ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਲਗਾਤਾਰ ਘੱਟ ਐਕਟਿਵ ਕੇਸਾਂ ਦਾ ਰੁਝਾਨ ਕਾਇਮ ਰੱਖ ਰਿਹਾ ਹੈ

ਐਕਟਿਵ ਕੇਸ ਛੇਵੇਂ ਦਿਨ 6 ਲੱਖ ਤੋਂ ਘੱਟ ਹਨ

ਰਿਕਵਰੀ ਦੀ ਦਰ 92 ਫ਼ੀਸਦ ਤੋਂ ਪਾਰ

Posted On: 04 NOV 2020 12:47PM by PIB Chandigarh

 ਹਰ ਰੋਜ਼ ਕੋਵਿਡ ਦੇ ਬਹੁਤ ਸਾਰੇ ਮਰੀਜ਼ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦੇ ਨਾਲ, ਭਾਰਤ ਵਿੱਚ ਐਕਟਿਵ ਮਾਮਲਿਆਂ ਦਾ ਹੇਠਾਂ ਆਉਣ ਦਾ ਰੁਝਾਨ ਲਗਾਤਾਰ ਜਾਰੀ ਹੈ । ਐਕਟਿਵ ਕੇਸਾਂ ਦਾ ਭਾਰ ਅੱਜ ਲਗਾਤਾਰ 6 ਵੇਂ ਦਿਨ 6 ਲੱਖ ਤੋਂ ਤੋਂ ਹੇਠਾਂ ਹੈ ।

ਭਾਰਤ ਵਿੱਚ ਐਕਟਿਵ ਕੇਸਾਂ ਦਾ ਭਾਰ ਅੱਜ 5,33,787 ਹੈ ।

ਇਸ ਸਮੇਂ ਐਕਟਿਵ ਮਾਮਲੇ ਦੇਸ਼ ਦੇ ਕੁਲ ਪੋਜ਼ੀਟਿਵ ਮਾਮਲਿਆਂ ਦਾ ਸਿਰਫ 6.42 ਫ਼ੀਸਦ ਬਣਦੇ ਹਨ।

16 ਪ੍ਰਦੇਸ਼ਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪ੍ਰਤੀ ਮਿਲੀਅਨ ਕੇਸ ਕੌਮੀ ਅੋਸਤ ਨਾਲੋਂ ਘੱਟ ਹਨ ।

C:\Users\dell\Desktop\image0018WWA.jpg

ਕੁੱਲ ਰਿਕਵਰ ਕੀਤੇ ਕੇਸ 76.5 ਲੱਖ (76,56,478) ਤੋਂ ਵੱਧ ਹਨ, ਜਿਸ ਨਾਲ ਐਕਟਿਵ ਮਾਮਲਿਆਂ ਦੇ ਸਬੰਧ  ਵਿਚ  ਅੰਤਰ  ਹੋਰ ਵਧਿਆ ਹੈ । ਇਕ ਹੋਰ ਪ੍ਰਾਪਤੀ ਤਹਿਤ , ਕੌਮੀ ਸਿਹਤਯਾਬ ਦਰ ਵਿੱਚ ਹੋਰ ਸੁਧਾਰ ਹੋਇਆ ਹੈ ,  ਜੋ ਹੁਣ  92 ਫ਼ੀਸਦ  (92.09 ਫ਼ੀਸਦ) ਨੂੰ ਪਾਰ ਕਰ ਗਈ ਹੈ ।

ਪਿਛਲੇ 24 ਘੰਟਿਆਂ ਦੌਰਾਨ 53,357 ਵਿਅਕਤੀਆਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ 

, ਜਦੋਂ ਕਿ ਨਵੇਂ ਪੁਸ਼ਟੀ ਵਾਲੇ ਕੇਸ 46,253 ਹਨ। 

C:\Users\dell\Desktop\image0023J0H.jpg

17 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਰਿਕਵਰੀ ਰੇਟ ਰਾਸ਼ਟਰੀ ਅੋਸਤ ਨਾਲੋਂ ਵਧੇਰੇ ਹੈ । 

 C:\Users\dell\Desktop\image0033UQC.jpg

ਦੇਸ਼ ਦੀ ਪ੍ਰੀਖਣ ਸਮਰੱਥਾ ਤੇਜ਼ੀ ਨਾਲ ਵੱਧ ਰਹੀ ਹੈ । ਕੁੱਲ ਟੈਸਟਾਂ ਦੀ ਗਿਣਤੀ ਅੱਜ ਤਕਰੀਬਨ 11.3 ਕਰੋੜ  (11,29,98,959) ਹੋ ਗਈ ਹੈ ।  ਪਿਛਲੇ 24 ਘੰਟਿਆਂ ਦੌਰਾਨ 12,09,609 ਟੈਸਟ ਕੀਤੇ ਗਏ ।

25 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ  ਕੌਮੀ ਅੋਸਤ ਨਾਲੋਂ ਪ੍ਰਤੀ ਮਿਲੀਅਨ ਵਧੇਰੇ ਟੈਸਟ ਕੀਤੇ ਜਾ ਰਹੇ ਹਨ।

C:\Users\dell\Desktop\image004IC77.jpg

80 ਫ਼ੀਸਦ ਦਰਜ ਕੀਤੇ ਗਏ ਨਵੇਂ ਸਿਹਤਯਾਬ ਮਾਮਲੇ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਮੰਨੇ ਜਾ ਰਹੇ ਹਨ।

ਕੇਰਲ ਨੇ ਇੱਕ ਦਿਨ ਵਿੱਚ 8,000 ਤੋਂ ਜ਼ਿਆਦਾ ਸਿਹਤਯਾਬ ਮਾਮਲੇ ਦਰਜ ਕਰਕੇ ਵੱਡਾ ਯੋਗਦਾਨ ਪਾਇਆ ਹੈ । ਇਸ ਤੋਂ C:\Users\dell\Desktop\image005XNXV.jpg ਬਾਅਦ ਕਰਨਾਟਕ 7,000 ਤੋਂ ਵੱਧ ਦੀ ਰਿਕਵਰੀ ਦਰਜ ਕਰਵਾ ਰਿਹਾ ਹੈ ।

 

ਨਵੇਂ ਪੁਸ਼ਟੀ ਕੀਤੇ ਗਏ ਕੇਸਾਂ ਵਿਚੋਂ 76 ਫ਼ੀਸਦ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਤ ਹਨ ।

ਕੇਰਲ, ਅਤੇ  ਦਿੱਲੀ  ਨੇ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ 6,000, ਕੇਸਾਂ ਦਾ ਯੋਗਦਾਨ ਪਾਇਆ ਹੈ। ਮਹਾਰਾਸ਼ਟਰ  ਵਿੱਚ 4,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।

 C:\Users\dell\Links\image006EW6R.jpg

ਪਿਛਲੇ 24 ਘੰਟਿਆਂ ਦੌਰਾਨ 514 ਕੇਸਾਂ ਵਿੱਚ ਮੌਤਾਂ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 80 ਫ਼ੀਸਦ ਮੌਤਾਂ ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ । ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ (120 ਮੌਤਾਂ) ਹੋਈਆਂ ਹਨ।

ਭਾਰਤ ਵਿੱਚ ਮੌਤ ਦਰ 1.49 ਫ਼ੀਸਦ ਤੇ ਖੜ੍ਹੀ ਹੈ ।

 C:\Users\dell\Desktop\image0071T5M.jpg

21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮੌਤ ਦੀ ਦਰ ਪ੍ਰਤੀ ਮਿਲੀਅਨ ਕੌਮੀ ਅੋਸਤ ਨਾਲੋਂ ਘੱਟ ਹੈ ।

C:\Users\dell\Desktop\image008LEHC.jpg

****

ਐਮ.ਵੀ. / ਐਸ.ਜੇ.


(Release ID: 1670157) Visitor Counter : 207