PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
05 NOV 2020 5:49PM by PIB Chandigarh
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਵਰਤਮਾਨ ਵਿੱਚ ਐਕਟਿਵ ਕੇਸਾਂ ਦੀ ਸੰਖਿਆ 5,27,962 ਹੈ। ਦੇਸ਼ ਵਿੱਚ ਹੁਣ ਐਕਟਿਵ ਕੇਸ ਕੁੱਲ ਪਾਜ਼ਿਟਿਵ ਕੇਸਾਂ ਦੇ ਸਿਰਫ 6.31 ਪ੍ਰਤੀਸ਼ਤ ਹੀ ਹਨ।
-
27 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਕੇਸ ਹਨ।
-
ਰਾਸ਼ਟਰੀ ਰਿਕਵਰੀ ਦਰ ਵਧ ਕੇ 92.20 ਪ੍ਰਤੀਸ਼ਤ ਹੋ ਗਈ ਹੈ।
-
ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ 55,331 ਮਰੀਜ਼ ਠੀਕ ਹੋਏ ਜਦਕਿ 50,210 ਨਵੇਂ ਕੇਸ ਸਾਹਮਣੇ ਆਏ।
-
ਡਾ. ਹਰਸ਼ ਵਰਧਨ ਨੇ ਰਾਜਧਾਨੀ ਦਿੱਲੀ ਵਿੱਚ ਇਸ ਸਾਲ ਦੇ ਅੰਤ ਤੱਕ ਕੋਵਿਡ ਦੇ ਕੇਸਾਂ ਵਿੱਚ ਕਮੀ ਲਿਆਉਣ ਲਈ ਪ੍ਰਧਾਨ ਮੰਤਰੀ ਦੇ ਜਨ ਅੰਦੋਲਨ ਨੂੰ ਸਫਲਤਾਪੂਰਬਕ ਲਾਗੂ ਕਰਨ ਦੇ ਅਧਿਕਤਮ ਯਤਨ ਕਰਨ ‘ਤੇ ਬਲ ਦਿੱਤਾ।
-
ਸੱਭਿਆਚਾਰ ਮੰਤਰਾਲੇ ਨੇ "ਅਜਾਇਬ ਘਰਾਂ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ" ਨੂੰ ਫਿਰ ਤੋਂ ਖੋਲ੍ਹਣ ਬਾਅਦ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਬਚਾਅ ਉਪਾਵਾਂ ਲਈ ਐੱਸਓਪੀਜ਼ ਜਾਰੀ ਕੀਤੇ ਹਨ।
#Unite2FightCorona
#IndiaFightsCorona
ਭਾਰਤ ਵਿੱਚ ਐਕਟਿਵ ਕੇਸਾਂ ਦੀ ਲਗਾਤਾਰ ਗਿਰਾਵਟ ਦਾ ਇੱਕ ਨਿਰੰਤਰ ਰੁਝਾਨ ਜਾਰੀ ਹੈ, 27 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਕਟਿਵ ਕੇਸ 20,000 ਤੋਂ ਘੱਟ ਹਨ, 10 ਰਾਜਾਂ ਵਿੱਚ 78 ਪ੍ਰਤੀਸ਼ਤ ਐਕਟਿਵ ਮਾਮਲੇ ਸਾਹਮਣੇ ਆਏ ਹਨ
ਭਾਰਤ ਵਿੱਚ ਐਕਟਿਵ ਮਾਮਲਿਆਂ ਵਿੱਚ ਗਿਰਾਵਟ ਦੇ ਲਗਾਤਾਰ ਰੁਝਾਨ ਦੀ ਰਿਪੋਰਟ ਜਾਰੀ ਹੈ। ਐਕਟਿਵ ਮਾਮਲੇ ਪਿਛਲੇ ਸੱਤ ਦਿਨ ਤੋਂ 6 ਲੱਖ ਤੋਂ ਘੱਟ ਹਨ ਅਤੇ ਮੌਜੂਦਾ ਸਮੇਂ ਇਹ 5,27,962 ਹਨ। ਇਸ ਸਮੇਂ ਦੇਸ਼ ਵਿਚ ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦਾ ਸਿਰਫ 6.31 ਫ਼ੀਸਦੀ ਹਨ। ਰਾਸ਼ਟਰੀ ਰੁਝਾਨ ਤੋਂ ਬਾਅਦ, 27 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਮਾਮਲੇ ਹਨ। ਦੇਸ਼ ਵਿੱਚ ਕੁੱਲ ਐਕਟਿਵ ਮਾਮਲਿਆਂ ਦਾ 78 ਫ਼ੀਸਦੀ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੈ। ਮਹਾਰਾਸ਼ਟਰ, ਕੇਰਲ, ਦਿੱਲੀ ਅਤੇ ਪੱਛਮ ਬੰਗਾਲ ਇਕੱਠੇ ਹੋ ਕੇ ਐਕਟਿਵ ਮਾਮਲਿਆਂ ਵਿੱਚ 51 ਫ਼ੀਸਦੀ ਤੋਂ ਵੱਧ ਹਨ। ਐਕਟਿਵ ਕੇਸਾਂ ਦਾ ਘਟਦਾ ਰੁਝਾਨ ਨਿਰੰਤਰ ਸਿਹਤਯਾਬ ਹੋਏ ਮਾਮਲਿਆਂ ਵਿੱਚ ਦਿਨ ਪ੍ਰਤੀ ਦਿਨ ਹੋਏ ਵਾਧੇ ਰਾਹੀਂ ਝਲਕਦਾ ਹੈ। ਕੁਲ ਰਿਕਵਰ ਹੋਏ ਕੇਸ 7,711,809 ਹੋ ਗਏ ਹਨ। ਰਿਕਵਰ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ ਲਗਭਗ 72 ਲੱਖ (71,83,847) ਤੱਕ ਪਹੁੰਚ ਗਿਆ ਹੈ। ਰਾਸ਼ਟਰੀ ਰਿਕਵਰੀ ਦਰ ਹੋਰ ਸੁਧਰ ਕੇ 92.20 ਫ਼ੀਸਦੀ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 55,331 ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦੋਂ ਕਿ 50,210 ਨਵੇਂ ਐਕਟਿਵ ਮਾਮਲੇ ਦਰਜ ਕੀਤੇ ਗਏ ਹਨ। ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 82 ਫ਼ੀਸਦੀ ਕੇਸ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਪਾਏ ਗਏ ਹਨ। ਮਹਾਰਾਸ਼ਟਰ, ਕੇਰਲ ਅਤੇ ਕਰਨਾਟਕ ਨੇ 8,000 ਤੋਂ ਵੱਧ ਦੀ ਰਿਕਵਰੀ ਦੇ ਨਾਲ ਸਿੰਗਲ ਡੇਅ ਰਿਕਵਰੀ ਵਿੱਚ ਸਭ ਤੋਂ ਵੱਧ ਦਾ ਯੋਗਦਾਨ ਪਾਇਆ ਹੈ। ਇਕੱਠੇ ਤੌਰ ਤੇ ਕੁੱਲ ਨਵੇਂ ਰਿਕਵਰ ਹੋਏ ਕੇਸਾਂ ਵਿਚੋਂ 45% ਤੋਂ ਵੱਧ ਇਨਾਂ ਰਾਜਾਂ ਵਿਚ ਹਨ। 79 ਫ਼ੀਸਦੀ ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਪਾਏ ਗਏ ਹਨ। ਕੇਰਲ 8,000 ਤੋਂ ਵੱਧ ਨਵੇਂ ਪੁਸ਼ਟੀ ਵਾਲ਼ੇ ਕੇਸਾਂ ਦੇ ਨਾਲ ਸਭ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਕਰਨ ਵਾਲਾ ਰਾਜ ਬਣਿਆ ਹੋਇਆ ਹੈ ਅਤੇ ਇਸ ਤੋਂ ਬਾਅਦ ਦਿੱਲੀ ਵਿੱਚ 6,000 ਤੋਂ ਵੱਧ ਕੇਸ ਦਰਜ ਹੋਏ ਹਨ। ਪਿਛਲੇ 24 ਘੰਟਿਆਂ ਦੌਰਾਨ 704 ਮਾਮਲਿਆਂ ਵਿੱਚ ਮੌਤਾਂ ਹੋਇਆਂ ਹਨ I ਇਨ੍ਹਾਂ ਵਿਚੋਂ, 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਨਵੀਆਂ ਮੌਤਾਂ ਦਾ ਤਕਰੀਬਨ 80 ਫ਼ੀਸਦੀ ਹਿੱਸਾ ਕੇਂਦ੍ਰਿਤ ਹੈ। ਰਿਪੋਰਟ ਕੀਤੀਆਂ ਗਈਆਂ 42 ਫ਼ੀਸਦੀ ਤੋਂ ਵੱਧ ਨਵੀਆਂ ਮੌਤਾਂ ਇਕੱਲੇ ਮਹਾਰਾਸ਼ਟਰ ਵਿੱਚ (300 ਮੌਤਾਂ) ਹੋਈਆਂ ਹਨ।
https://pib.gov.in/PressReleseDetail.aspx?PRID=1670307
"ਆਓ ਮਿਲ ਕੇ 2020 ਤੱਕ ਇਸ ਨੂੰ ਖ਼ਤਮ ਕਰ ਦੇਈਏ": ਡਾ. ਹਰਸ਼ ਵਰਧਨ ਨੇ ਰਾਜਧਾਨੀ ਦਿੱਲੀ ਵਿੱਚ ਇਸ ਸਾਲ ਦੇ ਅੰਤ ਤੱਕ ਕੋਵਿਡ ਦੇ ਕੇਸਾਂ ਵਿੱਚ ਕਮੀ ਲਿਆਉਣ ਲਈ ਪ੍ਰਧਾਨ ਮੰਤਰੀ ਦੇ ਜਨ ਅੰਦੋਲਨ ਨੂੰ ਸਫਲਤਾਪੂਰਬਕ ਲਾਗੂ ਕਰਨ ਦੇ ਅਧਿਕਤਮ ਯਤਨ ਕਰਨ ‘ਤੇ ਬਲ ਦਿੱਤਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਸ਼੍ਰੀ ਅਨਿਲ ਬੈਜਲ ਅਤੇ ਦਿੱਲੀ ਦੇ ਸਿਹਤ ਮੰਤਰੀ ਸ਼੍ਰੀ ਸਤੇਂਦਰ ਕੁਮਾਰ ਜੈਨ ਨਾਲ ਗੱਲਬਾਤ ਕੀਤੀ। ਇਸ ਬੈਠਕ ਵਿੱਚ ਦਿੱਲੀ ਦੇ ਸੀਨੀਅਰ ਅਧਿਕਾਰੀਆਂ, ਮੇਅਰਾਂ, ਮਿਊਂਸੀਪਲ ਕਮਿਸ਼ਨਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮਾਸਕ ਪਹਿਨਣ, ਸੁਰੱਖਿਅਤ ਦੂਰੀ ਦਾ ਪਾਲਣ ਕਰਨ ਅਤੇ ਸਾਬਣ ਨਾਲ ਹੱਥ ਧੋਣ ਦੀਆਂ ਆਦਤਾਂ ਬਾਰੇ ਜਾਗਰੂਕ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਜਨ ਅੰਦੋਲਨ ਨੂੰ ਸਫਲ ਬਣਾਉਣ ਦਾ ਸੱਦਾ ਦਿੰਦਾ ਹੋਏ ਡਾ ਹਰਸ਼ ਵਰਧਨ ਨੇ ਇਸ ਗੱਲ ‘ਤੇ ‘ਤੇ ਜ਼ੋਰ ਪਾਇਆ ਕਿ, ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨੇ ਦੇਸ਼ ਵਿੱਚ ਕੋਵਿਡ ਦੇ ਸੰਕਟ ਨੂੰ ਸੀਮਿਤ ਕਰਨ ਵਿੱਚ ਪ੍ਰਭਾਵੀ ਢੰਗ ਨਾਲ ਮਦਦ ਕੀਤੀ ਹੈ। ਡਾ. ਹਰਸ਼ ਵਰਧਨ ਨੇ ਦਿੱਲੀ ਦੇ ਉੱਤਰ, ਮੱਧ, ਪੂਰਬ, ਪੂਰਬ, ਉੱਤਰੀ ਪੱਛਮੀ ਅਤੇ ਦੱਖਣੀ ਪੂਰਬ ਜ਼ਿਲ੍ਹਿਆਂ ਵਿੱਚ ਕੋਵਿਡ ਦੇ ਵਧਦੇ ਕੇਸਾਂ ਦੀ ਸੰਖਿਆ ਅਤੇ ਉੱਚ ਸਕਾਰਾਤਮਕਤਾ ਦਰ ਵਿੱਚ ਵਾਧਾ ‘ਤੇ ਵਿਸ਼ੇਸ਼ ਤੌਰ ‘ਤੇ ਆਪਣੀ ਚਿੰਤਾ ਜਾਹਿਰ ਕੀਤੀ। ਕੇਂਦਰੀ ਮੰਤਰੀ ਨੂੰ ਇਸ ਸੰਬਧ ਵਿੱਚ ਇਹ ਵੀ ਦੱਸਿਆ ਗਿਆ ਕਿ ਦਿੱਲੀ ਵਿੱਚ ਆਰਟੀ-ਪੀਸੀਆਰ ਜਾਂਚ ਦੇ ਅਨਪਾਤ ਵਿੱਚ 77% ਜਾਂਚ ਰੈਪਿਡ ਐਂਟੀਜਨ ਟੈਸਟ- ਆਰਏਟੀ ਅਧਾਰਿਤ ਜਾਰੀ ਹਨ ਜਦੋਂ ਕਿ ਆਰਟੀ-ਪੀਸੀਆਰ ਦੀ ਸੰਖਿਆ ਕੁੱਲ ਜਾਂਚਾਂ ਦਾ ਕੇਵਲ 23% ਹੈ। ਇਹ ਦੇਖਦੇ ਹੋਏ ਕਿ, ਕਿਸੇ ਜਾਂਚ ਵਿੱਚ ਗਲਤੀ ਨਾਲ ਨਿਕਲੀ ਹੋਈ ਨਕਾਰਾਤਮਕ ਰਿਪੋਰਟ ਦੀ ਵਜ੍ਹਾ ਨਾਲ ਕੋਵਿਡ ਸੰਕ੍ਰਮਿਤ ਵਿਅਕਤੀ ਤੋਂ ਵਾਇਰਸ ਦਾ ਪ੍ਰਸਾਰ ਹੋ ਸਕਦਾ ਹੈ, ਉਨ੍ਹਾਂ ਨੇ ਸਾਰੇ ਆਰਏਟੀ ਨਕਾਰਾਤਮਕ ਰਿਪੋਰਟ ਵਾਲੇ ਵਿਅਕਤੀਆਂ ਦੀ ਜ਼ਰੂਰੀ ਰੂਪ ਨਾਲ ਜਾਂਚ ਕਰਨ ਦੀ ਗੱਲ ਕਹੀ, ਜਿਨ੍ਹਾਂ ਵਿੱਚ ਆਈਐੱਲਆਈ/ਐੱਸਏਆਰਆਈ ਲੱਛਣ ਨਜ਼ਰ ਆਉਂਦੇ ਹਨ।
https://pib.gov.in/PressReleseDetail.aspx?PRID=1670366
ਡਾ. ਹਰਸ਼ ਵਧਰਨ ਨੇ ਕਰਨਾਟਕ ਵਿੱਚ ਕੋਵਿਡ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਧਰਨ ਨੇ ਅੱਜ ਕਰਨਾਟਕ ਦੇ ਸਿਹਤ ਅਤੇ ਚਿਕਿਤਸਾ ਸਿੱਖਿਆ ਮੰਤਰੀ ਡਾ. ਕੇ.ਸੁਧਾਕਰ ਅਤੇ ਰਾਜ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੈਠਕ ਕੀਤੀ। ਕੋਰੋਨਾ ਦਾ ਮੁਕਾਬਲਾ ਕਰਨ ਵਿੱਚ ਭਾਰਤ ਦੀ ਪ੍ਰਗਤੀ ‘ਤੇ ਸੰਤੋਸ਼ ਜਾਹਿਰ ਕਰਦੇ ਹੋਏ ਡਾ. ਹਰਸ਼ ਵਧਰਨ ਨੇ ਕਿਹਾ, “ਅਸੀਂ ਜਲਦੀ ਹੀ ਕੋਰੋਨਾ ਨਾਲ ਲੜਨ ਵਿੱਚ 10 ਮਹੀਨਿਆਂ ਦੀ ਯਾਤਰਾ ਪੂਰੀ ਕਰਾਂਗੇ। ਦੇਸ਼ ਹੁਣ ਕੋਵਿਡ ਮਾਪਦੰਡਾਂ ਵਿੱਚ ਲੋੜੀਂਦਾ ਵਾਧਾ ਦੇਖ ਰਿਹਾ ਹੈ। ਕੇਸਾਂ ਅਤੇ ਮੌਤਾਂ ਦੀ ਸੰਖਿਆ ਵਿੱਚ ਗਿਰਾਵਟ ਦਾ ਦੌਰ ਹੈ। ਕੋਰੋਨਾ ਦੇ ਐਕਟਿਵ ਕੇਸਾਂ ਵਿੱਚ ਕਾਫ਼ੀ ਕਮੀ ਆਈ ਹੈ। ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਅੱਜ 92% ਨੂੰ ਪਾਰ ਕਰ ਗਈ ਹੈ। ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਵੀ ਘੱਟ ਰਹੀ ਹੈ ਜੋ ਹੁਣ 1.49 % ਹੈ। 2000 ਤੋਂ ਅਧਿਕ ਲੈਬਾਂ ਦੇ ਨਾਲ ਟੈਸਟਿੰਗ ਦੀ ਸਮਰੱਥਾ ਵੀ ਵਧੀ ਹੈ।” ਮਾਣਯੋਗ ਪ੍ਰਧਾਨ ਮੰਤਰੀ ਦੇ ‘ਜਨ ਅੰਦੋਲਨ’ ਦੇ ਸੱਦੇ ਦੇ ਮੱਦੇਨਜ਼ਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੇਸ਼ਭਰ ਦੇ ਲੋਕਾਂ ਨੂੰ ਕੋਵਿਡ ਨਾਲ ਨਜਿੱਠਣ ਲਈ ਅਪਣਾਏ ਜਾਣ ਵਾਲੇ ਉਚਿਤ ਉਪਾਵਾਂ ਨੂੰ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਆਉਣ ਵਾਲੇ ਤਿਉਹਾਰ ਅਤੇ ਸਰਦੀਆਂ ਦੇ ਮੌਸਮ ਵਿੱਚ, ਵਾਇਰਸ ਸੰਭਾਵਿਕ ਖਤਰੇ ਪੈਦਾ ਕਰਦਾ ਹੈ। ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕੋਵਿਡ ਉਪਯੁਕਤ ਵਿਵਹਾਰ ਦਾ ਪਾਲਣ ਕਰਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜਦੋਂ ਵੀ ਬੁਨਿਆਦੀ ਇਹਤਿਹਾਤੀ ਉਪਾਵਾਂ ਦਾ ਪਾਲਣ ਕਰਨ ਵਿੱਚ ਸਥਿਲਤਾ ਆਈ ਹੈ, ਦੇਸ਼ ਨੂੰ ਨੁਕਸਾਨ ਉਠਣਾ ਪਿਆ ਹੈ। ”
https://pib.gov.in/PressReleseDetail.aspx?PRID=1670183
ਭਾਰਤੀ ਚੋਣ ਕਮਿਸ਼ਨ ਬਿਹਾਰ ਵਿਧਾਨ ਸਭਾ ਚੋਣ [05-07 ਨਵੰਬਰ 2020] ਲਈ ਅੰਤਰਰਾਸ਼ਟਰੀ ਚੋਣ ਵਿਜ਼ੀਟਰ ਪ੍ਰੋਗਰਾਮ 2020 ਦੀ ਮੇਜ਼ਬਾਨੀ ਕਰੇਗਾ
