ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਨੇ ਕਬਾਇਲੀ ਭਾਈਚਾਰੇ ਦੇ ਕਲਿਆਣ ਲਈ ਆਰਟ ਆਵ੍ ਲਿਵਿੰਗ ਦੇ ਨਾਲਸਾਂਝੇਦਾਰੀ ਵਿੱਚ ਦੋ ਸੈਂਟਰਸਆਵ੍ ਐਕਸੀਲੈਂਸ ਲਾਂਚ ਕੀਤੇ

ਇਹ ਪੰਚਾਇਤੀ ਰਾਜ ਸੰਸਥਾਵਾਂ (PRIs) ਨੂੰ ਮਜ਼ਬੂਤ ਕਰੇਗਾ ਅਤੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਨਾਲ ਸਬੰਧਿਤ ਵਿਕਾਸ ਦੇ ਫ਼ੈਸਲੇ ਲੈਣ ਵਿੱਚ ਸਸ਼ਕਤ ਬਣਾਏਗਾ : ਸ਼੍ਰੀ ਅਰਜੁਨ ਮੁੰਡਾ

Posted On: 27 OCT 2020 4:49PM by PIB Chandigarh

ਕੇਂਦਰੀ ਜਨਜਾਤੀ ਮਾਮਲਿਆਂ ਬਾਰੇ ਮੰਤਰੀ, ਸ਼੍ਰੀ ਅਰਜੁਨ ਮੁੰਡਾ ਨੇ ਅੱਜ ਇੱਥੇ ਵੀਡੀਓ ਕਾਨਫਰੰਸ ਜ਼ਰੀਏ ਕਬਾਇਲੀਮਾਮਲੇ ਮੰਤਰਾਲੇ (ਐੱਮਓਟੀਏ) ਅਤੇ ਆਰਟ ਆਵ੍ ਲਿਵਿੰਗ (ਏਓਐੱਲ) ਦੇ ਸਹਿਯੋਗ ਨਾਲ ਕਬਾਇਲੀ ਸਮੁਦਾਇ ਦੇ ਕਲਿਆਣ ਲਈ ਦੋ ਸੈਂਟਰਸਆਵ੍ ਐਕਸੀਲੈਂਸ ਲਾਂਚ ਕੀਤੇ।  ਗੁਰੂਦੇਵ ਸ੍ਰੀ ਸ੍ਰੀ ਰਵੀਸ਼ੰਕਰ, ਆਰਟ ਆਵ੍ ਲਿਵਿੰਗ ਨੇ ਇਸ ਮੌਕੇ ਸ਼ਿਰਕਤ ਕੀਤੀ।  ਇਸ ਮੌਕੇ ਤੇ ਕਬਾਇਲੀਮਾਮਲੇਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੁਤਾ, ਕਬਾਇਲੀਮਾਮਲੇ ਮੰਤਰਾਲੇਦੇ ਸਕੱਤਰ, ਸ਼੍ਰੀ ਦੀਪਕ ਖੰਡੇਕਰ ਅਤੇ ਸੰਯੁਕਤ ਸਕੱਤਰ ਸ਼੍ਰੀ ਨਵਲਜੀਤ ਕਪੂਰ ਵੀ ਮੌਜੂਦ ਸਨ।

 

 

ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਅਰਜੁਨ ਮੁੰਡਾ ਨੇ ਕਿਹਾ ਕਿ ਆਰਟ ਆਵ੍ ਲਿਵਿੰਗ (ਏਓਐੱਲ) ਦਾ, ਕਬਾਇਲੀਮਾਮਲੇ ਮੰਤਰਾਲੇ (ਐੱਮਓਟੀਏ) ਦੀ ਸਾਂਝੇਦਾਰੀ ਵਿੱਚ ਦੋ ਸੈਂਟਰਸ ਆਵ੍ ਐਕਸੀਲੈਂਸ ਦੀ ਸ਼ੁਰੂਆਤ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਪਹਿਲਾ ਸੈਂਟਰ ਆਵ੍ ਐਕਸੀਲੈਂਸ (ਸੀਓਈ), ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਕਬਾਇਲੀ ਕਿਸਾਨਾਂ ਨੂੰ ਟ੍ਰੇਨਿੰਗ ਦੇਣ ਦੇ ਖੇਤਰ ਵਿੱਚ, ਗੌ-ਅਧਾਰਿਤ (Go-Adharith) ਖੇਤੀ ਤਕਨੀਕਾਂ ਦੇ ਅਧਾਰ ਤੇ ਟਿਕਾਊ ਕੁਦਰਤੀ ਖੇਤੀ ਲਈ; ਅਤੇ ਦੂਜਾ ਸੀਓਈ, ‘ਪੀਆਰਆਈਜ਼ ਨੂੰ ਮਜ਼ਬੂਤ ​​ਕਰਨਦੇ ਖੇਤਰ ਵਿੱਚ ਝਾਰਖੰਡ ਦੇ 5 ਜ਼ਿਲ੍ਹਿਆਂ ਵਿੱਚ 30 ਗ੍ਰਾਮ ਪੰਚਾਇਤਾਂ ਅਤੇ 150 ਪਿੰਡਾਂ ਨੂੰ ਕਵਰ ਕਰਨ ਲਈ ਹੈ। ਕੇਂਦਰ ਸਰਕਾਰ ਸਾਡੇ ਦੇਸ਼ ਦੇ ਕਬਾਇਲੀ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।  ਆਰਟ ਆਵ੍ ਲਿਵਿੰਗ ਦੇ ਵਲੰਟੀਅਰਾਂ ਦੀ ਸਰਗਰਮ ਭਾਗੀਦਾਰੀ ਨਾਲ, ਟ੍ਰਾਈਬਲ ਭਲਾਈ ਦੇ ਉਦੇਸ਼ ਦੀ ਪੂਰਤੀ ਕੀਤੀ ਜਾਵੇਗੀ। ਇਹ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਇੱਕ ਕਦਮ ਹੋਵੇਗਾ।  ਉਨ੍ਹਾਂ ਉਮੀਦ ਜਤਾਈ ਕਿ ਇਹ ਕੰਮ ਬਹੁਤ ਜਲਦੀ ਪੂਰਾ ਹੋ ਜਾਵੇਗਾ ਅਤੇ ਵੱਧ ਤੋਂ ਵੱਧ ਲੋਕ ਅਤੇ ਸੰਸਥਾਵਾਂ ਅਜਿਹੇ ਅਭਿਆਨਾਂ ਨਾਲ ਜੁੜ ਜਾਣਗੀਆਂ। ਮੰਤਰੀ ਨੇ ਦੱਸਿਆ ਕਿ ਆਦਿਵਾਸੀ ਲੋਕ ਕੁਦਰਤ ਦੀ ਰੱਖਿਆ ਅਤੇ ਵਾਤਾਵਰਣ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਸਮਰਪਿਤ ਹਨ।

 

ਸ਼੍ਰੀ ਅਰਜੁਨ ਮੁੰਡਾ ਨੇ ਦੱਸਿਆ ਕਿ ਟ੍ਰਾਈਬਲ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈਜ਼) ਨੂੰ ਮਜ਼ਬੂਤ ​​ਕਰਨਵਿੱਚਉਨ੍ਹਾਂਨੂੰਉਨ੍ਹਾਂਦੇਸੰਵਿਧਾਨਕਅਧਿਕਾਰਾਂਬਾਰੇਜਾਗਰੂਕਕਰਨਾਵੀਸ਼ਾਮਲਹੈ।ਉਨ੍ਹਾਂਆਸਪ੍ਰਗਟਾਈਕਿਅਜਿਹਾਪੀਆਰਆਈਨੂੰਆਪਣੇਭਾਈਚਾਰੇਦੇਫ਼ੈਸਲੇਲੈਣਅਤੇਵਿਕਾਸ ਨਾਲ ਜੁੜੇ ਮਾਮਲਿਆਂ ਵਿੱਚ ਸਸ਼ਕਤ ਬਣਾਵੇਗਾ।

 

 

ਸ਼੍ਰੀਮਤੀ ਰੇਣੁਕਾ ਸਿੰਘ ਸਰੁਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਬਾਇਲੀਮਾਮਲੇ ਮੰਤਰਾਲਾਆਦਿਵਾਸੀਆਂ ਦੀ ਭਲਾਈ ਲਈ ਕਈ ਪ੍ਰੋਗਰਾਮ ਚਲਾ ਰਿਹਾ ਹੈ।  ਮੰਤਰਾਲਾ ਕਈ ਗ਼ੈਰ ਸਰਕਾਰੀ ਸੰਸਥਾਵਾਂ (ਐੱਨਜੀਓ) ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ ਜੋ ਇਸ ਖੇਤਰ ਵਿੱਚ ਸ਼ਲਾਘਾਯੋਗ ਕੰਮ ਵੀ ਕਰ ਰਹੇ ਹਨ।  ਆਰਟ ਆਵ੍ ਲਿਵਿੰਗ ਵਿੱਚ ਵਲੰਟੀਅਰਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ ਜੋ ਇਸ ਪ੍ਰੋਗਰਾਮ ਨੂੰ ਸਫਲ ਬਣਾਉਣਗੇ।

 

 

