ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
‘ਵੈਭਵ’ ਸਿਖ਼ਰ–ਸੰਮੇਲਨ: ਰੈਜ਼ੀਡੈਂਟ ਤੇ ਓਵਰਸੀਜ਼ ਭਾਰਤੀ ਵਿਗਿਆਨੀਆਂ/ਅਕਾਦਮੀਸ਼ੀਅਨਾਂ ਦਾ ਵਿਲੱਖਣ ਸੰਗਮ ਸਫ਼ਲਤਾਪੂਰਬਕ ਸੰਪੰਨ
ਇਸ ਸਿਖ਼ਰ–ਸੰਮੇਲਨ ਨੇ ਵਿਗਿਆਨ ਤੇ ਟੈਕਨੋਲੋਜੀ ਦੇ ਨਵੇਂ ਤੇ ਉੱਭਰ ਰਹੇ ਖੇਤਰਾਂ ਵਿੱਚ ਤਾਲਮੇਲ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ
‘ਵੈਭਵ’ ਨੇ ਸਰਬਪੱਖੀ ਵਿਕਾਸ ਦੇ ਰਾਹ ’ਚ ਉੱਭਰ ਰਹੀਆਂ ਚੁਣੌਤੀਆਂ ਦੇ ਹੱਲ ਹਿਤ ਵਿਸ਼ਵ–ਪੱਧਰੀ ਭਾਰਤੀ ਖੋਜਕਾਰਾਂ ਦੀ ਮੁਹਾਰਤ/ਗਿਆਨ ਵਧਾਉਣ ਲਈ ਰੱਖੀ ਇੱਕ ਵਿਆਪਕ ਰੂਪ–ਰੇਖਾ
Posted On:
01 NOV 2020 3:17PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2 ਅਕਤੂਬਰ, 2020 ਨੂੰ ਗਾਂਧੀ ਜਯੰਤੀ ਮੌਕੇ ਓਵਰਸੀਜ਼ ਤੇ ਰੈਜ਼ੀਡੈਂਟ ਭਾਰਤੀ ਖੋਜਕਾਰਾਂ ਤੇ ਅਕਾਦਮੀਸ਼ੀਅਨਾਂ ਦੇ ਇੱਕ ਵਿਸ਼ਵ–ਪੱਧਰੀ ਵਰਚੁਅਲ ਸਿਖ਼ਰ–ਸੰਮੇਲਨ ‘ਵੈਸ਼ਵਿਕ ਭਾਰਤੀਯ ਵੈਗਯਾਨਿਕ’ (ਵੈਭਵ) ਸਿਖ਼ਰ ਸੰਮੇਲਨ ਦਾ ਉਦਘਾਟਨ ਕੀਤਾ ਸੀ, ਉਹ ਕੱਲ੍ਹ ਸੰਪੰਨ ਹੋ ਗਿਆ। ਲਗਭਗ 2,600 ਓਵਰਸੀਜ਼ ਭਾਰਤੀਆਂ ਨੇ ਇਸ ਸਿਖ਼ਰ–ਸੰਮੇਲਨ ਲਈ ਔਨਲਾਈਨ ਰਜਿਸਟਰੇਸ਼ਨ ਕਰਵਾਈ ਸੀ। ਭਾਰਤ ਤੇ ਵਿਦੇਸ਼ਾਂ ਵਿੱਚ ਵੱਸੇ ਭਾਰਤੀ ਮੂਲ ਦੇ ਲਗਭਗ 3,200 ਪੈਨਲ ਮੈਂਬਰਾਂ ਤੇ ਤਕਰੀਬਨ 22,500 ਅਕਾਦਮੀਸ਼ੀਅਨਾਂ ਤੇ ਵਿਗਿਆਨੀਆਂ ਨੇ ਵੈਬੀਨਾਰਸ ਦੀ ਇਸ ਇੱਕ–ਮਹੀਨਾ ਲੰਬੀ ਲੜੀ ਵਿੱਚ ਹਿੱਸਾ ਲਿਆ। ਇਹ ਵਿਚਾਰ–ਵਟਾਂਦਰੇ 3 ਅਕਤੂਬਰ ਨੂੰ ਸ਼ੁਰੂ ਹੋਏ ਸਨ ਤੇ 31 ਅਕਤੂਬਰ, 2020 ਨੂੰ ਸਰਦਾਰ ਵੱਲਭਭਾਈ ਪਟੇਲ ਜਯੰਤੀ ਮੌਕੇ ਖ਼ਤਮ ਹੋਏ। ਤਿੰਨ ਅਕਤੂਬਰ ਤੋਂ ਲੈ ਕੇ 25 ਅਕਤੂਬਰ ਤੱਕ ਚੈਂਪੀਅਨ ਸਥਾਨਾਂ ਵੱਲੋਂ ਵਿਭਿੰਨ ਵਰਟੀਕਲਜ਼ ਅਧੀਨ ਲਗਭਗ 722 ਘੰਟਿਆਂ ਦੀ ਵਿਚਾਰ–ਚਰਚਾ ਕਰਵਾਈ ਗਈ ਅਤੇ ਉਨ੍ਹਾਂ ਦੇ ਨਤੀਜਿਆਂ ਦੀ ਸਮੀਖਿਆ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਸਾਰਸਵਤ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੇ ਰਾਘਵਨ ਦੀ ਅਗਵਾਈ ਹੇਠਲੀ ਸਲਾਹਕਾਰ ਪਰੀਸ਼ਦ ਨੇ 28 ਅਕਤੂਬਰ ਤੋਂ ਲੈ ਕੇ 31 ਅਕਤੂਬਰ, 2020 ਤੱਕ ਕੀਤੀ। ਸੀਐੱਸਆਈਆਰ, ਡੀਐੱਸਟੀ, ਡੀਆਰਡੀਓ, ਆਈਸੀਏਆਰ, ਡੀਓਐੱਸ, ਡੀਏਈ, ਡੀਬੀਟੀ, ਸਿਹਤ, ਫ਼ਾਰਮਾ, ਵਿਦੇਸ਼ ਮੰਤਰਾਲਾ, ਪ੍ਰਿਥਵੀ ਵਿਗਿਆਨ ਮੰਤਰਾਲਾ, ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ, ਸਿੱਖਿਆ ਮੰਤਰਾਲਾ ਅਤੇ ਆਈਸੀਐੱਮਆਰ ਸਮੇਤ ਵਿਗਿਆਨ ਤੇ ਟੈਕਨੋਲੋਜੀ ਦੇ ਵਿਭਿੰਨ ਵਿਭਾਗਾਂ ਤੇ ਹੋਰ ਮੰਤਰਾਲਿਆਂ ਦੇ ਸਕੱਤਰ ਇਸ ਪਰੀਸ਼ਦ ਦੇ ਮੈਂਬਰ ਹਨ। ਚੈਂਪੀਅਨ ਸੰਸਕਾਨਾਂ ਨੇ ਭਾਗੀਦਾਰਾਂ ਦੇ ਆਲੋਚਨਾਤਮਕ ਵਿਚਾਰ ਤੇ ਸੁਝਾਅ ਹਾਸਲ ਕੀਤੇ।
