ਪ੍ਰਧਾਨ ਮੰਤਰੀ ਦਫਤਰ

ਉੱਤਰ ਪ੍ਰਦੇਸ਼ ਦੇ ‘ਪੀਐੱਮ ਸਵਨਿਧੀ ਯੋਜਨਾ’ ਦੇ ਲਾਭਾਰਥੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 27 OCT 2020 1:29PM by PIB Chandigarh

ਹੁਣੇ ਜਦੋਂ ਮੈਂ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ ਸਾਰੇ ਲਾਭਾਰਥੀਆਂ ਨਾਲ ਗੱਲ ਕਰ ਰਿਹਾ ਸਾਂ, ਤਾਂ ਇਹ ਅਨੁਭਵ ਕੀਤਾ ਕਿ ਸਾਰਿਆਂ ਨੂੰ ਇੱਕ ਖੁਸ਼ੀ ਵੀ ਹੈ, ਅਤੇ ਇੱਕ ਅਸਚਰਜ ਵੀ ਹੈ। ਪਹਿਲਾਂ ਤਾਂ ਨੌਕਰੀ ਪੇਸ਼ੇ ਵਾਲਿਆਂ ਨੂੰ ਵੀ ਲੋਨ ਲੈਣ ਲਈ ਬੈਂਕਾਂ ਦੇ ਚੱਕਰ ਲਗਾਉਣ ਪੈਂਦੇ ਸਨ ਗ਼ਰੀਬ ਆਦਮੀ, ਰੇਹੜੀ ਠੇਲੇ ਵਾਲਾ ਤਾਂ ਬੈਂਕ ਦੇ ਅੰਦਰ ਜਾਣ ਦੀ ਵੀ ਨਹੀਂ ਸੋਚ ਸਕਦਾ ਸੀ ਲੇਕਿਨ ਅੱਜ ਬੈਂਕ ਖ਼ੁਦ ਚਲ ਕੇ ਆ ਰਹੇ ਹਨ ਬਿਨਾ ਕਿਸੇ ਦੌੜ ਭੱਜ ਦੇ ਆਪਣਾ ਕੰਮ ਸ਼ੁਰੂ ਕਰਨ ਲਈ ਲੋਨ ਮਿਲ ਰਿਹਾ ਹੈ। ਆਪ ਸਭ ਦੇ ਚਿਹਰਿਆਂ ਤੇ ਇਹ ਖੁਸ਼ੀ ਦੇਖ ਕੇ ਮੈਨੂੰ ਵੀ ਬਹੁਤ ਤਸੱਲੀ ਹੋ ਰਹੀ ਹੈ। ਤੁਹਾਨੂੰ ਸਭ ਨੂੰ ਤੁਹਾਡੇ ਕੰਮ ਲਈ, ਆਤਮਨਿਰਭਰ ਹੋ ਕੇ ਅੱਗੇ ਵਧਣ ਲਈ, ਯੂਪੀ ਅਤੇ ਦੇਸ਼ ਨੂੰ ਅੱਗੇ ਵਧਾਉਣ ਲਈ ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਜਦੋਂ ਮੈਂ ਅੱਜ ਆਪ ਸਭ ਨਾਲ ਗੱਲ ਕਰ ਰਿਹਾ ਸਾਂ

 

ਮੈਂ ਦੇਖਿਆ ਕਿ ਬਹੁਤ ਘੱਟ ਪੜ੍ਹੀ-ਲਿਖੀ ਅਤੇ ਸਧਾਰਣ ਗ਼ਰੀਬੀ ਵਿੱਚ ਜੀਣ ਵਾਲੀ ਸਾਡੀ ਭੈਣ ਪ੍ਰੀਤੀ ਇਤਨੇ ਆਤਮਵਿਸ਼ਵਾਸ ਦੇ ਨਾਲ ਆਧੁਨਿਕ ਟੈਕਨੋਲੋਜੀ ਨੂੰ ਵੀ ਸਿੱਖ ਰਹੀ ਹੈ। ਆਪਣੇ ਵਪਾਰ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੀ ਹੈ ਅਤੇ ਪੂਰੇ ਪਰਿਵਾਰ ਨੂੰ ਵੀ ਨਾਲ ਲੈ ਕੇ ਉਨ੍ਹਾਂ ਦੀ ਚਿੰਤਾ ਕਰ ਰਹੀ ਹੈ। ਉਸੇ ਤਰ੍ਹਾਂ ਨਾਲ, ਬਨਾਰਸ ਦੇ ਬੰਧੂ ਨਾਲ ਜਦੋਂ ਮੈਂ ਗੱਲ ਕਰ ਰਿਹਾ ਸਾਂ ਅਰਵਿੰਦ ਜੀ ਨਾਲ ਤਾਂ ਅਰਵਿੰਦ ਜੀ ਨੇ ਜੋ ਇੱਕ ਗੱਲ ਦੱਸੀ ਉਹ ਸਿੱਖਣ ਜਿਹੀ ਹੈ ਅਤੇ ਮੈਂ ਮੰਨਦਾ ਹਾਂ ਕਿ ਦੇਸ਼ ਦੇ ਪੜ੍ਹੇ-ਲਿਖੇ ਲੋਕ ਸਿੱਖਣਗੇ ਉਹ ਸੋਸ਼ਲ ਡਿਸਟੈਂਸਿੰਗ ਲਈ ਜੋ ਖ਼ੁਦ ਚੀਜ਼ਾਂ ਬਣਾਉਂਦੇ ਹਨ ਉਸ ਵਿੱਚੋਂ ਇੱਕ ਭੇਂਟ ਦਿੰਦੇ ਹਨ, ਮੁਫ਼ਤ ਵਿੱਚ ਦਿੰਦੇ ਹਨ

