ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਪਿਛਲੇ 5 ਹਫਤਿਆਂ ਤੋਂ ਨਵੇਂ ਪੁਸ਼ਟੀ ਵਾਲੇ ਕੇਸਾਂ ਤੋਂ ਲਗਾਤਾਰ ਵੱਧ ਰਹੀ ਹੈ
ਐਕਟਿਵ ਮਾਮਲਿਆਂ ਦਾ ਹੇਠਾਂ ਆਉਣ ਦਾ ਰੁਝਾਨ ਲਗਾਤਾਰ ਜਾਰੀ; ਅੱਜ ਮਾਮਲੇ 5.2 ਲੱਖ ‘ਤੇ ਖੜੇ ਹਨ
Posted On:
06 NOV 2020 11:19AM by PIB Chandigarh
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 50,000 ਤੋਂ ਵੀ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਰੋਜ਼ਾਨਾ ਨਵੀਆਂ ਰਿਕਵਰੀਆਂ 54,000 ਤੋਂ ਪਾਰ ਹੋ ਗਈਆਂ ਹਨ। ਪਿਛਲੇ ਪੰਜ ਹਫ਼ਤਿਆਂ ਤੋਂ ਬਾਅਦ ਹੁਣ ਦੇ ਦਿਨਾਂ ਵਿਚ ਰੋਜ਼ਾਨਾ ਨਵੇਂ ਕੇਸਾਂ ਨਾਲੋਂ ਭਾਰਤ ਵਿੱਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਦਰਜ ਕੀਤੀ ਜਾ ਰਹੀ ਹੈ।
ਪਿਛਲੇ 24 ਘੰਟਿਆਂ ਦੌਰਾਨ 54,157 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ 47,638 ਨਵੇਂ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ ।
ਪਿਛਲੇ 5 ਹਫਤਿਆਂ ਤੋਂ ਅੋਸਤਨ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਆ ਰਹੀ ਹੈ । ਅਕਤੂਬਰ ਦੇ ਪਹਿਲੇ ਹਫਤੇ ਅੋਸਤਨ ਰੋਜ਼ਾਨਾ 73000 ਨਵੇਂ ਪੁਸ਼ਟੀ ਵਾਲੇ ਕੇਸ ਦਰਜ ਕਰਨ ਤੋਂ ਬਾਅਦ ਹੁਣ ਅੋਸਤਨ ਰੋਜ਼ਾਨਾ ਨਵੇਂ ਕੇਸ ਦਰਜ ਹੋਣ ਦੇ ਅੰਕੜੇ ਘੱਟ ਕੇ 46000 ਕੇਸਾਂ ਤੇ ਆ ਗਏ ਹਨ।
ਐਕਟਿਵ ਕੇਸਾਂ ਦੀ ਪ੍ਰਤੀਸ਼ਤ ਘੱਟਣ ਦੇ ਰੁਝਾਨ ਨਾਲ ਸਿਹਤਯਾਬ ਮਾਮਲਿਆਂ ਦੀ ਪ੍ਰਤੀਸ਼ਤ ਵੱਧ ਰਹੀ ਹੈ । ਇਸ ਵੇਲੇ ਭਾਰਤ ਵਿੱਚ ਕੁੱਲ ਐਕਟਿਵ ਮਾਮਲੇ 5,20,773 ਹਨ । ਇਸ ਸਮੇਂ ਦੇਸ਼ ਵਿਚ ਐਕਟਿਵ ਕੇਸ ਦੇਸ਼ ਦੇ ਕੁਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 6.19 ਫ਼ੀਸਦ ਹਨ ।
ਰਿਕਵਰੀ ਦੀ ਵਧੇਰੇ ਗਿਣਤੀ ਰਾਸ਼ਟਰੀ ਪੱਧਰ 'ਤੇ ਰਿਕਵਰੀ ਦਰ ਵਿਚ ਨਿਰੰਤਰ ਵਾਧੇ ਤੋਂ ਵੀ ਝਲਕਦੀ ਹੈ । ਇਲਾਜ ਤੋਂ ਬਾਅਦ ਠੀਕ ਹੋਣ ਵਾਲੇ ਕੁੱਲ ਲੋਕਾਂ ਦੀ ਗਿਣਤੀ 77 ਲੱਖ 65 ਹਜ਼ਾਰ 9 ਸੌ 66 ਹੈ। ਐਕਟਿਵ ਕੇਸਾਂ ਅਤੇ ਸਿਹਤਮੰਦ ਹੋਣ ਵਾਲਿਆਂ ਵਿਚਲਾ ਪਾੜਾ 72.5 ਲੱਖ ਦੇ ਨੇੜੇ ਹੈ ਅਤੇ ਅੱਜ ਇਹ 72 ਲੱਖ 45 ਹਜ਼ਾਰ 1 ਸੌ 93 (72,45,193) ਹੈ। ਰਾਸ਼ਟਰੀ ਪੱਧਰ 'ਤੇ ਸਿਹਤਯਾਬ ਹੋਣ ਦੀ ਦਰ 92.32 ਫ਼ੀਸਦ ਹੋ ਗਈ ਹੈ।
ਸਿਹਤਯਾਬ ਹੋਣ ਵਾਲੇ ਨਵੇਂ ਰੋਗੀਆਂ ਵਿਚੋਂ 80 ਫ਼ੀਸਦ 10 ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹੈ।
ਇਕ ਦਿਨ ਵਿੱਚ ਸਭ ਤੋਂ ਵੱਧ 11, 000 ਮਰੀਜ਼ ਮਹਾਰਾਸ਼ਟਰ ਵਿੱਚ ਠੀਕ ਹੋਏ ਹਨ ।
79 ਪ੍ਰਤੀਸ਼ਤ ਨਵੇਂ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਾਹਮਣੇ ਆਏ ਹਨ ।
ਮਹਾਰਾਸ਼ਟਰ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਕਰ ਰਿਹਾ ਹੈ ਜਿੱਥੇ ਇਕ ਦਿਨ 10,000 ਵਿੱਚ ਤੋਂ ਵੱਧ ਕੇਸ ਦਰਜ ਹੋਏ ਹਨ ਅਤੇ ਕੇਰਲ ਵਿੱਚ 9,000 ਤੋਂ ਵੱਧ ਕੇਸ ਰਿਪੋਰਟ ਹੋਏ ਹਨ।
ਪਿਛਲੇ 24 ਘੰਟਿਆਂ ਦੌਰਾਨ 670 ਮਰੀਜ਼ਾਂ ਦੀ ਮੌਤ ਹੋ ਗਈ ਹੈ।
ਇਨ੍ਹਾਂ ਵਿੱਚੋਂ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਨਵੀਂਆਂ ਮੌਤਾਂ ਦਾ ਤਕਰੀਬਨ 86 ਫ਼ੀਸਦ ਹਿੱਸਾ ਕੇਂਦਰਿਤ ਹੈ । ਰਿਪੋਰਟ ਕੀਤੀਆਂ ਗਈਆਂ 38 ਫ਼ੀਸਦ ਤੋਂ ਵੱਧ ਨਵੀਆਂ ਮੌਤਾਂ ਇਕੱਲੇ ਮਹਾਰਾਸ਼ਟਰ ਵਿੱਚ (256 ਮੌਤਾਂ) ਹੋਈਆਂ ਹਨ। ਇਸ ਤੋਂ ਬਾਅਦ ਦਿੱਲੀ ਵਿੱਚ 66 ਮੌਤਾਂ ਦਰਜ ਕੀਤੀਆਂ ਗਈਆਂ ਹਨ।
****
ਐਮਵੀ / ਐਸਜੇ
(Release ID: 1670653)
Visitor Counter : 191
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam