PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
02 NOV 2020 5:52PM by PIB Chandigarh

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ 75 ਲੱਖ ਤੋਂ ਅਧਿਕ ਰੋਗੀਆਂ ਦੇ ਠੀਕ ਹੋਣ ਦੇ ਨਾਲ ਗਲੋਬਲ ਰੈਂਕਿੰਗ ਵਿੱਚ ਸਿਖਰਲੇ ਸਥਾਨ 'ਤੇ ਬਣਿਆ ਹੋਇਆ ਹੈ।
-
ਪਿਛਲੇ 2 ਮਹੀਨਿਆਂ ਵਿੱਚ ਐਕਟਿਵ ਕੇਸਾਂ ਦੇ ਪ੍ਰਤੀਸ਼ਤ ਵਿੱਚ 3 ਗੁਣਾ ਤੋਂ ਅਧਿਕ ਦੀ ਕਮੀ ਦੇਖੀ ਗਈ।
-
ਭਾਰਤ ਨੇ ਕੋਵਿਡ-19 ਦੇ ਸੈਂਪਲਾਂ ਦੀ ਜਾਂਚ ਵਿੱਚ ਕੁੱਲ 11 ਕਰੋੜ ਦਾ ਅੰਕੜਾ ਪਾਰ ਕੀਤਾ।
-
ਰਾਸ਼ਟਰੀ ਰਿਕਵਰੀ ਦਰ 91.68 ਪ੍ਰਤੀਸ਼ਤ ਹੈ।
-
ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 45,321 ਨਵੇਂ ਕੇਸ ਸਾਹਮਣੇ ਆਏ ਜਦਕਿ 53,285 ਰੋਗੀ ਠੀਕ ਹੋਏ ਹਨ।
-
ਕੇਂਦਰੀ ਗ੍ਰਹਿ ਸਕੱਤਰ ਨੇ ਦਿੱਲੀ ਵਿੱਚ ਕੋਵਿਡ-19 ਸਥਿਤੀ ਦੀ ਸਮੀਖਿਆ ਕੀਤੀ।
#Unite2FightCorona
#IndiaFightsCorona




75 ਲੱਖ ਤੋਂ ਵੱਧ ਦੀ ਰਿਕਵਰੀ ਦੇ ਨਾਲ ਭਾਰਤ ਨੇ ਚੋਟੀ ਦੀ ਆਲਮੀ ਰੈੰਕਿੰਗ ਬਣਾਏ ਰੱਖੀ ਹੈ, ਸਿਰਫ ਦੋ ਮਹੀਨਿਆਂ ਦੇ ਅਰਸੇ ਵਿੱਚ, ਪ੍ਰਤੀਸ਼ਤ ਐਕਟਿਵ ਕੇਸਾਂ ਵਿੱਚ 3 ਗੁਣਾ ਤੋਂ ਵੀ ਘੱਟ ਦੀ ਕਮੀ ਆਈ, ਭਾਰਤ ਨੇ ਕੁਲ 11 ਕਰੋੜ ਟੈਸਟਾਂ ਦੀ ਮਹੱਤਵਪੂਰਨ ਪ੍ਰਾਪਤੀ ਪਾਰ ਕੀਤੀ
ਵੱਧ ਤੋਂ ਵੱਧ ਰਿਕਵਰੀ ਵਾਲੇ ਦੇਸ਼ ਵਜੋਂ ਭਾਰਤ ਚੋਟੀ ਦੀ ਆਲਮੀ ਸਥਿਤੀ 'ਤੇ ਕਾਇਮ ਹੈ। ਕੁੱਲ ਰਿਕਵਰੀ ਅੱਜ 75 ਲੱਖ (7,544,798) ਨੂੰ ਪਾਰ ਕਰ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 53,285 ਰਿਕਵਰੀ ਦਰਜ ਕੀਤੀ ਗਈ ਹੈ। ਐਕਟਿਵ ਮਾਮਲੇ ਹੇਠਾਂ ਜਾਣ 'ਤੇ ਭਾਰਤ ਵਿੱਚ ਕੁੱਲ ਐਕਟਿਵ ਕੇਸ 5,61,908 ਹਨ। ਇਸ ਸਮੇਂ ਦੇਸ਼ ਵਿੱਚ ਐਕਟਿਵ ਕੇਸ ਦੇਸ਼ ਦੇ ਕੁਲ ਪਾਜ਼ਿਟਿਵ ਕੇਸ ਕੁੱਲ ਮਾਮਲਿਆਂ ਦਾ ਸਿਰਫ 6.83 ਫ਼ੀਸਦੀ ਹਨ। ਸਿਰਫ ਦੋ ਮਹੀਨਿਆਂ ਦੇ ਅਰਸੇ ਵਿੱਚ, ਪ੍ਰਤੀਸ਼ਤ ਕਿਰਿਆਸ਼ੀਲ ਕੇਸਾਂ ਵਿੱਚ 3 ਗੁਣਾ ਤੋਂ ਵੀ ਘੱਟ ਕਮੀ ਆਈ ਹੈ। 3 ਸਤੰਬਰ ਨੂੰ, ਪ੍ਰਤੀਸ਼ਤ ਐਕਟਿਵ ਕੇਸ 21.16 ਫ਼ੀਸਦੀ ਸਨ। "ਕੋਵਿਡ -19 ਦੇ ਸਬੰਧ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਵਾਂ ਨੂੰ ਅਨੁਕੂਲ ਕਰਨ ਲਈ "ਜਨਤਕ ਸਿਹਤ ਦੇ ਮਾਪਦੰਡਾਂ 'ਤੇ ਆਪਣੇ ਮਾਰਗ ਦਰਸ਼ਨ ਨੋਟ ਵਿੱਚ, ਡਬਲਿਊਐਚਓ ਨੇ ਸ਼ੱਕੀ ਮਾਮਲਿਆਂ ਲਈ ਵਿਆਪਕ ਨਿਗਰਾਨੀ ਦੀ ਸਲਾਹ ਦਿੱਤੀ ਹੈ। ਭਾਰਤ, ਅੱਜ 11 ਕਰੋੜ (11,07,43,103) ਕੁੱਲ ਟੈਸਟਿੰਗ ਦੀ ਸੀਮਾ ਨੂੰ ਪਾਰ ਕਰ ਗਿਆ ਹੈ। ਦੇਸ਼ ਦੀ ਜਾਂਚ ਸਮਰੱਥਾਵਾਂ ਨੂੰ ਦੇਸ਼ ਭਰ ਦੀਆਂ 2037 ਲੈਬਾਂ ਨੇ, ਕੇਂਦਰ ਅਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਸਹਿਯੋਗੀ ਯਤਨਾਂ ਨਾਲ ਕਈ ਗੁਣਾ ਵਧਾ ਦਿੱਤਾ ਹੈ। ਰਿਕਵਰੀ ਦੀ ਵਧੇਰੇ ਗਿਣਤੀ ਰਾਸ਼ਟਰੀ ਪੱਧਰ 'ਤੇ ਰਿਕਵਰੀ ਦਰ ਵਿੱਚ ਨਿਰੰਤਰ ਵਾਧੇ ਤੋਂ ਵੀ ਝਲਕਦੀ ਹੈ। ਇਸ ਸਮੇਂ ਸਿਹਤਯਾਬ ਹੋਣ ਦੀ ਦਰ 91.68 ਫ਼ੀਸਦੀ ਹੋ ਗਈ ਹੈ। ਸਿਹਤਯਾਬ ਹੋਣ ਵਾਲੇ ਨਵੇਂ ਰੋਗੀਆਂ ਵਿਚੋਂ 78 ਫ਼ੀਸਦੀ 10 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹੈ। ਇਲਾਜ ਤੋਂ ਬਾਅਦ ਇਕ ਦਿਨ ਵਿੱਚ ਸਭ ਤੋਂ ਵੱਧ ਮਰੀਜ਼ ਕੇਰਲ ਅਤੇ ਕਰਨਾਟਕ ਵਿੱਚ 8,000 ਤੋਂ ਵੱਧ ਠੀਕ ਹੋਏ ਹਨ ਜਦ ਕਿ ਦਿੱਲੀ ਅਤੇ ਪੱਛਮੀ ਬੰਗਾਲ ਵਿੱਚ ਇਹ ਅੰਕੜਾ 4,000 ਤੋਂ ਵੱਧ ਦਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 45,321 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ। ਨਵੇਂ ਪੁਸ਼ਟੀ ਕੀਤੇ ਗਏ ਕੇਸਾਂ ਵਿਚੋਂ 80% ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੇਂਦਰਤ ਹਨ। ਕੇਰਲ 7,025 ਨਵੇਂ ਕੇਸਾਂ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ, ਜਦਕਿ ਦਿੱਲੀ ਅਤੇ ਮਹਾਰਾਸ਼ਟਰ, ਦੋਵਾਂ ਵਿੱਚ ਰੋਜ਼ਾਨਾ 5000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ 496 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਵਿੱਚ 82% ਮੌਤਾਂ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੋਈਆਂ ਹਨ। ਕੱਲ੍ਹ ਹੋਈਆਂ 22% ਮੌਤਾਂ ਮਹਾਰਾਸ਼ਟਰ ਵਿੱਚ ਹਨ ਜਿੱਥੇ 113 ਮੌਤਾਂ ਹੋਈਆਂ ਹਨ ਅਤੇ ਇਸ ਤੋਂ ਬਾਅਦ ਪੱਛਮੀ ਬੰਗਾਲ ਵਿੱਚ 59 ਮੌਤਾਂ ਦਰਜ ਕੀਤੀਆਂ ਗਈਆਂ ਹਨ।
https://pib.gov.in/PressReleseDetail.aspx?PRID=1669420
ਕੇਂਦਰੀ ਗ੍ਰਹਿ ਸਕੱਤਰ ਨੇ ਦਿੱਲੀ ਦੇ ਐੱਨਸੀਟੀ ਵਿੱਚ ਕੋਵਿਡ-19 ਸਥਿਤੀ ਦਾ ਜਾਇਜ਼ਾ ਲਿਆ
ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਭੱਲਾ ਨੇ ਅੱਜ ਕੋਵਿਡ-19 ਦੀ ਸਥਿਤੀ ਬਾਰੇ ਲਗਾਤਾਰ ਪ੍ਰਤੀਕਿਰਿਆ ਦੇ ਹਿੱਸੇ ਵਜੋਂ ਜਾਇਜ਼ਾ ਲਿਆ। ਮੀਟਿੰਗ ਵਿੱਚ ਡਾਕਟਰ ਵੀ ਕੇ ਪੌਲ, ਮੈਂਬਰ ਨੀਤੀ ਆਯੋਗ, ਸਕੱਤਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਡਾਇਰੈਕਟਰ ਜਨਰਲ ਆਈਸੀਐੱਮਆਰ, ਮੁੱਖ ਸਕੱਤਰ ਅਤੇ ਦਿੱਲੀ ਦੇ ਐੱਨਸੀਟੀ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਪੁਲਿਸ ਕਮਿਸ਼ਨਰ ਦਿੱਲੀ ਸ਼ਾਮਲ ਹੋਏ। ਜੀਐੱਨਸੀਟੀਡੀ ਨੇ ਦਿੱਲੀ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਇੱਕ ਪੇਸ਼ਕਾਰੀ ਦਿੱਤੀ, ਜੋ ਮਾਮਲਿਆਂ ਵਿੱਚ ਤੀਜਾ ਉਛਾਲ ਦਰਸਾ ਰਹੀ ਹੈ ਜਦਕਿ ਕੋਵਿਡ ਦੇ ਨਵੇਂ ਕੇਸ ਤੇ ਕੁੱਲ ਐਕਟਿਵ ਕੇਸ ਉੱਪਰ ਜਾ ਰਹੇ ਹਨ। ਪ੍ਰਸ਼ਾਸਨ ਟੈਸਟਿੰਗ, ਕੰਟਰੈਕਟ ਰੇਸਿੰਗ, ਇਲਾਜ ਤੇ ਫੋਕਸ ਕਰ ਰਿਹਾ ਹੈ। ਹਾਲ ਹੀ ਵਿੱਚ ਐਕਟਿਵ ਮਾਮਲੇ ਵਧਣ ਕਰਕੇ ਆਏ ਉਛਾਲ ਨੂੰ ਤਿਉਹਾਰੀ ਮੌਸਮ ਕਰਕੇ ਆਇਆ ਦੱਸਿਆ ਗਿਆ ਹੈ, ਕਿਉਂਕਿ ਤਿਉਹਾਰੀ ਮੌਸਮ ਦੌਰਾਨ ਲੋਕਾਂ ਦੀ ਆਵਾਜਾਈ ਵਧੀ ਹੈ ਅਤੇ ਉਨ੍ਹਾਂ ਨੇ ਸੁਰੱਖਿਅਤ ਕੋਵਿਡ ਵਿਵਹਾਰ ਦੇ ਬੇਸਿਕ ਨਿਯਮਾਂ ਵਿੱਚ ਢਿੱਲ ਦਿਖਾਈ ਹੈ। ਦਿੱਲੀ ਦੇ ਹਸਪਤਾਲ ਬੈੱਡਾਂ ਦੀ ਸਥਿਤੀ ਆਰਾਮਦਾਇਕ ਦੱਸੀ ਗਈ ਹੈ, ਕਿਉਂਕਿ 15,789 ਦੇ 57% ਸਮਰਪਿਤ ਬੈੱਡਸ ਖਾਲੀ ਪਏ ਹਨ। ਇਹ ਫੈਸਲਾ ਕੀਤਾ ਗਿਆ ਕਿ ਕੁਝ ਮੁੱਖ ਖੇਤਰਾਂ ਵਿੱਚ ਯਤਨ ਕੇਂਦ੍ਰਿਤ ਕੀਤੇ ਜਾਣੇ ਚਾਹੀਦੇ ਹਨ, ਜਿਵੇਂ ਟਾਰਗੇਟੇਡ ਆਰ ਟੀ — ਪੀ ਸੀ ਆਰ ਟੈਸਟਿੰਗ ਸੰਵੇਦਨਸ਼ੀਲ ਅਤੇ ਨਾਜ਼ੁਕ ਜ਼ੋਨਾਂ ਵਿੱਚ ਜਿਵੇਂ ਰੈਸਟੋਰੈਂਟਾ, ਬਜ਼ਾਰਾਂ, ਨਾਈ ਦੀਆਂ ਦੁਕਾਨਾਂ / ਸੈਲੂਨਸ ਆਦਿ, ਮੈਡੀਕਲ ਸਰੋਤਾਂ ਦੀ ਉਪਲਬੱਧਤਾ ਨੂੰ ਵਧਾਇਆ ਜਾਵੇ, ਜਿਵੇਂ ਬੈੱਡਸ, ਆਈ ਸੀ ਯੂਸ ਅਤੇ ਵੈਂਟੀਲੇਟਰਸ, ਜੋ ਅਗਾਊਂ ਉਪਾਅ ਹੋਵੇਗਾ ਅਤੇ ਵੱਡੇ ਪੈਮਾਨੇ ਤੇ ਕੰਟੈਕਟ ਟਰੇਸਿੰਗ ਅਤੇ ਏਕਾਂਤਵਾਸ ਸੰਪਰਕਾਂ ਦੀ ਮੋਨੀਟਰਿੰਗ ਸੁਨਿਸ਼ਚਿਤ ਬਣਾਈ ਜਾਵੇ ਤਾਂ ਜੋ ਸੰਕ੍ਰਮਣ ਨੂੰ ਦਬਾਇਆ ਅਤੇ ਚੇਨ ਨੂੰ ਤੋੜਿਆ ਜਾ ਸਕੇ। ਇਹ ਵੀ ਫੈਸਲਾ ਕੀਤਾ ਗਿਆ ਕਿ ਚੁਣੀਆਂ ਹੋਈਆਂ ਥਾਂਵਾਂ ਵਿੱਚ ਸ਼ਕਤੀ ਨਾਲ ਲਾਗੂ ਕਰਨ ਦੀ ਪ੍ਰਕਿਰਿਆ ਵਧਾਈ ਜਾਵੇ। ਇਸ ਦੇ ਨਾਲ ਹੀ ਆਈ ਈ ਸੀ ਰਾਹੀਂ ਜਾਗਰੂਕਤਾ ਮੁਹਿੰਮਾਂ ਵਧਾਈਆਂ ਜਾਣ ਤਾਂ ਜੋ ਉਹ ਸਾਰੇ ਮਾਮਲੇ ਜੋ ਘਰਾਂ ਅੰਦਰ ਏਕਾਂਤਵਾਸ ਵਿੱਚ ਹਨ ਦੀ ਮੌਨੀਟਰਿੰਗ ਨੂੰ ਸੁਨਿਸ਼ਚਿਤ ਕੀਤਾ ਜਾਵੇ ਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾਵੇ। ਇਸ ਤੋਂ ਪਹਿਲਾਂ ਕਿ ਉਨ੍ਹਾਂ ਦੀ ਮੈਡੀਕਲ ਹਾਲਤ ਹੋਰ ਵਿਗੜੇ। ਇਸ ਤੇ ਵੀ ਜ਼ੋਰ ਦਿੱਤਾ ਗਿਆ ਕਿ ਮੈਟਰੋ ਸਫ਼ਰ ਨੂੰ ਵਧੇਰੇ ਧਿਆਨ ਨਾਲ ਚਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਸਬੰਧ ਵਿੱਚ ਜਾਰੀ ਸਟੈਂਡਰਡ ਓਪਰੇਟਿੰਗ ਸਿਸਟਮ ਐੱਸ ਓ ਪੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਗ੍ਰਹਿ ਸਕੱਤਰ ਨੇ ਜੀਐੱਨਸੀਟੀਡੀ ਅਧਿਕਾਰੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਿੱਲੀ ਵਿੱਚ ਕੋਵਿਡ 19 ਦੇ ਫੈਲਾਅ ਨੂੰ ਰੋਕਣ ਅਤੇ ਕਾਬੂ ਪਾਉਣ ਲਈ ਨੀਤੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਵਾਸੀਆਂ ਨੂੰ ਤੱਕ ਪਹੁੰਚ ਕਰਕੇ ਸੁਰੱਖਿਅਤ ਕੋਵਿਡ ਵਿਵਹਾਰ ਬਾਰੇ ਆਰਡਬਲਿਊਏਜ਼, ਮੁਹੱਲਾ ਅਤੇ ਮਾਰਕੀਟ ਕਮੇਟੀਆਂ, ਜਨਤਕ ਐਲਾਨ ਪ੍ਰਬੰਧਾਂ, ਪੁਲਿਸ ਵਾਹਨਾਂ ਵੱਲੋਂ ਸੁਨੇਹੇ ਦੇਣ ਆਦਿ ਰਾਹੀਂ ਜਾਗਰੂਕ ਕਰਕੇ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ।
https://pib.gov.in/PressReleseDetail.aspx?PRID=1669475
ਰਣਨੀਤਕ ਨੀਤੀ ਇਕਾਈ : ਆਯੁਸ਼ ਮੰਤਰਾਲੇ ਵੱਲੋਂ ਆਯੁਸ਼ ਖੇਤਰ ਨੂੰ ਭਵਿੱਖ ਲਈ ਤਿਆਰ ਕਰਨ ਲਈ ਪਹਿਲਕਦਮੀਆਂ ਵਿੱਚੋਂ ਇੱਕ ਕਦਮ
ਆਯੁਸ਼ ਮੰਤਰਾਲੇ ਅਤੇ ਐੱਮ ਐੱਸ ਨਿਵੇਸ਼ ਇੰਡੀਆ ਮਿਲ ਕੇ ਇੱਕ ਰਣਨੀਤਕ ਨੀਤੀ ਇਕਾਈ ਜਿਸ ਦਾ ਨਾਂ "ਰਣਨੀਤਕ ਨੀਤੀ ਤੇ ਬਿਊਰੋ ਸੁਵਿਧਾਵਾਂ" (ਐੱਸ ਪੀ ਐੱਫ ਬੀ) ਸਥਾਪਤ ਕਰਨਗੀਆਂ, ਜੋ ਆਯੁਸ਼ ਖੇਤਰ ਦੀ ਯੋਜਨਾਬੱਧ ਅਤੇ ਸਿਸਟਮੈਟਿਕ ਉੱਨਤੀ ਲਈ ਕੰਮ ਕਰੇਗਾ। ਇਹਮੰਤਰਾਲੇ ਵੱਲੋਂ, ਕੀਤੀਆਂ ਗਈਆਂ ਪਹਿਲਕਦਮੀਆਂ ਵਿੱਚੋਂ ਇੱਕ ਕਦਮ ਹੈ,ਜਿਸ ਅਨੁਸਾਰ ਭਵਿੱਖ ਵਿੱਚਆਯੁਸ਼ ਦੇ ਭਾਗੀਦਾਰ ਗਰੁੱਪ ਚੱਲ ਸਕਣ। ਐੱਸਪੀਐੱਫਬੀ ਨੂੰ ਸਥਾਪਤ ਕਰਨਾ ਇੱਕ ਅਗਾਂਹਵਧੂ ਕਦਮ ਹੈ, ਜੋ ਆਯੁਸ਼ ਸਿਸਟਮਸ ਨੂੰ ਭਵਿੱਖ ਲਈ ਤਿਆਰ ਕਰੇਗਾ। ਇਹ ਬਿਊਰੋ ਮੰਤਰਾਲੇ ਨੂੰ ਰਣਨੀਤਕ ਅਤੇ ਨੀਤੀਗਤ ਪਹਿਲਕਦਮੀਆਂ ਲਈ ਸਹਿਯੋਗ ਦੇਵੇਗਾ, ਜਿਸ ਨਾਲ ਖੇਤਰ ਦੀ ਪੂਰੀ ਸਮਰੱਥਾਤੱਕ ਪਹੁੰਚਣ ਦਾ ਰਸਤਾ ਬਣੇਗਾ ਅਤੇ ਵਾਧੇ ਅਤੇ ਨਿਵੇਸ਼ ਨੂੰ ਉਤਸ਼ਾਹ ਮਿਲੇਗਾ। ਅਜਿਹੇ ਸਮੇਂ ਜਦ ਕੋਵਿਡ 19 ਮਹਾਮਾਰੀ ਵਿਸ਼ਵ ਭਰ ਵਿੱਚ ਲੋਕਾਂ ਦੇ ਸਿਹਤ ਸਬੰਧੀ ਵਿਵਹਾਰਾਂ ਤੇ ਨਾ ਮਿਟਣ ਵਾਲੀ ਛਾਪ ਛੱਡ ਰਿਹਾ ਹੈ। ਅਜਿਹੀ ਰਣਨੀਤੀ ਯੁਨਿਟ ਆਯੁਸ਼ ਖੇਤਰ ਦੇ ਭਾਗੀਦਾਰੀਆਂ ਲਈ ਬਹੁਤ ਮਹੱਤਵਪੂਰਨ ਸਹਿਯੋਗ ਦੇ ਸਕਦੀ ਹੈ।
https://pib.gov.in/PressReleseDetail.aspx?PRID=1669290
ਆਯੁਸ਼ ਖੇਤਰ ਵਿੱਚ ਕੋਵਿਡ-19 ਖ਼ਿਲਾਫ਼ ਜਨ ਅੰਦੋਲਨ ਨੂੰ ਮਿਲਿਆ ਅਕਰਸ਼ਣ
ਕੋਵਿਡ-19 ਖ਼ਿਲਾਫ਼ ਜਨ ਅੰਦੋਲਨ ਵਿੱਚ ਹਜ਼ਾਰਾਂ ਆਯੁਸ਼ ਪ੍ਰੋਫੈਸ਼ਨਲਜ਼ ਵਲੋਂ ਸ਼ਾਮਲ ਹੋਣ ਨਾਲ ਮੁਹਿੰਮ ਨੂੰ ਮੈਡੀਸਨ ਦੇ ਰਵਾਇਤੀ ਸਿਸਟਮ ਵਿੱਚ ਵਿਸ਼ੇਸ਼ ਨੁਮਾਇੰਦਗੀਮਿਲੀਹੈ। ਇਸ ਮੁਹਿੰਮ ਦੇ ਨਾਲਆਯੁਸ਼ ਡਿਸਪੈਂਸਰੀਆਂ, ਹਸਪਤਾਲ, ਸਿੱਖਿਆ ਸੰਸਥਾਵਾਂ, ਵੈਲਨੈਸ ਕੇਂਦਰ ਅਤੇ ਹੋਰ ਇਕਾਈਆਂ ਜੁੜ ਗਈਆਂ ਹਨ।ਆਯੁਸ਼ ਪ੍ਰੋਫੈਸ਼ਨਲ ਜ਼ਮੀਨੀ ਪੱਧਰ ਤੇ ਲੋਕਾਂ ਦੇ ਨੇੜੇ ਹੋ ਕੇ ਕੰਮ ਕਰ ਰਹੇ ਹਨ। ਇਸ ਲਈ ਜਾਗਰੂਕਤਾ ਮੁਹਿੰਮ ਦੌਰਾਨ ਉਹਨਾ ਨੂੰ ਜਨਤਕ ਵਿਵਹਾਰ ਤੇ ਪ੍ਰਭਾਵ ਪਾਉਣ ਨੂੰ ਤੇਜੀ ਦੇਣ ਵਿੱਚ ਸਫਲਤਾ ਮਿਲੀ ਹੈ। ਆਯੁਸ਼ ਮੰਤਰਾਲੇ ਵਿੱਚ ਇੱਕ ਜਾਇਜ਼ੇ ਦੌਰਾਨ ਦੇਖਿਆ ਗਿਆ ਹੈ ਕਿ ਅਕਤੂਬਰ ਦੀ 26 ਤਰੀਖ ਤੋਂ ਲੈ ਕੇ 30 ਤਾਰੀਖ ਤੱਕ 5 ਦਿਨਾਂ ਵਿੱਚ 110 ਲੱਖਆਯੁਸ਼ ਭਾਗੀਦਾਰ ਹੋ ਗਏ ਹਨ ਜੋ ਵੱਖ ਵੱਖ ਚੈਨਲਾਂ ਰਾਹੀਂ ਕੋਵਿਡ-19 ਲਈ ਉਚਿਤ ਵਿਵਹਾਰ ਦੇ ਸੁਨੇਹੇ ਪਹੁੰਚਾ ਰਹੇ ਹਨ। ਇਹ ਚੈਨਲ ਵਿਅਕਤੀ ਤੋਂ ਵਿਅਕਤੀ ਤੱਕ ਸੰਚਾਰ ਰਾਹੀਂ ਅਤੇ ਡਿਜ਼ੀਟਲ ਮੀਡੀਆਰਾਹੀਂਪਹੁੰਚਾਏ ਜਾ ਰਹੇ ਹਨ।
https://www.pib.gov.in/PressReleseDetail.aspx?PRID=1669122
ਪ੍ਰਧਾਨ ਮੰਤਰੀ ਨੇ ਇੰਟੀਗ੍ਰੇਟਡ ਫ਼ਾਊਂਡੇਸ਼ਨ ਕੋਰਸ ‘ਆਰੰਭ’ ਦੇ ਦੂਜੇ ਐਡੀਸ਼ਨ ਵਿੱਚ ਭਾਰਤੀ ਸਿਵਲ ਸੇਵਾਵਾਂ ਦੇ ਅਫਸਰ ਟ੍ਰੇਨੀਜ਼ ਨਾਲ ਗੱਲਬਾਤ ਕੀਤੀ
ਪ੍ਰਧਾਨ ਮੰਤਰੀ ਨੇ ਅੱਜ ਗੁਜਰਾਤ ਦੇ ਕੇਵਡੀਆ ਤੋਂ ਇੱਕ ਵੀਡੀਓ ਕਾਨਫ਼ਰੰਸ ਜ਼ਰੀਏ ਲਾਲ ਬਹਾਦੁਰ ਸ਼ਾਸਿਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ (LBSNAA) ਮਸੂਰੀ ’ਚ ਭਾਰਤੀ ਸਿਵਲ ਸੇਵਾਵਾਂ ਦੇ ‘ਅਫਸਰ ਟ੍ਰੇਨੀਜ਼’ (OTs) ਨਾਲ ਗੱਲਬਾਤ ਕੀਤੀ। ਇਹ ਸਾਲ 2019 ’ਚ ਪਹਿਲੀ ਵਾਰ ਸ਼ੁਰੂ ਕੀਤੇ ਗਏ ਇੰਟੀਗ੍ਰੇਟਡ ਫ਼ਾਊਂਡੇਸ਼ਨ ਕੋਰਸ ‘ਆਰੰਭ’ ਦਾ ਇੱਕ ਹਿੱਸਾ ਹੈ। ਅਫਸਰ ਟ੍ਰੇਨੀਜ਼ ਦੁਆਰਾ ਕੀਤੀਆਂ ਪੇਸ਼ਕਾਰੀਆਂ ਨੂੰ ਦੇਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ’ਚ ਪ੍ਰੋਬੇਸ਼ਨਰਜ਼ ਨੂੰ ਬੇਨਤੀ ਕੀਤੀ ਕਿ ਉਹ ਸਰਦਾਰ ਵੱਲਭਭਾਈ ਪਟੇਲ ਦੇ ਫ਼ਲਸਫ਼ੇ ‘ਦੇਸ਼ ਦੇ ਨਾਗਰਿਕਾਂ ਦੀ ਸੇਵਾ ਕਰਨਾ ਹੀ ਇੱਕ ਜਨ–ਸੇਵਾ ਦਾ ਉੱਚਤਮ ਫ਼ਰਜ਼ ਹੈ’ ਦੀ ਪਾਲਣਾ ਕਰਨ। ਸ਼੍ਰੀ ਮੋਦੀ ਨੇ ਨੌਜਵਾਨ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਰਾਸ਼ਟਰ ਹਿਤਾਂ ਦੇ ਸੰਦਰਭ ਵਿੱਚ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਫ਼ੈਸਲੇ ਲੈਣ। ਉਨ੍ਹਾਂ ਜ਼ੋਰ ਦਿੱਤਾ ਕਿ ਜਨ–ਸੇਵਕਾਂ ਦੁਆਰਾ ਲਏ ਫ਼ੈਸਲੇ ਸਦਾ ਆਮ ਆਦਮੀ ਦੇ ਹਿਤ ਵਿੱਚ ਹੀ ਹੋਣੇ ਚਾਹੀਦੇ ਹਨ, ਉਹ ਜਿੱਥੇ ਕੰਮ ਕਰ ਰਹੇ ਹਨ – ਉਸ ਵਿਭਾਗ ਦਾ ਅਧਿਕਾਰ–ਖੇਤਰ ਜਾਂ ਖੇਤਰ ਕੋਈ ਵੀ ਹੋਵੇ। ਸ਼੍ਰੀ ਮੋਦੀ ਨੇ ਸਿਵਲ ਸੇਵਾਵਾਂ ਵਿੱਚ ਹਾਲੀਆ ਸੁਧਾਰਾਂ ਵਿੱਚੋਂ ਇੱਕ ‘ਮਿਸ਼ਨ ਕਰਮਯੋਗੀ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਜਨ–ਸੇਵਕਾਂ ਦੀ ਸਮਰੱਥਾ–ਨਿਰਮਾਣ ਦੀ ਇੱਕ ਕੋਸ਼ਿਸ਼ ਹੈ, ਤਾਂ ਜੋ ਉਹ ਵਧੇਰੇ ਸਿਰਜਣਾਤਮਕ ਤੇ ਆਤਮ–ਵਿਸ਼ਵਾਸੀ ਬਣ ਸਕਣ।
https://www.pib.gov.in/PressReleasePage.aspx?PRID=1669037
ਆਰੰਭ 2020 ਸਮੇਂ ਸਿਵਲ ਸਰਵਿਸਿਜ਼ ਪ੍ਰੋਬੇਸ਼ਨਰਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
https://www.pib.gov.in/PressReleasePage.aspx?PRID=1669116
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ’ਚ ਕੇਵਡੀਆ ਤੇ ਸਾਬਰਮਤੀ ਰਿਵਰਫ਼੍ਰੰਟ ਦਰਮਿਆਨ ਆਉਣ–ਜਾਣ ਲਈ ਸੀ–ਪਲੇਨ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਅਹਿਮਦਾਬਾਦ ’ਚ ਸਾਬਰਮਤੀ ਰਿਵਰਫ਼੍ਰੰਟ ਅਤੇ ਕੇਵਡੀਆ ਸਥਿਤ ਸਟੈਚੂ ਆੱਵ੍ ਯੂਨਿਟੀ ਨੂੰ ਜੋੜਨ ਵਾਲੀ ਸੀ–ਪਲੇਨ ਸੇਵਾ ਅਤੇ ਕੇਵਡੀਆ ’ਚ ਵਾਟਰ ਏਅਰੋਡ੍ਰੋਮ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਅਹਿਮਦਾਬਾਦ ’ਚ ਸਾਬਰਮਤੀ ਰਿਵਰਫ਼੍ਰੰਟ ’ਚ ਵਾਟਰ ਏਅਰੋਡ੍ਰੋਮ ਤੇ ਸਾਬਰਮਤੀ ਰਿਵਰਫ਼੍ਰੰਟ ਤੋਂ ਕੇਵਡੀਆ ਤੱਕ ਸੀ–ਪਲੇਨ ਸੇਵਾ ਦਾ ਉਦਘਾਟਨ ਵੀ ਕੀਤਾ। ਇਹ ਆਖ਼ਰੀ ਮੀਲ ਨੂੰ ਵੀ ਨਾਲ ਜੋੜਨ ਲਈ ਵਾਟਰ ਏਅਰੋਡ੍ਰੋਮਸ ਦੀ ਲੜੀ ਦਾ ਇੱਕ ਹਿੱਸਾ ਹਨ।
https://www.pib.gov.in/PressReleasePage.aspx?PRID=1669048
ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਕੇਵਡੀਆ ਵਿਖੇ ਆਰੋਗਯ ਵਣ, ਆਰੋਗਯ ਕੁਟੀਰ, ਏਕਤਾ ਮਾਲ (Mall) ਅਤੇ ਚਿਲਡਰਨ ਨਿਊਟ੍ਰੀਸ਼ਨ ਪਾਰਕਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ੁੱਕਰਵਾਰ ਗੁਜਰਾਤ ਦੇ ਕੇਵਡੀਆ ਵਿਖੇ ਏਕੀਕ੍ਰਿਤ ਵਿਕਾਸ ਦੇ ਤਹਿਤ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਆਰੋਗਯ ਵਣ ਅਤੇ ਆਰੋਗਯ ਕੁਟੀਰ ਦਾ ਉਦਘਾਟਨ ਕੀਤਾ। ਉਨ੍ਹਾਂ ਏਕਤਾ ਮਾਲ (Mall) ਅਤੇ ਚਿਲਡਰਨਨਿਊਟ੍ਰੀਸ਼ਨ ਪਾਰਕ ਦਾ ਵੀ ਉਦਘਾਟਨ ਕੀਤਾ। ਆਰੋਗਯ ਵਣ ਵਿੱਚ 380 ਵਿਭਿੰਨ ਕਿਸਮਾਂ ਦੇ 5 ਲੱਖ ਪੌਦੇ ਹਨ ਤੇ ਇਹ 17 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈ। ਆਰੋਗਯ ਕੁਟੀਰ ਵਿੱਚ ਸੰਥੀਗਿਰੀ ਵੈੱਲਨੈੱਸ ਸੈਂਟਰ ਨਾਮਕ ਇੱਕ ਰਵਾਇਤੀ ਇਲਾਜ ਸੁਵਿਧਾ ਹੈ ਜਿੱਥੇ ਆਯੁਰਵੇਦ, ਸਿੱਧ, ਯੋਗ ਅਤੇ ਪੰਚਕਰਮਾ ਅਧਾਰਿਤ ਸਿਹਤ ਸੁਵਿਧਾਵਾਂ ਉਪਲੱਬਧ ਹੋਣਗੀਆਂ।
https://www.pib.gov.in/PressReleasePage.aspx?PRID=1668807
ਪ੍ਰਧਾਨ ਮੰਤਰੀ ਨੇ ਸਰਦਾਰ ਵੱਲਭਭਾਈ ਪਟੇਲ ਜ਼ੂਆਲੋਜੀਕਲ ਪਾਰਕ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਵਡੀਆ ’ਚ ਸਰਦਾਰ ਪਟੇਲ ਜ਼ੂਆਲੋਜੀਕਲ ਪਾਰਕ ਅਤੇ ਜਿਓਡੈਸਿਕ ਏਵੀਅਰੀ ਡੋਮ ਦਾ ਉਦਘਾਟਨ ਕੀਤਾ। ਉਨ੍ਹਾਂ ਕੇਵਡੀਆ ਦੇ ਸੰਗਠਿਤ ਵਿਕਾਸ ਅਧੀਨ 17 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ 4 ਨਵੇਂ ਪ੍ਰੋਜੈਕਟਾਂ ਲਈ ਨੀਂਹ–ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਨੇਵੀਗੇਸ਼ਨ ਚੈਨਲ, ਨਵਾਂ ਗੋਰਾ ਪੁਲ਼, ਗਰੁੜੇਸ਼ਵਰ ਵੇਈਰ, ਸਰਕਾਰੀ ਕੁਆਰਟਰਸ, ਬੱਸ ਬੇਅ ਟਰਮੀਨਸ, ਏਕਤਾ ਨਰਸਰੀ, ਖਲਵਾਨੀ ਈਕੋ ਟੂਰਿਜ਼ਮ, ਟ੍ਰਾਈਬਲ ਹੋਮ ਸਟੇਅ ਸ਼ਾਮਲ ਹਨ। ਉਨ੍ਹਾਂ ‘ਏਕਤਾ ਕਰੂਜ਼ ਸਰਵਿਸ’ ਦੀ ਝੰਡੀ ਦਿਖਾ ਕੇ ਸ਼ੁਰੂਆਤ ਕੀਤੀ।
https://www.pib.gov.in/PressReleasePage.aspx?PRID=1668884
ਸਰਕਾਰ ਲੋਕਾਂ ਦੀ ਭਲਾਈ ਲਈ ਨੀਤੀਆਂ ਬਣਾ ਰਹੀ ਹੈ ਪਰ ਇਨ੍ਹਾਂ ਨੀਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣਾ ਜ਼ਰੂਰੀ ਹੈ - ਉਪ ਰਾਸ਼ਟਰਪਤੀ
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਆਮ ਲੋਕਾਂ ਦੀਆਂ ਜ਼ਰੂਰਤਾਂ ਪ੍ਰਤੀ ਪ੍ਰਭਾਵਸ਼ਾਲੀ ਹੁੰਗਾਰੇ ਲਈ ਲਾਗੂ ਕਰਨ ਅਤੇ ਡਿਲਿਵਰੀ ਸਿਸਟਮ ਨੂੰ ਸੁਧਾਰ ਲਿਆਉਣ ਅਤੇ ਇਸ ਨੂੰ ਸੁਚਾਰੂ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਵੀਡਿਓ ਕਾਨਫ਼ਰੰਸਿੰਗ ਦੇ ਮਾਧਿਅਮ ਰਾਹੀਂ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਦੀ ਜਨਰਲ ਬਾਡੀ ਦੀ 66ਵੀਂ ਸਲਾਨਾ ਬੈਠਕ ਦੀ ਪ੍ਰਧਾਨਗੀ ਕਰਦਿਆਂ ਉਪ ਰਾਸ਼ਟਰਪਤੀ ਨੇ ਸੇਵਾਵਾਂ ਦੀ ਡਿਲਿਵਰੀ, ਇਨਸਾਫ਼ ਦੀ ਡਿਲਿਵਰੀ ਅਤੇ ਪ੍ਰਸ਼ਾਸਨ ਦੇ ਢਾਂਚੇ ਵਿੱਚ ਆਮ ਲੋਕਾਂ ਦੀਆਂ ਲੋੜਾਂ ਪ੍ਰਤੀ ਹੁੰਗਾਰਾ ਭਰਨ ਦੇ ਤਰੀਕੇ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ “ਇਹ ਉਹ ਤਬਦੀਲੀ ਹੈ ਜੋ ਅੱਜ ਭਾਰਤ ਭਾਲ ਰਿਹਾ ਹੈ।” ਸ਼੍ਰੀ ਨਾਇਡੂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰਨ ਅਤੇ ਤੇਜ਼ੀ ਨਾਲ ਭਾਰਤ ਦੇ ਵਿਕਾਸ ਲਈ ਨੀਤੀਆਂ ਬਣਾ ਰਹੀ ਹੈ ਅਤੇ ਪ੍ਰੋਗਰਾਮ ਡਿਜ਼ਾਈਨ ਕਰ ਰਹੀ ਹੈ। ਹਾਲਾਂਕਿ ਪ੍ਰਸ਼ਾਸਨਿਕ ਲੀਡਰਾਂ ਅਤੇ ਪੇਸ਼ੇਵਰਾਂ ਦੁਆਰਾ ਇਨ੍ਹਾਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣਾ ਮਹੱਤਵਪੂਰਨ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਚੰਗੇ ਪ੍ਰਸ਼ਾਸਨ ਨੂੰ ਹੇਠਲੇ ਪੱਧਰ ਤੱਕ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਸੰਸਥਾਵਾਂ ਲਈ ਜੀਵਨ ਢੰਗ ਬਣਨਾ ਚਾਹੀਦਾ ਹੈ ਜੋ ਅਸੀਂ ਆਪਣੇ ਦੇਸ਼ ਦੇ ਸ਼ਾਸਨ ਲਈ ਸਥਾਪਿਤ ਕੀਤੇ ਹਨ। ਕੋਵਿਡ-19 ਮਹਾਮਾਰੀ ਦਾ ਜ਼ਿਕਰ ਕਰਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਰਣਨੀਤਕ ਚੇਤੰਨਤਾ ਅਤੇ ਤਤਪਰ ਢੁੱਕਵੀਂ ਕਾਰਵਾਈ ਦੇ ਨਾਲ ਲੜ ਰਿਹਾ ਹੈ ਅਤੇ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਸਿਹਤ ਸੰਗਠਨ ਜਿਹੀਆਂ ਅੰਤਰਰਾਸ਼ਟਰੀ ਏਜੰਸੀਆਂ ਨੇ ਮਹਾਮਾਰੀ ਪ੍ਰਤੀ ਭਾਰਤ ਦੇ ਹੁੰਗਾਰੇ ਦੀ ਪ੍ਰਸ਼ੰਸਾ ਕੀਤੀ ਹੈ।
https://www.pib.gov.in/PressReleseDetail.aspx?PRID=1669135
ਸਰਕਾਰ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ ਇੱਕ ਮਹੀਨੇ ਲਈ ਹੋਰ ਵਧਾਈ
ਕੇਂਦਰ ਸਰਕਾਰ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਸਕੀਮ (ਈਸੀਐੱਲਜੀਐੱਸ) ਦੀ ਮਿਆਦ 30 ਨਵੰਬਰ 2020 ਤੱਕ ਇੱਕ ਮਹੀਨੇ ਲਈ ਵਧਾਈ ਜਾਂ ਉਸ ਸਮੇਂ ਤੱਕ ਜਦ ਤੱਕ ਇਸ ਸਕੀਮ ਤੱਕ 3 ਲੱਖ ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਇਹਨਾਂ ਦੋਹਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ ਇਹ ਵਾਧਾ ਚਾਲੂ ਤਿਉਹਾਰੀ ਮੌਸਮ ਦੌਰਾਨ ਮੰਗ ਵਧਣ ਦੀ ਸੰਭਾਵਨਾ ਅਤੇ ਅਰਥਚਾਰੇ ਵਿੱਚ ਖੁੱਲ ਰਹੇ ਵੱਖ ਵੱਖ ਖੇਤਰਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ ਵਾਧਾ ਉਨ੍ਹਾਂ ਕਰਜ਼ਾ ਧਾਰਕਾਂ ਨੂੰ ਇੱਕ ਹੋਰ ਮੌਕਾ ਪ੍ਰਦਾਨ ਕਰੇਗਾ, ਜਿਨ੍ਹਾਂ ਨੇ ਇਸ ਸਕੀਮ ਤਹਿਤ ਕਰਜ਼ਾ ਲੈਣ ਲਈ ਫਾਇਦਾ ਨਹੀਂ ਉਠਾਇਆ। ਈਸੀਐੱਲਜੀਐੱਸ ਦਾ ਐਲਾਨ ਆਤਮਨਿਰਭਰ ਭਾਰਤ ਪੈਕੇਜ (ਏਐੱਨਬੀਪੀ) ਦੇ ਇੱਕ ਹਿੱਸੇ ਵਜੋਂ ਕੀਤਾ ਗਿਆ ਤਾਂ ਜੋ ਕਾਰੋਬਾਰੀ ਉੱਦਮੀਆਂ ਤੇ ਸੂਖ਼ਮ, ਛੋਟੇ ਤੇ ਦਰਮਿਆਨੇ ਉੱਦਮਾਂ ਲਈ ਪੂਰਾ ਗਾਰੰਟੀਸ਼ੁਦਾ ਅਤੇ ਕੋਲੈਟਰਲ ਫ੍ਰੀ ਵਧੇਰੇ ਕਰਜ਼ਾ ਮੁਹੱਈਆ ਕੀਤਾ ਜਾ ਸਕੇ। ਇਹ ਵਾਧਾ ਕਾਰੋਬਾਰੀ ਮੰਤਵਾਂ ਲਈ ਵਿਅਕਤੀਗਤ ਕਰਜਿ਼ਆਂ ਅਤੇ ਮੁਦਰਾ ਕਰਜ਼ਾ ਧਾਰਕਾਂ ਨੂੰ 29—02—2020 ਨੂੰ ਉਨ੍ਹਾਂ ਦੇ ਖੜ੍ਹੇ ਕਰਜ਼ੇ ਦੀ 20% ਤੱਕ ਦੇਣ ਲਈ ਵੀ ਕੀਤਾ ਗਿਆ ਹੈ। ਉਹ ਕਰਜ਼ ਧਾਰਕ ਜਿਨ੍ਹਾਂ ਦਾ 29—02—2020 ਨੂੰ 50 ਕਰੋੜ ਤੱਕ ਕਰਜ਼ਾ ਖੜ੍ਹਾ ਹੈ ਅਤੇ ਉਨ੍ਹਾਂ ਦਾ ਸਲਾਨਾ ਟਰਨ ਓਵਰ 250 ਕਰੋੜ ਹੈ, ਉਹ ਵੀ ਇਸ ਸਕੀਮ ਤਹਿਤ ਕਰਜ਼ਾ ਲੈਣ ਦੇ ਯੋਗ ਹਨ।
https://pib.gov.in/PressReleseDetail.aspx?PRID=1669449
ਈ—ਇਨਵੋਇਸ — ਇੱਕ ਨਵੇਂ ਰਸਤੇ ਪਹਿਲ ਨੇ 31 ਅਕਤੂਬਰ ਨੂੰ ਇੱਕ ਮਹੀਨਾ ਮੁਕੰਮਲ ਕੀਤਾ
ਨਵਾਂ ਰਸਤਾ ਬਣਾਉਣ ਵਾਲੀ ਈ—ਇਨਵੋਇਸ ਪਹਿਲ ਜਿਸ ਨੇ 31 ਅਕਤੂਬਰ ਨੂੰ ਇੱਕ ਮਹੀਨਾ ਪੂਰਾ ਕੀਤਾ ਹੈ, ਉਹ ਇੱਕ ਦੂਜੇ ਨਾਲ ਵਪਾਰ ਕਰਨ ਦੇ ਰਸਤੇ ਵਿੱਚ ਕ੍ਰਾਂਤੀ ਲਿਆ ਰਹੀ ਹੈ। ਐੱਨ ਆਈ ਸੀ ਅਨੁਸਾਰ ਸ਼ੁਰੂ ਹੋਣ ਦੇ ਇੱਕ ਮਹੀਨੇ ਵਿੱਚ ਹੀ ਐੱਨ ਆਈ ਸੀ ਪੋਰਟਲ ਰਾਹੀਂ 27,400 ਕਰਦਾਤਾਵਾਂ ਨੇ 495 ਲੱਖ ਈ—ਇਨਵੌਇਸਿਸ ਜਨਰੇਟ ਕੀਤੀਆਂ ਹਨ। ਦਾ ਈ—ਇਨਵੋਇਸ ਸਿਸਟਮ, ਜੀਐੱਸਟੀ ਸਿਸਟਮ ਲਈ ਗੇਮ ਚੇਂਜਰ, ਨੂੰ 01 ਅਕਤੂਬਰ 2020 ਨੂੰ ਲਾਂਚ ਕੀਤਾ ਗਿਆ ਸੀ। ਇਹ ਉਨ੍ਹਾਂ ਕਾਰੋਬਾਰੀਆਂ ਲਈ ਹੈ ਜਿਨ੍ਹਾਂ ਦਾ ਵਿੱਤੀ ਸਾਲ ਵਿੱਚ 500 ਕਰੋੜ ਤੋਂ ਜਿ਼ਆਦਾ ਕੁੱਲ ਟਰਨ ਓਵਰ ਹੈ। ਇਹ ਭਾਰਤ ਦੇ ਈਜ਼ ਆਫ ਡੂਇੰਗ ਬਿਜਨੇਸ ਵਧਾਉਣ ਦੇ ਰਸਤੇ ਵਿੱਚ ਇੱਕ ਹੋਰ ਮੀਲ ਪੱਥਰ ਹੋਵੇਗਾ। ਇਨਵੋਇਸ ਰਜਿਸਟ੍ਰੇਸ਼ਨ ਪੋਰਟਲ ਵੱਲੋਂ ਕੈਪਚਰ ਕੀਤਾ ਡਾਟਾ ਨਿਰਵਿਘਨ ਜੀਐੱਸਟੀ ਕਾਮਨ ਪੋਰਟਲ (gst.gov.in) ਤੇ ਕਰਦਾਤਾ ਦੀ ਜੀਐੱਸਟੀ ਆਰ ਆਈ ਰਿਟਰਨ ਵਿੱਚ ਜਾਵੇਗਾ। 01 ਅਕਤੂਬਰ 2020 ਨੂੰ 8.4 ਲੱਖ ਈ—ਇਨਵੋਇਸਿਸ ਨਾਲ ਸ਼ੁਰੂ ਹੋਣ ਵਾਲੀ ਈ—ਇਨਵੋਇਸ ਦੀ ਵਰਤੋਂ ਹੌਲੀ ਹੌਲੀ ਵੱਧ ਰਹੀ ਹੈ ਅਤੇ 31 ਅਕਤੂਬਰ 2020 ਨੂੰ ਇੱਕ ਦਿਨ ਵਿੱਚ ਵੱਧ ਤੋਂ ਵੱਧ 35 ਲੱਖ ਈ—ਇਨਵੋਇਸਿਸ ਜਨਰੇਟ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ ਅਕਤੂਬਰ 2020 ਮਹੀਨੇ ਦੌਰਾਨ 641 ਲੱਖ ਈ—ਵੇਅ ਬਿੱਲ ਜਨਰੇਟ ਵੀ ਕੀਤੇ ਗਏ (ਜੋ ਪਿਛਲੇ ਢਾਈ ਸਾਲਾਂ ਵਿੱਚ ਈ—ਵੇਅ ਬਿੱਲ ਸਿਸਟਮ ਦੇ ਸਫਰ ਵਿੱਚ ਇੱਕ ਮਹੀਨੇ ਦੌਰਾਨ ਸਭ ਤੋਂ ਜਿ਼ਆਦਾ ਹੈ)।
https://pib.gov.in/PressReleseDetail.aspx?PRID=1669430
ਕੋਵਿਡ ਕਾਰਨ ਤੰਦਰੁਸਤ ਜੀਵਨ–ਸ਼ੈਲੀ ਦੀ ਭਾਲ ਕਰਦਿਆਂ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਯੋਗ, ਆਯੁਰਵੇਦ ਤੇ ਨੈਚੁਰੋਪੈਥੀ ’ਚ ਪੂਰੀ ਦੁਨੀਆ ਦੀ ਦਿਲਚਸਪੀ ਪੈਦਾ ਹੋਈ ਹੈ: ਡਾ. ਜਿਤੇਂਦਰ ਸਿੰਘ
ਉੱਤਰ–ਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਕੋਵਿਡ ਕਾਰਨ ਤੰਦਰੁਸਤ ਜੀਵਨ–ਸ਼ੈਲੀ ਦੀ ਭਾਲ ਕਰਦਿਆਂ ਰੋਗ–ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਲਈ ਯੋਗ, ਆਯੁਰਵੇਦ ਤੇ ਨੈਚੁਰਪੈਥੀ ਵਿੱਚ ਪੂਰੀ ਦੁਨੀਆ ਦੀ ਦਿਲਚਸਪੀ ਪੈਦਾ ਹੋਈ ਹੈ। ਐਸੋਚੈਮ (ASSOCHAM) ਦੁਆਰਾ ਵਰਚੁਅਲ ਤੌਰ ’ਤੇ ਆਯੋਜਿਤ ‘ਗਲੋਬਲ ਆਯੁਸ਼–ਮੇਲਾ’ ’ਚ ਉਦਘਾਟਨੀ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 4–5 ਮਹੀਨਿਆਂ ਦੌਰਾਨ ਪੱਛਮੀ ਵਿਸ਼ਵ ਨੇ ਵੈਕਲਪਿਕ ਦਵਾਈਆਂ ਦੇ ਬਿਹਤਰੀਨ ਅਭਿਆਸ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਭਾਰਤ ਵੱਲ ਮੋੜਾ ਕੱਟਿਆ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ‘ਨਵਭਾਰਤ’ ਸਿਹਤ–ਸੰਭਾਲ਼ ਦੇ ਮਾਮਲੇ ਵਿੱਚ ‘ਆਤਮ–ਨਿਰਭਰ’ ਬਣੇਗਾ ਅਤੇ ਰਵਾਇਤੀ ਔਸ਼ਧੀ ਪ੍ਰਣਾਲੀ ਜ਼ਰੀਏ ਰੋਗ–ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਨ ਦੇ ਪ੍ਰਬੰਧ ਮੁਹੱਈਆ ਕਰਵਾਉਣ ਹਿਤ ਵੀ ਵਿਸ਼ਵ ’ਚ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਨੇ ਸੰਗਠਤ ਸਿਹਤ–ਸੰਭਾਲ਼ ਦੇ ਚੰਗਿਆਈਆਂ ਨੂੰ ਦੁਹਰਾਇਆ ਹੈ ਤੇ ਉਨ੍ਹਾਂ ਉੱਤੇ ਮੁੜ ਜ਼ੋਰ ਦਿੱਤਾ ਹੈ ਅਤੇ ਇਸ ਨੂੰ ‘ਵਿਸ਼ਵ ਸਿਹਤ ਸੰਗਠਨ’ (ਡਬਲਿਊਐੱਚਓ-WHO) ਸਮੇਤ ਵਿਸ਼ਵ ਮੈਡੀਕਲ ਖੇਤਰਾਂ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ।
