ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਭਾਰਤ ਭਰ ਤੋਂ 1300 ਤੋਂ ਵੱਧ ਉੱਜਲ ਦਿਮਾਗ ਆਮ ਲੋਕਾਂ ਦੀਆਂ ਸਮਸਿਆਵਾਂ ਦੇ ਹੱਲ ਲਈ ਗੋਵ ਟੈਕ - ਥੌਨ 2020 ਵਿਖੇ ਇਕੱਤਰ ਹੋਏ

ਨੈਸ਼ਨਲ ਇਨਫੋਰਮੈਟਿਕਸ ਸੈਂਟਰ, ਆਈਈਈਈ ਅਤੇ ਓਰੇਕਲ ਦੇਸ਼ਵਿਆਪੀ ਵਰਚੁਅਲ ਹੈਕਥੋਨ ਵਿੱਚ ਸ਼ਾਮਲ ਹੋਏ
ਜੇਤੂ ਐਲਾਨੇ ਗਏ; ਫਿੱਟਫੌਰਫਿਉਚਰ ਟੀਮ ਨੇ ਆਟੋਮੈਟਿਕ ਵਹੀਕਲ ਫਿਟਨੈਸ ਜਾਂਚ ਲਈ ਇਕ ਨਵੀਨਤਾਕਾਰੀ ਹੱਲ ਪ੍ਰੋਟੋਟਾਈਪ ਪ੍ਰਦਰਸ਼ਤ ਕਰਨ ਲਈ ਪਹਿਲਾ ਸਥਾਨ ਹਾਸਲ ਕੀਤਾ

Posted On: 06 NOV 2020 12:31PM by PIB Chandigarh

ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ (ਮੀਟੀਵਾਈ), ਅਧੀਨ ਆਈਈਈਈ, ਨੈਸ਼ਨਲ ਇਨਫਰਮੇਟਿਕਸ ਸੈਂਟਰ (ਐਨਆਈਸੀ) ਅਤੇ ਓਰੇਕਲ ਵੱਲੋਂ ਆਯੋਜਿਤ ਕੀਤੇ ਗਏ 36 ਘੰਟਿਆਂ ਦੇ ਪੈਨ -ਇੰਡੀਆ ਵਰਚੁਅਲ ਹੈਕਥੋਨ, ਗੌਵ-ਟੈਕ-ਥੌਨ 2020, 1 ਨਵੰਬਰ, 2020 ਨੂੰ ਸਫਲਤਾਪੂਰਵਕ ਸੰਪੰਨ ਹੋ ਗਿਆ। ਵਰਚੁਅਲ ਹੈਕਥੋਨ ਨੇ 390 ਟੀਮਾਂ ਬਣਾਉਣ ਵਾਲੇ 1300 ਤੋਂ ਵੱਧ ਚਾਹਵਾਨਾਂ ਤੋਂ ਰਜਿਸਟਰੀਆਂ ਪ੍ਰਾਪਤ ਕੀਤੀਆਂ। ਹੈਕਥੋਨ ਵੈਬਪੰਨੇ ਨੇ 2 ਹਫਤਿਆਂ ਵਿੱਚ 15,000 ਤੋਂ ਵੱਧ ਵਿਜ਼ਟਰ ਵੇਖੇ।

100 ਕੇਂਦਰੀ ਟੀਮਾਂ ਦੇ ਸ਼ਾਰਟਲਿਸਟਿਡ 447 ਉਤਸ਼ਾਹੀਆਂ ਨੇ ਕੇਂਦਰ ਸਰਕਾਰ ਦੇ 3 ਮੰਤਰਾਲਿਆਂ- ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ, ਸੜਕ ਟਰਾਂਸਪੋਰਟ ਅਤੇ ਰਾਜਮਾਰਗ ਅਤੇ ਸਿੱਖਿਆ ਮੰਤਰਾਲੇ ਵੱਲੋਂ ਮੁਹੱਈਆ ਕਰਵਾਏ ਗਏ ਪੰਜ ਸਮੱਸਿਆਵਾਂ ਦੇ ਬਿਆਨਾਂ ਤੇ ਹੈਕਥੋਨ ਵਿੱਚ ਹਿੱਸਾ ਲਿਆ।

