ਮੰਤਰੀ ਮੰਡਲ
ਮੰਤਰੀ ਮੰਡਲ ਨੇ ਦੂਰਸੰਚਾਰ/ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਦੇ ਖੇਤਰ ਵਿੱਚ ਭਾਰਤ ਅਤੇ ਬ੍ਰਿਟੇਨ ਦਰਮਿਆਨ ਸਹਿਮਤੀ ਪੱਤਰ ‘ਤੇ ਦਸਤਖ਼ਤ ਨੂੰ ਪ੍ਰਵਾਨਗੀ ਦਿੱਤੀ
Posted On:
04 NOV 2020 3:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਅਤੇ ਬ੍ਰਿਟੇਨ ਦੇ ਡਿਜੀਟਲ, ਸੰਸਕ੍ਰਿਤੀ, ਮੀਡੀਆ ਅਤੇ ਖੇਡ ਵਿਭਾਗ (ਡੀਸੀਐੱਮਐੱਸ) ਦਰਮਿਆਨ ਦੂਰਸੰਚਾਰ/ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਦੇ ਖੇਤਰ ਵਿੱਚ ਸਮਝੌਤੇ ’ਤੇ ਦਸਤਖ਼ਤ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ਨਾਲ ਦੋਵਾਂ ਦੇਸ਼ਾਂ ਦਰਮਿਆਨ ਦੂਰਸੰਚਾਰ/ਆਈਸੀਟੀ ਦੇ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਸਮਝ ਨੂੰ ਪ੍ਰੋਤਸਾਹਨ ਦੇਣ ਵਿੱਚ ਮਦਦ ਮਿਲੇਗੀ। ਬ੍ਰੈਕਜਿਟ ਫੈਸਲੇ ਦੇ ਬਾਅਦ ਇਸ ਸਹਿਮਤੀ ਪੱਤਰ ਦਾ ਟੀਚਾ ਭਾਰਤ ਲਈ ਸਹਿਯੋਗ ਅਤੇ ਮੌਕਿਆਂ ਨੂੰ ਪ੍ਰੋਤਸਾਹਨ ਦੇਣ ਦਾ ਹੈ। ਦੋਹਾਂ ਪੱਖਾਂ ਨੇ ਸਹਿਯੋਗ ਦੇ ਖੇਤਰ ਵਿੱਚ ਸਮਾਨ ਹਿਤਾਂ ਦੇ ਨਿਮਨ ਵਿਸ਼ਿਆਂ ਦੀ ਪਹਿਚਾਣ ਕੀਤੀ ਹੈ: -
(ੳ) ਦੂਰਸੰਚਾਰ/ਆਈਸੀਟੀ ਨੀਤੀ ਅਤੇ ਰੈਗੂਲੇਸ਼ਨ,
(ਅ) ਸਪੈਕਟ੍ਰਮ ਪ੍ਰਬੰਧਨ;
(ੲ) ਮੋਬਾਈਲ ਰੋਮਿੰਗ ਸਮੇਤ ਦੂਰਸੰਚਾਰ ਕਨੈਕਟੀਵਿਟੀ;
(ਸ) ਦੂਰਸੰਚਾਰ/ਆਈਸੀਟੀ ਤਕਨੀਕੀ ਮਿਆਰਾਂ ਅਤੇ ਟੈਸਟਿੰਗ ਅਤੇ ਪ੍ਰਮਾਣੀਕਰਨ;
(ਹ) ਵਾਇਰਲੈੱਸ ਸੰਚਾਰ;
(ਕ) 5ਜੀ, ਇੰਟਰਨੈੱਟ ਆਵ੍ ਥਿੰਗਸ/ਮਸ਼ੀਨ ਤੋਂ ਮਸ਼ੀਨ, ਕਲਾਊਡ ਕੰਪਿਊਟਿੰਗ, ਬਿਗ ਡੇਟਾ ਆਦਿ ਸਮੇਤ ਦੂਰਸੰਚਾਰ/ਆਈਸੀਟੀ ਦੇ ਖੇਤਰ ਵਿੱਚ ਤਕਨੀਕੀ ਵਿਕਾਸ;
