PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 27 OCT 2020 6:37PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0015IFJ.jpg

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਦੇਸ਼ ਵਿੱਚ ਤਿੰਨ ਮਹੀਨਿਆਂ ਦੇ ਬਾਅਦ ਰੋਜ਼ਾਨਾ ਦੇ ਅਧਾਰ ਤੇ ਕੋਵਿਡ ਦੇ ਨਵੇਂ ਮਾਮਲੇ ਸਭ ਤੋਂ ਘੱਟ
  • ਕੋਵਿਡ ਦੇ ਕੁੱਲ ਐਕਟਿਵ ਕੇਸ 11 ਹਫ਼ਤਿਆਂ ਵਿੱਚ ਪਹਿਲੀ ਵਾਰ ਸਭ ਤੋਂ ਘਟ ਹੋ ਕੇ 6 ਲੱਖ 25 ਹਜ਼ਾਰ ਰਹੇ।
  • ਇਸ ਸਮੇਂ ਦੇਸ਼ ਵਿੱਚ ਕੋਵਿਡ ਦੇ ਕੁੱਲ ਕੇਸਾਂ ਵਿੱਚ ਐਕਟਿਵ ਕੇਸਾਂ ਦੀ ਸੰਖਿਆ ਸਿਰਫ 7.88 ਪ੍ਰਤੀਸ਼ਤ ਅਰਥਾਤ 6,25,857 ਹੈ।
  • ਰਾਸ਼ਟਰੀ ਰਿਕਵਰੀ ਦਰ ਹੋਰ ਵਧ ਕੇ 90.62 ਪ੍ਰਤੀਸ਼ਤ ਹੋ ਗਈ ਹੈ।

 

#Unite2FightCorona

#IndiaFightsCorona

 

https://static.pib.gov.in/WriteReadData/userfiles/image/image005XKEE.jpg

Image

 

ਭਾਰਤ ਵਿੱਚ 3 ਮਹੀਨਿਆਂ ਬਾਅਦ ਰੋਜ਼ਾਨਾ ਨਵੇਂ ਕੇਸ ਸਭ ਤੋਂ ਘੱਟ ਦਰਜ ਹੋਏ ਹਨ,ਕੁੱਲ ਐਕਟਿਵ ਕੇਸ 6.25 ਲੱਖ ਤੱਕ ਪਹੁੰਚੇ, ਜੋ ਕਿ 11 ਹਫ਼ਤਿਆਂ ਬਾਅਦ ਸਭ ਤੋਂ ਘੱਟ ਹਨ

ਭਾਰਤ ਨੇ ਕੋਵਿਡ ਵਿਰੁੱਧ ਆਪਣੀ ਲੜਾਈ ਵਿੱਚ ਕਈ ਮਹੱਤਵਪੂਰਨ ਮੀਲ ਪੱਥਰ ਹਾਸਿਲ ਕੀਤੇ ਹਨ। ਪਿਛਲੇ 24 ਘੰਟਿਆਂ ਵਿੱਚ ਨਵੇਂ ਪੁਸ਼ਟੀ ਕੀਤੇ ਕੇਸ ਤਿੰਨ ਮਹੀਨਿਆਂ ਵਿੱਚ ਪਹਿਲੀ ਵਾਰ 36,500 (36,470) ਤੋਂ ਘੱਟ ਦਰਜ ਹੋਏ ਹਨ। ਨਵੇਂ ਕੇਸਾਂ ਦਾ ਅੰਕੜਾ 18 ਜੁਲਾਈ 2020 ਨੂੰ 34,884 ਤੇ ਸੀ। ਕੋਵਿਡ ਮਰੀਜ਼ ਵੱਡੀ ਗਿਣਤੀ ਵਿੱਚ ਹਰ ਦਿਨ ਠੀਕ ਹੋ ਰਹੇ ਹਨ ਅਤੇ ਮੌਤ ਦਰ ਵਿੱਚ ਹੋ ਰਹੀ ਲਗਾਤਾਰ ਗਿਰਾਵਟ ਦੇ ਨਾਲ, ਭਾਰਤ ਵਿੱਚ ਐਕਟਿਵ ਕੇਸ ਘੱਟ ਹੋਣ ਦਾ ਰੁਝਾਨ ਲਗਾਤਾਰ ਜਾਰੀ ਹੈ। ਦੇਸ਼ ਦੇ ਕੁੱਲ ਪੋਜੀਟਿਵ ਮਾਮਲੇ 6,25,857 ਹੋ ਗਏ ਹਨ ਅਤੇ ਹੁਣ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਵਿੱਚੋਂ ਸਿਰਫ 7.88% ਰਹਿ ਗਏ ਹਨ। ਦੇਸ਼ ਵਿੱਚ ਅੱਜ ਕੁੱਲ ਐਕਟਿਵ ਕੇਸਾਂ ਵਿੱਚੋਂ 35% ਨੂੰ ਸਿਰਫ 18 ਜ਼ਿਲ੍ਹਿਆਂ ਨਾਲ ਹੀ ਸਬੰਧਿਤ ਦੱਸਿਆ ਜਾ ਰਿਹਾ ਹੈ। ਇਸ ਨਾਲ ਐਕਟਿਵ ਕੇਸਾਂ ਅਤੇ ਰਿਕਵਰ ਹੋਏ ਮਾਮਲਿਆਂ ਵਿੱਚਲਾ ਪਾੜਾ ਹੋਰ ਵਧ ਗਿਆ ਹੈ ਅਤੇ ਇਹ ਅੱਜ 65,75,213 ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ 63,842 ਮਰੀਜ਼ ਠੀਕ ਹੋਏ ਹਨ ਅਤੇ ਉਨ੍ਹਾਂ ਨੂੰ ਛੁੱਟੀ ਦਿੱਤੀ ਗਈ ਹੈ। ਰਾਸ਼ਟਰੀ ਰਿਕਵਰੀ ਰੇਟ ਹੋਰ ਵਧ ਕੇ 90.62% ਹੋ ਗਿਆ ਹੈ। ਨਵੇਂ ਰਿਕਵਰ ਹੋਏ ਕੇਸਾਂ ਵਿੱਚੋਂ 78% ਮਾਮਲਿਆਂ ਨੂੰ 10 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਮੰਨਿਆ ਜਾ ਰਿਹਾ ਹੈ। ਮਹਾਰਾਸ਼ਟਰ 9000 ਰਿਕਵਰੀ ਨਾਲ ਸਿੰਗਲ ਡੇ ਰਿਕਵਰੀ ਦੇ ਲਿਹਾਜ ਨਾਲ ਸਭ ਤੋਂ ਅੱਗੇ ਰਿਹਾ ਹੈ, ਇਸ ਤੋਂ ਬਾਅਦ ਕਰਨਾਟਕ ਇੱਕ ਦਿਨ ਵਿੱਚ 8,000 ਤੋਂ ਵੱਧ ਰਿਕਵਰੀ ਦਰਸ਼ਾ ਰਿਹਾ ਹੈ। 76% ਨਵੇਂ ਪੁਸ਼ਟੀ ਕੀਤੇ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਬੰਧਿਤ ਹਨ। ਕੇਰਲ ਅਤੇ ਪੱਛਮੀ ਬੰਗਾਲ ਨੇ ਨਵੇਂ ਕੇਸਾਂ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ, ਹਰ ਇੱਕ ਵਿੱਚ 4,000 ਤੋਂ ਵੱਧ ਕੇਸ ਦਰਜ ਹੋਏ ਹਨ। ਮਹਾਰਾਸ਼ਟਰ, ਕਰਨਾਟਕ ਵਿੱਚ 3,000 ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 488 ਮਾਮਲਿਆਂ ਵਿੱਚ ਮੌਤਾਂ ਦਰਜ ਹੋਈਆਂ ਹਨ। ਇਨ੍ਹਾਂ ਵਿੱਚੋਂ, ਲਗਭਗ 80% ਦਸ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਕੇਂਦ੍ਰਿਤ ਹਨ। ਮੌਤਾਂ ਦੂਜੇ ਦਿਨ ਲਗਾਤਾਰ 500 ਤੋਂ ਘੱਟ ਰਿਪੋਰਟ ਹੋਈਆਂ ਹਨ। ਮਹਾਰਾਸ਼ਟਰ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ (84 ਮੌਤਾਂ) ਦੀ ਰਿਪੋਰਟ ਹੈ। ਭਾਰਤ ਵਿੱਚ ਮੌਤ ਦੀ ਦਰ 1.50% ' ਤੇ ਖੜ੍ਹੀ ਹੈ।

https://www.pib.gov.in/PressReleseDetail.aspx?PRID=1667755

 