‘ਵੈਭਵ’ ਅਤੇ ਆਤਮਨਿਰਭਰ ਭਾਰਤ: ‘ਵੈਭਵ’ ਨੇ ਆਤਮਨਿਰਭਰ ਭਾਰਤ ਵੱਲ ਇੱਕ ਅਹਿਮ ਆਯਾਮ ਵਜੋਂ ਖੋਜ ਸਮਰੱਥਾ ਸਥਾਪਤ ਕਰਨ ਦਾ ਰਾਹ ਵਿਖਾਇਆ ਹੈ। ਇਸ ਨੇ ਹਰੇਕ ਖੇਤਰ ਵਿੱਚ ਇੱਕ ਸਾਂਝੇ ਮੰਤਵ ਲਈ ਦੇਸ਼ ਵਿੱਚ ਸਮਕਾਲੀ ਖੋਜ ਨੂੰ ਸ਼੍ਰੇਣੀਬੱਧ ਕਰਨ ਕਰਨ ਦਾ ਰਾਹ ਪੱਧਰਾ ਕੀਤਾ ਹੈ। ਰੈਜ਼ੀਡੈਂਟ ਅਤੇ ਓਵਰਸੀਜ਼ ਭਾਰਤੀਆਂ ਨੇ ਸਮੁੱਚੇ ਵਿਸ਼ਵ ਦੀ ਭਲਾਈ ਲਈ ਭਾਰਤ ਦੀ ਵਿਗਿਆਨ ਤੇ ਟੈਕਨੋਲੋਜੀ ਸਮਰੱਥਾ ਵਿੱਚ ਬੇਰੋਕ ਯੋਗਦਾਨ ਪਾਉਣ ਲਈ ਖੋਜ ਤੇ ਅਕਾਦਮਿਕ ਸਮਰੱਥਾਵਾਂ ਦਾ ਇੱਕ ਸੰਗਠਿਤ ਪਰਿਪੇਖ ਦਿੱਤਾ ਹੈ। ‘ਵੈਭਵ’ ਨੇ ਸਾਈਬਰ–ਸਪੇਸ ਵਿੱਚ ਇੱਕ ਅੰਤਰਕਾਰਜਸ਼ੀਲ ਤੇ ਸਹਿਜ ਪ੍ਰਬੰਧ ਸਿਰਜਿਆ ਹੈ ਅਤੇ ਤਾਲਮੇਲ ਨੂੰ ਉਤਸ਼ਾਹਿਤ ਕੀਤਾ ਹੈ ਤੇ ਲੀਡਰਸ਼ਿਪ ਦਾ ਵਿਕਾਸ ਕੀਤਾ ਹੈ। ਇਹ ਵਿਗਿਆਨ ਤੇ ਖੋਜ ਦੇ ਖੇਤਰ ਵਿੱਚ ਸਿਰਫ਼ ਅਕਾਦਮਿਕ ਸੰਸਥਾਨਾਂ ਦੇ ਨਾਲ–ਨਾਲ ਸਰਕਾਰੀ ਵਿੱਤੀ ਸਹਾਇਤਾ ਪ੍ਰਾਪਤ ਖੋਜ ਤੇ ਵਿਕਾਸ ਸੰਗਠਨਾਂ ਤੇ ਖੋਜ ਦੇ ਨਤੀਜੇ ਦਾ ਉਪਯੋਗ ਕਰਨ ਵਾਲੇ ਉਦਯੋਗ ਲਈ ਵੀ ਇੱਕ ਵੱਡੀ ਪਹਿਲ ਹੈ।
ਵੈਭਵ: ਵਿਚਾਰ–ਵਟਾਂਦਰਿਆਂ ਦਾ ਇੱਕ ਵਿਆਪਕ ਵਰਣ–ਕ੍ਰਮ: ‘ਵੈਭਵ’ ਵਿਚਾਰ–ਵਟਾਂਦਰੇ ਬਹੁਤ ਸਾਰੇ ਖੇਤਰਾਂ ਤੇ ਵਿਸ਼ਿਆਂ ਦੇ ਢਾਂਚਾਗਤ ਤਾਦੇ–ਬਾਣੇ ਅਧੀਨ ਕੀਤੇ ਗਏ ਸਨ। ਇਸ ਸਿਖ਼ਰ–ਸੰਮੇਲਨ ਦੌਰਾਨ ਅਕਾਦਮਿਕ ਤੇ ਵਿਗਿਆਨਕ ਕਾਨਫ਼ਰੰਸਾਂ ਦੇ ਇਤਿਹਾਸ ਵਿੱਚ ਕਈ ਗੱਲਾਂ ਪਹਿਲੀ ਵਾਰ ਹੋਈਆਂ। ਪ੍ਰਮੁੱਖ ਝਲਕੀਆਂ ਇਹ ਹਨ