https://www.pib.gov.in/PressReleasePage.aspx?PRID=1668871
ਨੈਸ਼ਨਲ ਮੈਡੀਕਲ ਕਮਿਸ਼ਨ ਨੇ ''ਸਲਾਨਾ ਐੱਮਬੀਬੀਐੱਸ ਦਾਖਲਾ ਨਿਯਮ (2020)ਲਈ ਘੱਟੋ ਘੱਟ ਜਰੂਰਤਾਂ'' ਬਾਰੇ ਸੂਚਿਤ ਕੀਤਾ
ਕਫਾਇਤੀ ਮੈਡੀਕਲ ਸਿੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਚੁਕਦਿਆਂ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਆਪਣਾ ਪਹਿਲਾ ਵੱਡਾ ਨਿਯਮ ਨੋਟੀਫਾਈ ਕਰ ਦਿੱਤਾ ਹੈ ''ਸਲਾਨਾ ਐੱਮਬੀਬੀਐੱਸ ਦਾਖਲਾ ਨਿਯਮ-2020 ਲਈ ਘੱਟੋ ਘੱਟ ਜਰੂਰਤਾਂ'' ਦੇ ਸਿਰਲੇਖ ਹੇਠ ਇਹ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ ਹੈ ਜੋ ਸਾਬਕਾ ਮੈਡੀਕਲ ਕੌਂਸਲ ਆਫ ਇੰਡੀਆ (ਐੱਮਸੀਆਈ) ਦੇ ''ਸਲਾਨਾ ਦਾਖਲਿਆਂ ਲਈ ਜਾਰੀਮੈਡੀਕਲ ਕਾਲਜਾਂ 1999 (50/100/150/200/250 ਸਲਾਨਾ ਦਾਖਲੇ) ਲਈ ਘੱਟੋ ਘੱਟ ਸਟੈਂਡਰਡ ਜਰੂਰਤਾਂ'' ਦੀ ਜਗ੍ਹਾ ਲਵੇਗਾ। ਇਹ ਨਵਾਂ ਨਿਯਮ ਅਕਾਦਮਿਕ ਸਾਲ 2021-22 ਲਈ ਸਲਾਨਾ ਐੱਮਬੀਬੀਐੱਸ ਦਾਖਲਿਆਂ ਲਈ ਹੋਵੇਗਾ ਅਤੇ ਸਥਾਪਨਾ ਲਈ ਸਾਰੇ ਨਵੇਂ ਮੈਡੀਕਲ ਕਾਲਜਾਂ ਅਤੇ ਸਥਾਪਿਤ ਮੈਡੀਕਲ ਕਾਲਜਾਂ ਵਿੱਚ ਪ੍ਰਸਤਾਵਿਤ ਸਲਾਨਾ ਐੱਮਬੀਬੀਐੱਸ ਦਾਖਲੇ ਵਧਾਉਣ ਤੇ ਲਾਗੂ ਹੋਵੇਗਾ। ਇਸ ਬਦਲਾਅ ਦੇ ਸਮੇਂ ਦੌਰਾਨ ਸਥਾਪਿਤ ਮੈਡੀਕਲ ਕਾਲਜਾਂ ਵਿੱਚ ਉਹ ਸਬੰਧਿਤ ਨਿਯਮ ਲਾਗੂ ਰਹਿਣਗੇ ਜੋ ਇਸ ਮੌਜੂਦਾ ਨੋਟੀਫਿਕੇਸ਼ਨ ਤੋਂ ਪਹਿਲਾਂ ਮੌਜੂਦ ਹਨ। ਸੰਸਥਾਵਾਂ ਦੀਆਂ ਕੰਮਕਾਜੀ ਲੋੜਾਂ ਅਨੁਸਾਰ ਇਹ ਨਵੇਂ ਨਿਯਮ ਬਣਾਏ ਗਏ ਹਨ। ਇਹ ਨਿਯਮ ਉਪਲਬਦ ਸ੍ਰੋਤਾਂ ਦੀ ਵਰਤੋਂ ਕਰਨ ਲਚਕਦਾਰ ਤੇ ਅਨੁਕੂਲ ਹਨ ਅਤੇ ਜਦੋ ਸ੍ਰੋਤ ਘੱਟ ਹੋਣ ਉਸ ਵੇਲੇ ਵੀ ਆਧੁਨਿਕ ਸਿੱਖਿਆ ਟੈਕਨੋਲੋਜੀ ਦੇ ਜੰਤਰਾਂ ਦੀ ਵਰਤੋਂ ਕਰਕੇ ਗੁਣਵਤਾ ਸਿੱਖਿਆ ਦੇਣਗੇ।
https://www.pib.gov.in/PressReleseDetail.aspx?PRID=1669118
ਅਕਤੂਬਰ 2020 ਮਹੀਨੇ ਵਿੱਚ ਜੀਐੱਸਟੀ ਦੀ ਕੁੱਲ ਰਾਸ਼ੀ 1,05,155 ਕਰੋੜ ਰੁਪਏ ਇਕੱਠੀ
ਅਕਤੂਬਰ 2020 ਮਹੀਨੇ ਦੌਰਾਨ 1,05,155 ਕਰੋੜ ਰੁਪਏ ਕੁੱਲ ਜੀਐੱਸਟੀ ਮਾਲੀਆ ਇਕੱਠਾ ਕੀਤਾ ਗਿਆ, ਜਿਸ ਵਿੱਚੋਂ 19,193 ਕਰੋੜ ਰੁਪਏ ਸੀ ਜੀਐੱਸਟੀ ਦਾ ਸੀ, 25,411 ਕਰੋੜ ਰੁਪਏ ਐੱਸ ਜੀਐੱਸਟੀ ਦਾ, 52,540 ਕਰੋੜ ਰੁਪਏ ਆਈ ਜੀਐੱਸਟੀ ਦਾ ਹੈ (ਇਸ ਵਿੱਚ 23,375 ਕਰੋੜ ਰੁਪਏ ਦੀ ਰਾਸ਼ੀ ਦਰਾਮਦ ਵਸਤਾਂ ਤੋਂ ਇਕੱਠੀ ਕੀਤੀ ਗਈ) ਅਤੇ 8,011 ਕਰੋੜ ਰੁਪਏ ਸੈੱਸ, ਜਿਸ ਵਿੱਚ 932 ਕਰੋੜ ਰੁਪਏ ਰਾਸ਼ੀ ਦਰਾਮਦ ਵਸਤਾਂ ਤੋਂ ਇਕੱਠੀ ਕੀਤੀ ਗਈ ਸੀ। ਇਸ ਮਹੀਨੇ ਦਾ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਇਕੱਠਾ ਕੀਤੇ ਗਏ ਜੀਐੱਸਟੀ ਮਾਲੀਏ ਤੋਂ 10% ਵਧੇਰੇ ਹੈ। ਇਸ ਮਹੀਨੇ ਦੌਰਾਨ ਦਰਾਮਦ ਵਸਤਾਂ ਤੋਂ 9% ਜਿ਼ਆਦਾ ਮਾਲੀਆ ਅਤੇ ਘਰੇਲੂ ਲੈਣ ਦੇਣ (ਸੇਵਾਵਾਂ ਦੀ ਦਰਾਮਦ ਸਮੇਤ) 11% ਵਧੇਰੇ ਹੈ। ਇਹਨਾਂ ਸਰੋਤਾਂ ਤੋਂ ਇਕੱਠਾ ਕੀਤਾ ਗਿਆ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਇਸ ਤੋਂ ਘੱਟ ਇਕੱਠਾ ਕੀਤਾ ਗਿਆ ਸੀ। ਉਸ ਦੇ ਮੁਕਾਬਲੇ ਕ੍ਰਮਵਾਰ ਜੁਲਾਈ, ਅਗਸਤ, ਸਤੰਬਰ 2020 ਵਿੱਚ ਜੀਐੱਸਟੀ ਮਾਲੀਆ ਮਨਫ਼ੀ 14%, ਮਨਫ਼ੀ 8% ਅਤੇ 5% ਸਪਸ਼ਟ ਤੌਰ ਤੇ ਦਸਦਾ ਹੈ ਕਿ ਅਰਥਚਾਰੇ ਦੀ ਚਾਲ ਵਿੱਚ ਸੁਧਾਰ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਮਾਲੀਏ ਵਿੱਚ ਵੀ।
https://www.pib.gov.in/PressReleseDetail.aspx?PRID=1669239
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਮਹਾਰਾਸ਼ਟਰ: ‘ਵਾਕ-ਲਾਇਨ’ ਦੇ ਆਧਾਰ ’ਤੇ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਦੇ ਦਰਮਿਆਨ ਬ੍ਰਿਹਾਨ ਮੁੰਬਾਈ ਮਿਉਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਦੇ ਅਧਿਕਾਰ ਖੇਤਰ ਅਧੀਨ 244 ਥਾਵਾਂ ’ਤੇ ਮੁੰਬਈ ਦੇ ਲੋਕਾਂ ਲਈ ਮੁਫ਼ਤ ਕੋਵਿਡ-19 ਟੈਸਟਿੰਗ ਦੀ ਸਹੂਲਤ ਉਪਲਬਧ ਹੋਵੇਗੀ। ਇਨ੍ਹਾਂ ਵਿੱਚੋਂ ਕੁਝ ਥਾਵਾਂ ’ਤੇ ਆਰਟੀ ਪੀਸੀਆਰ ਢੰਗ ਦੀਆਂ ਡਾਕਟਰੀ ਜਾਂਚ ਸੁਵਿਧਾਵਾਂ ਹੋਣਗੀਆਂ ਜਦੋਂਕਿ ਬਾਕੀ ਥਾਵਾਂ ’ਤੇ ਐਂਟੀਜਨ ਅਧਾਰਿਤ ਡਾਕਟਰੀ ਜਾਂਚ ਸੁਵਿਧਾਵਾਂ ਹੋਣਗੀਆਂ। ਬੀਐੱਮਸੀ ਖੇਤਰ ਵਿੱਚ ਪਹਿਲਾਂ ਹੀ 54 ਨਿਜੀ ਮੈਡੀਕਲ ਪ੍ਰਯੋਗਸ਼ਾਲਾਵਾਂ ਹਨ ਜਿਹੜੀਆਂ ਸੋਧੇ ਹੋਏ ਸਰਕਾਰੀ ਰੇਟਾਂ ਅਨੁਸਾਰ ਕੋਵਿਡ-19 ਟੈਸਟਿੰਗ ਸੁਵਿਧਾਵਾਂ ਪ੍ਰਦਾਨ ਕਰਦੀਆਂ ਹਨ। ਐਤਵਾਰ ਨੂੰ ਮਹਾਰਾਸ਼ਟਰ ਵਿੱਚ 5,633 ਨਵੇਂ ਕੇਸ ਆਏ ਅਤੇ ਰਾਜ ਵਿੱਚ ਹੁਣ ਐਕਟਿਵ ਕੇਸ 1.25 ਲੱਖ ਹਨ। ਰਾਜ ਨੇ ਹੁਣ ਤੱਕ 90.24 ਲੱਖ ਤੋਂ ਵੱਧ ਕੋਵਿਡ ਟੈਸਟ ਕੀਤੇ ਹਨ।
-
ਗੁਜਰਾਤ: ਐਤਵਾਰ ਨੂੰ ਗੁਜਰਾਤ ਵਿੱਚ 900 ਤੋਂ ਘੱਟ ਤਾਜ਼ਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ ਦਿਨਾਂ ਵਿੱਚ ਰੋਜ਼ਾਨਾ ਆਉਣ ਵਾਲੇ ਮਾਮਲਿਆਂ ਵਿੱਚ ਹੋਰ ਗਿਰਾਵਟ ਦਾ ਸੰਕੇਤ ਦਿੰਦੇ ਹਨ। ਸ਼ੁੱਕਰਵਾਰ ਨੂੰ ਰਾਜ ਵਿੱਚ ਕੁੱਲ 860 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਸ਼ਨੀਵਾਰ ਨੂੰ 935 ਕੇਸ ਆਏ ਅਤੇ ਸ਼ੁੱਕਰਵਾਰ ਨੂੰ 969 ਮਾਮਲੇ ਆਏ ਸਨ। ਐਤਵਾਰ ਨੂੰ ਆਏ 860 ਕੇਸਾਂ ਵਿੱਚੋਂ 220 ਕੇਸ ਸੂਰਤ ਦੇ ਸਨ - ਸ਼ਹਿਰੀ ਇਲਾਕਿਆਂ ਤੋਂ 167 ਕੇਸ ਸਨ ਅਤੇ 53 ਕੇਸ ਗ੍ਰਾਮੀਣ ਇਲਾਕਿਆਂ ਤੋ ਸਨ। ਰਾਜ ਵਿੱਚ ਕੋਵਿਡ ਦੇ ਕੁੱਲ ਕੇਸ ਹੁਣ 1,73,804 ਹਨ ਜਦੋਂਕਿ ਪੰਜ ਮੌਤਾਂ ਦੇ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 3,724 ਹੈ। ਐਕਟਿਵ ਕੇਸ 12,833 ਹਨ।
-
ਰਾਜਸਥਾਨ: ਰਾਜਸਥਾਨ ਸਰਕਾਰ ਨੇ ਕੋਵਿਡ ਮਹਾਮਾਰੀ ਨਾਲ ਪੈਦਾ ਹੋਏ ਸੰਕਟ ਦੇ ਮੱਦੇਨਜ਼ਰ ਰਾਜ ਵਿੱਚ ਤਿਉਹਾਰਾਂ ਦੇ ਮੌਸਮ ਦੌਰਾਨ ਪਟਾਖੇ ਵੇਚਣ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਰਾਜ ਦੇ ਸਕੂਲਾਂ ਅਤੇ ਕਾਲਜਾਂ ਨੂੰ 16 ਨਵੰਬਰ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ ਨੇ ਰਾਜ ਦੀ ਕੋਵਿਡ ਸਥਿਤੀ ਦਾ ਜਾਇਜ਼ਾ ਲਿਆ ਅਤੇ ਰਾਜ ਸਰਕਾਰ ਦੀ ਮੁਹਿੰਮ “ਮਾਸਕ ਨਹੀਂ - ਦਾਖਲਾ ਨਹੀਂ” ਅਤੇ “ਸ਼ੁੱਧ ਲਈ ਯੁੱਧ” ਦੀ ਪ੍ਰਭਾਵਸ਼ੀਲਤਾ ਦਾ ਵੀ ਜਾਇਜ਼ਾ ਲਿਆ।
-
ਮੱਧ ਪ੍ਰਦੇਸ਼: ਪਿਛਲੇ ਇੱਕ ਮਹੀਨੇ ਤੋਂ ਹਰ ਦਿਨ ਰਾਜ ਵਿੱਚ ਇੱਕ ਦਿਨ ਵਿੱਚ ਕੋਵਿਡ-19 ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਆਉਣ ਵਾਲੇ ਨਵੇਂ ਕੇਸਾਂ ਨਾਲੋਂ ਵੱਧ ਰਹੀ ਹੈ - ਜਿਸ ਨਾਲ ਰਾਜ ਵਿੱਚ ਕੋਵਿਡ-19 ਦੀ ਰਿਕਵਰੀ ਦਰ ਵਿੱਚ 11% ਤੋਂ ਵੱਧ ਦਾ ਸੁਧਾਰ ਹੋਇਆ ਹੈ। ਐਤਵਾਰ ਨੂੰ ਰਾਜ ਵਿੱਚ 735 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਸਿਰਫ ਭੋਪਾਲ ਵਿੱਚ 100 ਤੋਂ ਵੱਧ ਮਾਮਲੇ ਸਾਹਮਣੇ ਆਏ, ਜਦੋਂ ਕਿ ਹੋਰ 50 ਜ਼ਿਲ੍ਹਿਆਂ ਵਿੱਚੋਂ 35 ਵਿੱਚ ਨਵੇਂ ਕੇਸ 10 ਤੋਂ ਵੀ ਘੱਟ ਆਏ ਹਨ।
-
ਗੋਆ: ਗੋਆ ਦਾ ਸਭ ਤੋਂ ਵੱਡਾ ਸੰਗੀਤ ਅਤੇ ਡਾਂਸ ਤਿਉਹਾਰ - ਸਨਬਰਨ ਇਸ ਸਾਲ ਸਿਰਫ 20 ਫ਼ੀਸਦੀ ਸਮਰੱਥਾ ਦੇ ਨਾਲ ਆਯੋਜਿਤ ਕੀਤਾ ਜਾਵੇਗਾ। ਇਹ ਕ੍ਰਿਸਮਸ ਤੋਂ ਬਾਅਦ ਠੀਕ 27-29 ਦਸੰਬਰ ਦੇ ਦਰਮਿਆਨ ਉੱਤਰੀ ਗੋਆ ਦੇ ਵੈਗੇਟਰ ਬੀਚ ’ਤੇ ਆਯੋਜਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਤਿਉਹਾਰ ਦੇ ਦੌਰਾਨ ਦਿਸ਼ਾ ਨਿਰਦੇਸ਼ਾਂ ਨੂੰ ਦੱਸਿਆ, ਜਿਸ ਵਿੱਚ ਸੀਮਤ ਸਮਰੱਥਾ ਅਤੇ ਦਾਖਲੇ ਸਮੇਂ ਘੱਟ ਸੰਪਰਕ ਆਦਿ ਸ਼ਾਮਲ ਹੈ। ਕੋਵਿਡ ਮਹਾਮਾਰੀ ਕਾਰਨ ਇਸ ਸਾਲ ਵਿੱਚ ਸਮੁੱਚਾ ਹੁੰਗਾਰਾ ਨਿੱਘਾ ਰਿਹਾ।
-
ਕੇਰਲ: ਰਾਜ ਚੋਣ ਕਮਿਸ਼ਨ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਹ ਕੋਵਿਡ-19 ਦਿਸ਼ਾ ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਦਿਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਕਰਾਉਣ ਲਈ ਤਿਆਰ ਹੈ। ਚੋਣਾਂ ਨੂੰ ਮੁਲਤਵੀ ਕਰਨ ਦੀ ਅਪੀਲ ਕਰਦਿਆਂ ਪਟੀਸ਼ਨ ’ਤੇ ਅਦਾਲਤ ਨੂੰ ਦਿੱਤੇ ਆਪਣੇ ਜਵਾਬ ਵਿੱਚ ਚੋਣ ਪੈਨਲ ਨੇ ਇਹ ਵੀ ਕਿਹਾ ਹੈ ਕਿ ਇਸ ਨੇ ਰਾਜ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਚੋਣ ਸਥਿਤੀ ਬਾਰੇ ਵਿਚਾਰ ਵਟਾਂਦਰੇ ਕੀਤੇ ਹਨ ਅਤੇ ਚੋਣ ਤੋਂ ਪਹਿਲਾਂ ਦੇ ਪ੍ਰਬੰਧ ਆਖਰੀ ਪੜਾਅ ਵਿੱਚ ਹਨ। ਰਾਜ ਸਰਕਾਰ ਸਕੂਲਾਂ ਦੇ ਅੰਸ਼ਿਕ ਮੁੜ ਖੁੱਲ੍ਹਣ ਦੇ ਕਈ ਵਿਕਲਪਾਂ ’ਤੇ ਵਿਚਾਰ ਕਰ ਰਹੀ ਹੈ ਹਾਲਾਂਕਿ ਰਾਜ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਜਨਰਲ ਸਿੱਖਿਆ ਵਿਭਾਗ ਨੇ 15 ਨਵੰਬਰ ਤੋਂ ਸਕੂਲ ਮੁੜ ਖੋਲ੍ਹਣ ਦੀ ਸੰਭਾਵਨਾ ਬਾਰੇ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ। ਕੋਚੀ ਵਿੱਚ ਅੱਜ ਇੱਕ ਹੋਰ ਮੌਤ ਹੋਣ ਦੀ ਖ਼ਬਰ ਮਿਲਦਿਆਂ ਹੀ ਰਾਜ ਵਿੱਚ ਕੋਵਿਡ ਮੌਤਾਂ ਦੀ ਗਿਣਤੀ 1513 ਹੋ ਗਈ ਹੈ। ਰਾਜ ਵਿੱਚ ਕੱਲ ਕੋਵਿਡ-19 ਦੇ 7025 ਕੇਸ ਸਾਹਮਣੇ ਆਏ ਹਨ।
-
