ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਹਰਦੀਪ ਸਿੰਘ ਪੁਰੀ 13ਵੀਂ ਅਰਬਨ ਮੋਬੀਲਿਟੀ ਇੰਡੀਆ ਕਾਨਫਰੰਸ 2020 ਦਾ ਉਦਘਾਟਨ ਕਰਨਗੇ

ਪ੍ਰੋਫੈਸਰ ਜੈਨ ਗਹਿਲ , ਮੰਨੇ—ਪ੍ਰਮੰਨੇ ਡੈਨਿਸ਼ ਆਰਕੀਟੈਕਟ , ਅਰਬਨਿਸਟ , ਪ੍ਰੋਫੈਸਰ ਤੇ ਆਧੁਨਿਕ ਸ਼ਹਿਰੀ ਯੋਜਨਾ ਦੇ ਸੰਸਥਾਪਕ ਇਸ ਕਾਫਨਰੰਸ ਵਿੱਚ ਕੂੰਜੀਵਤ ਭਾਸ਼ਣ ਦੇਣਗੇ
ਕਾਨਫਰੰਸ ਦਾ ਥੀਮ "ਈਮਰਜਿੰਗ ਟਰੈਂਡਸ ਇੰਨ ਅਰਬਨ ਮੋਬੀਲਿਟੀ" ਰਾਹੀਂ ਲੋਕਾਂ ਨੂੰ ਕਫਾਇਤੀ ਤੇ ਅਰਾਮਦੇਹ ਆਵਾਜਾਈ ਮੁਹੱਈਆ ਕਰਨ ਵਿੱਚ ਕੋਵਿਡ 19 ਮਹਾਮਾਰੀ ਵੱਲੋਂ ਦਰਪੇਸ਼ ਚੁਣੌਤੀਆਂ ਦੇ ਹੱਲ ਲੱਭੇ ਜਾਣਗੇ