ਭਾਰਤੀ ਚੋਣ ਕਮਿਸ਼ਨ ਵਰਤਮਾਨ ਵਿੱਚ ਜਾਰੀ ਬਿਹਾਰ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ 05-07 ਨਵੰਬਰ, 2020 ਤੱਕ ਵਿਦੇਸ਼ੀ ਚੋਣ ਪ੍ਰਬੰਧਨ ਸਥਾਨਿਕ (ਆਈਈਵੀਪੀ)/ਸੰਗਠਨਾਂ ਲਈ ਇੱਕ ਅੰਤਰਰਾਸ਼ਟਰੀ ਵਰਚੁਅਲ ਚੋਣ ਵਿਜ਼ੀਟਰ ਪ੍ਰੋਗਰਾਮ 2020 ਦਾ ਪ੍ਰਬੰਧ ਕਰ ਰਿਹਾ ਹੈ। ਕੋਵਿਡ-19 ਮਹਾਮਾਰੀ ਦੌਰਾਨ, ਬਿਹਾਰ ਵਿੱਚ 72 ਮਿਲੀਅਨ ਤੋਂ ਅਧਿਕ ਮਤਦਾਤਾਵਾਂ ਨਾਲ ਦੁਨੀਆ ਵਿੱਚ ਸਭ ਤੋਂ ਵੱਡੇ ਮਤਦਾਤਾਵਾਂ ਵਿੱਚੋਂ ਇੱਕ ਹੈ। ਮਹਾਮਾਰੀ ਦੀ ਮਿਆਦ ਦੌਰਾਨ, ਇਹ ਸਾਨੂੰ ਸਭ ਤੋਂ ਉੱਤਮ ਯਤਨਾਂ ਅਤੇ ਮਤਦਾਨ ਪ੍ਰਕਿਰਿਆ ਦੇ ਸੰਚਾਲਨ ਅਨੁਭਵ ਨੂੰ ਸਾਂਝਾ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ। ਦੁਨੀਆ ਭਰ ਦੇ 40 ਤੋਂ ਅਧਿਕ ਦੇਸ਼ਾਂ ਤੋਂ ਪ੍ਰਤਿਨਿਧੀ ਅਤੇ 3 ਅੰਤਰਰਾਸ਼ਟਰੀ ਸੰਗਠਨਾਂ ਨੂੰ ਆਈਈਵੀਪੀ-2020 ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਆਈਈਵੀਪੀ 2020 ਪ੍ਰੋਗਰਾਮ ਵਿੱਚ 05 ਨਵੰਬਰ 2020 ਨੂੰ ਇੱਕ ਔਨਲਾਈਨ ਚਰਚਾ ਸੈਸ਼ਨ ਸ਼ਾਮਲ ਹੈ, ਜੋ ਪ੍ਰਤੀਯੋਗੀਆਂ ਨੂੰ ਭਾਰਤੀ ਚੋਣਵੀ ਪ੍ਰਕਿਰਿਆ ਦੀ ਵਿਆਪਕ ਜਾਣਕਾਰੀ ਦੇਣ ਦੇ ਇਲਾਵਾ ਭਾਰਤ ਚੋਣ ਕਮਿਸ਼ਨ ਦੁਆਰਾ ਮਤਦਾਤਾ ਸੁਵਿਧਾ, ਪਾਰਦਰਸ਼ਿਤਾ ਅਤੇ ਚੋਣ ਪ੍ਰਣਾਲੀ ਦੀ ਪਹੁੰਚ ‘ਤੇ ਕੀਤੀਆਂ ਗਈਆਂ ਨਵੀਆਂ ਪਹਲਾਂ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਦੀਆਂ ਬਦਲਦੀਆਂ ਜ਼ਰੂਰਤਾਂ ਦੀ ਜਾਣਕਾਰੀ ਪ੍ਰਦਾਨ ਕਰੇਗਾ।
https://pib.gov.in/PressReleseDetail.aspx?PRID=1670205
ਸੱਭਿਆਚਾਰ ਮੰਤਰਾਲੇ ਨੇ "ਅਜਾਇਬ ਘਰਾਂ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ" ਨੂੰ ਫਿਰ ਤੋਂ ਖੋਲ੍ਹਣ ਬਾਅਦ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਬਚਾਅ ਉਪਾਵਾਂ ਲਈ ਐੱਸਓਪੀਜ਼ ਜਾਰੀ ਕੀਤੇ ਹਨ
ਗ੍ਰਹਿ ਮੰਤਰਾਲੇ ਦੀਆਂ ਅਨਲੌਕ—5.0 ਤੇ ਅਧਾਰਿਤ ਦਿਸ਼ਾ-ਨਿਰਦੇਸ਼ਾਂ ਅਤੇ ਸੱਭਿਆਚਾਰ ਤੇ ਕਲਾ ਉਦਯੋਗ ਦੇ ਵੱਖ ਵੱਖ ਭਾਗੀਦਾਰਾਂ ਵੱਲੋਂ ਮਿਲੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੱਭਿਆਚਾਰ ਮੰਤਰਾਲੇ ਨੇ ਹੁਣ "ਅਜਾਇਬ ਘਰਾਂ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ" ਲਈ ਵਿਸਥਾਰਿਤ ਐੱਸਓਪੀਜ਼ ਜਾਰੀ ਕੀਤੇ ਨੇ ਤਾਂ ਜੋ ਕੋਵਿਡ 19 ਦੇ ਫੈਲਾਅ ਲਈ ਬਚਾਅ ਉਪਾਵ ਕੀਤੇ ਜਾ ਸਕਣ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਜਿਨ੍ਹਾਂ ਵਿੱਚ ਸਟੈਂਡਰਡ ਅਪ੍ਰੇਟਿੰਗ ਪ੍ਰੋਸੀਜ਼ਰਸ ਦਿੱਤੇ ਗਏ ਹਨ, ਨੂੰ ਅਜਾਇਬ ਘਰਾਂ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ (ਆਰਜ਼ੀ ਤੇ ਸਥਾਈ) ਦੇ ਪ੍ਰਬੰਧਕਾਂ ਦੇ ਨਾਲ ਨਾਲ ਇਨ੍ਹਾਂ ਜਗ੍ਹਾ ਤੇ ਆਉਣ ਵਾਲੇ ਦਰਸ਼ਕਾਂ ਵੱਲੋਂ ਪਾਲਣ ਕਰਨਾ ਜ਼ਰੂਰੀ ਹੈ। ਅਜਾਇਬ ਘਰਾਂ, ਪ੍ਰਦਰਸ਼ਨੀਆਂ ਤੇ ਆਰਟ ਗੈਲਰੀਆਂ ਦੇ ਸਟਾਫ਼ ਅਤੇ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਸਫਾਈ ਅਤੇ ਟਿਕਟਾਂ ਦੀ ਖਰੀਦ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਕੰਟੇਨਮੈਂਨ ਜ਼ੋਨਾਂ ਅੰਦਰ ਕੋਈ ਵੀ ਅਜਾਇਬ ਘਰ ਤੇ ਆਰਟ ਗੈਲਰੀ ਮੁੜ ਤੋਂ ਨਹੀਂ ਖੁੱਲ੍ਹੇਗੀ। ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਜ਼ਮੀਨੀ ਪੱਧਰ ਦਾ ਮੁਲਾਂਕਣ ਕਰਨ ਤੋਂ ਬਾਅਦ ਆਪਣੇ ਅਨੁਸਾਰ ਵਧੇਰੇ ਉਪਾਅ ਦਾ ਪ੍ਰਸਤਾਵ ਕਰ ਸਕਦੀਆਂ ਹਨ। ਗ੍ਰਹਿ ਮੰਤਰਾਲੇ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਸੂ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਜਾਰੀ ਸਬੰਧਿਤ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ 19 ਪ੍ਰਬੰਧ ਲਈ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਨੂੰ ਇਨ੍ਹਾਂ ਸਾਰੀਆਂ ਗਤੀਵਿਧੀਆਂ ਦੌਰਾਨ ਅਤੇ ਅਪ੍ਰੇਸ਼ਨਸ ਲਈ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਇਹ ਦਿਸ਼ਾ-ਨਿਰਦੇਸ਼ ਫੌਰੀ ਤੌਰ ਤੇ ਅਮਲ ਵਿੱਚ ਆ ਜਾਣਗੇ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਸੱਭਿਆਚਾਰ ਮੰਤਰਾਲੇ ਤਹਿਤ ਆਉਂਦੇ ਅਜਾਇਬ ਘਰ, ਪ੍ਰਦਰਸ਼ਨੀਆਂ ਤੇ ਆਰਟ ਗੈਲਰੀਆਂ 10 ਨਵੰਬਰ 2020 ਤੋਂ ਬਾਅਦ ਫਿਰ ਤੋਂ ਖੁੱਲ੍ਹ ਜਾਣਗੀਆਂ। ਬਾਕੀ ਆਪਣੀ ਸਹੂਲਤ ਅਤੇ ਸਬੰਧਿਤ ਰਾਜ / ਸ਼ਹਿਰੀ / ਸਥਾਨਕ ਕਾਨੂੰਨ, ਨਿਯਮ ਅਤੇ ਰੈਗੂਲੇਸ਼ਨਸ, ਜਾਰੀ ਅਨਲੌਕ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੋਲ੍ਹੇ ਜਾ ਸਕਦੇ ਹਨ।
https://pib.gov.in/PressReleseDetail.aspx?PRID=1670360
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਕੋਵਿਡ ਕਾਰਨ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ; ਜਿਸ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 43 ਹੋ ਗਈ ਹੈ। ਇਸ ਸਮੇਂ ਰਾਜ ਵਿੱਚ 1,645 ਐਕਟਿਵ ਪਾਜ਼ਿਟਿਵ ਮਾਮਲੇ ਹਨ। ਕੋਵਿਡ-19 ਦੀ ਰਿਕਵਰੀ ਦੀ ਦਰ ਹੁਣ 88.86 ਫ਼ੀਸਦੀ ਹੈ।
-
ਅਸਾਮ: ਅਸਾਮ ਵਿੱਚ 1.31% ਦੀ ਪਾਜ਼ਿਟਿਵ ਦਰ ਦੇ ਨਾਲ ਕੀਤੇ ਗਏ 29,026 ਟੈਸਟਾਂ ਵਿੱਚੋਂ 380 ਨਵੇਂ ਕੇਸਾਂ ਦਾ ਪਤਾ ਲੱਗਿਆ, ਜਦੋਂ ਕਿ 655 ਮਰੀਜ਼ਾਂ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ 207741, ਰਿਕਵਰੀ ਦੀ ਦਰ 95.64% ਅਤੇ ਐਕਟਿਵ ਮਾਮਲੇ 3.90% ਹਨ।
-
ਮਣੀਪੁਰ: ਮਣੀਪੁਰ ਕੋਵਿਡ-19 ਸਬੰਧਿਤ ਮੁੱਦਿਆਂ ਨੂੰ ਨਵੇਂ ਉਪਾਵਾਂ ਨਾਲ ਡੀਲ ਕਰੇਗਾ, ਕਿਉਂਕਿ ਕੇਸਾਂ ਦੀ ਗਿਣਤੀ 19500 ਤੋਂ ਟੱਪ ਗਈ ਹੈ।
-
ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਕੇਸ 959 ਹਨ, ਰਿਕਵਰ ਕੀਤੇ ਕੇਸ 8752 ਹਨ ਅਤੇ 60 ਨਵੇਂ ਕੇਸ ਆਏ ਹਨ।
-
ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ-19 ਦੇ ਨਵੇਂ 101 ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 2,893 ਹੋ ਗਈ ਹੈ। ਮਿਜ਼ੋਰਮ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਮਰਦ ਆਬਾਦੀ 77% ਹੈ। ਮਿਜ਼ੋਰਮ ਵਿੱਚ ਅੱਜ ਸਵੇਰੇ ਇੱਕ 78 ਸਾਲਾ ਔਰਤ ਦਾ ਕੋਵਿਡ-19 ਕਾਰਨ ਜ਼ੈੱਡਐੱਮਸੀ ਵਿੱਚ ਦਿਹਾਂਤ ਹੋ ਗਿਆ ਹੈ। ਰਾਜ ਵਿੱਚ ਇਹ ਕੋਵਿਡ-19 ਦੀ ਦੂਜੀ ਮੌਤ ਹੈ।
-
ਨਾਗਾਲੈਂਡ: ਨਾਗਾਲੈਂਡ ਦੀ ਕੋਵਿਡ-19 ਦੇ ਕੇਸਾਂ ਦੀ ਕੁੱਲ ਗਿਣਤੀ 9207 ਤੱਕ ਪਹੁੰਚ ਗਈ ਹੈ, ਰਾਜ ਵਿੱਚ 2 ਹੋਰ ਮੌਤਾਂ ਦੀ ਖਬਰ ਮਿਲੀ ਹੈ। ਐਕਟਿਵ ਕੇਸ 1,143 ਹਨ ਅਤੇ 7,934 ਰਿਕਵਰ ਕੀਤੇ ਗਏ ਕੇਸ ਹਨ।
-
ਸਿੱਕਮ: 29 ਨਵੇਂ ਕੋਵਿਡ ਮਾਮਲਿਆਂ ਦੇ ਆਉਣ ਨਾਲ ਸਿੱਕਮ ਵਿੱਚ ਐਕਟਿਵ ਕੇਸਾਂ ਦੀ ਗਿਣਤੀ 240 ਹੋ ਗਈ ਹੈ। ਹੁਣ ਤੱਕ ਸਿੱਕਮ ਵਿੱਚ 3657 ਵਿਅਕਤੀ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ, ਜਦੋਂਕਿ ਰਾਜ ਵਿੱਚ ਕੋਵਿਡ ਕਾਰਨ 73 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਿੱਕਮ ਵਿੱਚ ਕੋਵਿਡ-19 ਦੇ ਕੁੱਲ ਕੇਸ 4,093 ਹਨ।
-
ਕੇਰਲ: ਰਾਜ ਦੇ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਵਿੱਚ ਕੋਵਿਡ-19 ਦੇ ਵੱਧ ਰਹੇ ਪ੍ਰਸਾਰ ਨੂੰ ਰੋਕਣ ਲਈ ਸੈਲਫ਼-ਲੌਕਡਾਊਨ ਲਗਾਉਣ। ਉਨ੍ਹਾਂ ਨੇ ਜਨਤਾ ਨੂੰ ਰਾਜ ਵਿੱਚ ਹੋਣ ਵਾਲੀਆਂ ਅਗਾਮੀ ਨਾਗਰਿਕ ਚੋਣਾਂ ਵਿੱਚ ਵੱਧ ਤੋਂ ਵੱਧ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸ ਦੌਰਾਨ ਕੇਰਲ ਹਾਈ ਕੋਰਟ ਨੇ ਰਾਜ ਦੀ ਕੋਵਿਡ ਸਥਿਤੀ ਦੇ ਮੱਦੇਨਜ਼ਰ ਸਥਾਨਕ ਬਾਡੀ ਦੀਆਂ ਚੋਣਾਂ ਨੂੰ ਮੁਲਤਵੀ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪਟੀਸ਼ਨਕਰਤਾ ਪੀ. ਸੀ. ਜਾਰਜ ਇੱਕ ਸੁਤੰਤਰ ਵਿਧਾਇਕ ਹੈ, ਉਨ੍ਹਾਂ ਨੇ ਕਿਹਾ ਕਿ ਉਹ ਦੋਬਾਰਾ ਅਪੀਲ ਨੂੰ ਸੁਪਰੀਮ ਕੋਰਟ ਕਰਨਗੇ। ਨਿਊਜ਼ੀਲੈਂਡ ਦੀ ਪਹਿਲੀ ਭਾਰਤ ਦੀ ਮੂਲ ਮੰਤਰੀ ਪ੍ਰਿਯੰਕਾ ਰਾਧਾਕ੍ਰਿਸ਼ਨਨ ਜੋ ਕੇਰਲ ਤੋਂ ਹੈ, ਉਨ੍ਹਾਂ ਨੇ ਵਾਇਰਸ ਨੂੰ ਰੋਕਣ ਲਈ ਰਾਜ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਇੱਕ ਮਲਿਆਲਮ ਨਿਊਜ਼ ਚੈਨਲ ਨੂੰ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਰਾਜ ਨੇ ਸੁਹਿਰਦ ਕਦਮ ਚੁੱਕੇ ਹਨ।
-
ਤਮਿਲ ਨਾਡੂ: ਰਾਜ ਸਰਕਾਰ, ਜਿਸ ਨੇ ਹਾਲ ਹੀ ਵਿੱਚ 9, 10, 11 ਅਤੇ 12 ਕਲਾਸਾਂ ਲਈ ਸਕੂਲ ਮੁੜ ਖੋਲ੍ਹਣ ਦਾ ਐਲਾਨ ਕੀਤਾ ਸੀ, ਇਸ ਫੈਸਲੇ ਨੂੰ ਵਾਪਸ ਲੈ ਲਿਆ ਹੈ; ਇਸ ਵਿੱਚ ਕਿਹਾ ਗਿਆ ਹੈ ਕਿ ਅਗਲਾ ਫੈਸਲਾ ਲੈਣ ਤੋਂ ਪਹਿਲਾਂ 9 ਨਵੰਬਰ ਨੂੰ ਵਿਦਿਆਰਥੀਆਂ ਦੇ ਮਾਪਿਆਂ ਅਤੇ ਮਾਪਿਆਂ-ਅਧਿਆਪਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰੇ ਕੀਤੇ ਜਾਣਗੇ। ਮੁੱਖ ਮੰਤਰੀ ਐਡਾਪਾਡੀ ਕੇ. ਪਲਾਨੀਸਵਾਮੀ ਨੇ ਓਡੀਸ਼ਾ ਅਤੇ ਰਾਜਸਥਾਨ ਵਿੱਚ ਆਪਣੇ ਹਮਰੁਤਬਾ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਸ ਦਿਵਾਲੀ ਦੇ ਸੀਜ਼ਨ ਵਿੱਚ ਪਟਾਖਿਆਂ ਦੀ ਵਿਕਰੀ ਅਤੇ ਪਟਾਖੇ ਜਲਾਉਣ ’ਤੇ ਪਾਬੰਦੀ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ, ਤਾਂ ਜੋ ਪਟਾਖਿਆਂ ਦੇ ਉਦਯੋਗ ਵਿੱਚ ਸ਼ਾਮਲ ਤਮਿਲ ਨਾਡੂ ਦੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ। ਮੱਛੀ ਪਾਲਣ ਮੰਤਰੀ ਡੀ. ਜਯਕੁਮਾਰ ਨੇ ਕਿਹਾ ਕਿ ਰਾਜ ਸਰਕਾਰ ਨੇ ਸਿਰਫ ਇਹ ਸੁਨਿਸ਼ਚਿਤ ਕਰਨ ਲਈ ਕਿ ਰਾਜ ਵਿੱਚ ਕੋਵਿਡ-19 ਦੀ ਕੋਈ ਦੂਜੀ ਜਾਂ ਤੀਜੀ ਵੇਵ ਨਾ ਆਵੇ, ਇਸ ਲਈ ਭਾਜਪਾ ਦੀ ਪ੍ਰਸਤਾਵਿਤ ‘ਵੇਲ ਯਾਤਰਾ’ ਨੂੰ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ; ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕਿਸੇ ਨੇ ਪਾਬੰਦੀਆਂ ਦੀ ਉਲੰਘਣਾ ਕੀਤੀ ਤਾਂ ਕਾਨੂੰਨ ਆਪਣਾ ਕੰਮ ਕਰੇਗਾ।