ਉਦਯੋਗਾਂ, ਅਕਾਦਮੀਆਂ ਅਤੇ ਸਰਕਾਰ ਦੇ 27 ਜੂਰੀਆਂ ਦੇ ਪੈਨਲ ਵੱਲੋਂ ਪ੍ਰਸਤਾਵਾਂ ਦਾ ਪੂਰੀ ਤਰਾਂ ਮੁਲਾਂਕਣ ਕੀਤਾ ਗਿਆ ਸੀ।

ਗੌਵ ਟੈਕ-ਥੌਨ 2020 ਤੋਂ ਨਵੀਨਤਾਕਾਰੀ ਹੱਲ ਲੱਭਣ ਵਾਲੀਆਂ ਪੰਜ ਚੁਣੌਤੀਆਂ ਇਸ ਤਰ੍ਹਾਂ ਸਨ:

1. ਉਤਪਾਦਕਤਾ ਵਧਾਉਣ ਲਈ ਭੂਮੀ ਅਤੇ ਸਥਾਨਕ ਚੁਣੌਤੀਆਂ ਨੂੰ ਧਿਆਨ ਵਿਚ ਰੱਖਦਿਆਂ, ਨਕਲੀ ਬੁੱਧੀ ਟੈਕਨਾਲੋਜੀ ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਮੌਸਮਾਂ ਦੌਰਾਨ ਕਿਸਾਨਾਂ ਨੂੰ ਵਿਕਲਪਿਕ ਫਸਲਾਂ ਜਾਂ ਫਸਲਾਂ ਦੇ ਬਦਲਣ ਦਾ ਸੁਝਾਅ ਦਿਓ।

2. ਬੀਜ ਸਪਲਾਈ ਚੇਨ ਇਕ ਗੁੰਝਲਦਾਰ ਵਾਤਾਵਰਣ ਪ੍ਰਣਾਲੀ ਹੈ ਜਿਸ ਵਿਚ ਕਈ ਹਿੱਸੇਦਾਰ ਸ਼ਾਮਲ ਹੁੰਦੇ ਹਨ I ਬਲਾਕਚੈਨ ਟੈਕਨੋਲੋਜੀ ਦੀ ਵਰਤੋਂ ਨਾਲ ਬੀਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟ੍ਰੈਕਟ ਕਰਨ ਨਾਲ ਮਾੜੀ ਬੀਜ ਦੀ ਗੁਣਵੱਤਾ ਦੇ ਮੁੱਦਿਆਂ ਨੂੰ ਹੱਲ ਕਰਨਾ।

3. ਇਕੋ ਵਹਾਅ ਵਿਚ ਦਸਤਾਵੇਜ਼ਾਂ (ਜਿਵੇਂ ਲੋੜੀਂਦੇ ਹੋਣ) ਨੂੰ ਸਕੈਨ ਕਰਨ, ਮੁੜ ਅਕਾਰ ਦੇਣ ਅਤੇ ਅਪਲੋਡ ਕਰਨ ਲਈ ਇਕ ਮੋਬਾਈਲ / ਵੈਬ ਅਧਾਰਤ ਐਪਲੀਕੇਸ਼ਨ

4. ਰਿਮੋਟ-ਨਿਰੀਖਣ ਸਾੱਫਟਵੇਅਰ ਅਤੇ ਵੈਬ ਕੈਮਰੇ ਦੇ ਜ਼ਰੀਏ ਘਰਾਂ / ਸੰਸਥਾਵਾਂ ਤੋਂ ਆਨਲਾਈਨ ਪ੍ਰੀਖਿਆਵਾਂ ਦੀ ਨਿਗਰਾਨੀ ਕਰਨ ਦਾ ਇਕ ਸਾਧਨ I ਸਿਸਟਮ ਨੂੰ ਏਆਈ / ਐਮਐਲ ਆਦਿ , ਢੁਕਵੀਂ ਟੈਕਨਾਲੌਜੀ ਦੀ ਵਰਤੋਂ ਕਰਦਿਆਂ ਲੋੜੀਂਦੇ ਪ੍ਰਮਾਣੀਕਰਣ, ਨਿਯੰਤਰਣ, ਧੋਖਾਧੜੀ ਦੀ ਪਛਾਣ ਅਤੇ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।

5. ਵਾਹਨ ਤੰਦਰੁਸਤੀ ਟੈਸਟ ਪ੍ਰਕਿਰਿਆਵਾਂ ਨੂੰ ਪਾਰਦਰਸ਼ੀ ਢੰਗ ਨਾਲ ਸਵੈਚਾਲਿਤ ਕਰਨ ਲਈ ਇਕ ਸਵੈ-ਸਿਖਲਾਈ ਉਪਕਰਣ।

ਪਹਿਲਾ ਸਥਾਨ ਰੋਬਰਟ ਬੋਸਚ ਇੰਜੀਨੀਅਰਿੰਗ ਅਤੇ ਬਿਜ਼ਨਸ ਸਲਿਉਸ਼ਨਜ ਪ੍ਰਾਈਵੇਟ ਲਿਮਟਿਡ ਤੋਂ ਫਿਟਫੋਰਫਿਉਚਰ ਟੀਮ ਨੇ ਹਾਸਲ ਕੀਤਾ ਜੋ ਵਾਹਨ ਦੀ ਤੰਦਰੁਸਤੀ ਦੀ ਜਾਂਚ ਨੂੰ ਸਵੈਚਾਲਿਤ ਕਰਨ ਲਈ ਇੱਕ ਨਵੀਨਤਾਕਾਰੀ ਹੱਲ ਪ੍ਰੋਟੋਟਾਈਪ ਦਾ ਪ੍ਰਦਰਸ਼ਨ ਕਰਨ ਲਈ ਸੀ, ਦੂਜਾ ਇਨਾਮ ਬਿਨਾਂ ਨਿਗਰਾਨੀ ਰੀਮੋਟਲੀ ਟੈਸਟਾਂ ਦੀ ਡਿਲੀਵਰੀ ਦੇ ਸੁਰੱਖਿਅਤ ਹੱਲ ਮੁਹੱਈਆ ਕਰਾਉਣ ਲਈ ਇੰਡੀਅਨ ਇੰਸਟੀਚਿਉਟ ਆਫ ਇਨਫਰਮੇਸ਼ਨ ਟੈਕਨਾਲੋਜੀ ਵਡੋਦਰਾ ਦੇ ਹੈਕ ਡੈਮਨ ਨੂੰ ਗਿਆ ਅਤੇ ਪੀਈਐਸ ਯੂਨੀਵਰਸਿਟੀ ਬੰਗਲੁਰੂ ਦੀ ਆਰੇਂਜ ਟੀਮ ਨੇ ਬਲਾਕਚੈਨ ਟੈਕਨੋਲੋਜੀ ਦੀ ਵਰਤੋਂ ਨਾਲ ਬੀਜ ਪ੍ਰਮਾਣੀਕਰਣ ਲਈ ਵਿਲੱਖਣ ਹੱਲ ਮੁਹੱਈਆ ਕਰਵਾਉਣ ਲਈ ਤੀਜਾ ਇਨਾਮ ਪ੍ਰਾਪਤ ਕੀਤਾ।

1 ਨਵੰਬਰ 2020 ਨੂੰ ਕਰਵਾਏ ਗਏ ਇਸ ਦੇ ਸਮਾਪਤੀ ਸਮਾਰੋਹ ਵਿੱਚ ਖੇਤੀਬਾੜੀ, ਸਿੱਖਿਆ ਅਤੇ ਟਰਾਂਸਪੋਰਟ ਮੰਤਰਾਲਿਆਂ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਅਧਿਕਾਰੀਆਂ ਦੇ ਨਾਲ ਨਾਲ ਐਨਆਈਸੀ ਦੇ ਸੀਨੀਅਰ ਨੇਤਾਵਾਂ, ਆਈਈਈਈ ਕੰਪਿਉਟਰ ਸੁਸਾਇਟੀ ਬੋਰਡ ਦੇ ਮੈਂਬਰ ਪ੍ਰੋਫੈਸਰ ਰਾਮਲਾਥਾ ਮਾਰਿਮੁਥੁ, ਓਰੇਕਲ ਸਮੇਤ ਜਿਉਰੀ ਮੈਂਬਰਾਂ ਅਤੇ ਸਲਾਹਕਾਰਾਂ ਨੇ ਹਿੱਸਾ ਲਿਆ।

 

ਡਾ: ਨੀਤਾ ਵਰਮਾ, ਡਾਇਰੈਕਟਰ ਜਨਰਲ, ਐਨਆਈਸੀ, ਨੇ ਗੋਵ ਟੈਕ-ਥੌਨ 2020 ਦੇ ਵੈਲੈਡੀਕਟਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਵਰਚੁਅਲ ਹੈਕਥੋਨ ਨੇ ਸਮਾਜਿਕ ਖੇਤਰ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦਾ ਵਿਲੱਖਣ ਸੁਮੇਲ ਦਿਖਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੈਕਥੋਨ ਨੇ ਸਮਾਜਿਕ ਸ਼ਮੂਲੀਅਤ, ਲੋਕਾਂ ਦੇ ਸਸ਼ਕਤੀਕਰਣ ਅਤੇ ਦੇਸ਼ ਦੇ ਸਮੁੱਚੇ ਵਿਕਾਸ ਲਈ ਉਭਰ ਰਹੀਆਂ ਤਕਨਾਲੋਜੀਆਂ ਦੀ ਵਰਤੋਂ ਨੂੰ ਸਮਰੱਥ ਬਣਾਇਆ ਹੈ।

 

ਕੰਪਿਉਟਰ ਸੁਸਾਇਟੀ ਦੀ ਕਾਰਜਕਾਰੀ ਡਾਇਰੈਕਟਰ ਮੇਲਿਸਾ ਰਸਲ ਨੇ ਕਿਹਾ, “ਸਾਨੂੰ ਇਸ ਸਮਾਰੋਹ ਲਈ ਐਨਆਈਸੀ ਅਤੇ ਓਰੇਕਲ ਨਾਲ ਭਾਗੀਦਾਰੀ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਹੋਈ ਹੈ । ਆਈਈਈਈ ਕੰਪਿਉਟਰ ਸੁਸਾਇਟੀ ਦਾ ਭਾਰਤ ਵਿਚ ਮਜ਼ਬੂਤ ਮੈਂਬਰਸ਼ਿਪ ਅਧਾਰ ਹੈ ਅਤੇ ਗੋਵ-ਟੈਕਥਨ ਵਰਗੇ ਮੌਕੇ, ਪੇਸ਼ੇਵਰਾਂ ਨੂੰ ਚੁਣੌਤੀ ਭਰੀਆਂ ਮੁਸ਼ਕਲਾਂ ਦੇ ਹੱਲ ਲਈ ਮਦਦ ਕਰਨ, ਉਨ੍ਹਾਂ ਦੇ ਹੁਨਰਾਂ ਨੂੰ ਸ਼ਾਮਲ ਕਰਨ, ਨੈਟਵਰਕ ਕਰਨ ਅਤੇ ਉਨ੍ਹਾਂ ਦੇ ਹੁਨਰਾਂ ਦੀ ਵਰਤੋਂ ਕਰਨ ਦੇ ਮਹੱਤਵਪੂਰਣ ਸਾਧਨ ਉਪਲਬਧ ਕਰਾਉਂਦੇ ਹਨ।

ਓਰੇਕਲ ਇੰਡੀਆ ਦੇ ਖੇਤਰੀ ਪ੍ਰਬੰਧ ਨਿਰਦੇਸ਼ਕ ਸ਼ੈਲੇਂਦਰ ਕੁਮਾਰ ਨੇ ਕਿਹਾ, “ਇਹ ਇਕ ਵਧੀਆ ਸਹਿਯੋਗ ਸੀ, ਅਤੇ ਨਵੀਨਤਮ ਵਿਚਾਰਾਂ ਨੂੰ ਇਕੱਠਿਆਂ ਕਰਨ ਦਾ ਇਕ ਵਧੀਆ ਪਲੇਟਫਾਰਮ ਸੀ। ਮੈਂ ਪ੍ਰੋਟੋਟਾਈਪ ਹੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ ਜੋ ਇਸ ਸਮਾਰੋਹ ਦੌਰਾਨ ਪੇਸ਼ ਕੀਤੇ ਗਏ ਸਨ ਅਤੇ ਇਹ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਨੌਜਵਾਨ ਆਉਣ ਵਾਲੇ ਕੱਲ੍ਹ ਨੂੰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ। ਮੈਂ ਜੇਤੂਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਓਰੇਕਲ ਨਵੀਨਤਾ ਅਤੇ ਨਵੇਂ ਵਿਚਾਰਾਂ ਪ੍ਰਤੀ ਵਚਨਬੱਧ ਹੈ।

-----------------------------------

ਆਰਸੀਜੇ / ਐਮ



(Release ID: 1670650) Visitor Counter : 234