ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਅਤੇ ਸ਼੍ਰੀ ਸੰਜੈ ਧੋਤਰੇ ਨੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਗੋਲਡਨ ਜੁਬਲੀ ਜਸ਼ਨਾਂ ਸਬੰਧੀ ਡਾਕ ਵਿਭਾਗ ਦਾ ਵਿਸ਼ੇਸ਼ ਕਵਰ ਜਾਰੀ ਕੀਤਾ

ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਦੇ “ਵਿਗਿਆਨ ਦੀ ਸਮਾਜਿਕ ਜ਼ਿੰਮੇਵਾਰੀ” ਦੇ ਸੱਦੇ ਬਾਰੇ ਚਾਨਣਾ ਪਾਇਆ




“ਸਾਡੇ ਵਿਗਿਆਨੀਆਂ ਨੇ ਵਿਗਿਆਨ ਦੇ ਸਾਰੇ ਖੇਤਰਾਂ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਸੂਝਬੂਝ ਨੂੰ ਪ੍ਰਮਾਣਿਤ ਕੀਤਾ ਹੈ: ਡਾ. ਹਰਸ਼ ਵਰਧਨ




ਸ਼੍ਰੀ ਸੰਜੈ ਧੋਤਰੇ ਨੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੂੰ "ਡਾਕ ਵਿਭਾਗ ਨਾਲ ਨੇੜਿਓਂ ਸਹਿਯੋਗ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਵਿਭਾਗ ਨੂੰ ਹੋਰ ਗਤੀਸ਼ੀਲ ਬਣਾ ਕੇ ਲਗਭਗ ਅਸਲ ਸਮੇਂ ਵਿਚ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਸਕਣ"




ਸਾਡੇ ਵਿਗਿਆਨੀਆਂ ਨੇ ਭਾਰਤ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ: ਸ਼੍ਰੀ ਸੰਜੈ ਧੋਤਰੇ

Posted On: 02 NOV 2020 5:07PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਅਤੇ ਡਾਕ, ਸਿੱਖਿਆ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ, ਸ਼੍ਰੀ ਸੰਜੈ ਧੋਤਰੇ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਵਰਣ ਜਯੰਤੀ (ਗੋਲਡਨ ਜੁਬਲੀ) ਸਮਾਗਮਾਂ ਸਬੰਧੀ ਡਾਕ ਵਿਭਾਗ ਦਾ ਇੱਕ ਵਿਸ਼ੇਸ਼ ਕਵਰ ਜਾਰੀ ਕੀਤਾ। 


 

1.jpg


 

2.jpg

 

3.jpg


 

ਇਸ ਮੌਕੇ ਬੋਲਦਿਆਂ, ਡਾ. ਹਰਸ਼ ਵਰਧਨ ਨੇ ਡੀਐੱਸਟੀ ਨੂੰ ਵਧਾਈ ਦਿੱਤੀ ਅਤੇ ਕਿਹਾ “ਸਾਡੇ ਵਿਗਿਆਨੀਆਂ ਨੇ ਵਿਗਿਆਨ ਦੇ ਸਾਰੇ ਖੇਤਰਾਂ ਜਿਵੇਂ ਆਰਟੀਫ਼ਿਸ਼ਲ ਇੰਟੈਲੀਜੈਂਸ, ਨੈਨੋ ਟੈਕਨੋਲੋਜੀ, ਡਾਟਾ ਵਿਸ਼ਲੇਸ਼ਣ, ਐਸਟ੍ਰੋ-ਫਿਜ਼ਿਕਸ, ਐਸਟ੍ਰੋਨੋਮੀ, ਅਟੋਮਿਕ ਕਲਾਕ, ਅਤੇ ਹੋਰ ਕਈ ਖੇਤਰਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਸੂਝਬੂਝ ਸਾਬਿਤ ਕਰ ਦਿੱਤੀ ਹੈ।


 

ਉਨ੍ਹਾਂ ਖੁਲਾਸਾ ਕੀਤਾ ਕਿ ਅੱਜ ਭਾਰਤ ਦਾ ਵਿਭਿੰਨ ਵਿਗਿਆਨਕ ਖੇਤਰਾਂ ਵਿੱਚ 80 ਤੋਂ ਵੱਧ ਦੇਸ਼ਾਂ ਨਾਲ ਅੰਤਰਰਾਸ਼ਟਰੀ ਸਹਿਯੋਗ ਹੈ। ਉਨ੍ਹਾਂ ਦਸਿਆ ਕਿ ਪਿਛਲੇ ਛੇ ਸਾਲਾਂ ਤੋਂ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਵਜੋਂ, ਉਨ੍ਹਾਂ ਦੇਸ਼ ਦੀ ਹਰੇਕ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ ਹੈ ਅਤੇ ਬੜੇ ਮਾਣ ਨਾਲ ਇਹ ਦੇਖਿਆ ਹੈ ਕਿ ਸਾਡੇ ਵਿਗਿਆਨੀ ਨਵੇਂ ਮਾਪਦੰਡ ਪ੍ਰਾਪਤ ਕਰਨ ਲਈ, ਇੱਥੋਂ ਤੱਕ ਕਿ ਮੌਜੂਦਾ ਕੋਵਿਡ -19 ਸਥਿਤੀ ਜਿਹੇ ਮਾੜੇ ਹਾਲਾਤਾਂ ਵਿੱਚ ਵੀ ਅਣਥੱਕ ਮਿਹਨਤ ਕਰਦੇ ਹਨ।


