ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਮਹੱਤਵਪੂਰਨ ਪ੍ਰਾਪਤੀ ਹਾਸਲਕੀਤੀ

85 ਦਿਨਾਂ ਬਾਅਦ ਪਹਿਲੀ ਵਾਰ, ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 6 ਲੱਖ ਤੋਂ ਹੇਠਾਂ ਪਹੁੰਚੀ


ਐਕਟਿਵ ਕਰੋਨਾ ਮਰੀਜ਼ਾਂ ਦੀ ਗਿਣਤੀ ਕੁੱਲ ਮਾਮਲਿਆਂ ਦਾ ਸਿਰਫ 7.35 ਫ਼ੀਸਦ ਹੈ

Posted On: 30 OCT 2020 11:13AM by PIB Chandigarh

ਐਕਟਿਵ ਕਰੋਨਾ ਮਰੀਜ਼ਾਂ ਦੀ ਗਿਣਤੀ ਕੁੱਲ ਮਾਮਲਿਆਂ ਦਾ ਸਿਰਫ 7.35 ਫ਼ੀਸਦ ਹੈ

ਭਾਰਤ ਨੇ ਕੋਵਿਡ ਖਿਲਾਫ ਲੜਾਈ ਵਿਚ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਤਿੰਨ ਹਫ਼ਤਿਆਂ (85 ਦਿਨਾਂ) ਵਿਚ ਪਹਿਲੀ ਵਾਰ ਕਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 6 ਲੱਖ ਤੋਂ ਹੇਠਾਂ ਪਹੁੰਚੀ ਹੈ। ਅੱਜ ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 5 ਲੱਖ 94 ਹਜ਼ਾਰ ਹੈ। 6 ਅਗਸਤ ਨੂੰ ਐਕਟਿਵ ਮਰੀਜ਼ਾਂ ਦੀ ਗਿਣਤੀ 5 ਲੱਖ 95 ਹਜ਼ਾਰ ਸੀ।

ਇਸ ਸਮੇਂ ਦੇਸ਼ ਵਿਚ ਪੌਜ਼ਿਟਿਵ ਕੇਸ ਕੁੱਲ ਮਾਮਲਿਆਂ ਦਾ ਸਿਰਫ 7.35 ਫ਼ੀਸਦ ਹਨ ਜੋ 5 ਲੱਖ 94 ਹਜ਼ਾਰ 3 ਸੌ 86 ਹਨ। ਇਸ ਨਾਲ ਗਿਰਾਵਟ ਦੇ ਰੁਝਾਨ ਨੂੰ ਹੋਰ ਮਜ਼ਬੂਤੀ ਮਿਲੀ ਹੈ।

WhatsApp Image 2020-10-30 at 10.06.56 AM.jpeg

ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਵਿੱਚ ਭਿੰਨਤਾਵਾਂ ਆਲਮੀ ਮਹਾਂਮਾਰੀ ਵਿਰੁੱਧ ਉਨ੍ਹਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਯਤਨਾਂ ਅਤੇ ਕ੍ਰਮਵਾਰ ਪ੍ਰਗਤੀ ਦਾ ਸੰਕੇਤ ਹੈ।

WhatsApp Image 2020-10-30 at 10.28.10 AM.jpeg

 

 

ਭਾਰਤ ਨੇ ਹੁਣ ਤੱਕ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਕਾਇਮ ਰੱਖਿਆ ਹੈ। ਇਲਾਜ ਤੋਂ ਬਾਅਦ ਠੀਕ ਹੋਣ ਵਾਲੇ ਕੁੱਲ ਲੋਕਾਂ ਦੀ ਗਿਣਤੀ 73 ਲੱਖ 73 ਹਜ਼ਾਰ 3 ਸੌ 75 ਹੈ। ਦੁਨੀਆ ਭਰ ਦੇ ਸਭ ਤੋਂ ਸਿਹਤਮੰਦ ਮਰੀਜ਼ਾਂ ਵਿਚ ਭਾਰਤ ਪਹਿਲੇ ਨੰਬਰ 'ਤੇ ਹੈ। ਐਕਟਿਵ ਕੇਸਾਂ ਅਤੇ ਸਿਹਤਮੰਦ ਹੋਣ ਵਾਲਿਆਂ ਵਿਚ ਅੰਤਰ ਲਗਾਤਾਰ ਵੱਧ ਰਿਹਾ ਹੈ ਅਤੇ ਅੱਜ ਇਹ 67 ਲੱਖ 78 ਹਜ਼ਾਰ 9 ਸੌ 89 ਹੈ।

ਪਿਛਲੇ 24 ਘੰਟਿਆਂ ਦੌਰਾਨ 57 ਹਜ਼ਾਰ 3 ਸੌ 86 ਮਰੀਜ਼ ਇਲਾਜ ਤੋਂ ਬਾਅਦ ਸਿਹਤਯਾਬ ਹੋਏ ਹਨ ਜਦ ਕਿ 48 ਹਜ਼ਾਰ 6 ਸੌ 48 ਮਰੀਜ਼ਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਰਾਸ਼ਟਰੀ ਪੱਧਰ 'ਤੇ ਸਿਹਤਯਾਬ ਹੋਣ ਦੀ ਦਰ 91.15 ਫ਼ੀਸਦ ਹੋ ਗਈ ਹੈ।

