ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਖਾਦੀ ਕਾਰਗਿਲ ਲੇਹ ਵਿੱਚ ਰੋਜ਼ਗਾਰ ਪੈਦਾ ਕਰਕੇ ਚਿਹਰਿਆਂ ਤੇ ਮੁਸਕੁਰਾਹਟ ਲਿਆ ਰਹੀ ਹੈ
Posted On:
02 NOV 2020 3:51PM by PIB Chandigarh
ਕਾਰਗਿਲ ਤੇ ਲੇਹ ਦੇ ਸ਼ਾਂਤ ਤੇ ਅਨੋਖੇ ਹਿਮਾਲਈ ਇਲਾਕੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਵੱਲੋਂ ਇਸ ਖੇਤਰ ਵਿੱਚ ਸਵੈ ਰੋਜ਼ਗਾਰ ਪੈਦਾ ਕਰਨ ਲਈ ਗਤੀਵਿਧੀਆਂ ਦੇ ਸਿੱਟੇ ਵਜੋਂ ਉਤਪਾਦਕ ਗਤੀਵਿਧੀਆਂ ਨਾਲ ਖਿੜਿ੍ਆ ਹੋਇਆ ਹੈ ।
ਸਾਲ 2017—18 ਤੋਂ ਲੈ ਕੇ , ਕੇ ਵੀ ਆਈ ਸੀ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ ਜੋ ਸਰਕਾਰ ਦਾ ਫਲੈਗਸਿ਼ੱਪ ਪ੍ਰੋਗਰਾਮ ਹੈ ਤਹਿਤ 1,000 ਵੱਖ ਵੱਖ ਛੋਟੀਆਂ ਅਤੇ ਦਰਮਿਆਨੀਆਂ ਇਕਾਈਆਂ ਸਥਾਪਤ ਕੀਤੀਆਂ ਹਨ ਅਤੇ ਕੇਵਲ ਸਾਢੇ ਤਿੰਨ ਸਾਲ ਵਿੱਚ ਸਥਾਨਕ ਨੌਜਵਾਨਾਂ ਲਈ ਕਾਰਗਿਲ ਤੇ ਲੇਹ ਵਿੱਚ 8,200 ਤੋਂ ਜਿ਼ਆਦਾ ਰੋਜ਼ਗਾਰ ਪੈਦਾ ਕੀਤੇ ਹਨ , ਜਿਸ ਲਈ ਇਹਨਾਂ ਇਕਾਈਆਂ ਨੂੰ ਸਹਿਯੋਗ ਦੇਣ ਲਈ ਸਾਲ 2017—18 ਤੋਂ ਲੈ ਕੇ ਹੁਣ ਤੱਕ 32.35 ਕਰੋੜ ਰੁਪਏ ਦੀ ਰਾਸ਼ੀ ਮਾਰਜਿਨ ਮਨੀ ਵਜੋਂ ਜਾਰੀ ਕੀਤੀ ਹੈ ।
ਸੀਮੇਂਟ ਦੇ ਬਲਾਕ ਨਿਰਮਾਣ ਕਰਨ ਤੋਂ ਲੈ ਕੇ ਲੋਹਾ ਅਤੇ ਸਟੀਲ ਵਸਤਾਂ ਬਣਾਉਣ , ਆਟੋਮੋਬਾਇਲ ਰਿਪੇਅਰ ਵਰਕਸ਼ਾਪਸ , ਦਰਜ਼ੀ ਦੀਆਂ ਇਕਾਈਆਂ , ਲਕੜੀ ਦੇ ਫਰਨੀਚਰ ਬਣਾਉਣ ਦੀਆਂ ਇਕਾਈਆਂ , ਵੁੱਡ ਕਾਰਵਿੰਗ ਯੁਨਿਟਸ , ਸਾਈਬਰ ਕੈਫੇ , ਬਿਊਟੀ ਪਾਰਲਰਸ ਅਤੇ ਸੋਨੇ ਦੇ ਗਹਿਣੇ ਤਿਆਰ ਕਰਨ ਆਦਿ ਕੁਝ ਹਨ , ਜਿਹਨਾਂ ਨੂੰ ਕੇ ਵੀ ਆਈ ਸੀ ਨੇ ਸਥਾਨਕ ਲੋਕਾਂ ਨੂੰ ਮਾਣਯੋਗ ਰੋਜ਼ੀ ਰੋਟੀ ਕਮਾਉਣ ਲਈ ਸਹਾਇਤਾ ਕੀਤੀ ਹੈ । ਇੱਥੋਂ ਤੱਕ ਕਿ 2020—21 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਜੋ ਕੋਵਿਡ 19 ਲਾਕਡਾਊਨ ਦੇ ਮਾੜੇ ਪ੍ਰਭਾਵ ਹੇਠ ਸਨ , ਕੇ ਵੀ ਆਈ ਸੀ ਨੇ ਕਾਰਗਿਲ ਵਿੱਚ ਸਥਾਨਕ ਲੋਕਾਂ ਲਈ 26 ਨਵੇਂ ਪ੍ਰਾਜੈਕਟ ਅਤੇ ਲੇਹ ਵਿੱਚ 24 ਨਵੇਂ ਪ੍ਰਾਜੈਕਟ ਵੱਖ ਵੱਖ ਖੇਤਰਾਂ ਵਿੱਚ ਸਥਾਪਤ ਕਰਨ ਲਈ ਸਹਾਇਤਾ ਕੀਤੀ ਹੈ , ਜਿਸ ਨੇ ਦੋਹਾਂ ਖੇਤਰਾਂ ਵਿੱਚ 350 ਰੋਜ਼ਗਾਰ ਪੈਦਾ ਕੀਤੇ ਹਨ ।