ਤਮਿਲ ਨਾਡੂ: ਤਮਿਲ ਨਾਡੂ ਦੇ ਖੇਤੀਬਾੜੀ ਮੰਤਰੀ ਆਰ. ਡੋਰਾਇਕੰਨੂੰ ਦਾ ਚੇਨਈ ਦੇ ਇੱਕ ਨਿਜੀ ਹਸਪਤਾਲ ਵਿੱਚ ਸ਼ਨੀਵਾਰ ਦੀ ਰਾਤ ਨੂੰ ਕੋਵਿਡ-19 ਨਾਲ ਸਬੰਧਿਤ ਪੇਚੀਦਗੀਆਂ ਨਾਲ ਲੜਦਿਆਂ ਮੌਤ ਹੋ ਗਈ ਸੀ, ਐਤਵਾਰ ਨੂੰ ਉਨ੍ਹਾਂ ਨੂੰ ਰਾਜ ਦੇ ਸਨਮਾਨਾਂ ਨਾਲ ਤੰਜਾਵਰ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਰਾਜਾਗਿਰੀ ਦੇ ਕੋਲ ਸਸਕਾਰ ਕਰ ਦਿੱਤਾ ਗਿਆ। ਕੋਵਿਡ-19 ਲਈ ਨਮੂਨਿਆਂ ਦੀ ਜਾਂਚ ਸ਼ੁਰੂ ਕਰਨ ਤੋਂ ਤਕਰੀਬਨ 9 ਮਹੀਨੇ ਬਾਅਦ ਐਤਵਾਰ ਨੂੰ ਤਮਿਲ ਨਾਡੂ ਨੇ ਆਰਟੀ - ਪੀਸੀਆਰ ਕਿੱਟਾਂ ਦੀ ਵਰਤੋਂ ਕਰਦਿਆਂ ਇੱਕ ਕਰੋੜ ਟੈਸਟ ਕੀਤੇ। ਰਾਜ ਅਤੇ ਕੇਂਦਰ ਸਰਕਾਰਾਂ ਦੁਆਰਾ ਨਿਰਧਾਰਤ ਸਟੈਂਡਰਡ ਓਪਰੇਟਿੰਗ ਸਿਸਟਮਜ਼ (ਐੱਸਓਪੀ) ਦੇ ਨਾਲ ਤਮਿਲ ਨਾਡੂ ਵਿੱਚ 10 ਨਵੰਬਰ ਨੂੰ ਥੀਏਟਰ ਅਤੇ ਮਲਟੀਪਲੈਕਸਸ ਦੁਬਾਰਾ ਖੁੱਲ੍ਹਣਗੇ। ਤਮਿਲ ਨਾਡੂ ਸਰਕਾਰ ਨੇ ਗੁਆਂਢੀ ਪੁਦੂਚੇਰੀ ਨੂੰ ਬੱਸ ਸੇਵਾਵਾਂ ਦੇ ਸੰਚਾਲਨ ਲਈ ਹਰੀ ਝੰਡੀ ਦੇ ਦਿੱਤੀ ਹੈ, ਨਾਲ ਹੀ ਪ੍ਰਾਈਵੇਟ ਬੱਸ ਆਪਰੇਟਰਾਂ ਅਤੇ ਟੀਐੱਨਐੱਸਟੀਸੀ ਸਮੇਤ ਰਾਜ-ਸੰਚਾਲਿਤ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨਾਂ ਨੇ ਐਤਵਾਰ ਨੂੰ ਪੁਦੂਚੇਰੀ ਤੋਂ ਤਮਿਲ ਨਾਡੂ ਵਿੱਚਕਾਰ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ।
-
ਕਰਨਾਟਕ: ਲਗਾਤਾਰ 18 ਵੇਂ ਦਿਨ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀਆਂ ਹੋਈਆਂ ਹਨ, ਕਰਨਾਟਕ ਵਿੱਚ 8,053 ਰਿਕਵਰੀਆਂ ਹੋਈਆਂ ਅਤੇ 3,652 ਨਵੇਂ ਕੇਸ ਆਏ। 21 ਤੋਂ 31 ਅਕਤੂਬਰ ਤੱਕ ਸਿਰਫ 10 ਦਿਨਾਂ ਵਿੱਚ ਰਾਜ ਵਿੱਚ ਕੋਵਿਡ-19 ਦੇ ਐਕਟਿਵ ਕੇਸਾਂ ਵਿੱਚ ਤਕਰੀਬਨ ਅੱਧੀ ਗਿਰਾਵਟ ਆਈ ਹੈ। 21 ਅਕਤੂਬਰ ਨੂੰ ਰਾਜ ਵਿੱਚ ਐਕਟਿਵ ਕੇਸ 1,00,440 ਸਨ ਅਤੇ 31 ਅਕਤੂਬਰ ਨੂੰ ਇਹ ਗਿਣਤੀ ਘਟ ਕੇ 50,592 ਰਹਿ ਗਈ ਸੀ। ਦੁਸ਼ਹਿਰਾ ਤਿਉਹਾਰ ਦੇ ਦੌਰਾਨ ਮੈਸੂਰ ਸ਼ਹਿਰ ਵਿੱਚ ਕੋਵਿਡ ਮਰੀਜ਼ਾਂ ਦੀ ਰਿਕਵਰੀ ਵਿੱਚ ਇੱਕ ਮਹੱਤਵਪੂਰਣ ਸੁਧਾਰ ਵੇਖਿਆ ਹੈ; ਜ਼ਿਲ੍ਹੇ ਵਿੱਚ ਪਿਛਲੇ 15 ਦਿਨਾਂ ਦੌਰਾਨ ਐਕਟਿਵ ਕੇਸਾਂ ਦੀ ਗਿਣਤੀ 75% ਤੋਂ ਵੀ ਘੱਟ ਗਈ ਹੈ। ਜਨਤਾ ਨਿਰਦੇਸ਼ ਵਿਭਾਗ ਭਲਕੇ ਜ਼ਿਲ੍ਹਾ ਡਿਪਟੀ ਡਾਇਰੈਕਟਰਾਂ ਨਾਲ ਸਕੂਲ ਦੁਬਾਰਾ ਖੋਲ੍ਹਣ ਸਬੰਧੀ ਬੈਠਕ ਕਰੇਗਾ।
-
ਆਂਧਰ ਪ੍ਰਦੇਸ਼: ਸਕੂਲਾਂ ਅਤੇ ਕਾਲਜਾਂ ਦੇ ਮੁੜ ਖੁੱਲ੍ਹਣ ਲਈ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਰਾਜ ਦੇ ਸਰਕਾਰੀ ਸਕੂਲ 9 ਵੀਂ ਅਤੇ 10 ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕੋਵਿਡ ਸਾਵਧਾਨੀ ਨਿਯਮਾਂ ਦੀ ਪਾਲਣਾ ਕਰਦਿਆਂ ਮੁੜ ਖੁੱਲ੍ਹ ਗਏ ਹਨ। ਸਕੂਲ ਤਿੰਨ ਪੜਾਵਾਂ ਵਿੱਚ ਵਿਕਲਪਿਕ ਦਿਨਾਂ ਵਿੱਚ ਅੱਧੇ ਦਿਨ ਲਈ ਖੁੱਲ੍ਹਣਗੇ। ਕਾਰਪੋਰੇਟ ਅਤੇ ਪ੍ਰਾਈਵੇਟ ਸਕੂਲ ਨਹੀਂ ਖੁੱਲ੍ਹੇ ਹਨ। ਆਂਧਰ ਪ੍ਰਦੇਸ਼ ਦੇ ਫਿਲਮ ਥੀਏਟਰ ਜੋ ਕੋਰੋਨਾ ਵਾਇਰਸ ਕਾਰਨ ਸੱਤ ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਸਨ, ਵਿਜੇਵਾੜਾ ਅਤੇ ਵਿਸ਼ਾਖਾਪਟਨਮ ਵਿੱਚ ਫਿਰ ਤੋਂ ਸ਼ੁਰੂ ਹੋ ਗਏ ਹਨ। ਦਿਨ ਵਿੱਚ ਤਿੰਨ ਸ਼ੋਅ ਚਲਾਉਣ ਦੀ ਵਿਵਸਥਾ ਕੀਤੀ ਗਈ ਹੈ। ਮਲਟੀਪਲੈਕਸ ਪੇਪਰ ਰਹਿਤ ਟਿਕਟਾਂ ਨਾਲ ਨਕਦ ਰਹਿਤ ਲੈਣ-ਦੇਣ ’ਤੇ ਚੱਲਣਗੇ। ਸਾਰੇ ਥੀਏਟਰਾਂ ਵਿੱਚ 50 ਫ਼ੀਸਦੀ ਸਮਰੱਥਾ ਨਾਲ ਬੈਠਣ ਦੇ ਪ੍ਰਬੰਧ ਕੀਤੇ ਗਏ ਹਨ।
-
ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ 922 ਨਵੇਂ ਕੇਸ ਆਏ, 1456 ਰਿਕਵਰ ਹੋਏ ਅਤੇ 7 ਮੌਤਾਂ ਹੋਈਆਂ ਹਨ; 922 ਮਾਮਲਿਆਂ ਵਿੱਚੋਂ 256 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ। ਕੁੱਲ ਕੇਸ: 2,40,970; ਐਕਟਿਵ ਕੇਸ: 17,630; ਮੌਤਾਂ: 1348; ਡਿਸਚਾਰਜ: 2,21,992। ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਸੱਤ ਮਹੀਨਿਆਂ ਬਾਅਦ ਅੰਤਰ-ਰਾਜ ਬੱਸ ਸੇਵਾਵਾਂ ਬਹਾਲ ਕਰਨ ਲਈ ਸਹਿਮਤ ਹਨ। ਤੇਲੰਗਾਨਾ ਨੇ ਬਹੁਤ ਸਮੇਂ ਬਾਅਦ ਵਨ ਸਟਾਪ ਲੈਂਡ ਸਰਵਿਸਿਜ਼ ਪੋਰਟਲ ’ਤੇ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਦੁਬਾਰਾ ਸ਼ੁਰੂ ਕੀਤੀ, ਧਾਰਾਨੀ –ਰਾਜ ਸਰਕਾਰ ਦਾ ਇੱਕ ਪ੍ਰਮੁੱਖ ਪ੍ਰੋਜੈਕਟ ਹੈ ਜੋ ਅੱਜ ਰਾਜ ਭਰ ਵਿੱਚ ਸਿੱਧਾ ਪ੍ਰਸਾਰਿਤ ਹੋਇਆ।
-
ਅਸਾਮ: ਅਸਾਮ ਵਿੱਚ 1.44% ਦੀ ਪਾਜ਼ਿਟਿਵ ਦਰ ਨਾਲ ਹੋਏ 11,576 ਟੈਸਟਾਂ ਵਿੱਚੋਂ 166 ਕੇਸਾਂ ਦਾ ਪਤਾ ਲੱਗਿਆ, ਜਦੋਂ ਕਿ 730 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ - 206517, ਰਿਕਵਰ ਹੋਏ - 95.28% ਅਤੇ ਐਕਟਿਵ ਕੇਸ - 4.26% ਹਨ।
-
ਮਿਜ਼ੋਰਮ: ਮਿਜ਼ੋਰਮ - ਅਸਾਮ ਸਰਹੱਦ ’ਤੇ ਨਾਕਾਬੰਦੀ ਪੰਜਵੇਂ ਦਿਨ ਦਾਖਲ ਹੋਈ। ਅਸਾਮ ਸਰਕਾਰ ਦਾ ਦੋਸ਼ ਹੈ ਕਿ ਮਿਜ਼ੋਰਮ ਦੇ ਖੇਤਰ ਅੰਦਰ ਬੰਕਰ ਵਰਗੇ ਢਾਂਚੇ ਸਥਾਪਤ ਕੀਤੇ ਜਾ ਰਹੇ ਹਨ।
-
ਨਾਗਾਲੈਂਡ: 28 ਨਵੇਂ ਕੇਸਾਂ ਦੇ ਆਉਣ ਨਾਲ ਨਾਗਾਲੈਂਡ ਵਿੱਚ ਕੋਵਿਡ-19 ਦੇ ਪਾਜ਼ਿਟਿਵ ਕੇਸ 9,075 ਤੱਕ ਪਹੁੰਚ ਗਏ ਹਨ।
-
ਸਿੱਕਮ: ਸਿੱਕਮ ਵਿੱਚ ਕੋਵਿਡ-19 ਨਾਲ ਸਬੰਧਿਤ ਮੌਤਾਂ ਦੀ ਗਿਣਤੀ 73 ਤੱਕ ਪਹੁੰਚ ਗਈ ਹੈ; ਕੁੱਲ ਕੇਸ ਵਧ ਕੇ 3,958 ਹੋ ਗਏ ਹਨ।
ਫੈਕਟਚੈੱਕ








***
ਵਾਈਬੀ
(Release ID: 1669644)
Visitor Counter : 239