ਮੰਤਰੀ ਮੰਡਲ

ਮੰਤਰੀ ਮੰਡਲ ਨੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਦਰਮਿਆਨ ਮੈਡੀਕਲ ਉਤਪਾਦਾਂ ਦੀ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ’ਤੇ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 04 NOV 2020 3:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸੈਂਟਰਲ ਡ੍ਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀਡੀਐੱਸਸੀਓ), ਭਾਰਤ ਅਤੇ ਯੂਨਾਈਟਿਡ ਕਿੰਗਡਮ ਮੈਡੀਕਲ ਅਤੇ ਸਿਹਤ ਦੇਖਭਾਲ਼ ਉਤਪਾਦਨ ਰੈਗੂਲੇਸ਼ਨ ਏਜੰਸੀ (ਯੂਕੇ ਐੱਮਐੱਚਆਰਏ) ਦਰਮਿਆਨ ਮੈਡੀਕਲ ਉਤਪਾਦਾਂ ਦੀ ਰੈਗੂਲੇਸ਼ਨ ਦੇ ਖੇਤਰ ਵਿੱਚ ਸਹਿਯੋਗ ਤੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਦੇ ਅਨੁਰੂਪ ਮੈਡੀਕਲ ਉਤਪਾਦ ਰੈਗੂਲੇਸ਼ਨ ਸਬੰਧੀ ਮਾਮਲਿਆਂ ਵਿੱਚ ਸਾਰਥਿਕ ਸਹਿਯੋਗ ਅਤੇ ਸੈਂਟਰਲ ਡ੍ਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀਡੀਐੱਸਸੀਓ) ਭਾਰਤ ਅਤੇ ਯੂਨਾਈਟਿਡ ਕਿੰਗਡਮ ਮੈਡੀਕਲ ਅਤੇ ਸਿਹਤ ਦੇਖਭਾਲ਼ ਉਤਪਾਦਨ ਰੈਗੂਲੇਸ਼ਨ ਏਜੰਸੀ (ਯੂਕੇ ਐੱਮਐੱਚਆਰਏ) ਦਰਮਿਆਨ ਸੂਚਨਾਵਾਂ ਦੇ ਅਦਾਨ-ਪ੍ਰਦਾਨ ਵਿੱਚ ਮਦਦ ਮਿਲੇਗੀ। ਦੋਵੇਂ ਰੈਗੂਲੇਸ਼ਨ ਅਥਾਰਿਟੀਆਂ ਦਰਮਿਆਨ ਨਿਮਨਲਿਖਤ ਖੇਤਰਾਂ ਵਿੱਚ ਸਹਿਯੋਗ ਦੇ ਮੁੱਖ ਬਿੰਦੂ ਇਸ ਪ੍ਰਕਾਰ ਹਨ :-

 

ੳ) ਫਾਰਮਾ ਦੇ ਖੇਤਰ ਵਿੱਚ ਚੌਕਸੀ (ਫਾਰਮਾਵਿਜੀਲੈਂਸ) ਸੁਰੱਖਿਆ ਸਬੰਧੀ ਜਾਣਕਾਰੀ ਦਾ ਅਦਾਨ-ਪ੍ਰਦਾਨ ਖਾਸ ਕਰਕੇ ਜਿੱਥੇ ਦੂਜੇ ਪੱਖਾਂ ਨੂੰ ਵਿਸ਼ੇਸ਼ ਰੂਪ ਨਾਲ ਇਸ ਦੀ ਜ਼ਰੂਰਤ ਹੈ। ਇਸ ਵਿੱਚ ਡ੍ਰੱਗਸ ਅਤੇ ਮੈਡੀਕਲ ਉਤਪਾਦਾਂ ਨਾਲ ਸਬੰਧਿਤ ਚਿੰਤਾਵਾਂ ਸ਼ਾਮਲ ਹਨ।

 

ਅ) ਭਾਰਤ ਅਤੇ ਯੂਨਾਈਟਿਡ ਕਿੰਗਡਮ ਦੁਆਰਾ ਆਯੋਜਿਤ ਕੀਤੀਆਂ ਜਾਣ ਵਾਲੀਆਂ ਵਿਗਿਆਨਕ ਅਤੇ ਪ੍ਰਯੋਗਾਤਮਕ ਬੈਠਕਾਂ, ਸੰਮੇਲਨ, ਸੈਮੀਨਾਰ ਆਦਿ ਵਿੱਚ ਸਹਿਭਾਗਤਾ।

