ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿਥੇ ਹਰੇਕ ਦਸ ਲੱਖ ਮਾਮਲਿਆਂ ਮਗਰ ਕੇਸਾਂ ਦੀ ਗਿਣਤੀ ਅਤੇ ਦਸ ਲੱਖ ਦੀ ਆਬਾਦੀ ਮਗਰ ਮੌਤਾਂ ਦੀ ਗਿਣਤੀ ਸਭ ਤੋਂ ਘੱਟ ਹੈ ਅਤੇ ਟੈਸਟ ਬਹੁਤ ਜ਼ਿਆਦਾ ਹੁੰਦੇ ਹਨ
ਐਕਟਿਵ ਮਾਮਲਿਆਂ ਦੇ ਲਿਹਾਜ ਨਾਲ ਲਗਾਤਾਰ ਗਿਰਾਵਟ ਦੇ ਰੁਝਾਨ ਦੇਖਣ ਨੂੰ ਮਿਲ ਰਹੇ ਹਨ
Posted On:
28 OCT 2020 12:02PM by PIB Chandigarh
ਕੇਂਦਰ ਵੱਲੋਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਮਿਲ ਕੇ ਕੀਤੇ ਜਾ ਰਹੇ ਕੇਂਦਰਿਤ ਯਤਨਾਂ, ਕਿਰਿਆਸ਼ੀਲ ਅਤੇ ਇਕਸਾਰਤਾਪੂਰਣ ਉਪਾਵਾਂ ਦੇ ਨਾਲ, ਕੋਵਿਡ ਖਿਲਾਫ ਭਾਰਤ ਨੇ ਆਪਣੀ ਚੰਗੇਰੀ ਵਿਸ਼ਵਵਿਆਪੀ ਸਥਿਤੀ ਨੂੰ ਕਾਇਮ ਰੱਖਿਆ ਹੈ। ਅੰਕੜਿਆਂ ਦੇ ਲਿਹਾਜ਼ ਨਾਲ ਭਾਰਤ ਵਿੱਚ ਦਸ ਲੱਖ ਦੀ ਆਬਾਦੀ ਦੇ ਮਗਰ ਵਿਸ਼ਵ ਪੱਧਰ 'ਤੇ ਸਭ ਤੋਂ ਘੱਟ ਮਾਮਲਿਆਂ ਵਿੱਚ ਕੇਸ ਅਤੇ ਮੌਤਾਂ ਰਿਪੋਰਟ ਹੋ ਰਹੀਆਂ ਹਨ।
ਜਦੋਂ ਕਿ ਦਸ ਲੱਖ ਦੀ ਆਬਾਦੀ ਮਗਰ ਕੇਸਾਂ ਸੰਬੰਧਿਤ ਆਲਮੀ ਅੰਕੜਾ 5,552 ਦਾ ਹੈ, ਭਾਰਤ 5,790 ਦਰਜ ਕਰ ਰਿਹਾ ਹੈ I ਯੂਐਸਏ, ਬ੍ਰਾਜ਼ੀਲ, ਫਰਾਂਸ, ਯੂਕੇ, ਰੂਸ ਅਤੇ ਦੱਖਣੀ ਅਫਰੀਕਾ ਬਹੁਤ ਜ਼ਿਆਦਾ ਅੰਕੜਿਆਂ ਦੀ ਰਿਪੋਰਟ ਕਰ ਰਹੇ ਹਨ।
ਭਾਰਤ ਵਿਚ ਪ੍ਰਤੀ ਮਿਲੀਅਨ ਅਬਾਦੀ ਮਗਰ ਮੌਤ ਦੀ ਦਰ 87 ਹੈ, ਜੋ ਕਿ ਵਿਸ਼ਵ ਪੱਧਰ ਤੇ ਅੋਸਤ 148 ਦੀ ਹੈ ਜੋ ਕਿ ਤੁਲਨਾ ਦੇ ਲਿਹਾਜ਼ ਨਾਲ ਬਹੁਤ ਘੱਟ ਬਣਦੀ ਹੈ। ਕੋਵਿਡ -19 ਪ੍ਰਬੰਧਨ ਵਿੱਚ ਭਾਰਤ ਦੀ ਲਕਸ਼ਿਤ ਰਣਨੀਤੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਜਨਤਕ ਸਿਹਤ ਪ੍ਰਤੀ ਨੀਤੀ ਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ ਹਨ।
http://static.pib.gov.in/WriteReadData/userfiles/image/image0024IEH.jpg
ਕੋਵਿਡ ਜਾਂਚ ਲਈ ਕੀਤੇ ਗਏ ਕੁਲ ਟੈਸਟਾਂ ਦੇ ਮਾਮਲੇ ਵਿੱਚ, ਭਾਰਤ ਚੋਟੀ ਦੇ ਕੁਝ ਦੇਸ਼ਾਂ ਵਿਚੋਂ ਇਕ ਹੈ। ਪਿਛਲੇ 24 ਘੰਟਿਆਂ ਵਿੱਚ 10,66,786 ਟੈਸਟਾਂ ਦੇ ਨਾਲ, ਕੀਤੇ ਗਏ ਕੁੱਲ ਕੋਵਿਡ ਟੈਸਟਾਂ ਦੀ ਜਾਂਚ ਸੰਖਿਆ 10.5 ਕਰੋੜ (10,54,87,680) ਨੂੰ ਪਾਰ ਕਰ ਗਈ ਹੈ।
ਇੱਕ ਨਿਰੰਤਰ ਅਧਾਰ ਤੇ ਵੱਡੇ ਪੱਧਰ 'ਤੇ ਅਤੇ ਕੀਤੀ ਗਈ ਵਿਆਪਕ ਟੈਸਟਿੰਗ ਨੇ ਕੇਸਾਂ ਦੀ ਮੁਢਲੀ ਪਹਿਚਾਣ ਕਰਦੇ ਹੋਏ, ਸਮੇਂ ਸਿਰ ਪ੍ਰਭਾਵਸ਼ਾਲੀ ਇਲਾਜ ਵਿੱਚ ਸਹਾਇਤਾ ਕੀਤੀ ਹੈ ਜਿਸਦਾ ਨਤੀਜਾ ਹੈ ਉੱਚ ਰਿਕਵਰੀ ਦਰ ਅਤੇ ਘੱਟ ਮੌਤ ਦੀ ਦਰ। ਭਾਰਤ ਵਿੱਚ ਕੇਸ ਮਗਰ ਮੌਤ ਦਰ ਇਸ ਸਮੇਂ ਸਿਰਫ 1.50% ਹੀ ਹੈ।
ਭਾਰਤ ਵਿੱਚ ਐਕਟਿਵ ਮਾਮਲਿਆਂ ਦੇ ਲਗਾਤਾਰ ਘਟਣ ਦੇ ਰੁਝਾਨ ਸੰਬੰਧੀ ਰਿਪੋਰਟਾਂ ਮਿਲ ਰਹੀਆਂ ਹਨ। ਇਸ ਵੇਲੇ ਐਕਟਿਵ ਮਾਮਲੇ ਦੇਸ਼ ਦੇ ਕੁੱਲ ਪੋਜੀਟਿਵ ਮਾਮਲਿਆਂ ਵਿਚੋਂ ਸਿਰਫ 7.64% ਹਨ, ਜਿਹੜੇ ਹੁਣ 6,10,803 'ਤੇ ਖੜੇ ਹਨ। ਹੁਣ ਕੁੱਲ ਰਿਕਵਰ ਕੀਤੇ ਗਏ ਕੇਸ 72,59,509 ਹਨ।
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 43,893 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਨਵੇਂ ਰਿਕਵਰ ਕੀਤੇ ਗਏ ਕੇਸ 58,439 ਹਨ। ਨਵੇਂ ਰਿਕਵਰ ਕੀਤੇ ਕੇਸਾਂ ਵਿਚੋਂ 77% ਕੇਸ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਤ ਹਨ।
ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਇਕ ਦਿਨ ਦੀ ਰਿਕਵਰੀ ਵਿੱਚ 7,000 ਤੋਂ ਵੱਧ ਕੇਸਾਂ ਦਾ ਯੋਗਦਾਨ ਪਾ ਰਹੇ ਹਨ।
79% ਨਵੇਂ ਪੁਸ਼ਟੀ ਵਾਲੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਸਾਹਮਣੇ ਆਏ ਹਨ। ਕੇਰਲ ਨੇ ਸਭ ਤੋਂ ਵੱਧ ਨਵੇਂ ਪੁਸ਼ਟੀ ਵਾਲੇ ਕੇਸਾਂ ਦੇ ਲਿਹਾਜ ਨਾਲ ਮਹਾਰਾਸ਼ਟਰ ਨੂੰ ਪਛਾੜ ਦਿੱਤਾ ਹੈ। ਦੋਵੇਂ ਅਜੇ ਵੀ 5,000 ਤੋਂ ਵੱਧ ਨਵੇਂ ਕੇਸਾਂ ਦੀ ਪੁਸ਼ਟੀ ਦਾ ਯੋਗਦਾਨ ਪਾ ਰਹੇ ਹਨ। ਜਿਹੜੇ ਰਾਜ ਕੇਸਾਂ ਵਿਚ ਵਾਧਾ ਦਰਜ ਕਰ ਰਹੇ ਹਨ, ਉਹ ਹਨ ਦਿੱਲੀ, ਪੱਛਮੀ ਬੰਗਾਲ, ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ।
ਪਿਛਲੇ 24 ਘੰਟਿਆਂ ਦੌਰਾਨ 508 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਹਨਾਂ ਵਿਚੋਂ, ਲਗਭਗ 79% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੀ ਕੇਂਦ੍ਰਿਤ ਹਨ।
ਮਹਾਰਾਸ਼ਟਰ ਨੇ ਨਵੀਂਆਂ ਮੌਤਾਂ ਵਿੱਚ ਸਭ ਤੋਂ ਵੱਧ 115 ਮੌਤਾਂ ਨਾਲ ਹਿੱਸਾ ਪਾਇਆ ਹੈ।
**
ਐਮਵੀ / ਐਸਜੇ
(Release ID: 1668175)
Visitor Counter : 236
Read this release in:
Malayalam
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada