ਪ੍ਰਧਾਨ ਮੰਤਰੀ ਦਫਤਰ

ਆਰੰਭ 2020 ਸਮੇਂ ਸਿਵਲ ਸਰਵਿਸਿਜ਼ ਪ੍ਰੋਬੇਸ਼ਨਰਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 31 OCT 2020 4:46PM by PIB Chandigarh

ਸ਼ਾਸਨ ਵਿਵਸਥਾ ਵਿੱਚ ਬਹੁਤ ਵੱਡੀ ਭੂਮਿਕਾ ਸੰਭਾਲਣ ਵਾਲੀ ਸਾਡੀ ਨੌਜਵਾਨ ਪੀੜ੍ਹੀ out of the box ਸੋਚਣ ਲਈ ਤਿਆਰ ਹੈ। ਨਵਾਂ ਕਰਨ ਦਾ ਇਰਾਦਾ ਰੱਖਦੀ ਹੈ। ਮੈਨੂੰ ਇਨ੍ਹਾਂ ਗੱਲਾਂ ਵਿੱਚੋਂ ਇੱਕ ਨਵੀਂ ਆਸ ਦਾ ਸੰਚਾਰ ਹੋਇਆ ਹੈ ਅਤੇ ਇਸ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਪਿਛਲੀ ਵਾਰ ਅੱਜ ਦੇ ਹੀ ਦਿਨ, ਕੇਵਡੀਆ ਵਿੱਚ ਤੁਹਾਡੇ ਤੋਂ ਪਹਿਲਾਂ ਵਾਲੇ ਆਫਿਸਰਸ ਟ੍ਰੇਨੀਜ਼ ਦੇ ਨਾਲ ਮੇਰੀ ਬੜੀ ਵਿਸਤਾਰ ਨਾਲ ਗੱਲਬਾਤ ਹੋਈ ਸੀ ਅਤੇ ਤੈਅ ਇਹੀ ਹੋਇਆ ਸੀ ਕਿ ਹਰ ਸਾਲ ਇਸ ਵਿਸ਼ੇਸ਼ ਆਯੋਜਨ-ਆਰੰਭ ਲਈ ਇੱਥੇ ਸਰਦਾਰ ਪਟੇਲ ਦਾ ਜੋ ਸਟੈਚੂ ਹੈ, ਮਾਂ ਨਰਮਦਾ ਦਾ ਜੋ ਤਟ ਹੈ ਉੱਥੇ ਹੀ ਅਸੀਂ ਮਿਲਾਂਗੇ ਅਤੇ ਨਾਲ ਰਹਿ ਕੇ ਅਸੀਂ ਸਭ ਚਿੰਤਨ-ਮਨਨ ਕਰਾਂਗੇ ਅਤੇ ਸ਼ੁਰੂਆਤੀ ਅਵਸਥਾ ਵਿੱਚ ਹੀ ਅਸੀਂ ਆਪਣੇ ਵਿਚਾਰਾਂ ਨੂੰ ਇੱਕ ਸ਼ੇਪ ਦੇਣ ਦਾ ਪ੍ਰਯਤਨ ਕਰਾਂਗੇ

 

ਲੇਕਿਨ ਕੋਰੋਨਾ ਦੀ ਵਜ੍ਹਾ ਨਾਲ ਇਸ ਵਾਰ ਇਹ ਸੰਭਵ ਨਹੀਂ ਹੋ ਪਾਇਆ ਹੈ। ਇਸ ਵਾਰ ਆਪ ਸਭ Mussoorieਵਿੱਚ ਹੋਵਰਚੁਅਲ ਤਰੀਕੇ ਨਾਲ ਜੁੜੇ ਹੋਏ ਹੋ ਇਸ ਵਿਵਸਥਾ ਨਾਲ ਜੁੜੇ ਸਾਰੇ ਲੋਕਾਂ ਨੂੰ ਮੇਰੀ ਤਾਕੀਦ ਹੈ ਕਿ ਜਿਵੇਂ ਹੀ ਕੋਰੋਨਾ ਦਾ ਪ੍ਰਭਾਵ ਘੱਟ ਹੋਵੇ, ਮੈਂ ਸਾਰੇ ਅਧਿਕਾਰੀਆਂ ਨੂੰ ਵੀ ਕਹਿ ਕੇ ਰੱਖਦਾ ਹਾਂ ਕਿ ਆਪ ਜ਼ਰੂਰ ਸਾਰੇ ਇਕੱਠੇ ਇੱਕ ਛੋਟਾ ਜਿਹਾ ਕੈਂਪ ਇੱਥੇ ਹੀ ਸਰਦਾਰ ਪਟੇਲ ਦੀ ਇਸ ਸ਼ਾਨਦਾਰ ਪ੍ਰਤਿਮਾ ਦੀ ਨਿਕਟਤਾ ਵਿੱਚ ਲਗਾਓ, ਕੁਝ ਸਮਾਂ ਇੱਥੇ ਬਿਤਾਓ ਅਤੇ ਭਾਰਤ ਦੇ ਇਸ ਅਨੋਖੇ ਸ਼ਹਿਰ ਨੂੰ ਯਾਨੀ ਕਿ ਇੱਕ ਟੂਰਿਸਟ ਡੈਸਟੀਨੇਸ਼ਨ ਕਿਵੇਂ ਡੈਵਲਪ ਹੋ ਰਿਹਾ ਹੈ ਉਸ ਨੂੰ ਵੀ ਆਪ ਜ਼ਰੂਰ ਅਨੁਭਵ ਕਰੋ

 

ਸਾਥੀਓ, ਇੱਕ ਸਾਲ ਪਹਿਲਾਂ ਜੋ ਸਥਿਤੀਆਂ ਸਨ, ਅੱਜ ਜੋ ਸਥਿਤੀਆਂ ਹਨ, ਉਸ ਵਿੱਚ ਬਹੁਤ ਬੜਾ ਫਰਕ ਹੈ। ਮੈਨੂੰ ਵਿਸ਼ਵਾਸ ਹੈ ਕਿ ਸੰਕਟ ਦੇ ਇਸ ਸਮੇਂ ਵਿੱਚ, ਦੇਸ਼ ਨੇ ਜਿਸ ਤਰ੍ਹਾਂ ਕੰਮ ਕੀਤਾ, ਦੇਸ਼ ਦੀਆਂ ਵਿਵਸਥਾਵਾਂ ਨੇ ਜਿਸ ਤਰ੍ਹਾਂ ਕੰਮ ਕੀਤਾ, ਉਸ ਤੋਂ ਤੁਸੀਂ ਵੀ ਬਹੁਤ ਕੁਝ ਸਿੱਖਿਆ ਹੋਵੇਗਾ ਅਗਰ ਤੁਸੀਂ ਸਿਰਫ਼ ਦੇਖਿਆ ਨਹੀਂ ਹੋਵੇਗਾ ਆਬਜਰਵ ਕੀਤਾ ਹੋਵੇਗਾ ਤਾਂ ਤੁਹਾਨੂੰ ਵੀ ਬਹੁਤ ਕੁਝ ਆਤਮਸਾਤ ਕਰਨ ਜਿਹਾ ਲਗਿਆ ਹੋਵੇਗਾ ਕੋਰੋਨਾ ਖ਼ਿਲਾਫ਼ ਲੜਾਈ ਲਈ ਅਨੇਕਾਂ ਅਜਿਹੀਆਂ ਚੀਜ਼ਾਂ, ਜਿਨ੍ਹਾਂ ਲਈ ਦੇਸ਼ ਦੂਸਰਿਆਂਤੇ ਨਿਰਭਰ ਸੀ, ਅੱਜ ਭਾਰਤ ਉਨ੍ਹਾਂ ਵਿੱਚੋਂ ਕਈਆਂ ਨੂੰ ਨਿਰਯਾਤ ਕਰਨ ਦੀ ਸਥਿਤੀ ਵਿੱਚ ਆ ਗਿਆ ਹੈ। ਸੰਕਲਪ ਸੇ ਸਿੱਧੀ ਦਾ ਇਹ ਬਹੁਤ ਹੀ ਸ਼ਾਨਦਾਰ ਉਦਾਹਰਣ ਹੈ।

 

ਸਾਥੀਓ, ਅੱਜ ਭਾਰਤ ਦੀ ਵਿਕਾਸ ਯਾਤਰਾ ਦੇ ਜਿਸ ਮਹੱਤਵਪੂਰਨ ਕਾਲਖੰਡ ਵਿੱਚ ਆਪ ਹੋ, ਜਿਸ ਸਮੇਂ ਆਪ ਸਿਵਲ ਸੇਵਾ ਵਿੱਚ ਆਏ ਹੋ, ਉਹ ਬਹੁਤ ਵਿਸ਼ੇਸ਼ ਹੈ। ਤੁਹਾਡਾ ਬੈਚ, ਜਦੋਂ ਕੰਮ ਕਰਨਾ ਸ਼ੁਰੂ ਕਰੇਗਾ, ਜਦੋਂ ਆਪ ਸਹੀ ਮਾਅਨੇ ਵਿੱਚ ਫੀਲਡ ਵਿੱਚ ਜਾਣਾ ਸ਼ੁਰੂ ਕਰੋਗੇ, ਤਾਂ ਤੁਸੀਂ ਉਹ ਸਮਾਂ ਹੋਵੇਗਾ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75ਵਰ੍ਹੇ ਵਿੱਚ ਹੋਵੇਗਾ, ਇਹ ਵੱਡਾ ਮਾਇਲਸਟੋਨ ਹੈ। ਯਾਨੀ ਤੁਹਾਡਾ ਇਸ ਵਿਵਸਥਾ ਵਿੱਚ ਪ੍ਰਵੇਸ਼ ਅਤੇ ਭਾਰਤ ਦਾ 75ਵਾਂ ਆਜ਼ਾਦੀ ਦਾ ਪੁਰਬ ਅਤੇ ਸਾਥੀਓ, ਆਪ ਹੀ ਉਹ ਆਫਿਸਰਸ ਹੋ, ਇਸ ਗੱਲ ਨੂੰ ਮੇਰੀ ਭੁੱਲਣਾ ਮਤ, ਅੱਜ ਹੋ ਸਕੇ ਤਾਂ ਰੂਮ ਵਿੱਚ ਜਾ ਕੇ ਡਾਇਰੀ ਵਿੱਚ ਲਿਖ ਦਿਓ ਸਾਥੀਓ, ਆਪ ਹੀ ਉਹ ਆਫਿਸਰਸ ਹੋ ਜੋ ਉਸ ਸਮੇਂ ਵਿੱਚ ਵੀ ਦੇਸ਼-ਸੇਵਾ ਵਿੱਚ ਹੋਵੋਗੇ, ਆਪਣੇ ਕਰੀਅਰ ਦੇ, ਆਪਣੇ ਜੀਵਨ ਦੇ ਮਹੱਤਵਪੂਰਨ ਪੜਾਅ ਵਿੱਚ ਹੋਵੋਗੇ ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਮਨਾਏਗਾ

 

ਆਜ਼ਾਦੀ ਦੇ 75 ਵਰ੍ਹੇ ਤੋਂ 100ਵਰ੍ਹੇ ਦੇ ਦਰਮਿਆਨ ਦੇ ਇਹ 25 ਸਾਲ, ਭਾਰਤ ਲਈ ਬਹੁਤ ਜ਼ਿਆਦਾ ਅਹਿਮ ਹਨ ਅਤੇ ਆਪ ਉਹ ਭਾਗਸ਼ਾਲੀ ਪੀੜ੍ਹੀ ਹੋ, ਆਪ ਉਹ ਲੋਕ ਹੋ, ਜੋ ਇਨ੍ਹਾਂ 25 ਵਰ੍ਹਿਆਂ ਵਿੱਚ ਸਭ ਤੋਂ ਅਹਿਮ ਪ੍ਰਸ਼ਾਸਨਿਕ ਵਿਵਸਥਾਵਾਂ ਦਾ ਹਿੱਸਾ ਹੋਵੋਗੇ ਅਗਲੇ 25 ਵਰ੍ਹਿਆਂ ਵਿੱਚ ਦੇਸ਼ ਦੀ ਰੱਖਿਆ-ਸੁਰੱਖਿਆ, ਗ਼ਰੀਬਾਂ ਦੀ ਭਲਾਈ, ਕਿਸਾਨਾਂ ਦੀ ਭਲਾਈ, ਮਹਿਲਾਵਾਂ-ਨੌਜਵਾਨਾਂ ਦਾ ਹਿਤ, ਵੈਸ਼ਵਿਕ ਪੱਧਰ ਤੇ ਭਾਰਤ ਦਾ ਇੱਕ ਉਚਿਤ ਸਥਾਨ ਬਹੁਤ ਵੱਡੀਜ਼ਿੰਮੇਵਾਰੀ ਆਪ ਲੋਕਾਂ ਤੇ ਹੈ।

 

ਸਾਡੇ ਵਿੱਚੋਂ ਅਨੇਕਾਂ ਲੋਕ ਤਦ ਤੁਹਾਡੇ ਦਰਮਿਆਨ ਨਹੀਂ ਹੋਣਗੇ, ਲੇਕਿਨ ਤੁਸੀਂ ਰਹੋਗੇ, ਤੁਹਾਡੇ ਸੰਕਲਪ ਰਹਿਣਗੇ, ਤੁਹਾਡੇ ਸੰਕਲਪਾਂ ਦੀ ਸਿੱਧੀ ਰਹੇਗੀ ਅਤੇ ਇਸ ਲਈ ਅੱਜ ਦੇ ਇਸ ਪਾਵਨ ਦਿਨ, ਤੁਹਾਨੂੰ ਆਪਣੇ ਨਾਲ ਬਹੁਤ ਸਾਰੇ ਵਾਅਦੇ ਕਰਨੇ ਹਨ, ਮੇਰੇ ਨਾਲ ਨਹੀਂ, ਖ਼ੁਦ ਨਾਲ ਉਹ ਵਾਅਦੇ ਜਿਨ੍ਹਾਂ ਦੇ ਸਾਖੀ ਸਿਰਫ਼ ਅਤੇ ਸਿਰਫ਼ ਆਪ ਹੋਵੋਗੇ, ਆਪ ਦੀ ਆਤਮਾ ਹੋਵੋਗੀ ਮੇਰੀ ਤੁਹਾਨੂੰ ਤਾਕੀਦ ਹੈ ਕਿ ਅੱਜ ਦੀ ਰਾਤ, ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਅੱਧਾ ਘੰਟਾ ਜ਼ਰੂਰ ਦਿਓ ਮਨ ਵਿੱਚ ਜੋ ਚਲ ਰਿਹਾ ਹੈ, ਜੋ ਆਪਣੇ ਕਰਤੱਵ, ਆਪਣੀ ਜ਼ਿੰਮੇਵਾਰੀ, ਆਪਣੇ ਪ੍ਰਣ ਬਾਰੇ ਤੁਸੀਂ ਸੋਚ ਰਹੇ ਹੋ, ਉਹ ਲਿਖ ਕੇ ਰੱਖ ਲਵੋ

 

ਸਾਥੀਓ, ਜਿਸ ਕਾਗਜ਼ ਤੇ ਆਪ ਆਪਣੇ ਸੰਕਲਪ ਲਿਖੋਗੇ, ਜਿਸ ਕਾਗਜ਼ ਤੇ ਆਪ ਆਪਣੇ ਸੁਪਨਿਆਂ ਨੂੰ ਸ਼ਬਦ ਦੇ ਦੇਵੋਗੇ, ਕਾਗਜ਼ ਦਾ ਉਹ ਟੁਕੜਾ, ਸਿਰਫ਼ ਕਾਗਜ਼ ਦਾ ਨਹੀਂ ਹੋਵੇਗਾ, ਤੁਹਾਡੇ ਦਿਲ ਦਾ ਇੱਕ ਟੁਕੜਾ ਹੋਵੇਗਾ ਇਹ ਟੁਕੜਾ, ਜੀਵਨ ਭਰ ਤੁਹਾਡੇ ਸੰਕਲਪਾਂ ਨੂੰ ਸਾਕਾਰ ਕਰਨ ਲਈ ਤੁਹਾਡੇ ਹਿਰਦੇ ਦੀ ਧੜਕਨ ਬਣ ਕੇ ਤੁਹਾਡੇ ਨਾਲ ਰਹੇਗਾ ਜਿਵੇਂ ਤੁਹਾਡਾ ਦਿਲ, ਸਰੀਰ ਵਿੱਚ ਨਿਰੰਤਰ ਪ੍ਰਵਾਹ ਲਿਆਉਂਦਾ ਹੈ, ਉਂਝ ਹੀ ਇਹ ਕਾਗਜ਼ ਤੇ ਲਿਖੇ ਗਏ ਹਰ ਸ਼ਬਦ ਤੁਹਾਡੇ ਜੀਵਨ ਸੰਕਲਪਾਂ ਨੂੰ ਉਸ ਦੇ ਪ੍ਰਵਾਹ ਨੂੰ ਨਿਰੰਤਰ ਗਤੀ ਦਿੰਦੇ ਰਹਿਣਗੇ

 

ਹਰ ਸੁਪਨੇ ਨੂੰ ਸੰਕਲਪ ਅਤੇ ਸੰਕਲਪ ਸੇ ਸਿੱਧੀ ਦੇ ਪ੍ਰਵਾਹ ਵਿੱਚ ਅੱਗੇ ਲੈਂਦੇ ਚਲੋਗੇ ਫਿਰ ਤੁਹਾਨੂੰ ਕਿਸੇ ਪ੍ਰੇਰਣਾ, ਕਿਸੇ ਸਿੱਖਿਆ ਦੀ ਜ਼ਰੂਰਤ ਨਹੀਂ ਹੋਵੇਗੀ ਇਹ ਤੁਹਾਡਾ ਹੀ ਲਿਖਿਆ ਹੋਇਆ ਕਾਗਜ਼ ਤੁਹਾਡੇ ਦਿਲ ਭਾਵ ਨਾਲ ਪ੍ਰਗਟ ਹੋਏ ਸ਼ਬਦ, ਤੁਹਾਡੇ ਮਨ ਮੰਦਿਰ ਤੋਂ ਨਿਕਲੀ ਹੋਈ ਇੱਕ-ਇੱਕ ਗੱਲ ਤੁਹਾਨੂੰ ਅੱਜ ਦੇ ਦਿਨ ਦੀ ਯਾਦ ਦਿਵਾਉਂਦਾ ਰਹੇਗਾ, ਤੁਹਾਡੇ ਸੰਕਲਪਾਂ ਨੂੰ ਯਾਦ ਦਿਵਾਉਂਦਾ ਰਹੇਗਾ

 

ਸਾਥੀਓ, ਇੱਕ ਪ੍ਰਕਾਰ ਨਾਲ ਸਰਦਾਰ ਵੱਲਭ ਭਾਈ ਪਟੇਲ ਹੀ, ਦੇਸ਼ ਦੀ ਸਿਵਲ ਸੇਵਾ ਦੇ ਜਨਕ ਸਨ21 ਅਪ੍ਰੈਲ, 1947 Administrative Services Officers ਦੇ ਪਹਿਲੇ ਬੈਚ ਨੂੰ ਸੰਬੋਧਿਤ ਕਰਦੇ ਹੋਏ ਸਰਦਾਰ ਪਟੇਲ ਨੇ ਸਿਵਲ ਸਰਵੈਂਟਸ ਨੂੰ ਦੇਸ਼ ਦਾ ਸਟੀਲ ਫ੍ਰੇਮ ਕਿਹਾ ਸੀ ਉਨ੍ਹਾਂ ਅਫ਼ਸਰਾਂ ਨੂੰ ਸਰਦਾਰ ਸਾਹਿਬ ਦੀ ਸਲਾਹ ਸੀ ਕਿ ਦੇਸ਼ ਦੇ ਨਾਗਰਿਕਾਂ ਦੀ ਸੇਵਾ ਹੁਣ ਤੁਹਾਡਾ ਸਰਬਉੱਚ ਕਰਤੱਵ ਹੈ

 

