ਕਿਰਤ ਤੇ ਰੋਜ਼ਗਾਰ ਮੰਤਰਾਲਾ

ਈ ਐਸ ਆਈ ਸੀ ਦੀ ਅਟਲ ਬੀਮਿਤ ਵਿਅੱਕਤੀ ਕਲਿਆਣ ਯੋਜਨਾ (ਏ ਬੀ ਵੀ ਕੇ ਵਾਈ) ਦੇ ਤਹਿਤ ਹੁਣ ਹਲਫੀਆ ਬਿਆਨ ਫਾਰਮ ਰਾਹੀਂ ਦਾਅਵਿਆਂ ਦੀ ਕੋਈ ਲੋੜ ਨਹੀਂ

ਸਕੈਨ ਕੀਤੀਆਂ ਕਾਪੀਆਂ ਦੇ ਨਾਲ ਦਾਅਵਾ ਆਨਲਾਈਨ ਜਮ੍ਹਾਂ ਕੀਤਾ ਜਾ ਸਕਦਾ ਹੈ

Posted On: 08 NOV 2020 2:07PM by PIB Chandigarh

ਈਐਸਆਈ ਕਾਰਪੋਰੇਸ਼ਨ ਨੇ 20.08.2020 ਨੂੰ ਹੋਈ ਆਪਣੀ ਮੀਟਿੰਗ ਵਿਚ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾਨੂੰ 01.07.2020 ਤੋਂ ਵਧਾ ਕੇ 30.06.2021 ਤਕ ਵਿਸਥਾਰਤ ਕਰ ਦਿੱਤਾ ਹੈ। ਇਹ ਫੈਸਲਾ ਵੀ ਲਿਆ ਗਿਆ ਕਿ ਯੋਜਨਾ ਤਹਿਤ ਰਾਹਤ ਦੀ ਮੌਜੂਦਾ ਦਰ ਨੂੰ ਔਸਤਨ ਰੋਜ਼ਾਨਾ ਆਮਦਨੀ ਦੇ 25% ਤੋਂ ਵਧਾ ਕੇ ਔਸਤਨ ਰੋਜ਼ਾਨਾ ਆਮਦਨੀ ਦੇ 50% ਤੱਕ ਕਰ ਦਿੱਤਾ ਜਾਵੇ ਅਤੇ ਕੋਵਿਡ -19 ਮਹਾਮਾਰੀ ਦੇ ਦੌਰਾਨ ਬੇਰੋਜ਼ਗਾਰ ਹੋਏ ਕਿਰਤੀਆਂ ਨੂੰ ਰਾਹਤ ਪ੍ਰਦਾਨ ਕਰਦਿਆਂ 24.03.2020 ਤੋਂ 31.12.2020 ਤਕ ਦੀ ਮਿਆਦ ਦੌਰਾਨ ਯੋਗਤਾ ਦੀਆਂ ਸ਼ਰਤਾਂ ਵਿੱਚ ਢਿੱਲ ਪ੍ਰਦਾਨ ਕੀਤੀ ਜਾਵੇ।

ਸ਼ਰਤਾਂ ਵਿੱਚ ਦਿੱਤੀ ਗਈ ਢਿੱਲ ਤਹਿਤ ਯੋਜਨਾ ਦੇ ਲਾਭਪਾਤਰੀਆਂ ਵੱਲੋਂ ਸਕੀਮ ਪ੍ਰਤੀ ਹੁੰਗਾਰੇ ਦਾ ਵਿਸ਼ਲੇਸ਼ਣ ਕਰਦਿਆਂ ਇਹ ਪਾਇਆ ਗਿਆ ਕਿ ਹਲਫੀਆ ਬਿਆਨ ਵਿਚ ਦਾਅਵੇ ਜਮ੍ਹਾਂ ਕਰਨ ਦੀ ਸ਼ਰਤ ਦਾਅਵੇਦਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਲਾਭਪਾਤਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ, ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਜਿਸ ਦਾਅਵੇਦਾਰ ਨੇ ਅਟਲ ਬੀਮਿਤ ਵਿਅਕਤੀ ਕਲਿਆਣ ਯੋਜਨਾ ਤਹਿਤ ਦਾਅਵਾ ਆਨਲਾਈਨ ਦਾਖਲ ਕੀਤਾ ਹੈ ਅਤੇ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾੱਪੀਆਂ, ਆਧਾਰ ਅਤੇ ਬੈਂਕ ਵੇਰਵਿਆਂ ਦੀਆਂ ਕਾੱਪੀਆਂ ਅਪਲੋਡ ਕੀਤੀਆਂ ਹਨ, ਨੂੰ ਪ੍ਰਤੱਖ ਤੌਰ ਤੇ ਅਰਥਾਤ ਨਿਜੀ ਰੂਪ ਵਿੱਚ ਪੇਸ਼ ਹੋ ਕੇ ਦਾਅਵਾ ਦਾਖਲ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਦਾਅਵੇ ਆਨਲਾਈਨ ਦਾਖਲ ਕਰਨ ਸਮੇਂ ਦਸਤਾਵੇਜ਼ ਅਪਲੋਡ ਨਹੀਂ ਕੀਤੇ ਗਏ ਹਨ, ਤਾਂ ਦਾਅਵੇਦਾਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਹੀ ਤਰ੍ਹਾਂ ਦਸਤਖਤ ਕੀਤੇ ਦਾਅਵੇ ਦਾ ਪ੍ਰਿੰਟਆਉਟ ਜਮ੍ਹਾ ਕਰੇਗਾ। ਐਫੀਡੇਵਿਟ ਫਾਰਮ ਵਿਚ ਦਾਅਵੇ ਜਮ੍ਹਾਂ ਕਰਨ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।

ਭਾਰਤ ਵਿੱਚ ਈ ਐਸ ਆਈ ਸਕੀਮ

ਕਰਮਚਾਰੀ ਰਾਜ ਬੀਮਾ ਨਿਗਮ ਇਕ ਵਿਆਪਕ ਪਾਇਨੀਅਰ ਸਮਾਜਿਕ ਸੁਰੱਖਿਆ ਸੰਗਠਨ ਹੈ, ਜੋ ਵਿਆਪਕ ਸਮਾਜਿਕ ਸੁਰੱਖਿਆ ਲਾਭਾਂ ਜਿਵੇਂ ਕਿ ਵਾਜਬ ਮੈਡੀਕਲ ਦੇਖਭਾਲ ਅਤੇ ਰੋਜ਼ਗਾਰ ਦੀ ਸੱਟ, ਬਿਮਾਰੀ, ਮੌਤ ਆਦਿ ਕਈ ਤਰ੍ਹਾਂ ਦੀਆਂ ਜਰੂਰਤਾਂ ਦੇ ਸਮੇਂ ਨਕਦ ਲਾਭਾਂ ਦੀ ਇੱਕ ਲੜੀ ਮੁਹੱਈਆ ਕਰਵਾਉਂਦੀ ਹੈ। ਇਹ ਯੋਜਨਾ ਕਰਮਚਾਰੀਆਂ ਦੀਆਂ ਤਕਰੀਬਨ 3.49 ਕਰੋੜ ਪਰਿਵਾਰਕ ਇਕਾਈਆਂ ਨੂੰ ਕਵਰ ਰਹੀ ਹੈ ਅਤੇ ਆਪਣੇ 13.56 ਕਰੋੜ ਲਾਭਪਾਤਰੀਆਂ ਨੂੰ ਬੇਮਿਸਾਲ ਨਕਦ ਲਾਭ ਅਤੇ ਵਾਜਬ ਡਾਕਟਰੀ ਦੇਖਭਾਲ ਉਪਲਬਧ ਕਰਵਾ ਰਹੀ ਹੈ। ਅੱਜ, ਇਸਦਾ ਬੁਨਿਆਦੀ ਢਾਂਚਾ 1520 ਡਿਸਪੈਂਸਰੀਆਂ (ਮੋਬਾਈਲ ਡਿਸਪੈਂਸਰੀਆਂ ਸਮੇਤ) / 307 ਆਈਐਸਐਮ ਯੂਨਿਟਾਂ ਅਤੇ 159 ਈਐਸਆਈ ਹਸਪਤਾਲਾਂ, 793 ਸ਼ਾਖਾ / ਤਨਖਾਹ ਦਫਤਰਾਂ ਅਤੇ 64 ਖੇਤਰੀ ਅਤੇ ਉਪ-ਖੇਤਰੀ ਦਫਤਰਾਂ ਨਾਲ ਕਈ ਗੁਣਾ ਵਧ ਗਿਆ ਹੈ। ਈਐਸਆਈ ਯੋਜਨਾ ਅੱਜ ਦੇਸ਼ ਦੇ 34 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 566 ਜ਼ਿਲ੍ਹਿਆਂ ਵਿੱਚ ਲਾਗੂ ਹੈ।

-------------------------------------------------------------------------------------------

ਆਰ ਸੀ ਜੇ / ਆਰ ਐਨ ਐਮ / ਆਈ ਏ



(Release ID: 1671322) Visitor Counter : 215