 

ਅਗਰ ਤੁਸੀਂ ਨਿਯਮਾਂ ਦਾ ਪਾਲਣ ਕੀਤਾ ਹੈ। ਦੇਖੋ ਕਿਤਨਾ ਵੱਡਾ ਇੱਕ ਛੋਟਾ ਵਿਅਕਤੀ ਕਿਤਨਾ ਵੱਡਾ ਕੰਮ ਕਰ ਰਿਹਾ ਹੈ। ਇਸ ਤੋਂ ਵੱਡੀ ਕੀ ਪ੍ਰੇਰਣਾ ਹੋ ਸਕਦੀ ਹੈ। ਅਤੇ ਜਦੋਂ ਅਸੀਂ ਲਖਨਊ ਦੇ ਅੰਦਰ ਵਿਜੈ ਬਹਾਦੁਰ ਜੀ ਨਾਲ ਗੱਲ ਕਰ ਰਹੇ ਸਾਂ ਉਹ ਤਾਂ ਠੇਲਾ ਚਲਾਉਂਦੇ ਹਨ ਲੇਕਿਨ ਬਿਜ਼ਨਸ ਦਾ ਮੈਨੇਜਮੈਂਟ ਮਾਡਲ ਕਿਵੇਂ ਸਮੇਂ ਨੂੰ ਬਚਾਉਂਦੇ ਹੋਏ ਕੰਮ ਨੂੰ ਵਧਾਉਣਾ, ਬਹੁਤ ਬਰੀਕੀ ਨਾਲ ਉਨ੍ਹਾਂ ਨੇ ਪਕੜਿਆ ਹੋਇਆ ਹੈ। ਦੇਖੋ ਇਹੀ ਸਾਡੇ ਦੇਸ਼ ਦੀ ਤਾਕਤ ਹੈ। ਇਨ੍ਹਾਂ ਹੀ ਲੋਕਾਂ ਨਾਲ ਦੇਸ਼ ਅੱਗੇ ਵਧਦਾ ਹੈਇਨ੍ਹਾਂ ਦੇ ਹੀ ਪ੍ਰਯਤਨਾਂ ਨਾਲ ਦੇਸ਼ ਅੱਗੇ ਵਧਦਾ ਹੈ।

 

ਸਾਡੇ ਰੇਹੜੀ ਠੇਲੇ ਵਾਲੇ ਸਾਥੀ ਇਸ ਦੇ ਲਈ ਸਰਕਾਰ ਦਾ ਧੰਨਵਾਦ ਕਰ ਰਹੇ ਹਨ, ਮੇਰਾ ਆਭਾਰ ਵਿਅਕਤ ਕਰ ਰਹੇ ਹਨ ਲੇਕਿਨ ਮੈਂ ਇਸ ਦਾ ਕ੍ਰੈਡਿਟ ਸਭ ਤੋਂ ਪਹਿਲਾਂ ਸਾਡੇ ਸਾਰੇ ਬੈਂਕਾਂ ਨੂੰ, ਸਾਡੇ ਸਾਰੇ ਬੈਂਕ-ਕਰਮੀਆਂ ਦੀ ਮਿਹਨਤ ਨੂੰ ਦਿੰਦਾ ਹਾਂ ਬੈਂਕ ਕਰਮੀਆਂ ਦੀ ਸੇਵਾ ਭਾਵਨਾ ਦੇ ਬਿਨਾ ਇਹ ਕੰਮ ਇਤਨੇ ਘੱਟ ਸਮੇਂ ਵਿੱਚ ਇਤਨਾ ਵੱਡਾ ਕੰਮ ਨਹੀਂ ਹੋ ਸਕਦਾ ਸੀ ਸਾਡੇ ਬੈਂਕਾਂ ਦੇ ਸਾਰੇ ਕਰਮੀਆਂ ਨੂੰ ਮੈਂ ਅੱਜ ਹਿਰਦੇ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਨੂੰ ਵੀ ਜਦੋਂ ਇਹ ਗ਼ਰੀਬ ਦੇ ਮਨ ਦੀ ਭਾਵਨਾ ਤੱਕ ਪਹੁੰਚਦੀ ਹੈ ਤਾਂ ਉਨ੍ਹਾਂ ਦਾ ਵੀ ਕੰਮ ਕਰਨ ਵਿੱਚ ਉਤਸ਼ਾਹ ਅਨੇਕ ਗੁਣਾ ਵਧ ਜਾਂਦਾ ਹੈ।

 