- 18 ਵਰਟੀਕਲਸ (ਖੇਤਰ)
- 80 ਹੌਰੀਜ਼ੌਂਟਲਸ (ਵਿਸ਼ੇ)
- 230 ਪੈਨਲ ਵਿਚਾਰ ਸੈਸ਼ਨ
- 23 ਦਿਨਾਂ ਤੱਕ ਪੈਨਲ ਵਿਚਾਰ–ਚਰਚਾ
- 3,169 ਪੈਨਲ–ਮੈਂਬਰ
- 22,500 ਜਣੇ ਹਾਜ਼ਰ ਰਹੇ
- ਰਸਮੀ ਵਿਚਾਰ–ਵਟਾਂਦਰਿਆਂ ਦੇ 722 ਘੰਟੇ
ਪੈਨਲ–ਮੈਂਬਰਾਂ ਵਿੱਚ 45% ਓਵਰਸੀਜ਼ ਭਾਰਤੀ ਸਨ ਤੇ 55% ਰੈਜ਼ੀਡੈਂਟ ਭਾਰਤੀ ਅਕਾਦਮੀਸ਼ੀਅਨ ਤੇ ਵਿਗਿਆਨੀ ਸਨ। ਇਸ ਤੋਂ ਇਲਾਵਾ, ਰਸਮੀ ਪੈਨਲ ਬੈਠਕਾਂ ਤੋਂ ਪਹਿਲਾਂ ਲਗਭਗ 200 ਘੰਟੇ ਤਿਆਰੀ ਉੱਤੇ ਅਤੇ ਵਿਚਾਰ–ਵਟਾਂਦਰਿਆਂ ਦੇ ਅਭਿਆਸ ਉੱਤੇ ਖ਼ਰਚ ਕੀਤੇ ਗਏ ਸਨ। ਇਸ ਸਿਖ਼ਰ–ਸੰਮੇਲਨ ਵਿੱਚ 71 ਦੇਸ਼ਾਂ ਦੇ ਕੁੱਲ ਭਾਰਤੀਆਂ ਨੇ ਭਾਗ ਲਿਆ। ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲਕਦਮੀ ਹੈ, ਜਿੱਥੇ ਵਿਆਪਕ ਗਿਣਤੀ ’ਚ ਵਿਸ਼ਿਆਂ ਉੱਤੇ ਵਿਸ਼ਾਲ ਪੱਧਰ ਉੱਤੇ ਅਜਿਹੇ ਵਿਗਿਆਨਕ ਵਿਚਾਰ–ਵਟਾਂਦਰੇ ਹੋਏ। ਭਾਗੀਦਾਰੀ, ਖੇਤਰਾਂ ਦੀ ਕਵਰੇਜ, ਵਿਚਾਰ–ਵਟਾਂਦਰਿਆਂ ਦੀ ਤੀਖਣਤਾ, ਵਿਚਾਰ–ਚਰਚਾ ਉੱਤੇ ਖ਼ਰਚ ਕੀਤੇ ਗਏ ਘੰਟਿਆਂ ਦੀ ਗਿਣਤੀ, ਦੇਸ਼ਾਂ ਦੀ ਗਿਣਤੀ ਤੇ ਭਾਗੀਦਾਰਾਂ ਦਾ ਮਿਆਰ ਜਿਹੇ ਮਾਮਲਿਆਂ ’ਚ ਇਸ ਸਿਖ਼ਰ–ਸੰਮੇਲਨ ਨੇ ਇੱਕ ਨਿਵੇਕਲਾ ਮਿਆਰ ਕਾਇਮ ਕੀਤਾ ਹੈ।