ਗ੍ਰਿਹ ਮੰਤਰਾਲੇ ਨੇ ਮੁੜ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ਾਂ ਦਾ ਵਿਸਤਾਰ ਕੀਤਾ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਦੇ ਉਚਿਤ ਵਿਹਾਰ ਨੂੰ ਲਾਗੂ ਕਰਨ ਦੀ ਸਲਾਹ ਦਿੱਤੀ

ਗ੍ਰਹਿ ਮੰਤਰਾਲੇ ਨੇ ਅੱਜ ਮੁੜ ਖੋਲ੍ਹਣ (ਰੀ-ਓਪਨਿੰਗ) ਲਈ 30.09.2020 ਨੂੰ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਨੂੰ 30.11.2020 ਤੱਕ ਵਧਾਉਣ ਲਈ ਇੱਕ ਹੁਕਮ ਜਾਰੀ ਕੀਤਾ ਹੈ    ਗ੍ਰਿਹ ਮੰਤਰਾਲੇ ਵਲੋਂ 24 ਮਾਰਚ 2020 ਨੂੰ ਤਾਲਾਬੰਦੀ ਉਪਾਵਾਂ ਦੇ ਪਹਿਲੇ ਹੁਕਮ ਦੇ ਜਾਰੀ ਹੋਣ ਤੋਂ ਬਾਅਦ, ਲਗਭਗ ਸਾਰੀਆਂ ਗਤੀਵਿਧੀਆਂ ਹੌਲੀ-ਹੌਲੀ ਕੰਟੇਨਮੈਂਟ ਜ਼ੋਨਾਂ ਦੇ ਬਾਹਰਲੇ ਖੇਤਰਾਂ ਵਿੱਚ ਖੋਲ੍ਹ ਦਿੱਤੀਆਂ ਗਈਆਂ ਹਨ। ਹਾਲਾਂਕਿ ਜ਼ਿਆਦਾਤਰ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ, ਕੁਝ ਗਤੀਵਿਧੀਆਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਕੁਝ ਨੂੰ ਪਾਬੰਦੀਆਂ ਦੇ ਨਾਲ ਆਗਿਆ ਦਿੱਤੀ ਗਈ ਹੈ ਅਤੇ ਸਿਹਤ ਅਤੇ ਸੁਰੱਖਿਆ ਦੀਆਂ ਸਾਵਧਾਨੀਆਂ ਸਬੰਧੀ ਐਸਓਪੀਜ਼ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਗਤੀਵਿਧੀਆਂ ਵਿੱਚ-ਮੈਟਰੋ ਰੇਲ; ਸ਼ਾਪਿੰਗ ਮਾਲ; ਹੋਟਲ, ਰੈਸਟੋਰੈਂਟ ਅਤੇ ਪ੍ਰਾਹੁਣਚਾਰੀ ਸੇਵਾਵਾਂ; ਧਾਰਮਿਕ ਸਥਾਨ; ਯੋਗਾ ਅਤੇ ਟ੍ਰੇਨਿੰਗ ਸੰਸਥਾਵਾਂ; ਜਿਮਨੇਜ਼ੀਅਮ; ਸਿਨੇਮਾਘਰ; ਮਨੋਰੰਜਨ ਪਾਰਕ ਆਦਿ ਸ਼ਾਮਲ ਹਨ।ਕੁਝ ਗਤੀਵਿਧੀਆਂ ਦੇ ਸਬੰਧ ਵਿੱਚ, ਕੋਵਿਡ ਲਾਗ ਦੇ ਉੱਚ ਦਰਜੇ ਦਾ ਜੋਖਮ ਹੋਣ ਦੇ ਬਾਵਜੂਦ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਸਥਿਤੀ ਦੇ ਮੁਲਾਂਕਣ ਅਤੇ ਐਸਓਪੀ ਦੇ ਅਧਾਰ 'ਤੇ ਫੈਸਲਾ ਕਰਨ ਦੀ ਛੋਟ ਦਿੱਤੀ ਹੈਗ੍ਰਿਹ ਮੰਤਰਾਲੇ ਵਲੋਂ 30.09.2020 ਨੂੰ ਜਾਰੀ ਕੀਤੇ ਗਏ ਆਖਰੀ ਦਿਸ਼ਾ ਨਿਰਦੇਸ਼ਾਂ ਦੇ ਬਾਅਦ, ਹੇਠ ਲਿਖੀਆਂ ਗਤੀਵਿਧੀਆਂ ਨੂੰ ਵੀ ਆਗਿਆ ਹੈ ਪਰ ਕੁਝ ਪਾਬੰਦੀਆਂ ਨਾਲ:ਪੜਾਅਵਾਰ ਮੁੜ ਖੋਲ੍ਹਣ ਅਤੇ ਗਤੀਵਿਧੀਆਂ ਦੀ ਮੁੜ ਬਹਾਲੀ ਦਾ ਤੱਤ ਸਾਰ ਅੱਗੇ ਵਧਣਾ ਹੈ। ਹਾਲਾਂਕਿ, ਇਸ ਦਾ ਭਾਵ ਮਹਾਮਾਰੀ ਦਾ ਅੰਤ ਨਹੀਂ ਹੈ। ਹਰ ਨਾਗਰਿਕ ਵਲੋਂ ਆਪਣੇ ਰੋਜ਼ਮਰ੍ਹਾ ਦੇ ਢੁਕਵੇਂ ਵਿਹਾਰ ਨੂੰ ਅਪਣਾ ਕੇ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ।

https://www.pib.gov.in/PressReleseDetail.aspx?PRID=1667821

 