 

ੲ) ਬਿਹਤਰ ਪ੍ਰਯੋਗਾਤਮਕ ਵਿਧੀਆਂ (ਜੀਐੱਲਪੀ), ਬਿਹਤਰ ਮੈਡੀਕਲ ਸਬੰਧੀ ਪੱਧਤੀਆਂ (ਜੀਸੀਪੀ), ਬਿਹਤਰ ਨਿਰਮਾਣ ਵਿਧੀਆਂ (ਜੀਐੱਮਪੀ), ਬਿਹਤਰ ਵੰਡ ਵਿਧੀਆਂ (ਜੀਡੀਪੀ) ਅਤੇ ਬਿਹਤਰ ਫਾਰਮਾ ਨਿਗਰਾਨੀ ਸਬੰਧੀ ਵਿਧੀਆਂ (ਜੀਪੀਵੀਪੀ) ਦੇ ਖੇਤਰ ਵਿੱਚ ਸਹਿਯੋਗ ਅਤੇ ਸੂਚਨਾਵਾਂ ਦਾ ਅਦਾਨ-ਪ੍ਰਦਾਨ।

 

ਸ) ਆਪਸੀ ਸਹਿਮਤੀ ਵਾਲੇ ਖੇਤਰਾਂ ਵਿੱਚ ਸਮਰੱਥਾ ਨਿਰਮਾਣ।

 

ਹ) ਹਰੇਕ ਪੱਖ ਦੇ ਰੈਗੂਲੇਸ਼ਨ ਢਾਂਚੇ ਦਰਮਿਆਨ ਆਪਸੀ ਸਮਝ ਨੂੰ ਪ੍ਰੋਤਸਾਹਨ ਦੇਣਾ, ਜ਼ਰੂਰਤਾਂ ਅਤੇ ਵਿਧੀਆਂ ਤੇ ਧਿਆਨ ਦੇਣਾ ਅਤੇ ਦੋਵਾਂ ਪੱਖਾਂ ਵਿਚਕਾਰ ਭਵਿੱਖ ਵਿੱਚ ਰੇਗੂਲੇਸ਼ਨ ਨੂੰ ਮਜ਼ਬੂਤੀ ਪ੍ਰਦਾਨ ਕਰਨੀ।

 

ਕ) ਡ੍ਰੱਗਸ ਅਤੇ ਮੈਡੀਕਲ ਉਪਕਰਣਾਂ ਦੇ ਸਬੰਧ ਵਿੱਚ ਕਾਨੂੰਨਾਂ ਅਤੇ ਰੈਗੂਲੇਸ਼ਨਾਂ ਬਾਰੇ ਜਾਣਕਾਰੀ ਦਾ ਅਦਾਨ-ਪ੍ਰਦਾਨ।

 

ਖ) ਗ਼ੈਰ ਲਾਇਸੈਂਸੀ ਆਯਾਤ ਅਤੇ ਨਿਰਯਾਤ ਤੇ ਕੰਟਰੋਲ ਨੂੰ ਸਮਰਥਨ ਦੇਣ ਲਈ ਜਾਣਕਾਰੀ ਦਾ ਆਦਾਨ-ਪ੍ਰਦਾਨ।

 

ਗ) ਅੰਤਰਰਾਸ਼ਟਰੀ ਮੰਚ ਤੇ ਸਹਿਯੋਗ ਕਰਨਾ।

 

ਇਸ ਸਮਝੌਤੇ ਨਾਲ ਦੋਵੇਂ ਪੱਖਾਂ ਦਰਮਿਆਨ ਰੈਗੂਲੇਸ਼ਨ ਸਬੰਧੀ ਵਿਸ਼ਿਆਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਮਿਲੇਗੀ ਅਤੇ ਇਹ ਮੈਡੀਕਲ ਉਤਪਾਦਾਂ ਦੇ ਰੈਗੂਲੇਸ਼ਨ ਖੇਤਰ ਵਿੱਚ ਸਹਿਯੋਗ ਵਿੱਚ ਵਾਧਾ ਅਤੇ ਅੰਤਰਰਾਸ਼ਟਰੀ ਪੱਧਰ ਤੇ ਬਿਹਤਰ ਤਾਲਮੇਲ ਵਿੱਚ ਮਦਦ ਕਰ ਸਕਦਾ ਹੈ।

 

******

 

ਵੀਆਰਆਰਕੇ



(Release ID: 1670144) Visitor Counter : 166