ਰਸਾਇਣ ਤੇ ਖਾਦ ਮੰਤਰਾਲਾ

ਵੱਡੀ ਮਾਤਰਾ ਵਿੱਚ ਦਵਾਈਆਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਮੈਡੀਕਲ ਜੰਤਰਾਂ ਦੇ ਨਿਰਮਾਣ ਬਾਰੇ ਪੀ ਐੱਲ ਆਈ ਸਕੀਮ ਦੇ ਦਿਸ਼ਾ ਨਿਰਦੇਸ਼ ਸੋਧੇ ਗਏ ਹਨ

ਘੱਟੋ ਘੱਟ ਨਿਵੇਸ਼ ਦੀ ਲੋੜ ਨੂੰ ਵਚਨਬੱਧ ਨਿਵੇਸ਼ ਨਾਲ ਬਦਲਿਆ ਗਿਆ
ਇਹ ਤਕਨਾਲੋਜੀ ਚੋਣ ਦੀ ਉਪਲਬੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ , ਜੋ ਉਤਪਾਦ ਤੋਂ ਉਤਪਾਦ ਤੱਕ ਵੱਖਰੀਆਂ ਹੁੰਦੀਆਂ ਹਨ
ਸੰਭਾਵੀ ਨਿਵੇਸ਼ਕਾਂ ਲਈ ਅਰਜ਼ੀਆਂ ਭਰਨ ਦੀ ਆਖ਼ਰੀ ਤਰੀਕ ਇੱਕ ਹਫ਼ਤਾ ਹੋਰ ਵਧਾ ਕੇ 31—11—2020 ਕਰ ਦਿੱਤੀ ਗਈ ਹੈ

Posted On: 29 OCT 2020 12:48PM by PIB Chandigarh

ਰਸਾਇਣ ਤੇ ਖਾਦਾਂ ਮੰਤਰਾਲੇ ਦੇ ਫਰਮਾਸੂਟਿਕਲ ਕੇਂਦਰੀ ਵਿਭਾਗ ਨੇ ਉਦਯੋਗ ਵੱਲੋਂ ਮਿਲੇ ਸੁਝਾਵਾਂ ਤੇ ਟਿੱਪਣੀਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਵੱਡੀ ਪੱਧਰ ਤੇ ਦਵਾਈਆਂ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਉਤਪਾਦਨ ਲਿੰਕਡ ਇਨਸੈਂਟਿਵ (ਪੀ ਐੱਲ ਆਈ) ਸਕੀਮ ਨੂੰ ਸੋਧਿਆ ਹੈ ਇਸ ਦੇ ਅਨੁਸਾਰ ਮਿਨੀਮਮ ਥਰੈਸ਼ ਹੋਲਡਨਿਵੇਸ਼ ਦੀ ਜ਼ਰੂਰਤ ਨੂੰ ਵਚਨਬੱਧ ਨਿਵੇਸ਼ ਨਾਲ ਬਦਲਿਆ ਗਿਆ ਹੈ ਇਹ ਤਕਨਾਲੋਜੀ ਚੋਣਾਂ ਦੀ ਉਪਲਬੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ , ਜੋ ਉਤਪਾਦ ਤੋਂ ਉਤਪਾਦ ਤੱਕ ਵੱਖਰੀਆਂ ਹੁੰਦੀਆਂ ਹਨ
ਫਰਮਾਸੂਟਿਕਲ ਵਿਭਾਗ ਪਹਿਲਾਂ ਦੋ ਉਤਪਾਦਨ ਲਿੰਕਡ ਇਨਸੈਂਟਿਵ ਸਕੀਮਾਂ ਲੈ ਕੇ ਆਇਆ ਹੈ :—
ਭਾਰਤ ਵਿੱਚ ਨਾਜ਼ੁਕ ਮੁੱਖ ਸ਼ੁਰੂਆਤੀ ਸਮੱਗਰੀ , ਡਰੱਗ ਇੰਟਰਮਿਡਿਏਟਸ ਅਤੇ ਫਰਮਾਸੂਟਿਕਲ ਇੰਨਗ੍ਰੇਡਿਐਂਟਸ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ
ਮੈਡੀਕਲ ਜੰਤਰਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ
ਇਹਨਾਂ ਦੋਹਾਂ ਸਕੀਮਾਂ ਨੂੰ 20—03—2020 ਨੂੰ ਕੈਬਨਿਟ ਵੱਲੋਂ ਮਨਜ਼ੂਰੀ ਮਿਲੀ ਸੀ ਅਤੇ ਸਕੀਮਾਂ ਨੂੰ ਲਾਗੂ ਕਰਨ ਲਈ ਵਿਸਥਾਰਿਤ ਦਿਸ਼ਾ ਨਿਰਦੇਸ਼ ਵਿਭਾਗ ਵੱਲੋਂ 27—07—2020 ਨੂੰ ਜਾਰੀ ਕੀਤੇ ਗਏ ਸਨ
ਵਿਸਥਾਰਿਤ ਦਿਸ਼ਾ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਵਿਭਾਗ ਨੂੰ ਫਰਮਾਸੂਟਿਕਲ ਤੇ ਮੈਡੀਕਲ ਜੰਤਰ ਉਦਯੋਗ ਵੱਲੋਂ ਕਈ ਸੁਝਾਅ ਜਾਣਕਾਰੀ ਤੇ ਟਿੱਪਣੀਆਂ ਮਿਲੀਆਂ ਸਨ , ਜਿਸ ਵਿੱਚ ਉਦਯੋਗ ਦੀ ਅਸਰਦਾਰ ਭਾਗੀਦਾਰੀ ਯੋਗ ਬਣਾਉਣ ਲਈ ਕੁਝ ਤਰਮੀਮਾਂ ਬਾਰੇ ਸੁਝਾਅ ਦਿੱਤੇ ਗਏ ਸਨ ਸਕੀਮਾਂ ਤਹਿਤ ਗਠਿਤ ਤਕਨੀਕੀ ਕਮੇਟੀਆਂ ਨੇ ਇਹਨਾਂ ਸੁਝਾਵਾਂ ਨੂੰ ਪਰਖਿਆ ਸੀ ਤਕਨੀਕੀ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਨੂੰ ਸਕੀਮ ਦੀਆਂ ਉੱਚ ਤਾਕਤੀ ਕਮੇਟੀਆਂ ਸਾਹਮਣੇ ਪੇਸ਼ ਕੀਤਾ ਗਿਆ , ਜਿਸ ਦੀ ਪ੍ਰਧਾਨਗੀ ਨੀਤੀ ਅਯੋਗ ਦੇ ਸੀ ਨੇ ਕੀਤੀ ਸੀ ਤਕਨੀਕੀ ਕਮੇਟੀਆਂ ਦੀਆਂ ਸਿਫ਼ਾਰਸ਼ਾਂ ਤੇ ਸੋਚ ਵਿਚਾਰ ਕਰਨ ਤੋਂ ਬਾਅਦ ਉੱਚ ਤਾਕਤੀ ਕਮੇਟੀ ਨੇ ਇਹ ਦੋਹਾਂ ਸਕੀਮਾਂ ਦੇ ਦਿਸ਼ਾ ਨਿਰਦੇਸ਼ਾਂ ਨੂੰ ਸੋਧਣ ਦੀ ਮਨਜ਼ੂਰੀ ਦਿੱਤੀ ਸੀ ਉਸੇ ਮੁਤਾਬਿਕ ਅੱਜ 29—10—2020 ਨੂੰ ਸੋਧੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਹ ਫਰਮਾਸੂਟਿਕਲ ਵਿਭਾਗ ਦੇ ਟੈਬ ਸਕੀਮਸਵਿੱਚ ਵੈੱਬਸਾਈਟ ਤੇ ਉਪਲਬੱਧ ਹਨ ਭਾਰਤ ਵਿੱਚ ਨਾਜ਼ੁਕ ਮੁੱਖ ਸ਼ੁਰੂਆਤੀ ਸਮੱਗਰੀ , ਡਰੱਗ ਇੰਟਰਮਿਡਿਏਟਸ ਅਤੇ ਫਰਮਾਸੂਟਿਕਲ ਇੰਨਗ੍ਰੇਡਿਐਂਟਸ ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸੋਧੀ ਸਕੀਮ ਵਿੱਚ ਜੋ ਮੁੱਖ ਬਦਲਾਅ ਕੀਤੇ ਗਏ ਹਨ ਉਹ ਹੇਠਾਂ ਦਿੱਤੇ ਗਏ ਹਨ :—
ਚੁਣੇ ਗਏ ਅਰਜ਼ੀਕਰਤਾ ਲਈ ਮਿਨੀਮਮ ਥਰੈਸ਼ ਹੋਲਡ ਨਿਵੇਸ਼ ਨੂੰ ਵਚਨਬੱਧ ਨਿਵੇਸ਼ ਦੇ ਤਰੀਕੇ ਨਾਲ ਬਦਲਿਆ ਗਿਆ ਹੈ ਇਹ ਬਦਲਾਅ ਉਤਪਾਦਕ ਪੂੰਜੀ ਦੀ ਅਸਰਦਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਗਿਆ ਹੈ , ਕਿਉਂਕਿ ਇੱਕ ਵਿਸ਼ੇਸ਼ ਉਤਪਾਦਨ ਪੱਧਰ ਦੀ ਪ੍ਰਾਪਤੀ ਲਈ ਪੂੰਜੀ ਦਾ ਨਿਵੇਸ਼ ਲੋੜੀਂਦਾ ਹੈ ਅਤੇ ਉਹ ਤਕਨਾਲੋਜੀ ਦੀ ਚੋਣ ਤੇ ਨਿਰਭਰ ਕਰਦਾ ਹੈ ਅਤੇ ਇਹ ਉਤਪਾਦ ਤੋਂ ਉਤਪਾਦ ਵੱਖਰਾ ਹੁੰਦਾ ਹੈ ਚੁਣੇ ਹੋਏ ਅਰਜ਼ੀਕਰਤਾ ਨੂੰ ਚਾਲੂ ਸਕੀਮ ਤਹਿਤ ਇਨਸੈਂਟਿਵ ਦੇਣ ਲਈ ਅਸਲ ਨਿਵੇਸ਼ ਦੀ ਪ੍ਰਮਾਣਿਕਤਾ ਦਾ ਨਿਯਮ ਬਣਾਇਆ ਗਿਆ ਹੈ ਉਸ ਨਿਯਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ , ਜੋ ਯੋਗ ਉਤਪਾਦਾਂ ਦੀ ਵਿਕਰੀ ਨੂੰ ਕੇਵਲ ਘਰੇਲੂ ਵਿਕਰੀ ਲਈ ਵਰਤਿਆ ਜਾਂਦਾ ਹੈ ਇਹ ਇਨਸੈਂਟਿਵ ਪ੍ਰਾਪਤ ਕਰਨ ਦੀ ਯੋਗਤਾ ਦੇ ਮੰਤਵ ਨਾਲ ਰੱਖਿਆ ਗਿਆ ਹੈ ਅਤੇ ਸਕੀਮ ਨੂੰ ਬਾਕੀ ਪੀ ਐੱਲ ਆਈ ਸਕੀਮਾਂ ਦੀ ਸੇਧ ਵਿੱਚ ਲਿਆਉਣ ਅਤੇ ਬਜ਼ਾਰ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ
10 ਉਤਪਾਦਾਂ ਲਈ ਘੱਟੋ ਘੱਟ ਸਲਾਨਾ ਉਤਪਾਦਨ ਸਮਰੱਥਾ ਬਦਲੀ ਗਈ ਹੈ , ਜਿਹਨਾਂ ਉਤਪਾਦਾਂ ਵਿੱਚ ਸਲਾਨਾ ਨਿਰਮਾਣ ਸਮਰੱਥਾ ਬਦਲੀ ਗਈ ਹੈ , ਉਹ ਹਨ ਟੈਟਰਾਸਾਈਕਲਿਨ , ਨਿਊਮਾਈਸਿਨ , ਪਾਰਾਅਮਿਨੋਫਿਨੌਲ (ਪੀ ਪੀ) , ਮੀਰੋਪੀਨਮ , ਆਰਟੀਸੁਨੇਟ , ਲੋਸਾਰਟਨ , ਟੈੱਨ ਮੀ ਸਾਰਟਨ ਐਕਸਾਈਕੋਲ ਵੀਰ , ਸਿੱਪਰੋਫਲੌਕਸਿਨ ਅਤੇ ਐਸਪਰਿਨ ਸਕੀਮ ਤਹਿਤ ਘੱਟੋ ਘੱਟ ਸਲਾਨਾ ਉਤਪਾਦਨ ਸਮਰੱਥਾ ਯੋਗਤਾ ਦਾ ਇੱਕ ਹਿੱਸਾ ਹੈ
ਸਕੀਮ ਤਹਿਤ ਅਰਜ਼ੀਆਂ ਪ੍ਰਾਪਤ ਕਰਨ ਦੀ ਅੰਤਿਮ ਤਰੀਕ ਵਿੱਚ ਇੱਕ ਹਫ਼ਤੇ ਦਾ ਵਾਧਾ ਕਰਕੇ 30—11—2020 ਕੀਤੀ ਗਈ ਹੈ (30—11—2020 ਵਾਧੇ ਵਿੱਚ ਸ਼ਾਮਲ ਹੈ)
ਇਸੇ ਤਰ੍ਹਾਂ ਮੈਡੀਕਲ ਜੰਤਰਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ ਸਕੀਮ ਦੇ ਸੋਧੇ ਦਿਸ਼ਾ ਨਿਰਦੇਸ਼ਾਂ ਵਿੱਚ ਜੋ ਮੁੱਖ ਬਦਲਾਅ ਕੀਤੇ ਗਏ ਹਨ , ਉਹ ਹੇਠ ਲਿਖੇ ਹਨ :—
ਚੁਣੇ ਗਏ ਅਰਜ਼ੀਕਰਤਾ ਦੇ ਮਿਨੀਮਮ ਥਰੈਸ਼ ਹੋਲਡ’ (ਘੱਟੋ ਘੱਟ ਨਿਵੇਸ਼) ਨੂੰ ਕਮਿਟਿਡ ਇਨਵੈਸਟਮੈਂਟ ਬਚਨੱਵਧ ਨਿਵੇਸ਼ ਨਾਲ ਬਦਲਿਆ ਗਿਆ ਹੈ ਇਹ ਬਦਲਾਅ ਉਤਪਾਦਕ ਪੂੰਜੀ ਦੀ ਅਸਰਦਾਰ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਗਿਆ ਹੈ , ਕਿਉਂਕਿ ਇੱਕ ਵਿਸ਼ੇਸ਼ ਉਤਪਾਦਨ ਪੱਧਰ ਦੀ ਪ੍ਰਾਪਤੀ ਲਈ ਪੂੰਜੀ ਦਾ ਨਿਵੇਸ਼ ਲੋੜੀਂਦਾ ਹੈ ਅਤੇ ਉਹ ਤਕਨਾਲੋਜੀ ਦੀ ਚੋਣ ਤੇ ਨਿਰਭਰ ਕਰਦਾ ਹੈ ਅਤੇ ਇਹ ਉਤਪਾਦ ਤੋਂ ਉਤਪਾਦ ਵੱਖਰਾ ਹੁੰਦਾ ਹੈ ਚੁਣੇ ਹੋਏ ਅਰਜ਼ੀਕਰਤਾ ਨੂੰ ਚਾਲੂ ਸਕੀਮ ਤਹਿਤ ਇਨਸੈਂਟਿਵ ਦੇਣ ਲਈ ਅਸਲ ਨਿਵੇਸ਼ ਦੀ ਪ੍ਰਮਾਣਿਕਤਾ ਦਾ ਨਿਯਮ ਬਣਾਇਆ ਗਿਆ ਹੈ