ਇਨ੍ਹਾਂ ਸਾਰੇ ਗ਼ਰੀਬਾਂ ਦਾ ਅਸ਼ੀਰਵਾਦ ਸਭ ਤੋਂ ਪਹਿਲਾਂ ਉਨ੍ਹਾਂ ਬੈਂਕ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਜਿਨ੍ਹਾਂ ਨੇ ਲਗਾਤਾਰ ਮਿਹਨਤ ਕਰਕੇ ਤੁਹਾਡੇ ਜੀਵਨ ਨੂੰ ਫਿਰ ਤੋਂ ਦੁਬਾਰਾ ਅੱਗੇ ਵਧਾਉਣ ਲਈ ਮਿਹਨਤ ਕੀਤੀ ਹੈ ਅਤੇ ਇਸ ਲਈ ਤੁਹਾਡੇ ਸਾਰੇ ਅਸ਼ੀਰਵਾਦ, ਸ਼ੁਭਕਾਮਨਾਵਾਂ ਬੈਂਕ ਦੇ ਲੋਕਾਂ ਨੂੰ ਪਹੁੰਚਣ ਇਹੀ ਮੇਰੀ ਕਾਮਨਾ ਰਹੇਗੀ ਸਾਡੇ ਇਸ ਪ੍ਰਯਤਨ ਨਾਲ ਗ਼ਰੀਬ ਦੇ ਤਿਉਹਾਰਾਂ ਵਿੱਚ ਵੀ ਰੌਸ਼ਨੀ ਫੈਲੀ ਹੈ। ਇਹ ਬਹੁਤ ਵੱਡਾ ਕੰਮ ਹੈ। ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜ ਰਹੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਾਨਾਥ ਜੀ, ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਯੂਪੀ ਦੇ ਸਾਰੇ ਜ਼ਿਲ੍ਹਿਆਂ ਨਾਲ ਜੁੜ ਰਹੇ ਸਵਨਿਧੀ ਯੋਜਨਾ ਦੇ ਹਜ਼ਾਰਾਂ ਲਾਭਾਰਥੀਗਣ, ਸਾਰੇ ਬੈਂਕ ਨਾਲ ਜੁੜੇ ਹੋਏ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਅੱਜ ਇਹ ਦਿਨ ਆਤਮਨਿਰਭਰ ਭਾਰਤ ਲਈ ਇੱਕ ਮਹੱਤਵਪੂਰਨ ਦਿਨ ਹੈ।

 

ਕਠਿਨ ਤੋਂ ਕਠਿਨ ਪਰਿਸਥਿਤੀ ਦਾ ਵੀ ਮੁਕਾਬਲਾ ਇਹ ਦੇਸ਼ ਕਿਵੇਂ ਕਰਦਾ ਹੈ, ਯੂਪੀ ਦੇ ਲੋਕ ਕਿਵੇਂ ਸੰਕਟ ਨਾਲ ਲੜਨ ਦੀ ਤਾਕਤ ਰੱਖਦੇ ਹਨ, ਇਹ ਦਿਨ ਇਸ ਦਾ ਸਾਖੀ ਹੈ। ਕੋਰੋਨਾ ਨੇ ਜਦੋਂ ਦੁਨੀਆ ਤੇ ਹਮਲਾ ਕੀਤਾ ਸੀ, ਤਦ ਭਾਰਤ ਦੇ ਗ਼ਰੀਬ ਨੂੰ ਲੈ ਕੇ ਤਮਾਮ ਸ਼ੰਕੇ ਵਿਅਕਤ ਕੀਤੇ ਜਾ ਰਹੇ ਸਨ ਮੇਰੇ ਗ਼ਰੀਬ ਭਾਈ ਭੈਣਾਂ ਨੂੰ ਕਿਵੇਂ ਘੱਟ ਤੋਂ ਘੱਟ ਤਕਲੀਫ਼ ਚੁਕਣੀ ਪਵੇ, ਕਿਵੇਂ ਗ਼ਰੀਬ ਇਸ ਮੁਸੀਬਤ ਤੋਂ ਉਬਰਨ, ਸਰਕਾਰ ਦੇ ਸਾਰੇ ਪ੍ਰਯਤਨਾਂ ਦੇ ਕੇਂਦਰ ਵਿੱਚ ਇਹੀ ਚਿੰਤਾ ਸੀ

 

ਇਸੇ ਸੋਚ ਦੇ ਨਾਲ, ਦੇਸ਼ ਨੇ 1 ਲੱਖ 70 ਹਜ਼ਾਰ ਕਰੋੜ ਰੁਪਏ ਦੀ ਗ਼ਰੀਬ ਕਲਿਆਣ ਯੋਜਨਾ ਸ਼ੁਰੂ ਕੀਤੀ, ਕੋਈ ਗ਼ਰੀਬ ਭੁੱਖਾ ਨਾ ਸੌਂਵੇਂ ਇਸ ਦੀ ਚਿੰਤਾ ਕੀਤੀ20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਤਾਂ ਉਸ ਵਿੱਚ ਗ਼ਰੀਬ ਦੇ ਹਿਤ ਨੂੰ, ਉਸ ਦੀ ਰੋਜ਼ੀ ਰੋਟੀ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਗਈ ਅਤੇ ਅੱਜ, ਸਾਡੇ ਦੇਸ਼ ਦੇ ਸਧਾਰਣ ਮਾਨਵੀ ਨੇ ਇਹ ਸਿੱਧ ਕਰ ਦਿਖਾਇਆ ਹੈ ਕਿ ਉਹ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਪਲਟਣ ਦੀ ਤਾਕਤ ਰੱਖਦਾ ਹੈ। ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨੇ ਗ਼ਰੀਬ ਦੇ ਸ਼੍ਰਮ ਨੂੰ ਇਹ ਸਹਿਯੋਗ ਦਿੱਤਾ ਹੈ। ਅਤੇ ਅੱਜ, ਸਾਡੇ ਰੇਹੜੀ ਪਟੜੀ ਠੇਲੇ ਵਾਲੇ ਸਾਥੀ ਫਿਰ ਤੋਂ ਆਪਣਾ ਕੰਮ ਸ਼ੁਰੂ ਕਰ ਪਾ ਰਹੇ ਹਨ, ਫਿਰ ਤੋਂ ਆਤਮਨਿਰਭਰ ਹੋ ਕੇ ਅੱਗੇ ਵਧ ਰਹੇ ਹਨ।

 