ਡਾ.  ਹਰਸ਼ ਵਧਰਨ ਨੇ ਕੋਵਿਡ-19  ਦੇ ਵਿਰੁੱਧ ਪੰਜਾਬ ਨੈਸ਼ਨਲ ਬੈਂਕ ਦੇ ਆਲ ਇੰਡੀਆ ਸੀਐੱਸਆਰ ਅਭਿਯਾਨ  ਨੂੰ ਲਾਂਚ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ,  ਡਾ.  ਹਰਸ਼ ਵਧਰਨ ਨੇ ਕੋਵਿਡ-19  ਦੇ ਵਿਰੁੱਧ ਪੰਜਾਬ ਨੈਸ਼ਨਲ ਬੈਂਕ  (ਪੀਐੱਨਬੀ)   ਦੇ ਆਲ ਇੰਡੀਆ ਸੀਐੱਸਆਰ ਅਭਿਯਾਨ ਦੀ ਸ਼ੁਰੂਆਤ ਕੀਤੀ।  ਉਨ੍ਹਾਂ ਨੇ ਪੰਜਾਬ ਨੈਸ਼ਲਨ ਬੈਂਕ  ਦੇ ਡਿਜੀਟਲ ਸੀਐੱਸਆਰ ਐਲਬਮ ਅਤੇ ਸੀਐੱਸਆਰ ਵੀਡੀਓ ਨੂੰ ਵੀ ਜਾਰੀ ਕੀਤਾ। ਕੋਵਿਡ-19  ਦੇ ਵਿਰੁੱਧ ਸੀਐੱਸਆਰ ਗਤੀਵਿਧੀਆਂ  ਤਹਿਤ ਕੀਤੇ ਗਏ ਕੰਮਾਂ ਲਈ ਪੀਐੱਨਬੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਡਾ. ਹਰਸ਼ ਵਧਰਨ ਨੇ ਕਿਹਾ,  “ਪੀਐੱਨਬੀ ਨੇ ਆਪਣੀ 10,000 ਸ਼ਾਖਾਵਾਂ ਦੇ ਮਾਧਿਅਮ ਰਾਹੀਂ ਸਮਾਜ  ਦੇ ਜ਼ਰੂਰਤਮੰਦ ਵਰਗਾਂ ਲਈ 662 ਜ਼ਿਲ੍ਹਿਆਂ ਵਿੱਚ ਲਗਭਗ 10 ਲੱਖ ਮਾਸਕ ਅਤੇ ਸੈਨੇਟਾਈਜ਼ਰਸ ਵੰਡ ਕੇ ਮਹਾਮਾਰੀ ਨਾਲ ਨਜਿੱਠਣ ਲਈ ਸਰਕਾਰ ਦੇ ਅੰਦੋਲਨ ਵਿੱਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ 2 ਅਕਤੂਬਰ,  2020 ਨੂੰ ਬੈਂਕ ਦੁਆਰਾ ਤਿੰਨ ਮਹੀਨੇ ਦੀ ਮਿਆਦ ਲਈ ਲਾਂਚ ਕੀਤੀ ਗਈ ਗ੍ਰਾਮ ਸੰਪਰਕ ਯੋਜਨਾ ਦੀ ਵੀ ਪ੍ਰਸ਼ੰਸਾ ਕੀਤੀਜਿਸ ਦਾ ਉਦੇਸ਼ 500 ਜ਼ਿਲ੍ਹਿਆਂ ਵਿੱਚ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ  ਦੇ ਕਿਸਾਨਾਂ ਨੂੰ ਵਿਸ਼ੇਸ਼ ਸੁਵਿਧਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਸੀਐੱਸਆਰ ਗਤੀਵਿਧੀਆਂ ਦੇ ਭਾਗ ਦੇ ਰੂਪ ਵਿੱਚ ਭਾਊਰਾਵ ਦੇਵਰਸ ਸੇਵਾ ਨਿਆਸ ਨੂੰ 10.37 ਲੱਖ ਰੁਪਏ ਦੀ ਰਕਮ ਪ੍ਰਦਾਨ ਕਰਨ  ਦੇ ਯਤਨਾਂ ਦੀ ਸ਼ਲਾਘਾ ਕੀਤੀਜਿਸ ਦਾ ਉਦੇਸ਼ ਏਮਸ ਵਿੱਚ ਉਪਚਾਰ ਲਈ ਦਿੱਲੀ ਆਉਣ ਵਾਲੇ ਬੀਮਾਰ ਲੋਕਾਂ ਦੀ ਸਹਾਇਤਾ ਲਈ ਇੱਕ ਵਾਹਨ ਖਰੀਦਣਾ ਹੈਇਸ ਵਾਹਨ ਦਾ ਨਿਆਸ ਦੁਆਰਾ ਉਪਯੋਗ ਕੀਤਾ ਜਾਵੇਗਾ ਕੋਵਿਡ-19  ਦੇ ਵਿਰੁੱਧ ਭਾਰਤ ਦੀ ਲੜਾਈ ਉੱਤੇ ਡਾ. ਹਰਸ਼ ਵਧਰਨ ਨੇ ਕਿਹਾ,  “ਕੋਵਿਡ  ਦੇ ਵਿਰੁੱਧ ਲੜਾਈ ਵਿੱਚ ਭਾਰਤ ਦੇ ਦਸਵੇਂ ਮਹੀਨੇ ਵਿੱਚ ਪ੍ਰਵੇਸ਼  ਕਰਦੇ ਹੀ ਭਾਰਤ ਕਈ ਪੱਖਾਂ ਵਿੱਚ ਆਤਮਨਿਰਭਰ ਬਣ ਚੁੱਕਿਆ ਹੈ।  ਠੀਕ ਹੋਣ ਵਾਲੇ ਰੋਗੀਆਂ ਦੀ ਤੇਜ਼ੀ ਨਲ ਵੱਧਦੀ ਦਰ  ( ਰਿਕਵਰੀ ਦਰ )  ਕ੍ਰਮਵਾਰ ਡਿੱਗਦੇ ਐਕਟਿਵ ਮਾਮਲਿਆਂ ਨੇ ਕੇਂਦਰ ਦੀ ਅਗਵਾਈ ਵਿੱਚ ਕੋਵਿਡ-19 ਨੂੰ ਕਾਬੂ ਕਰਨ ਦੀ ਰਣਨੀਤੀ ਦੀ ਸਫਲਤਾ ਨੂੰ ਸਿੱਧ ਕਰ ਦਿੱਤਾ ਹੈ ਡਾ. ਹਰਸ਼ ਵਧਰਨ ਨੇ ਦ੍ਰਿੜ੍ਹਤਾਪੂਰਵਕ ਕਿਹਾ ਕਿ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਥਮਿਕਤਾ ਦੇਸ਼ ਦੇ ਸਭ ਤੋਂ ਅੰਤਿਮ ਵਿਅਕਤੀ ਨੂੰ ਵੈਕਸੀਨ ਉਪਲੱਬਧ ਕਰਵਾਉਣਾ ਹੈ ਅਤੇ ਵੈਕਸੀਨ ਦੀ ਵੰਡ ਲਈ ਰੋਡਮੈਪ ਵਿੱਚ ਤੇਜ਼ ਪ੍ਰਗਤੀ ਜਾਰੀ ਹੈ

https://www.pib.gov.in/PressReleseDetail.aspx?PRID=1667699

 

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਪੀਐੱਮ ਸਵਨਿਧੀ ਯੋਜਨਾਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ, ਸ਼੍ਰੀ ਨਰ਼ਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉੱਤਰ ਪ੍ਰਦੇਸ਼ ਦੇ ਪੀਐੱਮ ਸਵਨਿਧੀ ਯੋਜਨਾਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨਾਲ ਗੱਲਬਾਤ ਦੌਰਾਨ ਡਿਜੀਟਲ ਭੁਗਤਾਨ ਕਰਨ ਤੇ ਕੈਸ਼ਬੈਕ ਲੈਣ ਜਿਹੇ ਫ਼ਾਇਦਿਆਂ ਸਬੰਧੀ ਸੁਝਾਅ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਧਨ ਨਾਲ ਕੋਈ ਉਚਿਤ ਸਿੱਖਿਆ ਹਾਸਲ ਕਰ ਕੇ ਇੱਕ ਬਿਹਤਰ ਕਰੀਅਰ ਬਣਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬੈਂਕਰਾਂ ਦੇ ਯਤਨਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਗ਼ਰੀਬਾਂ ਦੀ ਆਪਣੇ ਤਿਉਹਾਰ ਮਨਾਉਣ ਵਿੱਚ ਮਦਦ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਦਿਨ ਆਤਮਨਿਰਭਰ ਭਾਰਤਲਈ ਇੱਕ ਅਹਿਮ ਦਿਨ ਹੈ ਅਤੇ ਸਟ੍ਰੀਟ ਵੈਂਡਰਾਂ ਨੂੰ ਸਨਮਾਨਿਤ ਕਰਨ ਦਾ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਬਣਾਉਣ ਵਿੱਚ ਦੇਸ਼ ਉਨ੍ਹਾਂ ਦੇ ਯੋਗਦਾਨ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਮਹਾਮਾਰੀ ਫੈਲੀ ਸੀ, ਤਾਂ ਹੋਰ ਦੇਸ਼ ਇਹੋ ਸੋਚ ਕੇ ਫ਼ਿਕਰਮੰਦ ਹੋ ਰਹੇ ਸਨ ਕਿ ਉਨ੍ਹਾਂ ਦੇ ਕਾਮੇ ਇਸ ਸਥਿਤੀ ਨਾਲ ਕਿਵੇਂ ਨਿਪਟਣਗੇ ਲੇਕਿਨ ਸਾਡੇ ਦੇਸ਼ ਵਿੱਚ ਸਾਡੇ ਕਾਮਿਆਂ ਨੇ ਇਹ ਸਿੱਧ ਕਰ ਦਿਖਾਇਆ ਹੈ ਕਿ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਦਿਆਂ, ਉਸ ਨਾਲ ਜੂਝ ਕੇ ਜਿੱਤ ਹਾਸਲ ਕਰ ਸਕਦੇ ਹਾਂ।

