ਰੱਖਿਆ ਮੰਤਰਾਲਾ
ਕੀਨੀਆ ਦੇ ਸੀ.ਡੀ.ਐਫ.- ਇੱਕ ਹਫਤੇ ਦੇ ਭਾਰਤ ਦੌਰੇ 'ਤੇ
ਕਮਾਂਡ ਲੈਣ ਤੋਂ ਬਾਅਦ ਅਫਰੀਕਾ ਤੋਂ ਬਾਹਰ ਕਿਸੇ ਦੇਸ਼ ਦਾ ਪਹਿਲਾ ਦੌਰਾ ਕਰ ਰਹੇ ਹਨ
Posted On:
02 NOV 2020 4:00PM by PIB Chandigarh
ਕੀਨੀਆ ਦੇ ਰੱਖਿਆ ਬਲਾਂ ਦੇ ਮੁਖੀ ਜਨਰਲ ਰਾਬਰਟ ਕਿਬੋਚੀ, ਰੱਖਿਆ ਮੰਤਰਾਲਾ ਦੇ ਸੱਦੇ 'ਤੇ 02 ਤੋਂ 06 ਨਵੰਬਰ 2020 ਤੱਕ ਭਾਰਤ ਦਾ ਦੌਰਾ ਕਰ ਰਹੇ ਹਨ। ਇਸ ਸਾਲ ਦੇ ਸ਼ੁਰੂ ਵਿਚ ਮਈ ਵਿਚ ਕਮਾਨ ਸੰਭਾਲਣ ਤੋਂ ਬਾਅਦ ਭਾਰਤ ਪਹਿਲਾ ਦੇਸ਼ ਹੈ ਜਿਸ ਦੀ ਸੀਡੀਐਫ ਕੇਨੀਆ ਅਫਰੀਕਾ ਤੋਂ ਬਾਹਰ ਦਾ ਦੌਰਾ ਕਰ ਰਹੇ ਹਨ । ਹਫਤੇ ਦੇ ਲੰਬੇ ਦੌਰੇ ਦੌਰਾਨ, ਉਹ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ, ਸੇਵਾ ਮੁਖੀਆਂ ਅਤੇ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
2. ਜਨਰਲ ਅਫਸਰ ਆਪਣੀ ਫੇਰੀ ਦੌਰਾਨ ਆਗਰਾ, ਮਹੂ ਅਤੇ ਬੰਗਲੂਰੁ ਦਾ ਦੌਰਾ ਵੀ ਕਰਨਗੇ। ਇਤਫਾਕਨ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸੀਡੀਐਫ ਇੱਕ ਨੌਜਵਾਨ ਅਧਿਕਾਰੀ ਦੇ ਰੂਪ ਵਿੱਚ ਭਾਰਤ ਦਾ ਦੌਰਾ ਕਰ ਰਹੇ ਹਨ। 1984-1987 ਦੌਰਾਨ ਜਨਰਲ ਰਾਬਰਟ ਨੇ ਮਹੂ ਵਿਖੇ ਮਿਲਟਰੀ ਕਾਲਜ ਆਫ ਟੈਲੀਕਾਮ ਇੰਜੀਨੀਅਰਿੰਗ ਵਿੱਚ ਆਪਣਾ ਸਿਗਨਲ ਆੱਫਸਰਜ਼ ਡਿਗਰੀ ਟੈਲੀਕਾਮ ਇੰਜੀਨੀਅਰਿੰਗ ਦਾ ਕੋਰਸ ਪੂਰਾ ਕੀਤਾ ਸੀ।
3. ਜਨਰਲ ਅਧਿਕਾਰੀ ਦੀ ਫੇਰੀ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਭਾਰਤ ਅਤੇ ਕੀਨੀਆ ਦਰਮਿਆਨ ਦੁਵੱਲੇ ਸਬੰਧਾਂ ਵਿੱਚ ਡੂੰਘੀ ਸਾਂਝ ਪਾਈ ਜਾ ਰਹੀ ਹੈ। ਇਹ ਸੰਬੰਧ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਾਲ 2016 ਵਿੱਚ ਕੀਨੀਆ ਦੀ ਯਾਤਰਾ ਅਤੇ 2017 ਵਿੱਚ ਕੀਨੀਆ ਦੇ ਰਾਸ਼ਟਰਪਤੀ ਦੀ ਮਹਾਰਾਸ਼ਟਰ ਦੀ ਫੇਰੀ ਨਾਲ ਨਿਰੰਤਰ ਮਜ਼ਬੂਤ ਹੋਏ ਹਨ। ਰੱਖਿਆ ਸਹਿਯੋਗ ਦੇ ਖੇਤਰਾਂ ਵਿਚ ਸਮਰੱਥਾ ਅਤੇ ਸਮਰੱਥਾ ਵਧਾਉਣਾ, ਅੱਤਵਾਦ ਦਾ ਮੁਕਾਬਲਾ ਕਰਨਾ, ਸੰਯੁਕਤ ਰਾਸ਼ਟਰ ਦੇ ਸ਼ਾਤੀ ਬਹਾਲੀ ਯਤਨਾਂ ਲਈ ਸਹਿਯੋਗ ਕਰਨਾ, ਡਾਕਟਰੀ ਸਿਹਤ ਦੇਖਭਾਲ ਅਤੇ ਸਾਈਬਰ ਸੁਰੱਖਿਆ ਸ਼ਾਮਲ ਹਨ ।
4. ਇਹ ਦੇਖਦੇ ਹੋਏ ਕਿ ਭਾਰਤ ਅਤੇ ਕੀਨੀਆ ਦੋਵੇਂ ਮਜਬੁਤ ਲੋਕਤੰਤਰੀ ਦੇਸ਼ ਹਨ ਅਤੇ ਉਨ੍ਹਾਂ ਕੋਲ ਪੇਸ਼ੇਵਰ ਹਥਿਆਰਬੰਦ ਫੌਜਾਂ ਹਨ । ਦੋਵਾਂ ਦੇਸ਼ਾਂ ਵਿਚਾਲੇ ਬਹੁਤ ਮਜਬੁਤ ਦੁਵਲੀ ਸਦਭਾਵਨਾ ਵਾਲਾ ਰਿਸ਼ਤਾ ਹੈ । ਇਹ ਮੁਲਾਕਾਤ ਦੋਵਾਂ ਦੇਸ਼ਾਂ ਅਤੇ ਦੋਹਾਂ ਹਥਿਆਰਬੰਦ ਬਲਾਂ ਦਰਮਿਆਨ ਪਹਿਲਾਂ ਤੋਂ ਮਜ਼ਬੂਤ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ। ਜਨਰਲ ਅਧਿਕਾਰੀ 07 ਨਵੰਬਰ 2020 ਨੂੰ ਕੀਨੀਆ ਵਾਪਸੀ ਲਈ ਰਵਾਨਾ ਹੋਣਗੇ।
ਏ.ਏ. / ਵੀ.ਵਾਈ. / ਕੇ.ਵੀ.
(Release ID: 1669585)
Visitor Counter : 187