Posted On: 03 NOV 2020 1:55PM by PIB Chandigarh

ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ 09 ਨਵੰਬਰ 2020 ਨੂੰ 13ਵੀਂ ਅਰਬਨ ਮੋਬੀਲਿਟੀ ਇੰਡੀਆ (ਯੂ ਐੱਮ ਆਈ) ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਇੱਕ ਦਿਨਾ ਕਾਨਫਰੰਸ ਆਨਲਾਈਟ ਵੀਡੀਓ ਕਾਨਰਫੰਸ / ਵੈਬੀਨਾਰ ਰਾਹੀਂ ਆਯੋਜਿਤ ਕੀਤੀ ਜਾਵੇਗੀ ਇਸ ਕਾਨਫਰੰਸ ਦਾ ਇਸ ਸਾਲ ਮੁੱਖ ਥੀਮ ਹੈ "ਈਮਰਜਿੰਗ ਟਰੈਂਡਸ ਇੰਨ ਅਰਬਨ ਮੋਬੀਲਿਟੀ" ਜਿਸ ਤਹਿਤ ਲੋਕਾਂ ਨੂੰ ਕਫਾਇਤੀ ਅਤੇ ਅਰਾਮਦਾਇਕ ਆਵਾਜਾਈ ਮੁਹੱਈਆ ਕਰਨ ਵਿੱਚ ਕੋਵਿਡ 19 ਮਹਾਮਾਰੀ ਵੱਲੋਂ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਵੇਂ ਉਪਾਵਾਂ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਸ਼੍ਰੀ ਹਰਦੀਪ ਸਿੰਘ ਪੁਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਉਦਘਾਟਨੀ ਭਾਸ਼ਣ ਦੇਣਗੇ , ਜਦਕਿ ਕੂੰਜੀਵਤ ਭਾਸ਼ਣ ਪ੍ਰੋਫੈਸਰ ਜੈਨ ਗਹਿਲ , ਐੱਮ ਐੱਸ ਗਹਿਲ ਆਰਕੀਟੈਕਟਸ ਦੇ ਸੰਸਥਾਪਕ ਅਤੇ ਸੀਨੀਅਰ ਸਲਾਹਕਾਰ ਦੇਣਗੇ ਇਸ ਉਦਘਾਟਨੀ ਸੈਸ਼ਨ ਵਿੱਚ ਮਿਸਟਰ ਜੀਨ ਵੈਬਟਿਸਟ ਦਜੇਬਾਰੀ ਆਵਾਜਾਈ ਲਈ ਮੰਤਰੀ ਡੈਲੀਗੇਟ ਇੱਕ ਲੋਜੀਕਲ ਟਰਾਂਸਮਿਸ਼ਨ ਮੰਤਰੀ ਨਾਲ ਅਟੈਚਡ ਅਤੇ ਡਾਕਟਰ ਕਲੌਡੀਆ ਵਾਰਨਿੰਗ , ਡਾਇਰੈਕਟਰ ਜਨਰਲ ਫਾਰ ਏਸ਼ੀਆ , ਦੱਖਣ , ਪੂਰਬ ਅਤੇ ਪੂਰਬੀ ਯੋਰਪ , ਮਿਡਲ ਈਸਟ , ਲੇਟਿਨ ਅਮਰੀਕਾ , ਸਿਵਲ ਸੁਸਾਇਟੀ , ਚਰਚੇਜ਼ , ਆਰਥਿਕ ਸਹਿਯੋਗ ਅਤੇ ਵਿਕਾਸ ਦੇ ਜਰਮਨ ਫੈਡਰਲ ਮੰਤਰਾਲਾ ਸੰਬੋਧਨ ਕਰਨਗੇ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ "ਇਮਰਜਿੰਗ ਟਰੈਂਡਸ ਇੰਨ ਅਰਬਨ ਮੋਬੀਲਿਟੀ" ਦੇ ਪਲੇਨਰੀ ਸੈਸ਼ਨ ਦੀ ਪ੍ਰਧਾਨਗੀ ਕਰਨਗੇ
ਹੁਣ ਤੱਕ ਹੇਠ ਲਿਖੇ ਥੀਮਸ ਤੇ 12 ਸਮਾਗਮ ਆਯੋਜਿਤ ਕੀਤੇ ਜਾ ਚੁੱਕੇ ਨੇ ਇਹਨਾਂ ਕਾਨਫਰੰਸਾਂ ਰਾਹੀਂ ਸੂਬਾ ਸਰਕਾਰਾਂ , ਸ਼ਹਿਰੀ ਅਥਾਰਟੀਆਂ ਤੇ ਹੋਰ ਭਾਗੀਦਾਰਾਂ ਨੇ ਕਾਫੀ ਫਾਇਦਾ ਲਿਆ ਹੈ

 

S.No.

Year

Theme

Venue

  1.  

2008

Urban Mobility

Pragati Maidan, New Delhi

  1.  

2009

Sustainable Urban Transport

India Habitat Center, New Delhi

  1.  

2010

Sustainable Cities

Hotel Grand, New Delhi

  1.  

2011

Sustainable Mobility

Manekshaw Center, New Delhi

  1.  

2012

Smart Cities

Manekshaw Center, New Delhi

  1.  

2013

Transforming Cities with Transportation

Manekshaw Center, New Delhi

  1.  

2014

Sustainable Transport for Sustainable Cities

Manekshaw Center, New Delhi

  1.  

2015

Transforming Mobility for Liveability

Manekshaw Center, New Delhi

  1.  

2016

Planning Mobility for City's Sustainability

Mahatma Mandir Gandhinagar, Gujarat

  1.  

2017

Intelligent, Inclusive and Sustainable Mobility

Hyderabad International Convention Centre ( HICC ), Telangana

  1.  

2018

Green Urban Mobility

Chitnavis Centre, Nagpur, Maharashtra

  1.  