-
ਕਰਨਾਟਕ: “ਬੰਗਲੁਰੂ ਟੈਕਨੋਲੋਜੀਕਲ ਸੰਮੇਲਨ – 2020” ਜੋ ਕਿ ਲਗਭਗ ਪਹਿਲੀ ਵਾਰ ਵਰਚੁਅਲ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਹੈ, ਇਸ ਨੂੰ ਕੋਵਿਡ-19 ਮਹਾਮਾਰੀ ਦੇ ਬਾਵਜੂਦ ਉਦਯੋਗਾਂ ਅਤੇ ਮਾਹਰਾਂ ਦਾ ਪਹਿਲਾਂ ਨਾਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਉੱਪ ਮੁੱਖ ਮੰਤਰੀ ਡਾ. ਸੀ. ਐੱਨ. ਅਸ਼ਵਥਾ ਨਾਰਾਇਣ, ਜੋ ਆਈਟੀ ਮੰਤਰੀ ਵੀ ਹਨ, ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੌਦੀ ਇਸ ਕਾਨਫ਼ਰੰਸ ਦਾ ਉਦਘਾਟਨ ਕਰਨਗੇ। ਇਸ ਦੌਰਾਨ ਪ੍ਰਾਇਮਰੀ ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਰਾਜ ਵਿੱਚ ਸਕੂਲ ਮੁੜ ਖੋਲ੍ਹਣ ਦੇ ਸਬੰਧ ਵਿੱਚ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
-
ਆਂਧਰ ਪ੍ਰਦੇਸ਼: ਰਾਜ ਦੇ ਸਿੱਖਿਆ ਮੰਤਰੀ ਅਦੀਮੁਲਾਪੂ ਸੁਰੇਸ਼ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਖ਼ਤ ਕਦਮ ਚੁੱਕੇ ਗਏ ਹਨ। ਸ਼੍ਰੀ ਸੁਰੇਸ਼ ਨੇ ਕਿਹਾ ਕਿ 9ਵੀਂ ਅਤੇ 10 ਵੀਂ ਜਮਾਤ ਦੇ ਪ੍ਰਬੰਧਾਂ ਦੀ ਤਿੰਨ ਹਫ਼ਤਿਆਂ ਬਾਅਦ ਪੜਤਾਲ ਕੀਤੀ ਜਾਵੇਗੀ ਅਤੇ ਦੱਸੇ ਜਾ ਰਹੇ ਕੇਸਾਂ ਦੀ ਗਿਣਤੀ ਦੇ ਮੱਦੇਨਜ਼ਰ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਵਧਾਨੀ ਉਪਾਅ ਲਾਗੂ ਕੀਤੇ ਜਾ ਰਹੇ ਹਨ। ਸਰਕਾਰ ਰਾਜ ਵਿੱਚ ਸੈਕਸ ਵਰਕਰਾਂ ਨੂੰ ਮੁਫ਼ਤ ਰਾਸ਼ਨ ਵੰਡੇਗੀ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਕੋਵਿਡ-19 ਮਹਾਮਾਰੀ ਕਾਰਨ ਆਜੀਵਿਕਾ ਲਈ ਸੰਘਰਸ਼ ਕਰ ਰਹੇ ਹਨ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਸਾਰੇ ਰਾਜਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਸੈਕਸ ਵਰਕਰਾਂ ਨੂੰ ਮੁਫ਼ਤ ਰਾਸ਼ਨ ਵੰਡਣ ਅਤੇ ਕਾਰਵਾਈ ਦਾ ਵੇਰਵਾ ਪੇਸ਼ ਕਰਨ। ਇਸ ਦੌਰਾਨ, ਆਂਧਰ ਪ੍ਰਦੇਸ਼ ਵਿੱਚ ਬੁੱਧਵਾਰ ਨੂੰ 2477 ਕੇਸਾਂ ਦੇ ਆਉਣ ਨਾਲ ਕੋਵਿਡ ਦੇ ਕੁੱਲ ਪਾਜ਼ਿਟਿਵ ਮਾਮਲੇ ਵਧ ਕੇ 8,33,208 ਹੋ ਗਏ ਹਨ, ਪਰ ਸੰਭਾਵਤ ਤੌਰ ’ਤੇ ਲਾਗ ਦੀ ਪਾਜ਼ਿਟਿਵ ਦਰ ਚਾਰ ਮਹੀਨਿਆਂ ਬਾਅਦ 10% ਤੋਂ ਹੇਠਾਂ ਆ ਗਈ ਹੈ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 1539 ਨਵੇਂ ਕੇਸ ਆਏ, 978 ਰਿਕਵਰ ਹੋਏ ਅਤੇ 5 ਮੌਤਾਂ ਹੋਈਆਂ ਹਨ; 1539 ਮਾਮਲਿਆਂ ਵਿੱਚੋਂ 285 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,45,682; ਐਕਟਿਵ ਕੇਸ: 18,656; ਮੌਤਾਂ: 1362; 91.85 ਫ਼ੀਸਦੀ ਦੀ ਰਿਕਵਰੀ ਦਰ ਦੇ ਨਾਲ 2,25,664 ਮਰੀਜ਼ ਡਿਸਚਾਰਜ ਹੋਏ ਹਨ। ਦੂਸਰੀ ਲਹਿਰ ਦੀ ਉਮੀਦ ਕਰਦਿਆਂ ਰਾਜ ਦੇ ਸਿਹਤ ਅਧਿਕਾਰੀਆਂ ਨੇ ਜ਼ਿਲ੍ਹਾ ਮੈਡੀਕਲ ਸਿਹਤ ਅਧਿਕਾਰੀਆਂ (ਡੀਐੱਮਐੱਚਓ) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਾਇਰਸ ਦੇ ਸੰਭਾਵਤ ਸੁਪਰ ਸਪ੍ਰੇੱਡਰਾਂ ਦੀ ਭਾਲ ਕਰਨ; ਪਿਛਲੇ ਸੱਤ ਦਿਨਾਂ ਵਿੱਚ 11 ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