https://www.pib.gov.in/PressReleseDetail.aspx?PRID=1667797

 

ਉੱਤਰ ਪ੍ਰਦੇਸ਼ ਦੇ ਪੀਐੱਮ ਸਵਨਿਧੀ ਯੋਜਨਾਦੇ ਲਾਭਾਰਥੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://www.pib.gov.in/PressReleseDetail.aspx?PRID=1667787

 

ਪ੍ਰਧਾਨ ਮੰਤਰੀ ਨੇ ਚੌਥੀ ਇੰਡੀਆ ਐਨਰਜੀ ਫ਼ੋਰਮ ਦਾ ਉਦਘਾਟਨੀ ਸੰਬੋਧਨ ਦਿੱਤਾ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਚੌਥੀ ਇੰਡੀਆ ਫ਼ੋਰਮ ‘CERA ਵੀਕ’ ’ਚ ਉਦਘਾਟਨੀ ਭਾਸ਼ਣ ਦਿੱਤਾ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਊਰਜਾ ਨਾਲ ਭਰਪੂਰ ਹੈ ਤੇ ਇਸ ਦਾ ਊਰਜਾ ਭਵਿੱਖ ਰੋਸ਼ਨ ਅਤੇ ਸੁਰੱਖਿਅਤ ਹੈ। ਉਨ੍ਹਾਂ ਵਿਸਤਾਰਪੂਰਬਕ ਦੱਸਿਆ ਕਿ ਵਿਭਿੰਨ ਚੁਣੌਤੀਆਂ ਦੇ ਬਾਵਜੂਦ ਊਰਜਾ ਦੀ ਮੰਗ ਵਿੱਚ ਲਗਭਗ ਇੱਕਤਿਹਾਈ ਕਮੀ ਦਰਜ ਕੀਤੀ ਗਈ ਹੈ, ਕੀਮਤਾਂ ਵਿੱਚ ਅਸਥਿਰਤਾ ਵੇਖੀ ਜਾ ਰਹੀ ਹੈ, ਇਸੇ ਲਈ ਨਿਵੇਸ਼ ਦੇ ਫ਼ੈਸਲਿਆਂ ਉੱਤੇ ਅਸਰ ਪਿਆ ਹੈ ਤੇ ਅਗਲੇ ਕੁਝ ਸਾਲਾਂ ਦੌਰਾਨ ਸਮੁੱਚੇ ਵਿਸ਼ਵ ਵਿੱਚ ਊਰਜਾ ਦੀ ਮੰਗ ਘਟਣ ਦਾ ਅਨੁਮਾਨ ਲਾਇਆ ਗਿਆ ਹੈ ਪਰ ਇਯ ਦੇ ਬਾਵਜੂਦ ਭਾਰਤ ਨੂੰ ਇੱਕ ਉੱਭਰਦਾ ਪ੍ਰਮੁੱਖ ਊਰਜਾ ਖਪਤਕਾਰ ਦੱਸਿਆ ਗਿਆ ਹੈ ਤੇ ਲੰਬੇ ਸਮੇਂ ਦੌਰਾਨ ਇਸ ਦੀ ਊਰਜਾ ਖਪਤ ਲਗਭਗ ਦੁੱਗਣੀ ਹੋਣ ਦਾ ਅਨੁਮਾਨ ਲਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਘਰੇਲੂ ਹਵਾਬਾਜ਼ੀ ਦੀਆਂ ਮੱਦਾਂ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵਿਸ਼ਾਲ ਤੇ ਤੇਜ਼ੀ ਨਾਲ ਵਧ ਰਿਹਾ ਬਜ਼ਾਰ ਹੈ। ਭਾਰਤ ਦੀਆਂ ਏਅਰਲਾਈਨਸ ਦੁਆਰਾ 2024 ਤੱਕ ਆਪਣੇ 600 ਤੋਂ ਲੈ ਕੇ 1,200 ਨਵੇਂ ਜਹਾਜ਼ ਲਿਆਉਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਮੰਨਣਾ ਹੈ ਕਿ ਊਰਜਾ ਤੱਕ ਪਹੁੰਚ ਜ਼ਰੂਰ ਹੀ ਕਿਫ਼ਾਇਤੀ ਤੇ ਭਰੋਸੇਯੋਗ ਹੋਣੀ ਚਾਹੀਦੀ ਹੈ। ਭਾਵ ਜਦੋਂ ਸਮਾਜਿਕਆਰਥਿਕ ਪਰਿਵਰਤਨ ਹੋ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਊਰਜਾ ਖੇਤਰ ਲੋਕਾਂ ਨੂੰ ਸਸ਼ਕਤ ਬਣਾਉਂਦਾ ਹੈ ਤੇ ਜੀਵਨ ਜਿਊਣਾ ਸੁਖਾਲਾਬਣਾਉਂਦਾ ਹੈ ਅਤੇ ਉਨ੍ਹਾਂ ਇਸ ਦੀ ਪ੍ਰਾਪਤੀ ਲਈ ਸਰਕਾਰ ਦੀਆਂ ਪਹਿਲਾਂ ਦੀ ਸੂਚੀ ਗਿਣਵਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਹਿਲਾਂ ਨੇ ਖ਼ਾਸ ਤੌਰ ਉੱਤੇ ਪਿੰਡਾਂ ਦੀ ਜਨਤਾ, ਮੱਧ ਵਰਗ ਤੇ ਮਹਿਲਾਵਾਂ ਦੀ ਮਦਦ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਆਤਮਨਿਰਭਰ ਭਾਰਤ’ ('आत्मनिर्भर भारत') ਦੀ ਦੂਰਦ੍ਰਿਸ਼ਟੀ ਵੱਲ ਅੱਗੇ ਵਧ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਆਤਮਨਿਰਭਰ ਭਾਰਤ ਇਨ੍ਹਾਂ ਜਤਨਾਂ ਦੇ ਧੁਰੇ ਵਿੱਚ ਵਿਸ਼ਵਪੱਧਰੀ ਅਰਥਵਿਵਸਥਾ ਲਈ ਇੱਕ ਫ਼ੋਰਸ ਮਲਟੀਪਲਾਇਰਅਤੇ ਊਰਜਾ ਸੁਰੱਖਿਆ ਹੋਵੇਗਾ।

https://www.pib.gov.in/PressReleseDetail.aspx?PRID=1667654

 

ਇੰਡੀਆ ਐਨਰਜੀ ਫ਼ੋਰਮਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ

https://www.pib.gov.in/PressReleseDetail.aspx?PRID=1667640

 