ਮੇਰੀ ਵੀ ਇਹੀ ਤਾਕੀਦ ਹੈ ਕਿ ਸਿਵਲ ਸਰਵੈਂਟ ਜੋ ਵੀ ਫ਼ੈਸਲਾ ਲਵੇ, ਉਹ ਰਾਸ਼ਟਰੀ ਸੰਦਰਭ ਵਿੱਚ ਹੋਣ, ਦੇਸ਼ ਦੀ ਏਕਤਾ ਅਖੰਡਤਾ ਨੂੰ ਮਜ਼ਬੂਤ ਕਰਨ ਵਾਲੇ ਹੋਣ ਸੰਵਿਧਾਨ ਦੀ spirit ਨੂੰ ਬਣਾਈ ਰੱਖਣ ਵਾਲੇ ਹੋਣ ਤੁਹਾਡਾ ਖੇਤਰ ਭਲੇ ਹੀ ਛੋਟਾ ਹੋਵੇਤੁਸੀਂ ਜਿਸ ਵਿਭਾਗ ਨੂੰ ਸੰਭਾਲ਼ੋ ਉਸ ਦਾ ਦਾਇਰਾ ਭਲੇ ਹੀ ਘੱਟ ਹੋਵੇ, ਲੇਕਿਨ ਫੈਸਲਿਆਂ ਵਿੱਚ ਹਮੇਸ਼ਾ ਦੇਸ਼ ਦਾ ਹਿਤ, ਲੋਕਾਂ ਦਾ ਹਿਤ ਹੋਣਾ ਚਾਹੀਦਾ ਹੈਇੱਕ National Perspective ਹੋਣਾ ਚਾਹੀਦਾ ਹੈ।

 

ਸਾਥੀਓ, ਸਟੀਲ ਫ੍ਰੇਮ ਦਾ ਕੰਮ ਸਿਰਫ਼ ਅਧਾਰ ਦੇਣਾ, ਸਿਰਫ਼ ਚਲੀਆਂ ਆ ਰਹੀਆਂ ਵਿਵਸਥਾਵਾਂ ਨੂੰ ਸੰਭਾਲਣਾ ਹੀ ਨਹੀਂ ਹੁੰਦਾ ਸਟੀਲ ਫ੍ਰੇਮ ਦਾ ਕੰਮ ਦੇਸ਼ ਨੂੰ ਇਹ ਅਹਿਸਾਸ ਦਿਵਾਉਣਾ ਵੀ ਹੁੰਦਾ ਹੈ ਕਿ ਵੱਡੇ ਤੋਂ ਵੱਡਾ ਸੰਕਟ ਹੋਵੇ ਜਾਂ ਫਿਰ ਵੱਡੇ ਤੋਂ ਵੱਡਾ ਬਦਲਾਅ, ਤੁਸੀਂ ਇੱਕ ਤਾਕਤ ਬਣ ਕੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਓਗੇ ਤੁਸੀਂ ਇੱਕfacilitator ਦੀ ਤਰ੍ਹਾਂ ਸਫ਼ਲਤਾਪੂਰਵਕ ਆਪਣੀਆਂਜ਼ਿੰਮੇਵਾਰੀਆਂ ਨੂੰ ਪੂਰਾ ਕਰੋਗੇ ਫੀਲਡ ਵਿੱਚ ਜਾਣ ਦੇ ਬਾਅਦ, ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਘਿਰਨ ਦੇ ਬਾਅਦ, ਤੁਹਾਨੂੰ ਆਪਣੀ ਇਸ ਭੂਮਿਕਾ ਨੂੰ ਨਿਰੰਤਰ ਯਾਦ ਰੱਖਣਾ ਹੈ, ਭੁੱਲਣ ਦੀ ਗਲਤੀ ਕਦੇ ਮਤ ਕਰਨਾ

 

ਤੁਹਾਨੂੰ ਇਹ ਵੀ ਯਾਦ ਰੱਖਣਾ ਹੈ ਕਿ ਫ੍ਰੇਮ ਕੋਈ ਵੀ ਹੋਵੇ, ਗੱਡੀ ਦਾ, ਚਸ਼ਮੇ ਦਾ ਜਾਂ ਕਿਸੇ ਤਸਵੀਰ ਦਾ, ਜਦੋਂ ਉਹ ਇਕਜੁੱਟ ਰਹਿੰਦਾ ਹੈ, ਉਦੋਂ ਸਾਰਥਕ ਹੋ ਪਾਉਂਦਾ ਹੈ। ਤੁਸੀਂ ਜਿਸ ਸਟੀਲ ਫ੍ਰੇਮ ਦਾ ਪ੍ਰਤੀਨਿਧੀਤਵ ਕਰ ਰਹੇ ਹੋ, ਉਸ ਦਾ ਵੀ ਜ਼ਿਆਦਾ ਪ੍ਰਭਾਵ ਤਦੇ ਹੋਵੇਗਾ ਜਦੋਂ ਤੁਸੀਂ ਟੀਮ ਵਿੱਚ ਰਹੋਗੇਟੀਮ ਦੀ ਤਰ੍ਹਾਂ ਕੰਮ ਕਰੋਗੇ ਅੱਗੇ ਜਾ ਕੇ ਤੁਹਾਨੂੰ ਪੂਰੇ-ਪੂਰੇ ਜ਼ਿਲ੍ਹੇ ਸੰਭਾਲਣੇ ਹਨ, ਅਲੱਗ-ਅਲੱਗ ਵਿਭਾਗਾਂ ਦੀ ਅਗਵਾਈ ਕਰਨੀ ਹੈ।

 

ਭਵਿੱਖ ਵਿੱਚ, ਆਪ ਅਜਿਹੇ ਫੈਸਲੇ ਵੀ ਲਵੋਗੇ ਜਿਨ੍ਹਾਂ ਦਾ ਪ੍ਰਭਾਵ ਪੂਰੇ ਰਾਜ ਤੇ ਹੋਵੇਗਾ, ਪੂਰੇ ਦੇਸ਼ ਵਿੱਚ ਹੋਵੇਗਾ ਉਸ ਸਮੇਂ ਤੁਹਾਡੀ ਇਹ ਟੀਮ ਭਾਵਨਾ ਤੁਹਾਡੇ ਹੋਰ ਜ਼ਿਆਦਾ ਕੰਮ ਆਉਣ ਵਾਲੀ ਹੈ। ਜਦੋਂ ਆਪ ਆਪਣੇ ਵਿਅਕਤੀਗਤ ਸੰਕਲਪਾਂ ਦੇ ਨਾਲ, ਦੇਸ਼ਹਿਤ ਦੇ ਵੱਡੇ ਟੀਚੇ ਨੂੰ ਜੋੜ ਲਵੋਗੇ, ਭਲੇ ਹੀ ਕਿਸੇ ਵੀ ਸਰਵਿਸ ਦੇ ਹੋਵੋਂ, ਇੱਕ ਟੀਮ ਦੀ ਤਰ੍ਹਾਂ ਪੂਰੀ ਤਾਕਤ ਲਗਾ ਦੇਵੋਗੇ, ਤਾਂ ਤੁਸੀਂ ਵੀ ਸਫ਼ਲ ਹੋਵੋਗੇ ਅਤੇ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਦੇਸ਼ ਵੀ ਕਦੇ ਵਿਫ਼ਲ ਨਹੀਂ ਹੋਵੇਗਾ

 

ਸਾਥੀਓ, ਸਰਦਾਰ ਪਟੇਲ ਨੇ ਏਕ ਭਾਰਤ-ਸ਼੍ਰੇਸ਼ਠ ਭਾਰਤ ਦਾ ਸੁਪਨਾ ਦੇਖਿਆ ਸੀ ਉਨ੍ਹਾਂ ਦਾ ਇਹ ਸੁਪਨਾ ਆਤਮਨਿਰਭਰ ਭਾਰਤਨਾਲ ਜੁੜਿਆ ਹੋਇਆ ਸੀ ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਦੌਰਾਨ ਵੀ ਜੋ ਸਾਨੂੰ ਸਭ ਤੋਂ ਵੱਡਾ ਸਬਕ ਮਿਲਿਆ ਹੈ, ਉਹ ਆਤਮਨਿਰਭਰਤਾ ਦਾ ਹੀ ਹੈ। ਅੱਜ ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਭਾਵਨਾ, ‘ਆਤਮਨਿਰਭਰ ਭਾਰਤਦੀ ਭਾਵਨਾ, ਇੱਕ ਨਵੀਨ ਭਾਰਤਦਾ ਨਿਰਮਾਣ ਹੁੰਦੇ ਹੋਏ ਦੇਖ ਰਹੀ ਹੈ। ਨਵੀਨ ਹੋਣ ਦੇ ਕਈ ਅਰਥ ਹੋ ਸਕਦੇ ਹਨ, ਕਈ ਭਾਵ ਹੋ ਸਕਦੇ ਹਨ ਲੇਕਿਨ ਮੇਰੇ ਲਈ ਨਵੀਨ ਦਾ ਅਰਥ ਇਹੀ ਨਹੀਂ ਹੈ ਕਿ ਆਪ ਕੇਵਲ ਪੁਰਾਣੇ ਨੂੰ ਹਟਾ ਦਿਓ ਅਤੇ ਕੁਝ ਨਵਾਂ ਲੈ ਆਓ

 

ਮੇਰੇ ਲਈ ਨਵੀਨ ਦਾ ਅਰਥ ਹੈ, ਕਾਇਆਕਲਪ ਕਰਨਾ, creative ਹੋਣਾ, fresh ਹੋਣਾ ਅਤੇ energetic ਹੋਣਾ! ਮੇਰੇ ਲਈ ਨਵੀਨ ਹੋਣ ਦਾ ਅਰਥ ਹੈ, ਜੋ ਪੁਰਾਣਾ ਹੈ ਉਸ ਨੂੰ ਹੋਰ ਅਧਿਕ ਪ੍ਰਾਸੰਗਿਕ ਬਣਾਉਣਾ, ਜੋ ਕਾਲਵਾਹਿਯ ਹੈ ਉਸ ਨੂੰ ਛੱਡਦੇ ਚਲੇ ਜਾਣਾ ਛੱਡਣ ਦੇ ਲਈ ਵੀ ਸਾਹਸ ਲਗਦਾ ਹੈ ਅਤੇ ਇਸ ਲਈ ਅੱਜ ਨਵੀਨ, ਸ਼੍ਰੇਸ਼ਠ ਅਤੇ ਆਤਮਨਿਰਭਰ ਭਾਰਤ ਬਣਾਉਣ ਲਈ ਕੀ ਜ਼ਰੂਰਤਾਂ ਹਨ, ਉਹ ਤੁਹਾਡੇ ਮਾਧਿਅਮ ਨਾਲ ਕਿਵੇਂ ਪੂਰੀਆਂ ਹੋਣਗੀਆਂ, ਇਸ ਤੇ ਤੁਹਾਨੂੰ ਨਿਰੰਤਰ ਮੰਥਨ ਕਰਨਾ ਹੋਵੇਗਾ