ਗੁਰੂਦੇਵ ਸ੍ਰੀ ਸ੍ਰੀ ਰਵਿਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਆਦਿਵਾਸੀ ਲੋਕਾਂ ਤੋਂ ਬਹੁਤ ਕੁਝ ਸਿੱਖਣਾ ਹੋਏਗਾ ਕਿਉਂਕਿ ਉਹ ਵਾਤਾਵਰਣ ਦੀ ਸਵੱਛਤਾ ਅਤੇ ਸੰਭਾਲ਼ ਪ੍ਰਤੀ ਬਹੁਤ ਜ਼ਿੰਮੇਵਾਰ ਲੋਕ ਹਨ। ਉਨ੍ਹਾਂ ਝਾਰਖੰਡ ਦੇ ਘਾਟਸ਼ਿਲਾ ਵਿੱਚ ਏਓਐੱਲ ਸਕੂਲ ਚਲਾਉਣ ਦੇ ਤਜ਼ੁਰਬੇ ਉੱਤੇ ਜ਼ੋਰ ਦਿੱਤਾ ਜਿੱਥੇ ਕੌਸ਼ਲ ਵਿਕਾਸ ਨੂੰ ਵਿਦਿਅਕ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਗਿਆ ਹੈ। ਏਓਐੱਲ ਸਾਰੇ ਭਾਰਤ ਵਿੱਚ750 ਸਕੂਲ ਚਲਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੰਦਾਂ ਦੀ ਸਫਾਈ ਅਤੇ ਮਾਨਸਿਕ ਸਫਾਈ ਦੋਵੇਂ ਹੀ ਸਾਡੇ ਪਿੰਡਾਂ ਵਿੱਚ ਬਹੁਤ ਜ਼ਰੂਰੀ ਹਨ।  ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਏਓਐੱਲ ਦੇ ਵਲੰਟੀਅਰ ਇਨ੍ਹਾਂ ਕਬਾਇਲੀ ਭਲਾਈ ਸਕੀਮਾਂ ਨੂੰ ਸਫਲ ਬਣਾਉਣ ਲਈ ਪੂਰੇ ਦਿਲ ਨਾਲ ਕੰਮ ਕਰਨਗੇ।

 

 

ਪੀਆਰਆਈ ਦੇ ਚੁਣੇ ਹੋਏ ਨੁਮਾਇੰਦਿਆਂ ਵਿੱਚ ਵੱਖ-ਵੱਖ ਕਬਾਇਲੀ ਕਾਨੂੰਨਾਂ ਅਤੇ ਨਿਯਮਾਂ ਅਤੇ ਇਨ੍ਹਾਂ ਆਦਿਵਾਸੀਆਂ ਲਈ ਉਪਲਬਧ ਵਿਭਿੰਨ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਨ੍ਹਾਂ ਸਕੀਮਾਂ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਲਈ 'ਪੀਆਰਆਈਜ਼ ਨੂੰ ਮਜ਼ਬੂਤ ​​ਕਰਨ' ਦਾ ਇਹ ਪਹਿਲਾ ਉਪਰਾਲਾ ਝਾਰਖੰਡ ਦੇ 5 ਜ਼ਿਲ੍ਹਿਆਂ ਦੀਆਂ 30 ਗ੍ਰਾਮ ਪੰਚਾਇਤਾਂ ਅਤੇ 150 ਪਿੰਡਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ।

 

 

ਇਹ ਮਾਡਲ ਆਦਿਵਾਸੀ ਨੌਜਵਾਨਾਂ ਨੂੰ ਸ਼ਖਸੀਅਤ ਦੇ ਵਿਕਾਸ ਦੀ ਟ੍ਰੇਨਿੰਗ ਦੇ ਕੇ ਅਤੇ ਉਨ੍ਹਾਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਕੇ ਅਜਿਹੇ ਨੌਜਵਾਨ ਸਵੈ-ਸੇਵਕ ਪੈਦਾ ਕਰਨ ਲਈ ਅਤੇ ਅਜਿਹੀ ਆਦਿਵਾਸੀ ਲੀਡਰਸ਼ਿਪ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਅਪਣੇ ਭਾਈਚਾਰੇ ਵਿੱਚ ਜਾਗਰੂਕਤਾ ਫੈਲਾਉਣ ਲਈ ਕੰਮ ਕਰਨਗੇ।

 

 

ਦੂਜਾ, ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ10000 ਕਬਾਇਲੀ ਕਿਸਾਨਾਂ ਨੂੰ ਗੌ-ਅਧਾਰਿਤ ਖੇਤੀ ਤਕਨੀਕਾਂ ਦੇ ਅਧਾਰ ਤੇ ਟਿਕਾਊ ਕੁਦਰਤੀ ਖੇਤੀ ਬਾਰੇ ਟ੍ਰੇਨਿੰਗ ਦੇਣ ਸਬੰਧੀ ਹੈ। ਕਿਸਾਨਾਂ ਦੀ ਜੈਵਿਕ ਸਰਟੀਫਿਕੇਟ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਜਾਏਗੀ ਅਤੇ ਉਨ੍ਹਾਂ ਸਾਰਿਆਂ ਨੂੰ ਆਤਮਨਿਰਭਰ ਆਦਿਵਾਸੀ ਕਿਸਾਨ ਬਣਾਉਣ ਲਈ ਮਾਰਕਿਟਿੰਗ ਦੇ ਮੌਕੇ ਉਪਲਬਧ ਕਰਵਾਏ ਜਾਣਗੇ।

 

 

 

 

 

 

                                                            ********

 

 

ਐੱਨਬੀ / ਐੱਸਕੇ / ਜੇਕੇ


(Release ID: 1667968) Visitor Counter : 212