ਜਲ ਸ਼ਕਤੀ ਮੰਤਰਾਲਾ
“ਸਮਾਰਟ ਵਾਟਰ ਸਪਲਾਈ ਮਾਪ ਅਤੇ ਨਿਗਰਾਨੀ ਪ੍ਰਣਾਲੀ” ਦੇ ਵਿਕਾਸ ਲਈ ਵੱਡੀ ਚੁਣੌਤੀ - ਅਰਜ਼ੀਆਂ ਦਾ ਮੁਲਾਂਕਣ ਚੱਲ ਰਿਹਾ ਹੈ
ਮੌਜੂਦਾ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਜਲ ਸਪਲਾਈ ਦੇ ਬੁਨਿਆਦੀ ਢਾਂਚੇ ਦਾ ਡਿਜੀਟਲਾਈਜੇਸ਼ਨ
Posted On:
05 NOV 2020 2:41PM by PIB Chandigarh
ਜਲ ਜੀਵਨ ਮਿਸ਼ਨ (ਜੇਜੇਐਮ) ਦਾ ਟੀਚਾ ਹੈ ਕਿ 2024 ਤੱਕ ਹਰੇਕ ਪੇਂਡੂ ਪਰਿਵਾਰ ਨੂੰ ਟੂਟੀ ਕੁਨੈਕਸ਼ਨ ਮੁਹੱਈਆ ਕਰਵਾਉਣਾ ਅਰਥਾਤ ‘ਸੇਵਾ ਸਪੁਰਦਗੀ’ ਯਾਨੀ ਭਰਪੂਰ ਮਾਤਰਾ ਵਿੱਚ ਨਿਯਮਤ ਪਾਣੀ ਦੀ ਸਪਲਾਈ ਅਤੇ ਲੰਮੇ ਸਮੇਂ ਦੇ ਅਧਾਰ ਤੇ ਨਿਰਧਾਰਤ ਕੁਆਲਟੀ ’ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਨਾ। ਇਹ ਪ੍ਰੋਗਰਾਮ ਦੀ ਨਿਗਰਾਨੀ ਕਰਨ ਅਤੇ ਸੇਵਾਵਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਆਪਣੇ ਆਪ ਸਰਵਿਸ ਡਿਲੀਵਰੀ ਡੇਟਾ ਨੂੰ ਹਾਸਲ ਕਰਨ ਲਈ ਆਧੁਨਿਕ ਟੈਕਨਾਲੌਜੀ ਦੀ ਵਰਤੋਂ ਦੀ ਜ਼ਰੂਰਤ ਹੈ। ਜਲ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਡਿਜੀਟਾਈਜ਼ੇਸ਼ਨ ਵਿੱਚ ਮੌਜੂਦਾ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਭਵਿੱਖ ਦੀਆਂ ਚੁਣੌਤੀਆਂ ਦਾ ਅੰਦਾਜ਼ਾ ਲਗਾਉਣ ਅਤੇ ਉਨ੍ਹਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਦੀ ਸਮਰੱਥਾ ਹੈ।
