ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਮਿਲਾਦ-ਉਨ-ਨਬੀ ਦੀ ਪੂਰਵ ਸੰਧਿਆ ’ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ

Posted On: 29 OCT 2020 2:21PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਮਿਲਾਦ-ਉਨ-ਨਬੀ ਦੀ ਪੂਰਵ ਸੰਧਿਆ ਤੇ ਰਾਸ਼ਟਰ
ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਮਿਲਾਦ-ਉਨ-ਨਬੀ ਨੂੰ ਮਨਾਉਂਦੇ ਹੋਏ, ਕੋਵਿਡ -19 ਸਿਹਤ ਅਤੇ ਸਫਾਈ
ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ।

ਹੇਠਾਂ ਸੰਦੇਸ਼ ਦਾ ਪੂਰਾ ਪਾਠ ਹੈ-

ਮੈਂ ਪੈਗੰਬਰ ਮੁਹੰਮਦ ਦੇ ਜਨਮਦਿਨ ਵਜੋਂ ਮਨਾਏ ਜਾਣ ਵਾਲੇ ਮਿਲਾਦ-ਉਨ-ਨਬੀ ਦੇ ਸ਼ੁਭ ਅਵਸਰ ਤੇ ਆਪਣੇ ਦੇਸ਼
ਦੇ ਲੋਕਾਂ ਨੂੰ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਹਜ਼ਰਤ ਮੁਹੰਮਦ ਸਾਹਿਬ ਨੇ ਮਾਨਵਤਾ ਨੂੰ ਦਇਆ ਅਤੇ ਸਰਬਵਿਆਪੀ ਭਾਈਚਾਰੇ ਦਾ ਧਰਮੀ ਮਾਰਗ ਦਰਸਾਇਆ।
ਮਿਲਾਦ-ਉਨ-ਨਬੀ ਪਰਿਵਾਰ ਅਤੇ ਦੋਸਤਾਂ ਲਈ ਇਕੱਠੇ ਹੋਣ ਅਤੇ ਪ੍ਰਾਰਥਨਾ ਕਰਨ ਦਾ ਇੱਕ ਅਵਸਰ ਹੈ। ਲੇਕਿਨ
ਇਸ ਸਾਲ, ਕੋਵਿਡ-19 ਮਹਾਮਾਰੀ ਕਾਰਨ, ਮੈਂ ਆਪਣੇ ਸਾਥੀ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਵਿਡ-
19 ਸਿਹਤ ਅਤੇ ਸਫ਼ਾਈ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕਰਦੇ ਹੋਏ ਸਾਧਾਰਣ ਢੰਗ ਨਾਲ ਮਿਲਾਨ-ਉਨ-ਨਬੀ
ਮਨਾਉਣ।

ਉਨ੍ਹਾਂ ਦੇ ਸਦੀਵੀ ਸੰਦੇਸ਼ ਸ਼ਾਂਤੀਪੂਰਨ ਅਤੇ ਸਦਭਾਵਨਾ ਭਰੇ ਸਮਾਜ ਦੀ ਉਸਾਰੀ ਲਈ ਸਾਡੀ ਅਗਵਾਈ ਕਰਦੇ
ਰਹਿਣ।

****

ਵੀਆਰਆਰਕੇ/ਐੱਮਐੱਸ/ਡੀਪੀ

 


(Release ID: 1668498) Visitor Counter : 169