2019

Accessible and Liveable Cities

Indira Gandhi Pratishthan, Lucknow


12ਵੀਂ ਯੂ ਐੱਮ ਆਈ ਕਾਨਫਰੰਸ 2019 :—
12ਵੀਂ "ਈਮਰਜਿੰਗ ਟਰੈਂਡਸ ਇੰਨ ਅਰਬਨ ਮੋਬੀਲਿਟੀ " ਲਖਨਊ ਦੇ ਇੰਦਰਾ ਗਾਂਧੀ ਪ੍ਰਤਿਸ਼ਠਾਨ ਵਿੱਚ 15 ਤੋਂ 17 ਨਵੰਬਰ 2019 ਨੂੰ ਆਯੋਜਿਤ ਕੀਤੀ ਗਈ ਸੀ ਇਸ ਕਾਨਫਰੰਸ ਦਾ ਥੀਮ ਸੀ "ਅਸੈੱਸੇਬਲ ਤੇ ਲਿਵੇਬਲ ਸਿਟੀਜ਼" ਕਾਨਫਰੰਸ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਸ਼੍ਰੀ ਯੋਗੀ ਅਦਿੱਤਿਆ ਨਾਥ ਮੁੱਖ ਮੰਤਰੀ ਉੱਤਰ ਪ੍ਰਦੇਸ਼ ਨੇ ਸ਼੍ਰੀ ਹਰਦੀਪ ਸਿੰਘ ਪੁਰੀ ਮਾਣਯੋਗ ਰਾਜ ਮੰਤਰੀ (ਸੁਤੰਤਰ ਚਾਰਜ) ਹਾਊਸਿੰਗ ਤੇ ਸ਼ਹਿਰੀ ਮਾਮਲੇ , ਭਾਰਤ ਸਰਕਾਰ ਅਤੇ ਸ਼੍ਰੀ ਗਿਰੀਸ਼ ਚੰਦਰਾ ਯਾਦਵ , ਰਾਜ ਮੰਤਰੀ ਹਾਊਸਿੰਗ ਤੇ ਸ਼ਹਿਰੀ ਯੋਜਨਾ ਉੱਤਰ ਪ੍ਰਦੇਸ਼ ਦੀ ਹਾਜ਼ਰੀ ਵਿੱਚ ਕੀਤਾ ਸੀ ਇੰਸਟੀਚਿਊਟ ਆਫ ਅਰਬਨ ਟਰਾਂਸਪੋਰਟ (ਇੰਡੀਆ) ਨੇ ਕਾਨਫਰੰਸ ਆਯੋਜਨ ਸਮੇਂ ਤਕਨੀਕੀ ਅਤੇ ਲੋਜੀਸਟਿੱਕ ਸਹਾਇਤਾ ਮੁਹੱਈਆ ਕੀਤੀ ਸੀ ਇਸ ਵਿੱਚ 10 ਦੇਸ਼ਾਂ ਤੇ ਅੰਤਰਰਾਸ਼ਟਰੀ ਸੰਸਥਾਵਾਂ ਦੇ ਵਿਦੇਸ਼ੀ ਵਫ਼ਦਾਂ ਸਮੇਤ ਵਿਦਿਆਰਥੀਆਂ , ਸ਼ਹਿਰੀ ਆਵਾਜਾਈ ਮਾਹਿਰਾਂ , ਪ੍ਰੈਕਟਿਸ਼ਨਰਾਂ , ਰਿਸੋਰਸ ਵਿਅਕਤੀਆਂ , ਖੋਜਾਰਥੀਆਂ , ਸਕਾਲਰਾਂ ਅਤੇ 30 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਕਾਨਫਰੰਸ ਵਿੱਚ ਸਿ਼ਰਕਤ ਕੀਤੀ ਸੀ
 

ਆਰ ਜੇ / ਡੀ ਐੱਮ
 



(Release ID: 1669807) Visitor Counter : 223