 

ਸਾਥੀਓ, ਇਹ ਗੱਲ ਸਹੀ ਹੈ ਕਿ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਪੂਰਾ ਕਰਨ ਲਈ ਸਾਨੂੰ science and technology ਦੀ ਜ਼ਰੂਰਤ ਹੈ, resources ਅਤੇ finances ਦੀ ਜ਼ਰੂਰਤ ਹੈਲੇਕਿਨ ਮਹੱਤਵਪੂਰਨ ਇਹ ਵੀ ਹੈ ਕਿ, ਇਸ vision ਨੂੰ ਪੂਰਾ ਕਰਨ ਲਈ ਇੱਕ civil servant ਦੇ ਤੌਰ ਤੇ ਤੁਹਾਡਾ ਰੋਲ ਕੀ ਹੋਵੇਗਾ ਜਨ ਆਕਾਂਖਿਆਵਾਂ ਦੀ ਪੂਰਤੀ ਵਿੱਚ, ਆਪਣੇ ਕੰਮ ਦੀ quality ਵਿੱਚ, speed ਵਿੱਚ ਤੁਹਾਨੂੰ ਦੇਸ਼ ਦੇ ਇਸ ਟੀਚੇ ਦਾ ਚੌਬੀ ਘੰਟੇ ਧਿਆਨ ਰੱਖਣਾ ਹੋਵੇਗਾ

 

ਸਾਥੀਓ, ਦੇਸ਼ ਵਿੱਚ ਨਵੇਂ ਪਰਿਵਰਤਨ ਲਈ, ਨਵੇਂ ਟੀਚਿਆਂ ਦੀ ਪ੍ਰਾਪਤੀ ਲਈ, ਨਵੇਂ ਮਾਰਗ ਅਤੇ ਨਵੇਂ ਤੌਰ-ਤਰੀਕੇ ਅਪਣਾਉਣ ਲਈ ਬਹੁਤ ਵੱਡੀ ਭੂਮਿਕਾ ਟ੍ਰੇਨਿੰਗ ਦੀ ਹੁੰਦੀ ਹੈ, skill-set ਦੇ development ਦੀ ਹੁੰਦੀ ਹੈ। ਪਹਿਲਾਂ ਦੇ ਸਮੇਂ, ਇਸ ਤੇ ਬਹੁਤ ਜ਼ੋਰ ਨਹੀਂ ਰਹਿੰਦਾ ਸੀtraining ਵਿੱਚ ਆਧੁਨਿਕ ਅਪ੍ਰੋਚ ਕਿਵੇਂ ਆਏ, ਇਸ ਬਾਰੇ ਬਹੁਤ ਸੋਚਿਆ ਨਹੀਂ ਗਿਆ ਲੇਕਿਨ ਹੁਣ ਦੇਸ਼ ਵਿੱਚ human resource ਦੀ ਸਹੀ ਅਤੇ ਆਧੁਨਿਕ training ’ਤੇ ਵੀ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ

 

ਤੁਸੀਂ ਖ਼ੁਦ ਵੀ ਦੇਖਿਆ ਹੈ ਕਿ ਕਿਵੇਂ ਬੀਤੇ ਦੋ-ਤਿੰਨ ਵਰ੍ਹਿਆਂ ਵਿੱਚ ਹੀ ਸਿਵਲ ਸਰਵੈਂਟਸ ਦੀ ਟ੍ਰੇਨਿੰਗ ਦਾ ਸਰੂਪ ਬਹੁਤ ਬਦਲ ਗਿਆ ਹੈ। ਇਹ ਆਰੰਭਸਿਰਫ਼ ਆਰੰਭ ਨਹੀਂ ਹੈ, ਇੱਕ ਪ੍ਰਤੀਕ ਵੀ ਹੈ ਅਤੇ ਇੱਕ ਨਵੀਂ ਪਰੰਪਰਾ ਵੀਇਸੇ ਤਰ੍ਹਾਂ ਹੀ ਸਰਕਾਰ ਨੇ ਕੁਝ ਦਿਨ ਪਹਿਲਾਂ ਇੱਕ ਹੋਰ ਅਭਿਯਾਨ ਸ਼ੁਰੂ ਕੀਤਾ ਹੈ-ਮਿਸ਼ਨ ਕਰਮਯੋਗੀ ਮਿਸ਼ਨ ਕਰਮਯੋਗੀ, capacity building ਦੀ ਦਿਸ਼ਾ ਵਿੱਚ ਆਪਣੀ ਤਰ੍ਹਾਂ ਦਾ ਇੱਕ ਨਵਾਂ ਪ੍ਰਯੋਗ ਹੈ। ਇਸ ਮਿਸ਼ਨ ਦੇ ਜ਼ਰੀਏ, ਸਰਕਾਰੀ ਕਰਮਚਾਰੀਆਂ ਨੂੰ, ਉਨ੍ਹਾਂ ਦੀ ਸੋਚ-ਅਪ੍ਰੋਚ ਨੂੰ ਆਧੁਨਿਕ ਬਣਾਉਣਾ ਹੈ, ਉਨ੍ਹਾਂ ਦਾ Skill-Set ਸੁਧਾਰਨਾ ਹੈਉਨ੍ਹਾਂ ਨੂੰ ਕਰਮਯੋਗੀ ਬਣਨ ਦਾ ਮੌਕਾ ਦੇਣਾ ਹੈ

 

ਸਾਥੀਓਗੀਤਾ ਵਿੱਚ ਭਗਵਾਨ ਕ੍ਰਿਸ਼ਣ ਨੇ ਕਿਹਾ ਹੈ- ਯਗ ਅਰਥਾਤ ਕਰਮਣ: ਅਨਯਤ੍ਰ ਲੋਕ: ਅਯਮ੍ ਕਰਮ ਬੰਧਨ: (यज्ञ अर्थात् कर्मणः अन्यत्र लोकः अयम् कर्म बंधनः) ਅਰਥਾਤ,ਯਗ ਯਾਨੀ ਸੇਵਾ ਦੇ ਇਲਾਵਾ,ਸਵਸਥ ਦੇ ਲਈ ਕੀਤੇ ਗਏ ਕੰਮ,ਕਰਤੱਵ ਨਹੀਂ ਹੁੰਦੇ  ਉਹ ਉਲਟਾ ਸਾਨੂੰ ਹੀ ਬੰਨ੍ਹਣ ਵਾਲਾ ਕੰਮ ਹੁੰਦਾ ਹੈ ਕਰਮ ਉਹੀ ਹੈ,ਜੋ ਇੱਕ ਵੱਡੇ ਵਿਜ਼ਨਦੇ ਨਾਲ ਕੀਤਾ ਜਾਵੇ,ਇੱਕ ਵੱਡੇ ਟੀਚੇ ਦੇ ਲਈ ਕੀਤਾ ਜਾਵੇ ਇਸ ਕਰਮ ਦਾ ਕਰਮਯੋਗੀ ਅਸੀਂ ਸਾਰਿਆ ਨੂੰ ਬਣਾਉਣਾ ਹੈਮੈਨੂੰ ਵੀ ਬਣਨਾ ਹੈ,ਤੁਹਾਨੂੰ ਵੀ ਬਣਨਾ ਹੈ,ਸਾਨੂੰ ਸਾਰਿਆ ਨੂੰ ਬਣਨਾ ਹੈ ਸਾਥੀਓ,ਤੁਸੀਂ ਸਾਰੇ ਜਿਸ ਵੱਡੇ ਅਤੇ ਲੰਬੇ ਸਫਰ ਤੇ ਨਿਕਲ ਰਹੇ ਹੋ,ਉਸ ਵਿੱਚ rules ਦਾ ਬਹੁਤ ਯੋਗਦਾਨ ਹੈ। ਲੇਕਿਨ ਇਸ ਦੇ ਨਾਲ ਹੀ,ਤੁਹਾਨੂੰ Role ‘ਤੇ ਵੀ ਬਹੁਤ ਜ਼ਿਆਦਾ ਫੋਕਸ ਕਰਨਾ ਹੈrule and role,ਲਗਾਤਾਰ ਸੰਘਰਸ਼ ਚਲੇਗਾ,ਲਗਾਤਾਰ ਤਣਾਅ ਆਵੇਗਾrules ਦਾ ਆਪਣਾ ਮਹੱਤਵ ਹੈ, role ਦੀ ਆਪਣੀ ਮਹੱਤ‍ਵਪੂਰਨਜ਼ਿੰਮੇਵਾਰੀ ਹੈ  ਇਨ੍ਹਾਂ ਦੋਨਾਂ ਦਾ balance,ਇਹੀ ਤਾਂ ਤੁਹਾਡੇ ਲਈ tight rope ‘ਤੇ ਚਲਣ ਵਾਲਾ ਖੇਡ ਹੈ ਬੀਤੇ ਕੁਝ ਸਮੇਂ ਵਿੱਚ ਸਰਕਾਰ ਨੇ ਵੀ role based approach ‘ਤੇ ਕਾਫ਼ੀ ਜ਼ੋਰ ਦਿੱਤਾ ਹੈ ਇਸ ਦੇ ਨਤੀਜੇ ਵੀ ਦਿਖਾਈ  ਦੇ ਰਹੇ ਹਨ ਪਹਿਲਾ- ਸਿਵਲ ਸਰਵਿਸਿਜ਼ ਵਿੱਚ capacity ਅਤੇ competency ਉਸ ਦੇ creation ਦੇ ਲਈ ਨਵਾਂ architecture ਖੜ੍ਹਾ ਹੋਇਆ ਹੈ ਦੂਸਰਾ- ਸਿੱਖਣ  ਦੇ ਤੌਰ-ਤਰੀਕੇ democratize ਹੋਏ ਹਨ ਅਤੇ ਤੀਸਰਾ- ਹਰ ਆਫਿਸਰ ਦੇ ਲਈ ਉਸ ਦੀ ਸਮਰੱਥਾ ਅਤੇ ਉਮੀਦ  ਦੇ ਹਿਸਾਬ ਨਾਲ ਉਸ ਦੀ ਜ਼ਿੰਮੇਵਾਰੀ ਵੀ ਤੈਅ ਹੋ ਰਹੀ ਹੈ  ਇਸ ਅਪ੍ਰੋਚ  ਦੇ ਨਾਲ ਕੰਮ ਕਰਨ  ਦੇ ਪਿੱਛੇ ਸੋਚ ਇਹ ਹੈ ਕਿ ਜਦੋਂ ਤੁਸੀਂ  ਹਰ ਰੋਲ ਵਿੱਚ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਉਣਗੇ,ਤਾਂ ਤੁਸੀਂ ਆਪਣੀ overall life ਵਿੱਚ ਵੀ ਸਕਾਰਾਤਮਕ ਰਹੋਗੇ ਇਹੀ ਸਕਾਰਾਤਮਕਤਾ ਤੁਹਾਡੀ ਸਫਲਤਾ  ਦੇ ਰਸਤੇ ਖੋਲ੍ਹੇਗੀ,ਤੁਹਾਨੂੰ ਇੱਕ ਕਰਮਯੋਗੀ  ਦੇ ਰੂਪ ਵਿੱਚ ਜੀਵਨ  ਦੇ ਸੰਤੋਸ਼ ਦਾ ਬਹੁਤ ਵੱਡਾ ਕਾਰਨ ਬਣੇਗੀ