ਸਾਥੀਓ, ਦੇਸ਼ ਨੇ 1 ਜੂਨ ਨੂੰ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਨੂੰ ਲਾਂਚ ਕੀਤਾ ਸੀ ਅਤੇ 2 ਜੁਲਾਈ ਨੂੰਯਾਨੀ ਇੱਕ ਮਹੀਨੇ ਵਿੱਚ ਹੀ, ਔਨਲਾਈਨ ਪੋਰਟਲ ਤੇ ਇਸ ਦੇ ਲਈ ਆਵੇਦਨ ਵੀ ਮਿਲਣੇ ਸ਼ੁਰੂ ਹੋ ਗਏ ਸਨ ਯੋਜਨਾਵਾਂ ਵਿੱਚ ਇਹ ਗਤੀ ਦੇਸ਼ ਪਹਿਲੀ ਵਾਰ ਦੇਖ ਰਿਹਾ ਹੈ। ਗ਼ਰੀਬਾਂ ਲਈ ਐਲਾਨ ਇਤਨੇ ਜਲਦੀ ਪ੍ਰਭਾਵੀ ਤਰੀਕੇ ਨਾਲ ਜ਼ਮੀਨ ਤੇ ਉਤਰਨਗੇ, ਇਹ ਭੂਤਕਾਲ ਨੂੰ ਦੇਖਦੇ ਹੋਏ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀਸਟ੍ਰੀਟ ਵੈਂਡਰਸ ਲਈ ਬਿਨਾ ਗਾਰੰਟੀ ਦੇ ਕਿਫ਼ਾਇਤੀ ਕਰਜ਼ੇ ਲਈ ਇਸ ਤਰ੍ਹਾਂ ਦੀ ਯੋਜਨਾ ਤਾਂ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਬਣੀ ਹੈ। ਅੱਜ ਦੇਸ਼ ਤੁਹਾਡੇ ਨਾਲ ਖੜ੍ਹਾ ਹੈਤੁਹਾਡੇ ਸ਼੍ਰਮ ਦਾ ਸਨਮਾਨ ਕਰ ਰਿਹਾ ਹੈ। ਅੱਜ ਦੇਸ਼, ਸਮਾਜਿਕ ਤਾਣੇ-ਬਾਣੇ ਵਿੱਚ, ਆਤਮਨਿਰਭਰ ਭਾਰਤ ਅਭਿਯਾਨ ਵਿੱਚ ਤੁਹਾਡੇ ਯੋਗਦਾਨ ਨੂੰ ਵੀ ਪਹਿਚਾਣ ਰਿਹਾ ਹੈ।

 

ਸਾਥੀਓ, ਇਸ ਯੋਜਨਾ ਵਿੱਚ ਸ਼ੁਰੂਆਤ ਤੋਂ ਹੀ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਸਾਡੇ ਰੇਹੜੀ-ਪਟੜੀ ਲਗਾਉਣ ਵਾਲੇ ਭਾਈ-ਭੈਣਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਸ਼ੁਰੂ ਵਿੱਚ ਕਈ ਲੋਕ ਇਸ ਲਈ ਪਰੇਸ਼ਾਨ ਸਨ ਕਿ ਉਨ੍ਹਾਂ ਨੂੰ ਲੋਨ ਲੈਣ ਲਈ ਕਿਹੜੇ-ਕਿਹੜੇ ਕਾਗਜ਼ ਲਗਾਉਣੇ ਪੈਣਗੇ, ਕੀ ਗਾਰੰਟੀ ਦੇਣੀ ਹੋਵੇਗੀ ! ਇਸ ਲਈ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਗ਼ਰੀਬਾਂ ਲਈ ਬਣੀਆਂ ਹੋਰ ਯੋਜਨਾਵਾਂ ਦੀ ਤਰ੍ਹਾਂ ਹੀ ਇਸ ਯੋਜਨਾ ਵਿੱਚ ਵੀ ਟੈਕਨੋਲੋਜੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਵੇਗਾ ਕੋਈ ਕਾਗਜ਼ ਨਹੀਂ, ਕੋਈ ਗਾਰੰਟਰ ਨਹੀਂ ਕੋਈ ਦਲਾਲ ਵੀ ਨਹੀਂ, ਅਤੇ ਕਿਸੇ ਸਰਕਾਰੀ ਦਫ਼ਤਰ ਦੇ ਵਾਰ-ਵਾਰ ਚੱਕਰ ਲਗਾਉਣ ਦੀ ਵੀ ਜ਼ਰੂਰਤ ਨਹੀਂ ! ਐਪਲੀਕੇਸ਼ਨ ਤੁਸੀਂ ਖ਼ੁਦ ਵੀ ਔਨਲਾਈਨ ਅੱਪਲੋਡ ਕਰ ਸਕਦੇ ਹੋ, ਅਤੇ ਕਿਸੇ ਕਾਮਨ ਸਰਵਿਸ ਸੈਂਟਰ, ਨਗਰ ਪਾਲਿਕਾ ਦਫ਼ਤਰ ਜਾਂ ਬੈਂਕ ਬ੍ਰਾਂਚ ਵਿੱਚ ਜਾ ਕੇ ਵੀ ਆਵੇਦਨ ਅੱਪਲੋਡ ਕਰਾ ਸਕਦੇ ਹੋ

 

ਇਸ ਦਾ ਨਤੀਜਾ ਅੱਜ ਇਹ ਹੈ ਕਿ ਕਿਸੇ ਵੀ ਰੇਹੜੀ ਪਟੜੀ ਵਾਲੇ ਨੂੰ, ਸਟ੍ਰੀਟ ਵੈਂਡਰ ਨੂੰ ਆਪਣਾ ਕੰਮ ਫਿਰ ਤੋਂ ਸ਼ੁਰੂ ਕਰਨ ਲਈ ਕਿਸੇ ਦੂਸਰੇ ਦੇ ਪਾਸ ਜਾਣ ਦੀ ਮਜਬੂਰੀ ਨਹੀਂ ਹੈ। ਬੈਂਕ ਖ਼ੁਦ ਆ ਕੇ ਪੈਸਾ ਦੇ ਰਹੇ ਹਨ