ਇਸ ਸਿਖ਼ਰ–ਸੰਮੇਲਨ ਦਾ ਮੰਤਵ ‘ਖ਼ੁਸ਼ਹਾਲੀ ਲਿਆਉਣ ਲਈ ਇੱਕ ਆਦਰਸ਼ ਖੋਜ ਮਾਹੌਲ ਪੈਦਾ ਕਰਨਾ, ਪਰੰਪਰਾ ਦਾ ਆਧੁਨਿਕਤਾ ਨਾਲ ਸੁਮੇਲ ਕਾਇਮ ਕਰਨਾ’ ਹੈ। ਕੰਪਿਊਟੇਸ਼ਨਲ ਸਾਇੰਸਜ਼, ਇਲੈਕਟ੍ਰੌਨਿਕਸ ਤੇ ਕਮਿਊਨੀਕੇਸ਼ਨ, ਕੁਐਂਟਮ ਟੈਕਨੋਲੋਜੀਸ, ਫ਼ੋਟੋਨਿਕਸ, ਏਅਰੋਸਪੇਸ ਟੈਕਨੋਲੋਜੀਸ, ਸਿਹਤ ਤੇ ਮੈਡੀਕਲ ਵਿਗਿਆਨ, ਫ਼ਾਰਮਾ ਤੇ ਬਾਇਓਟੈਕਨੋਲੋਜੀ, ਖੇਤੀ–ਅਰਥਵਿਵਸਥਾ ਤੇ ਅਨਾਜ ਸੁਰੱਖਿਆ, ਸਮੱਗਰੀ ਤੇ ਪ੍ਰੋਸੈਸਿੰਗ ਟੈਕਨੋਲੋਜੀਸ, ਅਗਾਂਹਵਧੂ ਨਿਰਮਾਣ, ਪ੍ਰਿਥਵੀ ਵਿਗਿਆਨ, ਊਰਜਾ, ਵਾਤਾਵਰਣਕ ਵਿਗਿਆਨ, ਪ੍ਰਬੰਧ ਤੇ ਸਮਾਜਕ ਵਿਗਿਆਨਾਂ ਜਿਹੇ ਵਿਸ਼ਿਆਂ ਉੱਤੇ ਵਿਚਾਰ–ਵਟਾਂਦਰੇ ਕੀਤੇ ਗਏ।
ਵੈਭਵ: ਉੱਭਰਦੇ ਖੇਤਰਾਂ ਵਿੱਚ ਨਵੇਂ ਤਾਲਮੇਲ: ਤਾਲਮੇਲ ਦੇ ਅਜਿਹੇ ਖ਼ਾਸ ਖੇਤਰ ਉੱਭਰ ਕੇ ਸਾਹਮਣੇ ਆਏ ਹਨ, ਜਿਨ੍ਹਾਂ ਉੱਤੇ ਪਹਿਲਾਂ ਕਦੇ ਜ਼ੋਰ ਹੀ ਨਹੀਂ ਦਿੱਤਾ ਗਿਆ ਸੀ; ਜਿਵੇਂ ਕਿ ਬਾਇਓਰੈਮੇਡੀਏਸ਼ਨ, ਸ਼ਹਿਰੀ ਓਰ ਰੀਸਾਈਕਲਿੰਗ ਤੇ ਧਾਤ ਆਰਗੈਨਿਕਸ। ਮਾਹਿਰਾਂ ਨੇ ਭਵਿੱਖ ਦੇ ਬਿਜਲੀ ਗ੍ਰਿੱਡਾਂ, ਅੰਤਰ–ਕਾਰਜਸ਼ੀਲ ਪਰ ਆਈਲੈਂਡੇਬਲ ਮਾਈਕ੍ਰੋ–ਗ੍ਰਿੱਡਜ਼ ਤੇ ਭਾਰਤ ਵਿੱਚ ਬਿਜਲਈਕਰਣ ਲਈ ਪ੍ਰਮੁੱਖ ਸੰਬਧਤ ਟੈਕਨੋਲੋਜੀਸ ਅਤੇ ਝੱਲਣ ਦੀ ਸਮਰੱਥਾ ਕਾਇਮ ਰੱਖਣ ਬਾਰੇ ਬਹਿਸ ਕੀਤੀ। ਸਾਈਬਰ–ਸਪੇਸ ਵਿੱਚ ਵਨ ਟਾਈਮ–ਜ਼ੋਨ ’ਚ ਇੱਕ ਸੈਸ਼ਨ ਦੌਰਾਨ ਇੱਕ ਇਕਹਿਰੀ ਚਿੱਪ ਉੱਤੇ ਵਿਭਿੰਨ ਕਾਰਜਾਤਮਕਤਾ ਅਸੈਂਬਲੀ ਪੈਕੇਜਿੰਗ ਦੇ ਮਹੱਤਵ ਬਾਰੇ ਵਿਚਾਰ–ਚਰਚਾ ਹੋਈ, ਜਦ ਕਿ ਇੱਕ ਹੋਰ ਟਾਈਮ–ਜ਼ੋਨ ਵਿੱਚ ਟ੍ਰੈਪਡ ਆਇਓਨਜ਼ ਤੇ ਪ੍ਰਮਾਣੂ ਘੜੀ ਨਾਲ ਸਬੰਧਿਤ ਤਕਨੀਕੀ ਵਿਚਾਰਾਂ ਦੇ ਪ੍ਰਸਤਾਵ ਰੱਖੇ ਗਏ ਸਨ। ਵੇਫ਼ਰ ਪੱਧਰ ਦੀ ਪੈਕੇਜਿੰਗ, ਐੱਮਈਐੱਮਐੱਸ ਲਈ 3ਡੀ ਸੰਗਠਨ, ਸਿਲੀਕੌਨ ਮੰਚ ਉੱਤੇ 20 ਸਮੱਗਰੀਆਂ ਦੇ ਵਿਪਰੀਤ ਸੰਗਠਨ, ਫ਼ੁਲ ਮਿਸ਼ਨ ਮੋਡ ਇੰਜਣ ਸਾਈਕਲ ਵਿਸ਼ਲੇਸ਼ਣ, ਪੱਖੇ ਦਾ ਏਅਰੋ ਲਚਕਦਾਰ ਵਿਸ਼ਲੇਸ਼ਣ, ਗਰਮ ਟਰਬਾਈਨ ਬਲੇਡ ਕੂਲਿੰਗ ਟੈਕਨੋਲੋਜੀ, ਤੱਤਾਂ ਦੇ ਸ਼ੁੱਧੀਕਰਣ ਲਈ ਝਿੱਲੀ ਨਿਖੇੜ, ਡਿਟੈਕਟਰ ਐਪਲੀਕੇਸ਼ਨ ਲਈ Ge ਸ਼ੁੱਧੀਕਰਣ, THz ਲਈ ਉੱਚ ਪੱਧਰੀ ਡੋਪਡ Ge ਅਤੇ ਦਰਮਿਆਨੀਆਂ IR ਫ਼੍ਰੀਕੁਐਂਸੀਜ਼ ਜਿਹੇ ਕੁਝ ਨਾਮ ਲਏ ਜਾ ਸਕਦੇ ਹਨ, ਜਿਨ੍ਹਾਂ ਖੇਤਰਾਂ ਵਿੱਚ ਤਾਲਮੇਲ ਪੈਦਾ ਕਰਨ ਦੀ ਸ਼ਨਾਖ਼ਤ ਕੀਤੀ ਗਈ।
ਵੈਭਵ – ਹੁੰਗਾਰਾ ਤੇ ਅੱਗੇ ਵਧਣ ਦਾ ਤਰੀਕਾ: ਇੱਕ ਪੈਨਲ ਮੈਂਬਰ ਨੇ ‘ਵੈਭਵ’ ਨੂੰ ਇਹ ਆਖਦਿਆਂ ‘ਉਤਸ਼ਾਹੀ ਆਧਾਰ ਵਾਲੇ ਵਿਗਿਆਨੀ ਤੇ ਅਕਾਦਮੀਸ਼ੀਅਨਾਂ’ ਵਾਲਾ ਇੱਕ ਸੰਗਠਨ ਕਰਾਰ ਦਿੱਤਾ ਕਿ ਇਹ ‘ਦਿਖਾਵੇ ਦੇ ਨਾਵਾਂ ਤੋਂ ਬਗ਼ੈਰ ਇੱਕ ਇਤਿਹਾਸਕ ਤੇ ਵਿਸ਼ਾਲ ਅਭਿਆਸ’ ਸੀ। ਇਸ ਸਿਖ਼ਰ–ਸੰਮੇਲਨ ਦੇ ਚੱਲਦਿਆਂ ਰੈਜ਼ੀਡੈਂਟ ਖੋਜਕਾਰ ਨਾਲੋ–ਨਾਲ ਕੌਮਾਂਤਰੀ ਪੱਧਰ ਉੱਤੇ ਤਾਲਮੇਲ ਵੀ ਕਾਇਮ ਕਰ ਰਹੇ ਹਨ, ਤਾਂ ਜੋ ਦੇਸੀ ਟੈਕਨੋਲੋਜੀਆਂ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਇੱਕ ਪੈਨਲ ਦਾ ਵਿਚਾਰ ਸੀ ਕਿ ‘ਖੋਜ ਤਾਲਮੇਲ ਤੇ ਵਪਾਰੀਕਰਣ ਲਈ ‘ਨਿਰਦੇਸ਼ਿਤ ਖੋਜ ਸਹਾਇਤਾ, ਭਵਿੱਖ ਦੇ ਤਕਨੀਕੀ ਮਾਰਗਾਂ ਦੀ ਸ਼ਨਾਖ਼ਤ ਹਿਤ ਉਦਯੋਗਾਂ ਲਈ ਰੈਗੂਲੇਟਰੀ ਜ਼ਰੂਰਤ ਤੇ ਅਕਾਦਮਿਕ ਤੇ ਉਦਯੋਗਾਂ ਵਿਚਾਲੇ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਤਸਾਹਨ’ ਮੁੱਖ ਪ੍ਰਬੰਧ ਹਨ।’
ਇਸ ਸਿਖ਼ਰ–ਸੰਮੇਲਨ ਨੇ ਸਰਬ–ਵਿਆਪਕ ਵਿਕਾਸ ਲਦੇ ਰਾਹ ਵਿੱਚ ਉੱਭਰਨ ਵਾਲੀਆਂ ਚੁਣੌਤੀਆਂ ਦੇ ਹੱਲ ਹਿਤ ਵਿਸ਼ਵ ਭਰ ਦੇ ਭਾਰਤੀ ਖੋਜਗਾਰਾਂ ਦੀ ਮੁਹਾਰਤ ਤੇ ਗਿਆਨ ਵਿੱਚ ਵਾਧਾ ਕਰਨ ਲਈ ਇੱਕ ਵਿਆਪਕ ਰੂਪ–ਰੇਖਾ ਦਾ ਪ੍ਰਸਤਾਵ ਰੱਖਿਆ ਹੈ। ਇਸ ਸਿਖ਼ਰ–ਸੰਮੇਲਨ ਦੇ ਦਸਤਾਵੇਜ਼ ਤੇ ਸਿਫ਼ਾਰਸ਼ਾਂ ਨੂੰ ਅਗਲੇਰੇ ਫ਼ੈਸਲੇ ਲੈਣ ਲਈ ਰਸਮੀ ਤੌਰ ’ਤੇ ਸਲਾਹਕਾਰ ਪਰੀਸ਼ਦ ਹਵਾਲੇ ਕੀਤਾ ਜਾਵੇਗਾ। ਇਸ ਸਿਖ਼ਰ–ਸੰਮੇਲਨ ਨੇ ਭਾਰਤ ਤੇ ਵਿਦੇਸ਼ ਵਿੱਚ ਖੋਜ, ਖੋਜ ਮਾਹੌਲ ਦੇ ਖੇਤਰ ਮਜ਼ਬੂਤ ਕਰਨ, ਤਾਲਮੇਲ ਦੀਆਂ ਸੰਭਾਵਨਾਵਾਂ ਤੇ ਅਕਾਦਮੀਸ਼ੀਅਨਾਂ/ਵਿਗਿਆਨੀਆਂ ਨਾਲ ਸਹਿਯੋਗ ਵਧਾਉਣ ਦੇ ਨਵੇਂ ਆਯਾਮ ਪ੍ਰਤੀਬਿੰਬਤ ਕੀਤੇ ਹਨ। ਇਸ ਦਾ ਨਿਸ਼ਾਨਾ ਭਾਰਤ ਤੇ ਵਿਸ਼ਵ ਲਈ ਵਿਸ਼ਵ–ਪੱਧਰ ਉੱਤੇ ਵਿਚਾਰ–ਵਟਾਂਦਰਿਆਂ ਰਾਹੀਂ ਦੇਸ਼ ਵਿੱਚ ਗਿਆਨ ਤੇ ਇਨੋਵੇਸ਼ਨ ਦਾ ਇੱਕ ਵਿਆਪਕ ਮਾਹੌਲ ਸਿਰਜਣਾ ਹੈ।
****
ਐੱਨਬੀ
(Release ID: 1669393)
Visitor Counter : 225