 

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਪ੍ਰਧਾਨ ਮੰਤਰੀ ਦੇ "ਵਿਗਿਆਨ ਦੀ ਸਮਾਜਿਕ ਜ਼ਿੰਮੇਵਾਰੀ” ਦੇ ਸੱਦੇ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਗਿਆਨ ਦਾ ਹਰ ਕੰਮ ਲੋਕਾਂ ਲਈ ਬਿਹਤਰ ਜ਼ਿੰਦਗੀ ਦੇਣਯੋਗ ਹੋਣਾ ਚਾਹੀਦਾ ਹੈ।"  

 

 

ਡਾ. ਹਰਸ਼ ਵਰਧਨ ਨੇ ਡਾਕ, ਸਿੱਖਿਆ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਦਾ “ਡੀਐੱਸਟੀ ਦੀ ਗੋਲਡਨ ਜੁਬਲੀ ਮਨਾਉਣ ਮੌਕੇ ਇਤਿਹਾਸਿਕ ਵਿਸ਼ੇਸ਼ ਕਵਰ” ਲਈ ਧੰਨਵਾਦ ਕੀਤਾ।  ਉਨ੍ਹਾਂ ਵਿਗਿਆਨ ਅਤੇ ਟੈਕਨੋਲੋਜੀ ​​ਵਿਭਾਗ ਨੂੰ ਡਾਕ ਵਿਭਾਗ ਨਾਲ ਨੇੜਿਓਂ ਸਹਿਯੋਗ ਕਰਨ ਦੀ ਸਲਾਹ ਦਿੱਤੀ ਤਾਂ ਜੋ ਵਿਭਾਗ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਲਗਭਗ ਅਸਲ ਸਮੇਂ ਵਿਚ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਹੋਰ ਗਤੀਸ਼ੀਲ ਬਣਾਇਆ ਜਾ ਸਕੇ। 


 

ਡਾਕ ਵਿਭਾਗ ਨੂੰ “ਲੋਕਾਂ ਦਾ ਸਭ ਤੋਂ ਭਰੋਸੇਮੰਦ ਦੋਸਤ” ਕਰਾਰ ਦਿੰਦਿਆਂ, ਡਾ. ਹਰਸ਼ ਵਰਧਨ ਨੇ ਯਾਦ ਕੀਤਾ ਕਿ ਕਿਵੇਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੱਤਰ ਲਿਖਣਾ ਅਤੇ ਉਨ੍ਹਾਂ ਦੇ ਜਵਾਬਾਂ ਨੂੰ ਏਨੀ ਉਤਸੁਕਤਾ ਨਾਲ ਪ੍ਰਾਪਤ ਕਰਨਾ ਪਸੰਦ ਕਰਦੇ ਸਨ ਅਤੇ ਅਜੇ ਵੀ ਉਨ੍ਹਾਂ ਆਪਣੀਆਂ ਪਿਆਰੀਆਂ ਯਾਦਾਂ ਨੂੰ ਪੱਤਰਾਂ ਨਾਲ ਭਰੇ ਟਰੰਕਾਂ ਵਿੱਚ ਸੰਭਾਲਿਆ ਹੋਇਆ ਹੈ।”


 

ਸ਼੍ਰੀ ਸੰਜੈ ਧੋਤਰੇ ਨੇ ਡੀਐੱਸਟੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ “ਡਾਕ ਵਿਭਾਗ ਵੀ ਡੀਐੱਸਟੀਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦਿਆਂ ਇਸ ਮੌਕੇ ‘ਤੇ ਵਿਸ਼ੇਸ਼ ਕਵਰ ਪ੍ਰਦਾਨ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ।” ਉਨ੍ਹਾਂ ਕਿਹਾ, “ਸਾਡੇ ਵਿਗਿਆਨੀਆਂ ਨੇ ਭਾਰਤ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ।” 


 