 

ਸਾਥੀਓਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ਵਿੱਚ ਤਾਂ ਸਟ੍ਰੀਟ ਵੈਂਡਰਸ ਦੀ ਭੂਮਿਕਾ ਬਹੁਤ ਵੱਡੀ ਹੈ  ਇਤਨੀ ਵੱਡੀ ਆਬਾਦੀਇਤਨਾ ਵੱਡਾ ਰਾਜਲੇਕਿਨ ਰੇਹੜੀ ਠੇਲੇ ਦੇ ਕੰਮ ਦੇ ਕਾਰਨ ਅਨੇਕਾਂ ਲੋਕ ਆਪਣੇ ਸ਼ਹਿਰ ਵਿੱਚ,   ਆਪਣੇ ਪਿੰਡ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਰਹੇ ਹਨ ਅਤੇ ਕੁਝ ਨਾ ਕੁਝ ਕਮਾਈ ਕਰ ਰਹੇ ਹਨ। ਯੂਪੀ ਤੋਂ ਜੋ ਪਲਾਇਨ ਹੁੰਦਾ ਸੀਉਸ ਨੂੰ ਘੱਟ ਕਰਨ ਵਿੱਚ ਵੀ ਰੇਹੜੀ ਪਟੜੀ ਦੇ ਕਾਰੋਬਾਰ ਦੀ ਬਹੁਤ ਵੱਡੀ ਭੂਮਿਕਾ ਹੈ।  ਇਸ ਲਈਪੀਐੱਮ ਸਵਨਿਧੀ ਯੋਜਨਾ ਦਾ ਲਾਭ ਪਹੁੰਚਾਉਣ ਵਿੱਚ ਵੀ ਯੂਪੀ ਅੱਜ ਨੰਬਰ ਵੰਨ ਹੈ ਪੂਰੇ ਦੇਸ਼ ਵਿੱਚ। ਸ਼ਹਿਰੀ ਸਟ੍ਰੀਟ ਵੈਂਡਰਸ ਦੇ ਸਭ ਤੋਂ ਜ਼ਿਆਦਾ ਆਵੇਦਨ ਯੂਪੀ ਤੋਂ ਹੀ ਆਏ ਹਨ। ਦੇਸ਼ ਵਿੱਚ ਹੁਣ ਤੱਕ ਕਰੀਬ 25 ਲੱਖ ਸਵਨਿਧੀ ਕਰਜ਼ੇ ਦੇ ਆਵੇਦਨ ਮਿਲ ਚੁਕੇ ਹਨ ਅਤੇ 12 ਲੱਖ ਤੋਂ ਜ਼ਿਆਦਾ ਆਵੇਦਨਾਂ ਨੂੰ ਪ੍ਰਵਾਨਗੀ ਵੀ ਦਿੱਤੀ ਜਾ ਚੁੱਕੀ ਹੈ।  ਇਨ੍ਹਾਂ ਵਿੱਚੋਂ ਸਾਢੇ 6 ਲੱਖ ਤੋਂ ਜ਼ਿਆਦਾ ਆਵੇਦਨ ਤਾਂ ਇਕੱਲੇ ਯੂਪੀ ਤੋਂ ਹੀ ਮਿਲੇ ਹਨਜਿਸ ਵਿੱਚੋਂ ਕਰੀਬ ਪੌਣੇ ਚਾਰ ਲੱਖ ਆਵੇਦਨਾਂ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਗਈ ਹੈ। ਮੈਂ ਯੂਪੀ ਸਰਕਾਰ ਨੂੰਮੁੱਖ ਮੰਤਰੀ ਯੋਗੀ ਆਦਿੱਤਿਯਾਨਾਥ ਜੀ ਅਤੇ ਉਨ੍ਹਾਂ ਦੀ ਟੀਮ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦੇਣਾ ਚਾਹੁੰਦਾ ਹਾਂ ਜੋ ਇਤਨੀ ਤਤਪਰਤਾ ਨਾਲ  ਰੇਹੜੀ ਠੇਲੇ ਵਾਲਿਆਂ ਦੀ ਚਿੰਤਾ ਕਰ ਰਹੇ ਹਨ। ਮੈਨੂੰ ਦੱਸਿਆ ਗਿਆ ਹੈ ਕਿ ਹੁਣ ਯੂਪੀ ਵਿੱਚ ਸਵਨਿਧੀ ਯੋਜਨਾ ਦੇ ਲੋਨ ਐਗਰੀਮੈਂਟ ਨੂੰ ਸਟੈਂਪ ਡਿਊਟੀ ਤੋਂ ਵੀ ਮੁਕਤ ਕਰ ਦਿੱਤਾ ਗਿਆ ਹੈ।  ਯੂਪੀ ਵਿੱਚ ਕੋਰੋਨਾ ਦੇ ਇਸ ਮੁਸ਼ਕਿਲ ਸਮੇਂ ਵਿੱਚ 6 ਲੱਖ ਰੇਹੜੀ ਠੇਲੇ ਵਾਲਿਆਂ ਨੂੰ ਹਜ਼ਾਰਾਂ ਰੁਪਇਆਂ ਦੀ ਆਰਥਿਕ ਮਦਦ ਵੀ ਪਹੁੰਚਾਈ ਗਈ ਹੈ। ਇਸ ਲਈ ਵੀ ਮੈਂ ਯੂਪੀ ਸਰਕਾਰ ਦਾ ਧੰਨਵਾਦ ਕਰਦਾ ਹਾਂ।