ਜਲ ਪ੍ਰਬੰਧਨ ਜੋ ਕਿ ਸਮੇਂ ਦੀ ਜਰੂਰਤ ਹੈ, ਵਿਚ ਤਕਨਾਲੋਜੀ ਦੀ ਤਾਕਤ ਦਾ ਇਸਤੇਮਾਲ ਕਰਨ ਲਈ, ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਨੈਸ਼ਨਲ ਜਲ ਜੀਵਨ ਮਿਸ਼ਨ, ਜਲ ਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦੀ ਭਾਈਵਾਲੀ ਨਾਲ 'ਸਮਾਰਟ ਵਾਟਰ ਸਪਲਾਈ ਮਾਪ ਅਤੇ ਨਿਗਰਾਨੀ ਪ੍ਰਣਾਲੀ' ਵਿਕਸਤ ਕਰਨ ਦੇ ਆਈ ਸੀ ਟੀ ਗ੍ਰੈਂਡ ਚੈਲੇਂਜ ਐਲਾਨ ਕੀਤਾ ਹੈ। ਜਲ ਜੀਵਨ ਮਿਸ਼ਨ ਗ੍ਰੈਂਡ ਚੈਲੇਂਜ ਦਾ ਉਪਭੋਗਤਾ ਏਜੰਟ ਹੋਵੇਗਾ ਅਤੇ ਸੀ-ਡੈਕ, ਬੰਗਲੌਰ ਲਾਗੂ ਕਰਨ ਵਾਲੀ ਏਜੰਸੀ ਹੈ ਅਤੇ ਚੁਣੌਤੀ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ। ਸੀ-ਡੈਕ ਸ਼ਾਰਟ ਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਪ੍ਰੂਫ ਆਫ਼ ਕਨਸੈਪਟ (ਪੀਓਸੀ) ਵਿਕਸਿਤ ਕਰਨ ਲਈ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰੇਗੀ । ਇਹ ਉਨ੍ਹਾਂ ਨੂੰ ਸਲਾਹ-ਮਸ਼ਵਰੇ ਲਈ ਸਹਾਇਤਾ, ਤਕਨੀਕੀ ਸੇਧ ਵੀ ਪ੍ਰਦਾਨ ਕਰੇਗੀ।
ਚੁਣੌਤੀ ਵਿਚ ਕੁਲ 218 ਅਰਜ਼ੀਆਂ ਨਾਲ ਪੂਰੇ ਭਾਰਤ ਵਿਚ ਉਤਸ਼ਾਹ ਨਾਲ ਭਾਗ ਲਿਆ ਗਿਆ। ਹੇਠ ਦਿੱਤੇ ਅੰਕੜਿਆਂ ਅਨੁਸਾਰ ਇਹ ਅਰਜ਼ੀਆਂ ਵੱਖ ਵੱਖ ਸੈਕਟਰਾਂ ਜਿਵੇਂ ਐਲਐਲਪੀ ਕੰਪਨੀਆਂ, ਇੰਡੀਅਨ ਟੈਕ ਸਟਾਰਟ-ਅਪਸ, ਵਿਅਕਤੀਆਂ ਆਦਿ ਤੋਂ ਪ੍ਰਾਪਤ ਹੋਈਆਂ ਹਨ। ਅਰਜ਼ੀਆਂ 46 ਵਿਅਕਤੀਆਂ, 33 ਕੰਪਨੀਆਂ, 76 ਇੰਡੀਅਨ ਟੈਕ ਸਟਾਰਟ-ਅਪਸ, 15 ਐਲਐਲਪੀ ਕੰਪਨੀਆਂ ਅਤੇ 43 ਐਮਐਸਐਮਈ ਤੋਂ ਪ੍ਰਾਪਤ ਹੋਈਆਂ ਹਨ।
ਸ਼ੌਰਟਲਿਸਟਿਡ ਬੇਨਤੀਆਂ ਨੂੰ ਨਿਯਮਿਤ ਤੌਰ ਤੇ ਬਣਾਈ ਗਈ ਜਿਉਰੀ ਦੇ ਸਾਮ੍ਹਣੇ ਪੇਸ਼ਕਾਰੀ ਲਈ ਬੁਲਾਇਆ ਜਾਵੇਗਾ, ਜੋ ਇਨ੍ਹਾਂ ਆਨਲਾਈਨ ਪ੍ਰਸਤੁਤੀਆਂ ਦਾ ਸੰਚਾਲਨ ਕਰੇਗੀ ਅਤੇ ਪ੍ਰੋਟੋਟਾਈਪ ਵਿਕਾਸ ਦੇ ਅਗਲੇ ਗੇੜ ਲਈ ਚੋਟੀ ਦੇ 10 ਦੀ ਬਿਨੈਕਾਰਾਂ ਦੀ ਪਛਾਣ ਕਰਨ ਲਈ ਅਰਜ਼ੀਆਂ ਦੀ ਸਮੀਖਿਆ ਕਰੇਗੀ।
ਗ੍ਰੈਂਡ ਚੈਲੇਂਜ ਵਿਚ ਅੱਗੇ ਵਧਣ ਦੇ ਤਰੀਕੇ ਵਿਚ ਆਈਡੀਏਸ਼ਨ ਟੂ ਪ੍ਰੋਟੋਟਾਈਪ ਸਟੇਜ, ਪ੍ਰੋਟੋਟਾਈਪ ਟੂ ਪ੍ਰੋਡਕਟ ਸਟੇਜ, ਪ੍ਰੋਡਕਟ ਡਿਪਲੋਇਮੈਂਟ ਸਟੇਜ ਅਤੇ ਤਿੰਨ ਜੇਤੂਆਂ ਦਾ ਐਲਾਨ ਸ਼ਾਮਲ ਹੈ। ਇਹ ਸਾਰੇ ਪੜਾਅ ਮੀਟ ਵਾਈ ਅਤੇ ਨੈਸ਼ਨਲ ਜਲ ਜੀਵਨ ਮਿਸ਼ਨ ਦੇ ਫ਼ੰਡ ਦੀ ਸਹਾਇਤਾ ਨਾਲ ਆਯੋਜਤ ਕੀਤੇ ਜਾਣਗੇ। ਇਹਨਾਂ ਕਦਮਾਂ ਦੇ ਮੁਲਾਂਕਣ ਦੇ ਅਧਾਰ ਤੇ, ਇੱਕ ਜੇਤੂ ਅਤੇ ਦੋ ਉਪ ਜੇਤੂਆਂ ਦੀ ਚੋਣ ਕੀਤੀ ਜਾਵੇਗੀ ਅਤੇ ਜੇਤੂ ਨੂੰ 50 ਲੱਖ ਰੁਪਏ ਅਤੇ ਦੋ ਉਪ ਜੇਤੂਆਂ ਨੂੰ 20 ਲੱਖ ਰੁਪਏ (ਹਰੇਕ ਨੂੰ) ਅਵਾਰਡ ਵੱਜੋਂ ਦਿੱਤੇ ਜਾਣਗੇ।
ਇਹ ਗ੍ਰੈੰਡ ਚੈਲੇਂਜ ਦਿਹਾਤੀ ਖੇਤਰਾਂ ਵਿਚ ਜਲ ਸਪਲਾਈ ਦੀ ਸੇਵਾ ਸਪੁਰਦਗੀ ਨੂੰ ਮਾਪਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਲਈ ਸਮਾਰਟ ਪੇਂਡੂ ਜਲ ਸਪਲਾਈ ਈਕੋ-ਪ੍ਰਣਾਲੀਆਂ ਬਣਾਉਣ ਲਈ ਭਾਰਤ ਦੀਆਂ ਜੀਵੰਤ ਆਈਓਟੀ ਈਕੋ-ਪ੍ਰਣਾਲੀਆਂ ਨੂੰ ਪ੍ਰਭਾਵਤ ਕਰੇਗਾ। ਇਹ ਚੁਣੌਤੀ ਜਲ ਜੀਵਨ ਮਿਸ਼ਨ ਲਈ ਕੰਮ ਕਰਨ ਦਾ ਮੌਕਾ ਉਪਲਬਧ ਕਰਾਉਣ ਦੇ ਨਾਲ ਨਾਲ ਹਰ ਪੇਂਡੂ ਪਰਿਵਾਰ ਨੂੰ ਫੰਕਸ਼ਨਲ ਘਰੇਲੂ ਟੂਟੀ ਕਨੈਕਸ਼ਨਾਂ ਰਾਹੀਂ ਪੀਣ ਯੋਗ ਪਾਣੀ ਦੀ ਸਪਲਾਈ ਦਾ ਭਰੋਸਾ ਦਿਵਾਏਗੀ।
-------------------------------------------------------------------
ਏਪੀਐਸ / ਐਮਜੀ / ਏਐਸ
(Release ID: 1670423)
Visitor Counter : 195