ਬਾਲ ਦੇਖਭਾਲ਼ ਛੁੱਟੀ (ਚਾਈਲਡ ਕੇਅਰ ਲੀਵ) ਬਾਰੇ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੇ ਸੁਧਾਰ

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਲਿਆਂਦੇ ਕੁਝ ਅਹਿਮ ਸੁਧਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ, ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ); ਪ੍ਰਧਾਨ ਮੰਤਰੀ ਦਫ਼ਤਰ; ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ; ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਵਿੱਚ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਰਕਾਰ ਦੇ ਪੁਰਸ਼ ਕਰਮਚਾਰੀ ਵੀ ਹੁਣ ਬਾਲ ਦੇਖਭਾਲ਼ ਛੁੱਟੀ ਦੇ ਹੱਕਦਾਰ ਹਨ। ਹਾਲਾਂਕਿ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਾਲ ਦੇਖਭਾਲ਼ ਛੁੱਟੀ (ਸੀਸੀਐੱਲ) ਦਾ ਪ੍ਰਬੰਧ ਅਤੇ ਵਿਸ਼ੇਸ਼ ਅਧਿਕਾਰ ਸਿਰਫ ਉਨ੍ਹਾਂ ਪੁਰਸ਼ ਕਰਮਚਾਰੀਆਂ ਲਈ ਉਪਲਬਧ ਹੋਣਗੇ ਜੋ "ਇਕੱਲੇ ਪੁਰਸ਼ ਮਾਪੇ" ਹਨ, ਜਿਸ ਵਿੱਚ ਉਹ ਪੁਰਸ਼ ਕਰਮਚਾਰੀ ਸ਼ਾਮਲ ਹੋ ਸਕਦੇ ਹਨ ਜੋ ਵਿਧੁਰ ਜਾਂ ਤਲਾਕਸ਼ੁਦਾ ਹਨ ਜਾਂ ਅਣਵਿਆਹੇ ਵੀ ਹਨ ਅਤੇ ਇਸ ਲਈ, ਉਮੀਦ ਕੀਤੀ ਜਾ ਸਕਦੀ ਹੈ ਕਿ ਬੱਚੇ ਦੀ ਦੇਖਭਾਲ਼ ਦੀ ਜ਼ਿੰਮੇਵਾਰੀ ਇਕੱਲੇ ਪਿਤਾ ਦੁਆਰਾ ਮਾਪਿਆਂ ਵਜੋਂ ਲਈ ਜਾਵੇ। ਇਸ ਪ੍ਰਬੰਧ ਵਿੱਚ ਹੋਰ ਢਿੱਲ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਬਾਲ ਦੇਖਭਾਲ਼ ਛੁੱਟੀ 'ਤੇ ਇਕ ਕਰਮਚਾਰੀ ਹੁਣ ਸਮਰੱਥ ਅਥਾਰਿਟੀ ਦੀ ਅਗਾਊਂ ਪ੍ਰਵਾਨਗੀ ਨਾਲ ਹੈੱਡਕੁਆਰਟਰ ਛੱਡ ਸਕਦਾ ਹੈ।

https://www.pib.gov.in/PressReleseDetail.aspx?PRID=1667647

 

ਭਵਿੱਖਵਾਦੀ ਦ੍ਰਿਸ਼ਟੀਕੋਣ ਤੇ ਪੱਕੇ ਫੈਸਲਿਆਂ ਦੇ ਸੁਮੇਲ ਨੇ ਭਾਰਤ ਨੂੰ ਇੱਕ ਠੋਸ ਸਟਾਰਟ ਅਪ ਵਾਤਾਵਰਨ ਪ੍ਰਣਾਲੀ ਪ੍ਰਦਾਨ ਕੀਤੀ ਹੈ -ਸ਼੍ਰੀ ਪੀਯੂਸ਼ ਗੋਇਲ

 

ਕੇਂਦਰੀ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਵਿੱਖਵਾਦੀ ਦ੍ਰਿਸ਼ਟੀਕੋਣ ਤੇ ਪੱਕੇ ਫੈਸਲਿਆਂ ਦੇ ਸੁਮੇਲ ਨੇ ਭਾਰਤ ਨੂੰ ਇੱਕ ਠੋਸ ਸਟਾਰਟਅੱਪ ਵਾਤਾਵਰਨ ਪ੍ਰਣਾਲੀ ਪ੍ਰਦਾਨ ਕੀਤੀ ਹੈ ਪਹਿਲੇ ਸੰਘਾਈ ਸਹਿਯੋਗ ਸੰਗਠਨ ਸਟਾਰਟਅਪ ਫੋਰਮ ਦਾ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨ ਸਾਡੀ ਪੂੰਜੀ ਹਨ ਅਤੇ ਨਿਰਭਰਤਾ ਅਤੇ ਅਨਿਸ਼ਚਿਤਤਾ ਦੇ ਸਮੇਂ ਵਿੱਚ ਨੌਜਵਾਨਾਂ ਨੇ ਚੁਸਤੀ, ਬਦਲਾਅ ਤੇ ਯੋਗਤਾ ਨਾਲ ਜਿੰਮੇਵਾਰੀ ਦਿਖਾਈ ਹੈਸ੍ਰੀ ਗੋਇਲ ਨੇ ਕਿਹਾ ਕਿ ਸਾਡੇ ਸਟਾਰਟਅੱਪਸ ਨੇ ਬੇਹੱਦ ਮੁਸ਼ਕਿਲ ਭਰੇ ਸਮੇਂ ਨੂੰ ਭਵਿੱਖ ਦੀਆਂ ਮਹਾਨ ਸੰਭਾਵਨਾਵਾਂ ਵਿੱਚ ਬਦਲਣ ਦੀ ਯੋਗਤਾ ਦਿਖਾਈ ਹੈ ਸ਼੍ਰੀ ਗੋਇਲ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਭਾਰਤ ਵਿੱਚਲੀਆਂ ਕੰਪਨੀਆ ਨੇ ਕੋਵਿਡ ਮਹਾਮਾਰੀ ਖ਼ਿਲਾਫ਼ ਬਹੁਤ ਜਲਦੀ ਤੇ ਲਚਕਦਾਰ ਪ੍ਰੀਕ੍ਰਿਆ ਦਿੱਤੀ ਹੈ ਉਨ੍ਹਾਂ ਨੇ ਆਪਣੇ ਵਧੀਆ ਤਰੀਕੇ ਤੇ ਗਿਆਨ, ਕਾਰਪੋਰੇਟਸ ਤੇ ਨਿਵੇਸ਼ਕਾਂ ਨਾਲ ਗੱਲਬਾਤ ਕਰਨ, ਪੂੰਜੀ ਨੂੰ ਮੁਬਲਾਈਜ਼ ਕਰਨ, ਇੰਕੁਬੇਟਰਜ਼ ਸਥਾਪਿਤ ਕਰਨ ਅਤੇ ਇਨ੍ਹਾਂ ਨੂੰ ਵਧਾਇਆ ਅਤੇ ਸਾਹਮਣੇ ਲਿਆਇਆ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਸਟਾਰਟਅੱਪਸ ਦੇ ਨਵੀਨਤਮ ਵਿਚਾਰਾਂ ਨੂੰ ਵੱਡਾ ਰੁਝਾਨ ਮਿਲੇਗਾ

https://www.pib.gov.in/PressReleseDetail.aspx?PRID=1667798

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਸਿਹਤ ਸੰਭਾਲ਼ ਕਰਮਚਾਰੀਆਂ ਦਾ ਡੇਟਾਬੇਸ ਤਿਆਰ ਕਰਨ ਅਤੇ ਇਸਨੂੰ ਮੰਤਰਾਲੇ ਨੂੰ ਜਮ੍ਹਾ ਕਰਾਉਣ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਖਰੇ ਤੌਰ ਤੇ ਲਾਈਨ ਲਿਸਟਿੰਗ ਦਰਜ ਕਰਨ ਲਈ ਅਤੇ ਅੰਕੜਾ ਇਕੱਠਾ ਕਰਨ ਦੀ ਪ੍ਰਕਿਰਿਆ ਜ਼ੋਰਾਂ ਤੇ ਹੈ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਕੋਵਿਡ-19 ਵੈਕਸੀਨ ਜਲਦ ਹੀ ਉਪਲਬਧ ਹੋ ਸਕਦੀ ਹੈ, ਭਾਰਤ ਸਰਕਾਰ ਦੇਸ਼ ਵਿੱਚ ਇਸ ਦੀ ਸ਼ੁਰੂਆਤ ਦੀ ਤਿਆਰੀ ਕਰ ਰਹੀ ਹੈ ਤਾਂ ਜੋ ਉਪਲਬਧ ਹੋਣ ਤੇ ਇਸਨੂੰ ਜਲਦੀ ਜਾਰੀ ਕੀਤਾ ਜਾ ਸਕੇ ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ 450 ਤੋਂ ਵੱਧ ਭਾਗੀਦਾਰਾਂ ਨੂੰ ਡਿਜੀਟਲ ਪਲੈਟਫਾਰਮਾਂ ਤੇ ਅੰਡਾਟਾ ਭਰਨ, ਲੋੜੀਂਦੇ ਫਾਰਮੈਟ ਵਿੱਚ ਸੇਵ ਕਰਨ, ਕੰਪਾਈਲੇਸ਼ਨ ਕਰਨ ਅਤੇ ਡਾਟਾ ਅੱਪਲੋਡ ਕਰਨ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ।
  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਤੇ ਖ਼ਾਸ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਕਿਸਮ ਦੇ ਲੱਛਣ ਵਾਲੇ ਵਿਅਕਤੀ ਤੁਰੰਤ ਕੋਵਿਡ-19 ਟੈਸਟ ਲਈ ਹਸਪਤਾਲ ਜਾਣ ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਮਾਸਕ ਅਪ ਕੈਂਪੇਨਨੂੰ ਸਫ਼ਲ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੁਆਰਾ ਕੋਵਿਡ ਦੇ ਮਰੀਜ਼ਾਂ ਨਾਲ ਲਾਜ਼ਮੀ ਤੌਰ ਤੇ ਸਹੀ ਸੰਚਾਰ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਮਰੀਜ਼ਾਂ ਦੀ ਰਿਕਵਰੀ ਵਿੱਚ ਬਹੁਤ ਲੰਬਾ ਸਮਾਂ ਲਗਦਾ ਹੈ ਉਨ੍ਹਾਂ ਨੇ ਕਿਹਾ ਕਿ ਇਹ ਮਰੀਜ਼ਾਂ ਦੇ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਏਗਾ, ਕਿਉਂਕਿ ਇਹ ਪਾਇਆ ਗਿਆ ਹੈ ਕਿ ਕੋਵਿਡ ਕਾਰਨ ਹੋਈਆਂ 90% ਮੌਤਾਂ ਸਿਹਤ ਸੰਸਥਾਵਾਂ ਵਿੱਚ ਦਾਖਲ ਹੋਣ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਹੋਈਆਂ ਹਨ।
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 147 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ 231 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੋਵਿਡ-19 ਕਾਰਨ ਦੋ ਹੋਰ ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਨਾਲ ਮੌਤਾਂ ਦੀ ਕੁੱਲ ਗਿਣਤੀ 35 ਹੋ ਗਈ ਹੈ
  • ਅਸਾਮ: ਅਸਾਮ ਵਿੱਚ 215 ਹੋਰ ਲੋਕਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ ਅਤੇ 2832 ਮਰੀਜ਼ਾਂ ਨੂੰ ਕੱਲ ਛੁੱਟੀ ਦਿੱਤੀ ਗਈ ਹੈ। ਕੁੱਲ ਕੇਸ ਵਧ ਕੇ 204386 ਹੋ ਗਏ ਹਨ, ਡਿਸਚਾਰਜ ਮਰੀਜ਼ 188584 ਹਨ, ਐਕਟਿਵ ਮਰੀਜ਼ 14891 ਅਤੇ 908 ਮੌਤਾਂ ਹੋਈਆਂ ਹਨ
  • ਮੇਘਾਲਿਆ: ਮੇਘਾਲਿਆ ਵਿੱਚ 48 ਹੋਰ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਇਆ ਹੈ, ਕੁੱਲ ਪੁਸ਼ਟੀ ਕੀਤੇ ਗਏ ਕੇਸ 9066 ਹਨ, ਕੁੱਲ ਰਿਕਵਰ ਹੋਏ ਕੇਸ 7471 ਹਨ ਅਤੇ ਰਾਜ ਵਿੱਚ 81 ਮੌਤਾਂ ਹੋਈਆਂ ਹਨ।
  • ਮਿਜ਼ੋਰਮ: ਮਿਜ਼ੋਰਮ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਆਈਜ਼ੌਲ ਵਿੱਚ ਅੱਜ ਤੋਂ 3 ਨਵੰਬਰ ਤੱਕ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈਕੱਲ ਮਿਜ਼ੋਰਮ ਵਿੱਚ ਕੋਵਿਡ-19 ਦੇ ਕੁੱਲ 34 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੁੱਲ ਕੇਸ 2527 ਅਤੇ ਐਕਟਿਵ ਕੇਸਾਂ ਦੀ ਗਿਣਤੀ 315 ਹੈ
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ ਕੁੱਲ 6626 ਕੇਸ ਹਨ, ਹਥਿਆਰਬੰਦ ਸੈਨਾਵਾਂ ਦੇ 3807 ਕੇਸ ਹਨ, ਟ੍ਰੇਸਡ ਸੰਪਰਕ 2800 ਹਨ, ਵਾਪਸ ਪਰਤਣ ਵਾਲੇ ਕੇਸ 1635 ਹਨ ਅਤੇ ਮੋਹਰੀ ਕਰਮਚਾਰੀਆਂ ਦੇ 421 ਕੇਸ ਹਨ।
  • ਮਹਾਰਾਸ਼ਟਰ: ਮਹਾਰਾਸ਼ਟਰ ਸਰਕਾਰ ਨੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਵਿੱਚ ਕਰਵਾਏ ਜਾਣ ਵਾਲੇ ਕੋਵਿਡ-19 ਦੇ ਆਰਟੀ-ਪੀਸੀਆਰ ਟੈਸਟਾਂ ਦੇ ਰੇਟ ਨੂੰ ਤਕਰੀਬਨ 200 ਰੁਪਏ ਤੱਕ ਘਟਾ ਦਿੱਤਾ ਹੈ। ਨਵੇਂ ਰੇਟ ਹੁਣ ਜਗ੍ਹਾ ਦੇ ਹਿਸਾਬ ਨਾਲ 980 ਤੋਂ 1,800 ਦੇ ਵਿੱਚਕਾਰ ਹੋਣਗੇ। ਪਹਿਲਾਂ ਇਹ ਰੇਟ 1,200 ਤੋਂ 2,000 ਰੁਪਏ ਦੇ ਵਿੱਚ ਸਨ ਇਹ ਚੌਥੀ ਵਾਰ ਹੈ ਜਦੋਂ ਸਰਕਾਰ ਨੇ ਰਾਜ ਵਿੱਚ ਆਰਟੀ-ਪੀਸੀਆਰ ਦੇ ਰੇਟ ਘਟਾਏ ਹਨ। ਇਸ ਦੌਰਾਨ ਮਹਾਰਾਸ਼ਟਰ ਵਿੱਚ ਕੋਵਿਡ ਦੇ 3645 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਪਿਛਲੇ 146 ਦਿਨਾਂ ਵਿੱਚ ਸਭ ਤੋਂ ਘੱਟ ਹਨ। ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ।
  • ਗੁਜਰਾਤ: ਗੁਜਰਾਤ ਵਿੱਚ ਕੋਵਿਡ-19 ਤੋਂ ਠੀਕ ਹੋਏ ਕੁੱਲ ਮਰੀਜ਼ਾਂ ਦੀ ਗਿਣਤੀ 1.50 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਹਸਪਤਾਲਾਂ ਤੋਂ 1102 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ। ਸੋਮਵਾਰ ਨੂੰ ਲਗਾਤਾਰ ਦੂਜੇ ਦਿਨ ਰਾਜ ਵਿੱਚ ਕੇਸ ਇੱਕ ਹਜ਼ਾਰ ਤੋਂ ਘੱਟ ਆਏ ਹਨ, ਕੱਲ ਕੋਵਿਡ ਦੇ 908 ਨਵੇਂ ਕੇਸ ਆਏ ਹਨ। ਗੁਜਰਾਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 13,738 ਹੈ।
  • ਰਾਜਸਥਾਨ: ਰਾਜਸਥਾਨ ਸਰਕਾਰ ਜਨਤਕ ਥਾਵਾਂ ਤੇ ਮਾਸਕ ਪਹਿਨਣ ਨੂੰ ਲਾਜ਼ਮੀ ਕਰਨ ਲਈ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਇੱਕ ਬਿਲ ਲਿਆ ਰਹੀ ਹੈ। ਇਹ ਪਹਿਲਾ ਰਾਜ ਹੋਵੇਗਾ ਜੋ ਮਾਸਕ ਪਹਿਨਣ ਲਈ ਕਾਨੂੰਨ ਬਣਾਵੇਗਾ, ਜਿਸ ਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਵਿਰੁੱਧ ਇੱਕ ਜ਼ਰੂਰੀ ਸੁਰੱਖਿਆ ਵਜੋਂ ਦੇਖਿਆ ਗਿਆ ਹੈ
  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦਾ ਪ੍ਰਸਾਰ ਹੌਲੀ-ਹੌਲੀ ਘਟ ਰਿਹਾ ਹੈ ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 11,237 ਹੈ ਅਤੇ ਰਿਕਵਰਡ ਕੇਸਾਂ ਦੀ ਗਿਣਤੀ 1.53 ਲੱਖ ਤੋਂ ਪਾਰ ਹੋ ਗਈ ਹੈ। ਰਾਜ ਵਿੱਚ ਸਿਰਫ਼ ਭੋਪਾਲ ਅਤੇ ਇੰਦੌਰ ਵਿੱਚ ਰੋਜ਼ਾਨਾ 200 ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ, ਬਾਕੀ ਜ਼ਿਲ੍ਹਿਆਂ ਵਿੱਚ ਨਵੇਂ ਕੇਸਾਂ ਦੀ ਗਿਣਤੀ 100 ਤੋਂ ਵੀ ਘੱਟ ਰਹਿ ਗਈ ਹੈ।
  • ਛੱਤੀਸਗੜ੍ਹ: ਸੋਮਵਾਰ ਨੂੰ ਰਾਜ ਵਿੱਚ 1,649 ਨਵੇਂ ਕੋਵਿਡ-19 ਕੇਸਾਂ ਦੇ ਆਉਣ ਨਾਲ ਕੁੱਲ ਕੇਸਾਂ ਦੀ ਗਿਣਤੀ 1.77 ਲੱਖ ਹੋ ਗਈ ਹੈ ਅਤੇ 43 ਹੋਰ ਮੌਤਾਂ ਦੇ ਹੋਣ ਨਾਲ ਰਾਜ ਵਿੱਚ ਮੌਤਾਂ ਦੀ ਗਿਣਤੀ 1,861 ਹੋ ਗਈ ਹੈ ਰਾਜ ਵਿੱਚ ਹੁਣ 22,093 ਐਕਟਿਵ ਕੇਸ ਹਨ।
  • ਕੇਰਲ: ਰਾਜ ਸਰਕਾਰ ਸਬਰੀਮਾਲਾ ਤੀਰਥ ਯਾਤਰਾ ਦੇ ਸੀਜ਼ਨ ਦੌਰਾਨ ਕੋਵਿਡ ਟੈਸਟਿੰਗ ਦੇ ਤਰੀਕੇ ਵਿੱਚ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਕਦਮ ਇੱਕ ਪੁਲਿਸ ਕਰਮਚਾਰੀ ਅਤੇ ਦੋ ਸ਼ਰਧਾਲੂਆਂ ਸਮੇਤ ਤਿੰਨ ਵਿਅਕਤੀਆਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਨ੍ਹਾਂ ਕੋਲ ਇੱਕ ਨੈਗੀਟਿਵ ਸਰਟੀਫਿਕੇਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੋਵਿਡ ਲਈ ਪਾਜ਼ਿਟਿਵ ਪਾਇਆ ਗਿਆ ਹੈ, ਇਹ ਇੱਥੇ ਮਾਸਿਕ ਪੂਜਾ ਲਈ ਆਏ ਸਨ। ਡਾਕਟਰਾਂ ਨੇ ਵੀ ਬਿਨਾਂ ਕਿਸੇ ਟੈਸਟ ਦੇ ਸਿਰਫ਼ ਸਰਟੀਫਿਕੇਟ ਲਿਆਉਣ ਵਾਲੇ ਹਰੇਕ ਨੂੰ ਦਾਖਲ ਹੋਣ ਦੇ ਜੋਖਮ ਵੱਲ ਇਸ਼ਾਰਾ ਕੀਤਾ ਹੈ। ਮਾਹਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਸਿਫਾਰਸ਼ਾਂ ਵਿੱਚ ਸ਼ਰਧਾਲੂਆਂ ਲਈ ਐਂਟੀਜਨ ਟੈਸਟ ਦੀ ਬਜਾਏ ਆਰਟੀ-ਪੀਸੀਆਰ ਟੈਸਟ ਨੂੰ ਅਤੇ ਕੋਵਿਡ ਨੈਗੀਟਿਵ ਸਰਟੀਫਿਕੇਟ ਲਿਆਉਣ ਵਾਲੇ ਸ਼ਰਧਾਲੂਆਂ ਲਈ ਐਂਟੀਜਨ ਟੈਸਟ ਨੂੰ ਲਾਜ਼ਮੀ ਕੀਤਾ ਹੈ ਕੇਰਲ ਵਿੱਚ ਕੋਵਿਡ ਕਾਰਨ ਚਲ ਰਹੀ ਰੋਕ ਦੇ ਮੱਦੇਨਜ਼ਰ, ਗਿਆਰਵੀਂ ਜਮਾਤ ਦੀਆਂ ਕਲਾਸਾਂ ਵੀ 10 ਵੀਂ ਜਮਾਤ ਵਾਂਗੂੰ ਵਿਦਿਆਰਥੀਆਂ ਦੇ ਵਰਚੁਅਲ ਸੈਸ਼ਨਾਂ ਦੀ ਤਰਜ਼ ਤੇ ਆਨਲਾਈਨ ਹੋਣਗੀਆਂ ਰਾਜ ਵਿੱਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਵੇਂ ਸਮੂਹ ਲਈ ਕਲਾਸਾਂ 2 ਨਵੰਬਰ ਤੋਂ ਆਨਲਾਈਨ ਸ਼ੁਰੂ ਹੋਣਗੀਆਂ।
  • ਤਮਿਲ ਨਾਡੂ: ਹਸਪਤਾਲ ਦੇ ਸੂਤਰਾਂ ਦੇ ਅਨੁਸਾਰ, ਤਮਿਲ ਨਾਡੂ ਦੇ ਖੇਤੀਬਾੜੀ ਮੰਤਰੀ ਡੋਰਾਇਕੰਨੂੰ ਦੀ ਸਿਹਤ ਗੰਭੀਰ ਹੋ ਗਈ ਹੈ, ਉਨ੍ਹਾਂ ਨੂੰ ਕੋਵਿਡ-19 ਲਈ ਪਾਜ਼ਿਟਿਵ ਪਾਇਆ ਗਿਆ ਹੈ। ਸਿਹਤ ਸਕੱਤਰ ਜੇ ਰਾਧਾਕ੍ਰਿਸ਼ਨਨ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਦੁਕਾਨਦਾਰ ਤਿਉਹਾਰਾਂ ਦੇ ਵਿੱਚ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਆਪਣਾ ਗਾਰਡ ਛੱਡ ਰਹੇ ਹਨ, ਉਹ ਕੋਵਿਡ ਖ਼ਿਲਾਫ਼ ਲੜਾਈ ਨੂੰ ਕਮਜ਼ੋਰ ਕਰ ਰਹੇ ਹਨ। ਮਰੀਜ਼ਾਂ ਵਿੱਚ ਆਕਸੀਜਨ ਦੀ ਵੱਧਦੀ ਮੰਗ ਦੇ ਮੱਦੇਨਜ਼ਰ, ਤਮਿਲ ਨਾਡੂ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਨੇ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਤਰਲ ਮੈਡੀਕਲ ਆਕਸੀਜਨ ਟੈਂਕ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ।
  • ਕਰਨਾਟਕ: ਕੋਵਿਡ-19 ਦੇ ਖ਼ਿਲਾਫ਼ ਲੰਬੇ ਸਮੇਂ ਤੋਂ ਉਡੀਕ ਅਧੀਨ ਟੀਕਾਕਰਨ ਲਈ ਦੇਸ਼ ਭਰ ਵਿੱਚ ਵੱਡੀ ਤਿਆਰੀ ਵਿੱਚ, ਐੱਮਓਐੱਚਐੱਫ਼ਡਬਲਿਊ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਵਿਭਾਗਾਂ ਨੂੰ ਇੱਕ ਸਰਕੂਲਰ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸਰਕਾਰੀ ਅਤੇ ਨਿਜੀ ਹਸਪਤਾਲਾਂ ਤੋਂ ਸਾਰੇ ਮੋਹਰੀ ਸਿਹਤ ਦੇਖਭਾਲ਼ ਦੇ ਕਰਮਚਾਰੀਆਂ (ਐੱਫ਼ਐੱਚਡਬਲਿਊ) ਦੇ ਅੰਕੜੇ ਇਕੱਠੇ ਕਰਨ ਲਈ ਕਿਹਾ ਗਿਆ ਹੈ ਅੱਜ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਨੇ ਅਸਤਰਾ ਜ਼ੇਨੇਕਾ ਕੰਪਨੀ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸਾਨੂੰ ਜਨਵਰੀ 2021 ਤੱਕ ਕੋਵਿਡ ਵੈਕਸੀਨ ਮਿਲ ਸਕਦੀ ਹੈ। ਅਗਸਤ, ਸਤੰਬਰ ਅਤੇ ਅੱਧ ਅਕਤੂਬਰ ਤੱਕ ਕੋਵਿਡ-19 ਦੇ ਰੋਜ਼ਾਨਾ 8,000 ਤੋਂ 10,000 ਕੇਸਾਂ ਆਉਣ ਤਿਨ ਬਾਅਦ, ਕਰਨਾਟਕ ਵਿੱਚ ਘੱਟੋ-ਘੱਟ ਹੁਣ ਲਈ ਵਾਇਰਸ ਦੇ ਕੇਸ ਘਟਦੇ ਜਾ ਰਹੇ ਹਨ
  • ਆਂਧਰ ਪ੍ਰਦੇਸ਼: ਕੋਵਿਡ-19 ਦੇ ਮੱਦੇਨਜ਼ਰ, ਰਾਜ ਨੇ ਸਕੂਲਾਂ ਵਿੱਚ ਮਿਡ-ਡੇਅ ਮੀਲ ਸਕੀਮ ਨੂੰ ਲਾਗੂ ਕਰਨ ਸਬੰਧੀ ਕਈ ਪ੍ਰਮੁੱਖ ਦਿਸ਼ਾ-ਨਿਰਦੇਸ਼ ਅਤੇ ਸਾਵਧਾਨੀ ਉਪਾਅ ਜਾਰੀ ਕੀਤੇ ਹਨ। ਇਹ ਪਤਾ ਲੱਗਿਆ ਹੈ ਕਿ ਆਂਧਰ ਪ੍ਰਦੇਸ਼ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਕੂਲ 2 ਨਵੰਬਰ ਤੋਂ ਦੋਬਾਰਾ ਖੋਲ੍ਹੇ ਜਾਣਗੇ। ਦੂਜੇ ਪਾਸੇ, ਸਰਕਾਰ ਨੇ ਅਧਿਆਪਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ, ਰਾਜ ਭਰ ਦੇ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਕੋਵਿਡ-19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਤੇ ਕੀ ਉਪਭੋਗਤਾ ਸਮਾਜਿਕ ਦੂਰੀ ਬਣਾ ਕੇ ਰੱਖ ਰਹੇ ਹਨ ਜਾਂ ਨਹੀਂ, ਇਸ ਲਈ ਸਾਰੇ ਧਾਰਮਿਕ ਅਤੇ ਵਪਾਰਕ ਅਦਾਰਿਆਂ ਤੇ ਕੋਈ ਮਾਸਕ ਨਹੀਂ-ਕੋਈ ਦਾਖਲਾ ਨਹੀਂਮੁਹਿੰਮ ਸ਼ੁਰੂ ਕੀਤੀ ਹੈ।
  • ਤੇਲੰਗਾਨਾ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 837 ਨਵੇਂ ਕੇਸ ਆਏ, 1554 ਦੀ ਰਿਕਵਰੀ ਹੋਈ ਅਤੇ 4 ਮੌਤਾਂ ਹੋਈਆਂ ਹਨ; 837 ਮਾਮਲਿਆਂ ਵਿੱਚੋਂ 185 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,32,671; ਐਕਟਿਵ ਕੇਸ: 17,890; ਮੌਤਾਂ: 1315; ਡਿਸਚਾਰਜ: 2,13,466 ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ (ਆਰਜੀਆਈਏ), ਜੋ ਕਿ ਘਰੇਲੂ ਯਾਤਰੀਆਂ ਨੂੰ ਸੱਚਮੁੱਚ ਪੂਰੇ ਤੌਰ ਤੇ ਪੇਪਰ ਰਹਿਤ ਈ-ਬੋਰਡਿੰਗ ਦੀ ਪੇਸ਼ਕਸ਼ ਕਰਨ ਵਾਲਾ ਭਾਰਤ ਦਾ ਪਹਿਲਾ ਅਤੇ ਇੱਕਲੌਤਾ ਹਵਾਈ ਅੱਡਾ ਸੀ, ਇਸ ਨੇ ਹੁਣ ਇਸ ਸੁਵਿਧਾ ਨੂੰ ਅੰਤਰਰਾਸ਼ਟਰੀ ਉਡਾਣਾਂ ਲਈ ਵੀ ਵਧਾ ਦਿੱਤਾ ਹੈ, ਜੋ ਕਿ ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਹਵਾਈ ਅੱਡਾ ਬਣ ਗਿਆ ਹੈ

 

https://static.pib.gov.in/WriteReadData/userfiles/image/image008FGQ3.jpg

 

 

*******

 

 

ਵਾਈਬੀ
 



(Release ID: 1668014) Visitor Counter : 160