 

ਸਾਥੀਓਗ਼ਰੀਬ  ਦੇ ਨਾਮ ਤੇ ਰਾਜਨੀਤੀ ਕਰਨ ਵਾਲਿਆਂ ਨੇ ਦੇਸ਼ ਵਿੱਚ ਅਜਿਹਾ ਮਾਹੌਲ ਬਣਾ ਦਿੱਤਾ ਸੀ ਕਿ ਗ਼ਰੀਬ ਨੂੰ ਲੋਨ ਦੇ ਦਿੱਤਾ ਤਾਂ ਉਹ ਪੈਸਾ ਵਾਪਸ ਕਰੇਗਾ ਹੀ ਨਹੀਂ।  ਖੁਦ ਘਪਲੇ ਘੁਟਾਲੇ ਅਤੇ ਕਮਿਸ਼ਨਖੋਰੀ ਕਰਨ ਵਾਲਿਆਂ ਨੇ ਹਮੇਸ਼ਾ ਬੇਈਮਾਨੀ ਦਾ ਸਾਰਾ ਠੀਕਰਾ ਗ਼ਰੀਬਾਂ ਦੇ ਹੀ ਸਿਰ ਫੋੜਨ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਮੈਂ ਪਹਿਲਾਂ ਵੀ ਕਿਹਾ ਹੈ, ਅਤੇ ਅੱਜ ਫਿਰ ਦੁਹਰਾਉਂਦਾ ਹਾਂ ਕਿਸਾਡੇ ਦੇਸ਼ ਦਾ ਗ਼ਰੀਬ ਇਮਾਨਦਾਰੀ ਅਤੇ ਆਤਮਸਨਮਾਨ ਨਾਲ ਕਦੇ ਵੀ ਸਮਝੌਤਾ ਨਹੀਂ ਕਰਦਾ ਹੈ। ਪੀਐੱਮ ਸਵਨਿਧੀ ਯੋਜਨਾ ਦੇ ਜ਼ਰੀਏ ਗ਼ਰੀਬ ਨੇ ਫਿਰ ਇੱਕ ਵਾਰ ਇਸ ਸਚਾਈ ਨੂੰ ਸਾਬਤ ਕੀਤਾ ਹੈਦੇਸ਼  ਦੇ ਸਾਹਮਣੇ ਆਪਣੀ ਇਮਾਨਦਾਰੀ ਦਾ ਉਦਾਹਰਣ ਪੇਸ਼ ਕੀਤਾ ਹੈ। ਅੱਜ ਦੇਸ਼ ਵਿੱਚ ਸਟ੍ਰੀਟ ਵੈਂਡਰਸ ਨੂੰ ਸਵਨਿਧੀ ਯੋਜਨਾ ਦਾ ਲੋਨ ਦਿੱਤਾ ਗਿਆ ਹੈਅਤੇ ਅਧਿਕਤਰ ਆਪਣਾ ਲੋਨ ਸਮੇਂ ਤੇ ਚੁਕਾ ਵੀ ਰਹੇ ਹਨ। ਸਾਡੇ ਯੂਪੀ ਦੇ ਸਟ੍ਰੀਟ ਵੈਂਡਰਸ ਵੀ ਮਿਹਨਤ ਕਰਕੇ ਕਮਾਈ ਵੀ ਕਰ ਰਹੇ ਹਨਅਤੇ ਕਿਸ਼ਤ ਵੀ ਚੁਕਾ ਰਹੇ ਹਨ।  ਇਹ ਸਾਡੇ ਗ਼ਰੀਬ ਦੀ ਇੱਛਾਸ਼ਕਤੀ ਹੈਇਹ ਸਾਡੇ ਗ਼ਰੀਬ ਦੀ ਸ਼੍ਰਮਸ਼ਕਤੀ ਹੈ ,ਇਹ ਸਾਡੇ ਗ਼ਰੀਬ ਦੀ ਇਮਾਨਦਾਰੀ ਹੈ।

 

