ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ-ਸੀਡੀਆਰਆਈ ਲਖਨਊ ਦੇ ਵਿਗਿਆਨੀ ਡਾ. ਸਤੀਸ਼ ਮਿਸ਼ਰਾ, ਨੈਸ਼ਨਲ ਅਕੈਡਮੀ ਆਵ੍ ਮੈਡੀਕਲ ਸਾਇੰਸਜ਼ (ਇੰਡੀਆ) ਦੇ "ਡਾ. ਤੁਲਸੀ ਦਾਸ ਚੁਘ ਅਵਾਰਡ -2020" ਨਾਲ ਸਨਮਾਨਿਤ

ਇਹ ਅਵਾਰਡ ਉਨ੍ਹਾਂ ਨੂੰ ਮਲੇਰੀਆ ਪਰਜੀਵੀ ਦੇ ਜੀਵਨ ਚੱਕਰ ਦੀ ਜਟਿਲ ਪ੍ਰਕਿਰਿਆ ਨੂੰ ਸਮਝਣ ਦੇ ਲਈ ਕੀਤੇ ਗਏ ਉਨ੍ਹਾਂ ਦੀ ਖੋਜ ਲਈ ਦਿੱਤਾ ਗਿਆ ਹੈ

Posted On: 28 OCT 2020 5:08PM by PIB Chandigarh

ਨੈਸ਼ਨਲ ਅਕੈਡਮੀ ਆਵ੍ ਮੈਡੀਕਲ ਸਾਇੰਸਿਜ਼ (ਇੰਡੀਆ) ਦੀ ਓਰੇਸ਼ਨ ਅਤੇ ਅਵਾਰਡਸ ਕਮੇਟੀ ਨੇ ਡਾ. ਸਤੀਸ਼ ਮਿਸ਼ਰਾ, ਪ੍ਰਮੁੱਖ ਵਿਗਿਆਨੀ, ਡਿਵੀਜ਼ਨ ਆਵ੍ ਮੌਲਿਕਿਊਲਰ ਪੈਰਾਸਿਟੋਲੋਜੀ ਅਤੇ ਇਮਿਊਨੋਲੋਜੀ, ਸੀਐੱਸਆਈਆਰ-ਸੀਡੀਆਰਆਈ, ਲਖਨਊ ਨੂੰ ਸਾਲ 2020 ਦੇ "ਡਾ. ਤੁਲਸੀ ਦਾਸ ਚੁਘ ਅਵਾਰਡ" ਦੇ ਲਈ ਚੁਣਿਆ ਗਿਆ ਹੈ। ਇਹ ਅਵਾਰਡ ਉਨ੍ਹਾਂ ਨੂੰ ਮਲੇਰੀਆ ਪਰਜੀਵੀ ਦੇ ਜੀਵਨ ਚੱਕਰ ਦੀਆਂ ਜਟਿਲ ਪ੍ਰਕਿਰਿਆਵਾਂ ਨੂੰ ਸਮਝਣ ਦੇ ਲਈ ਕੀਤੀ ਗਈ ਉਨ੍ਹਾਂ ਦੀ ਖੋਜ ਲਈ ਦਿੱਤਾ ਗਿਆ ਹੈ ਮਲੇਰੀਆ ਪਰਜੀਵੀ ਦਾ ਜੀਵਨ ਚੱਕਰ ਇੱਕ ਜਟਿਲ ਪ੍ਰਕਿਰਿਆ ਹੈ ਜਿਸ ਵਿੱਚ ਦੋ ਮੇਜ਼ਬਾਨ (ਥਣਧਾਰੀ ਅਤੇ ਮੱਛਰ) ਸ਼ਾਮਲ ਹੁੰਦੇ ਹਨ ਤੇ ਸੰਕ੍ਰਮਣ ਦੀ ਪ੍ਰਕਿਰਿਆ ਤਿੰਨ ਹਮਲਾਵਰ ਪੜਾਵਾਂ ਵਿੱਚ ਪੂਰੀ ਹੁੰਦੀ ਹੈ। ਥਣਧਾਰੀ ਅਤੇ ਮੱਛਰਾਂ ਦੋਹਾਂ ਵਿੱਚ ਸਫਲ ਸੰਕ੍ਰਮਣ ਲਈ ਵਿਭਿੰਨ ਪੜਾਵਾਂ ਦੀਆਂ ਘਟਨਾਵਾਂ ਵਿੱਚ  ਕੋਆਰਡੀਨੇਟਿਡ ਸੀਕੁਐਂਸ ਆਵ੍ ਈਵੈਂਟਸ ਦੀ ਜ਼ਰੂਰਤ ਹੁੰਦੀ ਹੈ। ਆਪਣੀ ਖੋਜ ਵਿੱਚ ਉਨ੍ਹਾਂ ਨੇ ਦੱਸਿਆ ਕਿ "ਸੀਕ੍ਰੇਟੇਡ ਪ੍ਰੋਟੀਨਵਿਥ ਥ੍ਰੋਮਬੋਸਪੌਂਡਿਨ ਰਿਪੀਟਸ (ਐੱਸਪੀਏਟੀਆਰ), ਪਲੋਡੋਡੀਅਮ ਬਰਘੀ ਨਾਮਕ ਮਲੇਰੀਆ ਪਰਜੀਵੀ ਦੁਆਰ ਸੰਕ੍ਰਮਣ ਦੀ ਅਸੈਕਸੂਅਲ ਬਲੱਡ ਸਟੇਜ ਦੇ ਲਈ ਤਾਂ ਜ਼ਰੂਰੀ ਹੈ, ਪਰੰਤੂ ਹੈਪੇਟੋਸਾਈਟ ਪੜਾਅ ਦੇ ਲਈ ਜ਼ਰੂਰੀ ਨਹੀਂ"। ਇਹ ਅਧਿਐਨ ਪਲਾਜ਼ਮੋਡੀਅਮ ਬਰਗੀ ਸਪੋਰੋਜ਼ੋਇਟਸ ਵਿੱਚ ਐੱਸਪੀਏਟੀਆਰ ਦੀ ਉਪਯੋਗਤਾ ਅਤੇ ਸੰਕ੍ਰਮਣ ਦੀ ਖੂਨ ਸਥਿਤੀ ਵਿੱਚ ਇਸ ਦੇ ਮਹੱਤਵ ‘ਤੇ ਚਾਨਣਾ ਪਾਉਂਦਾ ਹੈ, ਹਾਲਾਂਕਿ ਇਸ ਪ੍ਰਕਿਰਿਆ ਦੌਰਾਨ ਇਸ ਦੀ ਸਹੀ ਭੂਮਿਕਾ ਨੂੰ ਜਾਣਨ ਦੇ ਲਈ ਹੁਣ ਵਿਸਤ੍ਰਿਤ ਜਾਂਚ ਦੀ ਜ਼ਰੂਰਤ ਹੈ