 

ਸਾਥੀਓਕਿਹਾ ਜਾਂਦਾ ਹੈ ਕਿ life ਇੱਕ dynamic situation ਹੈgovernance ਵੀ ਤਾਂ ਇੱਕ dynamic phenomenonਹੈ ਇਸ ਲਈ,ਅਸੀਂ responsive government ਦੀ ਗੱਲ ਕਰਦੇ ਹਾਂਇੱਕ civil servant ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਦੇਸ਼  ਦੇ ਸਾਧਾਰਣ ਮਾਨਵੀ ਨਾਲ ਨਿਰੰਤਰ ਜੁੜੇ ਰਹਿਣ  ਜਦੋਂ ਤੁਸੀਂ ਲੋਕਾਂ ਨਾਲ ਜੁੜੋਗੇ ਤਾਂ ਲੋਕਤੰਤਰ ਵਿੱਚ ਕੰਮ ਕਰਨਾ ਹੋਰ ਅਸਾਨ ਹੋ ਜਾਵੇਗਾ ਤੁਸੀਂ ਲੋਕ ਫਾਊਂਡੇਸ਼ਨ ਟ੍ਰੇਨਿੰਗ ਅਤੇ ਪ੍ਰੋਫੇਸ਼ਨਲ ਟ੍ਰੇਨਿੰਗ ਪੂਰੀ ਹੋਣ  ਦੇ ਬਾਅਦ ਫੀਲਡ ਟ੍ਰੇਨਿੰਗ ਦੇ ਲਈ ਜਾਓਗੇ ਮੇਰੀ ਫਿਰ ਤੁਹਾਨੂੰ ਸਲਾਹ ਹੋਵੋਗੀਤੁਸੀਂ ਫੀਲਡ ਵਿੱਚ ਲੋਕਾਂ ਨਾਲ ਜੁੜੋ,  cut-off ਨਾ ਰਹੋ  ਦਿਮਾਗ ਵਿੱਚ ਕਦੇ ਬਾਬੂ ਮਤ ਆਉਣ ਦਿਓਤੁਸੀਂ ਜਿਸ ਧਰਤੀ ਵਿੱਚ ਨਿਕਲੇ ਹੋ,ਜਿਸ ਪਰਿਵਾਰ,ਸਮਾਜ ਵਿੱਚ ਨਿਕਲੇ ਹੋ,ਉਸ ਨੂੰ ਕਦੇ ਭੁਲੋ ਨਾ  ਸਮਾਜ ਨਾਲ ਜੁੜਦੇ ਚਲੋ,ਜੁੜਦੇ ਚਲੋ,ਜੁੜਦੇ ਚਲੋ  ਇੱਕ ਪ੍ਰਕਾਰ ਨਾਲ ਸਮਾਜ ਜੀਵਨ ਵਿੱਚ ਵਿਲੀਨ ਹੋ ਜਾਓ,ਸਮਾਜ ਤੁਹਾਡੀ ਸ਼ਕ‍ਤੀ ਦਾ ਸਹਾਰਾ ਬਣ ਜਾਵੇਗਾ  ਤੁਹਾਡੇ ਦੋ ਹੱਥ ਸਹਸ‍ਤ੍ਰ ਬਾਹੂ ਬਣ ਜਾਣਗੇ  ਇਹ ਸਹਸ‍ਤ੍ਰ ਬਾਹੂ ਜਨ-ਸ਼ਕ‍ਤੀ ਹੁੰਦੀ ਹੈ,ਉਨ੍ਹਾਂ ਨੂੰ ਸਮਝਣ ਦੀ,ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਜ਼ਰੂਰ ਕਰਨਾ ਮੈਂ ਅਕਸਰ ਕਹਿੰਦਾ ਹਾਂ,ਸਰਕਾਰ ਸਿਖਰ ਨਾਲ ਨਹੀਂ ਚਲਦੀ ਹੈ  ਨੀਤੀਆਂ ਜਿਸ ਜਨਤਾ ਦੇ ਲਈ ਹਨ,ਉਨ੍ਹਾਂ ਦਾ ਸਮਾਵੇਸ਼ ਬਹੁਤ ਜ਼ਰੂਰੀ ਹੈ ਜਨਤਾ ਕੇਵਲ ਸਰਕਾਰ ਦੀਆਂ ਨੀਤੀਆਂ ਦੀ,ਪ੍ਰੋਗਰਾਮਸ ਦੀ receiver ਨਹੀਂ ਹਨਜਨਤਾ ਜਨਾਰਦਨ ਹੀ ਅਸਲੀ ਡ੍ਰਾਇਵਿੰਗ ਫੋਰਸ ਹੈ। ਇਸ ਲਈ ਸਾਨੂੰ government ਤੋਂ governance ਦੀ ਤਰਫ਼ ਵਧਣ ਦੀ ਜ਼ਰੂਰਤ ਹੈ।

 

ਸਾਥੀਓਇਸ ਅਕੈਡਮੀ ਤੋਂ ਨਿਕਲਕੇ,ਜਦੋਂ ਤੁਸੀਂ ਅੱਗੇ ਵਧੋਗੇ ਤਾਂ ਤੁਹਾਡੇ ਸਾਹਮਣੇ ਦੋ ਰਸਤੇ ਹੋਣਗੇ ਇੱਕ ਰਸਤਾ ਆਸਾਨੀ ਦਾ,ਸੁਵਿਧਾਵਾਂ ਦਾ,  Name and Fame ਦਾ ਰਸਤਾ ਹੋਵੇਗਾ ਇੱਕ ਰਸਤਾ ਹੋਵੇਗਾ ਜਿੱਥੇ ਚੁਣੌਤੀਆਂ ਹੋਣਗੀਆਂ,ਕਠਿਨਾਈਆਂ ਹੋਣਗੀਆਂ,ਸੰਘਰਸ਼ ਹੋਵੇਗਾ,ਸਮੱਸਿਆਵਾਂ ਹੋਣਗੀਆਂ ਲੇਕਿਨ ਮੈਂ ਆਪਣੇ  ਅਨੁਭਵ ਨਾਲ ਮੈਂ ਅੱਜ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਤੁਹਾਨੂੰ ਅਸਲੀ ਕਠਿਨਾਈ ਤਦੇ ਹੋਵੋਗੀ ਜਦੋਂ ਤੁਸੀਂ ਅਸਾਨ ਰਸਤਾ ਪਕੜੋਗੇ ਤੁਸੀਂ ਦੇਖਿਆ ਹੋਵੇਗਾ,ਜੋ ਸੜਕ ਸਿੱਧੀ ਹੁੰਦੀ ਹੈਕੋਈ ਮੋੜ ਨਹੀਂ ਹੁੰਦੇ ਹਨ ਉੱਥੇ ਸਭ ਤੋਂ ਜਿਆਦਾ ਅਕਸ‍ਮਾਤ ਹੁੰਦੇ ਹਨ ਲੇਕਿਨ ਜੋ ਟੇਢੀ-ਮੇਢੀ ਮੋੜ ਵਾਲੀ ਸੜਕ ਹੁੰਦੀ ਹੈ ਉੱਥੇ driver ਬਹੁਤ cautious ਹੁੰਦਾ ਹੈ,ਉੱਥੇ ਅਕਸ‍ਮਾਤ ਘੱਟ ਹੁੰਦੇ ਹਨ ਅਤੇ ਇਸ ਲਈ ਸਿੱਧਾ-ਸਰਲ ਰਸ‍ਤਾ ਕਦੇ ਨਾ ਕਦੇ ਬਹੁਤ ਬੜਾ ਕਠਿਨ ਬਣ ਜਾਂਦਾ ਹੈ।  ਰਾਸ਼ਟਰ ਨਿਰਮਾਣ  ਦੇ,ਆਤਮਨਿਰਭਰ ਭਾਰਤ  ਦੇ ਜਿਸ ਵੱਡੇ ਟੀਚੇ ਦੇ ਵੱਲ ਤੁਸੀਂ ਕਦਮ  ਵਧਾ ਰਹੇ ਹੋਉਸ ਵਿੱਚ ਅਸਾਨ ਰਸਤੇ ਮਿਲਣ,ਇਹ ਜ਼ਰੂਰੀ ਨਹੀਂ ਹੈ,ਅਤੇ ਮਨ ਵਿੱਚ ਉਸ ਦੀ ਕਾਮਨਾ ਵੀ ਨਹੀਂ ਕਰਨੀ ਚਾਹੀਦੀ ਇਸ ਲਈ ਜਦੋਂ ਤੁਸੀਂ ਹਰ ਚੁਣੌਤੀ ਦਾ ਸਮਾਧਾਨ ਕਰਦੇ ਹੋਏ ਅੱਗੇ ਵਧੋਗੇ,ਲੋਕਾਂ ਦੀ Ease of Living ਨੂੰ ਵਧਾਉਣ ਲਈ ਨਿਰੰਤਰ ਕੰਮ ਕਰੋਗੇ ਤਾਂ ਇਸ ਦਾ ਲਾਭ  ਸਿਰਫ ਤੁਹਾਨੂੰ ਹੀ ਨਹੀਂ,ਪੂਰੇ ਦੇਸ਼ ਨੂੰ ਮਿਲੇਗਾ ਅਤੇ ਤੁਹਾਡੀਆਂ ਹੀ ਦੇ ਨਜ਼ਰਾਂ  ਦੇ ਸਾਹਮਣੇ ਆਜ਼ਾਦੀ  ਦੇ 75 ਸਾਲ ਤੋਂ ਆਜ਼ਾਦੀ ਦੇ 100 ਸਾਲ ਦੀ ਯਾਤਰਾ ਫਲਦੇ-ਫੁਲਦੇ ਹਿੰਦੁਸ‍ਤਾਨ ਨੂੰ ਦੇਖਣ ਦਾ ਕਾਲਖੰਡ ਹੋਵੇਗਾ।  ਅੱਜ ਦੇਸ਼ ਜਿਸ mode ਵਿੱਚ ਕੰਮ ਕਰ ਰਿਹਾ ਹੈ   ਉਸ ਵਿੱਚ ਤੁਸੀਂ ਸਾਰੇ bureaucrats ਦੀ ਭੂਮਿਕਾ minimum government maximum governance ਦੀ ਹੀ ਹੈ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੈ ਕਿ ਨਾਗਰਿਕਾਂ  ਦੇ ਜੀਵਨ ਵਿੱਚ ਤੁਹਾਡਾ ਦਖਲ ਕਿਵੇਂ ਘੱਟ ਹੋਵੇ,ਆਮ ਮਾਨਵੀ ਦਾ ਸਸ਼ਕਤੀਕਰਨ ਕਿਵੇਂ ਹੋਵੇ

