ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਇੱਕ ਵਿਲੱਖਣ ਸਾਹਿਤਕ ਸਮਾਰੋਹ ‘ਇੰਟਰਨੈਸ਼ਨਲ ਸਤਵਧਾਨਮ’ ਲਾਂਚ ਕੀਤਾ

ਭਾਸ਼ਾ ’ਚ ਸਾਡਾ ਸੱਭਿਆਚਾਰ ਤੇ ਵਿਰਾਸਤ ਸ਼ਾਮਲ ਹੁੰਦੇ ਹਨ, ਇਹ ਸਾਡੀ ਦੌਲਤ ਹੈ


ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੀ ਰਾਖੀ ਕਰਨਾ ਸਾਡੀ ਜ਼ਿੰਮੇਵਾਰੀ ਹੈ


ਭਾਸ਼ਾ ਨੂੰ ਸੰਭਾਲਣ ਤੇ ਗੁਆਚੀਆਂ ਪਰੰਪਰਾਵਾਂ ਮੁੜ ਸੁਰਜੀਤ ਕਰਨ ਦੇ ਅੰਤਰਰਾਸ਼ਟਰੀ ਯਤਨਾਂ ਦੀ ਕੀਤੀ ਸ਼ਲਾਘਾ

Posted On: 05 NOV 2020 5:08PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅਵਧਾਨਮਨੂੰ ਇੱਕ ਸਾਹਿਤਕ ਸਮਾਰੋਹ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਤੇਲੁਗੂ ਭਾਸ਼ਾ ਦੀ ਸ਼ਾਨਦਾਰ ਰਵਾਇਤ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਵਧਾਨਮਕਵੀ ਦੀ ਸਾਹਿਤਕ ਕਲਾ ਤੇ ਗਿਆਨ ਦੀ ਇੱਕ ਪਰੀਖਿਆ ਵਾਂਗ ਹੁੰਦਾ ਹੈ। ਉਪ ਰਾਸ਼ਟਰਪਤੀ ਨੇ ਸਲਾਹ ਦਿੱਤੀ ਕਿ ਸਿਰਫ਼ ਕੁਝ ਭਾਸ਼ਾਵਾਂ ਦੇ ਇੱਕ ਇਤਿਹਾਸਿਕ ਤੇ ਵਿਲੱਖਣ ਵਿਸ਼ੇਸ਼ਤਾ ਵਾਲੇ ਇਸ ਅਸਾਧਾਰਣ ਸਮਾਰੋਹ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

 

ਅੱਜ ਉਪ ਰਾਸ਼ਟਰਪਤੀ ਦੁਆਰਾ ਵਰਚੁਅਲੀ ਲਾਂਚ ਕੀਤੇ ਗਏ ਪ੍ਰੋਗਰਾਮ ਇੰਟਰਨੈਸ਼ਨਲ ਸਤਵਧਾਨਮਦਾ ਆਯੋਜਨ ਤਿਰੂਪਤੀ ਚ ਸ਼੍ਰੀ ਕ੍ਰਿਸ਼ਨਦੇਵਰਯਾ ਸਤਿਸੰਗ ਦੀ ਅਗਵਾਈ ਹੇਠ ਡਾ. ਮੇਦਾਸਾਨੀ ਮੋਹਨ ਦੁਆਰਾ ਕੀਤਾ ਗਿਆ ਸੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਵਧਾਨਮਇੱਕ ਉਤੇਜਨਾਪੂਰਨ ਸਾਹਿਤਕ ਕਾਰਗੁਜ਼ਾਰੀ ਹੈ, ਜਿਸ ਵਿੱਚ ਚਾਲ ਨਾਲ ਭਰਪੂਰ ਸਾਹਿਤਕ ਪੋਜ਼ਰ ਹੱਲ ਕਰਨਾ, ਕਵਿਤਾਵਾਂ ਘੜਨਾ ਤੇ  ਵਿਅਕਤੀ ਦੁਆਰਾ ਇੱਕੋ ਵੇਲੇ ਅਜਿਹੇ ਕਈ ਕੰਮ ਕਰਨ ਦੀ ਸਮਰੱਥਾ ਦੀ ਪਰਖ ਕਰਨਾ ਸ਼ਾਮਲ ਹੁੰਦੇ ਹਨ।

 