 

https://ci3.googleusercontent.com/proxy/-7ktjtGcLYPT3DvpYd0OHD6aQS_8NFWLncYdtHO3d3lsz5Mz-aDgiQwabqjo2uOZi0OdDfbCJFJZ9Bi6F6Vx_V_Atdsc_w8nzQRVLc7zkHQzwCt8odoEzrL6Lg=s0-d-e1-ft#https://static.pib.gov.in/WriteReadData/userfiles/image/image003WR50.jpg

 

ਅਕਾਦਮੀ ਅਤੇ ਅਵਾਰਡ

 

ਨੈਸ਼ਨਲ ਅਕੈਡਮੀ ਆਵ੍ ਮੈਡੀਕਲ ਸਾਇੰਸਿਜ਼ (ਇੰਡੀਆ) ਇੱਕ ਅਨੂਠੀ ਸੰਸਥਾ ਹੈ ਜੋ ਅਕਾਦਮਿਕ ਉਤਕ੍ਰਿਸ਼ਟਤਾ ਦਾ ਉਪਯੋਗ ਮੈਡੀਕਲ ਅਤੇ ਸਮਾਜਿਕ ਸਰੋਕਾਰਾਂ ਨੂੰ ਪੂਰਾ ਕਰਨ ਲਈ ਆਪਣੇ ਸੰਸਾਧਨ ਦੇ ਰੂਪ ਵਿੱਚ ਕਰਦੀ ਹੈ ਇਸ ਨੂੰ 21 ਅਪ੍ਰੈਲ ,1961 ਨੂੰ ਸੁਸਾਇਟੀ ਰਜਿਸਟ੍ਰੇਸ਼ਨ ਐਕਟ XXI 1860 ਤਹਿਤ 'ਇੰਡੀਅਨ ਅਕੈਡਮੀ ਆਵ੍ ਮੈਡੀਕਲ ਸਾਇੰਸਿਜ਼' ਦੇ ਰੂਪ ਵਿੱਚ ਰਜਿਸਟਰ ਕੀਤਾ ਗਿਆ ਸੀ। ਬਾਅਦ ਵਿੱਚ 16 ਨਵੰਬਰ 1976 ਨੂੰ, ਭਾਰਤ ਸਰਕਾਰ ਦੁਆਰਾ ਸਥਾਪਿਤ ਵਰਕਿੰਗ ਗਰੁੱਪ ਦੀਆਂ ਸਿਫ਼ਾਰਸ਼ਾਂ ‘ਤੇ ਅਕਾਦਮੀ ਨੂੰ ਨੈਸ਼ਨਲ ਮੈਡੀਕਲ ਅਕਾਦਮੀ (ਭਾਰਤ) ਨਾਮ ਦਿੱਤਾ ਗਿਆ। ਅਕਾਦਮੀ ਦੁਆਰਾ ਕਈ ਪ੍ਰਤਿਸ਼ਠਿਤ ਅਵਾਰਡ ਸਥਾਪਿਤ ਕੀਤੇ ਗਏ ਹਨ ਜੋ ਉੱਘੇ ਬਾਇਓਮੈਡੀਕਲ ਵਿਗਿਆਨੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਖੋਜ ਯੋਗਦਾਨਾਂ ਦੀ ਮਾਨਤਾ ਪ੍ਰਦਾਨ ਕਰਕੇ ਸਨਮਾਨਿਤ ਕਰਦੇ ਹਨ। ਅਕਾਦਮੀ ਦੇਸ਼ ਵਿਆਪੀ ਸੀਐੱਮਈ ਪ੍ਰੋਗਰਾਮਾਂ, ਸੈਮੀਨਾਰਾਂ, ਵਰਕਸ਼ਾਪਾਂ ਆਦਿ ਨੂੰ ਵੀ ਪ੍ਰੋਤਸਾਹਿਤ ਕਰਦੀ ਹੈ ਅਤੇ ਸਾਲਾਂ ਤੋਂ ਮੈਡੀਕਲ ਅਤੇ ਸਬੰਧਿਤ ਵਿਗਿਆਨਾਂ ਦੇ ਖੇਤਰ ਵਿੱਚ ਭਾਰਤੀ ਵਿਗਿਆਨੀਆਂ ਦੁਆਰਾ ਕੀਤੀਆਂ ਸ਼ਾਨਦਾਰ ਉਪਲਬਧੀਆਂ ਦੀ ਸ਼ਨਾਖਤ ਕਰਕੇ ਮਾਨਤਾ ਪ੍ਰਦਾਨ ਕਰ ਰਹੀ ਹੈ। ਉਪਲਬਧੀਆਂ ਦੀ ਸਮੀਖਿਆ ਦੇ ਬਾਅਦ, ਫੈਲੋ ਦੁਆਰਾ ਮਤਦਾਨ ਦੇ ਅਧਾਰ ‘ਤੇ ਚੁਣੇ ਗਏ ਵਿਅਕਤੀਆਂ ਨੂੰ ਅਕਾਦਮੀ ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ

 

ਡਾ. ਤੁਲਸੀ ਦਾਸ ਚੁਘ ਅਵਾਰਡ ਦੇ ਰੂਪ ਵਿੱਚ ਇੱਕ ਸਕ੍ਰੋਲ, ਇੱਕ ਯਾਦਗਾਰੀ ਮੈਡਲ ਅਤੇ ਨਕਦ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਂਦਾ ਹੈ। ਡਾ. ਮਿਸ਼ਰਾ ਨੂੰ ਇਹ ਅਵਾਰਡ ਅਕਾਦਮੀ ਦੀ ਸਲਾਨਾ ਕਾਨਫਰੰਸ  ਸਮੇਂ ਦਿੱਤਾ ਜਾਵੇਗਾ। ਸਲਾਨਾ ਕਾਨਫਰੰਸ ਦੇ ਦੌਰਾਨ, ਇੱਕ ਸੈਸ਼ਨ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਉਹ ਆਪਣੇ ਖੋਜ ਕਾਰਜ ਦੀ ਮੌਖਿਕ ਪੇਸ਼ਕਾਰੀ ਦੇਣਗੇ ਅਤੇ ਇਸ ਤੋਂ ਬਾਅਦ ਉਸ ਤੇ ਚਰਚਾ ਕੀਤੀ ਜਾਵੇਗੀ

 

ਡਾ. ਮਿਸ਼ਰਾ ਨੂੰ ਮਿਲੇ ਹੋਰ ਅਵਾਰਡ

 

  • ਡਾ: ਸਤੀਸ਼ ਮਿਸ਼ਰਾ ਨੂੰ ਹੇਠਾਂ ਦਿੱਤੇ ਮੁੱਖ ਸਨਮਾਨਾਂ ਅਤੇ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ  ਹੈ:
  • ਨੈਸ਼ਨਲ ਅਕੈਡਮੀ ਆਵ੍ ਮੈਡੀਕਲ ਸਾਇੰਸਜ਼, ਭਾਰਤ ਦੁਆਰਾ ਸਾਲ 2019 ਵਿੱਚ ਚੁਣੇ ਗਏ ਮੈਂਬਰ,
  • ਨੈਸ਼ਨਲ ਅਕੈਡਮੀ ਆਵ੍ ਸਾਇੰਸਜ਼, ਭਾਰਤ ਦੁਆਰਾ ਸਾਲ 2018 ਵਿੱਚ ਚੁਣੇ ਗਏ ਮੈਂਬਰ,
  • ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ, ਭਾਰਤ ਸਰਕਾਰ ਦੁਆਰਾ ਸਾਲ 2018 ਵਿੱਚ, ਸ਼ਕੁੰਤਲਾ ਅਮੀਰ ਚੰਦ ਅਵਾਰਡ
  • ਬਾਇਓਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੇ ਦੁਆਰਾ ਸਾਲ 2013 ਵਿੱਚ ਰਾਮਲਿੰਗਸਵਾਮੀ ਵਿੱਚ ਫਿਰ ਤੋਂ ਫੈਲੋਸ਼ਿਪ

 

*****

 

ਐੱਨਬੀ/ਕੇਜੀਐੱਸ/(ਸੀਐੱਸਆਈਆਰ-ਸੀਡੀਆਰਆਈ ਰਿਲੀਜ਼)


(Release ID: 1668248) Visitor Counter : 227