ਉਨ੍ਹਾਂ ਕਿਹਾ, “ਸਾਰੇ ਦੇਸ਼ ਵਿੱਚ ਡਾਕ ਵਿਭਾਗ ਦੀ ਪਹੁੰਚ ਸਦਕਾ ਇਸ ਵਿਸ਼ੇਸ਼ ਕਵਰ ਜ਼ਰੀਏ, ਹਰ ਕੋਈ ਦੇਸ਼ ਨੂੰ ਅੱਗੇ ਲਿਜਾਣ ਅਤੇ ਗ਼ਰੀਬਾਂ ਨੂੰ ਲਾਭ ਪਹੁੰਚਾਉਣ ਵਿੱਚ ਸਾਡੇ ਵਿਗਿਆਨੀਆਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰ ਸਕੇਗਾ।”  


 

ਉਨ੍ਹਾਂ ਕਿਹਾ, “ਡਾਕ ਵਿਭਾਗ ਨੂੰ ਭਾਰਤ ਸਰਕਾਰ ਦੀ ਸਭ ਤੋਂ ਭਰੋਸੇਮੰਦ ਏਜੰਸੀ ਵਜੋਂ ਟੈਗ ਹਾਸਲ ਹੋਣ ਦਾ ਮਾਣ ਹੈ ਜੋ ਸਭ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ, ਇੱਥੋਂ ਤੱਕ ਕਿ ਬਹੁਤ ਮੁਸ਼ਕਲ ਹਾਲਤਾਂ ਵਿੱਚ ਵੀ।”  ਉਨ੍ਹਾਂ ਡੀਐੱਸਟੀ ਨੂੰ ਬੇਨਤੀ ਕੀਤੀ ਕਿ ਉਹ ਡੀਓਪੀ ਨਾਲ ਨੇੜਿਓਂ ਕੰਮ ਕਰਨ ਤਾਂ ਜੋ ਇਸ ਨੂੰ ਵਧੇਰੇ ਲੋਕਪੱਖੀ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਵਧੇਰੇ ਤੇਜ਼ ਬਣਾਇਆ ਜਾ ਸਕੇ।


 

ਇਸ ਮੌਕੇ, ਸਕੱਤਰ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਦੱਸਿਆ ਕਿ ਡੀਐੱਸਟੀ ਦੁਆਰਾ ਵਿਗਿਆਨਕ ਸੰਸਥਾਵਾਂ ਦੇ ਨੈੱਟਵਰਕ ਨੂੰ ਮੁਹੱਈਆ ਕਰਵਾਈ ਗਈ ਸਹਾਇਤਾ ਅਤੇ ਇਸ ਦੇ ਵਿਸ਼ਾਲ ਹਿਤਧਾਰਕ ਆਧਾਰ ਤੱਕ ਦੀ ਪਹੁੰਚ ਨੇ, ਵਿਗਿਆਨਕ ਖੇਤਰ ਵਿੱਚ ਭਾਰਤ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜੋ ਕਿ ਵਿਗਿਆਨਕ ਪ੍ਰਕਾਸ਼ਨਾਂ ਵਿੱਚ ਹਾਸਲ ਹੋਏ ਗਲੋਬਲ ਤੀਜੇ ਰੈਂਕ ਅਤੇ ਹੋਰਨਾਂ ਤੋਂ ਇਲਾਵਾ ਇਨੋਵੇਸ਼ਨਜਸ ਇੰਡੈਕਸ ਵਿੱਚ ਵਾਧਾ ਜਿਹੇ ਸੂਚਕਾਂ ਨਾਲ ਸਪਸ਼ਟ ਹੈ। 


 

ਉਨ੍ਹਾਂ ਕਿਹਾ, ਇਹ ਪਿਛਲੇ 50 ਸਾਲਾਂ ਤੋਂ ਵਿਗਿਆਨੀਆਂ, ਵਿਦਿਆਰਥੀਆਂ ਦੇ ਯੋਗਦਾਨ ਸਦਕਾ ਸੰਭਵ ਹੋਇਆ ਹੈ ਜੋ ਕਿ ਪੋਸਟਲ ਕਵਰ ਵਿੱਚ ਯਾਦਗਾਰ ਵਜੋਂ ਦਰਜ ਕੀਤਾ ਗਿਆ ਹੈ।  ਉਨ੍ਹਾਂ ਡਾਕ ਵਿਭਾਗ ਲਈ ਤਕਨੀਕੀ ਹੱਲ ਮੁਹੱਈਆ ਕਰਨ ਸਬੰਧੀ ਕੰਮ ਕਰਨ ਦੀ ਉਤਸੁਕਤਾ ਜ਼ਾਹਰ ਕੀਤੀ।


 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਆਪਣੀ 50ਵੀਂ ਵਰ੍ਹੇਗੰਢ 03 ਮਈ, 2020 ਤੋਂ 03 ਮਈ, 2021 ਤੱਕ ਮਨਾ ਰਿਹਾ ਹੈ। ਵਿਭਾਗ ਨੇ ਗੋਲਡਨ ਜੁਬਲੀ ਵਰ੍ਹੇਗੰਢ ਮਨਾਉਣ ਲਈ ਕਈ ਸਮਾਗਮਾਂ ਦੀ ਯੋਜਨਾ ਬਣਾਈ ਹੈ। ਡੀਐੱਸਟੀ ਦੀ ਸਥਾਪਨਾ, ਸਾਇੰਸ ਅਤੇ ਟੈਕਨੋਲੋਜੀ ਦੇ ਨਵੇਂ ਖੇਤਰਾਂ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਵਿੱਚ ਐੱਸਐਂਡਟੀ ਗਤੀਵਿਧੀਆਂ ਦੇ ਪ੍ਰਬੰਧਨ, ਤਾਲਮੇਲ ਅਤੇ ਉਤਸ਼ਾਹਤ ਕਰਨ ਲਈ ਇੱਕ ਨੋਡਲ ਵਿਭਾਗ ਦੇ ਰੂਪ ਵਿੱਚ ਕੰਮ ਕਰਨ ਦੇ ਉਦੇਸ਼ ਨਾਲ, ਮਈ 1971 ਵਿੱਚ ਕੀਤੀ ਗਈ ਸੀ।


 

ਵਿਭਾਗ ਪਾਸ ਸਾਇੰਸ ਅਤੇ ਟੈਕਨੋਲੋਜੀ ਨਾਲ ਸਬੰਧਿਤ ਨੀਤੀਆਂ ਬਣਾਉਣ ਲਈ ਆਦੇਸ਼ ਹਾਸਲ ਹੈ ਅਤੇ ਇਸਦੀਆਂ ਕਈ ਵੱਡੀਆਂ ਜ਼ਿੰਮੇਵਾਰੀਆਂ ਹਨ, ਜਿਨ੍ਹਾਂ ਵਿੱਚ; ਕੈਬਨਿਟ ਦੀ ਵਿਗਿਆਨਕ ਸਲਾਹਕਾਰ ਕਮੇਟੀ (ਐੱਸਏਸੀਸੀ) ਨਾਲ ਸਬੰਧਿਤ ਮਾਮਲਿਆਂ ਨਾਲ ਨਜਿੱਠਣਾ; ਐੱਸਐਂਡਟੀ ਨੂੰ ਉਤਸ਼ਾਹਿਤ ਕਰਨਾ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਅਤੇ ਸੁਰੱਖਿਆ ਲਈ ਸਾਰੇ ਪੱਧਰਾਂ 'ਤੇ ਇਸ ਦੀ ਵਰਤੋਂ; ਵਿਗਿਆਨਕ ਖੋਜ ਸੰਸਥਾਵਾਂ, ਵਿਗਿਆਨਕ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਨੂੰ ਸਹਾਇਤਾ ਦੇਣ ਅਤੇ ਗ੍ਰਾਂਟ-ਇਨ-ਸਹਾਇਤਾ ਦੇਣ ਸਮੇਤ ਕਈ ਹੋਰ ਕੰਮ ਸ਼ਾਮਲ ਹਨ।  


 

ਵਿਭਾਗ ਦੀਆਂ ਇੱਕ ਪਾਸੇ ਉੱਚ ਪੱਧਰੀ ਬੁਨਿਆਦੀ ਖੋਜ ਅਤੇ ਉੱਨਤ ਟੈਕਨੋਲੋਜੀਆਂ ਦੇ ਵਿਕਾਸ ਨੂੰ ਅੱਗੇ ਵਧਾਉਣ ਤੋਂ ਲੈਕੇ ਦੂਜੇ ਪਾਸੇ ਢੁੱਕਵੇਂ ਹੁਨਰਾਂ ਅਤੇ ਟੈਕਨੋਲੋਜੀਆਂ ਦੇ ਵਿਕਾਸ ਦੁਆਰਾ ਆਮ ਆਦਮੀ ਦੀਆਂ ਤਕਨੀਕੀ ਜ਼ਰੂਰਤਾਂ ਦੀ ਪੂਰਤੀ ਤੱਕ ਦੀਆਂ ਵੱਡੀਆਂ ਗਤੀਵਿਧੀਆਂ ਸ਼ਾਮਲ ਹਨ।


 

ਇਸ ਸਮਾਰੋਹ ਵਿੱਚ  ਸ਼੍ਰੀ ਵਿਨੀਤ ਕੁਮਾਰ ਪਾਂਡੇ, ਡਾਇਰੈਕਟਰ ਜਨਰਲ (ਡਾਕ), ਡੀਐੱਸਟੀ ਅਤੇ ਡੀਓਪੀ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।


 

4.jpg

 

 

             ********



 

ਐੱਨਬੀ / ਕੇਜੀਐੱਸ




(Release ID: 1669605) Visitor Counter : 227