ਸਾਥੀਓਪੀਐੱਮ ਸਵਨਿਧੀ ਯੋਜਨਾ ਬਾਰੇ ਤੁਹਾਨੂੰ ਬੈਂਕ ਤੋਂਦੂਸਰੀਆਂ ਸੰਸਥਾਵਾਂ ਤੋਂ ਪਹਿਲਾਂ ਵੀ ਜਾਣਕਾਰੀ ਮਿਲੀ ਹੈ।  ਇੱਥੇ ਵੀ ਤੁਹਾਨੂੰ ਇਸ ਬਾਰੇ ਦੱਸਿਆ ਗਿਆ ਹੈ। ਇਸ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਦੱਸਿਆ ਜਾਣਾ ਜ਼ਰੂਰੀ ਹੈ।  ਇਸ ਯੋਜਨਾ ਵਿੱਚ ਤੁਹਾਡੇ ਲਈ ਕਰਜ਼ਾ ਅਸਾਨੀ ਨਾਲ ਵੀ ਉਪਲੱਬਧ ਹੈਅਤੇ ਸਮੇਂ ਤੇ ਅਦਾਇਗੀ ਕਰਨ ਤੇ ਵਿਆਜ ਵਿੱਚ 7% ਦੀ ਛੂਟ ਵੀ ਮਿਲੇਗੀ।  ਅਤੇ ਅਗਰ ਤੁਸੀਂ ਡਿਜੀਟਲ ਲੈਣ ਦੇਣ ਕਰੋਗੇ ਤਾਂ ਇੱਕ ਮਹੀਨੇ ਵਿੱਚ 100 ਰੁਪਏ ਤੱਕ ਕੈਸ਼ਬੈਕ ਦੇ ਤੌਰ ਤੇ ਵਾਪਸ ਵੀ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋਵੇਗਾਮਿਲਣਾ ਸ਼ੁਰੂ ਹੋ ਜਾਵੇਗਾ।  ਯਾਨੀਇਹ ਦੋਵੇਂ ਚੀਜ਼ਾਂ ਕਰਨ ਤੇ ਇੱਕ ਪ੍ਰਕਾਰ ਨਾਲ ਤੁਹਾਡਾ ਜੋ ਲੋਨ ਹੈ ਇਹ ਪੂਰੀ ਤਰ੍ਹਾਂ ਵਿਆਜ ਮੁਕ‍ਤ ਹੋ ਜਾਵੇਗਾਵਿਆਜ ਫ੍ਰੀ ਹੋ ਜਾਵੇਗਾ ਅਤੇ ਦੂਜੀ ਵਾਰ ਇਸ ਤੋਂ ਵੀ ਜ਼ਿਆਦਾ ਦਾ ਕਰਜ਼ਾ ਤੁਹਾਨੂੰ ਮਿਲ ਸਕਦਾ ਹੈ।  ਇਹ ਪੈਸਾ ਅੱਗੇ ਤੁਹਾਨੂੰ ਆਪਣਾ ਕੰਮ ਵਧਾਉਣ ਵਿੱਚਕਾਰੋਬਾਰ ਵਧਾਉਣ ਵਿੱਚ ਮਦਦ ਕਰੇਗਾ।  ਸਾਥੀਓਅੱਜ ਬੈਂਕਾਂ ਦੇ ਜੋ ਦਰਵਾਜੇ ਤੁਹਾਡੇ ਲਈ ਖੁੱਲ੍ਹੇ ਹਨਬੈਂਕ ਅੱਜ ਜਿਸ ਤਰ੍ਹਾਂ ਨਾਲ ਤੁਹਾਡੇ ਤੱਕ ਖੁਦ ਚਲ ਕੇ ਆ ਰਹੇ ਹਨਇਹ ਇੱਕ ਦਿਨ ਵਿੱਚ ਸੰਭਵ ਨਹੀਂ ਹੋਇਆ ਹੈ।  ਇਹ ਸਬਕਾ ਸਾਥਸਬਕਾ ਵਿਕਾਸਸਬਕਾ ਵਿਸ਼ਵਾਸਦੀ ਨੀਤੀ ਦਾਇਤਨੇ ਸਾਲਾਂ  ਦੇ ਯਤਨਾਂ ਦਾ ਨਤੀਜਾ ਹੈ। ਇਹ ਉਨ੍ਹਾਂ ਲੋਕਾਂ ਨੂੰ ਵੀ ਜਵਾਬ ਹੈ ਜੋ ਕਹਿੰਦੇ ਸਨ ਕਿ ਗ਼ਰੀਬਾਂ ਨੂੰ ਬੈਂਕਿੰਗ ਸਿਸਟਮ ਨਾਲ ਜੋੜਨ ਨਾਲ ਕੁਝ ਨਹੀਂ ਹੋਵੇਗਾ।

 