-
ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ 50 ਫ਼ੀਸਦੀ ਸਮਰੱਥਾ ਨਾਲ ਰਾਜ ਵਿੱਚ ਸਿਨੇਮਾ ਹਾਲ ਅਤੇ ਥੀਏਟਰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਕੋਵਿਡ ਮਹਾਮਾਰੀ ਦੌਰਾਨ ਕੋਈ ਵੱਡੀਆਂ ਟਿਕਟਾਂ ਜਾਰੀ ਨਹੀਂ ਹੋਈਆਂ, ਸਿਨੇਮਾ ਘਰਾਂ ਦੇ ਕਾਰੋਬਾਰ ਦੀਆਂ ਸੰਭਾਵਨਾਵਾਂ ਮੱਧਮ ਨਜ਼ਰ ਆ ਰਹੀਆਂ ਹਨ। ਇਸ ਦੌਰਾਨ ਮਹਾਰਾਸ਼ਟਰ ਵਿੱਚ 90.68% ਦੀ ਰਿਕਵਰੀ ਦਰ ਦਰਜ ਕੀਤੀ ਗਈ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ 1.12 ਲੱਖ ਰਹਿ ਗਈ ਹੈ।
-
ਗੁਜਰਾਤ: ਰਾਜ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਧ ਕੇ 1,76,608 ਹੋ ਗਈ ਹੈ, ਜਦੋਂ ਕਿ ਬੁੱਧਵਾਰ ਨੂੰ 975 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ 6 ਹੋਰ ਮੌਤਾਂ ਦੇ ਹੋਣ ਨਾਲ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 3,740 ਹੋ ਗਈ ਹੈ, ਇਨ੍ਹਾਂ 6 ਮੌਤਾਂ ਵਿੱਚੋਂ ਅਹਿਮਦਾਬਾਦ ਵਿੱਚ ਤਿੰਨ, ਸੂਰਤ ਵਿੱਚ ਦੋ ਅਤੇ ਵਡੋਦਰਾ ਵਿੱਚ ਇੱਕ ਮੌਤ ਹੋਈ ਹੈ। ਵਿਭਾਗ ਨੇ ਕਿਹਾ ਕਿ ਆਉਣ ਵਾਲੇ ਨਵੇਂ ਕੇਸਾਂ ਤੋਂ ਵੀ ਵੱਧ ਰਿਕਵਰੀਆਂ ਦਰਜ ਕੀਤੀਆਂ ਗਈਆਂ ਹਨ, ਜਦੋਂਕਿ ਦਿਨ ਵਿੱਚ 1,022 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਗੁਜਰਾਤ ਵਿੱਚ ਰਿਕਵਰ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 1,60,470 ਹੋ ਗਈ ਹੈ ਜਿਸ ਨਾਲ ਰਾਜ ਵਿੱਚ ਰਿਕਵਰੀ ਦੀ ਦਰ 90.86 ਫ਼ੀਸਦੀ ਤੱਕ ਹੋ ਗਈ ਹੈ।
-
ਰਾਜਸਥਾਨ: ਰਾਜਸਥਾਨ ਵਿੱਚ 1,770 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਮੁੱਚੇ ਕੇਸਾਂ ਦੀ ਗਿਣਤੀ 2.03 ਲੱਖ ਹੋ ਗਈ ਹੈ। ਜੈਪੁਰ ਤੋਂ ਬੁੱਧਵਾਰ ਨੂੰ 320 ਮਰੀਜ਼ਾਂ ਨੂੰ ਪਾਜ਼ੀਟਿਵ ਪਾਇਆ ਗਿਆ, ਇਸ ਤੋਂ ਬਾਅਦ ਜੋਧਪੁਰ ਤੋਂ 185 ਮਰੀਜ਼ਾਂ ਨੂੰ ਅਤੇ ਫਿਰ ਬੀਕਾਨੇਰ ਤੋਂ 179 ਮਰੀਜ਼ਾਂ ਨੂੰ ਪਾਜ਼ਿਟਿਵ ਪਾਇਆ ਗਿਆ ਹੈ। ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 16,323 ਹੈ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਹੁਣ ਤੱਕ 30 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 700 ਦੇ ਕਰੀਬ ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਵੀ 884 ਮਰੀਜ਼ ਡਿਸਚਾਰਜ ਹੋਣ ਦੀ ਖ਼ਬਰ ਮਿਲੀ ਹੈ। ਰਾਜ ਵਿੱਚ ਪਾਜ਼ਿਟਿਵ ਦਰ ਘਟ ਕੇ ਤਕਰੀਬਨ 2.6 ਫ਼ੀਸਦੀ ਰਹਿ ਗਈ ਹੈ।
-
ਫੈਕਟਚੈੱਕ
********
ਵਾਈਬੀ
(Release ID: 1670520)
Visitor Counter : 226