 

ਸਾਡੇ ਇੱਥੇ ਉਪਨਿਸ਼ਦ ਵਿੱਚ ਕਿਹਾ ਗਿਆ ਹੈ- ਨ ਤਤ੍ ਦਵਤੀਯਮ੍ ਅਸਤੀ (न तत् द्वतीयम् अस्ति)।  ਅਰਥਾਤਕੋਈ ਦੂਸਰਾ ਨਹੀਂ ਹੈ,ਕੋਈ ਮੇਰੇ ਤੋਂ ਅਲੱਗ ਨਹੀਂ ਹੈ  ਜੋ ਵੀ ਕੰਮ ਕਰੋ,ਜਿਸ ਕਿਸੇ ਲਈ ਵੀ ਕਰੋ,ਆਪਣਾ ਸਮਝ  ਕੇ ਕਰੋ ਅਤੇ ਮੈਂ ਆਪਣੇ ਅਨੁਭਵ ਨਾਲ ਹੀ ਕਹਾਂਗਾ ਕਿ ਜਦੋਂ ਤੁਸੀਂ ਆਪਣੇ ਵਿਭਾਗ ਨੂੰ,ਆਮ ਜਨਾਂ ਨੂੰ ਆਪਣਾ ਪਰਿਵਾਰ ਸਮਝਕੇ ਕੰਮ ਕਰੋਗੇ,ਤਾਂ ਤੁਹਾਨੂੰ ਕਦੇ ਥਕਾਨ ਨਹੀਂ ਹੋਵੋਗੀ,ਹਮੇਸ਼ਾ ਤੁਸੀਂ ਨਵੀਂ ਊਰਜਾ ਨਾਲ ਭਰੇ ਰਹੋਗੇ ਸਾਥੀਓ,ਫੀਲਡ ਪੋਸਟਿੰਗ  ਦੇ ਦੌਰਾਨ,ਅਸੀਂ ਇਹ ਵੀ ਦੇਖਦੇ ਹਾਂ ਕਿ ਅਫਸਰਾਂ ਦੀ  ਪਹਿਚਾਣ ਇਸ ਗੱਲ ਨਾਲ ਬਣਦੀ ਹੈ ਕਿ ਉਹ ਐਕਸਟ੍ਰਾ ਕੀ ਕਰ ਰਿਹਾ ਹੈ,ਜੋ ਚਲਦਾ ਰਿਹਾ ਹੈ,ਉਸ ਵਿੱਚ ਅਲੱਗ ਕੀ ਕਰ ਰਿਹਾ ਹੈਤੁਸੀਂ ਵੀ ਫੀਲਡ ਵਿੱਚਫਾਈਲਾਂ ਤੋਂ ਬਾਹਰ ਨਿਕਲਕੇ,ਰੁਟੀਨ ਤੋਂ ਅਲੱਗ ਹਟਕੇ ਆਪਣੇ ਖੇਤਰ  ਦੇ ਵਿਕਾਸ  ਦੇ ਲਈਲੋਕਾਂ ਦੇ ਲਈ ਜੋ ਵੀ ਕਰੋਗੇ ਉਸ ਦਾ ਪ੍ਰਭਾਵ ਅਲੱਗ ਹੋਵੇਗਾ,ਉਸ ਦਾ ਨਤੀਜਾ ਅਲੱਗ ਹੋਵੇਗਾ। ਉਦਾਹਰਣ  ਦੇ ਤੌਰ ਤੇ,ਤੁਸੀਂ ਜਿਨ੍ਹਾਂ ਜ਼ਿਲ੍ਹਿਆਂ ਵਿੱਚ,  blocks ਵਿੱਚ ਕੰਮ ਕਰੋਗੇ,ਉੱਥੇ ਕਈ ਅਜਿਹੀਆਂ ਚੀਜ਼ਾਂ ਹੋਣਗੀਆਂ,ਕਈ ਅਜਿਹੇ products ਹੋਣਗੇ,ਜਿਨ੍ਹਾਂ ਵਿੱਚ ਇੱਕ ਗਲੋਬਲ potential ਹੋਵੇਗਾ ਲੇਕਿਨ ਉਨ੍ਹਾਂ products ਨੂੰ,ਉਨ੍ਹਾਂ arts ਨੂੰ,ਉਨ੍ਹਾਂ  ਦੇ  artists ਨੂੰ ਗਲੋਬਲ ਹੋਣ ਲਈ ਲੋਕਲ support ਦੀ ਜ਼ਰੂਰਤ ਹੈ ਇਹ support ਤੁਹਾਨੂੰ ਹੀ ਕਰਨੀ ਹੋਵੇਗੀ  ਇਹ vision ਤੁਹਾਨੂੰ ਹੀ ਦੇਣਾ ਹੋਵੇਗਾ ਇਸ ਤਰ੍ਹਾਂ,ਤੁਸੀਂ ਕਿਸੇ ਇੱਕ ਲੋਕਲ innovator ਦੀ ਤਲਾਸ਼ ਕਰਕੇ ਉਸ ਦੇ ਕੰਮ ਵਿੱਚ ਇੱਕ ਸਾਥੀ ਦੀ ਤਰ੍ਹਾਂ ਉਸ ਦੀ ਮਦਦ ਕਰ ਸਕਦੇ ਹੋ ਹੋ ਸਕਦਾ ਹੈ ਤੁਹਾਡੇ ਸਹਿਯੋਗ ਨਾਲ ਉਹ innovation ਸਮਾਜ ਲਈ ਬਹੁਤ ਵੱਡੇ ਯੋਗਦਾਨ  ਦੇ ਰੂਪ ਵਿੱਚ ਸਾਹਮਣੇ ਆ ਜਾਵੇ !  ਵੈਸੇ ਮੈਂ ਜਾਣਦਾ ਹਾਂ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ,ਇਹ ਸਭ ਕਰ ਤਾਂ ਲੈਣਗੇ ਲੇਕਿਨ ਵਿੱਚ ਹੀ ਟ੍ਰਾਂਸਫਰ ਹੋ ਗਿਆ ਤਾਂ ਕੀ ਹੋਵੇਗਾਮੈਂ ਜੋ ਟੀਮ ਭਾਵਨਾ  ਦੀ ਗੱਲ ਸ਼ੁਰੂ ਵਿੱਚ  ਕੀਤੀ ਸੀ ਨਾ,ਉਹ ਇਸ ਲਈ ਹੀ ਸੀ ਅਗਰ ਤੁਸੀਂ ਅੱਜ ਇੱਕ ਜਗ੍ਹਾ ਹੋਕੱਲ੍ਹ ਦੂਸਰੀ ਜਗ੍ਹਾ ਹੋ,ਤਾਂ ਵੀ ਉਸ ਖੇਤਰ ਵਿੱਚ ਆਪਣੇ ਪ੍ਰਯਤਨਾਂ ਨੂੰ ਛੱਡਣਾ ਨਹੀਂ,ਆਪਣੇ ਟੀਚਿਆਂ ਨੂੰ ਭੁੱਲਣਾ ਨਹੀਂ ਤੁਹਾਡੇ ਬਾਅਦ ਜੋ ਲੋਕ ਆਉਣ ਵਾਲੇ ਹਨ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲਵੋ  ਉਨ੍ਹਾਂ ਦਾ ਵਿਸ਼ਵਾਸ ਵਧਾਓ,ਉਨ੍ਹਾਂ ਦਾ ਹੌਸਲਾ ਵਧਾਓ  ਉਨ੍ਹਾਂ ਨੂੰ ਵੀ ਜਿੱਥੇ ਹੋ ਉੱਥੋਂਹੀ ਮਦਦ ਕਰਦੇ ਰਹੋ  ਤੁਹਾਡੇ ਸੁਪਨਿਆਂ ਨੂੰ ਤੁਹਾਡੇ ਬਾਅਦ ਵਾਲੀ ਪੀੜ੍ਹੀ ਵੀ ਪੂਰਾ ਕਰੇਗੀ  ਜੋ ਨਵੇਂ ਅਧਿਕਾਰੀ ਆਉਣਗੇ,ਤੁਸੀਂ ਉਨ੍ਹਾਂ ਨੂੰ ਵੀ ਆਪਣੇ ਟੀਚਿਆਂ ਦਾਸਾਂਝੇਦਾਰ ਬਣਾ ਸਕਦੇ ਹੋ

 

ਸਾਥੀਓ,   ਤੁਸੀਂ ਜਿੱਥੇ ਵੀ ਜਾਓ,ਤੁਹਾਨੂੰ ਇੱਕ ਹੋਰ ਗੱਲ ਧਿਆਨ ਰੱਖਣੀ ਹੈ ਤੁਸੀਂ ਜਿਸ ਦਫ਼ਤਰ ਵਿੱਚ ਹੋਵੋਗੇ,ਉਸ ਦੇ ਬੋਰਡ ਵਿੱਚ ਦਰਜ ਤੁਹਾਡੇ ਕਾਰਜਕਾਲ ਤੋਂ ਹੀ ਤੁਹਾਡੀ ਪਹਿਚਾਣ ਨਹੀਂ ਹੋਣੀ ਚਾਹੀਦੀਤੁਹਾਡੀ ਪਹਿਚਾਣ ਤੁਹਾਡੇ ਕੰਮ ਨਾਲ ਹੋਣੀ ਚਾਹੀਦੀ ਹੈ ਹਾਂ,ਵਧਦੀ ਹੋਈ ਪਹਿਚਾਣ ਵਿੱਚ,ਤੁਹਾਨੂੰ ਮੀਡੀਆ ਅਤੇ ਸੋਸ਼ਲ ਮੀਡੀਆ ਵੀ ਬਹੁਤ ਆਕਰਸ਼ਿਤ ਕਰਨਗੇ ਕੰਮ ਦੀ ਵਜ੍ਹਾ ਨਾਲ ਮੀਡੀਆ ਵਿੱਚ ਚਰਚਾ ਹੋਣਾ ਇੱਕ ਗੱਲ ਹੈ ਅਤੇ ਮੀਡੀਆ ਵਿੱਚ ਚਰਚਾ ਲਈ ਹੀ ਕੰਮ ਕਰਨਾ ਉਹ ਜ਼ਰਾ ਦੂਸਰੀ ਗੱਲ ਹੈ ਤੁਹਾਨੂੰ ਦੋਨਾਂ ਦਾ ਫਰਕ ਸਮਝਕੇ  ਅੱਗੇ ਵਧਣਾ ਹੈ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਸਿਵਲ ਸਰਵੈਂਟਸ ਦੀ ਇੱਕ ਪਹਿਚਾਣ-ਅਨਾਮ ਰਹਿਕੇ ਕੰਮ ਕਰਨ ਦੀ ਰਹੀ ਹੈ ਤੁਸੀਂ ਪਿਛਲੇ ਆਜ਼ਾਦੀ  ਦੇ ਬਾਅਦ ਆਪਣੇ ਕਾਲਖੰਡ ਨੂੰ ਦੇਖੋ ਕਿ ਓਜਸਵੀ-ਤੇਜਸ‍ਵੀ ਚਿਹਰੇ ਕਦੇ-ਕਦੇ ਅਸੀਂ ਸੁਣਦੇ ਹਾਂ ਉਹ ਆਪਣੇ ਪੂਰੇ ਕਾਰਜਕਾਲ ਵਿੱਚ ਅਨਾਮ ਹੀ ਰਹੇ।  ਕੋਈ ਨਾਮ ਨਹੀਂ ਜਾਣਦਾ ਸੀ,ਰਿਟਾਇਰ ਹੋਣ  ਦੇ ਬਾਅਦ ਕਿਸੇ ਨੇ ਕੁਝ ਲਿਖਿਆ ਤਦ ਪਤਾ ਚਲਿਆ ਅੱਛਾ ਇਹ ਬਾਬੂ ਇਤਨਾਬੜਾ ਦੇਸ਼ ਨੂੰ ਦੇਕੇ  ਗਏ ਹਨ,ਤੁਹਾਡੇ ਲਈ ਵੀ ਉਹੀ ਆਦਰਸ਼ ਹੈ  ਤੁਹਾਨੂੰ ਪਹਿਲਾਂ  ਦੇ 4-5 ਦਹਕਿਆ ਵਿੱਚ ਜੋ ਤੁਹਾਡੇ ਸੀਨੀਅਰਸ ਰਹੇ ਹਨ,ਉਨ੍ਹਾਂ ਨੇ ਇਸ ਦਾ ਬਹੁਤ ਅਨੁਸ਼ਾਸਨ  ਦੇ ਨਾਲ ਪਾਲਣ ਕੀਤਾ ਹੈ ਤੁਹਾਨੂੰ ਵੀ ਇਹ ਗੱਲ ਧਿਆਨ ਰੱਖਣੀ ਹੈ

 

ਸਾਥੀਓਮੈਂ ਜਦੋਂ ਮੇਰੇ ਨੌਜਵਾਨ ਰਾਜਨੀਤਕ ਸਾਥੀ ਜੋ ਸਾਡੇ ਵਿਧਾਇਕ ਹੈ,ਸਾਡੇ ਸਾਂਸਦ ਹਨ,ਉਨ੍ਹਾਂ ਨੂੰ ਮਿਲਦਾ ਹਾਂ ਤਾਂ ਮੈਂ ਗੱਲਾਂ-ਗੱਲਾਂ ਵਿੱਚ ਜ਼ਰੂਰ ਕਹਿੰਦਾ ਹਾਂ ਅਤੇ ਮੈਂ ਕਹਿੰਦਾ ਹਾਂ ਕਿ ਦਿਖਾਸਅਤੇ ਛਪਾਸਇਹ ਦੋ ਰੋਗ ਤੋਂ ਦੂਰ ਰਹਿਣਾਮੈਂ ਤੁਹਾਨੂੰ ਵੀ ਇਹੀ ਕਹਾਂਗਾ ਕਿ ਦਿਖਾਸ ਅਤੇ ਛਪਾਸ ਟੀ.ਵੀ. ਉੱਤੇ ਦਿਖਣਾ ਅਤੇ ਅਖ਼ਬਾਰ ਵਿੱਚ ਛਪਣਾ ਦਿਖਾਸ ਅਤੇ ਛਪਾਸ,ਇਹ ਦਿਖਾਸ ਅਤੇ ਛਪਾਸ ਦਾ ਰੋਗ ਜਿਸ ਨੂੰ ਲਗਿਆਫਿਰ ਤੁਸੀਂ ਉਹ ਟੀਚਾ ਨਹੀਂ ਪ੍ਰਾਪਤ ਕਰ ਸਕੋਗੇ ਜੋ ਲੈ ਕੇ ਤੁਸੀਂ ਸਿਵਲ ਸੇਵਾ ਵਿੱਚ ਆਏ ਹੋ

 

ਸਾਥੀਓਮੈਨੂੰ ਭਰੋਸਾ ਹੈ,ਤੁਸੀਂ ਸਭ ਆਪਣੀ ਸੇਵਾ ਨਾਲ,ਆਪਣੇ ਸਮਰਪਣ ਨਾਲ ਦੇਸ਼ ਦੀ ਵਿਕਾਸ ਯਾਤਰਾ ਵਿੱਚ,ਦੇਸ਼ ਨੂੰ ਆਤਮਨਿਰਭਰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਦੇਵੋਗੇਮੇਰੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਲੋਕਾਂ ਨੂੰ ਇੱਕ ਕੰਮ ਦੇਣਾ ਚਾਹੁੰਦਾ ਹਾਂ ਤੁਸੀਂ ਕਰੋਗੇਸਭ ਹੱਥ ਉੱਤੇ ਕਰੋ ਤਾਂ ਮੈਂ ਮੰਨਾਂਗਾ ਕਿ ਤੁਸੀਂ ਕਰੋਗੇ,ਸਭ  ਦੇ-ਸਭ  ਦੇ ਹੱਥ ਉੱਪਰ ਹੋਣਗੇ ਕੀ,ਕਰੋਗੇ,ਅੱਛਾ ਸੁਣ ਲਓ ਤੁਹਾਨੂੰ ਵੀ vocal for local ਚੰਗਾ ਲਗਦਾ ਹੋਵੇਗਾ ਸੁਣਨਾ,ਲਗਦਾ ਹੈ ਨਾ,ਪੱਕਾ ਲਗਦਾ ਹੋਵੇਗਾ,ਤੁਸੀਂ ਇੱਕ ਕੰਮ ਕਰੋਗੇ,ਆਉਣ ਵਾਲੇ ਦੋ-ਚਾਰ ਦਿਨ ਵਿੱਚ ਆਪ ਆਪਣੇ ਪਾਸ ਜੋ ਚੀਜ਼ਾਂ ਹਨ ਜੋ ਰੋਜ਼ਮੱਰਾ ਦੀ ਵਰਤੋਂ ਵਿੱਚ ਹਨ ਉਨ੍ਹਾਂ ਵਿੱਚ ਕਿੰਨੀਆਂ ਚੀਜ਼ਾਂ ਉਹ ਹਨ ਜੋ ਭਾਰਤੀ ਬਨਾਵਟ ਦੀਆਂ ਹਨ,ਜਿਸ ਵਿੱਚ ਭਾਰਤ  ਦੇ ਨਾਗਰਿਕ  ਦੇ ਪਸੀਨੇ ਦੀ ਮਹਿਕ ਹੈ  ਜਿਸ ਵਿੱਚ ਭਾਰਤ  ਦੇ ਨੌਜਵਾਨ  talent ਦਿਖਦੇ ਹਨਉਸ ਸਮਾਨ ਦੀ ਜਰਾ ਇੱਕ ਸੂਚੀ ਬਣਾਓ ਅਤੇ ਦੂਸਰੀ ਉਹ ਸੂਚੀ ਬਣਾਓ ਕਿ ਤੁਹਾਡੇ ਜੁੱਤੀਆਂ ਤੋਂ ਲੈ ਕੇ  ਸਿਰ  ਦੇ ਵਾਲ ਤੱਕ ਕੀ-ਕੀ ਵਿਦੇਸ਼ੀ ਚੀਜ਼ਾਂ ਤੁਹਾਡੇ ਕਮਰੇ ਵਿੱਚ ਹਨ,ਤੁਹਾਡੇ ਬੈਗ ਵਿੱਚ ਹਨ,ਕੀ-ਕੀ ਤੁਸੀਂ ਵਰਤਦੇਹੋਜ਼ਰਾ ਦੇਖੋ ਅਤੇ ਮਨ ਵਿੱਚ ਤੈਅ ਕਰੋ ਕਿ ਇਹ ਜੋ ਬਿਲ‍ਕੁਲ ਲਾਜ਼ਮੀ ਹੈ ਜੋ ਭਾਰਤ ਵਿੱਚ ਅੱਜ ਉਪਲੱਬ‍ਧ ਨਹੀਂ ਹੈ,ਸੰਭਵ ਨਹੀਂ ਹੈ,ਜਿਸ ਨੂੰ ਰੱਖਣਾ ਪਏ ਮੈਂ ਮੰਨ ਸਕਦਾ ਹਾਂ ਲੇਕਿਨ ਇਹ 50 ਵਿੱਚੋਂ 30 ਚੀਜ਼ਾਂ ਅਜਿਹੀਆਂ ਹਨ ਉਹ ਤਾਂ ਮੇਰੇ ਲੋਕਲ ਵਿੱਚ available ਹਨ  ਹੋ ਸਕਦਾ ਹੈ ਕਿ ਮੈਂ ਉਸ ਦੇ ਪ੍ਰਚਾਰ  ਦੇ ਪ੍ਰਭਾਵ ਵਿੱਚ ਨਹੀਂ ਆਇਆ ਹਾਂ,ਮੈਂ ਉਸ ਵਿੱਚੋਂ ਕਿਤਨਾ ਘੱਟ ਕਰ ਸਕਦਾ ਹਾਂ।

 

ਦੇਖੋ ਆਤ‍ਮਨਿਰਭਰ ਦੀ ਸ਼ੁਰੂਆਤ ਆਤ‍ਮ ਤੋਂ ਹੋਣੀ ਚਾਹੀਦੀ ਹੈ  ਤੁਸੀਂ vocal for local ਕੀ ਸ਼ੁਰੂਆਤ ਕਰ ਸਕਦੇ ਹੋ  ਦੂਸਰਾ- ਜਿਸ ਸੰਸਥਾ ਦਾ ਨਾਮ ਲਾਲ ਬਹਾਦੁਰ ਸ਼ਾਸਤਰੀ ਨਾਲ ਜੁੜਿਆ ਹੋਇਆ ਹੈ ਉਸ ਪੂਰੇ ਕੈਂਪਸ ਵਿੱਚ ਵੀ ਤੁਹਾਡੇ ਕਮਰਿਆਂ ਵਿੱਚ,ਤੁਹਾਡੇ ਆਡੀਟੋਰੀਅਮ ਵਿੱਚ,ਤੁਹਾਡੇ ਕ‍ਲਾਸਰੂਮ ਵਿੱਚ,ਹਰ ਜਗ੍ਹਾ ਤੇ ਕਿੰਨੀਆਂ ਚੀਜ਼ਾਂ ਵਿਦੇਸ਼ੀ ਹਨ ਜ਼ਰੂਰ ਸੂਚੀ ਬਣਾਓ ਅਤੇ ਤੁਸੀਂ ਸੋਚੇ ਕਿ ਅਸੀਂ ਜੋ ਦੇਸ਼ ਨੂੰ ਅੱਗੇ ਵਧਾਉਣ ਲਈ ਆਏ ਹਾਂ ਜਿੱਥੋਂ ਦੇਸ਼ ਨੂੰ ਅੱਗੇ ਵਧਾਉਣ ਵਾਲੀ ਇੱਕ ਪੂਰੀ ਪੀੜ੍ਹੀ ਤਿਆਰ ਹੁੰਦੀ ਹੈ ਜਿੱਥੇ ਬੀਜ ਧਾਰਨ ਕੀਤਾ ਜਾਂਦਾ ਹੈ ਕੀ ਉਸ ਜਗ੍ਹਾ ਤੇ ਵੀ vocal for local ਇਹ ਸਾਡੀ ਜੀਵਨ ਦਾ ਹਿੱਸਾ ਹੈ ਕਿ ਨਹੀਂ ਹੈ ਤੁਸੀਂ ਦੇਖੋ ਤੁਹਾਨੂੰ ਮਜਾ ਆਵੇਗਾ  ਮੈਂ ਇਹ ਨਹੀਂ ਕਹਿੰਦਾ ਹਾਂ ਕਿ ਤੁਸੀਂ ਆਪਣੇ ਸਾਥੀਆਂ ਲਈ ਵੀ ਇਹ ਰਸ‍ਤੇ ਖੋਲ੍ਹੋ,ਖੁਦ ਦੇ ਲਈ ਹੈ  ਤੁਹਾਨੂੰ ਦੇਖੋ ਤੁਸੀਂ ਬਿਨਾ ਕਾਰਨ ਅਜਿਹੀਆਂ-ਅਜਿਹੀਆਂ ਚੀਜ਼ਾਂ ਤੁਹਾਡੇ ਪਾਸ ਪਈਆਂ ਹੋਣਗੀਆਂ ਜੋ ਹਿੰਦੁਸ‍ਤਾਨ ਦੀਆਂ ਹੋਣ  ਦੇ ਬਾਅਦ ਵੀ ਤੁਸੀਂ ਬਾਹਰ ਦੀਆਂ ਲੈ ਲਈਆਂ ਹਨ  ਤੁਹਾਨੂੰ ਪਤਾ ਵੀ ਨਹੀਂ ਹੈ ਇਹ ਬਾਹਰ ਦੀਆਂ ਹਨ  ਦੇਖੋ ਭਾਰਤ ਨੂੰ ਆਤ‍ਮਨਿਰਭਰ ਬਣਾਉਣ ਲਈ ਅਸੀਂ ਸਭ ਨੇ ਆਤ‍ਮ ਤੋਂ ਸ਼ੁਰੂ ਕਰ-ਕਰ  ਦੇ ਦੇਸ਼ ਨੂੰ ਆਤ‍ਮਨਿਰਭਰ ਬਣਾਉਣਾ ਹੈ।

 

ਮੇਰੇ ਪਿਆਰੇ ਸਾਥੀਓ,ਮੇਰੇ ਨੌਜਵਾਨਾਂ ਸਾਥੀਓ,ਦੇਸ਼ ਨੂੰ ਆਜ਼ਾਦੀ  ਦੇ 100 ਸਾਲ,ਆਜ਼ਾਦੀ  ਦੇ 100 ਸਾਲ  ਦੇ ਸੁਪਨੇ,ਆਜ਼ਾਦੀ  ਦੇ 100 ਸਾਲ  ਦੇ ਸੰਕਲ‍ਪ,ਆਜ਼ਾਦੀ  ਦੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਤੁਹਾਡੇ ਹੱਥ ਵਿੱਚ ਦੇਸ਼ ਸਪੁਰਦ ਕਰ ਰਿਹਾ ਹੈ।  ਦੇਸ਼ ਤੁਹਾਡੇ ਹੱਥ ਵਿੱਚ ਆਉਣ ਵਾਲੇ 25-35 ਸਾਲ ਤੁਹਾਨੂੰ ਸਪੁਰਦ ਕਰ ਰਿਹਾ ਹੈ।  ਇਤਨੀ ਬੜੀ ਭੇਟ ਤੁਹਾਨੂੰ ਮਿਲ ਰਹੀ ਹੈ  ਤੁਹਾਨੂੰ ਉਸ ਨੂੰ ਵੱਡੀ ਜੀਵਨ ਦਾ ਇੱਕ ਅਹੋਭਾਗ ਮੰਨ  ਦੇ ਆਪਣੇ ਹੱਥ ਵਿੱਚ ਲਵੋਆਪਣੇ ਕਰ ਕਮਲਾਂ ਵਿੱਚ ਲਵੋ  ਕਰਮਯੋਗੀ ਦਾ ਭਾਵ ਜਗਾਓ  ਕਰਮਯੋਗ  ਦੇ ਰਸ‍ਤੇ ਤੇ ਚਲਣ ਲਈ ਤੁਸੀਂ ਅੱਗੇ ਵਧੋ ਇਸ ਸ਼ੁਭਕਾਮਨਾ  ਦੇ ਨਾਲ ਆਪ ਸਭ ਨੂੰ ਇੱਕ ਵਾਰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ  ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਮੈਂ ਪ੍ਰਤੀਪਲ ਤੁਹਾਡੇ ਨਾਲ ਹਾਂ  ਮੈਂ ਪਲ-ਪਲ ਤੁਹਾਡੇ ਨਾਲ ਹਾਂ  ਜਦੋਂ ਵੀ ਜ਼ਰੂਰਤ ਪਵੇਤੁਸੀਂ ਮੇਰਾ ਦਰਵਾਜਾ ਖਟਖਟਾ ਸਕਦੇ ਹੋ  ਜਦੋਂ ਤੱਕ ਮੈਂ ਹਾਂ ਜਿੱਥੇ ਵੀ ਹਾਂ,ਮੈਂ ਤੁਹਾਡਾ ਦੋਸ‍ਤ ਹਾਂ,ਤੁਹਾਡਾ ਸਾਥੀ ਹਾਂਅਸੀਂ ਸਭ ਮਿਲਕੇ  ਆਜ਼ਾਦੀ  ਦੇ 100 ਸਾਲ ਦੇ ਸੁਪਨੇ ਸਾਕਾਰ ਕਰਨ ਦਾ ਹੁਣ ਤੋਂ ਕੰਮ ਆਰੰਭ ਕਰੀਏ ਆਓ ਅਸੀਂ ਸਭ ਅੱਗੇ ਵਧਦੇ ਹਾਂ

 

ਬਹੁਤ-ਬਹੁਤ ਧੰਨਵਾਦ!

 

*****

 

ਵੀਆਰਆਰਕੇ/ਵੀਜੇ/ਬੀਐੱਮ



(Release ID: 1669203) Visitor Counter : 281