ਸਿਹਤਯਾਬ ਹੋਣ ਵਾਲੇ ਨਵੇਂ ਰੋਗੀਆਂ ਵਿਚੋਂ 80 ਫ਼ੀਸਦ 10 ਰਾਜਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰਿਤ ਹੈ।

ਇਕ ਦਿਨ ਵਿਚ ਸਭ ਤੋਂ ਵੱਧ ਕੇਰਲ ਵਿਚ 8,000 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ ਜਦ ਕਿ ਮਹਾਰਾਸ਼ਟਰ ਅਤੇ ਕਰਨਾਟਕ ਵਿਚ ਇਹ ਅੰਕੜਾ ਲਗਭਗ 7000ਹੈ।

WhatsApp Image 2020-10-30 at 10.06.56 AM (1).jpeg

ਪਿਛਲੇ 24 ਘੰਟਿਆਂ ਦੌਰਾਨ 48 ਹਜ਼ਾਰ 6 ਸੌ 48 ਨਵੇਂ ਮਰੀਜ਼ਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ।

10 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 78 ਪ੍ਰਤੀਸ਼ਤ ਮਾਮਲੇ ਸਾਹਮਣੇ ਆਏ ਹਨ। ਹੁਣ ਵੀ ਕੇਰਲ ਵਿੱਚ ਹਰ ਰੋਜ਼ 7 ਹਜ਼ਾਰ ਤੋਂ ਵੱਧ ਮਰੀਜ਼ਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋ ​​ਰਹੀ ਹੈ, ਜਦ ਕਿ ਮਹਾਰਾਸ਼ਟਰ ਅਤੇ ਦਿੱਲੀ ਵਿੱਚ ਹਰ ਰੋਜ਼ 5000 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ।

WhatsApp Image 2020-10-30 at 10.06.54 AM.jpeg

ਪਿਛਲੇ 24 ਘੰਟਿਆਂ ਦੌਰਾਨ 563 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ 81 ਫ਼ੀਸਦ ਮਾਮਲੇ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹਨ।

ਇਕ ਦਿਨ ਵਿਚ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ਵਿਚ 156 ਅਤੇ ਇਸ ਤੋਂ ਬਾਅਦ ਪੱਛਮੀ ਬੰਗਾਲ ਵਿਚ 61 ਮੌਤਾਂ ਦਰਜ ਕੀਤੀਆਂ ਗਈਆਂ ਹਨ

WhatsApp Image 2020-10-30 at 10.06.57 AM.jpeg

ਭਾਰਤ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ 140 ਟੈਸਟਾਂ/ਦਿਨ/ਮਿਲੀਅਨ ਆਬਾਦੀ ਦੀ ਸਲਾਹ ਨੂੰ ਪੂਰਾ ਕਰਨ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਕੀਤੀ ਹੈ। "ਕੋਵਿਡ -19 ਦੇ ਸਬੰਧ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਵਾਂ ਨੂੰ ਅਨੁਕੂਲ ਕਰਨ ਲਈ "ਜਨਤਕ ਸਿਹਤ ਦੇ ਮਾਪਦੰਡਾਂ 'ਤੇ ਆਪਣੇ ਮਾਰਗਦਰਸ਼ਨ ਨੋਟ ਵਿੱਚ, ਡਬਲਯੂਐਚਓ ਨੇ ਸ਼ੱਕੀ ਮਾਮਲਿਆਂ ਲਈ ਵਿਆਪਕ ਨਿਗਰਾਨੀ ਦੀ ਸਲਾਹ ਦਿੱਤੀ ਹੈ।

ਇਕ ਮਹੱਤਵਪੂਰਨ ਪ੍ਰਾਪਤੀ ਦੇ ਤੌਰ 'ਤੇ, 35 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਸਲਾਹ ਨਾਲੋਂ ਜ਼ਿਆਦਾ ਟੈਸਟ ਕੀਤੇ ਹਨ। ਪ੍ਰਤੀ ਦਿਨ ਪ੍ਰਤੀ ਮਿਲੀਅਨ ਆਬਾਦੀ ਦਾ ਰਾਸ਼ਟਰੀ ਔਸਤ ਟੈਸਟ ਗਿਣਤੀ  844 ਤੱਕ ਪਹੁੰਚ ਗਈ ਹੈ। ਉੱਥੇ ਹੀ, ਦਿੱਲੀ ਅਤੇ ਕੇਰਲ ਵਿਚ ਇਹ ਅੰਕੜਾ 3000 ਤੋਂ ਵੀ ਵੱਧ ਹੈ।

WhatsApp Image 2020-10-30 at 10.25.18 AM.jpeg

                                                                                      ******

ਐਮਵੀ / ਐਸਜੇ

ਐਚਐਫਡਬਲਯੂ / ਕੋਵਿਡ ਸਟੇਟਸ ਡੇਟਾ / 30ਅਕਤੂਬਰ 2020/1



(Release ID: 1668896) Visitor Counter : 171