(ਖ) ਦੂਰਸੰਚਾਰ ਸਬੰਧੀ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਦੂਰਸੰਚਾਰ ਸੇਵਾਵਾਂ ਦੀ ਉਪਲੱਬਧਤਾ ਅਤੇ ਇਨ੍ਹਾਂ ਦੇ ਉਪਯੋਗ ਵਿੱਚ ਸੁਰੱਖਿਆ;
(ਗ) ਉੱਚ ਤਕਨੀਕੀ ਖੇਤਰ ਵਿੱਚ ਸਮਰੱਥਾ ਨਿਰਮਾਣ ਕਰਨਾ ਅਤੇ ਜਿੱਥੋਂ ਤੱਕ ਸੰਭਵ ਹੋਵੇ, ਉੱਥੇ ਮੁਹਾਰਤ ਦਾ ਅਦਾਨ-ਪ੍ਰਦਾਨ ਕੀਤਾ ਜਾਣਾ;
(ਘ) ਉੱਭਰਦੀਆਂ ਤਕਨੀਕਾਂ ਅਤੇ ਇਨੋਵੇਸ਼ਨਾਂ, ਜਿੱਥੇ ਢੁਕਵਾਂ ਹੋਵੇ, ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ’ਤੇ ਜਾਣਕਾਰੀ ਨੂੰ ਸਾਂਝਾ ਕਰਨਾ;
(ਙ) ਦੂਰਸੰਚਾਰ/ਆਈਸੀਟੀ ਦੇ ਖੇਤਰ ਵਿੱਚ ਉੱਭਰਦੇ ਅਵਸਰਾਂ ਨੂੰ ਲੈ ਕੇ ਦਸਤਖ਼ਤਕਰਤਾ ਦੇਸ਼ ਅਤੇ ਵਿਸ਼ਵ ਦੇ ਤੀਜੇ ਦੇਸ਼ਾਂ ਵਿੱਚ ਸੰਯੁਕਤ ਰੂਪ ਨਾਲ ਕੰਮ ਕਰਨ ਦੇ ਮੌਕਿਆਂ ਦੀ ਖੋਜ ਕਰਨਾ;
(ਚ) ਦੂਰਸੰਚਾਰ/ਆਈਸੀਟੀ ਉਦਯੋਗ ਦੇ ਪ੍ਰਤੀਨਿਧੀਆਂ ਅਤੇ ਉਨ੍ਹਾਂ ਨਾਲ ਸਬੰਧਿਤ ਦੌਰਿਆਂ, ਘਟਨਾਵਾਂ, ਪ੍ਰਦਰਸ਼ਨੀ ਆਦਿ ਜ਼ਰੀਏ ਵਪਾਰ, ਨਿਵੇਸ਼ ਅਤੇ ਤਕਨੀਕੀ ਗਤੀਵਿਧੀਆਂ ਨੂੰ ਪ੍ਰੋਤਸਾਹਨ ਦੇਣਾ ਅਤੇ
(ਛ) ਇਸ ਸਹਿਮਤੀ ਪੱਤਰ ਦੇ ਦਾਇਰੇ ਤਹਿਤ ਸਬੰਧਿਤ ਧਿਰਾਂ ਦੁਆਰਾ ਜਿਨ੍ਹਾਂ ਮੁੱਦਿਆਂ ’ਤੇ ਆਪਸੀ ਸਹਿਮਤੀ ਪ੍ਰਗਟ ਕੀਤੀ ਗਈ ਹੈ, ਉਸ ਵਿੱਚ ਦੂਰਸੰਚਾਰ/ਆਈਸੀਟੀ ਦੇ ਖੇਤਰ ਵਿੱਚ ਹੋਰ ਸਹਿਯੋਗ।
******
ਵੀਆਰਆਰਕੇ
(Release ID: 1670150)
Visitor Counter : 289
Read this release in:
English
,
Urdu
,
Marathi
,
Hindi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam