਦੇ ਇਲਾਵਾ ਜੰਸਾ ਵਿੱਚ ਵੀ multi - purpose ਬੀਜ ਗੋਦਾਮ ਅਤੇ ਡਿਸੈਮੀਨੇਸ਼ਨ ਸੈਂਟਰ ਬਣਾਇਆ ਗਿਆ ਹੈ ।
ਭਾਈਓ ਅਤੇ ਭੈਣੋਂ ,
ਪਿੰਡ - ਗ਼ਰੀਬ ਅਤੇ ਕਿਸਾਨ ਆਤਮਨਿਰਭਰ ਭਾਰਤ ਅਭਿਯਾਨ ਦੇ ਸਭ ਤੋਂ ਵੱਡੇ ਥੰਮ੍ਹ ਵੀ ਹਨ ਅਤੇ ਸਭ ਤੋਂ ਵੱਡੇ ਲਾਭਾਰਥੀ ਵੀ ਹਨ। ਹਾਲ ਵਿੱਚ ਜੋ ਖੇਤੀਬਾੜੀ ਸੁਧਾਰ ਹੋਏ ਹਨ, ਉਨ੍ਹਾਂ ਨਾਲ ਕਿਸਾਨਾਂ ਨੂੰ ਸਿੱਧਾ ਲਾਭ ਹੋਣ ਵਾਲਾ ਹੈ , ਬਜ਼ਾਰ ਨਾਲ ਉਨ੍ਹਾਂ ਦੀ ਸਿੱਧੀ ਕਨੈਕਟੀਵਿਟੀ ਸੁਨਿਸ਼ਚਿਤ ਹੋਣ ਵਾਲੀ ਹੈ । ਕਿਸਾਨਾਂ ਦੇ ਨਾਮ ‘ਤੇ , ਕਿਸਾਨਾਂ ਦੀ ਮਿਹਨਤ ਨੂੰ ਹੜਪ ਜਾਣ ਵਾਲੇ ਵਿਚੋਲਿਆਂ ਅਤੇ ਦਲਾਲਾਂ ਨੂੰ ਹੁਣ ਸਿਸਟਮ ਤੋਂ ਬਾਹਰ ਕੀਤਾ ਜਾ ਰਿਹਾ ਹੈ । ਇਸ ਦਾ ਸਿੱਧਾ ਲਾਭ ਉੱਤਰ ਪ੍ਰਦੇਸ਼ ਦੇ , ਪੂਰਵਾਂਚਲ ਦੇ , ਬਨਾਰਸ ਦੇ ਹਰ ਕਿਸਾਨਾਂ ਨੂੰ ਹੋਣ ਵਾਲਾ ਹੈ ।
ਸਾਥੀਓ ,
ਕਿਸਾਨ ਦੀ ਤਰ੍ਹਾਂ ਹੀ ਰੇਹੜੀ - ਪਟੜੀ , ਠੇਲਾ ਚਲਾਉਣ ਵਾਲੇ ਸਾਥੀਆਂ ਦੇ ਲਈ ਵੀ ਇੱਕ ਬਹੁਤ ਹੀ ਮਹੱਤਵਪੂਰਨ ਯੋਜਨਾ ਸ਼ੁਰੂ ਕੀਤੀ ਗਈ ਹੈ। ਅੱਜ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਜ਼ਰੀਏ ਰੇਹੜੀ ਪਟੜੀ ਵਾਲੇ ਭਾਈ ਭੈਣਾਂ ਨੂੰ ਅਸਾਨ ਲੋਨ ਮਿਲ ਰਿਹਾ ਹੈ । ਕੋਰੋਨਾ ਦੇ ਕਾਰਨ ਇਨ੍ਹਾਂ ਨੂੰ ਜੋ ਦਿੱਕਤਾਂ ਆਈਆਂ, ਉਹ ਦੂਰ ਹੋ ਸਕਣ , ਉਨ੍ਹਾਂ ਦਾ ਕੰਮ ਫਿਰ ਤੋਂ ਸ਼ੁਰੂ ਹੋ ਸਕੇ , ਇਸ ਦੇ ਲਈ ਉਨ੍ਹਾਂ ਨੂੰ 10 ਹਜ਼ਾਰ ਰੁਪਏ ਦੀ ਲੋਨ ਸਹਾਇਤਾ ਦਿੱਤੀ ਜਾ ਰਹੀ ਹੈ । ਇਸੇ ਤਰ੍ਹਾਂ , ਪਿੰਡ ਵਿੱਚ ਰਹਿਣ ਵਾਲੇ ਲੋਕਾਂ ਨੂੰ , ਪਿੰਡ ਦੀ ਜ਼ਮੀਨ , ਪਿੰਡ ਦੇ ਘਰ ਦਾ , ਕਾਨੂੰਨੀ ਅਧਿਕਾਰ ਦੇਣ ਲਈ ‘ਸਵਾਮਿਤਵ ਯੋਜਨਾ’ ਸ਼ੁਰੂ ਕੀਤੀ ਗਈ ਹੈ ।
ਪਿੰਡਾਂ ਵਿੱਚ ਘਰ ਮਕਾਨ ਨੂੰ ਲੈ ਕੇ ਜੋ ਵਿਵਾਦ ਹੁੰਦੇ ਸਨ, ਕਦੇ-ਕਦੇ ਤਾਂ ਮਾਰ-ਕਾਟ ਹੋ ਜਾਂਦੀ ਸੀ। ਕਦੇ ਅਗਰ ਪਿੰਡ ਤੋਂ ਸ਼ਾਦੀ-ਵਿਆਹ ਵਿੱਚ ਗਏ ਵਾਪਸ ਆਉਂਦੇ ਸਨ ਤਾਂ ਕੋਈ ਹੋਰ ਕਬਜਾ ਕਰ ਲੈਂਦਾ ਸੀ। ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਲਈ ਇਹ ਸਵਾਮਿਤਵ ਯੋਜਨਾ ਨਾਲ ਮਿਲੇ ਪ੍ਰਾਪਰਟੀ ਕਾਰਡ ਦੇ ਬਾਅਦ , ਇਸ ਪ੍ਰਕਾਰ ਦੀਆਂ ਮੁਸੀਬਤਾਂ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ। ਹੁਣ ਪਿੰਡ ਦੇ ਘਰ ਜਾਂ ਜ਼ਮੀਨ ‘ਤੇ ਇਹ ਪ੍ਰਾਪਰਟੀ ਕਾਰਡ ਤੁਹਾਡੇ ਪਾਸ ਹੋਣ ਦੇ ਕਾਰਨ ਬੈਂਕ ਤੋਂ ਕਰਜ਼ਾ ਮਿਲਣਾ ਵੀ ਅਸਾਨ ਹੋਵੇਗਾ। ਨਾਲ ਹੀ ਜ਼ਮੀਨ ‘ਤੇ ਅਵੈਧ ਕਬਜ਼ੇਦਾਰੀ ਦਾ ਖੇਲ ਵੀ ਖਤਮ ਹੋ ਜਾਵੇਗਾ । ਪੂਰਵਾਂਚਲ ਨੂੰ , ਬਨਾਰਸ ਨੂੰ ਇਨ੍ਹਾਂ ਯੋਜਨਾਵਾਂ ਦਾ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ।
ਸਾਥੀਓ,
ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ- ‘ਕਾਸ਼ਯਾਮ੍ ਹਿ ਕਾਸ਼ਤੇ ਕਾਸ਼ੀ, ਕਾਸ਼ੀ ਸਰਵ ਪ੍ਰਕਾਸ਼ਿਕਾ’('काश्याम् हि काशते काशी, काशी सर्व प्रकाशिका')। ਅਰਥਾਤ, ਕਾਸ਼ੀ ਨੂੰ ਕਾਸ਼ੀ ਹੀ ਪ੍ਰਕਾਸ਼ਿਤ ਕਰਦੀ ਹੈ ਅਤੇ ਕਾਸ਼ੀ ਸਾਰਿਆਂ ਨੂੰ ਪ੍ਰਕਾਸ਼ਿਤ ਕਰਦੀ ਹੈ। ਇਸ ਲਈ, ਅੱਜ ਵਿਕਾਸ ਦਾ ਜੋ ਪ੍ਰਕਾਸ਼ ਫੈਲ ਰਿਹਾ ਹੈ , ਜੋ ਬਦਲਾਅ ਹੋ ਰਿਹਾ ਹੈ , ਇਹ ਸਭ ਕਾਸ਼ੀ ਅਤੇ ਕਾਸ਼ੀਵਾਸੀਆਂ ਦੇ ਅਸ਼ੀਰਵਾਦ ਦਾ ਹੀ ਨਤੀਜਾ ਹੈ। ਕਾਸ਼ੀ ਦੇ ਅਸ਼ੀਰਵਾਦ ਤੋਂ ਹੀ ਸਾਖਿਆਤ ਮਹਾਦੇਵ ਦਾ ਅਸ਼ੀਰਵਾਦ ਹੈ, ਅਤੇ ਜਦੋਂ ਮਹਾਦੇਵ ਦਾ ਅਸ਼ੀਰਵਾਦ ਹੈ ਤਾਂ ਵੱਡੇ ਤੋਂ ਵੱਡਾ ਕੰਮ ਵੀ ਅਸਾਨ ਹੋ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਕਾਸ਼ੀ ਦੇ ਅਸ਼ੀਰਵਾਦ ਨਾਲ ਵਿਕਾਸ ਦੀ ਇਹ ਗੰਗਾ ਇਸੇ ਤਰ੍ਹਾਂ ਹੀ ਕਲਕਲ ਕਰਦੀ ਰਹੇਗੀ, ਅਵਿਰਲ ਵਹਿੰਦੀ ਰਹੇਗੀ। ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ, ਆਪ ਸਾਰਿਆਂ ਨੂੰ ਇੱਕ ਵਾਰ ਫਿਰ ਦੀਪਾਵਲੀ, ਗੋਵਰਧਨ ਪੂਜਾ ਅਤੇ ਭਈਆ ਦੂਜ ਦੀਆਂ ਹਾਰਦਿਕ ਵਧਾਈਆਂ। ਅਤੇ ਮੇਰੀ ਤੁਹਾਨੂੰ ਇੱਕ ਤਾਕੀਦ ਹੋਰ ਵੀ ਹੈ।
ਅੱਜ ਕੱਲ੍ਹ ਤੁਸੀਂ ਦੇਖ ਰਹੇ ਹੋ , ‘ਲੋਕਲ ਦੇ ਲਈ ਵੋਕਲ’ ‘ਵੋਕਲ ਫਾਰ ਲੋਕਲ’ ਇਸ ਦੇ ਨਾਲ ਹੀ, ‘ਲੋਕਲ ਫਾਰ ਦੀਵਾਲੀ’ ਇਸ ਦੇ ਮੰਤਰ ਦੀ ਗੂੰਜ ਚਾਰੋਂ ਤਰਫ਼ ਸੁਣਾਈ ਦੇਣ ਲਗੀ ਹੈ। ਮੇਰਾ ਬਨਾਰਸ ਦੇ ਲੋਕਾਂ ਨੂੰ ਵੀ ਅਤੇ ਦੇਸ਼ਵਾਸੀਆਂ ਨੂੰ ਵੀ ਮੇਰਾ ਕਹਿਣਾ ਹੈ ਕਿ ਲੋਕਲ ਫਾਰ ਦੀਵਾਲੀ ਨੂੰ ਖੂਬ ਪ੍ਰਮੋਟ ਕਰੋ, ਖੂਬ ਪ੍ਰਚਾਰ ਕਰੋ । ਕਿਤਨੇ ਸ਼ਾਨਦਾਰ ਹਨ , ਕਿਸ ਤਰ੍ਹਾਂ ਸਾਡੀ ਪਹਿਚਾਣ ਹਨ , ਤਾਂ ਇਹ ਗੱਲਾਂ ਦੂਰ - ਦੂਰ ਤੱਕ ਜਾਣਗੀਆਂ। ਇਸ ਨਾਲ ਸਥਾਨਕ ਪਹਿਚਾਣ ਤਾਂ ਮਜਬੂਤ ਹੋਵੋਗੀ ਹੀ, ਜੋ ਲੋਕ ਇਨ੍ਹਾਂ ਸਮਾਨਾਂ ਨੂੰ ਬਣਾਉਂਦੇ ਹਨ , ਉਨ੍ਹਾਂ ਦੀ ਦੀਵਾਲੀ ਵੀ ਹੋਰ ਰੋਸ਼ਨ ਹੋ ਜਾਵੇਗੀ । ਇਸ ਲਈ ਮੈਂ ਦੇਸ਼ਵਾਸੀਆਂ ਨੂੰ ਦੀਵਾਲੀ ਦੇ ਪੂਰਵ ਵਾਰ-ਵਾਰ ਤਾਕੀਦ ਕਰਦਾ ਹਾਂ ਕਿ ਅਸੀਂ ਲੋਕਲ ਦੇ ਲਈ ਤਾਕੀਦ-ਕਰਤਾ ਬਣੀਏ ਹਰ ਕੋਈ ਵੋਕਲ ਬਣੇ ਲੋਕਲ ਦੇ ਲਈ , ਦੀਵਾਲੀ ਬਣਾਓ ਲੋਕਲ ਦੇ ਨਾਲ। ਤੁਸੀਂ ਦੇਖੋ ਪੂਰੀ ਅਰਥਵਿਵਸਥਾ ਵਿੱਚ ਇੱਕ ਨਵੀਂ ਚੇਤਨਾ ਆ ਜਾਵੇਗੀ, ਨਵੀਂ ਜਾਨ ਆ ਜਾਵੇਗੀ। ਉਹ ਚੀਜ਼ਾਂ ਜਿਸ ਵਿੱਚ ਮੇਰੇ ਦੇਸ਼ਵਾਸੀ ਦੇ ਪਸੀਨੇ ਦੀ ਮਹਿਕ ਹੋਵੇ , ਜੋ ਚੀਜ਼ਾਂ ਮੇਰੇ ਦੇਸ਼ ਦੇ ਨੌਜਵਾਨਾਂ ਦੀ ਬੁੱਧੀਸ਼ਕਤੀ ਦਾ ਪਰਿਚਾਇਕ ਹੋਵੇ, ਉਹ ਚੀਜ਼ਾਂ ਜੋ ਮੇਰੇ ਦੇਸ਼ ਦੇ ਅਨੇਕ ਪਰਿਵਾਰਾਂ ਨੂੰ ਨਵੀਂ ਉਮੰਗ ਅਤੇ ਉਤਸਾਹ ਦੇ ਨਾਲ ਨਵੇਂ ਸੰਕਲਪ ਲੈ ਕੇ ਆਪਣੇ ਕਾਰਜ ਦਾ ਵਿਸਤਾਰ ਕਰਨ ਦੀ ਤਾਕਤ ਦਿੰਦੀ ਹੈ। ਉਨ੍ਹਾਂ ਸਭ ਦੇ ਲਈ ਇੱਕ ਹਿੰਦੁਸਤਾਨੀ ਦੇ ਨਾਤੇ ਮੇਰੇ ਦੇਸ਼ਵਾਸੀਆਂ ਦੇ ਪ੍ਰਤੀ ਮੇਰਾ ਕਰਤੱਵ ਬਣਦਾ ਹੈ। ਮੇਰੇ ਦੇਸ਼ ਦੀ ਹਰ ਚੀਜ਼ ਲਈ ਮੇਰਾ ਕਮਿਟਮੈਂਟ ਬਣਦਾ ਹੈ। ਆਓ , ਇਸ ਭਾਵਨਾ ਦੇ ਨਾਲ ਲੋਕਲ ਲਈ ਵੋਕਲ ਬਣੀਏ । ਦੀਵਾਲੀ ਲੋਕਲ ਨਾਲ ਬਣਾਓ ਅਤੇ ਸਿਰਫ ਦੀਵੇ ਨਹੀਂ ਵਰਨਾ ਕੁਝ ਲੋਕਾਂ ਨੂੰ ਤਾਂ ਲਗਦਾ ਹੈ ਲੋਕਲ ਮਤਲਬ ਦੀਵਾ ਲੈ ਲਵੋ, ਨਹੀਂ ਭਾਈ, ਹਰ ਚੀਜ਼, ਹਰ ਚੀਜ਼ । ਕੋਈ ਅਜਿਹੀ ਚੀਜ਼ ਹੋਵੇ ਜੋ ਬਿਲਕੁਲ ਸਾਡੇ ਦੇਸ਼ ਵਿੱਚ ਬਣਨਾ ਸੰਭਵ ਹੀ ਨਹੀਂ ਹੈ, ਜ਼ਰੂਰ ਬਾਹਰ ਤੋਂ ਲੈਣੀ ਪਵੇਗੀ । ਮੈਂ ਇਹ ਵੀ ਕਹਾਂਗਾ ਕਿ ਤੁਹਾਡੇ ਘਰ ਵਿੱਚ ਬਾਹਰ ਤੋਂ ਕੋਈ ਚੀਜ਼ ਪਹਿਲਾਂ ਲਿਆਂਦੀ ਹੋਈ ਹੈ ਉਸ ਨੂੰ ਸੁੱਟ ਦਿਓ , ਗੰਗਾਜੀ ਵਿੱਚ ਵਹਾ ਦਿਓ , ਜੀ ਨਹੀਂ , ਮੈਂ ਅਜਿਹਾ ਨਹੀਂ ਕਹਿੰਦਾ । ਮੈਂ ਇੰਨਾ ਹੀ ਚਾਹੁੰਦਾ ਹਾਂ ਮੇਰੇ ਦੇਸ਼ ਦੇ ਲੋਕ ਜੋ ਪਸੀਨਾ ਬਹਾ ਰਹੇ ਹਨ , ਮੇਰੇ ਦੇਸ਼ ਦੇ ਨੌਜਵਾਨ ਜੋ ਆਪਣੀ ਬੁੱਧੀ, ਸ਼ਕਤੀ, ਸਮਰੱਥਾ ਨਾਲ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਦੀ ਉਂਗਲ ਪਕੜਨਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ, ਉਨ੍ਹਾਂ ਦਾ ਹੱਥ ਪਕੜਨਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਦੀਆਂ ਚੀਜ਼ਾਂ ਲੈਂਦੇ ਹਾਂ ਉਨ੍ਹਾਂ ਦਾ ਹੌਸਲਾ ਬੁਲੰਦ ਹੋ ਜਾਂਦਾ ਹੈ । ਤੁਸੀਂ ਦੇਖੋ , ਦੇਖਦੇ ਹੀ ਦੇਖਦੇ ਵਿਸ਼ਵਾਸ ਨਾਲ ਭਰਿਆ ਹੋਇਆ ਇੱਕ ਨਵਾਂ ਪੂਰਾ ਵਰਗ ਤਿਆਰ ਹੋ ਜਾਵੇਗਾ ਜੋ ਹਿੰਦੁਸਤਾਨ ਨੂੰ ਨਵੀਂ ਉਚਾਈਆ ‘ਤੇ ਲਿਜਾਣ ਲਈ ਇੱਕ ਨਵੀਂ ਸ਼ਕਤੀ ਦੇ ਰੂਪ ਵਿੱਚ ਜੁੜ ਜਾਵੇਗਾ ਅਤੇ ਇਸ ਲਈ ਮੈਂ ਅੱਜ ਫਿਰ ਤੋਂ ਇੱਕ ਵਾਰ ਮੇਰੇ ਕਾਸ਼ੀਵਾਸੀਆਂ ਨਾਲ ਜਦੋਂ ਗੱਲ ਕਰ ਰਿਹਾ ਹਾਂ ਤਦ , ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇ ਨਾਲ - ਨਾਲ ਕਾਸ਼ੀ ਤੋਂ ਜਦੋਂ ਮੈਂ ਮੰਗਿਆ , ਜੋ ਮੰਗਿਆ , ਕਾਸ਼ੀ ਨੇ ਰੱਜ ਕੇ ਮੈਨੂੰ ਦਿੱਤਾ ਹੈ, ਖੁੱਲ੍ਹੇ ਮਨ ਨਾਲ ਦਿੱਤਾ ਹੈ ਲੇਕਿਨ ਮੈਂ ਮੇਰੇ ਲਈ ਨਾ ਕਦੇ ਮੰਗਿਆ ਹੈ, ਨਾ ਮੈਨੂੰ ਕੋਈ ਜ਼ਰੂਰਤ ਰਹੇ ਅਜਿਹਾ ਤੁਸੀਂ ਕੁਝ ਬਾਕੀ ਨਹੀਂ ਰੱਖਿਆ ਹੈ ਲੇਕਿਨ ਮੈਂ ਕਾਸ਼ੀ ਦੀ ਹਰ ਜ਼ਰੂਰਤ ਦੇ ਲਈ , ਕਾਸ਼ੀ ਵਿੱਚ ਨਿਰਮਾਣ ਹੋਣ ਵਾਲੀ ਹਰ ਚੀਜ਼ ਲਈ ਗੀਤ ਗਾਉਂਦਾ ਹਾਂ, ਗੌਰਵ ਕਰਦਾ ਹਾਂ, ਘਰ - ਘਰ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਦੇਸ਼ ਦੀ ਹਰ ਚੀਜ ਨੂੰ ਇਹ ਮੌਕਾ ਮਿਲੇ ਇਹੀ ਮੇਰੀ ਤਾਕੀਦ ਹੈ। ਫਿਰ ਇੱਕ ਵਾਰ ਮੈਂ ਕਾਸ਼ੀਵਾਸੀਆਂ ਨੂੰ ਨਮਨ ਕਰਦੇ ਹੋਏ, ਕਾਸ਼ੀ ਸੰਸਾਰ ਨਾਥ ਜੀ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਹੋਏ , ਕਾਲ ਭੈਰਵ ਨੂੰ ਨਮਨ ਕਰਦੇ ਹੋਏ , ਮਾਤਾ ਅੰਨਪੂਰਣਾ ਨੂੰ ਪ੍ਰਣਾਮ ਕਰਦੇ ਹੋਏ ਆਪ ਸਭ ਨੂੰ ਆਉਣ ਵਾਲੇ ਸਾਰੇ ਪੁਰਬਾਂ ਦੀਆਂ ਬਹੁਤ - ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਹੁਤ-ਬਹੁਤ ਧੰਨਵਾਦ!
***
ਡੀਐੱਸ/ਐੱਸਐੱਚ/ਟੀਐੱਸ
(Release ID: 1671536)
Visitor Counter : 240
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam