ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 8 ਨਵੰਬਰ ਨੂੰ ਹਜ਼ੀਰਾ ਵਿੱਚ ਰੋ-ਪੈਕਸ ਟਰਮੀਨਲ ਦਾ ਉਦਘਾਟਨ ਕਰਨਗੇ ਅਤੇ ਹਜ਼ੀਰਾ ਤੇ ਘੋਘਾ ਦਰਮਿਆਨ ਰੋ-ਪੈਕਸ ਫੈਰੀ ਸਰਵਿਸ ਨੂੰ ਹਰੀ ਝੰਡੀ ਦਿਖਾਉਣਗੇ

ਰੋ-ਪੈਕਸ ਫੈਰੀ ਸਰਵਿਸ ਯਾਤਰਾ ਨਾਲ ਯਾਤਰਾ ਦਾ ਸਮਾਂ, ਲੌਜਿਸਟਿਕਸ ਲਾਗਤ ਘੱਟ ਜਾਣਗੇ ਅਤੇ ਵਾਤਾਵਰਣ 'ਤੇ ਪੈਣ ਵਾਲਾ ਪ੍ਰਭਾਵ ਘੱਟ ਹੋਵੇਗਾ

ਇਸ ਨਾਲ ਨੌਕਰੀਆਂ ਅਤੇ ਉੱਦਮਾਂ ਲਈ ਨਵੇਂ ਅਵਸਰ ਪੈਦਾ ਹੋਣਗੇ, ਖੇਤਰ ਵਿੱਚ ਟੂਰਿਜ਼ਮ ਨੂੰ ਪ੍ਰੋਤਸਾਹਨ ਮਿਲੇਗਾ


ਪ੍ਰਧਾਨ ਮੰਤਰੀ ਦੇ ਜਲਮਾਰਗਾਂ ਦੇ ਦੋਹਨ ਅਤੇ ਇਨ੍ਹਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਦੇ ਨਾਲ ਏਕੀਕ੍ਰਿਤ ਕਰਨ ਦੇ ਵਿਜ਼ਨ ਦੀ ਦਿਸ਼ਾ ਵਿੱਚ ਇਹ ਸਮਾਗਮ ਵੱਡਾ ਕਦਮ ਹੈ

प्रविष्टि तिथि: 06 NOV 2020 2:34PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 8 ਨਵੰਬਰ, 2020 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਜ਼ਰੀਏ ਗੁਜਰਾਤ ਦੇ ਹਜ਼ੀਰਾ ਵਿੱਚ ਰੋ-ਪੈਕਸ ਟਰਮੀਨਲ ਦਾ ਉਦਘਾਟਨ ਕਰਨਗੇ ਅਤੇ ਹਜ਼ੀਰਾ ਅਤੇ ਘੋਘਾ ਦਰਮਿਆਨ ਰੋ-ਪੈਕਸ ਸਰਵਿਸ ਨੂੰ ਹਰੀ ਝੰਡੀ ਦਿਖਾਉਣਗੇਇਹ ਜਲਮਾਰਗਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਦੇ ਨਾਲ ਏਕੀਕ੍ਰਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦੌਰਾਨ ਇਸ ਸੇਵਾ ਦੀ ਵਰਤੋਂ ਕਰਨ ਵਾਲੇ ਸਥਾਨਕ ਲੋਕਾਂ ਨਾਲ ਸੰਵਾਦ ਵੀ ਕਰਨਗੇ। ਇਸ ਅਵਸਰ ਤੇ ਕੇਂਦਰੀ ਜਹਾਜ਼ਰਾਨੀ ਰਾਜ ਮੰਤਰੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵੀ ਹਾਜ਼ਰ ਰਹਿਣਗੇ

 

ਹਜ਼ੀਰਾ ਵਿੱਚ ਸ਼ੁਰੂ ਕੀਤੇ ਜਾ ਰਹੇ ਰੋ-ਪੈਕਸ ਟਰਮੀਨਲ ਦੀ ਲੰਬਾਈ 100 ਮੀਟਰ ਅਤੇ ਚੌੜਾਈ 40 ਮੀਟਰ ਹੈ, ਜਿਸ ’ਤੇ ਅਨੁਮਾਨਿਤ 25 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਟਰਮੀਨਲ ਵਿੱਚ ਪ੍ਰਸ਼ਾਸਨਿਕ ਦਫ਼ਤਰ ਇਮਾਰਤ, ਪਾਰਕਿੰਗ ਏਰੀਆ, ਸਬ ਸਟੇਸ਼ਨ ਅਤੇ ਵਾਟਰ ਟਾਵਰ ਆਦਿ ਕਈ ਸੁਵਿਧਾਵਾਂ ਹਨ

 

ਰੋ-ਪੈਕਸ ਫੈਰੀ ਵੈਸਲ 'ਵੋਯੇਜ ਸਿੰਫਨੀ' ਡੀਡਬਲਿਊਟੀ 2500-2700 ਐੱਮਟੀ, 12000 ਤੋਂ 15000 ਜੀਟੀ ਵਿਸਥਾਪਨ ਦੇ ਨਾਲ ਇੱਕ ਤਿੰਨ ਮੰਜ਼ਿਲਾ ਜਹਾਜ਼ ਹੈ ਇਸ ਦੀ ਮੇਨ ਡੈੱਕ ਦੀ ਭਾਰ ਸਮਰੱਥਾ 30 ਟਰੱਕ (ਹਰੇਕ 50 ਐੱਮਟੀ), ਉੱਪਰਲੀ ਡੈੱਕ ਦੀ 100 ਯਾਤਰੀ ਕਾਰ ਅਤੇ ਯਾਤਰੀ ਡੈੱਕ ਦੀ ਸਮਰੱਥਾ 500 ਯਾਤਰੀ ਅਤੇ 34 ਕਰੂ ਅਤੇ ਪ੍ਰਾਹੁਣਚਾਰੀ ਸਟਾਫ ਦੀ ਹੈ

 

ਹਜ਼ੀਰਾ-ਘੋਘਾ ਰੋ-ਪੈਕਸ ਫੈਰੀ ਸਰਵਿਸ ਦੇ ਕਈ ਫਾਇਦੇ ਹੋਣਗੇ ਇਹ ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਖੇਤਰ ਦੇ ਦੁਆਰ ਦੇ ਰੂਪ ਵਿੱਚ ਕੰਮ ਕਰੇਗਾ ਇਸ ਨਾਲ ਘੋਘਾ ਅਤੇ ਹਜ਼ੀਰਾ ਦਰਮਿਆਨ ਦੂਰੀ 370 ਕਿਲੋਮੀਟਰ ਤੋਂ ਘਟ ਕੇ 90 ਕਿਲੋਮੀਟਰ ਰਹਿ ਜਾਵੇਗੀ ਇਸ ਦੇ ਇਲਾਵਾ ਕਾਰਗੋ ਯਾਤਰਾ ਸਮਾਂ 10-12 ਘੰਟੇ ਤੋਂ ਘਟ ਕੇ ਲਗਭਗ 4 ਘੰਟੇ ਹੋਣ ਸਦਕਾ ਈਂਧਣ (ਲਗਭਗ 9,000 ਪ੍ਰਤੀ ਲੀਟਰ ਪ੍ਰਤੀ ਦਿਨ) ਦੀ ਭਾਰੀ ਬੱਚਤ ਹੋਵੇਗੀ ਅਤੇ ਵਾਹਨਾਂ ਦੇ ਰੱਖ-ਰਖਾਅ ਦੀ ਲਾਗਤ ਵਿੱਚ ਖਾਸੀ ਕਮੀ ਆਵੇਗੀ

 

ਫੈਰੀ ਸਰਵਿਸ ਹਜ਼ੀਰਾ-ਘੋਘਾ ਮਾਰਗ ’ਤੇ ਪ੍ਰਤੀ ਦਿਨ 3 ਰਾਊਂਡ ਟ੍ਰਿੱਪ ਦੇ ਜ਼ਰੀਏ ਸਲਾਨਾ ਲਗਭਗ 5 ਲੱਖ ਯਾਤਰੀਆਂ, 80,000 ਯਾਤਰੀ ਵਾਹਨਾਂ, 50,000 ਦੋਪਹੀਆ ਵਾਹਨਾਂ ਅਤੇ 30,000 ਟਰੱਕਾਂ ਦੀ ਢੁਆਈ ਕਰੇਗੀ ਇਸ ਨਾਲ ਟਰੱਕ ਚਾਲਕਾਂ ਦੀ ਥਕਾਨ ਘੱਟ ਹੋਵੇਗੀ ਅਤੇ ਅਤਿਰਿਕਤ ਟ੍ਰਿੱਪ ਦੇ ਜ਼ਿਆਦਾ ਅਵਸਰ ਮਿਲਣ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਇਸ ਨਾਲ ਸੀਓ2 ਦੇ ਨਿਕਾਸ ਵਿੱਚ ਪ੍ਰਤੀ ਦਿਨ ਲਗਭਗ 24 ਐੱਮਟੀ ਤੱਕ ਦੀ ਕਮੀ ਵੀ ਆਵੇਗੀ ਅਤੇ ਸਲਾਨਾ ਲਗਭਗ 8653 ਐੱਮਟੀ ਦੀ ਕੁੱਲ ਬੱਚਤ ਹੋਵੇਗੀ  ਇਸ ਨਾਲ ਸੌਰਾਸ਼ਟਰ ਖੇਤਰ ਤੱਕ ਪਹੁੰਚ ਅਸਾਨ ਹੋਣ ਦੇ ਨਾਲ ਟੂਰਿਜ਼ਮ ਉਦਯੋਗ ਨੂੰ ਗਤੀ ਮਿਲੇਗੀ ਅਤੇ ਰੋਜ਼ਗਾਰ ਦੇ ਨਵੇਂ ਅਵਸਰਾਂ ਦੀ ਸਿਰਜਣਾ ਹੋਵੇਗੀ

 

ਫੈਰੀ ਸਰਵਿਸਜ਼ ਦੀ ਸ਼ੁਰੂਆਤ ਦੇ ਨਾਲ, ਸੌਰਾਸ਼ਟਰ ਅਤੇ ਕੱਛ ਖੇਤਰ ਵਿੱਚ ਬੰਦਰਗਾਹ ਖੇਤਰਫਰਨੀਚਰ ਅਤੇ ਖਾਦ ਉਦਯੋਗਾਂ ਨੂੰ ਪ੍ਰੋਤਸਾਹਨ ਮਿਲੇਗਾ ਗੁਜਰਾਤ ਖਾਸ ਤੌਰ 'ਤੇ ਪੋਰਬੰਦਰਸੋਮਨਾਥਦਵਾਰਕਾ ਅਤੇ ਪਲਿਤਾਨਾ ਵਿੱਚ ਈਕੋ-ਟੂਰਿਜ਼ਮ ਅਤੇ ਧਾਰਮਿਕ ਟੂਰਿਜ਼ਮ ਵਿੱਚ ਖਾਸਾ ਵਾਧਾ ਹੋਵੇਗਾਇਸ ਫੈਰੀ ਸਰਵਿਸ ਦੇ ਜ਼ਰੀਏ ਕਨੈਕਟੀਵਿਟੀ ਵਿੱਚ ਸੁਧਾਰ ਤੋਂ ਗਿਰ ਦੇ ਪ੍ਰਸਿੱਧ ਏਸ਼ਿਆਈ ਸ਼ੇਰ ਵਣ ਜੀਵ ਰੱਖ ਵਿੱਚ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ ਵੀ ਵਧੇਗੀ

 

*****

ਏਪੀ/ਐੱਸਐੱਚ


(रिलीज़ आईडी: 1670958) आगंतुक पटल : 193
इस विज्ञप्ति को इन भाषाओं में पढ़ें: Assamese , English , Urdu , Marathi , हिन्दी , Bengali , Manipuri , Gujarati , Odia , Tamil , Telugu , Kannada , Malayalam