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਕੇ ਵੀ ਆਈ ਸੀ ਪੀ ਐੱਮ ਜੀ ਪੀ ਸਕੀਮ ਨੂੰ ਲਾਗੂ ਕਰਨ ਲਈ ਨੋਡਲ ਏਜੰਸੀ ਹੈ । ਸਾਲ 2017—18 ਤੋਂ 2020—21 ਤੱਕ (30 ਸਤੰਬਰ ਤੱਕ), ਕੇ ਵੀ ਆਈ ਸੀ ਨੇ ਕਾਰਗਿਲ ਵਿੱਚ 802 ਪ੍ਰਾਜੈਕਟ ਅਤੇ ਲੇਹ ਖੇਤਰ ਵਿੱਚ 191 ਪ੍ਰਾਜੈਕਟ ਸਥਾਪਤ ਕੀਤੇ ਨੇ । ਇਹਨਾਂ ਪ੍ਰਾਜੈਕਟਾਂ ਨੇ ਕਾਰਗਿਲ ਵਿੱਚ 6,781 ਰੋਜ਼ਗਾਰ ਅਤੇ ਲੇਹ ਵਿੱਚ 1,421 ਰੋਜ਼ਗਾਰ ਪੈਦਾ ਕੀਤੇ ਹਨ । ਕੇ ਵੀ ਆਈ ਸੀ ਨੇ ਕਾਰਗਿਲ ਵਿੱਚ ਇਹਨਾਂ ਪ੍ਰਾਜੈਕਟਾਂ ਲਈ 26.67 ਕਰੋੜ ਮਾਰਜਿਨ ਮਨੀ ਵੰਡੀ ਹੈ ਅਤੇ ਇਸੇ ਸਮੇਂ ਦੌਰਾਨ ਲੇਹ ਖੇਤਰ ਵਿੱਚ 5.68 ਕਰੋੜ ਰੁਪਏ ਵੰਡੇ ਗਏ ਹਨ ।
ਕੇ ਵੀ ਆਈ ਸੀ ਦੇ ਚੇਅਰਮੈਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਅਨੁਸਾਰ ਕਾਰਗਿਲ ਅਤੇ ਲੇਹ ਵਿੱਚ ਇਹਨਾਂ ਰੋਜ਼ਗਾਰ ਮੌਕਿਆਂ ਦਾ ਸਿਹਰਾ ਲੇਹ ਲੱਦਾਖ਼ ਖੇਤਰ ਜੋ ਵਾਤਾਵਰਣ ਤੌਰ ਤੇ ਚੁਣੌਤੀਆਂ ਭਰਿਆ ਹੈ, ਦੇ ਸਮੁੱਚੇ ਵਿਕਾਸ ਲਈ ਪ੍ਰਧਾਨ ਮੰਤਰੀ ਦੀ ਦੂਰ ਦ੍ਰਿਸ਼ਟੀ ਦੇ ਸਿਰ ਬੰਨਦਾ ਹੈ ਕਿਉਂਕਿ ਲੇਹ ਲੱਦਾਖ ਇਲਾਕਾ ਸਾਲ ਵਿੱਚ ਛੇ ਮਹੀਨੇ ਹੀ ਪਹੁੰਚ ਯੋਗ ਹੈ । ਸਕਸੈਨਾ ਨੇ ਕਿਹਾ ‘ਕਾਰਗਿਲ ਅਤੇ ਲੇਹ ਨੇ ਵੱਖ ਵੱਖ ਨਿਰਮਾਣ ਗਤੀਵਿਧੀਆਂ ਚਲਾਉਣ ਲਈ ਵੱਡੀਆਂ ਸੰਭਾਵਨਾਵਾਂ ਦਰਸਾਈਆਂ ਹਨ । ਲੱਗਭਗ ਛੇ ਮਹੀਨੇ ਲੇਹ ਅਤੇ ਕਾਰਗਿਲ ਦੇਸ਼ ਦੇ ਬਾਕੀ ਹਿੱਸਿਆਂ ਤੋਂ ਸੰਪਰਕ ਟੁੱਟਾ ਰਹਿੰਦਾ ਹੈ । ਫਿਰ ਵੀ ਇਹ ਉਤਪਾਦਨ ਇਕਾਈਆਂ ਇਹਨਾਂ ਖੇਤਰਾਂ ਵਿੱਚ ਸਾਰਾ ਸਾਲ ਵਸਤਾਂ ਦੀ ਸਥਾਨਕ ਉਪਲਬੱਧਤਾ ਨੂੰ ਯਕੀਨੀ ਬਣਾਉਣਗੀਆਂ’ ।
ਕਾਰਗਿਲ ਅਤੇ ਲੇਹ ਵਿੱਚ 2017—18 ਤੋਂ ਲੈ ਕੇ 2020—21 ਸਤੰਬਰ 30 ਤੱਕ ਰੋਜ਼ਗਾਰ ਅਤੇ ਪ੍ਰਾਜੈਕਟਾਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ ।
Sr No
|
Year
|
No of Projects
|
Margin Money
disbursed
(in Rs Lakh )
|
Employment created
|
01
|
2017-18
|
172
|
417.12
|
1099
|
02
|
2018-19
|
462
|
1491.63
|
4252
|
03
|
2019-20
|
309
|
1122.94
|
2501
|
04
|
2020-20
(upto 30.09.2020)
|
50
|
204.00
|
350
|
05
|
Total
|
993
|
3235.69
|
8202
|
ਆਰ ਸੀ ਜੇ / ਆਰ ਐੱਨ ਐੱਮ / ਆਈ ਏ
(Release ID: 1669586)
Visitor Counter : 271