ਘੱਟੋ ਘੱਟ ਵਿਕਰੀ ਦੀ ਯੋਗਤਾ ਦਾ ਤਰੀਕਾ ਅਨੁਮਾਨਿਤ ਮੰਗ , ਤਕਨਾਲੋਜੀ ਰੁਝਾਨ ਅਤੇ ਬਜ਼ਾਰ ਦੇ ਵਿਕਾਸ ਨਾਲ ਮੇਲ ਖਾਂਦਾ ਹੈ ਜੋ ਸਕੀਮ ਤਹਿਤ ਇਨਸੈਂਟਿਵ ਲੈਣ ਦੇ ਮੰਤਵ ਲਈ ਲੋੜੀਂਦਾ ਹੈ ਚੁਣੇ ਅਰਜ਼ੀਕਰਤਾਵਾਂ ਵੱਲੋਂ ਸਾਲ 2021—22 ਵਿੱਚ ਖਰਚ ਕਰਨ ਵਾਲੀ ਪੂੰਜੀ ਦੀ ਸੰਭਾਵਨਾ ਦੇ ਮੱਦੇਨਜ਼ਰ ਸਕੀਮ ਦੀ ਮਿਆਦ ਹੋਰ ਇੱਕ ਸਾਲ ਲਈ ਵਧਾਈ ਗਈ ਹੈ ਇਸ ਅਨੁਸਾਰ ਇਨਸੈਂਟਿਵ ਲੈਣ ਲਈ ਵਿਕਰੀ ਪੰਜ ਸਾਲਾਂ ਦੀ ਗਿਣੀ ਜਾਵੇਗੀ , ਹੁਣ ਇਹ ਵਿਕਰੀ ਵਿੱਤੀ ਸਾਲ 2021—22 ਦੀ ਬਜਾਏ 2022—23 ਤੋਂ ਗਿਣੀ ਜਾਵੇਗੀ ਸਕੀਮ ਤਹਿਤ ਅਰਜ਼ੀਆਂ ਪ੍ਰਾਪਤ ਕਰਨ ਦੀ ਅੰਤਿਮ ਤਰੀਕ ਨੂੰ ਇੱਕ ਹਫ਼ਤਾ ਹੋਰ ਵਧਾ ਕੇ 30—11—2020 ਕਰ ਦਿੱਤਾ ਗਿਆ ਹੈ (30—11—2020 ਦਾ ਦਿਨ ਇਸ ਵਿੱਚ ਸ਼ਾਮਲ ਹੈ )
ਭਾਰਤੀ ਫਰਮਾਸੂਟਿਕਲ ਉਦਯੋਗ ਮਾਤਰਾ ਦੇ ਮਾਮਲੇ ਵਿੱਚ ਵਿਸ਼ਵ ਦਾ ਤੀਜਾ ਵੱਡਾ ਮੁਲਕ ਹੈ ਅਤੇ ਦੇਸ਼ ਦੇ ਆਰਥਿਕ ਵਾਧੇ ਅਤੇ ਬਰਾਮਦ ਕਮਾਈ ਵਿੱਚ ਮਹੱਵਤਪੂਰਨ ਯੋਗਦਾਨ ਪਾਉਂਦਾ ਹੈ ਮੈਡੀਕਲ ਜੰਤਰ ਉਦਯੋਗ ਨੂੰ ਚੜ੍ਹਦੇ ਸੂਰਜ ਵਾਂਗ ਖੇਤਰ ਦੇ ਤੌਰ ਤੇ ਪਛਾਣਿਆ ਗਿਆ ਹੈ , ਜਿਸ ਵਿੱਚ ਵਿਭਿੰਨਤਾ ਅਤੇ ਰੋਜ਼ਗਾਰ ਪੈਦਾ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਭਾਰਤ ਸਰਕਾਰ ਨੇ ਫਰਮਾਸੂਟਿਕਲ ਅਤੇ ਮੈਡੀਕਲ ਜੰਤਰ ਉਦਯੋਗ ਦੀ ਸਹਾਇਤਾ ਲਈ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਤਾਂ ਜੋ ਇਹ ਉਦਯੋਗ ਆਉਂਦੇ ਸਾਲਾਂ ਵਿੱਚ ਆਪਣੀ ਸੰਭਾਵਨਾ ਦੇ ਟੀਚੇ ਪੂਰੇ ਕਰ ਸਕੇ
 

ਆਰ ਸੀ ਜੇ / ਆਰ ਕੇ ਐੱਮ
 (Release ID: 1668505) Visitor Counter : 176