ਸਾਥੀਓਦੇਸ਼ ਵਿੱਚ ਜਦੋਂ ਗ਼ਰੀਬਾਂ ਦੇ ਜਨਧਨ ਖਾਤੇ ਖੋਲ੍ਹੇ ਸਨਤਾਂ ਕਈ ਲੋਕਾਂ ਨੇ ਇਸ ਤੇ ਵੀ ਸਵਾਲ ਖੜ੍ਹੇ ਕੀਤੇ ਸਨਮਜ਼ਾਕ ਉਡਾਇਆ ਸੀ।  ਲੇਕਿਨ ਅੱਜ ਉਹੀ ਜਨਧਨ ਖਾਤੇ ਇਤਨੀ ਵੱਡੀ ਆਪਦਾ ਵਿੱਚ ਗ਼ਰੀਬ  ਦੇ ਕੰਮ ਆ ਰਹੇ ਹਨਗ਼ਰੀਬ ਨੂੰ ਅੱਗੇ ਵਧਾਉਣ ਵਿੱਚ ਕੰਮ ਆ ਰਹੇ ਹਨ।  ਅੱਜ ਗ਼ਰੀਬ ਬੈਂਕ ਨਾਲ ਜੁੜਿਆ ਹੈਅਰਥਵਿਵਸਥਾ ਦੀ ਮੁੱਖਧਾਰਾ ਨਾਲ ਜੁੜਿਆ ਹੈ। ਇਤਨੀ ਵੱਡੀ ਆਲਮੀ ਆਪਦਾਜਿਸ ਦੇ ਅੱਗੇ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਨੂੰ ਗੋਡੇ ਟੇਕਣੇ ਪਏ ਹਨਉਸ ਸੰਕਟ ਨਾਲ ਲੜਨ ਵਿੱਚਜਿੱਤਣ ਵਿੱਚ ਅੱਜ ਸਾਡੇ ਦੇਸ਼ ਦਾ ਆਮ ਮਾਨਵੀ ਬਹੁਤ ਅੱਗੇ ਹੈ। ਅੱਜ ਸਾਡੀਆਂ ਮਾਤਾਵਾਂ ਭੈਣਾਂ ਗੈਸ ਤੇ ਖਾਣਾ ਬਣਾ ਰਹੀਆਂ ਹਨLockdown  ਦੇ ਸਮੇਂ ਵੀ ਉਨ੍ਹਾਂ ਨੂੰ ਧੂੰਏਂ ਵਿੱਚ ਖਾਣਾ ਨਹੀਂ ਬਣਾਉਣਾ ਪਿਆ। ਗ਼ਰੀਬ ਨੂੰ ਰਹਿਣ ਲਈ ਪ੍ਰਧਾਨ ਮੰਤਰੀ ਆਵਾਸ ਮਿਲ ਰਿਹਾ ਹੈਸੌਭਾਗਯ ਯੋਜਨਾ ਕਾਰਨ ਘਰ ਵਿੱਚ ਬਿਜਲੀ ਕਨੈਕਸ਼ਨ ਮਿਲਿਆ ਹੈਆਯੁਸ਼ਮਾਨ ਯੋਜਨਾ ਨਾਲ ਪੰਜ ਲੱਖ ਤੱਕ ਦਾ ਮੁਫਤ ਇਲਾਜ ਮਿਲ ਰਿਹਾ ਹੈ।  ਅੱਜ ਬੀਮਾ ਯੋਜਨਾਵਾਂ ਦਾ ਕਵਚ ਵੀ ਗ਼ਰੀਬ ਦੇ ਪਾਸ ਹੈ।  ਗ਼ਰੀਬਾਂ ਦਾ ਸੰਪੂਰਨ ਵਿਕਾਸਉਨ੍ਹਾਂ  ਦੇ  ਜੀਵਨ ਨੂੰ ਲੈ ਕੇ ਇੱਕ ਸੰਪੂਰਨ ਯਤਨਅੱਜ ਇਹ ਦੇਸ਼ ਦਾ ਸੰਕਲਪ ਹੈ। ਅੱਜ ਇਸ ਅਵਸਰ ਤੇ ਜਿਤਨੇ ਰੇਹੜੀ-ਪਟੜੀ ਦੁਕਾਨਦਾਰਜਿਤਨੇ ਵੀ ਸ਼੍ਰਮਿਕਮਜ਼ਦੂਰਕਿਸਾਨ ਨਾਲ ਜੁੜੇ ਹਨਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਦੇਸ਼ ਤੁਹਾਡੇ ਵਪਾਰ ਨੂੰ ਤੁਹਾਡੇ ਕਾਰੋਬਾਰ ਨੂੰਤੁਹਾਡੇ ਕੰਮ ਨੂੰ ਅੱਗੇ ਵਧਾਉਣ ਦੇ ਲਈਤੁਹਾਡੇ ਜੀਵਨ ਨੂੰ ਬਿਹਤਰ ਅਤੇ ਅਸਾਨ ਬਣਾਉਣ ਦੇ ਲਈ ਕੋਈ ਵੀ ਕਸਰ ਨਹੀਂ ਛੱਡੇਗਾ।

 

ਸਾਥੀਓਕੋਰੋਨਾ ਦੀਆਂ ਤਕਲੀਫ਼ਾਂ ਦਾ ਜਿਸ ਮਜ਼ਬੂਤੀ ਨਾਲ ਆਪ ਸਭ ਨੇ ਸਾਹਮਣਾ ਕੀਤਾ ਹੈਜਿਸ ਸਾਵਧਾਨੀ ਨਾਲ ਤੁਸੀਂ ਬਚਾਅ ਦੇ ਨਿਯਮਾਂ ਦਾ ਪਾਲਣ ਕਰ ਰਹੇ ਹੋਇਸ ਦੇ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ  ਤੁਹਾਡੀ ਇਸ ਸਜਗਤਾ ਨਾਲਇਸ ਸਾਵਧਾਨੀ ਨਾਲ ਦੇਸ਼ ਜਲਦੀ ਹੀ ਇਸ ਮਹਾਮਾਰੀ ਨੂੰ ਪੂਰੀ ਤਰ੍ਹਾਂ ਨਾਲ ਹਰਾਏਗਾ  ਮੈਨੂੰ ਵਿਸ਼ਵਾਸ ਹੈ ਜਲਦੀ ਹੀ ਅਸੀਂ ਸਭ ਮਿਲ ਕੇ ਆਤਮਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਾਂਗੇ। ਅਤੇ ਹਾਂਦੋ ਗਜ ਦੀ ਦੂਰੀਮਾਸਕ ਜ਼ਰੂਰੀ ਇਹ ਮੰਤਰ ਸਾਨੂੰ ਤਿਉਹਾਰਾਂ ਦੇ ਮੌਸਮ ਵਿੱਚ ਵੀ ਜਰਾ ਜ਼ਿਆਦਾ ਧਿਆਨ ਰੱਖਣਾ ਹੈਕੋਈ ਕਮੀ ਨਹੀਂ ਆਉਣੀ ਚਾਹੀਦੀ ਹੈ।  ਇਨ੍ਹਾਂ ਸ਼ੁਭਕਾਮਨਾਵਾਂ ਨਾਲਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂਬਹੁਤ-ਬਹੁਤ ਵਧਾਈ ਵੀ ਦਿੰਦਾ ਹਾਂ ਅਤੇ ਤੁਹਾਡੇ ਜੀਵਨ ਵਿੱਚ ਬਹੁਤ ਪ੍ਰਗਤੀ ਹੋਵੇਇਹੀ ਈਸ਼‍ਵਰ ਨੂੰ ਪ੍ਰਾਰਥਨਾ ਕਰਦਾ ਹਾਂ

 

ਬਹੁਤ-ਬਹੁਤ ਧੰਨਵਾਦ!

 

*****

 

ਵੀਆਰਆਰਕੇ/ਕੇਪੀ/ਬੀਐੱਮ


(Release ID: 1667873) Visitor Counter : 184