ਸ਼੍ਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਸਾਡੀ ਮਾਤਭਾਸ਼ਾ ਹੀ ਸਾਡੀ ਦੌਲਤ ਹੈ। ਉਪ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਲੇਖਕ, ਕਵੀ, ਭਾਸ਼ਾਵਿਗਿਆਨੀ ਤੇ ਹੋਰਨਾਂ ਨੂੰ ਸਾਡੀ ਵਿਰਾਸਤ ਨੂੰ ਸੰਭਾਲਣ ਲਈ ਵੱਡੇ ਯਤਨ ਕਰਨੇ ਚਾਹੀਦੇ ਹਨ, ਤਾਂ ਜੋ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪੀ ਜਾ ਸਕੇ। ਉਨ੍ਹਾਂ ਵਿਦੇਸ਼ਾਂ ਵਿੱਚ ਭਾਰਤੀ ਭਾਸ਼ਾਵਾਂ ਤੇ ਆਪਣੀ ਵਿਰਾਸਤ ਨੂੰ ਸੰਭਾਲਣ ਤੇ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮ ਕਰਵਾਉਣ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਸਮਾਰੋਹ ਵਿੱਚ ਭਾਗ ਲੈਣ ਦੀ ਆਪਣੀ ਖ਼ੁਸ਼ੀ ਪ੍ਰਗਟਾਈ। ਉਨ੍ਹਾਂ ਭਾਗੀਦਾਰਾਂ ਨੂੰ ਬੇਨਤੀ ਕੀਤੀ ਕਿ ਉਹ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਸਮੇਂ ਮਾਤਭਾਸ਼ਾ ਦੀਆਂ ਜੜ੍ਹਾਂ ਕਦੇ ਨਾ ਭੁੱਲਣ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਸ਼ਾ ਦੀ ਵਰਤੋਂ ਮਹਿਜ਼ ਇੱਕ ਜਜ਼ਬਾਤ ਦਾ ਪ੍ਰਗਟਾਵਾ ਹੀ ਨਹੀਂ ਹੈ, ਸਗੋਂ ਉਹ ਭਾਸ਼ਾ ਇੱਕ ਵਿਅਕਤੀ ਦੀ ਕੌਮੀਅਤ ਤੇ ਸੱਭਿਆਚਾਰਕ ਵਿਰਾਸਤ ਨੂੰ ਵੀ ਦਰਸਾਉਂਦੀ ਹੈ। ਆਪੋਆਪਣਾ ਮਾਤ੍ਰਭਾਸ਼ਾ ਨੂੰ ਸੰਭਾਲਣ ਤੇ ਉਸ ਨੂੰ ਪ੍ਰਫ਼ੁੱਲਤ ਕਰਨ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਅਹਿਮ ਹੈ। ਸ਼੍ਰੀ ਵੈਂਕਈਆ ਨਾਇਡੂ ਨੇ ਇਹ ਵੀ ਕਿਹਾ ਕਿ ਇੱਕ ਸਭਿਅਤਾ ਵਜੋਂ ਸਿਰਫ਼ ਤਦ ਹੀ ਖ਼ੁਸ਼ਹਾਲ ਹੋ ਸਕਾਂਗੇ ਜੇ ਅਸੀਂ ਆਪਣੀ ਮਾਂਬੋਲੀ, ਭਾਰਤੀ ਸੰਸਕ੍ਰਿਤੀ, ਪ੍ਰਕਿਰਤੀ ਤੇ ਪਰਿਆਵਰਣ ਨੂੰ ਸੰਭਾਲਾਂਗੇ।

 

ਉਪ ਰਾਸ਼ਟਰਪਤੀ ਨੇ ਤੇਲੁਗੂ ਭਾਸ਼ਾਈ ਰਵਾਇਤਾਂ ਸੰਭਾਲਣ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸ਼੍ਰੀ ਮੇਦਾਸਾਨੀ ਮੋਹਨ ਤੇ ਹੋਰਨਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

ਉਨ੍ਹਾਂ ਅਵਧਾਨਮਦੇ ਇਸ ਸਾਹਿਤਕ ਸਮਾਰੋਹ ਵਿੱਚ ਸਮੁੱਚੇ ਵਿਸ਼ਵ ਦੇ ਲਗਭਗ 20 ਦੇਸ਼ਾਂ ਤੋਂ ਸਾਮਲ ਹੋਣ ਵਾਲੇ ਵਿਦਵਾਨਾਂ ਅਤੇ ਮਾਹਿਰਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਮਹਾਮਾਰੀ ਦੇ ਸਮੇਂ ਦੌਰਾਨ ਅਜਿਹਾ ਵਰਚੁਅਲ ਸਮਾਰੋਹ ਕਰਵਾਉਣ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਮਾੜੇ ਹਾਲਾਤ ਨੂੰ ਮੌਕਿਆਂ ਵਿੱਚ ਤਬਦੀਲ ਕਰਨਾ ਹੀ ਅੱਗੇ ਵਧਣ ਦਾ ਸਹੀ ਰਾਹ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਅਜਿਹੇ ਹੋਰ ਅਵਧਾਨਮਾਂਲਈ ਰਾਹ ਪੱਧਰਾ ਹੋਵੇਗਾ ਅਤੇ ਭਾਰਤੀ ਸਾਹਿਤਕ ਤੇ ਭਾਸ਼ਾ ਪ੍ਰੋਗਰਾਮ ਅੰਤਰਰਾਸ਼ਟਰੀ ਬਣਨ ਲਈ ਉਤਸ਼ਾਹਿਤ ਹੋਣਗੇ।

 

ਇਸ ਸਮਾਜੋਹ ਵਿੱਚ ਅਧਿਕਾਰੀਆਂ, ਕਾਰਪੋਰੇਟ ਲੀਡਰਾਂ, ਫ਼ਿਲਮੀ ਭਾਈਚਾਰੇ ਦੇ ਲੋਕਾਂ, ਲੇਖਕਾਂ, ਵਿਦਵਾਨਾਂ ਤੇ ਬਹੁਤ ਸਾਰੇ ਦੇਸ਼ਾਂ ਦੇ ਉਤਸ਼ਾਹੀਆਂ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਹਿੱਸਾ ਲਿਆ।

 

  ****

 

ਵੀਆਰਆਰਕੇ/ਐੱਮਐੱਸ/ਡੀਪੀ


(Release ID: 1670439) Visitor Counter : 243